ਤਾਜਾ ਖ਼ਬਰਾਂ


ਬਿਸਤ ਦੁਆਬ ਨਹਿਰ ਦੇ ਪੁਲ ਤੋਂ ਲੋਹੇ ਦੀਆਂ 56 ਸ਼ਟਰਿੰਗ ਪਲੇਟਾਂ ਚੋਰੀ
. . .  1 minute ago
ਕੋਟਫ਼ਤੂਹੀ, 24 ਮਈ (ਅਟਵਾਲ)- ਪਿੰਡ ਅਜਨੋਹਾ ਦੇ ਕਰੀਬ ਬਿਸਤ ਦੁਆਬ ਨਹਿਰ ਵਾਲੇ ਪੁਲ ਉੱਪਰ ਚੱਲ ਰਹੇ ਕੰਮ ਦੌਰਾਨ ਕੀਤੀ ਹੋਈ ਲੋਹੇ ਦੀ ਸ਼ਟਰਿੰਗ ਵਿਚੋਂ ਦੇਰ ਰਾਤ ਚੋਰ 56 ਦੇ ਕਰੀਬ ਲੋਹੇ ਦੀਆ ਪਲੇਟਾਂ...
ਬਲਾਕ ਚੋਗਾਵਾਂ ਦੇ ਪਿੰਡ ਰਾਏ ਦੀ 9 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ
. . .  7 minutes ago
ਲੋਪੋਕੇ, 24 ਮਈ (ਗੁਰਵਿੰਦਰ ਸਿੰਘ ਕਲਸੀ)- ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡਾਂ ਵਿੱਚੋਂ ਪੰਚਾਇਤਾਂ ਤੇ ਹੋਰਨਾਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ...
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਿਊਬਾ ਦੇ ਸਿਹਤ ਮੰਤਰੀ ਨਾਲ ਮੁਲਾਕਾਤ
. . .  17 minutes ago
ਨਵੀਂ ਦਿੱਲੀ, 24 ਮਈ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਿਊਬਾ ਦੇ ਜਨ ਸਿਹਤ ਮੰਤਰੀ ਜੋਸ ਏਂਜਲ ਪੋਰਟਲ ਮਿਰਾਂਡਾ ਨਾਲ ਮੁਲਾਕਾਤ ਕੀਤੀ ਗਈ। ਟਵੀਟ ਕਰ ਮਨਸੁਖ ਮਾਂਡਵੀਆ...
ਜਪਾਨ ਦੇ 3 ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ
. . .  36 minutes ago
ਟੋਕੀਓ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਦੌਰੇ 'ਤੇ ਹਨ। ਇਸ ਦੌਰਾਨ ਜਪਾਨ ਦੇ 3 ਸਾਬਕਾ ਪ੍ਰਧਾਨ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਸਿਹਤ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਥਾਣਾ ਫੇਜ਼ ਅੱਠ ਮੁਹਾਲੀ ਵਿਖੇ ਮਾਮਲਾ ਦਰਜ
. . .  about 1 hour ago
ਐਸ. ਏ. ਐਸ. ਨਗਰ, 24 ਮਈ (ਜਸਬੀਰ ਸਿੰਘ ਜੱਸੀ) -ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਫੇਜ਼ ਅੱਠ ਮੁਹਾਲੀ ਵਿਖੇ ਲਿਆਂਦਾ ਗਿਆ ਹੈ। ਥਾਣਾ ਫੇਜ਼...
ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਤਨਜ
. . .  about 1 hour ago
ਚੰਡੀਗੜ੍ਹ, 24 ਮਈ - ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਤਨਜ ਕੱਸਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ...
ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਤੋਂ ਬਾਅਦ ਕੇਜਰੀਵਾਲ ਦਾ ਟਵੀਟ, ਕਿਹਾ ਤੁਹਾਡੇ 'ਤੇ 'ਮਾਨ' ਭਗਵੰਤ ਮਾਨ
. . .  about 2 hours ago
ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਤੋਂ ਬਾਅਦ ਕੇਜਰੀਵਾਲ ਦਾ ਟਵੀਟ, ਕਿਹਾ ਤੁਹਾਡੇ 'ਤੇ 'ਮਾਨ' ਭਗਵੰਤ ਮਾਨ...
ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
. . .  about 2 hours ago
ਮੋਗਾ, 24 ਮਈ (ਸੁਰਿੰਦਰਪਾਲ ਸਿੰਘ/ ਗੁਰਤੇਜ ਬੱਬੀ) - ਦਰਵੇਸ਼ ਸਿਆਸਤਦਾਨ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਜਿੰਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਨੂੰ ਅੱਜ ਪੰਜਾਬ ਭਰ ...
ਸਾਬਕਾ ਮੰਤਰੀ ਵਿਜੇ ਸਿੰਗਲਾ ਹੋਏ ਗ੍ਰਿਫ਼ਤਾਰ, ਇਕ ਫ਼ੀਸਦ ਕਮਿਸ਼ਨ ਮੰਗਣ ਦੇ ਇਲਜ਼ਾਮ
. . .  about 2 hours ago
ਚੰਡੀਗੜ੍ਹ, 24 ਮਈ - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਏ ਹਨ | ਪੰਜਾਬ...
ਗੁਰੂ ਹਰ ਸਹਾਏ : 24 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ
. . .  about 2 hours ago
ਗੁਰੂ ਹਰ ਸਹਾਏ, 24 ਮਈ (ਹਰਚਰਨ ਸਿੰਘ ਸੰਧੂ) - ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਦੇ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਦੀ ਮੁਹਿੰਮ ਤਹਿਤ ਬਲਾਕ ਗੁਰੂ ਹਰ...
ਹਾਈਕੋਰਟ ਵਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਲਈ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਨਾਲ ਵਿਚਾਰ ਕਰਨ ਦੇ ਹੁਕਮ
. . .  about 3 hours ago
ਚੰਡੀਗੜ੍ਹ, 24 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦੇ ਮੁੱਦੇ 'ਤੇ ਗ੍ਰਹਿ ਮੰਤਰਾਲੇ...
ਖ਼ਰਾਬ ਮੌਸਮ ਕਾਰਨ ਘੱਟੋ-ਘੱਟ 15 ਉਡਾਣਾਂ ਨੂੰ ਕੀਤਾ ਵਾਪਸ
. . .  about 3 hours ago
ਨਵੀਂ ਦਿੱਲੀ, 24 ਮਈ - ਬੀਤੀ ਰਾਤ ਦਿੱਲੀ ਵਿਚ ਖ਼ਰਾਬ ਮੌਸਮ ਕਾਰਨ ਘੱਟੋ-ਘੱਟ 15 ਉਡਾਣਾਂ ਨੂੰ ਜੈਪੁਰ, ਲਖਨਊ, ਵਾਰਾਣਸੀ, ਅਹਿਮਦਾਬਾਦ ਅਤੇ ਚੰਡੀਗੜ੍ਹ ਵਲ ...
ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦਾ ਵੱਡਾ ਐਕਸ਼ਨ, ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਹੋਈ ਕਾਰਵਾਈ, ਕੀਤਾ ਬਰਖ਼ਾਸਤ
. . .  about 3 hours ago
ਚੰਡੀਗੜ੍ਹ, 24 ਮਈ - ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਤਹਿਤ ਮਾਨ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਨੂੰ ਬਰਖਾਸਤ ਕਰ...
ਭਾਰਤ ਜੋੜੋ ਯਾਤਰਾ' ਲਈ ਬਣਾਏ ਗਏ ਗਰੁੱਪ
. . .  about 4 hours ago
ਨਵੀਂ ਦਿੱਲੀ, 24 ਮਈ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਲਈ ਸਿਆਸੀ ਮਾਮਲਿਆਂ ਦੇ ਗਰੁੱਪ, ਟਾਸਕ ਫੋਰਸ-2024 ਅਤੇ ...
150 ਇਲੈਕਟ੍ਰਿਕ ਬੱਸਾਂ ਨੂੰ ਕੇਜਰੀਵਾਲ ਨੇ ਕੀਤਾ ਰਵਾਨਾ
. . .  about 4 hours ago
ਨਵੀਂ ਦਿੱਲੀ, 24 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਈ.ਪੀ. ਐਕਸਟੈਂਸ਼ਨ ਬੱਸ ਡਿਪੂ ਵਿਖੇ 150 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ...
ਪੰਜਾਬ ਸਰਕਾਰ ਦਾ ਨਵਾਂ ਐਲਾਨ
. . .  about 5 hours ago
ਚੰਡੀਗੜ੍ਹ, 24 ਮਈ - ਮੁਹੱਲਾ ਕਲੀਨਿਕਾਂ ਤੋਂ ਬਾਅਦ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਵਿਚ ਪੰਜਾਬ ਸਰਕਾਰ ਨਜ਼ਰ ਆਂ ਰਹੀ ਹੈ | ਹੁਣ ਪੰਜਾਬ ‘ਚ 117 ....
ਵਿਦਿਆਰਥੀ ਕੁਆਡ ਫੈਲੋਸ਼ਿਪ ਪ੍ਰੋਗਰਾਮ ਲਈ ਅਪਲਾਈ ਕਰਨ - ਮੋਦੀ
. . .  about 6 hours ago
ਨਵੀਂ ਦਿੱਲੀ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਕੁਆਡ ਫੈਲੋਸ਼ਿਪ ਪ੍ਰੋਗਰਾਮ ਲਈ ਅਪਲਾਈ ਕਰਨ ....
ਤੂਫ਼ਾਨ ਤੇ ਭਾਰੀ ਗੜੇਮਾਰੀ ਨਾਲ ਭਾਰੀ ਨੁਕਸਾਨ
. . .  about 7 hours ago
ਮੰਡੀ ਲਾਧੂਕਾ, 24ਮਈ (ਮਨਪ੍ਰੀਤ ਸਿੰਘ ਸੈਣੀ) - ਬੀਤੀ ਸ਼ਾਮ ਆਏ ਭਾਰੀ ਤੂਫ਼ਾਨ ਅਤੇ ਹੋਈ ਗੜੇਮਾਰੀ ਨਾਲ ਇਲਾਕੇ ਅੰਦਰ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ...
ਤਸਕਰ ਕਾਬੂ, 11 ਕਿਲੋ ਸੋਨਾ ਜ਼ਬਤ
. . .  about 7 hours ago
ਨਵੀਂ ਦਿੱਲੀ, 24 ਮਈ - ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸੀਮਾ (ਆਈ.ਬੀ.) ਦੇ ਨਾਲ ਲਗਪਗ 11 ...
ਮਨੀ ਲਾਂਡਰਿੰਗ ਜਾਂਚ ਦੇ ਸੰਬੰਧ ਵਿਚ ਝਾਰਖੰਡ ਅਤੇ ਬਿਹਾਰ ਵਿਚ ਛਾਪੇ
. . .  about 8 hours ago
ਨਵੀਂ ਦਿੱਲੀ, 24 ਮਈ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਪੂਜਾ ਸਿੰਘਲ ਅਤੇ ਹੋਰਾਂ ਦੀ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ ਵਿਚ ਝਾਰਖੰਡ ਅਤੇ ਬਿਹਾਰ ....
ਕਰਨਾਟਕ : ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 8 hours ago
ਕਰਨਾਟਕ, 24 ਮਈ - ਕਰਨਾਟਕ ਦੇ ਹੁਬਲੀ ਦੇ ਬਾਹਰੀ ਇਲਾਕੇ 'ਚ ਯਾਤਰੀ ਬੱਸ ਅਤੇ ਲਾਰੀ ਵਿਚਾਲੇ ਹੋਈ ਟੱਕਰ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋ ਗਏ। ਘ....
ਕਵਾਡ ਨੇ ਇੰਨੇ ਘੱਟ ਸਮੇਂ ਵਿਚ ਦੁਨੀਆਂ ਦੇ ਸਾਹਮਣੇ ਆਪਣੇ ਲਈ ਇਕ ਮਹੱਤਵਪੂਰਨ ਸਥਾਨ ਬਣਾ ਲਿਆ ਹੈ - ਪ੍ਰਧਾਨ ਮੰਤਰੀ ਮੋਦੀ
. . .  about 8 hours ago
ਟੋਕੀਓ [ਜਾਪਾਨ], 24 ਮਈ - ਕੋਵਿਡ-19 ਚੁਣੌਤੀਆਂ ਦੇ ਬਾਵਜੂਦ ਕਵਾਡ ਦਾ ਦਾਇਰਾ ਵਿਸ਼ਾਲ ਹੋ ਗਿਆ ਹੈ, ਇਸ ਗੱਲ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ, ਆਸਟ੍ਰੇਲੀਆ ...
⭐ਮਾਣਕ - ਮੋਤੀ⭐
. . .  about 9 hours ago
⭐ਮਾਣਕ - ਮੋਤੀ⭐
ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ
. . .  1 day ago
ਨਵੀਂ ਦਿੱਲੀ, 23 ਮਈ - ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ, ਇਹ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਦੁਆਰਾ ਇਕ ਬਿਆਨ ਵਿਚ ਸੂਚਿਤ ਕੀਤਾ ਗਿਆ ਹੈ।
ਇਲਾਹਾਬਾਦ ਹਾਈ ਕੋਰਟ ਨੂੰ ਮਿਲੇ 10 ਸਥਾਈ ਜੱਜ
. . .  1 day ago
ਪ੍ਰਯਾਗਰਾਜ ,23 ਮਈ - ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ 10 ਵਧੀਕ ਜੱਜਾਂ ਨੂੰ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 17 ਮੱਘਰ ਸੰਮਤ 553

ਪਹਿਲਾ ਸਫ਼ਾ

ਮਨਜਿੰਦਰ ਸਿੰਘ ਸਿਰਸਾ ਭਾਜਪਾ 'ਚ ਸ਼ਾਮਿਲ

ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
ਜਗਤਾਰ ਸਿੰਘ

ਨਵੀਂ ਦਿੱਲੀ, 1 ਦਸੰਬਰ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਅੱਜ ਸਿਆਸੀ ਹਲਕਿਆਂ ਨੂੰ ਹੈਰਾਨ ਕਰਦੇ ਹੋਏ ਭਾਜਪਾ 'ਚ ਸ਼ਾਮਿਲ ਹੋ ਗਏ | ਹਾਲਾਂਕਿ, ਸਿਰਸਾ ਕਿਸਾਨ ਅੰਦੋਲਨ ਤੇ ਦਿੱਲੀ ਕਮੇਟੀ ਨਾਲ ਸੰਬੰਧਿਤ ਕਈ ਮਸਲਿਆਂ ਨੂੰ ਲੈ ਕੇ ਲਗਤਾਰ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਸਨ, ਪ੍ਰੰਤੂ ਅੱਜ ਭਾਜਪਾ ਦਾ ਪੱਲਾ ਫੜਨ ਉਪਰੰਤ ਉਨ੍ਹਾਂ ਦਾਅਵਾ ਕੀਤਾ ਕਿ ਉਹ ਸਿੱਖਾਂ ਦੇ ਮਸਲੇ ਹਲ ਕਰਵਾਉਣ ਦੇ ਮਕਸਦ ਨਾਲ ਹੀ ਭਾਜਪਾ 'ਚ ਸ਼ਾਮਿਲ ਹੋਏ ਹਨ | ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਨੇੜਲੇ ਆਗੂਆਂ 'ਚ ਸ਼ੁਮਾਰ ਮਨਜਿੰਦਰ ਸਿੰਘ ਸਿਰਸਾ ਨੂੰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਤੇ ਗਜਿੰਦਰ ਸ਼ੇਖਾਵਤ ਨੇ ਭਾਜਪਾ 'ਚ ਸ਼ਾਮਿਲ ਕੀਤਾ | ਇਸ ਉਪਰੰਤ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ | ਭਾਜਪਾ 'ਚ ਸ਼ਾਮਿਲ ਹੋਣ ਜਾਣ ਤੋਂ ਪਹਿਲਾਂ ਸਿਰਸਾ ਨੇ ਇਕ ਵੀਡੀਓ ਜਾਰੀ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ |
ਸਿੱਖਾਂ ਦੇ ਮਸਲੇ ਹੱਲ ਕਰਵਾਉਣਾ ਹੀ ਮੁੱਖ ਮਕਸਦ-ਸਿਰਸਾ
ਸਿਰਸਾ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 70 ਸਾਲਾਂ ਤੋਂ ਸਿੱਖਾਂ ਦੇ ਕਈ ਮਸਲੇ ਹੱਲ ਨਹੀਂ ਹੋਏ ਤੇ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਦੇ ਮਕਸਦ ਨਾਲ ਹੀ ਉਹ ਭਾਜਪਾ 'ਚ ਸ਼ਾਮਿਲ ਹੋਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਮਸਲਿਆਂ ਦੇ ਹਲ ਲਈ ਭਾਜਪਾ ਹਾਈਕਮਾਨ ਵਲੋਂ ਪੂਰਾ ਭਰੋਸਾ ਦਿਵਾਇਆ ਗਿਆ ਹੈ | ਇਕ ਸਵਾਲ ਦੇ ਜਵਾਬ 'ਚ ਸਿਰਸਾ ਨੇ ਕਿਹਾ ਕਿ ਜੇਕਰ ਦਿੱਲੀ ਕਮੇਟੀ ਦੀ ਪ੍ਰਧਾਨਗੀ ਛੱਡ ਕੇ ਦਿੱਲੀ ਵਿਚ ਪਹਿਲੀ ਸਿੱਖ ਯੂਨੀਵਰਸਿਟੀ ਮਿਲ ਜਾਂਦੀ ਹੈ, ਗੁਰਦੁਆਰਾ ਡਾਂਗਮਾਰ ਸਾਹਿਬ, ਅਫ਼ਗਾਨਿਸਤਾਨ ਦੇ ਸਿੱਖਾਂ ਦਾ ਮਸਲਾ, ਕਸ਼ਮੀਰ ਦੇ ਸਿੱਖਾਂ ਨੂੰ ਰਾਖਵਾਂਕਰਨ, ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਨੂੰ ਉਨ੍ਹਾਂ ਦੇ ਹੱਕ ਸਮੇਤ ਕਈ ਹੋਰ ਮਸਲੇ ਹੱਲ ਹੋ ਸਕਦੇ ਹਨ ਤਾਂ ਇਹ ਸੇਵਾ ਦਿੱਲੀ ਕਮੇਟੀ ਦੀ ਪ੍ਰਧਾਨਗੀ ਨਾਲੋ ਵੱਡੀ ਹੋਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਕੇਂਦਰ ਨਾਲ ਟਕਰਾਅ ਦੀ ਸਥਿਤੀ ਬਣੀ ਹੋਣ ਕਾਰਨ ਸਿੱਖਾਂ ਦੇ ਮਸਲੇ ਹਲ ਕਰਵਾਉਣ ਬਾਰੇ ਕੋਈ ਗੱਲ ਨਹੀਂ ਹੋ ਰਹੀ ਸੀ | ਉਨ੍ਹਾਂ ਕਿਹਾ ਕਿ ਜਿਥੇ ਗੱਲਬਾਤ ਨਾਲ ਮਸਲੇ ਹਲ ਹੋ ਸਕਦੇ ਹੋਣ, ਉਥੇ ਟਕਰਾਅ ਦੀ ਲੋੜ ਨਹੀਂ |
ਭਾਜਪਾ 'ਚ ਜਾਣ ਬਾਰੇ ਸੁਖਬੀਰ ਨਾਲ ਕੋਈ ਗੱਲ ਨਹੀਂ
ਸਿਰਸਾ ਨੇ ਸਪੱਸ਼ਟ ਦਾਅਵਾ ਕੀਤਾ ਕਿ ਭਾਜਪਾ 'ਚ ਸ਼ਾਮਿਲ ਹੋਣ ਦੇ ਫੈਸਲੇ ਬਾਰੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੋਈ ਗੱਲ ਨਹੀਂ ਕੀਤੀ | ਸਿਰਸਾ ਨੇ ਕਿਹਾ ਕਿ ਮੈਂ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੁਬਾਰਾ ਨਿਭਾਉਣ ਲਈ ਅਸਮਰਥਾ ਜਤਾ ਦਿੱਤੀ ਸੀ ਤੇ ਇਸ ਬਾਰੇ ਪਾਰਟੀ ਪ੍ਰਧਾਨ ਨੂੰ ਵੀ ਇਸ਼ਾਰਾ ਕਰ ਦਿੱਤਾ ਸੀ | ਭਾਜਪਾ ਨਾਲ ਮੁੜ ਅਕਾਲੀ ਦਲ ਦਾ ਗਠਜੋੜ ਕਰਵਾਉਣ 'ਚ ਭੂਮਿਕਾ ਨਿਭਾਉਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਿਰਸਾ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਹਰ ਗੱਲ ਨੂੰ ਰਾਜਨੀਤਕ ਨਜ਼ਰੀਏ ਨਾਲ ਨਹੀਂ ਵੇਖਣਾ ਚਾਹੀਦਾ |

ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਬਰਾੜ ਨੇ ਵੀ ਫੜਿਆ ਭਾਜਪਾ ਦਾ ਪੱਲਾ

ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਬਰਾੜ ਵੀ ਭਾਜਪਾ 'ਚ ਸ਼ਾਮਿਲ ਹੋ ਗਏ | ਸ: ਸਿਰਸਾ ਦੇ ਨਾਲ ਹੀ ਭਾਜਪਾ 'ਚ ਸ਼ਾਮਿਲ ਹੋਏ ਪਰਮਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਿੱਖਾਂ ਤੇ ਪੰਜਾਬ ਦੇ ਮਸਲੇ ਪ੍ਰਤੀ ਭਾਜਪਾ ਦੇ ਹਾਂ ਪੱਖੀ ਹੁੰਗਾਰੇ ਕਾਰਨ ਹੀ ਉਹ ਭਾਜਪਾ 'ਚ ਸ਼ਾਮਿਲ ਹੋਏ ਹਨ | ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਰਹਿ ਚੁੱਕੇ ਪਰਮਿਦੰਰ ਸਿੰਘ ਬਰਾੜ ਕੁਝ ਦਿਨ ਪਹਿਲਾਂ ਕਾਂਗਰਸ 'ਚ ਸ਼ਾਮਿਲ ਹੋ ਗਏ ਸਨ ਪਰ ਉਥੋਂ ਵੀ ਛੇਤੀ ਹੀ ਮੋਹ ਭੰਗ ਹੋ ਗਿਆ ਤੇ ਅੱਜ ਉਨ੍ਹਾਂ ਨੇ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਦੀ ਗੱਲ ਆਖਦੇ ਹੋਏ ਭਾਜਪਾ ਦਾ ਪੱਲਾ ਫੜ ਲਿਆ |

ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਬਾਰੇ ਕੋਈ ਰਿਕਾਰਡ ਨਹੀਂ-ਕੇਂਦਰ

ਸੰਸਦ 'ਚ ਉੱਠਿਆ ਕਿਸਾਨਾਂ ਦੀਆਂ ਮੌਤਾਂ ਅਤੇ ਮੁਆਵਜ਼ੇ ਦਾ ਮੁੱਦਾ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 1 ਦਸੰਬਰ-ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀਆਂ ਮੌਤਾਂ ਬਾਰੇ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ | ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਪੁੱਛੇ ਸਵਾਲ ਦੇ ਲਿਖਤੀ ਜਵਾਬ 'ਚ ਉਕਤ ਬਿਆਨ ਦਿੱਤਾ | ਤੋਮਰ ਨੇ ਮੌਤਾਂ ਬਾਰੇ ਅੰਕੜਾ ਨਾ ਹੋਣ ਦੇ ਨਾਲ ਅੱਗੇ ਇਹ ਵੀ ਕਿਹਾ ਕਿ ਅਜਿਹੀ (ਰਿਕਾਰਡ ਨਾ ਹੋਣ ਦੀ) ਸੂਰਤ 'ਚ ਮੁਆਵਜ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਖੇਤੀਬਾੜੀ ਮੰਤਰੀ ਕੋਲੋਂ ਪੁੱਛੇ ਸਵਾਲ 'ਚ ਪੁੱਛਿਆ ਗਿਆ ਸੀ ਕਿ ਸਰਕਾਰ ਕੋਲ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦਾ ਕੋਈ ਅੰਕੜਾ ਹੈ | ਸਵਾਲ 'ਚ ਅੱਗੇ ਇਹ ਵੀ ਪੁੱਛਿਆ ਗਿਆ ਕਿ ਕੀ ਸਰਕਾਰ ਪੀੜਤ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ 'ਤੇ ਵਿਚਾਰ ਕਰ ਰਹੀ ਹੈ | ਮੰਤਰੀ ਨੇ ਆਪਣੇ ਜਵਾਬ 'ਚ ਇਹ ਵੀ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ 11 ਗੇੜਾਂ ਦੀ ਗੱਲਬਾਤ ਵੀ ਕੀਤੀ |
ਕਾਂਗਰਸ ਨੇ ਉਠਾਏ ਸਵਾਲ
ਕੇਂਦਰ ਵਲੋਂ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਅੰਕੜੇ ਨਾ ਹੋਣ ਦੇ ਬਿਆਨ 'ਤੇ ਕਾਂਗਰਸ ਨੇ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ | ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਇਸ ਨੂੰ ਕਿਸਾਨਾਂ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਕਿ 3 ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋਈ ਹੈ ਫਿਰ ਕੇਂਦਰ ਇਹ ਕਿਵੇਂ ਕਹਿ ਸਕਦਾ ਹੈ ਕਿ ਉਸ ਕੋਲ ਕੋਈ ਰਿਕਾਰਡ ਨਹੀਂ ਹੈ | ਖੜਗੇ ਨੇ ਕਿਸਾਨਾਂ ਦੀਆਂ ਮੌਤਾਂ ਦੇ ਕੋਰੋਨਾ ਕਾਲ ਦੌਰਾਨ ਹੋਈਆਂ ਮੌਤਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਕੋਲ 700 ਲੋਕਾਂ ਦੀ ਮੌਤ ਦਾ ਰਿਕਾਰਡ ਨਹੀਂ ਹੈ ਤਾਂ ਪਿਛਲੇ 2 ਸਾਲਾਂ ਤੋਂ ਕੋਰੋਨਾ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਦੀ ਮੌਤ ਦਾ ਡਾਟਾ ਕਿਵੇਂ ਇਕੱਠਾ ਕੀਤਾ ਗਿਆ |

12 ਰਾਜ ਸਭਾ ਮੈਂਬਰਾਂ ਦੀ ਮੁਅੱਤਲੀ 'ਤੇ ਲਗਾਤਾਰ ਦੂਜੇ ਦਿਨ ਹੰਗਾਮਾ

ਰਾਜ ਸਭਾ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਲਗਾਤਾਰ ਦੂਜੇ ਦਿਨ ਵੀ ਸੰਸਦ ਦੇ ਅੰਦਰ-ਬਾਹਰ ਛਾਇਆ ਰਿਹਾ, ਜਿੱਥੇ ਸਾਰੇ ਮੁਅੱਤਲ ਰਾਜ ਸਭਾ ਮੈਂਬਰ ਬੁੱਧਵਾਰ ਨੂੰ ਸਾਰਾ ਦਿਨ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ 'ਤੇ ਬੈਠੇ ਰਹੇ | ਇਕ ਮੁਅੱਤਲ ਰਾਜ ਸਭਾ ਮੈਂਬਰ ਰਿਪਨ ਬੋਰਾ ਨੇ ਕਿਹਾ ਕਿ ਜਦ ਤੱਕ ਸਾਡੀ ਬਹਾਲੀ ਨਹੀਂ ਹੁੰਦੀ ਤਦ ਤੱਕ ਅਸੀਂ ਇਜਲਾਸ ਦੌਰਾਨ ਰੋਜ਼ ਸੰਸਦ ਭਵਨ ਦੇ ਕੰਪਲੈਕਸ 'ਚ ਧਰਨੇ 'ਤੇ ਬੈਠਾਂਗੇ | ਉੱਥੇ ਸਰਕਾਰ ਨੇ ਇਕ ਵਾਰ ਫਿਰ ਮੁਅੱਤਲੀ ਦਾ ਆਦੇਸ਼ ਰੱਦ ਕਰਨ ਨੂੰ ਮੁਆਫ਼ੀ ਦੀ ਸ਼ਰਤ ਨਾਲ ਜੋੜਦਿਆਂ ਕਿਹਾ ਕਿ ਜਦ ਤੱਕ ਸੰਬੰਧਿਤ ਮੈਂਬਰ ਮੁਆਫ਼ੀ ਨਹੀਂ ਮੰਗਦੇ ਤਕ ਤੱਕ ਇਸ (ਮੁਅੱਤਲੀ) ਫ਼ੈਸਲੇ ਨੂੰ ਰੱਦ ਨਹੀਂ ਕੀਤਾ ਜਾਵੇਗਾ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਕ ਵਾਰ ਫਿਰ ਸਰਕਾਰ ਦਾ ਰੁਖ਼ ਦੁਹਰਾਉਂਦਿਆਂ ਕਿਹਾ ਕਿ ਮੁਅੱਤਲ ਰਾਜ ਸਭਾ ਮੈਂਬਰਾਂ ਨੂੰ ਮੌਜੂਦਾ ਇਜਲਾਸ 'ਚ ਸਦਨ 'ਚ ਦਾਖ਼ਲ ਹੋਣ ਲਈ ਪਹਿਲਾਂ ਮੁਆਫ਼ੀ ਮੰਗਣੀ ਪਵੇਗੀ | ਜੋਸ਼ੀ ਨੇ ਧਰਨੇ 'ਤੇ ਬੈਠੇ ਰਾਜ ਸਭਾ ਮੈਂਬਰਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਉਹ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ 'ਤੇ ਹੀ ਬੈਠਣਾ ਚਾਹੁੰਦੇ ਹਨ ਤਾਂ ਉਹ ਪ੍ਰਾਰਥਨਾ ਕਰਨਗੇ ਕਿ ਗਾਂਧੀ ਜੀ ਉਨ੍ਹਾਂ ਨੂੰ ਸੁਮੱਤ ਬਖ਼ਸ਼ਣ |
ਕੋਈ ਮੁਆਫ਼ੀ ਨਹੀਂ ਮੰਗੀ ਜਾਵੇਗੀ-ਵਿਰੋਧੀ ਧਿਰਾਂ

ਸਰਕਾਰ ਵਲੋਂ ਮੁਆਫ਼ੀਨਾਮੇ ਦੀ ਸ਼ਰਤ ਨੂੰ ਵਿਰੋਧੀ ਧਿਰਾਂ ਨੇ ਇਕ ਸੁਰ 'ਚ ਠੁਕਰਾਉਂਦਿਆਂ ਕਿਹਾ ਕਿ ਉਹ ਮੁਆਫ਼ੀ ਨਹੀਂ ਮੰਗਣਗੇ | ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇੇ ਨੇ ਕਿਹਾ ਕਿ ਅਸੀਂ (ਵਿਰੋਧੀ ਧਿਰਾਂ) ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਸਦੀ ਲੋਕਤੰਤਰ ਦੇ ਵਿਆਪਕ ਹਿੱਤ ਤਹਿਤ ਇਨ੍ਹਾਂ ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਜਾਵੇ | ਖੜਗੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਲਿਖੀ ਚਿੱਠੀ 'ਚ ਮੁਅੱਤਲੀ ਨੂੰ ਨੇਮਾਂ ਦੇ ਵਿਰੁੱਧ ਦੱਸਦਿਆਂ ਕਿਹਾ ਸੀ ਕਿ ਇਜਲਾਸ ਲਗਾਤਾਰ ਚੱਲ ਨਹੀਂ ਸੀ ਰਿਹਾ | ਸ਼ਸ਼ੀ ਥਰੂਰ ਨੇ ਕਿਹਾ ਕਿ ਕੇਂਦਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੇਸ਼ ਨੂੰ (ਸੱਤਾ ਧਿਰ ਤੋਂ ਇਲਾਵਾ) ਆਵਾਜ਼ਾਂ ਸੁਣਨ ਦਾ ਵੀ ਹੱਕ ਹੈ | ਸਰਕਾਰ ਨੂੰ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਇਜਾਜ਼ਤ ਦੇਣੀ ਹੀ ਪਵੇਗੀ ਤਾਂ ਹੀ ਅਸੀਂ ਅਸਲ 'ਚ ਲੋਕਤੰਤਰਿਕ ਤਰੀਕੇ ਨਾਲ ਸੰਸਦ ਚਲਾ ਸਕਦੇ ਹਾਂ |
ਨਹੀਂ ਚੱਲੀ ਰਾਜ ਸਭਾ

ਰਾਜ ਸਭਾ 'ਚ ਸਾਰਾ ਦਿਨ ਹੰਗਾਮਾ ਹੁੰਦਾ ਰਿਹਾ ਅਤੇ ਸਭਾ ਦੀ ਕਾਰਵਾਈ ਵਾਰ-ਵਾਰ ਮੁਅੱਤਲੀ ਕਰਨ ਤੋਂ ਬਾਅਦ ਦੁਪਹਿਰ 3 ਵਜੇ ਦਿਨ ਭਰ ਲਈ ਉਠਾ ਦਿੱਤੀ ਗਈ | ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਹੰਗਾਮਿਆਂ ਕਾਰਨ ਸਭਾ ਦੀ ਕਾਰਵਾਈ 2 ਵਜੇ ਤੱਕ ਮੁਅੱਤਲ ਕਰ ਦਿੱਤੀ ਗਈ | ਸਭਾ ਮੁੜ ਜੁੜਣ ਤੋਂ ਮੁੜ ਹੰਗਾਮਾ ਸ਼ੁਰੂ ਹੋਣ 'ਤੇ ਪਹਿਲਾਂ ਸਭਾ ਦੀ ਕਾਰਵਾਈ ਦੁਪਹਿਰ 3 ਵਜੇ ਤੱਕ ਫਿਰ ਦਿਨ ਭਰ ਲਈ ਉਠਾ ਦਿੱਤੀ ਗਈ |
ਹੰਗਾਮੇਦਾਰ ਰਹੀ ਲੋਕ ਸਭਾ ਦੀ ਕਾਰਵਾਈ

ਹੇਠਲੇ ਸਦਨ 'ਚ ਵੀ ਹੰਗਾਮਿਆਂ ਦਾ ਦੌਰ ਜਾਰੀ ਰਿਹਾ | ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਹੀ ਜਦ ਟੀ.ਆਰ.ਐੱਸ. ਦੇ ਸੰਸਦ ਮੈਂਬਰ ਹੱਥਾਂ 'ਚ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕਰਨ ਲੱਗੇ ਤਾਂ ਸਪੀਕਰ ਓਮ ਬਿਰਲਾ ਨੇ ਇਸ ਨੂੰ ਸਦਨ ਦੀ ਮਰਿਆਦਾ ਦੇ ਖ਼ਿਲਾਫ਼ ਦੱਸਿਆ | ਜਦ ਨਾਅਰੇਬਾਜ਼ੀ ਜਾਰੀ ਰਹੀ ਤਾਂ ਸਪੀਕਰ ਨੇ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਉਠਾ ਦਿੱਤੀ | ਸਭਾ ਜੁੜਨ 'ਤੇ ਵੀ ਹੰਗਾਮਾ ਜਾਰੀ ਰਿਹਾ |

ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਵਾਲੇ ਬਿੱਲ 'ਤੇ ਰਾਸ਼ਟਰਪਤੀ ਦੀ ਮੋਹਰ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਖੇਤੀ ਕਾਨੂੰਨ ਰੱਦ ਕਰਨ ਦੇ ਸੰਵਿਧਾਨਿਕ ਅਮਲ ਨੂੰ ਮੁਕੰਮਲ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨੋਂ ਕਾਨੂੰਨ ਰੱਦ ਕਰਨ ਵਾਲੇ ਬਿੱਲ 'ਤੇ ਦਸਤਖ਼ਤ ਕਰ ਦਿੱਤੇ ਹਨ | ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਾਅਦ ਤਿੰਨੋਂ ਵਿਵਾਦਿਤ ਕਾਨੂੰਨ ਅਧਿਕਾਰਤ ਤੌਰ 'ਤੇ ਰੱਦ ਹੋ ਗਏ ਹਨ | ਕੇਂਦਰ ਨੇ ਬੁੱਧਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਨੋਟੀਫਾਈ ਕਰ ਦਿੱਤਾ | ਕਾਨੂੰਨ ਤੇ ਨਿਆ ਮੰਤਰਾਲੇ ਵਲੋਂ ਜਾਰੀ ਇਕ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਖੇਤੀ ਕਾਨੂੰਨ ਵਾਪਸੀ ਐਕਟ, 2021 ਨੂੰ 30 ਨਵੰਬਰ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲ ਗਈ | ਸੰਸਦ ਦੇ ਸਰਦ ਰੁੱਤ ਦਾ ਇਜਲਾਸ ਸ਼ੁਰੂ ਹੁੰਦਿਆਂ ਹੀ ਭਾਵ ਲੰਘੇ ਸੋਮਵਾਰ (29 ਨਵੰਬਰ ਨੂੰ ) ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਬਾਰੇ ਬਿੱਲ ਲੋਕ ਸਭਾ 'ਚ ਪੇਸ਼ ਕੀਤਾ ਸੀ | ਲੋਕ ਸਭਾ 'ਚ ਪੇਸ਼ ਕੀਤੇ ਬਿੱਲ ਨੂੰ 4 ਮਿੰਟ ਦੇ ਰਿਕਾਰਡ ਸਮੇਂ 'ਚ ਹੇਠਲੇ ਸਦਨ ਬਿੱਲ 'ਚੋਂ ਬਿਨਾਂ ਚਰਚਾ ਦੇ ਪਾਸ ਕਰਵਾ ਲਿਆ ਗਿਆ ਸੀ | ਹਾਲਾਂਕਿ ਇਸ ਦੌਰਾਨ ਵਿਰੋਧੀ ਧਿਰਾਂ 'ਤੇ ਚਰਚਾ ਲਈ ਲਗਾਤਾਰ ਮੰਗ ਕਰਦੀਆਂ ਰਹੀਆਂ, ਪਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਹ ਕਹਿੰਦਿਆਂ ਵਿਰੋਧੀ ਧਿਰ ਦੀ ਮੰਗ ਰੱਦ ਕਰ ਦਿੱਤੀ ਸੀ ਕਿ ਵਿਰੋਧੀ ਧਿਰਾਂ ਲੰਮੇ ਚਿਰ ਤੋਂ ਇਸ ਦੀ ਮੰਗ ਕਰ ਰਹੀਆਂ ਸਨ ਅਤੇ ਹੁਣ ਸਰਕਾਰ ਵੀ ਇਸ ਲਈ ਤਿਆਰ ਹੈ | ਇਸ ਲਈ ਬਿੱਲ 'ਤੇ ਚਰਚਾ ਦੀ ਕੋਈ ਲੋੜ ਨਹੀਂ ਹੈ | ਸਰਕਾਰ ਵਲੋਂ ਉਸੇ ਹੀ ਦਿਨ ਦੁਪਹਿਰ 2 ਵਜੇ ਬਿੱਲ ਰਾਜ ਸਭਾ 'ਚ ਵੀ ਪੇਸ਼ ਕਰ ਦਿੱਤਾ ਗਿਆ ਸੀ, ਜਿੱਥੇ ਬਿਨਾਂ ਬਹਿਸ ਤੋਂ ਜ਼ਬਾਨੀ ਵੋਟਾਂ ਰਾਹੀਂ ਬਿੱਲ ਪਾਸ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ |

15 ਤੋਂ ਨਹੀਂ ਸ਼ੁਰੂ ਹੋਣਗੀਆਂ ਕੌਮਾਂਤਰੀ ਉਡਾਣਾਂ

ਨਵੀਂ ਦਿੱਲੀ, 1 ਦਸੰਬਰ (ਪੀ. ਟੀ. ਆਈ.)-ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸਰਕਾਰ ਨੇ 15 ਦਸੰਬਰ ਤੋਂ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ | ਸਰਕਾਰ ਵਲੋਂ ਕੁਝ ਦਿਨ ਪਹਿਲਾਂ ਹੀ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ | ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ (ਓਮੀਕਰੋਨ) ਦੇ ਹੋਂਦ 'ਚ ਆਉਣ ਨਾਲ ਵਿਸ਼ਵ ਚਿੰਤਾ ਦੇ ਮੱਦੇਨਜ਼ਰ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਸਥਿਤੀ ਨੂੰ ਨੇੜਿਓ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ | ਹਾਲਾਂਕਿ, ਭਾਰਤ 'ਚ ਅਜੇ ਤੱਕ ਓਮੀਕਰੋਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਸਰਕਾਰ ਵਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਹਨ | ਡੀ. ਜੀ. ਸੀ. ਏ. ਅਨੁਸਾਰ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਭਾਵੀ ਮਿਤੀ ਦਾ ਐਲਾਨ ਹੁਣ ਬਾਅਦ 'ਚ ਕੀਤਾ ਜਾਵੇਗਾ, ਜੋ 23 ਮਾਰਚ, 2020 ਤੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮੁਅੱਤਲ ਹਨ | ਵਰਤਮਾਨ 'ਚ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਇਕ ਸੀਮਤ ਤਰੀਕੇ ਨਾਲ ਵੱਖ-ਵੱਖ ਦੇਸ਼ਾਂ ਦੇ ਨਾਲ ਦੁਵੱਲੇ 'ਏਅਰ ਬਬਲ' ਪ੍ਰਬੰਧਾਂ ਤਹਿਤ ਚਲਾਈਆਂ ਜਾ ਰਹੀਆਂ ਹਨ | 24 ਨਵੰਬਰ ਤੱਕ ਭਾਰਤ ਨੇ 31 ਦੇਸ਼ਾਂ ਨਾਲ 'ਏਅਰ ਬਬਲ' ਦੇ ਪ੍ਰਬੰਧ ਨੂੰ ਰਸਮੀ ਰੂਪ ਦਿੱਤਾ ਸੀ |

ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਬਲਿਦਾਨ ਦਾ ਅਪਮਾਨ ਕਰ ਰਿਹਾ ਹੈ ਕੇਂਦਰ-ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਲੋਂ ਲੋਕ ਸਭਾ 'ਚ ਇਹ ਕਹਿਣ 'ਤੇ ਕਿ ਸਰਕਾਰ ਕੋਲ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਬਾਰੇ ਕੋਈ ਅੰਕੜਾ ਨਹੀਂ, ਇਸ 'ਤੇ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਇਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਦੇ ਜਵਾਬ ਦੀ ਨਿੰਦਾ ਕੀਤੀ ਹੈ ਅਤੇ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ 689 ਤੋਂ ਵੱਧ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਆਪਣੀ ਮੰਗ ਨੂੰ ਦੁਹਰਾਇਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਅਜਿਹੀਆਂ ਟਿੱਪਣੀਆਂ ਰਾਹੀਂ ਮੋਰਚੇ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਬਲਿਦਾਨ ਦਾ ਅਪਮਾਨ ਕਰ ਰਿਹਾ ਹੈ | ਸੀਨੀਅਰ ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚਾ ਕੋਰ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਰਕਾਰ ਝੂਠ ਬੋਲ ਰਹੀ ਹੈ ਅਤੇ ਅਜਿਹੀਆਂ ਟਿੱਪਣੀਆਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਬਿਊਰੋ ਦੀਆਂ ਟੀਮਾਂ ਸਾਡੇ ਕੋਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ ਪਰ ਫਿਰ ਵੀ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਅਜਿਹੀਆਂ ਮੌਤਾਂ ਦਾ ਕੋਈ ਰਿਕਾਰਡ ਨਹੀਂ ਹੈ | ਜੋ ਇਹ ਵਿਖਾਉਂਦਾ ਹੈ ਕਿ ਸਰਕਾਰ ਸੰਸਦ 'ਚ ਝੂਠ ਬੋਲ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕੌਮੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਤੋਂ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦਾ ਡਾਟਾ ਪਤਾ ਕਰਾ ਸਕਦੀ ਹੈ, ਕਿਉਂਕਿ ਉਹ ਦੇਸ਼ 'ਚ ਹਰ ਤਰ੍ਹਾਂ ਨਾਲ ਹੋਈਆਂ ਮੌਤਾਂ ਦਾ ਡਾਟਾ ਇਕੱਤਰ ਕਰਦਾ ਹੈ | ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਦੋਸ਼ ਲਗਾਇਆ ਕਿ ਰਸਮੀ ਗੱਲਬਾਤ ਨਾ ਸ਼ੁਰੂ ਕਰਕੇ ਭਾਜਪਾ ਸਰਕਾਰ ਕਿਸਾਨ ਜਥੇਬੰਦੀਆਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਇਕਜੁੱਟ ਹੋ ਕੇ ਖੜ੍ਹੇ ਹਨ ਅਤੇ ਮੋਦੀ ਸਰਕਾਰ ਨੂੰ ਆਪਣੇ ਫੁੱਟ-ਪਾਊਾ ਏਜੰਡੇ ਨੂੰ ਬੰਦ ਕਰ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਦਿੱਲੀ ਮੋਰਚਿਆਂ 'ਤੇ ਪਹੁੰਚ ਰਹੇ ਹਨ ਅਤੇ ਸੰਘਰਸ਼ ਜਾਰੀ ਰਹੇਗਾ | ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਕਿਹਾ ਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਕੋਈ ਮੀਟਿੰਗ ਨਹੀਂ ਹੋਈ | ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਹੋਣਗੀਆਂ |

ਰਾਹੁਲ ਵਲੋਂ ਨਵਜੋਤ ਤੇ ਚੰਨੀ ਨਾਲ ਮੁਲਾਕਾਤ

ਹਰਕਵਲਜੀਤ ਸਿੰਘ ਚੰਡੀਗੜ੍ਹ, 1 ਦਸੰਬਰ-ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਦਰਮਿਆਨ ਬੰਦ ਨਾ ਹੋ ਰਹੀ ਆਪਸੀ ਖਹਿਬਾਜ਼ੀ ਦੀਆਂ ਰਿਪੋਰਟਾਂ ਤੋਂ ਪ੍ਰੇਸ਼ਾਨ ਰਾਹੁਲ ਗਾਂਧੀ ਵਲੋਂ ਅੱਜ ਸ਼ਾਮ ਦੋਵਾਂ ਆਗੂਆਂ ...

ਪੂਰੀ ਖ਼ਬਰ »

ਦੀਨਾਨਗਰ 'ਚ ਆਰ.ਡੀ.ਐਕਸ., ਡੈਟੋੋੋਨੇਟਰ, ਪਿਸਤੌਲ ਅਤੇ ਹੋਰ ਸਾਮਾਨ ਬਰਾਮਦ

ਦੀਨਾਨਗਰ, 1 ਦਸੰਬਰ (ਸੰਧੂ/ ਸੋਢੀ/ ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਫੜੇ ਗਏ ਇਕ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਝਾੜੀਆਂ 'ਚ ਲੁਕਾਇਆ 900 ਗ੍ਰਾਮ ਆਰ.ਡੀ.ਐਕਸ., 3 ਡੈਟੋਨੇਟਰ, ਪਿਸਤੌਲ ਤੇ ਹੋਰ ਸਾਮਾਨ ਬਰਾਮਦ ਕਰਕੇ ਇਕ ਵੱਡੀ ਸਾਜਿਸ਼ ਨੰੂ ਨਾਕਾਮ ਕਰ ...

ਪੂਰੀ ਖ਼ਬਰ »

ਕੇਜਰੀਵਾਲ ਅੱਜ ਫਿਰ ਪੰਜਾਬ 'ਚ

ਚੰਡੀਗੜ੍ਹ, 1 ਦਸੰਬਰ (ਪ੍ਰੋ: ਅਵਤਾਰ ਸਿੰਘ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਇਕ ਰੋਜ਼ਾ ਪੰਜਾਬ ਦੌਰੇ 'ਤੇ ਆ ਰਹੇ ਹਨ ਤੇ ਚੌਥੀ ਗਾਰੰਟੀ ਦਾ ਐਲਾਨ ਕਰਨਗੇ | ਇਹ ਜਾਣਕਾਰੀ ਪੰਜਾਬ 'ਆਪ' ਦੇ ਪ੍ਰਧਾਨ ਭਗਵੰਤ ਮਾਨ ਵਲੋਂ ਮੁੱਖ ਦਫ਼ਤਰ ਰਾਹੀਂ ...

ਪੂਰੀ ਖ਼ਬਰ »

ਮੰਤਰੀ ਮੰਡਲ ਵਲੋਂ ਕਾਰੋਬਾਰੀਆਂ ਨੂੰ 1140 ਕਰੋੜ ਦੀ ਰਾਹਤ

ਪੀ.ਐਸ.ਆਈ.ਡੀ.ਸੀ., ਪੀ.ਐਫ.ਬੀ. ਤੇ ਪੀ.ਏ.ਆਈ.ਸੀ. ਦੀ ਬਕਾਇਆ ਨਿਬੇੜਾ ਨੀਤੀ ਨੂੰ ਪ੍ਰਵਾਨਗੀਇਆ ਨਿਬੇੜਾ ਨੀਤੀ ਨੂੰ ਪ੍ਰਵਾਨਗੀ ਚੰਡੀਗੜ੍ਹ, 1 ਦਸੰਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਪੰਜਾਬ ਭਵਨ ਵਿਖੇ ਹੋਈ ਬੈਠਕ ਦੌਰਾਨ ਵਪਾਰੀਆਂ ਤੇ ਕਾਰੋਬਾਰੀਆਂ ਲਈ ...

ਪੂਰੀ ਖ਼ਬਰ »

ਕੰਗਨਾ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਨਵੀਂ ਦਿੱਲੀ, 1 ਦਸੰਬਰ (ਜਗਤਾਰ ਸਿੰਘ)- ਫਿਲਮੀ ਅਦਾਕਾਰਾ ਕੰਗਣਾ ਰਣੌਤ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ | ਪਟੀਸ਼ਨ 'ਚ ਕੰਗਣਾ ਰਣੌਤ ਦੇ ਸਾਰੇ ਸੋਸ਼ਲ ਮੀਡੀਆ ਪੋਸਟ ਨੂੰ ਸੈਂਸਰ ਕਰਨ ਦੀ ਮੰਗ ਕੀਤੀ ਗਈ ਹੈ | ਪਟੀਸ਼ਨਕਰਤਾ ਵੱਲੋਂ ਦਾਇਰ ਪਟੀਸ਼ਨ 'ਚ ...

ਪੂਰੀ ਖ਼ਬਰ »

ਪੁਲਵਾਮਾ ਮੁਕਾਬਲੇ 'ਚ ਜੈਸ਼ ਕਮਾਂਡਰ ਸਮੇਤ 2 ਅੱਤਵਾਦੀ ਹਲਾਕ

ਸ੍ਰੀਨਗਰ, 1 ਦਸੰਬਰ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਆਈ.ਈ.ਡੀ. ਮਾਹਿਰ ਕਮਾਂਡਰ ਯਾਸਿਰ ਪਰੇ ਆਪਣੇ ਪਾਕਿਸਤਾਨੀ ਸਾਥੀ ਸਮੇਤ ਮਾਰਿਆ ਗਿਆ ਹੈ | ਸੂਤਰਾਂ ...

ਪੂਰੀ ਖ਼ਬਰ »

ਰਾਜਸਥਾਨ ਵਿਚ ਵਾਪਰੇ ਸੜਕ ਹਾਦਸੇ 'ਚ 5 ਪੰਜਾਬੀਆਂ ਦੀ ਮੌਤ-4 ਜ਼ਖ਼ਮੀ

ਮਹਿਮਾ ਸਰਜਾ, 1 ਦਸੰਬਰ (ਬਲਦੇਵ ਸੰਧੂ, ਰਾਮਜੀਤ ਸ਼ਰਮਾ)- ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬ ਦੇ 5 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 4 ਹੋਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਟਾਟਾ ਪਿੱਕਅੱਪ 'ਚ ਸਵਾਰ ਹੋ ਕੇ ...

ਪੂਰੀ ਖ਼ਬਰ »

ਪੁੱਤਰ ਦੇ ਬਾਲਗ ਹੋਣ ਤੱਕ ਪਿਤਾ 'ਤੇ ਬੱਚੇ ਦੇ ਪਾਲਣ- ਪੋਸ਼ਣ ਦੀ ਜ਼ਿੰਮੇਵਾਰੀ ਰਹਿੰਦੀ ਹੈ-ਸੁਪਰੀਮ ਕੋਰਟ

ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਇਕ ਪਤੀ ਤੇ ਪਤਨੀ ਵਿਚਾਲੇ ਝਗੜੇ ਦੇ ਮਾਮਲੇ ਦੀ ਬੁੱਧਵਾਰ ਨੂੰ ਸੁਣਵਾਈ ਕਰਦਿਆਂ ਕਿਹਾ ਹੈ ਕਿ ਇਕ ਪਿਤਾ ਦੀ ਬੱਚੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਉਸ ਦੇ ਪੁੱਤਰ ਦੀ ਉਮਰ ...

ਪੂਰੀ ਖ਼ਬਰ »

12ਵੀਂ ਦੇ ਪੇਪਰ 'ਚ ਗੁਜਰਾਤ ਦੰਗਿਆਂ ਬਾਰੇ ਪੁੱਛੇ 'ਅਣਉੱਚਿਤ' ਪ੍ਰਸ਼ਨ 'ਤੇ ਹੋਵੇਗੀ ਕਾਰਵਾਈ-ਸੀ.ਬੀ.ਐਸ.ਈ.

ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੇ ਸਮਾਜ ਸ਼ਾਸਤਰ ਦੇ ਪਹਿਲੀ ਟਰਮ ਦੇ ਬੁੱਧਵਾਰ ਨੂੰ ਹੋਏ ਪੇਪਰ 'ਚ ਵਿਦਿਆਰਥੀਆਂ ਨੂੰ ਉਸ ਪਾਰਟੀ ਦਾ ਨਾਂਅ ਦੱਸਣ ਲਈ ਕਿਹਾ ਗਿਆ ਸੀ, ਜਿਸ ਦੇ ਸ਼ਾਸਨ ਦੌਰਾਨ ਗੁਜਰਾਤ 'ਚ ਮੁਸਲਿਮ ਵਿਰੋਧੀ ਹਿੰਸਾ ਹੋਈ ਸੀ | ...

ਪੂਰੀ ਖ਼ਬਰ »

ਸਰਕਾਰ ਨੂੰ ਆਮ ਸਹਿਮਤੀ ਨਾਲ ਹੱਲ ਕੱਢਣਾ ਚਾਹੀਦਾ ਹੈ-ਰਾਕੇਸ਼ ਟਿਕੈਤ

ਨਵੀਂ ਦਿੱਲੀ, 1 ਦਸੰਬਰ (ਯੂ. ਐਨ. ਆਈ.)-ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ, ਅੰਦੋਲਨ ਚਲਦਾ ਰਹੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਮ ਸਹਿਮਤੀ ਨਾਲ ਰਸਤਾ ਕੱਢਣਾ ...

ਪੂਰੀ ਖ਼ਬਰ »

ਇਸ ਸਾਲ ਨਵੰਬਰ 'ਚ ਪੰਜ ਸਾਲਾਂ ਦੌਰਾਨ ਸਭ ਤੋਂ ਵੱਧ ਮੀਂਹ ਪਏ-ਮੌਸਮ ਵਿਭਾਗ

ਨਵੀਂ ਦਿੱਲੀ, 1 ਦਸੰਬਰ (ਏਜੰਸੀ)- ਭਾਰਤੀ ਮੌਸਮ ਵਿਭਾਗ ਵਲੋਂ ਬੁੱਧਵਾਰ ਨੂੰ ਦੱਸਿਆ ਗਿਆ ਹੈ ਕਿ ਦੇਸ਼ 'ਚ ਇਸ ਸਾਲ ਨਵੰਬਰ ਮਹੀਨੇ ਦੌਰਾਨ 645 ਭਾਰੀ ਬਾਰਿਸ਼ਾਂ ਤੇ 168 ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ ਹਨ, ਜੋ ਪਿਛਲੇ 5 ਸਾਲਾਂ ਦੌਰਾਨ ਨਵੰਬਰ ਮਹੀਨੇ 'ਚ ਸਭ ਤੋਂ ਵਧੇਰੇ ਹਨ ...

ਪੂਰੀ ਖ਼ਬਰ »

ਆਈ.ਟੀ. ਵਿਭਾਗ ਵਲੋਂ ਜੈਪੁਰ ਦੇ ਗਹਿਣਿਆਂ ਅਤੇ ਰਤਨ ਸਮੂਹ 'ਤੇ ਛਾਪੇਮਾਰੀ

ਨਵੀਂ ਦਿੱਲੀ, 1 ਦਸੰਬਰ (ਪੀ. ਟੀ. ਆਈ.)-ਸੀ.ਬੀ.ਡੀ.ਟੀ. ਨੇ ਬੁੱਧਵਾਰ ਨੂੰ ਕਿਹਾ ਕਿ ਆਮਦਨ ਕਰ ਵਿਭਾਗ ਨੇ ਹਾਲ ਹੀ 'ਚ ਗਹਿਣਿਆਂ ਅਤੇ ਰੰਗਦਾਰ ਰਤਨ ਪੱਥਰਾਂ ਦੇ ਨਿਰਮਾਣ ਅਤੇ ਨਿਰਯਾਤ ਵਿਚ ਲੱਗੇ ਜੈਪੁਰ ਸਥਿਤ ਇਕ ਸਮੂਹ 'ਤੇ ਛਾਪੇਮਾਰੀ ਕਰਨ ਤੋਂ ਬਾਅਦ 500 ਕਰੋੜ ਰੁਪਏ ਤੋਂ ...

ਪੂਰੀ ਖ਼ਬਰ »

ਸਿਰਸਾ ਨੇ ਭਾਜਪਾ ਦੇ ਦਬਾਅ ਹੇਠ ਆ ਕੇ ਗੋਡੇ ਟੇਕੇ-ਡਾ: ਚੀਮਾ

ਚੰਡੀਗੜ੍ਹ, 1 ਦਸੰਬਰ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਭਾਜਪਾ 'ਚ ਸ਼ਮੂਲੀਅਤ ਕੀਤੇ ਜਾਣ ਮਗਰੋਂ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ...

ਪੂਰੀ ਖ਼ਬਰ »

ਭਗਵੰਤ ਮਾਨ ਨੇ ਉਠਾਇਆ ਨੌਜਵਾਨਾਂ ਦੀ ਫ਼ੌਜ 'ਚ ਭਰਤੀ ਦਾ ਮੁੱਦਾ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ 'ਚ 20 ਹਜ਼ਾਰ ਨੌਜਵਾਨਾਂ ਦੀ ਫ਼ੌਜ 'ਚ ਭਰਤੀ ਦੇ ਅਮਲ ਨੂੰ ਮੁਕੰਮਲ ਕਰਨ ਲਈ ਲਿਖਤੀ ਪ੍ਰੀਖਿਆ ਛੇਤੀ ਕਰਵਾਉਣ ਦੀ ਮੰਗ ਕੀਤੀ | ਲੋਕ ਸਭਾ 'ਚ ਸਿਫ਼ਰ ਕਾਲ 'ਚ ਬੋਲਦਿਆਂ ...

ਪੂਰੀ ਖ਼ਬਰ »

ਡਾ. ਅਮਰ ਸਿੰਘ ਨੇ ਚੁੱਕਿਆ ਐੱਮ.ਐੱਸ.ਪੀ. ਦਾ ਮੁੱਦਾ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਦੋਹਾਂ ਸਦਨਾਂ 'ਚ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਸੰਸਦ ਅੰਦਰ ਕਿਸਾਨਾਂ ਦੇ ਮੁੱਦਿਆਂ ਦੀ ਗੂੰਜ ਜਾਰੀ ਹੈ, ਜਿਸ ਤਹਿਤ ਕਈ ਸੰਸਦ ਮੈਂਬਰ ਹੁਣ ਕਿਸਾਨਾਂ ਦੀ ਅਗਲੀ ਮੰਗ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ...

ਪੂਰੀ ਖ਼ਬਰ »

ਮਨੀਸ਼ ਤਿਵਾੜੀ ਵਲੋਂ 5 ਕਰੋੜ ਮੁਆਵਜ਼ੇ ਦੀ ਮੰਗ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵੀ ਪ੍ਰਦਰਸ਼ਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਦਾ ਮੁੱਦਾ ਉੱਠਿਆ | ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿਫ਼ਰ ਕਾਲ 'ਚ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਸਰਕਾਰ ਵਲੋਂ ...

ਪੂਰੀ ਖ਼ਬਰ »

ਅਸ਼ਵਨੀ ਸ਼ਰਮਾ ਵਲੋਂ ਸਵਾਗਤ

ਚੰਡੀਗੜ੍ਹ, 1 ਦਸੰਬਰ (ਅ. ਬ.)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਲੀ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਹੈ | ਸ਼ਰਮਾ ਨੇ ਕਿਹਾ ਕਿ ਸਿਰਸਾ ਦੇ ਭਾਜਪਾ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX