ਨਵੀਂ ਦਿੱਲੀ, 1 ਦਸੰਬਰ (ਏਜੰਸੀਆਂ)-ਦਸੰਬਰ ਮਹੀਨੇ ਦੇ ਪਹਿਲੇ ਹੀ ਦਿਨ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗਾ ਹੈ | ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ 'ਚ 100 ਰੁਪਏ ਦਾ ਇਜ਼ਾਫ਼ਾ ਕੀਤਾ ਹੈ | ਉੱਧਰ ਅੱਜ ਤੋਂ ਲੋਕਾਂ ਨੂੰ ਕਈ ਸਰਵਿਸਜ਼ ਲਈ ਜ਼ਿਆਦਾ ਰੁਪਏ ਦੇਣੇ ਹੋਣਗੇ | ਅੱਜ ਤੋਂ ਜੀਓ ਦੇ ਰਿਚਾਰਜ 21 ਫ਼ੀਸਦੀ ਤੱਕ ਮਹਿੰਗਾ ਹੋ ਗਿਆ ਹੈ | ਇਸ ਤੋਂ ਇਲਾਵਾ ਹੁਣ ਐਸ.ਬੀ.ਆਈ. ਦੇ ਕ੍ਰੈਡਿਟ ਕਾਰਡ ਤੋਂ ਖ਼ਰੀਦਦਾਰੀ 'ਤੇ 99 ਰੁਪਏ ਅਤੇ ਟੈਕਸ ਅਲੱਗ ਤੋਂ ਦੇਣਾ ਹੋਵੇਗਾ | ਦਸੰਬਰ ਦੇ ਪਹਿਲੇ ਹੀ ਦਿਨ ਪੈਟਰੋਲੀਅਮ ਕੰਪਨੀਆਂ ਨੇ ਮਹਿੰਗਾਈ ਦਾ ਝਟਕਾ ਦਿੱਤਾ ਹੈ | ਪੈਟਰੋਲੀਅਮ ਕੰਪਨੀਆਂ ਦੇ ਇਸ ਫ਼ੈਸਲੇ ਤੋਂ ਬਾਅਦ ਦਿੱਲੀ 'ਚ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰ ਦਾ ਭਾਅ 2101 ਰੁਪਏ ਹੋ ਗਿਆ ਹੈ | ਪਿਛਲੇ ਮਹੀਨੇ ਇਹ ਕੀਮਤ 2000.50 ਰੁਪਏ ਸੀ | ਹਾਲਾਂਕਿ ਘਰੇਲੂ ਵਰਤੋਂ ਵਾਲੇ 14.2 ਕਿਲੋਗ੍ਰਾਮ ਦੇ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਇਜ਼ਾਫਾ ਨਹੀਂ ਹੋਇਆ ਹੈ | ਵਪਾਰਕ ਸਿਲੰਡਰ ਦੇ ਮਹਿੰਗਾ ਹੋਣ ਤੋਂ ਰੈਸਟੋਰੈਂਟ ਅਤੇ ਬਾਹਰੀ ਖਾਣਾ ਮਹਿੰਗਾ ਹੋ ਸਕਦਾ ਹੈ | ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਸਟੇਟ ਬੈਂਕ ਦਾ ਕ੍ਰੇਡਿਟ ਕਾਰਡ ਹੈ ਤਾਂ ਅਗਲੇ ਮਹੀਨੇ ਤੋਂ ਇਸ ਰਾਹੀਂ ਖ਼ਰੀਦਦਾਰੀ ਕਰਨਾ ਥੋੜਾ ਹੋਰ ਮਹਿੰਗਾ ਹੋ ਜਾਵੇਗਾ | ਇਸ ਤੋਂ ਇਲਾਵਾ ਅੱਜ ਤੋਂ ਸਟਾਰ ਪਲੱਸ, ਕਲਰਜ਼, ਸੋਨੀ ਅਤੇ ਜੀ ਵਰਗੇ ਚੈਨਲਜ਼ ਲਈ 35 ਤੋਂ 50 ਫ਼ੀਸਦੀ ਜ਼ਿਆਦਾ ਕੀਮਤ ਚੁਕਾਉਣੀ ਹੋਵੇਗੀ | ਸੋਨੀ ਚੈਨਲ ਨੂੰ ਦੇਖਣ ਲਈ 39 ਰੁਪਏ ਦੀ ਥਾਂ 71 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ | ਇਸੇ ਤਰ੍ਹਾਂ ਜ਼ੀ ਚੈਨਲ ਲਈ 39 ਰੁਪਏ ਦੀ ਬਜਾਏ 49 ਰੁਪਏ ਮਹੀਨਾ, ਜਦਕਿ ਵਾਇਆਕਾਮ 18 ਚੈਨਲਾਂ ਲਈ 25 ਦੀ ਥਾਂ 39 ਰੁਪਏ ਦੇਣੇ ਹੋਣਗੇ |
ਜਲੰਧਰ, 1 ਦਸੰਬਰ (ਸ਼ਿਵ ਕੁਮਾਰ)-ਜੀ. ਐਸ. ਟੀ. ਕੌਂਸਲ ਵਲੋਂ ਲੋਕਾਂ ਨੂੰ ਹੋਰ ਰਾਹਤ ਪ੍ਰਦਾਨ ਕਰਨ ਅਤੇ ਇਕ ਦੇਸ਼ ਇਕ ਟੈਕਸ ਦੇ ਫ਼ਾਰਮੂਲੇ ਦੇ ਤਹਿਤ ਅਜੇ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ. ਟੀ. 'ਚ ਕੋਵਿਡ ਖ਼ਤਮ ਹੋਣ ਤੱਕ ਇਸ ਬਾਰੇ ਚਰਚਾ ਨਾ ਕਰਨ ਤੋਂ ਬਾਅਦ ਪੈਟਰੋਲ ਪੰਪ ...
ਨਵੀਂ ਦਿੱਲੀ, 1 ਦਸੰਬਰ (ਪੀ.ਟੀ.ਆਈ.)-ਟਵਿੱਟਰ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪਰਾਗ ਅਗਰਵਾਲ ਨੂੰ ਸਾਲਾਨਾ 10 ਲੱਖ ਡਾਲਰ ਤਨਖ਼ਾਹ ਮਿਲੇਗੀ, ਇਸ ਤੋਂ ਇਲਾਵਾ ਹੋਰ ਲਾਭ ਅਤੇ ਬੋਨਸ ਵੀ ਮਿਲਣਗੇ | ਭਾਰਤ 'ਚ ਜਨਮੇ ਅਗਰਵਾਲ ਨੇ ਇਸ ਅਹੁਦੇ 'ਤੇ ਜੈਕ ਡੋਰਸੀ ਦੀ ...
ਨਵੀਂ ਦਿੱਲੀ, 1 ਦਸੰਬਰ (ਏਜੰਸੀਆਂ)-ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਦੇ ਅੰਕੜੇ ਬੁੱਧਵਾਰ ਨੂੰ ਜਾਰੀ ਕੀਤੇ | 2021 ਨਵੰਬਰ ਮਹੀਨੇ 'ਚ ਜੀ.ਐਸ.ਟੀ. ਕੁਲੈਕਸ਼ਨ 1,31,526 ਕਰੋੜ ਰੁਪਏ ਰਿਹਾ | ਅਕਤੂਬਰ ਦੇ ਮੁਕਾਬਲੇ ਇਸ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਉਦੋਂ ਇਹ 1.30 ਲੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX