ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਵਲੋ ਲੁਧਿਆਣਾ ਸ਼ਹਿਰ ਦੇ ਵਿਧਾਨ ਹਲਕਾ ਆਤਮ ਨਗਰ ਵਿਚ ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਵਿਚ ਹਲਕਾ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ 'ਚ ਚੋਣ ਰੈਲੀਆਂ ਕੀਤੀਆਂ ਗਈਆਂ | ਜਿੰਨ੍ਹਾਂ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਤੇ ਹਲਕਾ ਖਰੜ ਤੋਂ 'ਆਪ' ਦੀ ਇੰਚਾਰਜ ਅਨਮੋਲ ਗਗਨ ਮਾਨ ਪੁੱਜੀ | ਰੈਲੀਆਂ ਦੌਰਾਨ ਹੋਏ ਜਨ ਸੰਵਾਦ 'ਚ ਅਨਮੋਲ ਗਗਨ ਮਾਨ ਦੇ ਨਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ, ਹਲਕਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੰਘ ਸਿੱਧੂ, ਹਲਕਾ ਉਤਰੀ ਦੇ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਅਤੇ ਹਲਕਾ ਪੂਰਬੀ ਦੇ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ | ਆਪਣੇ ਸੰਬੋਧਨ ਵਿਚ ਅਨਮੋਲ ਗਗਨ ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ 'ਤੇ ਪੰਜਾਬ ਵਿਚ ਵੀ ਸਿਹਤ, ਸਿੱਖਿਆ 'ਤੇ ਸਭ ਤੋਂ ਵੱਧ ਧਿਆਨ ਦੇਣ ਦੇ ਨਾਲ-ਨਾਲ ਹਰ ਵਰਗ ਦੀ ਭਲਾਈ ਲਈ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਐਲਾਨੀਆਂ ਜਾ ਰਹੀਆਂ ਲੋਕ ਲੁਭਾਊ ਝੂਠੀਆਂ ਯੋਜਨਾਵਾਂ ਦੇ ਨਾਂਅ 'ਤੇ ਸੂਬਾ ਸਰਕਾਰ ਵਲੋਂ ਜਨਤਾ ਦੀਆਂ ਅੱਖਾਂ ਵਿਚ ਧੂੜ ਪਾਈ ਜਾ ਰਹੀ ਹੈ | ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਆਪਣੇ ਕੀਤੇ ਗਏ ਹਰ ਇਕ ਵਾਅਦੇ ਬਾਖੂਬੀ ਨਿਭਾਇਆ ਹੈ | ਸ.ਸਿੱਧੂ ਅਤੇ ਚੌਧਰੀ ਬੱਗਾ ਨੇ ਜਨ ਸੰਵਾਦ ਨੂੰ ਵੱਡੀ ਰੈਲੀ ਦਾ ਰੂਪ ਦੇਣ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ | ਇਸ ਦੌਰਾਨ ਜ਼ਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਖਜਾਨਚੀ ਸੁਰਿੰਦਰ ਸੈਣੀ, ਇਵੈਂਟ ਇੰਚਾਰਜ ਵਿਸ਼ਾਲ ਅਵਸਥੀ, ਮਹਿਲਾ ਵਿੰਗ ਪੰਜਾਬ ਉਪ ਪ੍ਰਧਾਨ ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਮਹਿਲਾ ਵਿੰਗ ਪ੍ਰਧਾਨ ਨੀਤੂ ਵੋਹਰਾ, ਟ੍ਰੇਡ ਵਿੰਗ ਪ੍ਰਧਾਨ ਪਰਮਪਾਲ ਸਿੰਘ ਬਾਵਾ, ਮਹਿਲਾ ਵਿੰਗ ਜ਼ਿਲ੍ਹਾ ਸਕੱਤਰ ਕਾਜਲ ਅਰੋੜਾ, ਗੁਲਸ਼ਨ ਕਵਾਤੜਾ, ਪ੍ਰਵੇਸ਼ ਟਿੱਕਾ, ਰਾਜਿੰਦਰ ਸਿੰਘ ਬਾਲੀ, ਸੰਦੀਪ ਬਜਾਜ, ਧਰਮਿੰਦਰ ਖੇੜਾ, ਦਲਜੀਤ ਸਿੰਘ ਬਿੱਟੂ, ਅਨਿਲ ਦੁਆ, ਗੁਲਸ਼ਨ ਬੂਟੀ, ਅਮਨ ਸੱਗੂ, ਰਾਜ ਖੇੜਾ, ਸ਼ਾਮ ਚਿਟਕਾਰਾ, ਦਸ਼ਮੇਸ਼ ਸਿੰਘ, ਸੁਰਿੰਦਰ ਛਿੰਦਾ, ਵਿਸ਼ਾਲ ਅਵਸਥੀ, ਰਾਜੂ ਚਾਵਲਾ, ਪਰਮਜੀਤ ਸਿੰਘ ਪੰਮਾ, ਛੋਟੂ ਢੀਂਗੜਾ, ਰਮੇਸ਼ ਬਠਲਾ, ਬਿੱਟੂ ਭਾਰਦਵਾਜ, ਤਜਿੰਦਰ ਸਿੰਘ ਰਾਜਾ, ਮੈਂਡਮ ਪਿੰਕੀ ਬਾਂਗਾ, ਰੀਟਾ ਕਟੋਚ, ਸਰਿਤਾ ਕਪੂਰ, ਸੁਰਿੰਦਰ ਕੌਰ, ਰੂਬੀ ਜਸੋਤਰਾ, ਕੁਲਵਿੰਦਰ ਢਿਲੋ, ਕੁਲਪ੍ਰੀਤ ਬਿੰਦਰਾ, ਬੱਬਲਾ ਪਾਸੀ, ਰੋਮੀ ਦਿਸਾਵਰ, ਮਨੀ ਸਹੋਤਾ, ਨਿਤਿਨ ਤਾਂਗੜੀ , ਸੰਦੀਪ ਖੁਰਾਣਾ, ਸੰਨੀ ਭਨੋਟ ਸਮੇਤ ਹੋਰ ਵੀ ਹਾਜਰ ਸਨ |
ਹਲਕਾ ਲੁਧਿਆਣਾ ਉੱਤਰੀ ਵਿਖੇ ਰੈਲੀ ਦੌਰਾਨ ਨਵੀਆਂ ਨਿਯੁਕਤੀਆਂ
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਵਿਖੇ 'ਆਪ' ਦੇ ਹਲਕਾ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਵਿਚ ਹੋਈ ਰੈਲੀ 'ਚ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਯੁਵਾ ਸਮਾਜ ਸੇਵਕ ਜੇ. ਕੇ ਡਾਬਰ ਨੰੂ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦਾ ਯੂਥ ਪ੍ਰਧਾਨ ਅਤੇ ਪਿਸ਼ਭ ਪੁਜਾਰਾ ਨੰੂ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਸਨਮਾਨਿਤ ਕੀਤਾ |
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ)-ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਭਾਟ ਸਿੱਖ ਵਿੰਗ ਪੰਜਾਬ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ. ਚੰਦੂਮਾਜਰਾ ਵਿਸ਼ੇਸ਼ ਤੌਰ 'ਤੇ ...
ਲੁਧਿਆਣਾ, 29 ਨਵੰਬਰ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਅੱਜ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਿਸੇ ਮਰੀਜ਼ ਦੀ ਮੌਤ ਹੋਈ ਹੈ | ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਦੀ ਯੂਨੀਅਨ ਪੀ.ਏ.ਯੂ. ਡੀ.ਪੀ.ਐਲ. ਤੇ ਕੰਨਟੈਕਟਰ ਮੁਲਾਜ਼ਮ ਯੂਨੀਅਨ, ਚੌਕੀਦਾਰ ਡੀ.ਪੀ.ਐਲ. ਤੇ ਪੀ.ਏ.ਯੂ. ਵੈਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪੀ.ਏ.ਯੂ. ...
ਲੁਧਿਆਣਾ, 29 ਨਵੰਬਰ (ਅਮਰੀਕ ਸਿੰਘ ਬੱਤਰਾ)-ਜਲੰਧਰ ਬਾਈਪਾਸ ਚੌਕ ਤੋਂ ਸ਼ੇਰਪੁਰ ਚੌਕ ਤੱਕ ਕਰੀਬ 11 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦੇ ਨਿਰਮਾਣ 'ਚ ਕਥਿਤ ਤੌਰ 'ਤੇ ਘਟੀਆ ਅਤੇ ਘੱਟ ਸਮੱਗਰੀ ਵਰਤੀ ਜਾ ਰਹੀ ਹੈ ਜਿਸ ਕਾਰਨ ਸੜਕ ਨਿਰਮਾਣ ਦੇ ਚੰਦ ਦਿਨਾਂ ਬਾਅਦ ਹੀ ...
ਲੁਧਿਆਣਾ, 29 ਨਵੰਬਰ (ਜੁਗਿੰਦਰ ਸਿੰਘ ਅੋਰੜਾ)-ਹੋਲਸੇਲ ਕਲਾਥ ਐਂਡ ਗਾਰਮੈਂਟ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ ਨੇ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੱਪੜੇ ਉਪਰ ਜੀ.ਐੱਸ.ਟੀ. ਵਧਾਇਆ ਜਾ ਰਿਹਾ ਹੈ, ਜੋ ਕਿ 1 ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਗੁਆਂਢੀ ਦੀ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਹੀ ਜ਼ਮੀਨ ਵਿਚ ਦਬਾਉਣ ਵਾਲੀ ਔਰਤ ਨੂੰ ਅੱਜ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਸ ਦਾ ਦੋ ਦਿਨ ਦਾ ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੈਲਾਸ਼ ਨਗਰ ਰੋਡ 'ਤੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਗਏ ਇਕ ਵਿਦਿਆਰਥੀ ਦਾ ਏ.ਟੀ.ਐਮ. ਕਾਰਡ ਨੌਸਰਬਾਜ਼ ਨੇ ਬਦਲਿਆ ਅਤੇ ਬਾਅਦ ਵਿਚ ਉਸ ਚੋਂ ਸਾਢੇ 15 ਹਜ਼ਾਰ ਦੀ ਨਕਦੀ ਕੱਢਵਾ ਲਈ | ਜਾਣਕਾਰੀ ਅਨੁਸਾਰ ਨਿਊ ਕੁਲਦੀਪ ...
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ)-ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਨਾਲ ਦੇਸ਼ ਦੇ ਕਿਸਾਨਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨੂੰ ਕਿਸਾਨਾਂ ਦੀ ਜਿੱਤ ਵੀ ਦੱਸਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅੱਜ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ, ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੇ ਵਿਧਾਨ ਸਭਾ ਹਲਕਾ ...
ਲੁਧਿਆਣਾ, 29 ਨਵੰਬਰ (ਬੱਤਰਾ)-ਸਥਾਨਕ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਲਗਾਏ ਲੱਕੜ ਦੇ ਖੋਖੇ ਨੂੰ ਸੋਮਵਾਰ ਸ਼ਾਮ ਕਰੀਬ 7.30 ਵਜੇ ਅੱਗ ਲੱਗਣ ਕਾਰਨ ਖੋਖੇ 'ਚ ਮੌਜੂਦ ਸਾਮਾਨ ਸੜ ਗਿਆ, ਫਾਇਰ ਬਿ੍ਗੇਡ ਵਿਭਾਗ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ...
ਡਾਬਾ/ਲੁਹਾਰਾ, 29 ਨਵੰਬਰ (ਕੁਲਵੰਤ ਸਿੰਘ ਸੱਪਲ)-ਸੰਤ ਬਾਬਾ ਸੰਤ ਸਿੰਘ ਜੈਪੁਰ ਵਾਲਿਆਂ ਦੀ 13ਵੀਂ ਸਾਲਾਨਾ ਬਰਸੀ ਅਤੇ ਸੰਤ ਸਮਾਗਮ 1 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ | ਬਾਬਾ ਸੁਖਵਿੰਦਰ ਸਿੰਘ ਜੈਪੁਰ ਵਾਲਿਆਂ ਨੇ ਦੱਸਿਆ ਕਿ 1 ਦਸੰਬਰ ਨੂੰ ਗੁਰਦੁਆਰਾ ...
ਡਾਬਾ/ਲੁਹਾਰਾ, 29 ਨਵੰਬਰ (ਕੁਲਵੰਤ ਸਿੰਘ ਸੱਪਲ)-ਸੰਤ ਬਾਬਾ ਸੰਤ ਸਿੰਘ ਜੈਪੁਰ ਵਾਲਿਆਂ ਦੀ 13ਵੀਂ ਸਾਲਾਨਾ ਬਰਸੀ ਅਤੇ ਸੰਤ ਸਮਾਗਮ 1 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ | ਬਾਬਾ ਸੁਖਵਿੰਦਰ ਸਿੰਘ ਜੈਪੁਰ ਵਾਲਿਆਂ ਨੇ ਦੱਸਿਆ ਕਿ 1 ਦਸੰਬਰ ਨੂੰ ਗੁਰਦੁਆਰਾ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਚ ਭਾਵੇਂ ਕਈ ਆਈ ਹੈ ਪਰ ਸਰਕਾਰ, ਕੇਂਦਰੀ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਜਵੂਦ ਪੰਜਾਬ ਅੰਦਰ 15 ਸਤੰਬਰ ਤੋਂ 29 ...
ਢੰਡਾਰੀ ਕਲਾਂ, 29 ਨਵੰਬਰ (ਪਰਮਜੀਤ ਸਿੰਘ ਮਠਾੜੂ)-ਕੁਦਰਤ ਨੇ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਸੌਗਾਤਾਂ ਦਿੱਤੀਆਂ ਹਨ, ਜਿਸ ਵਿਚ ਸਭ ਤੋਂ ਵੱਡੀ ਸੌਗਾਤ ਵਾਤਾਵਰਨ ਦੀ ਹੈ | ਜੇਕਰ ਵਾਤਾਵਰਨ ਹੀ ਨਾ ਰਿਹਾ ਤਾਂ ਧਰਤੀ 'ਤੇ ਜੀਵਨ ਸੰਭਵ ਨਹੀਂ ਹੋ ਸਕਦਾ | ਇਹ ਪ੍ਰਗਟਾਵਾ ਡਾ. ...
ਭਾਮੀਆਂ ਕਲਾਂ, 29 ਨਵੰਬਰ (ਜਤਿੰਦਰ ਭੰਬੀ)-ਹਲਕਾ ਸਾਹਨੇਵਾਲ ਦੇ ਪਿੰਡ ਭਾਮੀਆਂ ਖੁਰਦ ਵਿਖੇ ਆਮ ਆਦਮੀ ਪਾਰਟੀ ਵਲੋਂ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਨੇ ਰੈਲੀ ਦਾ ਰੂਪ ਧਾਰਨ ਕੀਤਾ | ਹਲਕਾ ਸਾਹਨੇਵਾਲ ਤੋਂ 'ਆਪ' ਆਗੂ ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਇਸ ਹਲਕੇ ਦੇ ...
ਲੁਧਿਆਣਾ, 29 ਨਵੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਉਸਾਰੀਆਂ/ਕਾਲੋਨੀਆਂ ਖ਼ਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਇਮਾਰਤੀ ਸ਼ਾਖਾ ਵਲੋਂ ਦੋ ਬਿਨਾਂ ਮਨਜੂਰੀ ਬਣ ਰਹੀਆਂ ਕਾਲੋਨੀਆਂ ਖ਼ਿਲਾਫ ਕਾਰਵਾਈ ਕਰਨ ਤੋਂ ਇਲਾਵਾ ਸਰਾਭਾ ਨਗਰ ਦੇ ...
ਲਾਡੋਵਾਲ, 29 ਨਵੰਬਰ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਵਿਖੇ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੈਸ਼ਨ ਦੇ ਪਹਿਲੇ ਦਿਨ ਕਿਸਾਨਾਂ ਤੇ ਥੋਪੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ...
ਲੁਧਿਆਣਾ, 29 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਘਰੇਲੂ ਰਸੋਈ ਗੈਸ ਦੀ ਦੁਰਵਰਤੋਂ ਅਤੇ ਰੀਫੀਲਿੰਗ ਰੋਕਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕਾਰਵਾਈਆਂ ਦੌਰਾਨ ਵੱਡੀ ਗਿਣਤੀ 'ਚ ਸਿਲੰਡਰ ਅਤੇ ਹੋਰ ਸਾਮਾਨ ...
ਲੁਧਿਆਣਾ, 29 ਨਵੰਬਰ (ਪੁਨੀਤ ਬਾਵਾ)-25 ਸਾਲ ਬਾਅਦ 75 ਲੱਖ ਦੀ ਲਾਗਤ ਨਾਲ ਨਵੀਂ ਬਣਨ ਜਾ ਰਹੀ ਘੁਮਿਆਰਾ ਵਾਲੀ ਸੜਕ ਦੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ੁਰੂਆਤ ਕਰਵਾਈ | ਇਹ ਸੜਕ ਪਾਰਟੀ ਸਰਪ੍ਰਸਤ ਤੇ ...
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ)-ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ਹੇਠ ...
ਲੁਧਿਆਣਾ, 29 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ...
ਹੰਬੜਾਂ, 29 ਨਵੰਬਰ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਦੇ ਹੱਕ 'ਚ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੇਰੀ ਨਾਲ ਹਲਕਾ ਗਿੱਲ 'ਚ ਸ਼੍ਰੋਮਣੀ ਅਕਾਲੀ ਦਲ ...
ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ)-ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਅੱਜ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ...
ਲੁਧਿਆਣਾ, 29 ਨਵੰਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਅਤੇ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸੰਬੰਧਿਤ 2780 ਮਰੀਜ਼ਾਂ 'ਚ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਦੀ ਜਾਂਚ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀਆਂ ...
ਲੁਧਿਆਣਾ, 29 ਨਵੰਬਰ (ਅਮਰੀਕ ਸਿੰਘ ਬੱਤਰਾ)-ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚੱਲ ਰਹੇ 650 ਕਰੋੜ ਰੁਪਏ ਦੇ ਪ੍ਰਾਜੈਕਟ ਤਹਿਤ ਸੀਵਰੇਜ ਟਰੀਟਮੈਂਟ ਪਲਾਂਟਸ ਦਾ ਨਿਰਮਾਣ ਕਰਾਇਆ ਜਾ ਰਿਹਾ ਹੈ ਪਰੰਤੂ ਭਵਿੱਖ 'ਚ ਆਬਾਦੀ ਵਧਣ ਦੇ ਨਾਲ ਸੀਵਰੇਜ ਗੰਦਗੀ ਵਿਚ ਹੋਣ ...
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ...
ਲੁਧਿਆਣਾ, 29 ਨਵੰਬਰ (ਕਵਿਤਾ ਖੁੱਲਰ)-ਜ਼ਿਲ੍ਹਾ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦਾ ਪ੍ਰਧਾਨ ਚੁਣੇ ਜਾਣ ਦਾ ਸਵਾਗਤ ...
ਡੇਹਲੋਂ, 29 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਜੀ ਸਪੋਰਟਸ ਕਲੱਬ ਜਰਖੜ ਵਲੋਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਮੰਜੀ ਸਾਹਿਬ ਜਰਖੜ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਦੇ ਸਹਿਯੋਗ ਸਦਕਾ ਕੁਸ਼ਤੀ ਤੇ ਕਬੱਡੀ ਮੁਕਾਬਲਿਆਂ ਨਾਲ ...
ਲੁਧਿਆਣਾ, 29 ਨਵੰਬਰ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਬਲਾਕ ਜੀ. ਵਿਚ ਪ੍ਰਸ਼ਾਸਨ ਵਲੋਂ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੀਤੇ ਜਾ ਰਹੇ ਕੰਮ ਦਾ ਲੋਕਾਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਉਨ੍ਹਾਂ ...
ਭਾਮੀਆਂ ਕਲਾਂ, 29 ਨਵੰਬਰ (ਜਤਿੰਦਰ ਭੰਬੀ)-ਚੰਡੀਗੜ੍ਹ ਰੋਡ 'ਤੇ ਸਥਿਤ ਮਾਸਟਰ ਕਰਮਜੀਤ ਸਿੰਘ ਯਾਦਗਾਰੀ ਸਟੇਡੀਅਮ ਕੁਲੀਆਂਵਾਲ ਵਿਖੇ ਐਨ.ਆਰ.ਆਈ. ਭਰਾਵਾਂ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਪਿੰਡ ਜਮਾਲਪੁਰ-ਕੁਲੀਆਂਵਾਲ ਦੇ ਸਹਿਯੋਗ ਨਾਲ ਇੰਦਰਪਾਲ ਸਿੰਘ ਗਰੇਵਾਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX