ਤਾਜਾ ਖ਼ਬਰਾਂ


ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਹੋਏ ਮੁਕਾਬਲੇ 'ਚ ਸਰਫਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖਮੀ
. . .  1 day ago
ਨਵੀਂ ਦਿੱਲੀ, 14 ਅਗਸਤ - ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਜੰਮੂ-ਕਸ਼ਮੀਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਸਰਫ਼ਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਕ ਅੱਤਵਾਦੀ ਵੀ ਜ਼ਖਮੀ ਹੋਇਆ ਹੈ ।
ਚੰਡੀਗੜ੍ਹ : 11 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਡੀਸ਼ਨਲ ਜੱਜ ਲਾਇਆ ਗਿਆ
. . .  1 day ago
ਫਰੀਦਕੋਟ : ਵੀ.ਸੀ. ਡਾ: ਅਵਨੀਸ਼ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਮੁੱਠਭੇੜ ਸ਼ੁਰੂ, ਆਪ੍ਰੇਸ਼ਨ 'ਚ ਲੱਗੇ ਪੁਲਿਸ ਤੇ ਸੀ.ਆਰ.ਪੀ.ਐਫ. ਦੇ ਜਵਾਨ
. . .  1 day ago
ਆਜ਼ਾਦੀ ਦਿਹਾੜੇ 'ਤੇ ਦਿੱਲੀ 'ਚ ਹੋਵੇਗੀ ਬੇਮਿਸਾਲ ਸੁਰੱਖਿਆ, 10,000 ਬਲ ਤਾਇਨਾਤ, 1000 ਕੈਮਰਿਆਂ ਦੀ ਹੋਵੇਗੀ ਨਿਗਰਾਨੀ
. . .  1 day ago
ਨਵੀਂ ਦਿੱਲੀ, 14 ਅਗਸਤ - ਉੱਤਰੀ ਦਿੱਲੀ ਦੇ ਡੀ.ਸੀ.ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 10,000 ਤੋਂ ਵੱਧ ਬਲ ਤਾਇਨਾਤ ਕੀਤੇ ਗਏ ਹਨ । 1000 ਤੋਂ ਵੱਧ ਕੈਮਰੇ ਲਗਾਏ ...
ਨਵੀਂ ਦਿੱਲੀ : ਕੋਵਿਡ -19 ਦਾ ਮੁਕਾਬਲਾ ਕਰਨ ਵਿਚ ਭਾਰਤ ਦੀਆਂ ਪ੍ਰਾਪਤੀਆਂ ਕਈ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹਨ - ਰਾਸ਼ਟਰਪਤੀ ਦਰੋਪਦੀ ਮੁਰਮੂ
. . .  1 day ago
ਜੰਮੂ-ਕਸ਼ਮੀਰ : ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਤਿਰੰਗੇ ਨਾਲ ਚਮਕਿਆ ਮੁਬਾਰਕ ਮੰਡੀ ਕੰਪਲੈਕਸ
. . .  1 day ago
ਹਰਿਆਣਾ: 'ਅਗਨੀਪਥ' ਭਰਤੀ ਰੈਲੀ ਲਈ ਹਜ਼ਾਰਾਂ ਨੌਜਵਾਨਾਂ 'ਚ ਜੋਸ਼
. . .  1 day ago
"ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੇ ਦੀਪਕ ਬਾਲੀ
. . .  1 day ago
ਮੁੱਖ ਮੰਤਰੀ ਦੀ ਆਮਦ ਤੋਂ ਤੁਰੰਤ ਬਾਅਦ ਲੁਧਿਆਣਾ ਵਿਚ ਚੱਲੀਆਂ ਗੋਲੀਆਂ , ਦੋ ਜ਼ਖਮੀ
. . .  1 day ago
ਲੁਧਿਆਣਾ ,14 ਅਗਸਤ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਮੁੱਖ ਮੰਤਰੀ ਦੇ ਪਹੁੰਚਣ ਤੋਂ ਤੁਰੰਤ ਬਾਅਦ ਦੁੱਗਰੀ ਦੀ ਫੇਸ ਇਕ ਦੀ ਮਾਰਕੀਟ ਵਿਚ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ...
ਰਾਸ਼ਟਰਪਤੀ ਦਰੋਪਦੀ ਮੁਰੂਮ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ, ‘2047 ਤੱਕ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਹੋਣਗੇ ਸਾਕਾਰ’
. . .  1 day ago
ਨਵੀਂ ਦਿੱਲੀ, 14 ਅਗਸਤ-75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੇਸ਼ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 14 ਅਗਸਤ ਦਾ ਦਿਨ ਵੰਡ-ਖੌਫ਼ਨਾਕ...
ਦੋ-ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਨੇ ਕੀਤੀ ਮੀਟਿੰਗ
. . .  1 day ago
ਐੱਸ.ਏ.ਐੱਸ.ਨਗਰ, 14 ਅਗਸਤ (ਕੇ.ਐਸ. ਰਾਣਾ)- ਕੇਂਦਰੀ ਪੰਚਾਇਤ ਰਾਜ ਮੰਤਰਾਲੇ ਵਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸੰਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ 'ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ 'ਚੋਂ ,ਪੰਜਾਬ ਸੂਬੇ 'ਚ ਪਹਿਲੀ ਵਰਕਸ਼ਾਪ 22 ਤੇ 23...
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੱਚੇ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਮੁਲਤਵੀ
. . .  1 day ago
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਤੋਂ ਸ਼ੁਰੂ ਕੀਤੀ ਤਿੰਨ ਦਿਨਾਂ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ...
ਅਜ਼ਾਦੀ ਦਿਹਾੜੇ ਮੌਕੇ ਫ਼ੇਜ਼ 5 ਮੁਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਲੋਕ ਅਰਪਣ
. . .  1 day ago
ਐਸ.ਏ.ਐਸ. ਨਗਰ, 14 ਅਗਸਤ (ਕੇ. ਐੱਸ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਜਾ ਰਹੇ ਆਮ...
ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ 'ਚੋਂ 35 ਲੱਖ ਰੁਪਏ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ
. . .  1 day ago
ਪਟਿਆਲਾ, 14 ਅਗਸਤ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਸਟੇਟ ਬੈਂਕ ਆਫ਼ ਇੰਡੀਆ 'ਚ 35 ਲੱਖ ਰੁਪਏ ਦੀ ਹੋਈ ਚੋਰੀ ਦੇ ਮਾਮਲੇ 'ਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ...
ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 35 ਲੋਕਾਂ ਦੀ ਮੌਤ
. . .  1 day ago
ਕਾਹਿਰਾ, 14 ਅਗਸਤ-ਮਿਸਰ ਦੇ ਗੀਜ਼ਾ ਸ਼ਹਿਰ 'ਚ ਇਕ ਚਰਚ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਨਾਲ 35 ਲੋਕਾਂ ਦੀ ਮੌਤ ਹੋ ਗਈ ਜਦਕਿ 45 ਹੋਰ ਜ਼ਖ਼ਮੀ ਹੋ ਗਏ ਹਨ।
'ਹਰ ਹੱਥ ਤਿਰੰਗਾ' ਪ੍ਰੋਗਰਾਮ ਤਹਿਤ ਬੋਲੇ ਅਰਵਿੰਦ ਕੇਜਰੀਵਾਲ, ਕਿਹਾ 'ਪੂਰੇ ਦੇਸ਼ 'ਚ ਸਭ ਤੋਂ ਉੱਚੇ ਤਿਰੰਗੇ ਦਿੱਲੀ 'ਚ ਹਨ'
. . .  1 day ago
ਨਵੀਂ ਦਿੱਲੀ, 14 ਅਗਸਤ- ਦਿੱਲੀ 'ਚ ਆਯੋਜਿਤ 'ਹਰ ਹੱਥ ਤਿਰੰਗਾ' ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੂਰਾ ਦੇਸ਼ ਇਸ ਸਮੇਂ ਦੇਸ਼ ਭਗਤੀ 'ਚ ਡੁੱਬਿਆ ਹੋਇਆ ਹੈ। ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, 'ਬਸ ਕੁਝ ਘੰਟਿਆਂ 'ਚ ਹੀ ਇਕ ਹੋਰ ਗਾਰੰਟੀ ਪੂਰੀ ਹੋਣ ਜਾ ਰਹੀ ਹੈ'
. . .  1 day ago
ਚੰਡੀਗੜ੍ਹ, 14 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇਕ ਵੱਡੀ ਗਾਰੰਟੀ ਦਿੱਤੀ ਸੀ ਕਿ ਹਰ ਪਿੰਡ 'ਚ ਇਕ ਆਮ ਆਦਮੀ ਕਲੀਨਿਕ ਖੋਲ੍ਹਾਂਗੇ...
ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਤਿਰੰਗੇ ਦੇ ਰੰਗ 'ਚ ਰੰਗੇ
. . .  1 day ago
ਅਟਾਰੀ, 14 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਆਜ਼ਾਦੀ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਦੇ ਰੰਗਾਂ 'ਚ ਆਪਣੇ ਆਪ ਨੂੰ ਰੰਗ ਰਹੇ ਹਨ। ਦਰਸ਼ਕ ਗੈਲਰੀ 'ਚ ਝੰਡੇ...
ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ, ਮੀਟਿੰਗ ਉਪਰੰਤ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ
. . .  1 day ago
ਚੰਡੀਗੜ੍ਹ, 14 ਅਗਸਤ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ...
ਸੀ.ਆਈ.ਏ ਸਟਾਫ਼ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ
. . .  1 day ago
ਫਗਵਾੜਾ, 14 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸੀ.ਆਈ.ਏ ਸਟਾਫ਼ ਇੰਚਾਰਜ ਐੱਸ.ਆਈ. ਸਿਕੰਦਰ ਸਿੰਘ ਨੂੰ ਅੱਜ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨ ਲਈ ਚੁਣਿਆ ਗਿਆ ਹੈ। ਸਿਕੰਦਰ ਸਿੰਘ ਵਿਰਕ ਦਾ ਜਨਮ 14-2-72 ਨੂੰ ਪਿੰਡ ਮਿੱਠਾਪੁਰ...
ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
. . .  1 day ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਰਾਜਾਸਾਂਸੀ ਵਿਖੇ ਨਿੱਜੀ ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ...
ਮੁੱਖ ਮੰਤਰੀ ਮਾਨ ਨੇ 'ਲਾਲ ਸਿੰਘ ਚੱਢਾ' ਫ਼ਿਲਮ ਦੇਖਣ ਤੋਂ ਬਾਅਦ ਕੀਤਾ ਟਵੀਟ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 14 ਅਗਸਤ-ਇਨ੍ਹੀਂ-ਦਿਨੀਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਬੇਹੱਦ ਚਰਚਾ 'ਚ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ ਅਤੇ ਇਸ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਵੀ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸੰਗਰੂਰ 'ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
. . .  1 day ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਸੰਗਰੂਰ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਕੈਬਨਿਟ ਮੰਤਰੀ ਨੇ ਬੱਸ ਸਟੈਂਡ ਨੇੜੇ 9.46 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ...
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਸਰਹੱਦ 'ਤੇ ਹੋਇਆ ਮਿਠਾਈਆਂ ਦਾ ਅਦਾਨ-ਪ੍ਰਦਾਨ
. . .  1 day ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਸੈਕਟਰ 'ਚ ਸਾਦਕੀ ਚੌਕੀ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਪਾਕਿਸਤਾਨ ਵਲੋਂ ਭਾਰਤ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮੱਘਰ ਸੰਮਤ 553

ਅੰਮ੍ਰਿਤਸਰ / ਦਿਹਾਤੀ

ਤਿੰਨ ਖੇਤੀ ਕਾਨੂੰਨ ਰੱਦ ਹੋਣਾ ਦੇਸ਼ ਭਰ ਦੇ ਕਿਸਾਨਾਂ ਦੀ ਇਤਿਹਾਸਕ ਜਿੱਤ- ਕੰਵਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਪਿਛਲੇ ਇਕ ਸਾਲ ਤੋਂ ਸੰਘਰਸ਼ ਲੜ ਰਹੇ ਸਨ ਤੇ ਆਖਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਿਸਾਨਾਂ ਦੇ ਹੌਂਸਲੇ ਅੱਗੇ ਗੋਡੇ ਟੇਕਦਿਆਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਦੀ ਇਤਿਹਾਸਕ ਜਿੱਤ ਹੋਈ ਹੈ | ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸਥਾਨਕ ਸ਼ਹਿਰ ਅੰਦਰ ਸਥਿਤ ਕਾਂਗਰਸ ਪਾਰਟੀ ਦੇ ਦਫਤਰ ਵਿਖੇ ਪਾਰਟੀ ਵਰਕਰਾਂ ਨਾਲ ਇਕੱਤਰਤਾ ਉਪਰੰਤ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਕਿ ਅੱਜ ਲੋਕ ਸਭਾ ਅੰਦਰ ਤਿੰਨ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਬਿਲ ਪਾਸ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਐੱਮ.ਐੱਸ.ਪੀ. ਦੀ ਗਾਰੰਟੀ ਕਾਨੂੰਨ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰਨ ਸਮੇਤ ਕਿਸਾਨਾਂ ਦੀਆਂ ਕਈ ਹੋਰ ਵਾਜਬ ਮੰਗਾਂ ਪੈਂਡਿੰਗ ਹਨ ਜਿਨ੍ਹਾਂ ਨੂੰ ਵੀ ਤੁਰੰਤ ਕੇਂਦਰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ | ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕ ਵਾਲੇ, ਸ਼ੂਗਰ ਮਿੱਲ ਭਲਾ ਪਿੰਡ ਦੇ ਚੇਅਰਮੈਨ ਸਰਪੰਚ ਦਲਜੀਤ ਸਿੰਘ ਸੋਨੂੰ ਰਾਏਪੁਰ, ਕੌਂਸਲਰ ਗੁਰਦੇਵ ਸਿੰਘ ਨਿੱਝਰ, ਬਲਾਕ ਸੰਮਤੀ ਮੈਂਬਰ ਰਾਣਾ ਰਣਜੀਤ ਸਿੰਘ ਭੱਖਾ, ਸਰਪੰਚ ਹਰਪਾਲ ਸਿੰਘ ਹਾਸ਼ਮਪੁਰਾ, ਸਾਬਕਾ ਸਰਪੰਚ ਕਾਬਲ ਸਿੰਘ ਨੰਗਲ, ਜੁਗਰਾਜ ਸਿੰਘ ਰਿਆੜ, ਜਗਰੂਪ ਸਿੰਘ ਨੰਗਲ, ਹਰਮਨ ਢਿੱਲੋਂ ਫੁੱਲੇਚੱਕ, ਗੁਰਪ੍ਰੀਤ ਸਿੰਘ ਗੋਪੀ ਨੰਗਲ, ਅਮਿਤ ਔਲ, ਸਰਪੰਚ ਮੇਹਰ ਸਿੰਘ ਬਿਕਰਾਊਰ, ਡਾਇਰੈਕਟਰ ਹਰਜੀਤ ਸਿੰਘ ਅਲੀਵਾਲ ਕੋਟਲੀ, ਸੋਸ਼ਲ ਮੀਡੀਆ ਕੋਆਰਡੀਨੇਟਰ ਮਾਨਵਦੀਪ ਸਿੰਘ ਨਿੱਝਰ, ਅੰਮਿ੍ਤ ਭੱਖਾ, ਪ੍ਰਧਾਨ ਭਗਵੰਤ ਸਿੰਘ ਪੰਜ ਗਰਾਈਆਂ ਵਾਹਲਾ, ਸਰਪੰਚ ਬੇਅੰਤ ਸਿੰਘ ਬਿੱਟਾ, ਸਰਪੰਚ ਸੁਖਦੇਵ ਸਿੰਘ ਬਲੜਵਾਲ ਅਤੇ ਸਰਪੰਚ ਰੇਸ਼ਮ ਸਿੰਘ ਆਦਿ ਹਾਜ਼ਰ ਸਨ |

ਬਾਬਾ ਬਕਾਲਾ ਸਾਹਿਬ ਵਿਖੇ ਦਿਨ ਦਿਹਾੜੇ ਇਕ ਘਰ 'ਚ ਚੋਰੀ

ਬਾਬਾ ਬਕਾਲਾ ਸਾਹਿਬ, 29 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਚੋਰਾਂ ਵੱਲੋਂ ਦਿਨ ਦਿਹਾੜੇ ਇਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇਕ ਘਰ ਵਿਚੋਂ ਜਿੰਦੇ, ਅਲਮਾਰੀ ਤੋੜਕੇ 5 ਤੋਲੇ ਦੇ ਕਰੀਬ ਸੋਨਾ ਚੋਰੀ ਕਰ ...

ਪੂਰੀ ਖ਼ਬਰ »

ਅਕਾਲੀ ਵਰਕਰਾਂ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਮਜੀਠਾ ਤੋਂ ਟਿਕਟ ਦੇਣ 'ਤੇ ਧੰਨਵਾਦ

ਮੱਤੇਵਾਲ, 29 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਲਕਾ ਮਜੀਠਾ ਤੋਂ ਟਿਕਟ ਦਾ ਐਲਾਨ ਕਰਦਿਆਂ ਸ: ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ ਜਿਸ ...

ਪੂਰੀ ਖ਼ਬਰ »

ਮਾਕੋਵਾਲ ਦੀ ਅਗਵਾਈ 'ਚ ਖੋਲੇ੍ਹ ਗਏ ਜ਼ਿਲ੍ਹਾ ਪੱਧਰੀ ਭਾਜਪਾ ਚੋਣ ਦਫ਼ਤਰ ਦਾ ਸੂਬਾ ਆਗੂ ਬਾਘਾ ਵਲੋਂ ਉਦਘਾਟਨ

ਅਜਨਾਲਾ, 29 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਭਾਜਪਾ ਜ਼ਿਲ੍ਹਾ ਦਿਹਾਤੀ-ਮਜੀਠਾ ਦੇ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਦਿਹਾਤੀ ਵਿਧਾਨ ਸਭਾ ਹਲਕਿਆਂ ਅਜਨਾਲਾ, ਮਜੀਠਾ ਤੇ ਬਾਬਾ ਬਕਾਲਾ 'ਚ ਭਾਜਪਾ ਦੀਆਂ ਚੋਣ ਸਰਗਰਮੀਆਂ ਨੂੰ ...

ਪੂਰੀ ਖ਼ਬਰ »

ਆਤਮ ਹੱਤਿਆ ਕਰਨ ਸਮੇਤ ਹੋਰਨਾਂ ਵੱਖ-ਵੱਖ ਦੋਸ਼ਾਂ ਹੇਠ ਮੁਲਜ਼ਮ ਨਾਮਜ਼ਦ

ਬਿਆਸ, 29 ਨਵੰਬਰ (ਪਰਮਜੀਤ ਸਿੰਘ ਰੱਖੜਾ)-ਥਾਣਾ ਬਿਆਸ ਦੀ ਪੁਲਿਸ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਸਮੇਤ ਹੋਰਨਾਂ ਦੋਸ਼ਾਂ ਹੇਠ ਵੱਖ-ਵੱਖ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ | ਪੱਤਰਕਾਰਾਂ ਨੂੰ ਮਿਲੀ ਜਾਣਕਾਰੀ ਵਿਚ ਏ. ਐੱਸ. ਆਈ. ਸੁਖਵਿੰਦਰ ਸਿੰਘ ਅਨੁਸਾਰ ਸੰਦੀਪ ...

ਪੂਰੀ ਖ਼ਬਰ »

ਤਜਿੰਦਰ ਸਿੰਘ ਪੁਲਿਸ ਚੌਕੀ ਟਾਂਗਰਾ ਦੇ ਇੰਚਾਰਜ ਨਿਯੁਕਤ

ਟਾਂਗਰਾ, 29 ਨਵੰਬਰ (ਹਰਜਿੰਦਰ ਸਿੰਘ ਕਲੇਰ)-ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਦੇ ਐੱਸ.ਐੱਸ.ਪੀ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੁਲਿਸ ਚੌਕੀ ਟਾਂਗਰਾ ਦੇ ਨਵੇਂ ਇੰਚਾਰਜ ਏ. ਐੱਸ. ਆਈ ਤਜਿੰਦਰ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ | ਤਜਿੰਦਰ ਸਿੰਘ ਥਾਣਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਯੂਥ ਅਕਾਲੀ ਦਲ ਅਹਿਮ ਰੋਲ ਨਿਭਾਵੇਗਾ-ਬਿੱਲਾ ਛਾਪਿਆਂਵਾਲੀ

ਬਾਬਾ ਬਕਾਲਾ ਸਾਹਿਬ, 29 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-'ਯੂਥ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਹੈ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਯੂਥ ਅਕਾਲੀ ਦਲ ਅਹਿਮ ਰੋਲ ਨਿਭਾਵੇਗਾ |' ਇਹ ...

ਪੂਰੀ ਖ਼ਬਰ »

ਬਸਪਾ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਸਾ: ਅਕਾਲੀ ਮੰਤਰੀ ਲਾਇਲਪੁਰੀ ਦੇ ਗ੍ਰਹਿ ਪੁੱਜੇ

ਰਈਆ, 29 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਵਿਖੇ ਸਾਬਕਾ ਕੈਬਨਿਟ ਮੰਤਰੀ ਸਵ: ਸ: ਤਾਰਾ ਸਿੰਘ ਲਾਇਲਪੁਰੀ ਦੇ ਗ੍ਰਹਿ ਰਈਆ ਵਿਖੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸੂਬਾ ਜਰਨਲ ਸਕੱਤਰ ਸਵਿੰਦਰ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮਨਵਾ ਕੇ ਹੀ ਦਿੱਲੀਓਾ ਉੱਠਾਂਗੇ, ਸੂਬਾ ਪ੍ਰਧਾਨ ਪੰਨੂ

ਅਟਾਰੀ, 29 ਨਵੰਬਰ (ਗੁਰਦੀਪ ਸਿੰਘ ਅਟਾਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਉਲੀ ਸਾਹਿਬ ਵਿਖੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਨ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਡਾ: ਗਿੱਲ ਨੇ ਦਾਣਾ ਮੰਡੀ ਅਜਨਾਲਾ 'ਚ ਜਾਂਚ ਦੀ ਚੱਲ ਰਹੀ ਪ੍ਰਕਿਰਿਆ ਦਾ ਲਿਆ ਜਾਇਜ਼ਾ

ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਇਨ ਸੀਟੂ ਸੀ.ਆਰ.ਐੱਮ. ਸਕੀਮ ਤਹਿਤ ਕਿਸਾਨਾਂ ਨੂੰ ਦਿੱਤੀਆਂ ਗਈਆਂ ਖੇਤੀ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਦਾ ਕੰਮ ਪਹਿਲਾਂ ਕੀਤਾ ਗਿਆ ਸੀ ਜਿਸ ਦੌਰਾਨ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕੁਝ ਕਿਸਾਨ ...

ਪੂਰੀ ਖ਼ਬਰ »

ਜਥੇ: ਜਲਾਲਉਸਮਾ ਵਲੋਂ ਸਾਬਕਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਤੇ ਡਾਕਟਰ ਹਰਜੀਤ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ

ਖਿਲਚੀਆਂ, 29 ਨਵੰਬਰ (ਕਰਮਜੀਤ ਸਿੰਘ ਮੁੱਛਲ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕਾਲੇਕੇ, ਡਾਕਟਰ ਹਰਜੀਤ ਸਿੰਘ ਕਾਲੇਕੇ ਦੇ ਮਾਤਾ ਸਵ: ਰਜਿੰਦਰ ਕੌਰ ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੇ ਪਰਿਵਾਰਕ ...

ਪੂਰੀ ਖ਼ਬਰ »

ਅਜਨਾਲਾ ਵਿਖੇ ਹਲਕਾ ਇੰਚਾਰਜ ਵਲੋਂ ਚੋਣਾਂ ਦਾ ਬਿਗੁਲ ਵਜਾਉਣ ਲਈ ਕਰਵਾਈ ਗਈ ਵਲੰਟੀਅਰਜ਼ ਰੈਲੀ

ਅਜਨਾਲਾ, 29 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਆਮ ਆਦਮੀ ਪਾਰਟੀ ਹਲਕਾ ਅਜਨਾਲਾ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਹੋਈ ਹਲਕਾ ਪੱਧਰੀ ਹੋਈ ਵਲੰਟੀਅਰਜ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ...

ਪੂਰੀ ਖ਼ਬਰ »

ਖੰਡ ਮਿੱਲ ਭਲਾ ਪਿੰਡ ਦੇ 32ਵੇਂ ਪਿੜਾਈ ਸੀਜ਼ਨ ਦਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਉਦਘਾਟਨ

ਹਰਸਾ ਛੀਨਾ/ਅਜਨਾਲਾ 29 ਨਵੰਬਰ (ਕੜਿਆਲ, ਗੁਰਪ੍ਰੀਤ ਸਿੰਘ ਢਿਲੋਂ)-ਸਥਾਨਕ ਬਲਾਕ ਅਧੀਨ ਪੈਂਦੀ ਸਰਹੱਦੀ ਖੇਤਰ ਦੀ ਇਕਲੌਤੀ ਖੇਤੀ ਆਧਾਰਿਤ ਇੰਡਸਟਰੀ 'ਦੀ ਅਜਨਾਲਾ ਸਹਿਕਾਰੀ ਖੰਡ ਮਿਲਜ਼ ਭਲਾ ਪਿੰਡ' ਦੇ ਵਿਹੜੇ ਕਰਵਾਏ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਸਿਹਤ ਸਲਾਹਕਾਰ ਕਮੇਟੀ ਦੇ ਵਾਈਸ ਚੇਅਰਮੈਨ ਬਣੇ

ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਿਵਲ ਹਸਪਤਾਲ ਅਜਨਾਲਾ ਦੀ ਸਿਹਤ ਸਲਾਹਕਾਰ ਕਮੇਟੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਓਮ ਪ੍ਰਕਾਸ਼ ਚੇਅਰਮੈਨ ਤੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕ ਵਾਲੇ ਵਾਈਸ ਚੇਅਰਮੈਨ ਚੁਣੇ ਗਏ | ਇਸ ...

ਪੂਰੀ ਖ਼ਬਰ »

ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਕਸਬਾ ਰਮਦਾਸ ਵਿਖੇ ਮਨਾਈ

ਗੱਗੋਮਾਹਲ, 29 ਨਵੰਬਰ (ਬਲਵਿੰਦਰ ਸਿੰਘ ਸੰਧੂ)-ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ, ਪੁੱਤਰਾਂ ਦੇ ਦਾਨੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਸੇਵਕ ਜਥਾ ਇਸ਼ਨਾਨ, ਸ਼੍ਰੋਮਣੀ ਕਮੇਟੀ ਤੇ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਸ਼ਰਧਾ ...

ਪੂਰੀ ਖ਼ਬਰ »

ਮੰਤਰੀ ਸਰਕਾਰੀਆ ਦੀ ਅਗਵਾਈ 'ਚ ਪਿੰਡਾਂ ਦਾ ਵਿਕਾਸ ਬੁਲੰਦੀਆਂ ਨੂੰ ਛੂਹ ਰਿਹਾ : ਰਿੰਕੂ ਚੱਕ

ਲੋਪੋਕੇ, 29 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਨੂੰ ਕਰੋੜਾਂ ਰੁਪਈਆਂ ਦੀ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਇਆ

ਬਾਬਾ ਬਕਾਲਾ ਸਾਹਿਬ, 29 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਕੰਪਲੈਕਸ, ਬਾਬਾ ਬਕਾਲਾ ਸਾਹਿਬ ਵਿਖੇ ਨੰਬਰਦਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਸੀਨੀਅਰ ਪ੍ਰਧਾਨ ਅਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਹੱਕੀ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਕਿਸਾਨਾਂ ਦੀਆਂ ਬਹਿਕਾਂ ਦੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ

ਸਠਿਅਲਾ, 29 ਨਵੰਬਰ (ਸਫਰੀ)-ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਬਹਿਕਾਂ 'ਤੇ ਬੈਠੇ ਕਿਸਾਨਾਂ ਦੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਭਲਾਈਪੁਰ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ...

ਪੂਰੀ ਖ਼ਬਰ »

ਘਰਿੰਡਾ ਹੈਲਥ ਸੈਂਟਰ ਨੂੰ ਮਾਸਕ, ਹੈਂਡਵਾਸ਼, ਸੈਨੇਟਾਈਜ਼ਰ, ਡਿਸ਼ ਵਾਸ਼ ਆਦਿ ਸਾਮਾਨ ਮੁਫ਼ਤ ਵੰਡਿਆ

ਅਟਾਰੀ, 29 ਨਵੰਬਰ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਬਲਾਕ ਅਟਾਰੀ ਦੇ ਪਿੰਡ ਘਰਿੰਡਾ ਦੇ ਹੈਲਥ ਸੈਂਟਰ ਨੂੰ ਸੰਜੀਵਨੀ ਐੱਨ.ਜੀ.ਓ. ਸੰਸਥਾ ਨੇ ਹਸਪਤਾਲ ਵਿਚ ਲੋੜੀਂਦਾ ਸਾਮਾਨ ਵੱਡੀ ਗਿਣਤੀ ਵਿਚ ਮੁਹੱਈਆ ਕਰਵਾਇਆ ਹੈ | ਪ੍ਰਾਜੈਕਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX