ਪਟਿਆਲਾ, 1 ਦਸੰਬਰ (ਮਨਦੀਪ ਸਿੰਘ ਖਰੌੜ)-ਪੰਜਾਬ, ਹਿਮਾਚਲ, ਅਤੇ ਹਰਿਆਣਾ 'ਚ ਧਾਰਮਿਕ ਸਥਾਨ ਅਤੇ ਜਨਤਕ ਥਾਵਾਂ 'ਤੇ ਔਰਤਾਂ ਦੇ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਨਾਲ ਨਸ਼ੇ ਦੀ ਤਸਕਰੀ ਕਰਨ ਵਾਲੀਆਂ ਚਾਰ ਔਰਤਾਂ ਨੂੰ ਪਟਿਆਲਾ, ਸੀ.ਆਈ.ਏ. ਮੁਖੀ ਇੰਸਪੈਕਟਰ ਸਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਐੱਸ.ਐੱਸ.ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਗੁਰਦੁਆਰਿਆਂ, ਜਨਤਕ ਥਾਵਾਂ, ਬੱਸ ਅੱਡੇ, ਰੇਲਵੇ ਸਟੇਸ਼ਨ ਅਤੇ ਮੇਲਿਆਂ 'ਚ ਔਰਤਾਂ ਦਾ ਗਹਿਣੇ, ਨਗਦੀ ਅਤੇ ਪਰਸ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਚਾਰ ਔਰਤਾਂ ਨੂੰ ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਸਰਹਿੰਦ ਰੋਡ ਤੋਂ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਗਿ੍ਫ਼ਤਾਰ ਕੀਤੀਆਂ ਔਰਤਾਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ 'ਚ ਚੋਰੀ ਤੇ ਨਸ਼ੇ ਤਸਕਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸੀ | ਸ. ਭੁੱਲਰ ਨੇ ਦੱਸਿਆ ਕਿ ਮੁਲਜ਼ਮ ਸੀਮਾ ਰਾਣਾ ਵਾਸੀ ਪਟਿਆਲਾ ਖ਼ਿਲਾਫ਼ 13 ਪਰਚੇ ਦਰਜ ਹਨ | ਮੁਲਜ਼ਮ ਦੇਬੋ ਵਾਸੀ ਪਟਿਆਲਾ ਖ਼ਿਲਾਫ਼ 11 ਪਰਚੇ ਦਰਜ ਹਨ, ਇਸ ਤਰ੍ਹਾਂ ਸੁਖਵੰਤ ਕੌਰ ਵਾਸੀ ਖ਼ਿਲਾਫ਼ 6 ਪਰਚੇ ਦਰਜ ਹਨ | ਜਦਕਿ ਸੀਮਾ ਵਾਸੀ ਪਟਿਆਲਾ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਪਾਇਆ ਗਿਆ ਹੈ | ਸ. ਭੁੱਲਰ ਨੇ ਦੱਸਿਆ ਕਿ ਉਕਤ ਔਰਤਾਂ ਨੂੰ ਗਿ੍ਫ਼ਤਾਰ ਕਰਨ ਲਈ ਉਨ੍ਹਾਂ ਐੱਸ.ਪੀ.ਡੀ. ਮਹਿਤਾਬ ਸਿੰਘ ਦੀ ਅਗਵਾਈ 'ਚ ਸੀ.ਆਈ.ਏ. ਪਟਿਆਲਾ ਦੇ ਮੁਖੀ ਇੰਸਪੈਕਟਰ ਸਮਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਗਠਿਤ ਕੀਤੀ ਸੀ | ਇਸ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਉਕਤ ਔਰਤਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਪੁਲਿਸ ਰਿਮਾਂਡ ਦੌਰਾਨ ਗਿ੍ਫ਼ਤਾਰ ਕੀਤੀਆ ਔਰਤਾਂ ਤੋਂ ਚੋਰੀਆਂ ਦੀਆਂ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ |
ਸਨੌਰ, 1 ਦਸੰਬਰ (ਸੋਖਲ)-ਸਰਕਾਰੀ ਬੱਸ ਸਟੈਂਡ ਘਨੌਰ ਨੂੰ 84 ਲੱਖ ਦੀ ਲਾਗਤ ਨਾਲ ਮੁਕੰਮਲ ਤੇ ਅਪਗ੍ਰੇਡ ਦਾ ਨੀਂਹ ਪੱਥਰ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਨੇ ਰੱਖਿਆ | ਇਨ੍ਹਾਂ ਨਾਲ ਮਦਨ ਲਾਲ ਜਲਾਲਪੁਰ ਵਿਧਾਇਕ ਘਨੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ...
ਪਟਿਆਲਾ, 1 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਗਗਨਦੀਪ ਸਿੰਘ ਜਲਾਲਪੁਰ, ਜਿਨ੍ਹਾਂ ਨੂੰ ਕੱਲ੍ਹ ਪੰਜਾਬ ਸਰਕਾਰ ਨੇ 2 ਸਾਲਾਂ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕੀਤਾ ਸੀ, ਨੇ ਅੱਜ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਵਿਖੇ ...
ਪਾਤੜਾਂ, 1 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਪਾਰਟੀ ਦੇ ਕੱਟੜ ਸਮਰਥਕ ਬੀਬੀ ਲਾਭ ਕੌਰ ਨੇ ਕਈ ਪਰਿਵਾਰਾਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿਕੇ ...
ਭਾਦਸੋਂ, 1 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਸ਼੍ਰੋਮਣੀ ਅਕਾਲੀ ਦਲ ਨਾਭਾ ਦੇ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਾਭਾ ਫੇਰੀ ਨੂੰ ਲੈ ਕੇ ਅਕਾਲੀ ਦਲ ਬਸਪਾ ਗੱਠਜੋੜ ਸਰਕਲ ਭਾਦਸੋਂ ਦੀ ਮੀਟਿੰਗ ਗੁਰਦੁਆਰਾ ਸਾਹਿਬ ...
ਪਟਿਆਲਾ, 1 ਦਸੰਬਰ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਕਮੇਟੀ ਗੁਰਦੁਆਰਾ ਦੇ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ 'ਚ ਜਰਨਲ ਸਕੱਤਰ ਚੁਣੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੀ ...
ਪਟਿਆਲਾ, 1 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਕੈਦੂਪੁਰ ਵਿਖੇ ਖੱਟੜਾ ਪੈਲੇਸ 'ਚ ਕਰਵਾਏ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਦੇ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਲਖਵੀਰ ਸਿੰਘ ਲੌਟ ਜੋ ਪਹਿਲਾਂ ਇਸ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਵੀ ਜਿਤਾਉਂਦੇ ...
ਬਨੂੜ, 1 ਦਸੰਬਰ (ਭੁਪਿੰਦਰ ਸਿੰਘ)-ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੀ ਬਨੂੜ ਇਕਾਈ ਵਲੋਂ ਇੱਥੋਂ ਦੇ ਸਰਕਾਰੀ ਹਸਪਤਾਲ ਵਿਖੇ ਮੰਗਾਂ ਦੇ ਹੱਕ 'ਚ ਧਰਨਾ ਦਿੱਤਾ | ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਨ੍ਹਾਂ ...
ਪਟਿਆਲਾ, 1 ਦਸੰਬਰ (ਅ.ਸ. ਆਹਲੂਵਾਲੀਆ)-ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਣ ਵਾਲੇ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨ ਲਈ ਗੁਰਦੁਆਰਾ ਪ੍ਰਬੰਧਕਾਂ ਵਲੋਂ ਸ਼ੋ੍ਰਮਣੀ ਕਮੇਟੀ ਪ੍ਰਧਾਨ ...
ਪਟਿਆਲਾ, 1 ਦਸੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ 18 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਇਕ ਲੜਕੇ ਖ਼ਿਲਾਫ ਕੇਸ ਦਰਜ ਕਰ ਲਿਆ ਹੈ | ਲੜਕੇ ਦੀ ਪਹਿਚਾਣ ਸੁਖਮਨ ਸਿੰਘ ਵਾਸੀ ਹਰਿਆਣਾ ਵਜੋਂ ਹੋਈ ਹੈ | ...
ਪਾਤੜਾਂ, 1 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ 'ਚ ਨਵੀਆਂ ਬਣ ਰਹੀਆਂ 3 ਕਲੋਨੀਆਂ ਦੇ ਮਾਲਕਾਂ 'ਤੇ ਨਗਰ ਕੌਂਸਲ ਕੋਲੋਂ ਮਨਜ਼ੂਰੀ ਨਾ ਲੈਣ ਦੇ ਦੋਸ਼ ਲਾਉਂਦਿਆਂ ਨੋਟਿਸ ਕੱਢੇ ਗਏ ਹਨ ਤੇ ਪੁਲਿਸ ਦੀ ਸਹਾਇਤਾ ਨਾਲ ਇਨ੍ਹਾਂ ਕਲੋਨੀਆਂ 'ਚ ਭਰਤ ਪਾਏ ਜਾਣ ਦੇ ਕੰਮ ...
ਪਟਿਆਲਾ, 1 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਗਏ ਇਨਾਮ ਵੰਡ ਸਮਾਗਮ 'ਚ ਸ਼ਿਰਕਤ ਦੌਰਾਨ ਉਚੇਰੀ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਪੰਜਾਬ ...
ਨਾਭਾ, 1 ਦਸੰਬਰ (ਅਮਨਦੀਪ ਸਿੰਘ ਲਵਲੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਨਾਭਾ ਵਿਖੇ ਉਮੀਦਵਾਰ ਬਾਬੂ ਕਬੀਰ ਦਾਸ ਦੀ ਅਗਵਾਈ 'ਚ 9 ਦਸੰਬਰ ਨੂੰ ਵੱਡੀ ਵਿਸ਼ਾਲ ਰੈਲੀ ਅਨਾਜ ਮੰਡੀ ਨਾਭਾ ਵਿਖੇ ਕੀਤੀ ਜਾ ਰਹੀ ਹੈ ਜਿਸ ...
ਪਟਿਆਲਾ, 1 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਵਲੋਂ ਅੱਜ ਇੱਥੇ ਮਿੰਨੀ ...
ਦੇਵੀਗੜ੍ਹ, 1 ਦਸੰਬਰ (ਰਾਜਿੰਦਰ ਸਿੰਘ ਮੌਜੀ)-ਅੱਜ ਭਗਤ ਰਵਿਦਾਸ ਮੰਦਰ ਦੇਵੀਗੜ੍ਹ ਵਿਖੇ ਕੈਂਪ ਕੋਆਰਡੀਨੇਟਰ ਪਵਨ ਕੁਮਾਰ ਬਰਕਤਪੁਰ ਤੇ ਹਰਮੇਸ਼ ਭਾਰਤੀ ਸ਼ੇਖੂਪੁਰ ਨੇ ਬਲਦੇਵ ਸਿੰਘ ਭੰਬੂਆਂ ਪ੍ਰਧਾਨ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਖ਼ੂਨਦਾਨ ...
ਦੇਵੀਗੜ੍ਹ, 1 ਦਸੰਬਰ (ਰਾਜਿੰਦਰ ਸਿੰਘ ਮੌਜੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿੱਲੀ ਕਿਸਾਨ ਅੰਦੋਲਨ 'ਚ ਸ਼ਹੀਦ ਕਿਸਾਨਾਂ ਦੇ ਮੁੜ ਵਸੇਬੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ...
ਰਾਜਪੁਰਾ, 1 ਦਸੰਬਰ (ਜੀ.ਪੀ. ਸਿੰਘ)-ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਆਗਾਮੀ ਚੋਣਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਐੱਸ.ਡੀ. ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਇਕ ਮੋਬਾਈਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ | ਇਹ ਪਿੰਡਾਂ ਤੇ ਸ਼ਹਿਰ 'ਚ ਜਾ ਕੇ ਲੋਕਾ ...
ਦੇਵੀਗੜ੍ਹ, 1 ਦਸੰਬਰ (ਰਾਜਿੰਦਰ ਸਿੰਘ ਮੌਜੀ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਪ੍ਰੋਫੈਸਰ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਦੀ ਨਿਗਰਾਨੀ ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫਾਰਮੇਸੀ ...
ਰਾਜਪੁਰਾ, 1 ਦਸੰਬਰ (ਜੀ.ਪੀ. ਸਿੰਘ)-ਅੱਜ ਸਥਾਨਕ ਪੈਨਸ਼ਨਰਜ਼ ਐਸੋਸੀਏਸ਼ਨ ਡਵੀਜ਼ਨ ਰਾਜਪੁਰਾ ਵਲੋਂ ਸੇਵਾਮੁਕਤ ਸਾਥੀਆਂ ਨੂੰ ਸਨਮਾਨਿਤ ਕਰਨ ਲਈ ਡਵੀਜ਼ਨ ਪ੍ਰਧਾਨ ਜੀਵਨ ਸਿੰਘ ਤੇ ਸਰਕਲ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ 'ਚ ਇਕ ਸਨਮਾਨ ਸਮਾਗਮ ਬਿਜਲੀ ਨਿਗਮ ਦੇ ...
ਰਾਜਪੁਰਾ, 1 ਦਸੰਬਰ (ਰਣਜੀਤ ਸਿੰਘ)-ਨੇੜਲੇ ਪਿੰਡ ਮਿਡਲ ਸਕੂਲ ਸਾਹਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਜ਼ਿਲ੍ਹਾ ਪੱਧਰੀ ਹੋਏ ਵਿੱਦਿਅਕ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਗੁਰਲੀਨ ਕੌਰ ਦੀ ਇਸ ...
ਭਾਦਸੋਂ, 1 ਦਸੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੌਟ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ | ਇਸ 'ਚ ਸਕੂਲ ਦੇ ਪਿ੍ੰਸੀਪਲ ਡਾ. ਦਿਲਸ਼ੇਰ ਕੌਰ ਤੇ ਸਮੂਹ ਸਟਾਫ਼ ਨਾਲ ਪਿੰਡ ਲੋਟ ਦੇ ਸਰਪੰਚ ਅਮਰੀਕ ਸਿੰਘ, ਤੇਜਾ ਸਿੰਘ, ਬੇਅੰਤ ਸਿੰਘ, ...
ਖਮਾਣੋਂ, 1 ਦਸੰਬਰ (ਮਨਮੋਹਣ ਸਿੰਘ ਕਲੇਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਮਾਜਰੀ ਵਿਖੇ ਪ੍ਰਵਾਸੀ ਭਾਰਤੀ ਨਵਦੀਪ ਸਿੰਘ ਸੋਨੂੰ ਤੇ ਦਵਿੰਦਰ ਸਿੰਘ ਸਰਪੰਚ ਮਾਜਰੀ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਨੂੰ ਸਰਦ ਰੁੱਤ ਦੇ ਕੱਪੜਿਆਂ ਦੀ ਵੰਡ ਕੀਤੀ ਗਈ | ...
ਪਾਤੜਾਂ, 1 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਯੂਰੀਆ ਖਾਦ ਦੀ ਨਿਰਵਿਘਨ ਤੇ ਕੰਟਰੋਲ ਰੇਟਾਂ 'ਤੇ ਕਿਸਾਨਾਂ ਨੂੰ ਵੰਡ ਕਰਨ ਲਈ ਖੇਤੀ ਖੇਤੀਬਾੜੀ ਵਿਭਾਗ ਨੇ ਖਾਦ ਵਿਕੇ੍ਰਤਾਵਾਂ ਨੂੰ ਪੱਤਰ ਜਾਰੀ ਕੀਤਾ ਹੈ | ਕਿਰਤੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦੇ ਆਗੂ ਦਲਜਿੰਦਰ ...
ਗੂਹਲਾ ਚੀਕਾ, 1 ਦਸੰਬਰ (ਓ.ਪੀ. ਸੈਣੀ)-ਅੱਜ ਇੱਥੋਂ ਸ਼ਾਰਦਾ ਪਬਲਿਕ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਸ ਮੌਕੇ ਐੱਸ.ਆਈ. ਮਹਾਂਵੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਉਨ੍ਹਾਂ ਨਾਲ ਪਵਨ ਕੁਮਾਰ ਐਮ.ਐੱਚ.ਸੀ., ਰਾਜਵੀਰ ...
ਪਟਿਆਲਾ, 1 ਦਸੰਬਰ (ਗੁਰਪ੍ਰੀਤ ਸਿੰਘ ਚੱਠਾ, ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਸੁਰੱਖਿਆ ਲਈ ਇਹਤਿਆਤ ਵਜੋਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ...
ਭਾਦਸੋਂ, 1 ਦਸੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹੇਵਾਲ ਬਲਾਕ ਭਾਦਸੋਂ-2 ਵਿਖੇ, ਪਿ੍ੰਸੀਪਲ ਸ੍ਰੀਮਤੀ ਨਿਰਮਲਾ ਦੀ ਯੋਗ ਅਗਵਾਈ ਤੇ ਸਾਇੰਸ ਮਾਸਟਰ ਅਸ਼ਵਨੀ ਕਪੂਰ ਦੇ ਵਿਸ਼ੇਸ਼ ਉਪਰਾਲੇ ਸਦਕਾ ਛੇਵੀਂ ਤੋਂ ਅੱਠਵੀਂ ਤੇ ਨੌਵੀਂ ਤੋਂ ...
ਪਟਿਆਲਾ, 1 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਬੋਲੀ ਮਾਹ ਦੇ ਅੰਤਿਮ ਪੜ੍ਹਾਅ ਦੌਰਾਨ ਸਰਕਾਰੀ ਮਹਿੰਦਰਾ ਕਾਲਜ, ਵਿਖੇ ਪਿ੍ੰਸੀਪਲ ਡਾ. ਸਿਮਰਤ ਕੌਰ ਤੇ ਡਾ. ਸੁਨੀਤਾ ਅਰੋੜਾ ਮੁਖੀ ਪੰਜਾਬੀ ਵਿਭਾਗ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵਲੋਂ ਸ਼੍ਰੋਮਣੀ ਪੰਜਾਬੀ ...
ਪਟਿਆਲਾ, 1 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਲਈ ਐਸਟਰੋਟਰਫ ਹਾਕੀ ਖੇਡ ਮੈਦਾਨ ਤਿਆਰ ਕਰਵਾਇਆ ਜਾਵੇਗਾ | ਇਹ ਐਲਾਨ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਸੈਸ਼ਨ 2017-18 ਦੇ ਜੇਤੂ ਖਿਡਾਰੀਆਂ ਲਈ ਕਰਵਾਏ ਗਏ ਸਾਲਾਨਾ ...
ਬਨੂੜ, 1 ਦਸੰਬਰ (ਭੁਪਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਨੂੜ ਵਿਖੇ ਸਕੂਲ ਦੀ ਪਿ੍ੰਸੀਪਲ ਅਨੀਤਾ ਭਾਰਦਵਾਜ ਦੀ ਅਗਵਾਈ ਹੇਠ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ¢ ਜਿਸ 'ਚ ਬੱਚਿਆਂ ਨੇ ਏਡਜ਼ ਜਾਗਰੂਕਤਾ ਸਬੰਧੀ ਪੋਸਟਰ ਬਣਾਏ ਤੇ ਅਧਿਆਪਕਾਂ ਨੇ ...
ਡਕਾਲਾ, 1 ਦਸੰਬਰ (ਪਰਗਟ ਸਿੰਘ ਬਲਬੇੜ੍ਹਾ)-ਐਚ.ਆਰ. ਗੁਰੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਅੰਟਾਲ ਤੇ ਗੁਰਜੀਤ ਸਿੰਘ ਅੰਟਾਲ ਨੰਨਾਨਸੁੰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਅੱਜ ਸਵੇਰ ਵੇਲੇ ਉਨ੍ਹਾਂ ਦੇ ਪਿਤਾ ਹਰਜੰਗ ਸਿੰਘ ਅੰਟਾਲ ਸੰਖੇਪ ਬਿਮਾਰੀ ...
ਸਨੌਰ, 1 ਦਸੰਬਰ (ਸੋਖਲ)-ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਰਤਿੰਦਰਪਾਲ ਸਿੰਘ ਰਿੱਕੀ ਮਾਨ ਨੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਤਹਿਤ ਸੁਨਿਆਰਹੇੜੀ ਕੋਆਪੇ੍ਰਟਿਵ ਸੁਸਾਇਟੀ 'ਚ ਕਰਵਾਏ ਸਮਾਗਮ ਦੌਰਾਨ ਪਿੰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX