ਜਲੰਧਰ, 29 ਨਵੰਬਰ (ਸ਼ਿਵ)- ਨਾਜਾਇਜ਼ ਇਮਾਰਤਾਂ ਨੂੰ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਵਲੋਂ ਆਈ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਨਿਗਮ ਵੀ ਇਨ੍ਹਾਂ ਬਾਰੇ ਆਉਣ ਵਾਲੀਆਂ ਅਰਜ਼ੀਆਂ ਦੇ ਨਿਪਟਾਰੇ ਲਈ ਬਿਲਡਿੰਗ ਬਰਾਂਚ ਦੀਆਂ ਟੀਮਾਂ ਗਠਿਤ ਕਰਨ ਜਾ ਰਿਹਾ ਹੈ | ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਬਿਲਡਿੰਗ ਬਰਾਂਚ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਦਿੱਤੀ ਹੈ ਕਿ ਇਸ ਬਾਰੇ ਰੈਗੂਲਰ ਹੋਣ ਵਾਲੀਆਂ ਅਰਜ਼ੀਆਂ ਦਾ ਨਿਪਟਾਰਾ ਸਬੰਧਿਤ ਏਰੀਆ ਅਫ਼ਸਰ ਵਲੋਂ ਕੀਤਾ ਜਾਵੇਗਾ ਜਦਕਿ ਸਕੀਮਾਂ ਦੇ ਇਲਾਕੇ ਵਿਚ ਨਾਜਾਇਜ਼ ਉਸਾਰੀਆਂ ਦੇ ਸੀ. ਐਲ. ਯੂ. ਦੇ ਕੰਮ ਨਹੀਂ ਹੋਣਗੇ ਤੇ ਇਨ੍ਹਾਂ ਅਰਜ਼ੀਆਂ ਨੂੰ ਵਾਪਸ ਕੀਤਾ ਜਾਵੇਗਾ ਜਿਸ ਨੇ ਵੀ ਆਪਣੀ ਨਾਜਾਇਜ਼ ਉਸਾਰੀ ਨੂੰ ਰੈਗੂਲਰ ਕਰਵਾਉਣਾ ਹੈ ਤਾਂ ਉਸ ਲਈ ਆਨਲਾਈਨ ਅਪਲਾਈ ਕਰਨਾ ਹੋਏਗਾ | ਸਰਕਾਰ ਵੱਲੋਂ ਜਿਹੜੀ ਓ. ਟੀ. ਐੱਸ. ਨੀਤੀ ਲਾਗੂ ਕੀਤੀ ਗਈ ਹੈ, ਉਸ ਤਹਿਤ ਰਿਹਾਇਸ਼ੀ ਨਾਜਾਇਜ ਉਸਾਰੀ ਪਾਸ ਕਰਵਾਉਣ ਲਈ 185 ਰੁਪਏ ਪ੍ਰਤੀ ਸਕੇਅਰ ਫੁਟ ਤੇ ਵਪਾਰਕ ਨਾਜਾਇਜ਼ ਉਸਾਰੀ ਪਾਸ ਕਰਵਾਉਣ ਲਈ 375 ਰੁਪਏ ਪ੍ਰਤੀ ਸਕੇਅਰ ਫੁਟ ਫ਼ੀਸ ਰੱਖੀ ਗਈ ਹੈ | ਚਾਹੇ ਸਰਕਾਰ ਨੇ ਤਾਂ ਨਾਜਾਇਜ਼ ਉਸਾਰੀਆਂ ਨੂੰ ਰੈਗੂਲਰ ਦੀ ਸਕੀਮ ਜਾਰੀ ਕਰ ਦਿੱਤੀ ਹੈ ਪਰ ਇਸ ਵਿਚ ਵਪਾਰਕ ਨਾਜਾਇਜ਼ ਉਸਾਰੀਆਂ ਨੂੰ ਰੈਗੂਲਰ ਕਰਨ 'ਚ ਪੇਚ ਫਸ ਸਕਦਾ ਹੈ ਕਿਉਂਕਿ ਜਿਸ ਇਮਾਰਤ ਦੀ ਪਾਰਕਿੰਗ ਨਹੀਂ ਹੈ, ਉਸ ਨੂੰ 300 ਮੀਟਰ ਦੇ ਘੇਰੇ ਵਿਚ ਪਾਰਕਿੰਗ ਲਈ ਜ਼ਮੀਨ ਖ਼ਰੀਦਣੀ ਪਏਗੀ ਜਾਂ ਫਿਰ 33 ਸਾਲ ਦੀ ਲੀਜ਼ 'ਤੇ ਲੈਣੀ ਪਏਗੀ | ਮਾਡਲ ਟਾਊਨ ਵਰਗੇ ਮਹਿੰਗੇ ਇਲਾਕੇ ਵਿਚ ਪਾਰਕਿੰਗ ਲਈ ਜ਼ਮੀਨ ਲੈਣ ਵਿਚ ਲੋਕਾਂ ਵੱਲੋਂ ਦਿਲਚਸਪੀ ਨਾ ਦਿਖਾਏ ਜਾਣ ਦੀ ਸੰਭਾਵਨਾ ਹੈ | ਉਂਜ ਇਸ ਨੀਤੀ ਵਿਚ ਲੋੜਵੰਦ ਲੋਕਾਂ ਵੱਲੋਂ ਹੀ ਉਸਾਰੀ ਰੈਗੂਲਰ ਕਰਵਾਉਣ ਲਈ ਅਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ | ਇਮਾਰਤਾਂ ਨੂੰ ਰੈਗੂਲਰ ਕਰਨ ਦੇ ਸਾਰੇ ਅਧਿਕਾਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਗਏ ਹਨ | ਅੰਦਾਜ਼ਨ ਸ਼ਹਿਰ ਵਿਚ 5000 ਤੋਂ ਜ਼ਿਆਦਾ ਨਾਜਾਇਜ਼ ਉਸਾਰੀਆਂ ਹਨ ਤੇ ਇਨ੍ਹਾਂ ਵਿਚ ਤਾਂ 500 ਤੋਂ ਜ਼ਿਆਦਾ ਨਾਜਾਇਜ਼ ਇਮਾਰਤਾਂ ਦੇ ਕੇਸ ਹਾਈਕੋਰਟ ਵਿਚ ਚੱਲ ਰਹੇ ਹਨ |
ਜਲੰਧਰ, 29 ਨਵੰਬਰ (ਚੰਦੀਪ ਭੱਲਾ)- ਮਾਹਿਲਪੁਰ ਹੁਸ਼ਿਆਰਪੁਰ ਦੇ ਨਾਇਬ ਤਹਿਸਲੀਦਾਰ ਸੰਦੀਪ ਕੁਮਾਰ ਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਦੀ ਵਿਜੀਲੈਂਸ ਵਲੋਂ ਗਿ੍ਫਤਾਰੀ ਦੇ ਰੋਸ ਵਜੋਂ ਪੰਜਾਬ ਰੇਵੀਨਿਊ ਆਫਿਸਰਜ਼ ਐਸੋਸੀਏਸ਼ਨ, ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ...
ਜਲੰਧਰ, 29 ਨਵੰਬਰ (ਸ਼ਿਵ)- ਪਾਵਰਕਾਮ ਦੇ ਉਪ ਮੁੱਖ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਆਪਣੇ ਹੇਠ ਅਧਿਕਾਰੀਆਂ ਨੂੰ ਟਿੱਕੀਆਂ ਵਾਲੇ ਚੌਕ 'ਚ ਫ਼ੜੀਆਂ ਵਾਲਿਆਂ ਨੂੰ ਨੋਟਿਸ ਦੇਣ ਦੀ ਹਦਾਇਤ ਜਾਰੀ ਕੀਤੀ ਹੈ ਜਿਹੜੇ ਕਿ ਲੋਕ ਬਿਜਲੀ ਟਰਾਂਸਫ਼ਾਰਮਰਾਂ ਦੇ ਹੇਠਾਂ ਫੜੀਆਂ ...
ਜਲੰਧਰ ਛਾਉਣੀ, 29 ਨਵੰਬਰ (ਪਵਨ ਖਰਬੰਦਾ)- ਸੋਸ਼ਲ ਮੀਡੀਆ ਤੇ ਹੋਰ ਤਰੀਕਿਆਂ ਨਾਲ ਯਾਤਰੀਆਂ ਨੂੰ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੇਂਦਰ ਦੇ ਰੇਲਵੇ ਵਿਭਾਗ ਵੱਲੋਂ ਭਾਵੇਂ ਯਾਤਰੀਆਂ ਦੀਆਂ ਸੁਵਿਧਾਵਾਂ ਲਈ ਰੇਲਵੇ ਸਟੇਸ਼ਨਾਂ 'ਚ ਹਰ ਤਰ੍ਹਾਂ ...
ਕਰਤਾਰਪੁਰ 29 ਨਵੰਬਰ (ਭਜਨ ਸਿੰਘ) - ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ ਖ਼ਰੀਦ ਕੀਤੀਆਂ ਗਈਆਂ ਵੱਖ-ਵੱਖ ਖੇਤੀ ਮਸ਼ੀਨਾਂ ਦੀ ਵੈਰੀਫਿਕੇਸ਼ਨ ਅਤੇ ਜ਼ਿਲ੍ਹੇ ਭਰ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਦੇਣ ਵਾਸਤੇ ...
ਜਲੰਧਰ, 29 ਨਵੰਬਰ (ਐੱਮ.ਐੱਸ. ਲੋਹੀਆ) - ਫਗਵਾੜੇ ਦੇ ਇਕ ਵਿਅਕਤੀ ਤੋਂ ਹੈਰੋਇਨ ਲਿਆ ਕੇ ਭਾਰਗੋ ਕੈਂਪ ਦੇ ਖੇਤਰ 'ਚ ਸਪਲਾਈ ਕਰਨ ਵਾਲੇ ਫੈਕਟਰੀ ਮਜਦੂਰ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਲਾਡੀ (32) ਪੁੱਤਰ ਮਦਨ ਲਾਲ ...
ਜਲੰਧਰ, 29 ਨਵੰਬਰ (ਐੱਮ.ਐੱਸ. ਲੋਹੀਆ) - ਹੁਸ਼ਿਆਰਪੁਰ ਦੇ ਰਸਤੇ ਹਿਮਾਚਲ ਦੇ ਜੰਗਲਾਂ ਤੋਂ ਆਇਆ ਸਾਂਬਰ ਬੀਤੀ ਰਾਤ ਜਲੰਧਰ ਦੇ ਈ.ਐਸ.ਆਈ. ਹਸਪਤਾਲ ਪਹੁੰਚ ਗਿਆ | ਜਦੋਂ ਅੱਜ ਸਵੇਰੇ ਹਸਪਤਾਲ ਦੇ ਸੁਰੱਖਿਆ ਕਰਮੀਆਂ ਨੂੰ ਸਾਂਬਰ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ...
ਜਲੰਧਰ, 29 ਨਵੰਬਰ (ਸ਼ਿਵ)- ਮਕਸੂਦਾਂ ਵਿਚ ਲੱਕੜ ਦੇ ਟਾਲ ਤੋਂ ਸੜਕ ਤੱਕ ਰੱਖੀਆਂ ਲੱਕੜਾਂ ਚੁੱਕਣ ਦੇ ਵਿਰੋਧ ਵਿਚ ਆਏ ਕੁਝ ਲੋਕਾਂ ਨੇ ਜੇ. ਸੀ. ਦਫਤਰ ਵਿਚ ਆ ਕੇ ਉੱਥੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨਾਲ ਦੁਰਵਿਹਾਰ ਕੀਤਾ ਤਾਂ ਇਸ ਦੇ ਰੋਸ ...
ਫਿਲੌਰ, 29 ਨਵੰਬਰ (ਸਤਿੰਦਰ ਸ਼ਰਮਾ)- ਅੱਜ ਇਥੇ ਬਾਅਦ ਦੁਪਹਿਰ ਫਿਲੌਰ - ਨਵਾਂ ਸ਼ਹਿਰ ਰੋਡ 'ਤੇ ਸੜਕ ਹਾਦਸੇ 'ਚ ਪਿੰਡ ਛਿੱਛੋਵਾਲ ਨੇੜੇ ਸਕੂਟਰ ਪੀਬੀ 08 ਸੀ ਵਾਈ 9922 'ਤੇ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ | ਐੱਸ. ਐਚ. ਓ. ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਅਵਸਰ ...
ਜਲੰਧਰ, 29 ਨਵੰਬਰ (ਐੱਮ.ਐੱਸ. ਲੋਹੀਆ) - ਪੰਜਾਬ ਵਿਧਾਨ ਸਭਾ ਚੋਣਾ-2022 ਦੇ ਸਬੰਧ 'ਚ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਹੈ ਕਿ ਉਹ ਅਸਲ੍ਹਾ ਧਾਰਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਆਪਣਾ-ਆਪਣਾ ਅਸਲ੍ਹਾ ਲੋਕਲ ਥਾਣਿਆਂ ...
ਕਪੂਰਥਲਾ, 29 ਨਵੰਬਰ (ਅਮਰਜੀਤ ਕੋਮਲ)-ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਕਿਸੇ ਦਬਾਅ ਦੇ ਆਪਣੇ ਫ਼ਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਕਾਨੂੰਨੀ ਦਾਇਰੇ 'ਚ ਰਹਿੰਦੇ ਹੋਏ ਆਮ ਲੋਕਾਂ ਪ੍ਰਤੀ ਦਇਆ ਵਾਲਾ ਰਵੱਈਆ ਅਪਣਾਉਣ | ਇਹ ਸ਼ਬਦ ਬਨਵਾਰੀ ਲਾਲ ਪੁਰੋਹਿਤ ਰਾਜਪਾਲ ...
ਜਲੰਧਰ, 29 ਨਵੰਬਰ (ਹਰਵਿੰਦਰ ਸਿੰਘ ਫੁੱਲ)- ਆਪਣਾ ਸਿਲਵਰ ਜੁਬਲੀ ਵਰ੍ਹਾ ਮਨਾ ਰਹੀ ਪੰਜਾਬ ਕਲਾ ਤੇ ਸਹਿਤ ਅਕਾਦਮੀ (ਪੰਕਸ ਅਕਾਦਮੀ) ਦਾ ਗਠਨ ਤੇ ਸੰਚਾਲਨ ਪੰਜਾਬ ਦੀ ਧਰਤੀ 'ਤੇ ਹੋਇਆ | ਪੰਕਸ ਅਕਾਦਮੀ ਦੁਆਰਾ ਸਾਹਿੱਤ, ਕਲਾ, ਸਮਾਜ ਸਿੱਖਿਆ ਆਦਿ ਖੇਤਰਾਂ ਵਿਚ ਮਾਨਤਾ ...
ਜਲੰਧਰ ਛਾਉਣੀ, 29 ਨਵੰਬਰ (ਪਵਨ ਖਰਬੰਦਾ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਐਸ.ਓ.ਆਈ. ਦੇ ਸਰਪ੍ਰਸਤ ਭੀਮ ਵੜੈਚ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਐਸ.ਓ.ਆਈ. ਦੇ ਪ੍ਰਧਾਨ ਰੋਬਿਨ ਬਰਾੜ ...
ਚੁਗਿੱਟੀ/ ਜੰਡੂਸਿੰਘਾ, 29 ਨਵੰਬਰ (ਨਰਿੰਦਰ ਲਾਗੂ)-ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਲਈ ਕੰਮ ਕਰਦੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਕੀਤੇ ਜਾ ਰਹੇ ਉਸਾਰੂ ਕੰਮਾਂ ਨੂੰ ਵੇਖਦੇ ਹੋਏ ਸੰਤੋਖ ਸਿੰਘ ਸੈਣੀ ਨੂੰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ...
ਚੁਗਿੱਟੀ/ਜੰਡੂਸਿੰਘਾ, 29 ਨਵੰਬਰ (ਨਰਿੰਦਰ ਲਾਗੂ)-ਪਾਰਟੀ ਹਾਈਕਮਾਨ ਦੇ ਸੀਨੀਅਰ ਆਗੂਆਂ ਵਲੋਂ ਸਰਗਰਮ ਨੌਜਵਾਨ ਜਸਵਿੰਦਰ ਸਿੰਘ ਜੱਸਾ ਨੂੰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੋਆਬਾ ਜ਼ੋਨ ਐਡਵਾਇਜ਼ਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ...
ਜਲੰਧਰ, 29 ਨਵੰਬਰ (ਸ਼ਿਵ)- ਜਿੰਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਚੋਣ ਲੜਨ ਦੇ ਚਾਹਵਾਨਾਂ ਦੀ ਸਰਗਰਮੀ ਵਧ ਗਈ ਹੈ ਤੇ ਅਚੀਵਰਸ ਅਤੇ ਪੋ੍ਰਗੈ੍ਰਸਿਵ ਗਰੁੱਪ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ | ਸੂਤਰਾਂ ਦੀ ਮੰਨੀਏ ਤਾਂ ਆਨਰੇਰੀ ਸਕੱਤਰ ...
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ) - ਅਮੈਰੀਕਨ ਓਨਕੋਲੋਜੀ ਇੰਸਟੀਚਿਊਟ 'ਚ ਕੈਂਸਰ ਰੋਗ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਡਾ. ਬੁਹਰਾਨ ਵਾਨੀ ਨੇ ਪੇਟ ਦੇ ਕੈਂਸਰ ਤੇ ਫੇਫੜਿਆਂ ਦੇ ਕੈਂਸਰ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਾਅ ਲਈ ...
ਜਲੰਧਰ, 29 ਨਵੰਬਰ (ਐੱਮ.ਐੱਸ. ਲੋਹੀਆ) - ਜਲੰਧਰ ਯੂਰੋਲੋਜੀ ਸੋਸਾਇਟੀ ਵਲੋਂ ਪੰਜਾਬ ਯੂਰੋਲੋਜੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਟੇਲ ਹਸਪਤਾਲ ਜਲੰਧਰ ਵਿਖੇ 'ਬਲੈਡਰ ਕੈਂਸਰ ਵਰਕਸ਼ਾਪ' ਕਰਵਾਈ ਗਈ | ਵਰਕਸ਼ਾਪ 'ਚ ਪੰਜਾਬ ਦੇ ਨਾਲ-ਨਾਲ ਹੋਰ ਰਾਜਾਂ ਤੋਂ ਵੀ ਯੂਰੋਲੋਜੀ ਦੇ ...
ਜਲੰਧਰ, 29 ਨਵੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਗੁੰਗੀ ਬਹਿਰੀ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ਿਵ ਪਾਸਵਾਨ ਪੁੱਤਰ ਮਹਿੰਦਰ ਪਾਸਵਾਨ ਵਾਸੀ ਕੰਗ ਸਾਬੂ ਨੂੰ 10 ਸਾਲ ਦੀ ਕੈਦ ਅਤੇ 5 ...
ਜਮਸ਼ੇਰ ਖ਼ਾਸ, 29 ਨਵੰਬਰ (ਅਵਤਾਰ ਤਾਰੀ)-ਥਾਣਾ ਸਦਰ ਜਲੰਧਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਧਨਾਲ ਖੁਰਦ ਰੋਡ ਕੋਲ ਖੜ੍ਹੇ ਇਕ ਵਿਅਕਤੀ ਜਦੋਂ ਏ.ਐੱਸ.ਆਈ. ਗੁਲਜ਼ਾਰ ਸਿੰਘ ਦੀ ਅਗਵਾਈ ਵਾਲੀ ਗਸ਼ਤ ਪਾਰਟੀ ਨੂੰ ਦੇਖ ਕੇ ਚਿੱਟੇ ਰੰਗ ਦੀ ਮਾਰੂਤੀ ...
ਚੁਗਿੱਟੀ/ਜੰਡੂਸਿੰਘਾ, 29 ਨਵੰਬਰ (ਨਰਿੰਦਰ ਲਾਗੂ)-ਵਿਧਾਇਕ ਰਜਿੰਦਰ ਬੇਰੀ ਵਲੋਂ ਹਿਮਾਚਲ ਜਨਹਿਤ ਸਭਾ ਨੂੰ ਧਰਮਸ਼ਾਲਾ ਦੇ ਨਿਰਮਾਣ ਲਈ 2 ਲੱਖ ਦੀ ਰਾਸ਼ੀ ਦਾ ਚੈੱਕ ਸਹਾਇਤਾ ਵਜੋਂ ਦਿੱਤਾ ਗਿਆ | ਇਸ ਮੌਕੇ ਕੌਂਸਲਰ ਸ਼ਮਸ਼ੇਰ ਸਿੰਘ ਵੀ ਉਨ੍ਹਾਂ ਨਾਲ ਹਾਜ਼ਰ ਹੋਏ | ਇਸ ...
ਜਲੰਧਰ, 29 ਨਵੰਬਰ (ਹਰਵਿੰਦਰ ਸਿੰਘ ਫੁੱਲ)- ਜਲੰਧਰ ਸ਼ਹਿਰ ਦੀ ਪ੍ਰਮੁੱਖ ਸ਼ਖ਼ਸੀਅਤ ਲੇਖਕ, ਸਾਹਿੱਤਕਾਰ ਅਤੇ ਸੀਨੀਅਰ ਪੱਤਰਕਾਰ ਦੀਪਕ ਜਲੰਧਰੀ ਦੀਆਂ ਤਿੰਨ ਕਿਤਾਬਾਂ 'ਚੌਪਾਲ ਮੇ ਧਮਾਲ' ਅਤੇ 'ਸੰਸਕਿ੍ਤੀ ਕੀ ਦੇਹਰੀ' ਨਾਮਕ ਪੁਸਤਕ ਨੂੰ ਨਾਟਕ ਅਤੇ ਇਕਾਂਗੀ ਕੈਟਾਗਰੀ ...
ਜਲੰਧਰ, 29 ਨਵੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਥਾਣਾ ਮੁਖੀ ਗੁਰਦੇਵ ਸਿੰਘ ਵਲੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ਕੇਸ ਦੇ ਡੀਲਿੰਗ ਹੈੱਡ ਲਾਲ ਚੰਦ ਤੇ ਸਬ-ਇੰਸਪੈਕਟਰ ਬਲਬੀਰ ਕੁਮਾਰ ਵਲੋਂ ਆਪਣੇ ਵਕੀਲ ਰਾਹੀਂ ...
ਜਲੰਧਰ, 29 ਨਵੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਡਾ. ਮਧੂਮੀਤ ਮੁਖੀ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਇੰਗਲਿਸ਼ ਨੂੰ ਇੰਡੀਆਜ਼ ਮੋਸਟ ਡਾਇਨੈਮਿਕ ਅਚੀਵਰਜ਼ ਐਵਾਰਡ ਤੇ ਲਾਸਾਨੀ ਯੋਧਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX