ਬਠਿੰਡਾ, 1 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ 'ਚ ਨਰਮੇ ਦੇ ਭਾਅ 'ਚ ਅਚਾਨਕ ਆਈ ਗਿਰਾਵਟ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ ਤੇ ਰੋਹ 'ਚ ਆਏ ਕਿਸਾਨਾਂ ਨੇ ਨਿੱਜੀ ਵਪਾਰੀਆਂ ਨੂੰ ਨਰਮਾ ਵੇਚਣ ਤੋਂ ਹੱਥ ਖੜੇ੍ਹ ਕਰ ਦਿੱਤੇ ਹਨ | ਇਸ ਮਸਲੇ ਨੂੰ ਲੈ ਕੇ ਅੱਜ ਬਠਿੰਡਾ ਸ਼ਹਿਰ ਦੀ ਮੁੱਖ ਦਾਣਾ ਮੰਡੀ 'ਚ ਕਿਸਾਨਾਂ ਵਲੋਂ ਨਰਮਾ ਵੇਚਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਨਿੱਜੀ ਖ਼ਰੀਦਦਾਰਾਂ ਨੂੰ ਬੇਰੰਗ ਮੁੜਨਾ ਪਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ, ਪਿੰਡ ਗਹਿਰੀ ਭਾਗੀ ਦੇ ਕਿਸਾਨ ਸੰਦੀਪ ਸਿੰਘ ਤੇ ਹੋਰਨਾਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਦੀ ਮੁੱਖ ਦਾਣਾ ਮੰਡੀ ਵਿਚ ਨਰਮੇ ਦੀ ਫ਼ਸਲ ਦੀ ਨਿੱਜੀ ਕਾਟਨ ਫ਼ੈਕਟਰੀਆਂ ਦੇ ਖ਼ਰੀਦਦਾਰਾਂ ਵਲੋਂ ਖ਼ਰੀਦ ਕੀਤੀ ਜਾ ਰਹੀ ਅਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਰਮੇ ਦਾ ਭਾਅ 8000 ਤੋਂ 9000 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਦਾ ਚੱਲ ਰਿਹਾ ਹੈ ਪਰ ਅੱਜ ਜਦੋਂ ਦੁਪਹਿਰ ਸਮੇਂ ਨਿੱਜੀ ਖ਼ਰੀਦਦਾਰ ਨਰਮੇ ਦੀ ਬੋਲੀ ਲਗਾਉਣ ਆਏ ਤਾਂ ਉਨ੍ਹਾਂ ਨੇ ਨਰਮੇ ਦੀ ਬੋਲੀ 6000 ਪ੍ਰਤੀ ਕੁਇੰਟਲ ਤੋਂ ਸ਼ੁਰੂ ਕਰਕੇ 6500 ਰੁਪਏ ਪ੍ਰਤੀ ਕੁਇੰਟਲ ਤੱਕ ਖ਼ਤਮ ਕਰ ਦਿੱਤੀ, ਜਿਸ ਕਾਰਨ ਕਿਸਾਨਾਂ ਨੂੰ ਸਿੱਧੇ ਤੌਰ 'ਤੇ 2000-2500 ਰੁਪਏ ਪ੍ਰਤੀ ਕੁਇੰਟਲ ਦਾ ਖੋਰਾ ਲਗਾਇਆ ਜਾ ਰਿਹਾ ਹੈ | ਨਰਮੇ ਦੇ ਭਾਅ 'ਚ ਹਜ਼ਾਰਾਂ ਰੁਪਏ ਪ੍ਰਤੀ ਕੁਇੰਟਲ ਦੀ ਆਈ ਗਿਰਾਵਟ ਦੇਖ ਕੇ ਕਿਸਾਨਾਂ ਨੇ ਨਰਮਾ ਵੇਚਣ ਤੋਂ ਹੱਥ ਖੜੇ੍ਹ ਕਰ ਦਿੱਤੇ, ਜਿਸ ਕਾਰਨ ਨਿੱਜੀ ਖ਼ਰੀਦਦਾਰਾਂ ਨੂੰ ਬੇਰੰਗ ਮੁੜਨਾ ਪਿਆ | ਪੀੜਤ ਕਿਸਾਨਾਂ ਨੇ ਨਿੱਜੀ ਖ਼ਰੀਦਦਾਰਾਂ 'ਤੇ ਦੋਸ਼ ਲਗਾਉਂਦੇ ਕਿਹਾ ਕਿ ਇਹ ਖ਼ਰੀਦਦਾਰ ਆਪਸੀ ਮਿਲੀਭੁਗਤ ਕਰਕੇ ਨਰਮੇ ਦਾ ਜਾਣ-ਬੁੱਝ ਕੇ ਭਾਅ ਘੱਟ ਕਰ ਰਹੇ ਹਨ ਤੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਕਿਸਾਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਰਮੇ ਦਾ ਸਹੀ ਭਾਅ ਨਾ ਦਿੱਤਾ ਗਿਆ ਤਾਂ ਉਹ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਗੇ ਤੇ ਆਪਣੀ ਸੋਨੇ ਵਰਗੀ ਫ਼ਸਲ ਨੂੰ ਕੌਡੀਆਂ ਦੇ ਭਾਅ ਨਹੀਂ ਰੁਲਣ ਦੇਣਗੇ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ-ਟਿਕੈਤ) ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਬਰਬਾਦ ਹੋਣ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ਝੱਲ ਰਹੇ ਹਨ ਤੇ ਉੱਤੋਂ ਨਰਮੇ ਦੇ ਨਿੱਜੀ ਖ਼ਰੀਦਦਾਰ ਮਨਮਰਜੀਆਂ ਕਰ ਰਹੇ ਹਨ ਜੋ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਇੱਥੇ ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਨਰਮੇ ਦਾ ਐੱਮ. ਐੱਸ. ਪੀ. ਭਾਅ 5925 ਰੁਪਏ ਤੈਅ ਕੀਤਾ ਗਿਆ ਹੈ ਜਦਕਿ ਨਿੱਜੀ ਕਾਟਨ ਫ਼ੈਕਟਰੀਆਂ ਵਲੋਂ ਨਰਮਾ 8000 ਤੋਂ 9000 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਅਨੁਸਾਰ ਖ਼ਰੀਦਿਆ ਜਾ ਰਿਹਾ ਹੈ ਤੇ ਜ਼ਿਲੇ੍ਹ ਭਰ ਦੀਆਂ ਦਾਣਾ ਮੰਡੀਆਂ 'ਚ ਹੁਣ ਤੱਕ ਕੁੱਲ 1,94,901 ਕੁਇੰਟਲ ਨਰਮੇ ਦੀ ਖ਼ਰੀਦ ਹੋ ਚੁੱਕੀ ਹੈ |
ਖੇਲੋ ਇੰਡੀਆ ਲਈ ਹੋਈ ਚੋਣ
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਜਿਮਨਾਸਟਿਕ ਖਿਡਾਰਨ ਸੁਖਨੂਰਪ੍ਰੀਤ ਕੌਰ ਧਾਲੀਵਾਲ ਨੇ ਜੰਮੂ ਵਿਖੇ ਹੋਈ 56ਵੀਂ ਜੂਨੀਅਰ ਜਿਮਨਾਸਟਿਕ ਨੈਸ਼ਨਲ ਚੈਪੀਂਅਨਸ਼ਿਪ 'ਚ 3 ਤਗਮੇ ਜਿੱਤ ਕੇ ਬਠਿੰਡਾ ਤੇ ਪੰਜਾਬ ਦਾ ...
ਮੌੜ ਮੰਡੀ, 1 ਦਸੰਬਰ (ਗੁਰਜੀਤ ਸਿੰਘ ਕਮਾਲੂ)-ਜੁਆਇੰਟ ਫੋਰਮ ਤੇ ਭਰਾਤਰੀ ਜਥੇਬੰਦੀਆਂ ਦੇ ਸੱਦੇ 'ਤੇ ਮੰਡਲ ਮੌੜ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਪਾਵਰਕਾਮ ਟਰਾਂਸਕੋ ਮੈਨੇਜਮੈਂਟ ਵਲੋਂ 27-11-2021 ਨੂੰ ਪੇ-ਬੈਂਡ ...
ਰਾਮਪੁਰਾ ਫੂਲ, 1 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)- ਪਾਵਰਕਾਮ ਅਤੇ ਮੁਲਾਜ਼ਮ ਜਥੇਬੰਦੀਆਂ 'ਚ ਪੇ-ਬੈਂਡ ਦੇ ਹੋਏ ਸਮਝੌਤੇ ਦਾ ਵਿੱਤ ਸਰਕੂਲਰ ਜਾਰੀ ਕਰਨ ਤੋਂ ਪਾਵਰਕਾਮ ਨੇ ਟਾਲ਼ਾ ਵੱਟ ਲਿਆ ਹੈ, ਜਿਸ ਕਾਰਨ ਸੂਬੇ ਦੇ ਬਿਜਲੀ ਮੁਲਾਜ਼ਮ 2 ਦਸੰਬਰ ਤੋਂ ਫਿਰ ਸਮੂਹਿਕ ...
ਬਠਿੰਡਾ, 1 ਦਸੰਬਰ (ਵੀਰਪਾਲ ਸਿੰਘ)-ਪਾਵਰਕਾਮ ਮੈਨੇਜਮੈਂਟ ਕਮੇਟੀ ਵਲੋਂ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਭਰੋਸਾ ਤੋੜਿਆ ਗਿਆ, ਜਿਸ ਨੂੰ ਪੀ. ਐੱਸ. ਈ. ਬੀ. ਜੁਆਇੰਟ ਫੋਰਮ 'ਚ ਸ਼ਾਮਿਲ ਭਰਾਤਰੀ ਜਥੇਬੰਦੀਆਂ ਅਤੇ ਪੈਨਸ਼ਨ ਯੂਨੀਅਨ ਵਲੋਂ ...
ਰਾਮਪੁਰਾ ਫੂਲ, 1 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸਨ ਦੀ ਵਿੱਤੀ ਹਾਲਤ ਭਾਵੇਂ ਕਿ ਨਾਜ਼ੁਕ ਦੱਸੀ ਜਾ ਰਹੀ ਹੈ ਪਰ ਉੱਪਰਲੇ ਅਧਿਕਾਰੀਆਂ ਵਲੋਂ ਲਏ ਜਾਂਦੇ ਫ਼ੈਸਲਿਆਂ ਤੋਂ ਪਾਵਰਕਾਮ ਡਾਹਢਾ ਅਮੀਰ ਜਾਪਦਾ ਹੈ | ਸੂਬੇ ਅੰਦਰ ਠੰਢਾ ਮੌਸਮ ...
ਸੰਗਤ ਮੰਡੀ, 1 ਦਸੰਬਰ (ਅੰਮਿ੍ਤਪਾਲ ਸ਼ਰਮਾ)-ਨਗਰ ਕੌਂਸਲ ਸੰਗਤ ਦੇ ਬਕਾਇਆ ਬਿਜਲੀ ਬਿਲਾਂ 'ਤੇ ਪਾਵਰਕਾਮ ਵਲੋਂ ਸਟਰੀਟ ਸਾਈਟਾਂ ਦੇ ਕੁਨੈਕਸ਼ਨ ਕੱਟਣ ਕਾਰਨ ਸੰਗਤ ਮੰਡੀ ਵਾਸੀ ਹਨੇਰੇ 'ਚ ਰਹਿਣ ਲਈ ਮਜ਼ਬੂਰ ਹਨ | ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ...
ਕੋਟਫੱਤਾ, 1 ਦਸੰਬਰ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਦੇ ਵਾਰਡ ਨੰਬਰ-3 ਦੇ ਇਕ ਨੌਜਵਾਨ ਵਲੋਂ ਦਿਮਾਗੀ ਟੈਨਸ਼ਨ ਦੇ ਚੱਲਦਿਆਂ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਥਾਣਾ ਕੋਟਫੱਤਾ ਦੇ ਐੱਸ. ਆਈ. ਸੰਦੀਪ ਸਿੰਘ ਨੇ ਮਿ੍ਤਕ ਮਨਪ੍ਰੀਤ ਸਿੰਘ (30) ਦੇ ਪਿਤਾ ਬਲਵਿੰਦਰ ਸਿੰਘ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਰਿਸ਼ਵਤਖੋਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਪੰਜਾਬ ਪੁਲਿਸ 'ਚ ਵਧੇਰੇ ਮਿਹਨਤ, ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ | ਇਹ ਪ੍ਰਗਟਾਵਾ ਦੇਸ ...
ਬਠਿੰਡਾ, 1 ਦਸੰਬਰ (ਅਵਤਾਰ ਸਿੰਘ)- ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚ ਐੱਨ. ਐੱਚ. ਐੱਮ. ਕਾਮਿਆਂ ਦੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ 'ਚ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਬਠਿੰਡਾ ਵਲੋਂ ਉਨ੍ਹਾਂ ਦੇ ਹੱਕ 'ਚ ਨਿੱਤਰਦਿਆਂ ਸਿਵਲ ਸਰਜਨ ਦਫਤਰ ...
ਬਠਿੰਡਾ, 1 ਦਸੰਬਰ (ਅਵਤਾਰ ਸਿੰਘ)- ਸਥਾਨਕ ਲਾਈਨੋਂਪਾਰ ਇਲਾਕੇ ਦੇ ਪਰਸ ਰਾਮ ਨਗਰ ਓਵਰਬਿ੍ਜ ਦੇ ਹੇਠਾਂ ਗੰਦਗੀ ਦੇ ਢੇਰ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ | ਸਹਾਰਾ ਜਨ ਸੇਵਾ ਦੇ ਮੈਂਬਰ ਰਾਜਿੰਦਰ ਕੁਮਾਰ ਆਪਣੇ ਸਾਥੀਆਂ ਸਮੇਤ ਘਟਨਾ ਦੀ ਸੂਚਨਾ ਮਿਲਣ ...
ਮਹਿਰਾਜ/ਭਾਈਰੂਪਾ, 1 ਦਸੰਬਰ (ਸੁਖਪਾਲ ਮਹਿਰਾਜ, ਵਰਿੰਦਰ ਲੱਕੀ) -ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ...
ਸੀਂਗੋ ਮੰਡੀ, 1 ਦਸੰਬਰ (ਲਕਵਿੰਦਰ ਸ਼ਰਮਾ)-ਅੱਜ ਜੁਆਇੰਟ ਫੋਰਮ ਅਤੇ ਭਰਾਤਰੀ ਜਥੇਬੰਦੀਆਂ ਦੇ ਸੱਦੇ 'ਤੇ ਬਿਜਲੀ ਕਾਮਿਆਂ ਵਲੋਂ ਪਾਵਰਕਾਮ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਭਾਰੀ ਰੋਸ ਹੈ | ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆਂ ਜੁਆਇੰਟ ਫੋਰਮ ...
ਚਾਉਕੇ, 1 ਦਸੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸੰਸਥਾ ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਦੀ ਸੁਚੱਜੀ ਅਗਵਾਈ ਹੇਠ ਨਰਸਰੀ ਅਤੇ ਕੇ. ...
ਮੌੜ ਮੰਡੀ, 1 ਦਸੰਬਰ (ਗੁਰਜੀਤ ਸਿੰਘ ਕਮਾਲੂ)-ਟਰੱਕ ਆਪ੍ਰੇਟਰ ਵੈੱਲਫੇਅਰ ਸੁਸਾਇਟੀ ਮੌੜ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਕੁੱਤੀਵਾਲ ਦੀ ਅਗਵਾਈ 'ਚ ਹੋਈ | ਇਸ ਮੀਟਿੰਗ 'ਚ 3 ਦਸੰਬਰ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਚੱਕਾ ਜਾਮ ਸੰਬੰਧੀ ...
ਲਹਿਰਾ ਮੁਹੱਬਤ, 1 ਦਸੰਬਰ (ਸੁਖਪਾਲ ਸਿੰਘ ਸੁੱਖੀ)-ਸਥਾਨਕ ਗੁਰੂ ਹਰਗੋਬਿੰਦ ਥਰਮਲ ਪਲਾਂਟ 'ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ), ਮਨਿਸਟਰੀਅਲ ਸਰਵਿਸ ਯੂਨੀਅਨ, ਇੰਪਲਾਈਜ਼ ਯੂਨੀਅਨ ਗ. ਹ. ਥ. ਪ. ਲਹਿਰਾ ਮੁਹੱਬਤ, ...
ਬਠਿੰਡਾ, 1 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨਵ-ਨਿਯੁਕਤ ਕੌਮੀ ਉੱਪ ਪ੍ਰਧਾਨ ਕਰਮਜੀਤ ਸਿੰਘ ਢਿਲੋਂ (ਗੋਨਿਆਣਾ ਮੰਡੀ) ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਵਿਧਾਨ ਸਭਾ ...
ਸੰਗਤ ਮੰਡੀ, 1 ਦਸੰਬਰ (ਅੰਮਿ੍ਤਪਾਲ ਸ਼ਰਮਾ)-ਪਾਵਰਕਾਮ ਦੇ ਬਿਜਲੀ ਮੁਲਾਜ਼ਮਾਂ ਵਲੋਂ ਮੈਨੇਜਮੈਂਟ ਦੁਆਰਾ ਮੰਨੀਆਂ ਮੰਗਾਂ ਲਾਗੂ ਨਾ ਕੀਤੇ ਜਾਣ 'ਤੇ ਕਲਮ ਤੇ ਕੰਮਛੋੜ ਹੜਤਾਲ ਮੁੜ ਸ਼ੁਰੂ ਕਰ ਦਿੱਤੀ ਗਈ ਹੈ | ਬਿਜਲੀ ਕਾਮਿਆਂ ਨੇ ਸਬ-ਡਵੀਜ਼ਨ ਸੰਗਤ ਦੇ ਦਫ਼ਤਰ ਮੂਹਰੇ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਰਵਿੰਦ ਪਾਲ ਸਿੰਘ ਸੰਧੂ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ 2022 ਦੀਆਂ ਅਗਾਊਾ ਤਿਆਰੀਆਂ ਸੰਬੰਧੀ ਕੀਤੇ ਜਾਣ ਵਾਲੇ ਲੋੜੀਂਦੇ ...
ਲਹਿਰਾ ਮੁਹੱਬਤ, 1 ਦਸੰਬਰ (ਭੀਮ ਸੈਨ ਹਦਵਾਰੀਆ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਜ਼ਿਲ੍ਹਾ ਪੱਧਰੀ 'ਆਮ ਗਿਆਨ ਮੁਕਾਬਲੇ' 'ਚੋਂ ਸਰਕਾਰੀ ਐਲੀਮੈਂਟਰੀ ਸਕੂਲ ਲਾਲ ਸਿੰਘ ਬਸਤੀ ਲਹਿਰਾ ਮੁਹੱਬਤ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ...
ਚਾਉਕੇ, 1 ਦਸੰਬਰ (ਮਨਜੀਤ ਸਿੰਘ ਘੜੈਲੀ)-ਕਾਂਗਰਸ ਪਾਰਟੀ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਇਸੇ ਤਹਿਤ ਹੀ ਹਲਕਾ ਮੌੜ ਤੋਂ ਸਰਗਰਮ ਯੂਥ ਕਾਂਗਰਸੀ ਆਗੂ ਜਗਸੀਰ ਸਿੰਘ ਜਿਉਂਦ ਨੂੰ ਕਾਂਗਰਸ ਸ਼ੋਸ਼ਲ ਮੀਡੀਆ ਹਲਕਾ ਮੌੜ ਦਾ ਇੰਚਾਰਜ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੌਜੀ ਨੇ ਸਕੂਲ ਆਫ਼ ਇੰਟਰਪ੍ਰਨਿਓਰਸ਼ਿਪ ਦੇ ਸਹਿਯੋਗ ਨਾਲ ਦੋ ਸੈਸ਼ਨਾਂ 'ਚ ਸਿੱਖਿਆ ਮੰਤਰਾਲੇ ਦੀ ਸੰਸਥਾ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.) ਦੁਆਰਾ ਸਪਾਂਸਰ ਕੀਤੇ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਰਾਜ ਵਿੱਦਿਅਕ ਕੌਂਸਲ ਆਫ਼ ਸਾਇੰਸ ਅਤੇ ਟੈਕਨਾਲੌਜੀ ਦੀਆਂ ਹਦਾਇਤਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਠਿੰਡਾ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਉਪ ਜ਼ਿਲ੍ਹਾ ...
ਬਠਿੰਡਾ, 1 ਦਸੰਬਰ (ਅਵਤਾਰ ਸਿੰਘ)-ਪਿਛਲੇ ਲੰਬੇ ਸਮੇ ਤੋਂ ਆਪਣੀ ਇੱਕੋ-ਇਕ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰਦੀ ਆ ਰਹੀ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਦੀ ਇਕ ਮੀਟਿੰਗ ਸਥਾਨਕ ਤਹਿਸੀਲ ਆਫ਼ਿਸ ਦੇ ਮੀਟਿੰਗ ਹਾਲ 'ਚ ਸੁੁਖਜੀਤ ...
ਕੋਟਫ਼ੱਤਾ, 1 ਦਸੰਬਰ (ਰਣਜੀਤ ਸਿੰਘ ਬੁੱਟਰ)-ਜ਼ਿੰਦਗੀ 'ਚ ਤਰੱਕੀ ਲਈ ਵਿਸ਼ਾਲ ਦਿ੍ਸ਼ਟੀਕੋਣ ਬਣਾਉਣ ਖ਼ਾਤਰ ਸਾਹਿਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ | ਅਜੋਕੇ ਸਮੇਂ 'ਚ ਸਹੂਲਤਾਂ ਦੇ ਬਹੁਤਾਤ ਵੇਲਿਆਂ 'ਚ ਵਿਦਿਆਰਥੀਆਂ ਲਈ ਗਿਆਨ ਹਾਸਲ ਕਰਨਾ ਕਾਫੀ ਸੌਖਾ ਹੋ ਗਿਆ ਹੈ, ...
ਭੁੱਚੋ ਮੰਡੀ, 1 ਦਸੰਬਰ (ਬਿੱਕਰ ਸਿੰਘ ਸਿੱਧੂ)-ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਵਿਦਿਆਰਥੀਆਂ ਨੇ ਪਹਿਲਾਂ ਦੀ ਤਰ੍ਹਾਂ ਆਪਣੀ ਕਾਰਜ ਕੁੁਸ਼ਲਤਾ ਦਾ ਪ੍ਰਮਾਣ ਦਿੰਦਿਆਂ ਸੰਤ ਜ਼ੇਵੀਅਰ ਸਕੂਲ 'ਚ ਕਰਵਾਏ ਗਏ ਇੰਟਰ ਸਕੂਲ ਪ੍ਰਤੀਯੋਗਤਾ 2021 ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨਾਲ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵਲੋਂ ਰਾਹਤ ਦੇਣ ਲਈ, ਉਨ੍ਹਾਂ ਦੇ ਕਾਨੂੰਨੀ ...
ਲਹਿਰਾ ਮੁਹੱਬਤ, 1 ਦਸੰਬਰ (ਸੁਖਪਾਲ ਸਿੰਘ ਸੁੱਖੀ)-ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੌਮੀ ਸ਼ਾਹ ਮਾਰਗ ਅਥਾਰਟੀ ਵਲੋਂ ਜਾਮ ਨਗਰ ਗੁਜਰਾਤ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਤੱਕ ਐਕਸਪ੍ਰੈੱਸ ਵੇਅ 754-ਏ ਬਣਾਉਣ ਲਈ ਐਕਵਾਇਰ ਜ਼ਮੀਨ ਦਾ ਕਿਸਾਨਾਂ ਨੂੰ ਭਾਅ ...
ਬਠਿੰਡਾ, 1 ਦਸੰਬਰ (ਅਵਤਾਰ ਸਿੰਘ)- ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈੱਸਟ ਫੈਕਲਟੀ/ਪਾਰਟ ਟਾਈਮ/ ਕੰਟਰੈਕਟ ਉੱਤੇ ਸਰਕਾਰੀ ਕਾਲਜਾਂ 'ਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਵਿਰੁੱਧ ਅਪਣਾਈਆ ਮਾਰੂ ਨੀਤੀਆਂ ਕਾਰਨ ਅੱਜ ਗੈੱਸਟ ...
ਰਾਮਾਂ ਮੰਡੀ, 1 ਦਸੰਬਰ (ਅਮਰਜੀਤ ਸਿੰਘ ਲਹਿਰੀ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਦੇ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ, ਪਾਰਟੀ ਹਾਈਕਮਾਨ ਦੇ ਜਟਾਣਾ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਮਿਲੇ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਪੰਜਾਬ ਪੱਧਰੀ ਸੀਨੀਅਰ ਤੇ ਜੂਨੀਅਰ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਬਠਿੰਡਾ ਜ਼ਿਲੇ੍ਹ ਦੇ ਪਿੰਡ ਜੰਡਾਂਵਾਲਾ ਵਿਖੇ 4 ਤੇ 5 ਦਸੰਬਰ ਨੂੰ ਕਰਵਾਈ ਜਾ ਰਹੀ ਹੈ, ਜਿਸ 'ਚ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ. ਏ. ਵੀ. ਕਾਲਜ ਬਠਿੰਡਾ ਦੇ ਪ੍ਰੋਫੈਸਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਲਾਸਾਂ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਤੇ ਪ੍ਰੀਖਿਆਵਾਂ ਬੰਦ ਕਰਕੇ ਅੱਜ ਕਾਲਜ ਦੇ ਗੇਟ ਅੱਗੇ ਸਵੇਰੇ 10 ਵਜੋਂ ਤੋਂ ਦੁਪਹਿਰ 2 ਵਜੇ ...
ਬਠਿੰਡਾ, 1 ਦਸੰਬਰ (ਵੀਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਖੇਡਾਂ ਅਤੇ ਸਿੱਖਿਆ ਖੇਤਰ ਲਈ ਕੀਤੇ ਗਏ ਝੂਠੇ ਵਾਅਦਿਆਂ ਦੀ ਫੂਕ ਨਿਕਲ ਦੀ ਹੋਈ ਨਜ਼ਰ ਆ ਰਹੀ ਹੈ ਸਿੱਖਿਆ ਅਤੇ ਖੇਡ ਮੰਤਰੀ ਆਪਣੇ ਇਨ੍ਹਾਂ ਦੋਹਾਂ ਵਿਭਾਗਾਂ 'ਚ ਆਪਣੀ ਕਾਰਗੁਜ਼ਾਰੀ 'ਚ ਪੂਰੀ ਤਰ੍ਹਾਂ ਫੇਲ੍ਹ ...
ਤਲਵੰਡੀ ਸਾਬੋ, 1 ਦਸੰਬਰ (ਰਵਜੋਤ ਸਿੰਘ ਰਾਹੀ)-ਪੰਜਾਬ ਦਾ ਦੱਖਣ-ਪੱਛਮੀ ਇਲਾਕਾ ਦੀ ਧਰਤੀ ਜੋ ਕਿ ਹੇਠਲੇ ਮਾੜੇ ਪਾਣੀ ਦੀ ਮਾਰ ਹੇਠ ਹੈ, ਤੋਂ ਨਿਜ਼ਾਤ ਪਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾ. ਆਸ਼ੂਤੋਸ਼ ਪਾਠਕ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ...
ਮਹਿਮਾ ਸਰਜਾ, 1 ਦਸੰਬਰ (ਰਾਮਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਬਠਿੰਡਾ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ...
ਸੀਂਗੋ ਮੰਡੀ, 1 ਦਸੰਬਰ (ਲਕਵਿੰਦਰ ਸ਼ਰਮਾ)-ਅਗਾਊ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਹਲਕਾ ਤਲਵੰਡੀ ਸਾਬੋ 'ਚ ਰਾਜਸੀ ਤੌਰ 'ਤੇ ਸਰਗਰਮ ਨੌਜਵਾਨ ਅਕਾਲੀ ਆਗੂ ਗੁਰਬਾਜ਼ ਸਿੰਘ ਸਿੱਧੂ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਨਵ-ਨਿਯੁਕਤ ਕਿਸਾਨ ਵਿੰਗ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਸਵਰਨ ਸਿੰਘ ਆਕਲੀਆ ਦਾ ਸਿਰੋਪਾਓ ਭੇਟ ਕਰਕੇ ਸਨਮਾਨ ...
ਤਲਵੰਡੀ ਸਾਬੋ/ਸੀਂਗੋ ਮੰਡੀ, 1 ਦਸੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ/ਲੱਕਵਿੰਦਰ ਸ਼ਰਮਾ)-ਪਿੰਡ ਜਗ੍ਹਾ ਰਾਮ ਤੀਰਥ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਏਡਜ਼ ਜਾਗਰੂਕਤਾ ਅਭਿਆਨ ਅਧੀਨ ਭਾਈ ਘਨੱ੍ਹਈਆ ਈਕੋ ਕਲੱਬ ਵਲੋਂ 'ਏਡਜ਼-ਚੁਣੌਤੀ ਤੇ ...
ਕੋਟਫੱਤਾ, 1 ਦਸੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਪਿੰਡ ਧੰਨ ਸਿੰਘ ਖਾਨਾ ਵਿਖੇ ਪੁੱਜੇ, ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਖਾਨਾ ਅਤੇ ਯੂਥ ...
ਤਲਵੰਡੀ ਸਾਬੋ, 1 ਦਸੰਬਰ (ਰਵਜੋਤ ਸਿੰਘ ਰਾਹੀ)-ਅਕਾਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਸਮੇਂ-ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ ਤੇ ਇਸੇ ਲੜੀ ਤਹਿਤ ਪੰਜਾਬੀ ਵਿਭਾਗ ਵਲੋਂ 'ਮੱਧਕਾਲੀ ਪੰਜਾਬੀ ਸਾਹਿਤ: ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX