ਰੂਪਨਗਰ, 29 ਨਵੰਬਰ (ਸਤਨਾਮ ਸਿੰਘ ਸੱਤੀ) - ਸੂਬੇ ਦੀ ਕਾਂਗਰਸ ਸਰਕਾਰ 'ਚ ਆਪਣੇ ਹੀ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਨ ਦੀ ਨਵਜੋਤ ਸਿੰਘ ਨੀਤੀ ਦੀ ਤਰਜ਼ 'ਤੇ ਹੀ ਨਗਰ ਕੌਂਸਲ ਰੂਪਨਗਰ 'ਚ ਵੀ ਸੱਤਾਧਾਰੀ ਕਾਂਗਰਸੀਆਂ ਦੇ ਆਪਣੇ ਹੀ ਸਿੰਗ ਫਸ ਰਹੇ ਹਨ | ਅੱਜ ਨਗਰ ਕੌਂਸਲ ਰੂਪਨਗਰ ਦੀ ਮੀਟਿੰਗ ਵਿਚ ਦੋ ਮਹੀਨੇ ਬਾਅਦ ਮੀਟਿੰਗ ਕਰਨ ਨੂੰ ਲੈ ਕੇ ਕੌਂਸਲ ਦੇ ਮੌਜੂਦਾ ਕਾਂਗਰਸੀ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨਾਲ ਕਾਂਗਰਸ ਦੇ ਹੀ ਸਾਬਕਾ ਪ੍ਰਧਾਨ ਤੇ ਕੌਂਸਲਰ ਅਸ਼ੋਕ ਵਾਹੀ ਦੀ ਖੜਕ ਗਈ | ਵਾਹੀ ਨੇ ਪ੍ਰਧਾਨ ਦੀ ਕੁਰਸੀ ਕੋਲ ਪੁੱਜ ਕੇ ਆਪਣਾ ਇਤਰਾਜ਼ ਦਰਜ ਕਰਾਉਣ ਨੂੰ ਲੈ ਕੇ ਹੰਗਾਮਾ ਕੀਤਾ ਅਤੇ ਹੱਥ 'ਚ ਫੜਿਆ ਪੈੱਨ ਜ਼ੋਰ ਨਾਲ ਪ੍ਰਧਾਨ ਵੱਲ ਨੂੰ ਮਾਰ ਦਿੱਤਾ ਜਿਸ ਨੂੰ ਲੈ ਕੇ ਮੌਜੂਦਾ ਪ੍ਰਧਾਨ ਵੀ ਲੋਹਾ ਲਾਖਾ ਹੋ ਗਿਆ ਤੇ ਦੋਵਾਂ 'ਚ ਨੌਬਤ ਹੱਥੋਪਾਈ ਤੱਕ ਹੁੰਦੀ-ਹੁੰਦੀ ਬਚੀ | ਹੰਗਾਮੇ ਤੋਂ ਬਾਅਦ ਮਤਿਆਂ 'ਤੇ ਚਰਚਾ ਮੁੜ ਸ਼ੁਰੂ ਹੋਈ ਅਤੇ 14 ਮਤਿਆਂ 'ਚ ਖਰਚਾ, ਸਕੀਮਾਂ, ਫਾਇਰ ਬਿ੍ਗੇਡ, ਨਵਾਂ ਟਿਊਬਵੈੱਲ ਲਾਉਣ, ਸੀਵਰ ਮਸ਼ੀਨ ਦੀ ਪਾਈਪ, ਇਸ਼ਤਿਹਾਰਬਾਜ਼ੀ ਦਾ ਠੇਕਾ, ਡਿਸਪੈਂਸਰੀ ਦੇ ਕਿਰਾਏ ਆਦਿ ਦੇ 13 ਮਤੇ ਬਹੁਸੰਮਤੀ ਨਾਲ ਪਾਸ ਕਰ ਦਿੱਤੇ ਗਏ ਜਦੋਂ ਕਿ ਕੌਂਸਲ ਦੀਆਂ ਦੁਕਾਨਾਂ ਦੀ ਰਜਿਸਟਰੀ ਨੂੰ ਲੈ ਕੇ ਪੇਸ਼ ਹੋਇਆ ਇਕ ਮਤਾ ਮੁਲਤਵੀ ਕਰ ਦਿੱਤਾ ਗਿਆ, ਪਰ ਟੇਬਲ ਆਈਟਮ ਵਜੋਂ ਅੰਗਦ ਇੰਟਰਪ੍ਰਾਈਜ਼ਿਜ਼ ਨਾਮਕ ਕਾਲੋਨੀ ਨੂੰ ਨਗਰ ਕੌਂਸਲ 'ਚ ਸ਼ਾਮਿਲ ਕਰਨ 'ਤੇ ਰੌਲਾ ਪੈ ਗਿਆ | ਹਾਲਾਂਕਿ ਇਸ ਕਲੋਨੀ ਨੂੰ ਨਗਰ ਕੌਂਸਲ 'ਚ ਸ਼ਾਮਲ ਕਰਨ ਦੀ ਚਾਰਾਜੋਈ 4-5 ਸਾਲ ਪਹਿਲਾਂ ਅਰੰਭ ਹੋਈ ਸੀ ਪਰ ਸਿਰੇ ਨਾ ਲੱਗੀ, ਜਿਸ ਲਈ ਕੌਂਸਲਰ ਮੋਹਿਤ ਸ਼ਰਮਾ ਨੇ ਚੋਣਾਂ 'ਚ ਇਸ ਕਲੋਨੀ ਨੂੰ ਕੌਂਸਲ 'ਚ ਸ਼ਾਮਿਲ ਕਰਨ ਦੇ ਵਾਅਦੇ ਦਾ ਤਰਕ ਪੇਸ਼ ਕੀਤਾ ਜਿਸ 'ਤੇ ਸਾਬਕਾ ਪ੍ਰਧਾਨ ਅਸ਼ੋਕ ਵਾਹੀ ਨੇ ਭਿ੍ਸ਼ਟਾਚਾਰ ਹੋਣ ਦਾ ਸ਼ੱਕ ਪ੍ਰਗਟ ਕੀਤਾ ਪਰ ਕੌਂਸਲਰ ਮੋਹਿਤ ਸ਼ਰਮਾ ਸਫ਼ਾਈ ਦਿੰਦੇ ਰਹੇ ਅਤੇ ਰੌਲਾ-ਰੱਪਾ ਪੈ ਗਿਆ | ਇਸ ਮਾਮਲੇ 'ਚ ਆਪਣੇ ਆਪ ਨੂੰ ਪਾਕ ਸਾਫ਼ ਦੱਸਣ ਲਈ ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਆਪਣੇ ਬੱਚਿਆਂ ਅਤੇ ਗੁਰੂਆਂ ਤੱਕ ਦੀ ਸਹੁੰ ਖਾ ਲਈ ਕਿ ਉਹ ਕਿਸੇ ਕਿਸਮ ਦੇ ਭਿ੍ਸ਼ਟਾਚਾਰ 'ਚ ਇਕ ਨਵੇਂ ਪੈਸੇ ਦਾ ਰਵਾਦਾਰ ਨਹੀਂ ਜਦੋਂ ਕਿ ਉਹ ਤਾਂ ਦਫ਼ਤਰ 'ਚ ਚਾਰ ਤੱਕ ਦਾ ਖ਼ਰਚ ਵੀ ਕੌਂਸਲ ਦਫ਼ਤਰ ਦੇ ਖ਼ਜ਼ਾਨੇ 'ਤੇ ਨਹੀਂ ਪਾਉਂਦਾ | ਉਨ੍ਹਾਂ ਅਸ਼ੋਕ ਵਾਹੀ 'ਤੇ ਜਾਣਬੁੱਝ ਕੇ ਖੜਦੰੁਬ ਪਾਉਣ ਦੇ ਦੋਸ਼ ਲਾਏ ਅਤੇ ਕਿਹਾ ਕਿ ਉਹ ਬਰਿੰਦਰ ਢਿੱਲੋਂ ਨੂੰ ਸ਼ਹਿਰ 'ਚੋਂ ਸ਼ਾਨਦਾਰ ਜਿੱਤ ਦੁਆਉਣ ਲਈ ਦਿਨ ਰਾਤ ਇੱਕ ਕਰ ਦੇਣਗੇ | ਮੀਟਿੰਗ ਵਿਚ ਅਕਾਲੀ ਕੌਂਸਲਰ ਚਰਨਜੀਤ ਕੌਰ ਹਵੇਲੀ ਨੇ ਮੰਗ ਕੀਤੀ ਕਿ ਟਰੀਟਮੈਂਟ ਪਲਾਂਟ ਦੀਆਂ ਦੋਵੇਂ ਮੋਟਰਾਂ ਚਾਲੂ ਕੀਤੀਆਂ ਜਾਣ ਨਹੀਂ ਤਾਂ ਇਹ ਟਰੀਟਮੈਂਟ ਪਲਾਂਟ ਕਿਸੇ ਵੀ ਕੰਮ ਦਾ ਨਹੀਂ | ਹਾਊਸ 'ਚ ਅਕਾਲੀ ਦਲ ਦੀਆਂ ਦੋ ਕੌਂਸਲਰ ਬੀਬੀਆਂ ਨਾਲੋਂ ਕਾਂਗਰਸ ਦੇ ਕੌਂਸਲਰ ਵਾਹੀ ਅਤੇ ਪੋਮੀ ਸੋਨੀ ਹੀ ਵਿਰੋਧੀ ਧਿਰ ਵਾਂਗੂੰ ਵਿਹਾਰ ਕਰਦੇ ਨਜ਼ਰ ਆਏ | ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ, ਮੀਤ ਪ੍ਰਧਾਨ ਪੂਨਮ ਕੱਕੜ, ਕੌਂ: ਅਮਰਜੀਤ ਸਿੰਘ ਜੌਲੀ, ਕੌਂ: ਸਰਬਜੀਤ ਸਿੰਘ ਸੈਣੀ, ਕੌਂ: ਚਰਨਜੀਤ ਸਿੰਘ, ਆਜ਼ਾਦ ਕੌਂਸਲਰ ਰਾਜੂ ਸਤਿਆਲ, ਕੌਂ: ਜਸਵਿੰਦਰ ਕੌਰ, ਕੌਂ: ਜਸਪਿੰਦਰ ਕੌਰ ਪਿੰਕਾ, ਕੌਂ: ਕੁਲਵਿੰਦਰ ਕੌਰ, ਕੌਂ: ਇਕਬਾਲ ਕੌਰ ਮਾਕੜ, ਕੌਂ: ਰੇਖਾ, ਕੌਂ: ਨੀਰੂ ਗੁਪਤਾ, ਕੌਂ: ਅਮਰਿੰਦਰ ਸਿੰਘ ਰੀਹਲ, ਕੌਂ: ਗੁਰਮੀਤ ਸਿੰਘ ਰਿੰਕੂ ਸਮੇਤ ਕਾਰਜ ਸਾਧਕ ਅਫ਼ਸਰ ਭਜਨ ਚੰਦ ਅਤੇ ਹੋਰ ਅਮਲਾ ਹਾਜ਼ਰ ਸੀ |
ਮੋਰਿੰਡਾ, 29 ਨਵੰਬਰ (ਪਿ੍ਤਪਾਲ ਸਿੰਘ) - ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ, ਫ਼ਰੀਦਕੋਟ ਅਤੇ ਅੰਮਿ੍ਤਸਰ ਵਿਚਲੇ ਨਰਸਿੰਗ, ਪੈਰਾ ਮੈਡੀਕਲ (ਕੋਰੋਨਾ ਯੋਧੇ ਚਾਰ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਨਿਰੰਤਰ ਰੂਪ 'ਚ ਜਾਰੀ ਰੱਖਣ ਅਤੇ ਰੈਗੂਲਰ ...
ਨੂਰਪੁਰ ਬੇਦੀ, 29 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਐਨ. ਐਚ. ਐਮ. ਦੇ ਸਿਹਤ ਮੁਲਾਜ਼ਮਾਂ ਨੇ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ ਅੱਜ 14ਵੇਂ ਦਿਨ ਵੀ ਸਮੁੱਚੀਆਂ ਸਿਹਤ ਸੇਵਾਵਾਂ ਠੱਪ ਰੱਖੀਆਂ ਅਤੇ ਜ਼ੋਰਦਾਰ ...
ਸ੍ਰੀ ਚਮਕੌਰ ਸਾਹਿਬ, 29 ਨਵੰਬਰ (ਜਗਮੋਹਣ ਸਿੰਘ ਨਾਰੰਗ)-ਜਨਰਲ ਕੈਟਾਗਰੀ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿਚ ਸ੍ਰੀ ਚਮਕੌਰ ਸਾਹਿਬ ਵਿਖੇ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਵਲੋਂ ਚੱਲ ਰਹੀ ਲੜੀਵਾਰ ਭੁੱਖ ...
ਸ੍ਰੀ ਚਮਕੌਰ ਸਾਹਿਬ, 29 ਨਵੰਬਰ (ਜਗਮੋਹਣ ਸਿੰਘ ਨਾਰੰਗ) - ਮਨਜੀਤ ਕੌਰ ਪਤਨੀ ਨਸੀਬ ਸਿੰਘ ਵਾਸੀ ਖਾਨਪੁਰ ਨੇ ਦੱਸਿਆ ਕਿ ਉਨ੍ਹਾਂ ਸੰਨ 2019 ਵਿਚ ਖੰਨੇ ਤੋਂ ਝੋਨਾ ਲਗਾਉਣ ਵਾਲੀ ਮਸ਼ੀਨ 5 ਲੱਖ 50 ਹਜ਼ਾਰ ਰੁਪਏ ਵਿਚ ਖ੍ਰੀਦੀ ਸੀ ਜਿਸ ਦੀ 50 ਫ਼ੀਸਦੀ ਸਬਸਿਡੀ ਦਾ ਕੇਸ ਉਨ੍ਹਾਂ ...
ਨੰਗਲ, 29 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਹੜਤਾਲ 28ਵੇਂ ਦਿਨ 'ਚ ਦਾਖਲ ਹੋ ਗਈ ਹੈ | ਅੱਜ ਸਰਕਾਰੀ ਸ਼ਿਵਾਲਿਕ ਕਾਲਜ ਦੇ ਸਾਹਮਣੇ ਸਹਾਇਕ ਪ੍ਰੋਫੈਸਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ...
ਸ੍ਰੀ ਅਨੰਦਪੁਰ ਸਾਹਿਬ, 29 ਨਵੰਬਰ (ਜੇ.ਐਸ.ਨਿੱਕੂਵਾਲ)-ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਪੀ.ਜੀ.ਆਈ. ਲਈ ਮੁਫ਼ਤ ਬੱਸ ਸੇਵਾ ਮੁੜ 6 ਦਸੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਮਟੌਰ ਨੇ ਦੱਸਿਆ ਕਿ ...
ਰੂਪਨਗਰ, 29 ਨਵੰਬਰ (ਸੱਤੀ) - ਸੀਨੀਅਰ ਸਿਟੀਜ਼ਨ ਕੌਂਸਲ (ਰਜਿ.) ਰੂਪਨਗਰ ਦੀ ਮਹੀਨਾਵਾਰ ਮੀਟਿੰਗ 1 ਦਸੰਬਰ 2021 ਦਿਨ ਬੁੱਧਵਾਰ ਨੂੰ ਗਾਂਧੀ ਮੈਮੋਰੀਅਲ ਨੈਸ਼ਨਲ ਪਬਲਿਕ ਸਕੂਲ (ਨੇੜੇ ਬੇਲਾ ਚੌਂਕ) ਰੂਪਨਗਰ ਵਿਖੇ ਸ਼ਾਮ 3:30 ਵਜੇ ਹੋਵੇਗੀ | ਇਸ ਮੀਟਿੰਗ ਵਿਚ ਜਿੱਥੇ ਬਜ਼ੁਰਗਾਂ ...
ਸ੍ਰੀ ਚਮਕੌਰ ਸਾਹਿਬ, 29 ਨਵੰਬਰ (ਜਗਮੋਹਣ ਸਿੰਘ ਨਾਰੰਗ) - ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲ ਵਿਖੇ ਪੰਜਾਬੀ ਮਾਹ ਦੌਰਾਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪੁਰਾਤਨ ਪੰਜਾਬੀ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ...
ਸ੍ਰੀ ਅਨੰਦਪੁਰ ਸਾਹਿਬ, 29 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ) - ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਹੁਦੇਦਾਰਾਂ ਦੀ ਹੋਈ ਚੋਣ 'ਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਿ੍ੰ: ਸੁਰਿੰਦਰ ...
ਰੂਪਨਗਰ, 29 ਨਵੰਬਰ (ਸਤਨਾਮ ਸਿੰਘ ਸੱਤੀ) - ਨੰਗਲ ਵਿਖੇ ਸਕੂਲ ਵਿਚ ਸਾਹਮਣੇ ਆਏ ਕੋਵਿਡ-19 ਦੇ ਤਿੰਨ ਮਾਮਲਿਆਂ ਅਤੇ ਓਮੀਕਰੋਨ ਨਾਮਕ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਦਾ ਨੋਟਿਸ ਲੈਂਦਿਆਂ, ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਸੋਮਵਾਰ ਨੂੰ ਸਿਵਲ ਸਰਜਨ ...
ਨੂਰਪੁਰ ਬੇਦੀ, 29 ਨਵੰਬਰ (ਵਿੰਦਰ ਪਾਲ ਝਾਂਡੀਆਂ) - ਰੂਪਨਗਰ ਤੋਂ ਵਾਇਆ ਟਿੱਬਾ ਟੱਪਰੀਆਂ ਤੋਂ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ ਮਾਰਗ 'ਤੇ ਪੈਂਦੇ ਕਰੀਬ 40 ਪਿੰਡਾਂ ਜਿਨ੍ਹਾਂ 'ਚ ਧਮਾਣਾ, ਜਟਵਾਹੜ, ਝਾਂਡੀਆਂ, ਟਿੱਬਾ ਨੰਗਲ, ਬਾਲੇਵਾਲ, ਕਾਂਗੜ, ਜਤੋਲੀ, ...
ਮੋਰਿੰਡਾ, 29 ਨਵੰਬਰ (ਕੰਗ) - ਅੱਜ ਰੇਲਵੇ ਵਿਭਾਗ ਦੇ ਚੀਫ਼ ਇੰਜੀਨੀਅਰ ਨਟਰਾਜ ਸਿੰਘ ਵਲੋਂ ਮੋਰਿੰਡਾ ਬੱਸ ਸਟੈਂਡ ਨਜ਼ਦੀਕ ਬਣ ਰਹੇ ਰੇਲਵੇ ਅੰਡਰ ਬਰਿੱਜ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਕੰਮ ਜਲਦੀ ਨੇਪਰੇ ਚੜ੍ਹਾਉਣ ਦੀਆਂ ਹਦਾਇਤਾਂ ...
ਘਨੌਲੀ, 29 ਨਵੰਬਰ (ਜਸਵੀਰ ਸਿੰਘ ਸੈਣੀ) - ਸਾਂਝਾ ਮੰਚ ਥਰਮਲ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਮੰਗਾਂ ਨੂੰ ਲੈ ਕੇ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਦੀ ਅਰਥੀ ਫ਼ੂਕ ਰੋਸ ਮੁਜ਼ਾਹਰਾ ਕੀਤਾ ਗਿਆ | ਅਰਥੀ ਫ਼ੂਕ ਰੋਸ ...
ਪੁਰਖਾਲੀ, 29 ਨਵੰਬਰ (ਬੰਟੀ) - ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਬਬਾਨੀ ਕਲਾਂ ਵਿਖੇ ਹੋਈ | ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਾਈ | ਇਸ ਮੌਕੇ ਜ਼ੈਲਦਾਰ ਚੈੜੀਆਂ ਨੇ ਕਿਹਾ ਕਿ ਮੁੱਖ ...
ਬੇਲਾ, 29 ਨਵੰਬਰ (ਮਨਜੀਤ ਸਿੰਘ ਸੈਣੀ) - ਗ੍ਰਾਮ ਪੰਚਾਇਤ ਮਹਿਤੋਤ ਵਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਹਿਤੋਤ, ਸਮੂਹ ਨਗਰ ਨਿਵਾਸੀ ਐਨ. ਆਰ. ਆਈ. ਭਰਾਵਾਂ ਅਤੇ ਇਲਾਕੇ ਦੇ ਕਬੱਡੀ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਾਏ ਕਬੱਡੀ ਕੱਪ ਤੇ ਬਾਬਾ ਗਾਜੀ ਦਾਸ ਕਬੱਡੀ ਕਲੱਬ ...
ਮੋਰਿੰਡਾ, 29 ਨਵੰਬਰ (ਪਿ੍ਤਪਾਲ ਸਿੰਘ) - ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੰਤ ਜਸਵੰਤ ਸਿੰਘ ਜੀ ਸੰਗਤਪੁਰਾ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਮਨਪ੍ਰੀਤ ਸਿੰਘ ਸੰਗਤਪੁਰਾ ਵਾਲਿਆਂ ਨੇ ਦੱਸਿਆ ਕਿ ਸੰਤ ਜਸਵੰਤ ਸਿੰਘ ਜੀ ਜੋ ਬੀਤੇ ...
ਮੋਰਿੰਡਾ, 29 ਨਵੰਬਰ (ਕੰਗ)-ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈ ਜਾ ਰਹੀ 'ਬੁੱਕਸ ਡੋਨੇਸ਼ਨ ਟੂ ਲਾਇਬ੍ਰੇਰੀਜ਼' ਮੁਹਿੰਮ ਅਧੀਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ...
ਸ੍ਰੀ ਚਮਕੌਰ ਸਾਹਿਬ, 29 ਨਵੰਬਰ (ਜਗਮੋਹਣ ਸਿੰਘ ਨਾਰੰਗ) - ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੁਹਰਿਓ ਇੱਕ ਹੀਰੋ ਸਪਲੈਂਡਰ ਮੋਟਰ ਸਾਈਕਲ ਚੋਰੀ ਹੋ ਗਿਆ | ਮੋਟਰ ਸਾਈਕਲ ਦੇ ਮਾਲਕ ਹਰਸਿਮਰਨਜੀਤ ਸਿੰਘ ਵਾਸੀ ਜਗਤਪੁਰ ਨੇ ਦੱਸਿਆ ਕਿ ਉਹ ਗੁ: ਸਾਹਿਬ ...
ਰੂਪਨਗਰ, 29 ਨਵੰਬਰ (ਸਤਨਾਮ ਸਿੰਘ ਸੱਤੀ)-ਐਨ. ਸੀ. ਸੀ. (ਰਾਸ਼ਟਰੀ ਕੈਡਿਟ ਕੋਰ) ਦੀ 73ਵੀਂ ਵਰ੍ਹੇਗੰਢ ਮੌਕੇ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਸਕੂਲ ਦੇ ਐਨ. ਸੀ. ਸੀ. ਅਫ਼ਸਰ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ...
ਮੋਰਿੰਡਾ, 29 ਨਵੰਬਰ (ਕੰਗ) - ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਪੈਨ ਚੈਕ ਸਿਲਾਟ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਸਦਕਾ ਖਿਡਾਰਨਾਂ ਨੂੰ ਮੈਡਲ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ...
ਮੋਰਿੰਡਾ, 29 ਨਵੰਬਰ (ਪਿ੍ਤਪਾਲ ਸਿੰਘ) - ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਮੋਦੀ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲਦੇ ਸੰਘਰਸ਼ ਵਿਚ ਪਿੰਡ ਕਾਈਨੋਰ ਦੇ ਸ਼ਹੀਦ ਹੋਏ ਨੌਜਵਾਨ ਲਖਬੀਰ ਸਿੰਘ ਪੁੱਤਰ ...
ਰੂਪਨਗਰ, 29 ਨਵੰਬਰ (ਸਤਨਾਮ ਸਿੰਘ ਸੱਤੀ)- ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਚੱਲ ਰਹੇ ਦਰ ਰੋਜ਼ਾ ਇੰਟਰ ਹਾਊਸ ਮੁਕਾਬਲੇ ਸਮਾਪਤ ਹੋ ਗਏ ਗਏ | ਦੂਜੇ ਦਿਨ ਦੇ ਮੁਕਾਬਲਿਆਂ ਦੀ ਸ਼ੁਰੂਆਤ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਵਲੋਂ ਕੀਤੀ ਗਈ | ਉਨ੍ਹਾਂ ਨੇ ਆਏ ...
ਮੋਰਿੰਡਾ, 29 ਨਵੰਬਰ (ਕੰਗ) - ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਤਾ ਗੁਜਰ ਕੌਰ ਸੇਵਾ ਦਲ ਮੋਰਿੰਡਾ ਵਲੋਂ ਡੇਰਾ ਕਾਰ ਸੇਵਾ ਮੋਰਿੰਡਾ ਅਤੇ ਸੰਗਤਾਂ ਦੇ ਸਹਿਯੋਗ ਨਾਲ 3, 4 ਅਤੇ 5 ਦਸੰਬਰ ਨੂੰ ...
ਰੂਪਨਗਰ, 29 ਨਵੰਬਰ (ਸਤਨਾਮ ਸਿੰਘ ਸੱਤੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਦੀ ਰੋਪੜ ਫੇਰੀ ਨੂੰ ਲੈ ਕੇ ਇਸਤਰੀ ਅਕਾਲੀ ਦਲ ਵਲੋਂ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਸ਼੍ਰੋਮਣੀ ...
ਮੋਰਿੰਡਾ, 29 ਨਵੰਬਰ (ਪਿ੍ਤਪਾਲ ਸਿੰਘ) - ਨਜ਼ਦੀਕੀ ਪਿੰਡ ਚਲਾਕੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਲੀਪ ਸਿੰਘ ਤੇ ਖ਼ਜ਼ਾਨਚੀ ...
ਨੂਰਪੁਰ ਬੇਦੀ, 29 ਨਵੰਬਰ (ਵਿੰਦਰ ਪਾਲ ਝਾਂਡੀਆ) - ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਖੇੜੀ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX