ਮਲੇਰਕੋਟਲਾ, 30 ਨਵੰਬਰ (ਪਰਮਜੀਤ ਸਿੰਘ ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਨ ਬੱਗਾ ਨੂੰ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ-ਬਸਪਾ ਦਾ ਉਮੀਦਵਾਰ ਐਲਾਨਣ ਪਿੱਛੋਂ ਖ਼ਫ਼ਾ ਹੋਏ ਸਾਬਕਾ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਦੇ ਹਮਾਇਤੀ ਅਕਾਲੀਆਂ ਵਲੋਂ ਬੀਬੀ ਆਲਮ ਨੂੰ ਮਲੇਰਕੋਟਲਾ ਤੋਂ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕਰ ਦਿਤਾ ਗਿਆ ਹੈ | ਆਲਮ ਹਮਾਇਤੀਆਂ ਦੇ ਇਸ ਬਾਗੀਆਨਾ ਐਲਾਨ ਨੂੰ ਅਕਾਲੀ ਉਮੀਦਵਾਰ ਨੁਸਰਤ ਇਕਰਾਮ ਖਾਨ ਬੱਗਾ ਲਈ ਵੱਡੇ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ | ਇਸ ਸਬੰਧੀ ਸੰਪਰਕ ਕਰਨ 'ਤੇ ਬੀਬੀ ਫਰਜ਼ਾਨਾ ਆਲਮ ਨੇ ਸਪਸ਼ਟ ਕੀਤਾ ਕਿ ਹਲਕੇ ਦੇ ਵੱਡੀ ਗਿਣਤੀ 'ਚ ਟਕਸਾਲੀ ਅਕਾਲੀ ਵਰਕਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਚੋਣ ਲੜਨ ਲਈ ਕਿਹਾ ਹੈ ਪ੍ਰੰਤੂ ਉਹ ਇਸ ਸਬੰਧੀ ਹਲਕੇ ਦੇ ਸਾਰੇ ਵਰਕਰਾਂ ਨਾਲ ਮੀਟਿੰਗ ਕਰਨ ਪਿੱਛੋਂ ਹੀ ਉਨ੍ਹਾਂ ਦੀ ਇੱਛਾ ਮੁਤਾਬਿਕ ਨਿਰਨਾ ਕਰਨਗੇ | ਉਂਝ ਬੀਬੀ ਆਲਮ ਨੇ ਸਾਫ਼ ਕਿਹਾ ਕਿ ਉਨ੍ਹਾਂ ਦਾ ਚੋਣ ਲੜਨ ਦਾ ਇਰਾਦਾ ਪੱਕਾ ਹੈ ਪ੍ਰੰਤੂ ਆਖ਼ਰੀ ਫ਼ੈਸਲਾ ਅੱਲ੍ਹਾ ਦੀ ਮਰਜ਼ੀ 'ਤੇ ਨਿਰਭਰ ਕਰੇਗਾ | ਪ੍ਰਾਪਤ ਵੇਰਵਿਆਂ ਮੁਤਾਬਿਕ ਸੋਮਵਾਰ ਦੇਰ ਸਾਮ ਮਲੇਰਕੋਟਲਾ ਸ਼ਹਿਰ ਨਾਲ ਸਬੰਧਤ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਥਾਨਕ ਲੁਧਿਆਣਾ ਬਾਈਪਾਸ ਨੇੜੇ ਆਲਮ ਹਾਊਸ ਵਿਖੇ ਬੀਬੀ ਫਰਜ਼ਾਨਾ ਆਲਮ ਨਾਲ ਮੀਟਿੰਗ ਕਰ ਕੇ ਐਲਾਨ ਕੀਤਾ ਕਿ ਬੀਬੀ ਫਰਜ਼ਾਨਾ ਆਲਮ ਹਲਕਾ ਮਲੇਰਕੋਟਲਾ ਤੋਂ ਹਰ ਹਾਲਤ ਵਿਚ ਵਿਧਾਨ ਸਭਾ ਚੋਣ ਲੜਨਗੇ ਅਤੇ ਟਕਸਾਲੀ ਅਕਾਲੀ ਵਰਕਰ ਉਨ੍ਹਾਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣਗੇ | ਉਨ੍ਹਾਂ ਸਪਸ਼ਟ ਕਿਹਾ ਕਿ ਬੀਬੀ ਆਲਮ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੀ ਟਿਕਟ 'ਤੇ ਚੋਣ ਲੜਨ, ਉਹ ਬੀਬੀ ਆਲਮ ਨਾਲ ਚਟਾਨ ਵਾਂਗ ਖੜ੍ਹਨਗੇ | ਬੀਬੀ ਆਲਮ ਨਾਲ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਅਕਾਲੀ ਆਗੂਆਂ ਵਿਚ ਪ੍ਰਮੁੱਖ ਤੌਰ 'ਤੇ ਹਾਕਮ ਸਿੰਘ ਚੱਕ, ਕੌਂਸਲਰ ਮੁਹੰਮਦ ਅਖਤਰ, ਚੌਧਰੀ ਖੁਸ਼ੀ ਮੁਹੰਮਦ ਪੋਪਾ, ਚੌਧਰੀ ਸੁਲੇਮਾਨ ਨੋਨਾ, ਸ੍ਰੀ ਕਪਿਲ ਟਾਂਕ, ਬਘੇਲ ਸਿੰਘ, ਨਿਜ਼ਾਮਦੀਨ ਬਬਲੀ, ਮੁਹੰੰਦ ਹਯਾਤ ਮਲਿਕ, ਮੁਹੰਦ ਗੁਲਜ਼ਾਰ ਖਾਂ ਅਤੇ ਮਾਸਟਰ ਮੁਖਤਿਆਰ ਭੱਟੀ ਆਦਿ ਆਗੂ ਸ਼ਾਮਿਲ ਦੱਸੇ ਜਾਂਦੇ ਹਨ | ਸਾਬਕਾ ਸੰਸਦੀ ਸਕੱਤਰ ਅਤੇ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਰਹਿ ਚੁੱਕੀ ਹੈ ਬੀਬੀ ਫਰਜ਼ਾਨਾ ਆਲਮ : ਚਰਚਿਤ ਡੀ.ਜੀ.ਪੀ. Ðਜੇਲ੍ਹਾਂ ਰਹੇ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਮੌਕੇ ਪੰਜਾਬ ਵਕਫ਼ ਬੋਰਡ ਦੇ ਚੇਅਰਪਰਸਨ ਰਹੇ ਮਰਹੂਮ ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਅਤੇ 2012 ਦੀ ਵਿਧਾਨ ਸਭਾ ਚੋਣ ਵਿਚ ਹਲਕਾ ਮਲੇਰਕੋਟਲਾ ਤੋਂ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਵਿਧਾਇਕਾ ਤੇ ਬਾਦਲ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਰਹੀ ਬੀਬੀ ਫਰਜ਼ਾਨਾ ਆਲਮ ਨੂੰ ਪਾਰਟੀ ਵੱਲੋਂ 2017 ਦੀ ਵਿਧਾਨ ਸਭਾ ਚੋਣ ਵਿਚ ਨਜ਼ਰ ਅੰਦਾਜ਼ ਕਰ ਕੇ ਮੁਹੰਮਦ ਉਵੈਸ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਸੀ ਜੋ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰਜ਼ੀਆ ਸੁਲਤਾਨਾ ਤੋਂ 12702 ਵੋਟਾਂ ਦੇ ਵੱਡੇ ਅੰਤਰ ਨਾਲ ਹਾਰ ਗਏ ਸਨ | ਸ਼ੋ੍ਰਮਣੀ ਅਕਾਲੀ ਦਲ ਵਲੋਂ ਬੀਬੀ ਆਲਮ ਨੂੰ ਪਾਰਟੀ ਦੀ ਮੁੱਖ ਧਾਰਾ ਨਾਲ ਜੋੜੀ ਰੱਖਣ ਲਈ ਪਿਛਲੇ ਵਰ੍ਹੇ 20 ਅਕਤੂਬਰ ਨੂੰ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ ਕਰ ਦਿਤਾ ਗਿਆ ਪ੍ਰੰਤੂ ਕੁੱਝ ਸਥਾਨਕ ਅਕਾਲੀ ਆਗੂਆਂ ਵਲੋਂ ਬੀਬੀ ਆਲਮ ਦੀ ਨਿਯੁਕਤੀ ਦਾ ਤਿੱਖਾ ਵਿਰੋਧ ਕਰਨ ਪਿੱਛੋਂ ਅਕਾਲੀ ਦਲ ਨੇ ਚਾਰ ਦਿਨਾਂ ਪਿੱਛੋਂ ਹੀ ਉਨ੍ਹਾਂ ਦੀ ਨਿਯੁਕਤੀ ਰੱਦ ਕਰ ਦਿੱਤੀ | ਬੀਬੀ ਆਲਮ ਦੀ ਰਿਹਾਇਸ਼ 'ਤੇ ਲੰਘੀ ਦੇਰ ਸ਼ਾਮ ਹੋਈ ਮੀਟਿੰਗ ਨੂੰ ਇਸੇ ਕਾਰਵਾਈ ਦੀ ਪ੍ਰਤੀਕਿਰਿਆ ਮੰਨਿਆਂ ਜਾ ਰਿਹਾ ਹੈ |
ਸੰਗਰੂਰ, 30 ਨਵੰਬਰ (ਧੀਰਜ ਪਸ਼ੋਰੀਆ) - ਆਬਕਾਰੀ ਅਤੇ ਕਰ ਵਿਭਾਗ ਪੰਜਾਬ ਵਿਚ 52 ਇੰਸਪੈਕਟਰਾਂ ਤੋਂ ਈ.ਟੀ.ਓ. ਦੀ ਤਰੱਕੀ ਦੀ ਪ੍ਰਕਿਰਿਆ ਵਿਭਾਗ ਵਲੋਂ ਪੂਰੀ ਕਰ ਲੈਣ ਦੇ ਬਾਵਜੂਦ ਵਿਭਾਗ ਦੇ ਮੰਤਰੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਵਿਭਾਗ ਵਲੋਂ ਹੁਕਮ ਜਾਰੀ ਨਹੀਂ ...
ਲਹਿਰਾਗਾਗਾ, 30 ਨਵੰਬਰ (ਖੋਖਰ, ਢੀਂਡਸਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਵਿਚ ਲਹਿਲ ਖ਼ੁਰਦ ਕੈਂਚੀਆਂ ਵਿਚ ਐਸ.ਐਚ.ਓ. ਲਹਿਰਾ (ਸਦਰ) ਵਲੋਂ ਵਰਤੀ ਭੱਦੀ ਸ਼ਬਦਾਵਲੀ ਨੂੰ ਲੈ ਕੇ ਟਰੈਫ਼ਿਕ ...
ਖਨੌਰੀ, 30 ਨਵੰਬਰ (ਬਲਵਿੰਦਰ ਸਿੰਘ ਥਿੰਦ, ਰਮੇਸ਼ ਕੁਮਾਰ) - ਸੂਬੇ ਦੀ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਪਲਾਨਿੰਗ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਢੀਂਡਸਿਆਂ ਨੇ ਪਹਿਲਾਂ ਆਪਣਾ ਹਲਕਾ ਛੱਡਿਆ ਅਤੇ ਫਿਰ ਬੇਅਦਬੀਆਂ ਦੇ ਬਹਾਨੇ ...
ਖਨੌਰੀ, 30 ਨਵੰਬਰ (ਬਲਵਿੰਦਰ ਸਿੰਘ ਥਿੰਦ) - 2021 ਦੇ ਸਫ਼ਾਈ ਅਭਿਆਨ ਸਰਵੇਖਣ ਦੌਰਾਨ ਦੇਸ਼ ਭਰ ਵਿਚ ਆਪਣੇ ਸ਼ਹਿਰ ਦਾ ਨਾਂਅ ਚਮਕਾਉਣ ਵਾਲੀ ਨਗਰ ਪੰਚਾਇਤ ਖਨੌਰੀ ਦੇ ਪ੍ਰਬੰਧਕਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ...
ਧਰਮਗੜ੍ਹ, 30 ਨਵੰਬਰ (ਗੁਰਜੀਤ ਸਿੰਘ ਚਹਿਲ) - ਸਰਕਾਰੀ ਪ੍ਰਾਇਮਰੀ ਸਕੂਲ ਧਰਮਗੜ੍ਹ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾਅ ਰਹੇ ਹਰਦੀਪ ਸਿੰਘ ਸੁਨਾਮ ਨੇ 27 ਤੋਂ 30 ਨਵੰਬਰ ਤੱਕ ਵਾਰਾਣਸੀ (ਯੂ.ਪੀ.) ਦੇ ਡਾ. ਸੰਪੂਰਨ ਨੰਦ ਸਪੋਰਟਸ ਸਟੇਡੀਅਮ ਵਿਖੇ ਹੋਈ ਨੈਸ਼ਨਲ ...
ਸੰਗਰੂਰ, 30 ਨਵੰਬਰ (ਚੌਧਰੀ ਨੰਦ ਲਾਲ ਗਾਂਧੀ) - ਕੈਬਨਿਟ ਮੰਤਰੀ ਪੰਜਾਬ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਸਥਾਨਕ ਰੈਸਟ ਹਾਊਸ ਵਿਚ ਇੱਕ ਸਮਾਗਮ ਦੌਰਾਨ ਬਲਾਕ ਸੰਗਰੂਰ ਦੀਆਂ 22 ਗ੍ਰਾਮ ਪੰਚਾਇਤਾਂ ਨੂੰ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 2.93 ਕਰੋੜ ਰੁਪਏ ਦੇ ਚੈੱਕ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੋਰੀਆ) - ਆਬਕਾਰੀ ਅਤੇ ਕਰ ਵਿਭਾਗ ਪੰਜਾਬ ਵਿਚ 52 ਇੰਸਪੈਕਟਰਾਂ ਤੋਂ ਈ.ਟੀ.ਓ. ਦੀ ਤਰੱਕੀ ਦੀ ਪ੍ਰਕਿਰਿਆ ਵਿਭਾਗ ਵਲੋਂ ਪੂਰੀ ਕਰ ਲੈਣ ਦੇ ਬਾਵਜੂਦ ਵਿਭਾਗ ਦੇ ਮੰਤਰੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਵਿਭਾਗ ਵਲੋਂ ਹੁਕਮ ਜਾਰੀ ਨਹੀਂ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਹੋਰਨਾਂ ਮੰਤਰੀਆਂ ਨੂੰ ਹਰ ਰੋਜ ਕੱਚੇ ਮੁਲਾਜ਼ਮਾਂ ਅਤੇ ਅਧਿਆਪਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਇਕ ਹੀ ਕਾਰਨ ਹੈ ਕਿ ਇਸ ਸਰਕਾਰ ਨੇ 2017 ਵਿਚ ਕੀਤੇ ...
ਛਾਜਲੀ, 30 ਨਵੰਬਰ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਸੰਗਤੀਵਾਲਾ ਵਿਖੇ ਜਥੇਦਾਰ ਅਮਰੀਕ ਸਿੰਘ ਸੰਗਤੀਵਾਲਾ ਸਕੱਤਰ ਪੰਜਾਬ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਨੇ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਐਮ.ਪੀ. ਲੁਧਿਆਣਾ ਨੇ ਇੱਕ ...
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ) - ਲਹਿਰਾਗਾਗਾ ਵਿਚੋਂ ਲੰਘਦੀ ਘੱਗਰ ਬਰਾਂਚ ਨਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਛੱਡੇ ਜਾਣ ਕਾਰਨ ਇਲਾਕੇ ਦੇ ਅਨੇਕਾਂ ਪਿੰਡਾਂ ਅੰਦਰ ਕਿਸਾਨ ਕਣਕ ਦੀ ਬੀਜੀ ਪਹਿਲੀ ਫ਼ਸਲ ਨੂੰ ਪਾਣੀ ਲਗਾਉਣ ਲਈ ਤਰਸ ਰਹੇ ਹਨ | ਪਿੰਡ ਭੁਟਾਲ ...
ਅਮਰਗੜ੍ਹ, 30 ਨਵੰਬਰ (ਸੁਖਜਿੰਦਰ ਸਿੰਘ ਝੱਲ) - ਮਡਾਹੜ੍ਹ ਅਤੇ ਥਿੰਦ ਪਰਿਵਾਰ ਵਲੋਂ ਮਾਤਾ ਚਰਨ ਕੌਰ ਦੀ ਅੰਤਿਮ ਅਰਦਾਸ ਮੌਕੇ ਤੈਅ ਕੀਤੇ ਗਏ ਅਹਿਦ ਅਨੁਸਾਰ ਜੋ ਪਿਛਲੇ ਸਾਲ ਕਹਾਣੀ ਸੰਗ੍ਰਹਿ ਅਤੇ ਨਾਵਲ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ ਉਸੇ ਤਹਿਤ ...
ਜਖੇਪਲ, 30 ਨਵੰਬਰ (ਮੇਜਰ ਸਿੰਘ ਸਿੱਧੂ) - ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਕਰਵਾਈ ਗਈ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਕੋਚ ਸ. ਦਵਿੰਦਰ ਸਿੰਘ ...
ਅਹਿਮਦਗੜ੍ਹ, 30 ਨਵੰਬਰ (ਰਣਧੀਰ ਸਿੰਘ ਮਹੋਲੀ) - ਸਿੱਖੀ ਦੇ ਪ੍ਰਚਾਰ ਪ੍ਰਸਾਰ ਸਮੇਤ ਹੋਰਨਾਂ ਸਮਾਜਿਕ ਕਾਰਜਾਂ ਲਈ ਨਿਰੰਤਰ ਯਤਨਸ਼ੀਲ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ਮਹੀਨਾਵਰ ਗੁਰਮਤਿ ਸਮਾਗਮ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੋਰੀਆ) - ਪਿਛਲੇ 17 ਸਾਲਾਂ ਦੇ ਵੱਧ ਸਮੇਂ ਤੋਂ ਆਪਣੇ ਰੁਜ਼ਗਾਰ ਨੂੰ ਪੱਕਾ ਕਰਵਾਉਣ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਸੰਗਰੂਰ ਪੰਜਾਬ ਦੇ ਜ਼ਿਲ੍ਹਾ ਬਲਵੀਰ ...
ਚੀਮਾ ਮੰਡੀ, 30 ਨਵੰਬਰ (ਜਗਰਾਜ ਮਾਨ) - ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਕੁਲਦੀਪ ਕੁਮਾਰ ਜੋਨੀ ਸਿੰਗਲਾ ਦੇ ਪਿਤਾ ਵਿਜੈ ਕੁਮਾਰ ਸਿੰਗਲਾ ਹੀਰੋ ਕਲਾਂ ਵਾਲਿਆਂ ਨਮਿੱਤ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ ਤੇ ਸ਼ਰਧਾਂਜਲੀ ...
ਮਲੇਰਕੋਟਲਾ, 30 ਨਵੰਬਰ (ਮੁਹੰਮਦ ਹਨੀਫ਼ ਥਿੰਦ) -ਅਕਾਲੀ- ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਸਾਂਝੇ ਉਮੀਦਵਾਰ ਹਾਜੀ ਨੁਸਰਤ ਇਕਰਾਮ ਅਲੀ ਖਾਨ ਬੱਗਾ ਨੂੰ ਉਮੀਦਵਾਰ ਐਲਾਨੇ ਜਾਣ ਤੇ ਉਨ੍ਹਾਂ ਦੇ ਗ੍ਰਹਿ ਵਿਖੇ ਸ਼ੁੱਭਚਿੰਤਕ, ਪਾਰਟੀ ਵਰਕਰ ਅਤੇ ...
ਕੌਹਰੀਆਂ, 30 ਨਵੰਬਰ (ਮਾਲਵਿੰਦਰ ਸਿੰਘ ਸਿੱਧੂ) - ਸੂਬਾ ਸਰਕਾਰ ਲੋਕਾਂ ਨੂੰ ਫੋਕੇ ਐਲਾਨ ਵੰਡ ਰਹੀ ਹੈ ਜਦਕਿ ਪਿਛਲੇ ਕਰੀਬ ਪੰਜ ਸਾਲ ਜਨਤਾ ਦੇ ਟੈਕਸਾਂ ਦਾ ਪੈਸਾ ਬੁਰੀ ਤਰ੍ਹਾਂ ਲੁੱਟਿਆ ਹੈ | ਇਹ ਸ਼ਬਦ ਬਲਜੀਤ ਸਿੰਘ ਗੋਰਾ ਪ੍ਰਧਾਨ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ...
ਮਲੇਰਕੋਟਲਾ, 30 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ-ਟਾਇਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ...
ਸੰਗਰੂਰ, 30 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਅਕਾਲ ਕਾਲਜ ਫ਼ਾਰ ਵੁਮੈਨ ਦੇ ਚੇਅਰਮੈਨ ਕਰਨਵੀਰ ਸਿੰਘ ਸਿਬੀਆ ਨੇ ਦੋਸ਼ ਲਗਾਇਆ ਹੈ ਕਿ ਕਾਲਜ ਦੇ ਪਿ੍ੰਸੀਪਲ ਡਾ. ਸੁਖਮੀਨ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਵਲੋਂ ਕਾਲਜ ਦੇ ...
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ) -ਇਲਾਕੇ ਅੰਦਰ ਲੱਗੇ ਪਾਵਰਕਾਮ ਦੇ ਪੋਲ, ਸਰਕਾਰੀ ਦਰਖਤ ਅਤੇ ਸਰਕਾਰੀ ਇਮਾਰਤਾਂ ਨੂੰ ਲੋਕਾਂ ਵਲੋਂ ਆਪਣੇ ਪ੍ਰਚਾਰ ਦੇ ਸਾਧਨ ਲਈ ਵਰਤਿਆ ਜਾ ਰਿਹਾ ਹੈ | ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਹਰ ਕਿਸੇ ...
ਚੀਮਾ ਮੰਡੀ, 30 ਨਵੰਬਰ (ਜਸਵਿੰਦਰ ਸਿੰਘ ਸ਼ੇਰੋਂ) - ਸਥਾਨਕ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਪੰਜਾਬ ਸਟੇਟ ਆਯੁਰਵੈਦਿਕ ਸੇਵਾ ਸੰਘ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਡਾ. ਪਿਆਰਾ ਸਿੰਘ ਅਤੇ ਸੂਬਾ ਚੇਅਰਮੈਨ ਡਾ. ਭੀਮ ਸੈਨ ਕਾਂਸਲ ...
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਭੁੱਲਰ, ਧਾਲੀਵਾਲ, ਸੱਗੂ) - ਸ਼੍ਰੋਮਣੀ ਅਕਾਲੀ ਦਲ ਬਾਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਨੇੜਲੇ ਪਿੰਡ ਬਖਸੀਵਾਲਾ ਦੇ ਕਰੀਬ ਇਕ ਦਰਜਨ ...
ਮਲੇਰਕੋਟਲਾ, 30 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ-ਟਾਇਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ...
ਮਹਿਲਾਂ ਚੌਂਕ, 30 ਨਵੰਬਰ (ਸੁਖਵੀਰ ਸਿੰਘ ਢੀਂਡਸਾ) -ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਮੈਡਮ ਇਕਦੀਸ਼ ਕੌਰ ਦੀ ਅਗਵਾਈ ਵਿਚ ਵਿਗਿਆਨ ਮੇਲਾ ਲਾਇਆ ਗਿਆ, ਇਸ ਮੇਲੇ ਦਾ ਉਦਘਾਟਨ ਨੌਜਵਾਨ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ ਵੱਲੋਂ ਕੀਤਾ ...
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ) - ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਪਹਿਲਾਂ ਹੀ ਆਮ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ ਹੁਣ ਜ਼ਰੂਰਤਮੰਦ ਲੋਕ ਪੰਜਾਬ ਸਰਕਾਰ ਦੀਆਂ ਸਹੂਲਤਾਂ ਲੈਣ ਲਈ ਲਾਲ ਕਾਪੀ ਬਣਵਾਉਣ ਲਈ ਸੁਵਿਧਾ ਕੇਂਦਰ ਅੱਗੇ ਸਵੇਰੇ 5 ਵਜੇ ਤੋਂ ਹੀ ...
ਦਿੜ੍ਹਬਾ ਮੰਡੀ, 30 ਨਵੰਬਰ (ਹਰਬੰਸ ਸਿੰਘ) - ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਛੇ ਮਹੀਨਿਆਂ ਤੋਂ ਆਪਣੇ ਹਿੱਸੇ ਦੀ ਨਜੂਲ ਜ਼ਮੀਨ ਪ੍ਰਾਪਤ ਕਰਨ ਲਈ ਦਿਨ-ਰਾਤ ਦੇ ਸੰਘਰਸ਼ 'ਤੇ ਬੈਠੇ ਮਜ਼ਦੂਰਾਂ 'ਚ ਉਸ ਵੇਲੇ ਮਾਤਮ ਛਾ ...
ਦਿੜ੍ਹਬਾ ਮੰਡੀ, 30 ਨਵੰਬਰ (ਪਰਵਿੰਦਰ ਸੋਨੂੰ) - ਡਾਇਰੈਕਟਰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਜੀਵਨ ਕੁਮਾਰ ਗਰਗ ਆਕਾਸ ਰਾਈਸ ਮਿੱਲ ਜਨਾਲ ਵਿਖੇ ਪਹੁੰਚੇ ਜਿੱਥੇ ਮਿੱਲਰਾਂ ਨੇ ਉਨ੍ਹਾਂ ਦਾ ਗਰਮਜੋਸੀ ਨਾਲ ਸਵਾਗਤ ਕੀਤਾ | ਉਨ੍ਹਾਂ ਨੇ ਮਿੱਲਰਾਂ ਦੀਆਂ ਸਮੱਸਿਆਵਾਂ ਨੂੰ ...
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਧਾਲੀਵਾਲ, ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹਲਕਾ ਸੁਨਾਮ ਤੋਂ ਸ਼੍ਰੋ ਅ ਦ-ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX