ਕਰਤਾਰਪੁਰ, 30 ਨਵੰਬਰ (ਭਜਨ ਸਿੰਘ)- ਰਾਸ਼ਟਰੀ ਰਾਜ ਮਾਰਗ ਕਰਤਾਰਪੁਰ ਜਲੰਧਰ ਹਾਈਵੇਅ ਉੱਪਰ ਜੰਗ-ਏ-ਆਜ਼ਾਦੀ ਯਾਦਗਾਰ ਦੇ ਸਾਹਮਣੇ ਬੱਸ 'ਤੇ ਗਲਤ ਸਾਈਡ ਆ ਰਹੇ ਟਰੱਕ ਦੀ ਭਿਆਨਕ ਟੱਕਰ 'ਚ ਬੱਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਬੱਸ ਸਵਾਰ ਸਵਾਰੀਆਂ ਦੇ ਗੰਭੀਰ ਜ਼ਖ਼ਮੀਂ ਹੋਣ ਸੰਬੰਧੀ ਸਮਾਚਾਰ ਹੈ | ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ ਅਤੇ ਬੱਸ ਦੀ ਇਕ ਸਾਈਡ ਅੱਧ ਤੱਕ ਤਬਾਹ ਹੋ ਗਈ | ਜਲੰਧਰ ਤੋਂ ਅੰਮਿ੍ਤਸਰ ਜਾ ਰਹੀ ਪੀ ਆਰ ਟੀ ਸੀ ਪਟਿਆਲ਼ਾ ਡਿਪੂ ਦੀ ਬੱਸ ਪੀ ਬੀ 11 ਬੀ ਯੂ 3771 ਜਦ ਯਾਦਗਾਰ ਸਾਹਮਣੇ ਪੁੱਜੀ ਤਾਂ ਗਲਤ ਪਾਸੇ ਸਾਹਮਣੇ ਤੋਂ ਆ ਰਹੇ ਟਰੱਕ ਪੀ ਬੀ 13 ਟੀ 8957 ਦੀ ਹੋਈ ਟਰੱਕ ਵਿਚ ਬੱਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉੱਥੇ ਮੌਜੂਦ ਲੋਕਾ ਤੇ ਰਾਹਗੀਰਾਂ ਨੇ ਬੜੀ ਜੱਦੋ ਜਹਿਦ ਨਾਲ ਸਵਾਰੀਆਂ ਨੂੰ ਕੱਢ ਕੇ ਐਬੂਲੈਂਸਾ ਰਾਹੀਂ ਜਲੰਧਰ ਦੇ ਵੱਖ ਵੱਖ ਹਸਪਤਾਲਾਂ 'ਚ ਭੇਜਿਆਂ ਗਿਆ | ਜਦਕਿ ਟਰੱਕ ਡਰਾਈਵਰ ਨੂੰ ਕਰਤਾਰਪੁਰ ਦੇ ਸੁਖਪਾਲ ਸਿੰਘ ਡੀ ਐਸ ਪੀ ਵੱਲੋਂ ਲੋਕਾਂ ਅਤੇ ਜੇ ਸੀ ਬੀ, ਟਰੈਕਟਰ ਦੀ ਮਦਦ ਨਾਲ ਕਾਫ਼ੀ ਜੱਦੋ ਜਹਿਦ ਨਾਲ ਕੱਢਿਆ ਗਿਆ | ਰਾਹਗੀਰਾਂ ਅਤੇ ਪੁਲਿਸ ਅਨੁਸਾਰ ਬੱਸ ਵਿਚ 30 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਵਿੱਚੋਂ 15- 20 ਦੇ ਕਰੀਬ ਜ਼ਖਮੀਆਂ ਨੂੰ ਜਲੰਧਰ ਦੇ ਵੱਖ ਵੱਖ ਹਸਪਤਾਲਾਂ 'ਚ ਭੇਜਿਆ ਗਿਆ | ਮਰਨ ਵਾਲੇ ਬੱਸ ਡਰਾਈਵਰ ਦੀ ਪਹਿਚਾਣ ਕੁਲਦੀਪ ਸਿੰਘ ਉਮਰ ਲਗਭਗ 50 ਸਾਲ ਵਾਸੀ ਪਿੰਡ ਸੀਲ ਨੇੜੇ ਰਾਜਪੁਰਾ ਪਟਿਆਲਾ ਦੇ ਤੌਰ 'ਤੇ ਹੋਈ ਹੈ | ਜਦਕਿ ਟਰੱਕ ਡਰਾਈਵਰ ਹਰਪਾਲ ਸਿੰਘ ਸੰਧੂ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਜਲੰਧਰ ਵਿਚ ਦਾਖਲ ਕਰਵਾਇਆ ਗਿਆ ਹੈ | ਰਾਤ ਦੇ ਹਨੇਰੇ ਕਾਰਨ ਜ਼ਖਮੀਆ ਦੀ ਸਹੀ ਗਿਣਤੀ ਦਾ ਪਤਾ ਨਹੀਂ ਚੱਲ ਸਕਿਆਂ ਪਰ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ 15-20 ਦੇ ਕਰੀਬ ਲੋਕਾਂ ਨੂੰ ਜਲੰਧਰ ਹਸਪਤਾਲਾਂ 'ਚ ਭੇਜਿਆ ਗਿਆ ਹੈ | ਇਸ ਸੰਬੰਧੀ ਮੌਕੇ 'ਤੇ ਪੁੱਜੇ ਸਬ ਡਵੀਜ਼ਨ ਕਰਤਾਰਪੁਰ ਦੇ ਡੀ ਐਸ ਪੀ ਸੁਖਪਾਲ ਸਿੰਘ ਤੇ ਥਾਣਾ ਮੁਖੀ ਰਾਜੀਵ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਜ਼ਖਮੀਂਆ ਸੰਬੰਧੀ ਵੇਰਵੇ ਇੱਕਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਲੋਕਾਂ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਹਾਈਵੇ ਨੂੰ ਚਾਲੂ ਕਰਵਾ ਦਿੱਤਾ ਗਿਆ |
ਸ਼ਿਵ
ਜਲੰਧਰ, 30 ਨਵੰਬਰ-ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਮਹੀਨੇ ਹੀ ਰਹਿ ਗਏ ਹਨ ਪਰ ਹੁਣ ਮੌਸਮ ਬਦਲਣ ਨਾਲ ਕਈ ਸੜਕਾਂ ਬਣਨ ਦਾ ਕੰਮ ਰਹਿ ਸਕਦਾ ਹੈ ਕਿਉਂਕਿ ਠੰਢ ਵਧਣ ਕਰਕੇ ਹੁਣ ਸੜਕਾਂ ਬਣਾਉਣ ਦਾ ਕੰਮ ਠੇਕੇਦਾਰਾਂ ਵਲੋਂ ਇਸ ਕਰਕੇ ਵੀ ਨਹੀਂ ਕੀਤਾ ਜਾਂਦਾ ਹੈ ਕਿਉਂਕਿ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਵਿਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਥਾਨਕ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਤੇ 28 ਅਕਤੂਬਰ ਤੋਂ ਚੜੇ ਦੋ ਬੇਰੁਜ਼ਗਾਰ ਬੀ. ਐਡ ਟੈਟ ਪਾਸ ਅਧਿਆਪਕਾਂ ਅਤੇ ਹੇਠਾਂ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਦੀਆਂ ...
ਜਲੰਧਰ, 30 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਮਿਤ ਸੇਠੀ ਪੁੱਤਰ ਬੋਧ ਰਾਜ ਵਾਸੀ ਪੰਜਾਬੀ ਬਾਗ, ਜਲੰਧਰ ਅਤੇ ਵਿਸ਼ਾਲ ਉਰਫ ਸੋਨੂੰ ਪੁੱਤਰ ਵਿਜੇ ...
ਜਲੰਧਰ, 30 ਨਵੰਬਰ (ਜਸਪਾਲ ਸਿੰਘ)- ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਵਲੋਂ ਜ਼ਿਲ੍ਹਾ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਨਕੋਦਰ ਹਲਕੇ ਤੋਂ ਐਮ.ਐਲ.ਏ. ...
ਜਲੰਧਰ, 30 ਨਵੰਬਰ (ਹਰਵਿੰਦਰ ਸਿੰਘ ਫੁੱਲ)- ਆਰੀਆ ਸਮਾਜ ਹਸਪਤਾਲ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਪ੍ਰਦੁਮਣ ਸਿੰਘ ਜੌਲੀ ਦੀ ਨਿਗਰਾਨੀ ਹੇਠ ਸਥਾਨਕ ਸਿਟੀਜ਼ਨ ਬੈਂਕ ਦੇ ਮੁੱਖ ਦਫ਼ਤਰ ਵਿਖੇ ਹੋਈ ਜਿਸ ਵਿਚ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਅਤੇ ਓ.ਬੀ.ਸੀ. ਵਿਦਿਆਰਥੀਆਂ ਨੂੰ 2021-22 ਲਈ ਸ਼ੁਰੂ ਕੀਤੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲ੍ਹਣ ਤੇ ਇਸ ਦੇ ਸ਼ਡਿਊਲ ਵਿਚ ਵਾਧਾ ਕੀਤਾ ਗਿਆ ...
ਜਲੰਧਰ ਛਾਉਣੀ, 30 ਨਵੰਬਰ (ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡਾਂ ਦੇ ਖੇਤਰਾਂ ਦਾ ਵਿਕਾਸ ਕਰਵਾਉਣਾ ਮੇਰਾ ਮੁੱਖ ਟੀਚਾ ਹੈ ਤੇ ਇਸ ਦੇ ਨਾਲ ਹੀ ਸਮਾਜ ਸੇਵੀ ਕੰਮਾਂ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਦੇ ਖੇਡਾਂ ਦੀਆਂ ...
ਜਲੰਧਰ, 30 ਨਵੰਬਰ (ਜਸਪਾਲ ਸਿੰਘ)-ਸ਼ਹਿਰ ਦੇ ਨਾਮੀ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ ਤੇ ਚੋਣਾਂ ਲੜਨ ਦੇ ਚਾਹਵਾਨ ਮੈਂਬਰਾਂ ਵਲੋਂ ਜੋੜ ਤੋੜ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਵਾਰ ਵੀ ਮੁੱਖ ਮੁਕਾਬਲਾ ਕਲੱਬ ਦੀ ਕਮੇਟੀ 'ਤੇ ...
ਜਲੰਧਰ, 30 ਦਸੰਬਰ (ਰਣਜੀਤ ਸਿੰਘ ਸੋਢੀ)-ਗਰੀਬ ਤੇ ਹੋਣਹਾਰ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਸਾਲ 2014 'ਚ ਸੂਬੇ ਅੰਦਰ 10 ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸਨ | ਕਰੋਨਾ ਕਾਰਨ ਪਿਛਲੇ ਦੋ ਸਾਲ ਤੋਂ ਮੈਰੀਟੋਰੀਅਸ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ)- ਪੰਜਾਬ ਦੀਆਂ ਆਗਾਮੀ ਚੋਣਾਂ ਨੇੜੇ ਆਉਂਦਿਆ ਹੀ ਜਲੰਧਰ ਯੂਥ ਅਕਾਲੀ ਦਲ ਦੀਆਂ ਸਰਗਰਮੀਆਂ 'ਚ ਵਧਾ ਹੋ ਗਿਆ ਹੈ | ਇਸ ਤਹਿਤ ਅੱਜ ਜਥੇਬੰਧਕ ਸਕੱਤਰ ਹਰਮਨ ਅਸੀਜਾ ਨੇ ਯੂਥ ਅਕਾਲੀ ਵਰਕਰਾਂ ਦੇ ਨਾਲ 200 ਦੇ ਕਰੀਬ ਮੋਟਰਸਾਈਕਲ ਅਤੇ 20 ਦੇ ...
ਚੁਗਿੱਟੀ/ਜੰਡੂਸਿੰਘਾ, 30 ਨਵੰਬਰ (ਨਰਿੰਦਰ ਲਾਗੂ)-ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ ਮੰਗਲਵਾਰ ਨੂੰ ਜਲੰਧਰ ਕੇਂਦਰੀ ਹਲਕੇ ਵਿਚ ਧਮਾਕੇਦਾਰ ਇਕ ਬੈਠਕ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਮਹਿਲਾਵਾਂ, ਨੌਜਵਾਨਾਂ ਤੇ ਬਜ਼ੁਰਗਾਂ ਵਲੋਂ ਸ਼ਮੂਲੀਅਤ ...
ਜਲੰਧਰ, 30 ਨਵੰਬਰ (ਜਸਪਾਲ ਸਿੰਘ)-ਖੇਤੀਬਾੜੀ, ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਵੱਡਾ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਫਸਲਾਂ 'ਤੇ ਐਮ. ਐਸ. ਪੀ. (ਘੱਟੋ ਘੱਟ ਸਮਰਥਨ ਮੁੱਲ) ...
ਜਲੰਧਰ, 30 ਨਵੰਬਰ (ਸ਼ਿਵ)- ਸੀ. ਏ. ਅਸ਼ਵਨੀ ਜਿੰਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਇਸ ਵੇਲੇ ਤਾਂ ਆਮ ਲੋਕਾਂ ਲਈ ਕਈ ਵਾਅਦੇ ਕੀਤੇ ਜਾ ਰਹੇ ਹਨ ਪਰ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦਾ ਕੋਈ ਫ਼ੈਸਲਾ ਨਾ ਕਰਕੇ ਨਾ ਸਿਰਫ਼ 20 ਲੱਖ ਦੇ ਕਰੀਬ ਮੱਧਮ ਵਰਗ ਸਗੋਂ ਸੀਨੀਅਰ ...
ਮਕਸੂਦਾ, 30 ਨਵੰਬਰ (ਸਤਿੰਦਰ ਪਾਲ ਸਿੰਘ)- ਥਾਣਾ ਮਕਸੂਦਾ ਅਧੀਨ ਪੈਂਦੇ ਪੰਜਾਬੀ ਬਾਗ ਰਾਊਵਾਲੀ 'ਚ ਸਥਿਤ ਵੀਨਸ ਪਲਾਈਵੁੱਡ ਫੈਕਟਰੀ 'ਚ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ | ਇਸ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਮਿਲਣ 'ਤੇ ਤੁਰੰਤ ਹਰਕਤ 'ਚ ...
ਸ਼ਾਮਚੁਰਾਸੀ, 30 ਨਵੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ ਬਣਨ ਦੀ ਖ਼ਬਰ ਸੁਣ ਕੇ ਖੁਸ਼ੀ ਐਡਵੋਕੇਟ ਪਰਮਜੀਤ ਸਿੰਘ ਥਿਆੜਾ ਸਾਬਕਾ ਵਧੀਕ ਐਡਵੋਕੇਟ ਜਨਰਲ ਤੇ ਐਡਵੋਕੇਟ ...
ਜਲੰਧਰ ਛਾਉਣੀ, 30 ਨਵੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਦਕੋਹਾ ਖੇਤਰ 'ਚ ਸਥਿਤ ਅਰਮਾਨ ਨਗਰ ਵਿਖੇ ਬਾਕਸਿੰਗ ਸਿਖਾਉਣ ਦੀ ਆੜ 'ਚ ਇਕ ਨਾਬਾਲਗ ਖਿਡਾਰਣ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ...
ਜਲੰਧਰ, 30 ਨਵੰਬਰ (ਐੱਮ.ਐੱਸ. ਲੋਹੀਆ)- ਪੁਰਾਣੀ ਰੰਜਿਸ਼ ਦੇ ਚੱਲਦੇ ਬੀ.ਐਸ.ਐਫ਼. ਚੌਕ ਨੇੜੇ ਦੋ ਵਿਦਿਆਰਥੀਆਂ 'ਚ ਝਗੜਾ ਹੋ ਗਿਆ, ਜਿਸ ਦੌਰਾਨ ਇਕ ਵਿਦਿਆਰਥੀ ਵਲੋਂ ਦੂਸਰੇ ਦੇ ਸਿਰ 'ਚ ਸੱਟ ਮਾਰੀ ਗਈ, ਜਿਸ ਕਰਕੇ ਪੀੜਤ ਵਿਦਿਆਰਥੀ ਦੀ ਹਾਲਤ ਗੰਭੀਰ ਬਣੀ ਹੋਈ ਹੈ | ਮਿਲੀ ...
ਜਲੰਧਰ, 30 ਨਵੰਬਰ (ਸ਼ਿਵ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਕੇਂਦਰੀ ਹਲਕੇ ਦੇ ਹਲਕਾ ਇੰਚਾਰਜ ਚੰਦਨ ਗਰੇਵਾਲ ਨੇ ਨਿਗਮ ਵਿਚ ਸਫ਼ਾਈ ਮਜ਼ਦੂਰ ਏਕਤਾ ਯੂਨੀਅਨ ਦੇ ਦਫ਼ਤਰ ਦਾ ਉਦਘਾਟਨ ਕੀਤਾ ਜਿਸ ਵਿਚ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਅਤੇ ...
ਜਲੰਧਰ, 30 ਨਵੰਬਰ (ਸ਼ਿਵ)- ਪਾਵਰਕਾਮ ਦੇ ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕਈ ਦਿਨ ਤੱਕ ਕੰਮ ਬੰਦ ਰਹਿਣ ਨਾਲ ਜਿੱਥੇ ਕੈਸ਼ ਕਾਊਾਟਰ ਬੰਦ ਰਹਿਣ ਨਾਲ ਖਪਤਕਾਰਾਂ ਨੂੰ ਲੱਖਾਂ ਰੁਪਏ ਦੇ ਜੁਰਮਾਨੇ ਪੈ ਗਏ ਹਨ ਤੇ ਇਹ ਜੁਰਮਾਨੇ ਹੁਣ ਮੁਆਫ਼ ਹੋਣ ਵਾਲੇ ਵੀ ਨਹੀਂ ...
ਜਲੰਧਰ, 30 ਨਵੰਬਰ (ਜਸਪਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਹਰਾਵਲ ਦਸਤੇ ਦੇ ਯੂਥ ਅਕਾਲੀ ਦਲ ਦਾ ਅੱਜ ਸੁਖਮਿੰਦਰ ਸਿੰਘ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਬਿਆਨ ਰਾਹੀਂ ਸੁਖਵਿੰਦਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX