ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ, ਵਿਕਾਸ ਮਰਵਾਹਾ)-ਸਥਾਨਕ ਚੌਂਕੀ ਟਾਊਨ ਨਜ਼ਦੀਕ ਮੁਹੱਲਾ ਮੁਹੰਮਦਪੁਰਾ ਵਿਖੇ ਘਰ ਦੇ ਬਾਹਰ ਬੈਠੇ ਇਕ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਇਸ ਸਮੇਂ ਨਾਜ਼ੁਕ ਹਾਲਤ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਹੈ | ਦੂਜੀ ਤਰਫ਼ ਹਮਲਾਵਰਾਂ ਦੇ ਭੱਜਦੇ ਸਮੇਂ ਲੋਕਾਂ ਵਲੋਂ ਉਨ੍ਹਾਂ 'ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਹਮਲਾਵਰ ਆਪਣਾ ਮੋਟਰਸਾਈਕਲ ਛੱਡ ਕੇ ਰਾਹ ਵਿਚ ਜਾਂਦੇ ਦੋ ਨੌਜਵਾਨਾਂ ਪਾਸੋਂ ਪਿਸਤੌਲ ਦੀ ਦਿਖਾ ਕੇ ਉਨ੍ਹਾਂ ਦੀ ਸਕੂਟਰੀ ਖੋਹ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸ.ਪੀ.ਡੀ. ਵਿਸ਼ਾਲਜੀਤ ਸਿੰਘ, ਡੀ.ਐੱਸ.ਪੀ. ਸਿਟੀ ਬਰਜਿੰਦਰ ਸਿੰਘ, ਡੀ.ਐੱਸ.ਪੀ.ਡੀ. ਤਰਸੇਮ ਮਸੀਹ, ਅਡੀਸ਼ਨਲ ਐੱਸ.ਐੱਚ.ਓ. ਬਲਜੀਤ ਕੌਰ, ਜਾਂਚ ਅਧਿਕਾਰੀ ਵਿਪਨ ਕੁਮਾਰ ਅਤੇ ਚੌਂਕੀ ਇੰਚਾਰਜ ਮਨਜੀਤ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਡੀਸ਼ਨਲ ਐੱਸ.ਐੱਚ.ਓ. ਬਲਜੀਤ ਕੌਰ ਨੇ ਦੱਸਿਆ ਕਿ ਕੁਲਵੰਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਤਰਨ ਤਾਰਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਹੈ | ਉਸ ਦਾ ਲੜਕਾ ਗਗਨਦੀਪ ਸਿੰਘ ਕੰਡਾ ਸੋਮਵਾਰ ਨੂੰ ਸਵਾ ਦੋ ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਬੈਠਾ ਸੀ | ਇਸੇ ਦੌਰਾਨ ਮੋਟਰਸਾਈਕਲ ਸਵਾਰ ਦਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਕਾਜੀਕੋਟ ਤੇ ਪਰਮਦਲੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਾਜੀਕੋਟ ਆਏ ਅਤੇ ਉਸ ਦੇ ਪੁੱਤਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਇਸੇ ਦੌਰਾਨ ਗੋਲੀ ਦੀ ਆਵਾਜ਼ ਸੁਣਦਿਆਂ ਹੀ ਮੁਹੱਲੇ ਦੇ ਲੋਕਾਂ ਨੇ ਗੋਲੀ ਚਲਾਉਣ ਵਾਲੇ ਦੋਵੇਂ ਵਿਅਕਤੀਆਂ ਉਪਰ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਡਿੱਗ ਪਿਆ | ਉਕਤ ਦੋਵੇਂ ਹਮਲਾਵਰ ਭੱਜ ਕੇ ਗਲੀ ਦੇ ਬਾਹਰ ਚਲੇ ਗਏ, ਜਿੱਥੇ ਉਨ੍ਹਾਂ ਨੇ ਸਕੂਟਰੀ 'ਤੇ ਆ ਰਹੇ ਦੋ ਨੌਜਵਾਨਾਂ ਪਾਸੋਂ ਪਿਸਤੌਲ ਦੀ ਦਿਖਾ ਕੇ ਸਕੂਟਰੀ ਖੋਹ ਲਈ ਅਤੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਅਨੁਸਾਰ ਗਗਨਦੀਪ ਸਿੰਘ ਦੇ ਕੁੱਲ ਪੰਜ ਗੋਲੀਆਂ ਮਾਰੀਆਂ ਗਈਆਂ | ਜ਼ਖ਼ਮੀ ਹਾਲਤ ਵਿਚ ਉਸ ਨੂੰ ਤਰਨ ਤਾਰਨ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਪਰ ਉਸ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਅੰਮਿ੍ਤਸਰ ਵਿਖੇ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਨੂੰ ਉਕਤ ਹਮਲਾਵਰਾਂ ਨੇ ਕਿਉਂ ਗੋਲੀਆਂ ਮਾਰੀਆਂ ਇਸ ਸਬੰਧ ਵਿਚ ਗਗਨਦੀਪ ਸਿੰਘ ਹੀ ਦੱਸ ਸਕਦਾ ਹੈ | ਪੁਲਿਸ ਨੇ ਥਾਣਾ ਸਿਟੀ ਵਿਖੇ ਦਵਿੰਦਰ ਸਿੰਘ ਤੇ ਪਰਮਦਲੀਪ ਸਿੰਘ ਦੇ ਖ਼ਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਬਰਜਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਆਰ. ਐੱਸ. ਰਿਜ਼ੋਰਟ ਵਿਖੇ ਆਮ ਆਦਮੀ ਪਾਰਟੀ ਹਲਕਾ ਖਡੂਰ ਸਾਹਿਬ ਵਲੋਂ ਇਕ ਜਨ ਸਭਾ ਕੀਤੀ ਗਈ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰੀ ਤੇ ਆਏ ਲੀਡਰਾਂ ਦੇ ਬਿਆਨ ਸੁਣੇ | ਇਸ ਮੌਕੇ ਯੂਥ ਵਿੰਗ ਪੰਜਾਬ ਪ੍ਰਧਾਨ ਹਲਕਾ ਬਰਨਾਲਾ ਤੋਂ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਕਸਬਾ ਝਬਾਲ ਦੇ ਪਿੰਡ ਸੋਹਲ ਵਿਖੇ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਤੇ ਦੁਕਾਨਦਾਰ ਵਲੋਂ ਦੁਕਾਨ ਦਾ ਬੀਮਾ ਕਰਵਾਇਆ ਹੋਇਆ ਸੀ ਤੇ ਅੱਗ ਲੱਗਣ ਤੋਂ ਬਾਅਦ ਜਦੋਂ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਬੀਤੀ ਰਾਤ ਇਕ ਵਿਅਕਤੀ ਵਲੋਂ ਇਕ ਘਰ 'ਚ ਦਾਖ਼ਲ ਹੋ ਕੇ ਘਰ ਵਿਚ ਪਾਠ ਕਰਨ ਲਈ ਰੱਖੀਆ ਪੋਥੀਆਂ ਚੋਰੀ ਕਰਕੇ ਉਨ੍ਹਾਂ ਦੀ ਬੇਅਦਬੀ ਕੀਤੀ ਗਈ ਤੇ ਜਦੋਂ ਇਸ ਸੰਬੰਧੀ ਲੋਕਾਂ ਨੂੰ ਪਤਾ ਚਲਿਆ ਤਾਂ ਉਨ੍ਹਾਂ ਪੋਥੀਆ ਚੋਰੀ ਕਰਨ ਵਾਲੇ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਕਸਬਾ ਝਬਾਲ ਦੇ ਪਿੰਡ ਸੋਹਲ ਵਿਖੇ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਤੇ ਦੁਕਾਨਦਾਰ ਵਲੋਂ ਦੁਕਾਨ ਦਾ ਬੀਮਾ ਕਰਵਾਇਆ ਹੋਇਆ ਸੀ ਤੇ ਅੱਗ ਲੱਗਣ ਤੋਂ ਬਾਅਦ ਜਦੋਂ ...
ਮੀਆਂਵਿੰਡ, 29 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)-ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਾਪੂਈ ਦੇ ਅੰਤਿ੍ਗ ਕਮੇਟੀ ਮੈਂਬਰ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ, ਜਿਨ੍ਹਾਂ ਵਿਚ ਹਰਦੇਵ ਸਿੰਘ ਨਾਗੋਕੇ, ਪ੍ਰਧਾਨ ਸਰਬਜੀਤ ਸਿੰਘ ਬਾਣੀਆਂ, ਜਥੇਦਾਰ ਹਰਭਜਨ ਸਿੰਘ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਪੰਜਾਬ ਪੁਲਿਸ ਵਲੋਂ ਕਾਂਸਟੇਬਲ ਦੀਆਂ ਅਸਾਮੀਆਂ ਲਈ ਪੇਪਰ ਜਿਨ੍ਹਾਂ ਨੌਜਵਾਨ ਲੜਕੇ-ਲੜਕੀਆਂ ਵਲੋਂ ਦਿੱਤਾ ਗਿਆ ਸੀ ਤੇ ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਨ੍ਹਾਂ ਅਸਾਮੀਆਂ ਸੰਬੰਧੀ ਲਏ ਪੇਪਰ ਦਾ ਨਤੀਜਾ ਐਲਾਨ ਦਿੱਤਾ ...
ਤਰਨ ਤਾਰਨ, 29 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਛੋਟੇ ਹਾਥੀ ਚਾਲਕ ਵਲੋਂ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦੇਣ 'ਤੇ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋਣ 'ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਦੇਸ਼ 'ਚ ਬੇਰੁਜਗਾਰੀ ਸਿਖਰਾਂ 'ਤੇ ਹੋਣ ਕਾਰਨ ਨੌਜਵਾਨਾਂ ਦਾ ਭਵਿੱਖ ਬਿਲਕੁੱਲ ਧੁੰਦਲਾ ਹੋ ਚੁੱਕਾ ਹੈ ਅਤੇ ਅਕਸਰ ਪੜ੍ਹੇ ਲਿਖੇ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਉਨ੍ਹਾਂ ਨੂੰ ਵਿਦੇਸ਼ਾ ਵਿਚ ਭੇਜਣ ...
ਸਰਾਏ ਅਮਾਨਤ ਖਾਂ, 29 ਨਵੰਬਰ (ਨਰਿੰਦਰ ਸਿੰਘ ਦੋਦੇ)-ਬੀਤੀ ਦੇਰ ਰਾਤ ਬੀ.ਐੱਸ.ਐੱਫ. ਦੀ ਚੌਂਕੀ ਨੌਸ਼ਹਿਰਾ ਢਾਲਾ ਦੇ ਇਲਾਕੇ 'ਚ ਦੇਰ ਰਾਤ ਪਾਕਿਸਤਾਨ ਵਲੋਂ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 71 ਬਟਾਲੀਅਨ ਦੇ ਕੰਪਨੀ ਕਮਾਂਡ ਮਨੋਜ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਥਾਣਾ ਗੋਇੰਦਵਾਲ ਸਾਹਿਬ ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ...
ਤਰਨ ਤਾਰਨ, 29 ਨਵੰਬਰ (ਵਿਕਾਸ ਮਰਵਾਹਾ)-2017 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਪੰਜਾਬ ਨੂੰ ਨਸ਼ਾ ਮੁਕਤ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣੀਆਂ ਤੇ ਬਹਿਬਲ ਕਲਾਂ ਕਤਲ ਕਾਂਡ ਨੂੰ ਇਨਸਾਫ਼ ਦੇਣ ਦੇ ਨਾਲ-ਨਾਲ ਹੋਰ ਲੁਭਾਵਨੇ ਫੋਕੇ ਨਾਅਰੇ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵਲੋ ਪੀ. ਸੀ.-ਪੀ. ਐੱਨ. ਡੀ. ਟੀ. ਤਹਿਤ ਜਣਨੀ ਸ਼ਿਸ਼ੂ ਸੁੱਰਖਿਆ ਕਾਰੀਆਕਰਮ, ਜੱਚਾ-ਬੱਚਾ ਸਾਂਭ ਸਕੀਮ ਸਬੰਧੀ ਬੈਨਰ ਰਿਲੀਜ਼ ਕੀਤੇ ਗਏ | ਇਸ ਮੌਕੇ ਸੰਬੋਧਨ ਕਰਦਿਆ ਡਾ. ਰੋਹਿਤ ਮਹਿਤਾ ਨੇ ...
ਪੱਟੀ, 29 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਐਜੂਕੇਸ਼ਨਲ ਗਰੁੱਪ ਵਲੋਂ ਚਲਾਈ ਜਾ ਰਹੀ ਹਰਿਆਵਲ ਲਹਿਰ ਤਹਿਤ ਗਰੁੱਪ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ ਦੀ ਯੋਗ ਅਗਵਾਈ ਤੇ ਐੱਮ. ਡੀ. ਡਾ. ਰਾਜੇਸ਼ ਭਾਰਦਵਾਜ, ਕਾਰਜਕਾਰੀ ਐੱਮ. ਡੀ. ਡਾ. ਮਰਿਦੁਲਾ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਦੀ ਵਿਸ਼ੇਸ ਮੀਟਿੰਗ ਹੋਈ | ਇਸ ਮੌਕੇ ਡਾ. ਰੋਹਿਤ ਮਹਿਤਾ ਨੇ ਸਟਾਫ਼ ...
ਸਰਹਾਲੀ ਕਲਾਂ, 29 ਨਵੰਬਰ ਰੋਟੀ, ਕੱਪੜਾ ਤੇ ਮਕਾਨ ਤੋਂ ਬਾਅਦ ਜੇ ਕੋਈ ਸਹੂਲਤ ਮਨੁੱਖ ਜਾਤੀ ਲਈ ਸਭ ਤੋਂ ਜ਼ਰੂਰੀ ਹੈ ਤਾਂ ਉਹ ਸਿਹਤ ਸਹੂਲਤ ਹੈ | ਇਸ ਸਹੂਲਤ ਤੋਂ ਮਾਝੇ ਦੇ ਮਸ਼ਹੂਰ ਪਿੰਡ ਸਰਹਾਲੀ ਕਲਾਂ, ਜਿਸ ਨੂੰ ਸੰਧੂ ਬਾਹੀਏ (ਸੰਧੂ ਗੋਤ ਦੇ ਬਾਈ ਪਿੰਡ) ਦੀ ਰਾਜਧਾਨੀ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਭੱਖਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਐੱਨ. ਐੱਚ. ਐੱਮ. ਮੁਲਾਜ਼ਮਾਂ ਵਲੋਂ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੱਢੀ ਗਈ | ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦਿਆਂ ਐੱਨ. ਐੱਚ. ਐੱਮ. ਯੂਨੀਅਨ ਤਰਨ ਤਾਰਨ ਦੇ ਕੰਨਵੀਨਰ ...
ਸੁਰ ਸਿੰਘ, 29 ਨਵੰਬਰ (ਧਰਮਜੀਤ ਸਿੰਘ)-ਪਿਛਲੇ 15 ਸਾਲਾਂ ਤੋਂ ਪ੍ਰਾਇਮਰੀ ਸਕੂਲਾਂ ਵਿਚ ਨਿਗੂਣੀਆਂ ਤਨਖ਼ਾਹਾਂ 'ਤੇ ਸੇਵਾਵਾਂ ਨਿਭਾਅ ਰਹੇ ਕੱਚੇ ਅਧਿਆਪਕ (ਸਿੱਖਿਆ ਪ੍ਰੋਵਾਈਡਰ, ਈ.ਜੀ.ਐੱਸ., ਏ.ਆਈ.ਈ., ਐੱਸ.ਟੀ.ਆਰ., ਆਈ.ਈ.ਵੀ.) ਜਿਨ੍ਹਾਂ ਦੀ ਗਿਣਤੀ ਕਰੀਬ 13000 ਹੈ, ਵਲੋਂ ...
ਝਬਾਲ, 29 ਨਵੰਬਰ (ਸਰਬਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਹੋਰ ਤਰੱਕੀ ਤੇ ਖੁਸ਼ਹਾਲੀ ਲਈ ਲੋਕ ਹਿੱਤਾਂ 'ਚ ਅਹਿਮ ਫ਼ੈਸਲੇ ਲੈ ਕੇ ਹਰੇਕ ਵਰਗ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ, ਜਿਸ ਨਾਲ ਪੰਜਾਬ ਵਾਸੀ ਖੁਸ਼ ਹੋਏ ਫਿਰ ਤੋਂ ...
ਖਾਲੜਾ, 29 ਨਵੰਬਰ (ਜੱਜਪਾਲ ਸਿੰਘ ਜੱਜ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਤਰਨ ਤਾਰਨ ਦੇ ਦਿਹਾਤੀ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਮੌਜੂਦਾ ਪੰਜਾਬ ਦੇ ਸਿਆਸੀ ਹਲਾਤਾਂ ਸਬੰਧੀ ਕੁਝ ਮੁਹਤਬਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਦਲਜੀਤ ਸਿੰਘ ਗਿੱਲ ਨੇ ਸਪੱਸ਼ਟ ...
ਗੋਇੰਦਵਾਲ ਸਾਹਿਬ, 29 ਨਵੰਬਰ (ਸਕੱਤਰ ਸਿੰਘ ਅਟਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਲਾਕੇ ਦੇ ਉੱਘੇ ਸਮਾਜ ਸੇਵੀ ਹਰਜੀਤ ਸਿੰਘ ਵਲੋਂ ਆਪਣੇ ਗ੍ਰਹਿ ਵਿਚ ਧਾਰਮਿਕ ਸਮਾਗਮ ਕਰਵਾਇਆ ...
ਗੋਇੰਦਵਾਲ ਸਾਹਿਬ, 29 ਨਵੰਬਰ (ਸਕੱਤਰ ਸਿੰਘ ਅਟਵਾਲ)-ਗੁਰਦੁਆਰਾ ਬੋਹੜੀ ਸਾਹਿਬ ਵਿਖੇ ਵਰਲਡ ਕੈਂਸਰ ਕੇਅਰ ਵਲੋਂ ਮੁਫ਼ਤ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਜ਼ਰੂਰਤਮੰਦਾਂ ਨੂੰ ਹਰ ਬਿਮਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਪੱਤਰਕਾਰਾਂ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 6,23,522 ਲਾਭਪਾਤਰੀਆਂ ਨੂੰ 8,54,332 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ...
ਪੱਟੀ, 29 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵਿਧਾਨ ਸਭਾ ਹਲਕਾ ਪੱਟੀ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਹ ਸ਼ਬਦ ਪੱਟੀ ਹਲਕਾ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ...
ਪੱਟੀ, 29 ਨਵੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਪੱਟੀ ਸ਼ਹਿਰ ਦੇ ਪ੍ਰਸਿੱਧ ਕੱਪੜਾ ਵਪਾਰੀ ਬਾਬਾ ਨਾਮਦੇਵ ਕਲਾਥ ਹਾਊਸ ਦੇ ਮਾਲਕ ਜਸਬੀਰ ਸਿੰਘ ਦੇ ਪਿਤਾ ਮੋਹਨ ਸਿੰਘ ਮੂਕਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿੰਨਾ ਦਾ ਅੰਤਿਮ ਸੰਸਕਾਰ ਵਾਰਡ ...
ਸਰਾਏ ਅਮਾਨਤ ਖਾਂ, 29 ਨਵੰਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਢੰਡ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਦੀ ਹਦੂਦ 'ਚ ਇੰਟਰਲਾਕ ਟਾਈਲਾਂ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਸਮੇਂ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਰਜੀਤ ਸਿੰਘ ਸ਼ਾਹ ਨੇ ਦੱਸਿਆ ...
ਤਰਨ ਤਾਰਨ, 29 ਨਵੰਬਰ (ਪਰਮਜੀਤ ਜੋਸ਼ੀ)-ਪਿੰਡ ਖਾਰਾ ਦੀ ਪੰਚਾਇਤ ਵਲੋਂ ਪਿੰਡ ਦੇ ਸਰਪੰਚ ਉੱਤਮ ਸਿੰਘ ਦੀ ਅਗਵਾਈ 'ਚ ਐੱਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ ਚਾਰ ਰੋਜ਼ਾ ਪੰਚਾਇਤੀ ਪੇਂਡੂ ਫੁੱਟਬਾਲ ਟੂਰਨਾਮੈਂਟ ਅਖੀਰਲੇ ਦਿਨ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਭਾਰਤ ਸਰਕਾਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਅਧੀਨ ਚੱਲ ਰਹੇ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਤੇ ਚੰਡੀਗੜ੍ਹ ਸਟੇਟ ਡਾਇਰੈਕਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਮਨਦੀਪ ਵੈਲਫੇਅਰ ਸੁਸਾਇਟੀ ਵਲੋਂ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਪਿਸਤੌਲ ਦਿਖਾ ਕੇ ਇਕ ਵਿਅਕਤੀ ਪਾਸੋਂ ਕਾਰ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX