ਸਕੂਲਾਂ ਵਲੋਂ ਹੱਥ ਲਿਖਤ ਮੈਗਜ਼ੀਨ ਵੀ ਜਾਰੀ
ਬਰਨਾਲਾ, 30 ਨਵੰਬਰ (ਅਸ਼ੋਕ ਭਾਰਤੀ)-ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਾਤ ਭਾਸ਼ਾ ਬਾਰੇ ਗਿਆਨ ਦਿੰਦਿਆਂ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ 22 ਤੋਂ 30 ਨਵੰਬਰ ਤੱਕ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ | ਸਥਾਨਕ ਪ੍ਰਾਇਮਰੀ ਸਕੂਲ ਪੱਤੀ ਬਾਜਵਾ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ੍ਹ ਦੇ ਪ੍ਰਾਇਮਰੀ ਸਕੂਲਾਂ ਵਲੋਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ, ਭਾਸ਼ਣ ਮੁਕਾਬਲੇ, ਕਵਿਤਾ ਗਾਇਨ, ਪੰਜਾਬੀ ਪੜ੍ਹਨ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਅਤੇ ਆਮ ਗਿਆਨ ਆਦਿ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਉਣ ਤੋਂ ਇਲਾਵਾ ਅਧਿਆਪਕਾਂ ਦੇ ਵੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਦੇ ਅਖੀਰਲੇ ਦਿਨ 30 ਨਵੰਬਰ ਨੂੰ ਸਕੂਲਾਂ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਰੰਗ ਬਿਰੰਗੇ ਹੱਥ ਲਿਖਤ ਮੈਗਜ਼ੀਨ ਜਾਰੀ ਕੀਤੇ ਗਏ | ਉਨ੍ਹਾਂ ਕਿਹਾ ਕਿ ਇਨ੍ਹਾਂ ਸਹਿ-ਵਿੱਦਿਅਕ ਮੁਕਾਬਲਿਆਂ ਅਤੇ ਹੱਥ ਲਿਖਤ ਮੈਗਜ਼ੀਨ ਜਾਰੀ ਕਰਨ ਦਾ ਮਨੋਰਥ ਬਾਲ ਮਨਾਂ ਅੰਦਰ ਮਾਤ ਭਾਸ਼ਾ ਪੰਜਾਬੀ ਪ੍ਰਤੀ ਲਗਾਅ ਪੈਦਾ ਕਰਨਾ ਅਤੇ ਆਮ ਬੋਲ ਚਾਲ ਦੌਰਾਨ ਪੰਜਾਬੀ ਭਾਸ਼ਾ ਦੇ ਇਸਤੇਮਾਲ ਲਈ ਉਤਸ਼ਾਹਿਤ ਕਰਨਾ ਹੈ | ਜ਼ਿਲੇ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਜੱਸਾ, ਜਵਾਹਰ ਬਸਤੀ ਬਰਨਾਲਾ, ਭੈਣੀ ਮਹਿਰਾਜ ਅਤੇ ਹੰਡਿਆਇਆ ਆਦਿ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਕੂਲ ਦੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਲਿਖਤਾਂ 'ਤੇ ਆਧਾਰਿਤ ਹੱਥ ਬਾਲ ਮੈਗਜ਼ੀਨ ਜਾਰੀ ਕੀਤੇ ਗਏ ਹਨ | ਕੁਲਦੀਪ ਸਿੰਘ ਭੁੱਲਰ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ, ਨਰਿੰਦਰ ਕੁਮਾਰ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ, ਰਮਨਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਰਨਾਲਾ ਗੁਰਗੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਹਿਲ ਕਲਾਂ, ਜਸਵੀਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਹਿਣਾ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ 'ਚ ਭਾਰੀ ਉਤਸ਼ਾਹ ਰਿਹਾ |
ਬਰਨਾਲਾ, 30 ਨਵੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਾਇਆ ਧਰਨਾ 426ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ...
ਰੂੜੇਕੇ ਕਲਾਂ, 30 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਇੱਕ ਕਮਰੇ ਵਿਚ ਰਹਿੰਦੇ ਕਿਸਾਨ ਦੀ ਰਾਤ ਸਮੇਂ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਉਮਰ 45 ਸਾਲ ਪੁੱਤਰ ਜੰਗੀਰ ਸਿੰਘ ਵਾਸੀ ਖੁੱਡੀ ਪੱਤੀ ਧੌਲਾ ...
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ਜ਼ਿਲ੍ਹਾ ਸੈਸ਼ਨ ਜੱਜ -ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਦੇ ਸਹਿਯੋਗ ਸਦਕਾ ਐਡਵੋਕੇਟ ਨਿਤਿਨ ਬਾਂਸਲ ਵਲੋਂ ਅੱਜ ...
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ)-78 ਸਾਲਾਂ ਸੇਵਾ ਮੁਕਤ ਅਧਿਆਪਕ ਸੁਰਿੰਦਰ ਕੁਮਾਰ ਪੁੱਤਰ ਮੋਤੀ ਰਾਮ ਵਾਸੀ ਤਪਾ ਜੋ ਪਹਿਲਾਂ ਵੀ ਅਨੇਕਾਂ ਹੀ ਦੌੜਾਂ 'ਚ ਕਾਫ਼ੀ ਮੈਡਲ ਜਿੱਤ ਚੁੱਕੇ ਹਨ ਨੇ ਵਾਰਾਣਸ਼ੀ (ਯੂ.ਪੀ) ਵਿਚ 28 ਸੂਬਿਆਂ ਦੀ ਹੋਈ ਅਥਲੈਟਿਕਸ ਮੀਟ 10 ਕਿੱਲੋਮੀਟਰ ...
ਬਰਨਾਲਾ, 30 ਨਵੰਬਰ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਗੋਪਾਲ ਕ੍ਰਿਸ਼ਨ ਪੁੱਤਰ ਪ੍ਰਕਾਸ਼ ਚੰਦ ਵਾਸੀ ...
ਟੱਲੇਵਾਲ, 30 ਨਵੰਬਰ (ਸੋਨੀ ਚੀਮਾ)-ਜ਼ਿਲ੍ਹਾ ਪੱਧਰੀ ਹੋਏ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਸਕੂਲ ਦੀ ਵਿਦਿਆਰਥਣ ਰਮਨਜੋਤ ਕੌਰ ਜਮਾਤ ਪੰਜਵੀਂ ਨੇ ਪੰਜਾਬੀ ਪੜ੍ਹਨ ਦੇ ਮੁਕਾਬਲਿਆਂ ਵਿਚੋਂ ਜ਼ਿਲੇ੍ਹ ਵਿਚੋਂ ...
ਬਰਨਾਲਾ, 30 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ਼ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ...
ਬਰਨਾਲਾ, 30 ਨਵੰਬਰ (ਅਸ਼ੋਕ ਭਾਰਤੀ)-ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਾਤ ਭਾਸ਼ਾ ਬਾਰੇ ਗਿਆਨ ਦਿੰਦਿਆਂ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਵੀ ਲਗਾਤਾਰ ਉਪਰਾਲੇ ਕੀਤੇ ...
ਸ਼ਹਿਣਾ, 30 ਨਵੰਬਰ (ਸੁਰੇਸ਼ ਗੋਗੀ)-ਪੰਜਾਬ ਦੇ ਕਿਸਾਨਾਂ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਗਿਆ ਸੰਘਰਸ਼ ਜੋ ਸਮੁੱਚੇ ਦੇਸ਼ ਦੇ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਅਤੇ ਕਿਸਾਨ ਸੰਘਰਸ਼ ਦੀ ਜਿੱਤ ਹੋਈ | ਇਹ ਸ਼ਬਦ ਗੁਰਵਿੰਦਰ ...
ਸ਼ਹਿਣਾ, 30 ਨਵੰਬਰ (ਗੋਗੀ)-ਸਥਾਨਕ ਆਰ.ਪੀ. ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਮੈਡਮ ਸੁਨੀਤਾ ਰਾਜ ਦੀ ਅਗਵਾਈ ਵਿਚ ਨਰਸਰੀ ਅਤੇ ਕੇ.ਜੀ. ਕਲਾਸ ਦੇ ਨੰਨੇ-ਮੁੰਨੇ ਬੱਚਿਆਂ ਦੇ ਉੱਤਮ ਡਰੈਸ ਮੁਕਾਬਲੇ ਕਰਵਾਏ ਗਏ | ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ, ਡਾਇਰੈਕਟਰ ...
ਭਦੌੜ, 30 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਇੱਥੋਂ ਦੀ ਤਿੰਨ ਕੋਨੀ ਉਪਰ ਚੱਲ ਰਹੀ ਪ੍ਰਸਿੱਧ ਓਵਰ ਸੈਵਨ ਸੀਜ਼ ਸੰਸਥਾ ਦੇ ਡਾਇਰੈਕਟਰ ਮੋਹਿਤਪਾਲ ਸਿੰਘ ਧਾਲੀਵਾਲ ਅਤੇ ਸੰਦੀਪ ਸਿੰਘ ਚਹਿਲ ਨੇ ਦੱਸਿਆ ਕਿ ਮਿਹਨਤੀ ਅਤੇ ਤਜਰਬੇਕਾਰ ਸਟਾਫ਼ ਦੀ ਬਦੌਲਤ ਵਿਦਿਆਰਥਣ ...
ਬਰਨਾਲਾ, 30 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਬੀ.ਡੀ.ਪੀ.ਓ. ਦਫ਼ਤਰ ਅੱਗੇ ਪੰਚਾਇਤ ਵਿਭਾਗ ਦੇ ਸਰਕਾਰੀ/ਸੰਮਤੀ ਸਾਈਡ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਨਾ ਮਿਲਣ ਕਾਰਨ ਦੂਜੇ ਦਿਨ ਵੀ ਧਰਨਾ ਦਿੱਤਾ | ਇਸ ਸਬੰਧੀ ਬੂਟਾ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਮੰਗਾ ...
ਸ਼ਹਿਣਾ, 30 ਨਵੰਬਰ (ਸੁਰੇਸ਼ ਗੋਗੀ)-ਬਾਬਾ ਭਾਈ ਮੂਲ ਚੰਦ ਤੇ ਬਾਬਾ ਹਿੰਮਤ ਸਿੰਘ ਵੈੱਲਫੇਅਰ ਕਲੱਬ ਜੋਧਪੁਰ ਵਲੋਂ ਐਨ.ਆਰ.ਆਈ. ਅਮਰਜੀਤ ਸਿੰਘ ਈਨਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਕਲੱਬ ਆਗੂਆਂ ਨੇ ਦੱਸਿਆ ਕਿ ਸ. ਈਨਾ ਵਲੋਂ ਇਕ ਦਹਾਕਾ ਪਹਿਲਾਂ ਇਸ ਕਲੱਬ ਦਾ ...
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਝ ਹੀ ਦਿਨਾਂ 'ਚ ਪੰਜਾਬੀਆਂ ਦੀਆਂ ਸਾਰੀਆਂ ਹੱਕੀ ਮੰਗਾਂ ਮੰਨ ਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ ਅਤੇ ਦੂਜੇ ਪਾਸੇ ਸਰਕਾਰ ਵਲੋਂ ਕੀਤੇ ਜਾ ਰਹੇ ਅਥਾਹ ਵਿਕਾਸ ਕਾਰਜਾਂ ਨੂੰ ...
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ)-ਪਿੰਡ ਤਾਜੋਕੇ ਦੀ ਗੁਰੂ ਨਾਨਕ ਦੇਵ ਧਰਮਸ਼ਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਇੰਚਾਰਜ ਲਾਭ ਸਿੰਘ ਉੱਗੋਕੇ ਦੀ ਅਗਵਾਈ ਹੇਠ ਮਿਸ਼ਨ 2022 ਦਾ ਆਗਾਜ਼ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਵੰਤ ਸਿੰਘ ...
ਬਰਨਾਲਾ, 30 ਨਵੰਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲੇ੍ਹ ਨਾਲ ਸਬੰਧਤ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਸੀ.ਪੀ.ਆਈ. ਦੇ ਦਫ਼ਤਰ ਵਿਖੇ ਸਵਰਨ ਸਿੰਘ ਜੰਗੀਆਣਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 13 ਦਸੰਬਰ ਤੱਕ ਡੀ.ਸੀ. ਬਰਨਾਲਾ ਦੀਆਂ ਅਰਥੀਆਂ ...
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਭੁੱਲਰ, ਧਾਲੀਵਾਲ) - ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਹੋਈ | ਜਿਸ ਵਿਚ ...
ਕੌਹਰੀਆਂ, 30 ਨਵੰਬਰ (ਮਾਲਵਿੰਦਰ ਸਿੰਘ ਸਿੱਧੂ) - ਸੂਬਾ ਸਰਕਾਰ ਲੋਕਾਂ ਨੂੰ ਫੋਕੇ ਐਲਾਨ ਵੰਡ ਰਹੀ ਹੈ ਜਦਕਿ ਪਿਛਲੇ ਕਰੀਬ ਪੰਜ ਸਾਲ ਜਨਤਾ ਦੇ ਟੈਕਸਾਂ ਦਾ ਪੈਸਾ ਬੁਰੀ ਤਰ੍ਹਾਂ ਲੁੱਟਿਆ ਹੈ | ਇਹ ਸ਼ਬਦ ਬਲਜੀਤ ਸਿੰਘ ਗੋਰਾ ਪ੍ਰਧਾਨ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ...
ਮਲੇਰਕੋਟਲਾ, 30 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ-ਟਾਇਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ...
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ) -ਇਲਾਕੇ ਅੰਦਰ ਲੱਗੇ ਪਾਵਰਕਾਮ ਦੇ ਪੋਲ, ਸਰਕਾਰੀ ਦਰਖਤ ਅਤੇ ਸਰਕਾਰੀ ਇਮਾਰਤਾਂ ਨੂੰ ਲੋਕਾਂ ਵਲੋਂ ਆਪਣੇ ਪ੍ਰਚਾਰ ਦੇ ਸਾਧਨ ਲਈ ਵਰਤਿਆ ਜਾ ਰਿਹਾ ਹੈ | ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਹਰ ਕਿਸੇ ...
ਰੂੜੇਕੇ ਕਲਾਂ, 30 ਨਵੰਬਰ (ਕਾਹਨੇਕੇ)-ਗੁਰਦੁਆਰਾ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਪਿੰਡ ਧੂਰਕੋਟ ਤੋਂ ਮੁੱਖ ਸੇਵਾਦਾਰ ਜਗਰਾਜ ਸਿੰਘ ਹਰੀਗੜ੍ਹ, ਪ੍ਰਧਾਨ ਰੂਪ ਸਿੰਘ ਰੂੜੇਕੇ ਕਲਾਂ, ਸਾਬਕਾ ਸਰਪੰਚ ਜਨਕ ਸਿੰਘ ਧੂਰਕੋਟ, ਦਰਸ਼ਨ ਸਿੰਘ, ਬਾਬੂ ...
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਭੁੱਲਰ, ਧਾਲੀਵਾਲ, ਸੱਗੂ) - ਸ਼੍ਰੋਮਣੀ ਅਕਾਲੀ ਦਲ ਬਾਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਨੇੜਲੇ ਪਿੰਡ ਬਖਸੀਵਾਲਾ ਦੇ ਕਰੀਬ ਇਕ ਦਰਜਨ ...
ਮਲੇਰਕੋਟਲਾ, 30 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ-ਟਾਇਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ...
ਹੰਡਿਆਇਆ, 30 ਨਵੰਬਰ (ਗੁਰਜੀਤ ਸਿੰਘ ਖੁੱਡੀ)-ਭਗਤ ਰਵਿਦਾਸ ਭਵਨ ਖੁੱਡੀ ਖ਼ੁਰਦ ਵਿਖੇ ਨੌਜਵਾਨਾਂ ਦੀ ਮੀਟਿੰਗ ਹੋਈ ਜਿਸ ਵਿਚ ਡਾ: ਭੀਮ ਰਾਓ ਅੰਬੇਦਕਰ ਯੂਥ ਕਲੱਬ ਦਾ ਗਠਨ ਕੀਤਾ ਗਿਆ | ਕਲੱਬ ਦੇ ਪ੍ਰਧਾਨ ਤਰਸੇਮ ਸਿੰਘ, ਮੀਤ ਪ੍ਰਧਾਨ ਜਗਜੀਵਨ ਸਿੰਘ ਬੰਟੀ, ਖ਼ਜ਼ਾਨਚੀ ...
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ) - ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਪਹਿਲਾਂ ਹੀ ਆਮ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ ਹੁਣ ਜ਼ਰੂਰਤਮੰਦ ਲੋਕ ਪੰਜਾਬ ਸਰਕਾਰ ਦੀਆਂ ਸਹੂਲਤਾਂ ਲੈਣ ਲਈ ਲਾਲ ਕਾਪੀ ਬਣਵਾਉਣ ਲਈ ਸੁਵਿਧਾ ਕੇਂਦਰ ਅੱਗੇ ਸਵੇਰੇ 5 ਵਜੇ ਤੋਂ ਹੀ ...
ਦਿੜ੍ਹਬਾ ਮੰਡੀ, 30 ਨਵੰਬਰ (ਹਰਬੰਸ ਸਿੰਘ) - ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਛੇ ਮਹੀਨਿਆਂ ਤੋਂ ਆਪਣੇ ਹਿੱਸੇ ਦੀ ਨਜੂਲ ਜ਼ਮੀਨ ਪ੍ਰਾਪਤ ਕਰਨ ਲਈ ਦਿਨ-ਰਾਤ ਦੇ ਸੰਘਰਸ਼ 'ਤੇ ਬੈਠੇ ਮਜ਼ਦੂਰਾਂ 'ਚ ਉਸ ਵੇਲੇ ਮਾਤਮ ਛਾ ...
ਦਿੜ੍ਹਬਾ ਮੰਡੀ, 30 ਨਵੰਬਰ (ਪਰਵਿੰਦਰ ਸੋਨੂੰ) - ਡਾਇਰੈਕਟਰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਜੀਵਨ ਕੁਮਾਰ ਗਰਗ ਆਕਾਸ ਰਾਈਸ ਮਿੱਲ ਜਨਾਲ ਵਿਖੇ ਪਹੁੰਚੇ ਜਿੱਥੇ ਮਿੱਲਰਾਂ ਨੇ ਉਨ੍ਹਾਂ ਦਾ ਗਰਮਜੋਸੀ ਨਾਲ ਸਵਾਗਤ ਕੀਤਾ | ਉਨ੍ਹਾਂ ਨੇ ਮਿੱਲਰਾਂ ਦੀਆਂ ਸਮੱਸਿਆਵਾਂ ਨੂੰ ...
ਮਹਿਲ ਕਲਾਂ, 30 ਨਵੰਬਰ (ਅਵਤਾਰ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਸਵੰਤ ਸਿੰਘ ਜੌਹਲ (62) ਸਰਪੰਚ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ | ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਹੋਣ ਕਾਰਨ ਦਇਆਨੰਦ ਮੈਡੀਕਲ ਕਾਲਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX