ਤਾਜਾ ਖ਼ਬਰਾਂ


ਵਿਜੀਲੈਂਸ ਨੇ ਦਬੋਚੇ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ
. . .  2 minutes ago
ਅੰਮ੍ਰਿਤਸਰ, 24 ਮਈ (ਬਿਉਰੋ ਰਿਪੋਰਟ) ਵਿਜੀਲੈਂਸ ਬਿਊਰੋ ਅੰਮਿ੍ਤਸਰ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨਾਂ ਕੋਲੋਂ 13 ਜਾਅਲੀ ਸਰਟੀਫਿਕੇਟ ਫੜ੍ਹੇ ਗਏ ਹਨ। ਇਸ ਸਬੰਧੀ ਵਿਜੀਲੈਂਸ ਬਿਓਰੇ ਦੇ ਐਸ ਐਸ ਪੀ ਦਲਜੀਤ ਸਿੰਘ ਢਿਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਸਿੰਘ...
ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ 27 ਮਈ ਤੱਕ ਪੁਲਿਸ ਰਿਮਾਂਡ 'ਤੇ
. . .  13 minutes ago
ਐਸ.ਏ.ਐਸ ਨਗਰ, 24 ਮਈ (ਜਸਬੀਰ ਸਿੰਘ ਜੱਸੀ) - ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਦੂਜੇ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ...
ਵਿਜੇ ਸਿੰਗਲਾ ਦੇ ਓ.ਐੱਸ.ਡੀ ਪ੍ਰਦੀਪ ਕੁਮਾਰ ਉੱਪਰ ਵੀ ਮਾਮਲਾ ਦਰਜ
. . .  24 minutes ago
ਚੰਡੀਗੜ੍ਹ, 24 ਮਈ - ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ 'ਤੇ ਹੋਈ ਐੱਫ.ਆਈ.ਆਰ ਦੀ ਕਾਪੀ ਸਾਹਮਣੇ ਆਈ ਹੈ ਜਦਕਿ ਵਿਜੇ ਸਿੰਗਲਾ ਦੇ ਓ.ਐੱਸ.ਡੀ ਪ੍ਰਦੀਪ ਕੁਮਾਰ ਉੱਪਰ ਵੀ ਮਾਮਲਾ ਦਰਜ ਹੋਇਆ ਹੈ। ਦੱਸ ਦਈਏ ਕਿ ਵਿਜੇ ਸਿੰਗਲਾ...
ਪੰਜਾਬ ਸਰਕਾਰ ਵੱਲੋਂ 2 ਆਈ.ਪੀ.ਐੱਸ ਅਫ਼ਸਰਾਂ ਨੂੰ ਤਰੱਕੀ
. . .  35 minutes ago
ਚੰਡੀਗੜ੍ਹ, 24 ਮਈ - ਪੰਜਾਬ ਸਰਕਾਰ ਵੱਲੋਂ 2 ਆਈ.ਪੀ.ਐੱਸ ਅਫ਼ਸਰਾਂ ਨੂੰ ਤਨਖਾਹ ਮੈਟ੍ਰਿਕਸ ਦੇ ਲੈਵਲ 13 ਵਿੱਚ ਚੋਣ ਗ੍ਰੇਡ ਵਿੱਚ ਤਰੱਕੀ ਦਿੱਤੀ ਗਈ ਹੈ। ਜਿਨ੍ਹਾਂ ਆਈ.ਪੀ.ਐੱਸ ਅਫ਼ਸਰਾਂ ਨੂੰ ਤਰੱਕੀ ਦਿੱਤੀ ਗਈ...
ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ
. . .  1 minute ago
ਚੰਡੀਗੜ੍ਹ, 24 ਮਈ - ਲੋਕਾਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਮਿਲਕਫੈਡ ਦੇ ਕੌਮਾਂਤਰੀ ਪੱਧਰ ੱਤੇ ਮਸ਼ਹੂਰ ਬ੍ਰਾਂਡ ਵੇਰਕਾ ਦੀ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਨੂੰ ਅੱਜ ਤੋਂ ਬਾਜ਼ਾਰ ਵਿਚ ਵਿਕਰੀ ਲਈ ਪੇਸ਼ ਕੀਤਾ ਗਿਆ ਹੈ। 80 ਮਿਲੀਲਿਟਰ ਦੇ ਕੱਪ ਦੀ ਕੀਮਤ 20 ਰੁਪਏ ਹੈ। ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ 'ਤੇ ਸੁਨੀਲ ਜਾਖੜ ਦਾ ਟਵੀਟ
. . .  about 1 hour ago
ਚੰਡੀਗੜ੍ਹ, 24 ਮਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਪੰਜਾਬ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤੇ ਜਾਣ 'ਤੇ ਹਾਲ ਹੀ ਵਿਚ ਭਾਜਪਾ 'ਚ ਸ਼ਾਮਿਲ ਹੋਏ ਸੁਨੀਲ ਜਾਖੜ ਨੇ...
ਸਵਿਫਟ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਖਡੂਰ ਸਾਹਿਬ, 24 ਮਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ-ਜੰਡਿਆਲਾ ਗੁਰੂ ਰੋਡ 'ਤੇ ਹੋਏ ਸੜਕੀ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਭੁਪਿੰਦਰ ਸਿੰਘ ਭਿੰਦਾ (23 ਸਾਲ) ਪੁੱਤਰ...
ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਦੀ ਮੁਕਾਬਲਾ ਪ੍ਰੀਖਿਆ ਦੇ ਰੋਲ ਨੰਬਰ ਅਤੇ ਐਡਮਿਟ ਕਾਰਡ ਵੈਬਸਾਇਟ ‘ਤੇ ਅਪਲੋਡ
. . .  about 1 hour ago
ਐੱਸ.ਏ.ਐੱਸ. ਨਗਰ, 24 ਮਈ (ਤਰਵਿੰਦਰ ਸਿੰਘ ਬੈਨੀਪਾਲ) - 10 ਮੈਰੀਟੋਰੀਅਸ ਸਕੂਲਾਂ ਵਿੱਚ 9ਵੀਂ, 11ਵੀਂ ਅਤੇ 12ਵੀਂ ਜਮਾਤਾਂ ਵਿੱਚ ਸੈਸ਼ਨ 2022-23 ਦੇ ਦਾਖਲਿਆਂ ਲਈ 29 ਮਈ ਨੂੰ ਕਰਵਾਈ ਜਾਣ ਵਾਲੀ ਮੁਕਾਬਲਾ ਪ੍ਰੀਖਿਆ ਲਈ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੇ ਰੋਲ...
ਬਿਸਤ ਦੁਆਬ ਨਹਿਰ ਦੇ ਪੁਲ ਤੋਂ ਲੋਹੇ ਦੀਆਂ 56 ਸ਼ਟਰਿੰਗ ਪਲੇਟਾਂ ਚੋਰੀ
. . .  about 1 hour ago
ਕੋਟਫ਼ਤੂਹੀ, 24 ਮਈ (ਅਟਵਾਲ)- ਪਿੰਡ ਅਜਨੋਹਾ ਦੇ ਕਰੀਬ ਬਿਸਤ ਦੁਆਬ ਨਹਿਰ ਵਾਲੇ ਪੁਲ ਉੱਪਰ ਚੱਲ ਰਹੇ ਕੰਮ ਦੌਰਾਨ ਕੀਤੀ ਹੋਈ ਲੋਹੇ ਦੀ ਸ਼ਟਰਿੰਗ ਵਿਚੋਂ ਦੇਰ ਰਾਤ ਚੋਰ 56 ਦੇ ਕਰੀਬ ਲੋਹੇ ਦੀਆ ਪਲੇਟਾਂ...
ਬਲਾਕ ਚੋਗਾਵਾਂ ਦੇ ਪਿੰਡ ਰਾਏ ਦੀ 9 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ
. . .  about 2 hours ago
ਲੋਪੋਕੇ, 24 ਮਈ (ਗੁਰਵਿੰਦਰ ਸਿੰਘ ਕਲਸੀ)- ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡਾਂ ਵਿੱਚੋਂ ਪੰਚਾਇਤਾਂ ਤੇ ਹੋਰਨਾਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ...
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਿਊਬਾ ਦੇ ਸਿਹਤ ਮੰਤਰੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 24 ਮਈ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਿਊਬਾ ਦੇ ਜਨ ਸਿਹਤ ਮੰਤਰੀ ਜੋਸ ਏਂਜਲ ਪੋਰਟਲ ਮਿਰਾਂਡਾ ਨਾਲ ਮੁਲਾਕਾਤ ਕੀਤੀ ਗਈ। ਟਵੀਟ ਕਰ ਮਨਸੁਖ ਮਾਂਡਵੀਆ...
ਜਪਾਨ ਦੇ 3 ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ
. . .  about 2 hours ago
ਟੋਕੀਓ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਦੌਰੇ 'ਤੇ ਹਨ। ਇਸ ਦੌਰਾਨ ਜਪਾਨ ਦੇ 3 ਸਾਬਕਾ ਪ੍ਰਧਾਨ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਸਿਹਤ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਥਾਣਾ ਫੇਜ਼ ਅੱਠ ਮੁਹਾਲੀ ਵਿਖੇ ਮਾਮਲਾ ਦਰਜ
. . .  about 3 hours ago
ਐਸ. ਏ. ਐਸ. ਨਗਰ, 24 ਮਈ (ਜਸਬੀਰ ਸਿੰਘ ਜੱਸੀ) -ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਫੇਜ਼ ਅੱਠ ਮੁਹਾਲੀ ਵਿਖੇ ਲਿਆਂਦਾ ਗਿਆ ਹੈ। ਥਾਣਾ ਫੇਜ਼...
ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਤਨਜ
. . .  about 3 hours ago
ਚੰਡੀਗੜ੍ਹ, 24 ਮਈ - ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਤਨਜ ਕੱਸਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ...
ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਤੋਂ ਬਾਅਦ ਕੇਜਰੀਵਾਲ ਦਾ ਟਵੀਟ, ਕਿਹਾ ਤੁਹਾਡੇ 'ਤੇ 'ਮਾਨ' ਭਗਵੰਤ ਮਾਨ
. . .  about 4 hours ago
ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਤੋਂ ਬਾਅਦ ਕੇਜਰੀਵਾਲ ਦਾ ਟਵੀਟ, ਕਿਹਾ ਤੁਹਾਡੇ 'ਤੇ 'ਮਾਨ' ਭਗਵੰਤ ਮਾਨ...
ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
. . .  about 4 hours ago
ਮੋਗਾ, 24 ਮਈ (ਸੁਰਿੰਦਰਪਾਲ ਸਿੰਘ/ ਗੁਰਤੇਜ ਬੱਬੀ) - ਦਰਵੇਸ਼ ਸਿਆਸਤਦਾਨ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਜਿੰਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਨੂੰ ਅੱਜ ਪੰਜਾਬ ਭਰ ...
ਸਾਬਕਾ ਮੰਤਰੀ ਵਿਜੇ ਸਿੰਗਲਾ ਹੋਏ ਗ੍ਰਿਫ਼ਤਾਰ, ਇਕ ਫ਼ੀਸਦ ਕਮਿਸ਼ਨ ਮੰਗਣ ਦੇ ਇਲਜ਼ਾਮ
. . .  about 4 hours ago
ਚੰਡੀਗੜ੍ਹ, 24 ਮਈ - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਏ ਹਨ | ਪੰਜਾਬ...
ਗੁਰੂ ਹਰ ਸਹਾਏ : 24 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ
. . .  about 4 hours ago
ਗੁਰੂ ਹਰ ਸਹਾਏ, 24 ਮਈ (ਹਰਚਰਨ ਸਿੰਘ ਸੰਧੂ) - ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਦੇ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਦੀ ਮੁਹਿੰਮ ਤਹਿਤ ਬਲਾਕ ਗੁਰੂ ਹਰ...
ਹਾਈਕੋਰਟ ਵਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਲਈ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਨਾਲ ਵਿਚਾਰ ਕਰਨ ਦੇ ਹੁਕਮ
. . .  about 5 hours ago
ਚੰਡੀਗੜ੍ਹ, 24 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦੇ ਮੁੱਦੇ 'ਤੇ ਗ੍ਰਹਿ ਮੰਤਰਾਲੇ...
ਖ਼ਰਾਬ ਮੌਸਮ ਕਾਰਨ ਘੱਟੋ-ਘੱਟ 15 ਉਡਾਣਾਂ ਨੂੰ ਕੀਤਾ ਵਾਪਸ
. . .  about 5 hours ago
ਨਵੀਂ ਦਿੱਲੀ, 24 ਮਈ - ਬੀਤੀ ਰਾਤ ਦਿੱਲੀ ਵਿਚ ਖ਼ਰਾਬ ਮੌਸਮ ਕਾਰਨ ਘੱਟੋ-ਘੱਟ 15 ਉਡਾਣਾਂ ਨੂੰ ਜੈਪੁਰ, ਲਖਨਊ, ਵਾਰਾਣਸੀ, ਅਹਿਮਦਾਬਾਦ ਅਤੇ ਚੰਡੀਗੜ੍ਹ ਵਲ ...
ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦਾ ਵੱਡਾ ਐਕਸ਼ਨ, ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਹੋਈ ਕਾਰਵਾਈ, ਕੀਤਾ ਬਰਖ਼ਾਸਤ
. . .  about 5 hours ago
ਚੰਡੀਗੜ੍ਹ, 24 ਮਈ - ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਤਹਿਤ ਮਾਨ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਨੂੰ ਬਰਖਾਸਤ ਕਰ...
ਭਾਰਤ ਜੋੜੋ ਯਾਤਰਾ' ਲਈ ਬਣਾਏ ਗਏ ਗਰੁੱਪ
. . .  about 6 hours ago
ਨਵੀਂ ਦਿੱਲੀ, 24 ਮਈ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਲਈ ਸਿਆਸੀ ਮਾਮਲਿਆਂ ਦੇ ਗਰੁੱਪ, ਟਾਸਕ ਫੋਰਸ-2024 ਅਤੇ ...
150 ਇਲੈਕਟ੍ਰਿਕ ਬੱਸਾਂ ਨੂੰ ਕੇਜਰੀਵਾਲ ਨੇ ਕੀਤਾ ਰਵਾਨਾ
. . .  about 6 hours ago
ਨਵੀਂ ਦਿੱਲੀ, 24 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਈ.ਪੀ. ਐਕਸਟੈਂਸ਼ਨ ਬੱਸ ਡਿਪੂ ਵਿਖੇ 150 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ...
ਪੰਜਾਬ ਸਰਕਾਰ ਦਾ ਨਵਾਂ ਐਲਾਨ
. . .  about 7 hours ago
ਚੰਡੀਗੜ੍ਹ, 24 ਮਈ - ਮੁਹੱਲਾ ਕਲੀਨਿਕਾਂ ਤੋਂ ਬਾਅਦ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਵਿਚ ਪੰਜਾਬ ਸਰਕਾਰ ਨਜ਼ਰ ਆਂ ਰਹੀ ਹੈ | ਹੁਣ ਪੰਜਾਬ ‘ਚ 117 ....
ਵਿਦਿਆਰਥੀ ਕੁਆਡ ਫੈਲੋਸ਼ਿਪ ਪ੍ਰੋਗਰਾਮ ਲਈ ਅਪਲਾਈ ਕਰਨ - ਮੋਦੀ
. . .  about 8 hours ago
ਨਵੀਂ ਦਿੱਲੀ, 24 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਕੁਆਡ ਫੈਲੋਸ਼ਿਪ ਪ੍ਰੋਗਰਾਮ ਲਈ ਅਪਲਾਈ ਕਰਨ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 17 ਮੱਘਰ ਸੰਮਤ 553

ਜਲੰਧਰ

ਬਿਜਲੀ ਦੇ ਨਵੇਂ ਕੁਨੈਕਸ਼ਨ ਦੇਣ ਦਾ ਕੰਮ ਬੰਦ ਹੋਣ ਕਰਕੇ ਪਾਵਰਕਾਮ ਦਾ ਰੋਜ਼ਾਨਾ ਹੋ ਰਿਹੈ ਲੱਖਾਂ ਦਾ ਨੁਕਸਾਨ

ਸ਼ਿਵ ਸ਼ਰਮਾ
ਜਲੰਧਰ, 1 ਦਸੰਬਰ- ਇਸ ਵੇਲੇ ਸਟੋਰਾਂ ਵਿਚੋਂ ਸਾਮਾਨ ਕਢਵਾਉਣ ਦਾ ਕੰਮ ਬੰਦ ਹੋਣ ਕਰਕੇ ਨਵੇਂ ਬਿਜਲੀ ਕੁਨੈਕਸ਼ਨ ਨਾ ਲੱਗਣ ਕਰਕੇ ਪਾਵਰਕਾਮ ਦੀ ਬਿਜਲੀ ਨਾ ਵਿਕਣ ਕਰਕੇ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ | ਜੇ.ਈ. ਕੌਂਸਲ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਜਿਸ ਕਰਕੇ ਇਸ ਵੇਲੇ ਪਾਵਰਕਾਮ ਵਿਚ ਕਈ ਕੰਮ ਪੈਂਡਿੰਗ ਹੋ ਗਏ ਹਨ | ਜਿਨ੍ਹਾਂ ਵਿਚ ਨਵੇਂ ਬਿਜਲੀ ਕੁਨੈਕਸ਼ਨ ਜਾਰੀ ਕਰਨੇ, ਖ਼ਰਾਬ ਮੀਟਰ ਬਦਲਣ ਤੇ ਹੋਰ ਵੀ ਕਈ ਅਹਿਮ ਇਸ ਵੇਲੇ ਬੰਦ ਹਨ ਸਗੋਂ ਬਿਜਲੀ ਬੰਦ ਨਾ ਹੋਏ ਇਸ ਲਈ ਹੀ ਸਾਮਾਨ ਕਢਵਾਇਆ ਜਾ ਰਿਹਾ ਹੈ | ਇਕ ਜਾਣਕਾਰੀ ਮੁਤਾਬਿਕ ਜਲੰਧਰ ਵਿਚ ਹੀ ਕਈ ਲੋਕਾਂ ਨੇ ਘਰੇਲੂ, ਵਪਾਰਕ ਤੇ ਇੰਡਸਟਰੀ ਦੇ ਨਵੇਂ ਬਿਜਲੀ ਕੁਨੈਕਸ਼ਨ ਦੇਣ ਦਾ ਕੰਮ ਬੰਦ ਪਿਆ ਹੈ ਜਿਨ੍ਹਾਂ ਦੀ ਗਿਣਤੀ 1000 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ | ਇਨ੍ਹਾਂ ਕੁਨੈਕਸ਼ਨਾਂ ਦੇ ਜਾਰੀ ਨਾ ਹੋਣ ਕਰਕੇ ਪਾਵਰ ਕਾਮ ਦੀ ਵਾਧੂ ਬਿਜਲੀ ਵਿਕਣੀ ਬੰਦ ਹੋ ਗਈ ਹੈ | ਇਸ ਸਮੇਂ ਪਾਵਰਕਾਮ ਕੋਲ ਵਾਧੂ ਬਿਜਲੀ ਮੌਜੂਦ ਹੈ ਤੇ ਜੇਕਰ ਨਵੇਂ ਕੁਨੈਕਸ਼ਨ ਜਾਰੀ ਹੋਣ ਦਾ ਕੰਮ ਜਾਰੀ ਰਹਿੰਦਾ ਤਾਂ ਪਾਵਰਕਾਮ ਨੂੰ ਇਸ ਦਾ ਫ਼ਾਇਦਾ ਹੋਣਾ ਸੀ | ਨਾ ਸਿਰਫ਼ ਬਿਜਲੀ ਦੇ ਨਵੇਂ ਕੁਨੈਕਸ਼ਨ ਜਾਰੀ ਨਾ ਹੋਣ ਕਰਕੇ ਪਾਵਰਕਾਮ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਕਈ ਖ਼ਰਾਬ ਹੋਏ ਬਿਜਲੀ ਦੇ ਮੀਟਰ ਵੀ ਨਹੀਂ ਬਦਲੇ ਜਾ ਰਹੇ ਹਨ ਜਿਸ ਕਰਕੇ ਖਪਤਕਾਰ ਦੇ ਖ਼ਰਾਬ ਮੀਟਰਾਂ 'ਤੇ ਜ਼ਿਆਦਾ ਬਿਜਲੀ ਦੀ ਵਰਤੋਂ ਹੋ ਰਹੀ ਹੈ, ਇਹ ਵੀ ਪਾਵਰਕਾਮ ਦਾ ਨੁਕਸਾਨ ਹੋ ਰਿਹਾ ਹੈ | ਪਾਵਰਕਾਮ ਨੂੰ ਆਪਣੇ ਦੋਹਰੇ ਹੋ ਰਹੇ ਨੁਕਸਾਨ ਦੀ ਜ਼ਿਆਦਾ ਪ੍ਰਵਾਹ ਨਹੀਂ ਲੱਗ ਰਹੀ ਹੈ ਕਿਉਂਕਿ ਬਿਜਲੀ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਹੋਣ ਕਰਕੇ ਜਿੱਥੇ ਪਾਵਰਕਾਮ ਵਿਚ ਕੰਮਕਾਜ ਠੱਪ ਪਏ ਹਨ ਸਗੋਂ ਦੂਜੇ ਪਾਸੇ ਵਾਧੂ ਬਿਜਲੀ ਦੀ ਵਿੱਕਰੀ ਨਾ ਹੋਣ ਕਰਕੇ ਵੀ ਅਲੱਗ ਤੋਂ ਨੁਕਸਾਨ ਹੋ ਰਿਹਾ ਹੈ | ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜ. ਹਰਜਿੰਦਰ ਸਿੰਘ ਬਾਂਸਲ ਨੇ ਦੱਸਿਆ ਨਵੇਂ ਕੁਨੈਕਸ਼ਨ ਦੇਣ ਦਾ ਕੰਮ ਫ਼ਿਲਹਾਲ ਬੰਦ ਪਿਆ ਹੈ | ਇਸ ਤੋਂ ਪਹਿਲਾਂ ਪਾਵਰਕਾਮ ਦੇ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਦੋ ਹਫ਼ਤੇ ਤੱਕ ਕੰਮ ਬੰਦ ਕਰ ਦਿੱਤੇ ਸਨ ਜਿਸ ਕਰਕੇ ਕੈਸ਼ ਕਾਊਾਟਰ ਬੰਦ ਰਹੇ ਸਨ | ਖਪਤਕਾਰਾਂ ਨੂੰ ਇਸ ਦਾ ਲੱਖਾਂ ਰੁਪਏ ਦੇ ਜੁਰਮਾਨੇ ਪੈ ਗਏ ਸਨ | ਸਗੋਂ ਅਜੇ ਵੀ ਕਈ ਮੁਲਾਜ਼ਮਾਂ ਵਲੋਂ ਕੰਮ 'ਤੇ ਨਾ ਆਉਣ ਕਰਕੇ ਕਈ ਲੋਕ ਬਿਜਲੀ ਦੇ ਗ਼ਲਤ ਆਏ ਬਿੱਲਾਂ ਨੂੰ ਠੀਕ ਕਰਵਾਉਣ ਲਈ ਪਾਵਰਕਾਮ ਦੇ ਦਫ਼ਤਰਾਂ ਵਿਚ ਭਟਕ ਰਹੇ ਹਨ | ਰਾਜ ਦਾ ਸਭ ਤੋਂ ਅਹਿਮ ਬਿਜਲੀ ਖੇਤਰ ਵਿਚ ਇਸ ਵੇਲੇ ਕੰਮਕਾਜ ਠੱਪ ਪਏ ਹਨ | ਇਕ ਪਾਸੇ ਜਿੱਥੇ ਇਨ੍ਹਾਂ ਦਿਨਾਂ ਵਿਚ ਅਗਲੇ ਪੈਡੀ ਤੇ ਗਰਮੀਆਂ ਦੇ ਸੀਜ਼ਨ ਦੀ ਤਿਆਰੀ ਲਈ ਬਿਜਲੀ ਸਿਸਟਮ ਦੇ ਹੋਰ ਸੁਧਾਰ ਕਰਨ ਦੇ ਕੰਮ ਕੀਤੇ ਜਾਂਦੇ ਹਨ ਪਰ ਇਹ ਸਾਰੇ ਕੰਮ ਬਿਲਕੁਲ ਠੱਪ ਪਏ ਹਨ ਜਿਸ ਕਰਕੇ ਆਉਣ ਵਾਲੀਆਂ ਗਰਮੀਆਂ ਵਿਚ ਬਿਜਲੀ ਸੈਕਟਰ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ |
ਮੰਗ ਦਾ ਸਰਕੁਲਰ ਜਾਰੀ ਹੋਣ 'ਤੇ ਬਿਜਲੀ ਮੁਲਾਜ਼ਮ ਸੰਘਰਸ਼ 'ਤੇ ਅੜੇ
ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਵਲੋਂ ਮੈਨੇਜਮੈਂਟ ਵਲੋਂ ਮੰਗਾਂ ਨਾ ਮੰਨੇ ਜਾਣ ਤੋਂ ਨਾਰਾਜ਼ ਹੋ ਕੇ ਜੁਆਇੰਟ ਫੋਰਮ ਨੇ 2 ਦਸੰਬਰ ਤੋਂ ਲੈ ਕੇ 7 ਦਸੰਬਰ ਤੱਕ ਫਿਰ ਕੰਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਸੱਦੇ ਤੋਂ ਦਬਾਅ ਵਿਚ ਆਈ ਪਾਵਰਕਾਮ ਦੀ ਮੈਨੇਜਮੈਂਟ ਨੇ ਤਾਂ ਮੰਗ ਬਾਰੇ ਸਰਕੁਲਰ ਤਾਂ ਜਾਰੀ ਕਰ ਦਿੱਤਾ ਪਰ ਮੁਲਾਜ਼ਮ ਸੰਤੁਸ਼ਟ ਨਹੀਂ ਹੋਏ | ਆਗੂ ਬਲਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਜਾਰੀ ਸਰਕੁਲਰ ਵਿਚ ਮੈਨੇਜਮੈਂਟ ਪੇ-ਬੈਂਡ ਬਾਰੇ ਤਾਂ ਮੰਨ ਗਈ ਸੀ ਪਰ ਮੁਲਾਜ਼ਮਾਂ ਦਾ ਬਕਾਇਆ 50 ਫ਼ੀਸਦੀ ਕਦੋਂ ਦੇਣਾ ਤੇ ਕਿੰਨੀਆਂ ਕਿਸ਼ਤਾਂ ਵਿਚ ਦੇਣਾ ਬਾਰੇ ਨਹੀਂ ਦੱਸ ਸਕੀ ਸੀ ਤੇ ਇਸ ਤੋਂ ਇਲਾਵਾ ਮੁਲਾਜ਼ਮਾਂ 15 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਸਮੂਹਿਕ ਛੁੱਟੀ 'ਤੇ ਰਹੇ ਸੀ ਤੇ ਉਨ੍ਹਾਂ ਦੀਆਂ ਇਨ੍ਹਾਂ ਛੁੱਟੀਆਂ ਦਾ ਫ਼ੈਸਲਾ ਨਹੀਂ ਕੀਤਾ ਜਾ ਸਕਿਆ ਜਿਸ ਕਰਕੇ ਉਹ ਆਪਣੇ ਸੱਦੇ 'ਤੇ ਕਾਇਮ ਸਨ ਕਿ ਉਹ ਬਿਜਲੀ ਘਰਾਂ ਦਾ ਵੀ ਬਾਈਕਾਟ ਕਰ ਦੇਣਗੇ | ਉਂਜ ਦੇਰ ਰਾਤ ਇਸ ਮਸਲੇ 'ਤੇ ਗੱਲਬਾਤ ਜਾਰੀ ਰਹੀ | ਚੇਤੇ ਰਹੇ ਕਿ ਦੂਜੇ ਪਾਸੇ ਇੰਜੀਨੀਅਰਾਂ ਨੇ ਵੀ ਦੋ ਦਸੰਬਰ ਤੋਂ ਬਿਜਲੀ ਘਰਾਂ 'ਚ ਡਿਊਟੀ ਨਾ ਕਰਨ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਆਪਣੀਆਂ ਡਿਊਟੀਆਂ ਕਰਨਗੇ | ਜੁਆਇੰਟ ਫੋਰਮ ਦੇ ਸੱਦੇ 'ਤੇ ਉਂਜ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਵੀ ਕੀਤੀ |

ਡੀ.ਸੀ. ਦਫਤਰ ਦੇ ਵਿਭਾਗਾਂ 'ਚ ਰਿਕਾਰਡ ਰੂਮ ਦੇ ਹਾਲਾਤ ਬਦਤਰ

ਜਲੰਧਰ, 1 ਦਸੰਬਰ (ਚੰਦੀਪ ਭੱਲਾ)- ਜਲੰਧਰ 'ਚ ਬਕਾਇਆ ਕੇਸਾਂ ਨੂੰ ਖਤਮ ਕਰਨ, ਕਦੇ ਰਿਕਾਰਡ ਦੀ ਸਾਂਭ-ਸੰਭਾਲ ਰੱਖਣ ਤੇ ਕਦੇ ਸਾਰਾ ਰਿਕਾਰਡ ਆਨਲਾਈਨ ਕਰਨ ਦੇ ਦਾਅਵੇ ਕਰਨ ਵਾਲੇ ਡੀ.ਸੀ. ਘਨਸ਼ਿਆਮ ਥੋਰੀ ਦੇ ਵਿਭਾਗਾਂ 'ਚ ਪਏ ਕੀਮਤੀ ਰਿਕਰਾਡ ਦੀ ਕਿਸੇ ਵੀ ਤਰ੍ਹਾਂ ਦੀ ਸਾਂਭ ...

ਪੂਰੀ ਖ਼ਬਰ »

ਸੜਕ 'ਤੇ ਪੈਦਲ ਜਾ ਰਹੇ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ

ਜਲੰਧਰ, 1 ਦਸੰਬਰ (ਸ਼ੈਲੀ)- ਥਾਣਾ ਬਾਰਾਂਦਰੀ ਵਿਚ ਪੈਂਦੇ ਕਮਲ ਪੈਲੇਸ ਚੌਕ ਦੇ ਨੇੜੇ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੇ ਟੱਕਰ ਮਾਰਨ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਨੇ ਪੀ.ਆਈ.ਐੱਸ. ਦੇ ਡਾਇਰੈਕਟਰ ਟ੍ਰੇਨਿੰਗ ਦੀ ਨਿਯੁਕਤੀ 'ਤੇ ਉਠਾਏ ਸਵਾਲ

ਜਲੰਧਰ, 1 ਦਸੰਬਰ (ਰਣਜੀਤ ਸਿੰਘ ਸੋਢੀ)- ਪੀ. ਆਈ. ਐੱਸ ਦੇ ਡਾਇਰੈਕਟਰ ਟਰੇਨਿੰਗ ਦੀ ਤਿੰਨ ਸਾਲਾ ਨਿਯੁਕਤੀ 'ਤੇ ਕਈ ਸਵਾਲ ਖੜੇ ਹੋ ਰਹੇ ਹਨ | ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 20 ਦਿਨਾਂ ਦੌਰਾਨ ਪੰਜਾਬ ਖੇਡ ਵਿਭਾਗ ...

ਪੂਰੀ ਖ਼ਬਰ »

ਦਫ਼ਤਰੀ ਕਾਮਿਆਂ ਵਲੋਂ ਨੰਗੇ ਪੈਰੀਂ ਸਿੱਖਿਆ ਮੰਤਰੀ ਦੇ ਘਰ ਤੱਕ ਮਾਰਚ

ਜਲੰਧਰ, 1 ਦਸੰਬਰ (ਰਣਜੀਤ ਸਿੰਘ ਸੋਢੀ)-ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਾਮਿਆ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਵੱਲ ਨੰਗੇ ਪੈਰੀਂ ਮਾਰਚ ਕੀਤਾ | ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ 6-7 ਮੀਟਿੰਗ ਤੋਂ ਬਾਅਦ ਵੀ ਕੁੱਝ ਪੱਲੇ ਨਹੀਂ ਪਿਆ ਤੇ ਕਿਹਾ ...

ਪੂਰੀ ਖ਼ਬਰ »

ਮਾਲ ਅਧਿਕਾਰੀਆਂ ਨੇ ਹੜਤਾਲ ਦੋ ਦਿਨਾਂ ਲਈ ਹੋਰ ਵਧਾਈ

ਜਲੰਧਰ, 1 ਦਸੰਬਰ (ਚੰਦੀਪ ਭੱਲਾ)- ਵਿਜੀਲੈਂਸ ਵਲੋਂ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਗਿ੍ਫਤਾਰ ਕੀਤੇ ਜਾਣ ਦੇ ਵਿਰੋਧ 'ਚ ਰੇਵੀਨਿਊ ਆਫਿਸਰਜ਼ ਯੂਨੀਅਨ ਪੰਜਾਬ ਵਲੋਂ ਕੀਤੀ ਗਈ ਹੜਤਾਲ ਦੋ ਦਿਨਾਂ ਲਈ ਅੱਗੇ ਵਧਾ ਦਿੱਤੀ ਗਈ ਹੈ | ਪ੍ਰਧਾਨ ...

ਪੂਰੀ ਖ਼ਬਰ »

-ਮਾਮਲਾ ਲੱਕੀ ਗਿੱਲ ਦੀ ਹੱਤਿਆ ਦਾ- ਮੁੱਖ ਮੁਲਜ਼ਮ ਸੰਦੀਪ ਉਰਫ਼ ਰਿੰਕੂ ਗਿ੍ਫ਼ਤਾਰ

ਜਲੰਧਰ, 1 ਦਸੰਬਰ (ਐੱਮ.ਐੱਸ. ਲੋਹੀਆ) - ਬੱਸ ਅੱਡੇ ਦੇ ਬਾਹਰ ਪੁੱਲ ਥੱਲ੍ਹੇ ਚੱਲ ਰਹੀ ਪਾਰਟੀ ਦੌਰਾਨ ਚੱਲੀ ਗੋਲੀ ਨਾਲ ਮਾਰੇ ਗਏ ਅਨੀਕੇਤ ਗਿੱਲ ਉਰਫ਼ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਵਾਸੀ ਅਰਜੁਨ ਨਗਰ ਲਾਡੋਵਾਲੀ ਰੋਡ ਜਲੰਧਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਥਾਣਾ ...

ਪੂਰੀ ਖ਼ਬਰ »

ਜਿਮਖ਼ਾਨਾ ਕਲੱਬ ਦੀਆਂ ਚੋਣਾਂ 'ਤੇ ਲਟਕੀ ਤਲਵਾਰ, ਡੀ.ਸੀ. ਦਫਤਰ ਮੁਲਾਜ਼ਮ ਯੂਨੀਅਨ ਵਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ

ਜਲੰਧਰ, 1 ਦਸੰਬਰ (ਜਸਪਾਲ ਸਿੰਘ)- ਡੀ.ਸੀ. ਦਫਤਰ ਇੰਪਲਾਈਜ਼ ਯੂਨੀਅਨ ਵਲੋਂ ਜਿਮਖਾਨਾ ਕਲੱਬ ਦੀਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਇਸੇ ਮਹੀਨੇ 19 ਤਰੀਕ ਨੂੰ ਹੋਣ ਜਾ ਰਹੀਆਂ ਜਿਮਖਾਨਾ ਕਲੱਬ ਦੀਆਂ ਚੋਣਾਂ 'ਤੇ ਤਲਵਾਰ ਲਟਕ ਗਈ ਹੈ | ਡੀ. ਸੀ. ਦਫਤਰ ...

ਪੂਰੀ ਖ਼ਬਰ »

ਪ੍ਰਤਾਪ ਬਾਗ ਵਾਲੀ ਸੜਕ ਦੀ ਹਾਲਤ ਖਰਾਬ, ਲੋਕਾਂ ਦਾ ਲੰਘਣਾ ਹੋਇਆ ਔਖਾ

ਜਲੰਧਰ, 1 ਦਸੰਬਰ (ਸ਼ਿਵ)- ਪ੍ਰਤਾਪ ਬਾਗ਼ ਵਾਲੀ ਸੜਕ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਇਸ ਰਸਤੇ ਤੋਂ ਲੋਕਾਂ ਦਾ ਲੰਘਣਾ ਔਖਾ ਹੋ ਰਿਹਾ ਹੈ ਤੇ ਹੁਣ ਤਾਂ ਲੋਕਾਂ ਨੇ ਇਸ ਸੜਕ ਤੋਂ ਲੰਘਣਾ ਹੀ ਬੰਦ ਕਰ ਦਿੱਤਾ ਹੈ ਕਿਉਂਕਿ ਇਸ ਸੜਕ ਦੇ ਜ਼ਿਆਦਾ ਖ਼ਰਾਬ ਹੋਣ ਕਰਕੇ ਅਤੇ ...

ਪੂਰੀ ਖ਼ਬਰ »

ਇਲਾਕਾ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ - ਪ੍ਰੀਤ ਖ਼ਾਲਸਾ

ਮਕਸੂਦਾਂ, 1 ਦਸੰਬਰ (ਸਤਿੰਦਰ ਪਾਲ ਸਿੰਘ)- ਵਾਰਡ ਨੰਬਰ : 71 ਵਿਚ ਪੈਂਦੇ ਮੋਤੀ ਨਗਰ ਮਕਸੂਦਾਂ ਵਿਖੇ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਤਹਿਤ ਮੁਫ਼ਤ ਕਣਕ ਵੰਡੀ ਗਈ | ਇਹ ਰਾਸ਼ਨ ਵੰਡਣ ਦਾ ਕੰਮ ਰਕੇਸ਼ ਕੁਮਾਰ ਵੱਲੋਂ ਕੀਤਾ ਗਿਆ, ਉਨ੍ਹਾਂ ਲਗਭਗ 400 ਸਮਾਰਟ ਕਾਰਡ ...

ਪੂਰੀ ਖ਼ਬਰ »

ਪੀ.ਐਲ.ਆਰ.ਐਸ. ਕਰਮਚਾਰੀਆਂ ਨੇ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਜਲੰਧਰ, 1 ਦਸੰਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾ ਨੂੰ ਰੈਗੂਲਰ ਕਰਵਾਉਣ ਸਬੰਧੀ ਪਿਛਲੇ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਕਈ ਸਾਲ ਬੀਤ ਜਾਣ 'ਤੇ ਵੀ ਮੈਨਜ਼ਮੈਂਟ ਵਲੋਂ ਕੋਈ ਵੀ ਕਾਰਵਾਈ ਨਹੀ ...

ਪੂਰੀ ਖ਼ਬਰ »

ਗਗਨਦੀਪ ਸਿੰਘ ਗੱਗੀ ਬਣੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ

ਜਲੰਧਰ, 1 ਦਸੰਬਰ (ਜਸਪਾਲ ਸਿੰਘ)- ਸਰਗਰਮ ਨੌਜਵਾਨ ਆਗੂ ਗਗਨਦੀਪ ਸਿੰਘ ਗੱਗੀ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸ਼ਲਾਘਾਯੋਗ ਸੇਵਾਵਾਂ ਦੇਖਦੇ ਹੋਏ ਹਾਈਕਮਾਨ ਵਲੋਂ ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ਪਾਰਟੀ ...

ਪੂਰੀ ਖ਼ਬਰ »

ਐੱਸ.ਜੀ.ਪੀ.ਸੀ. ਦੇ ਪ੍ਰਧਾਨ ਬਣੇ ਧਾਮੀ ਦਾ ਮੰਨਣ ਤੇ ਰਾਣਾ ਸਮੇਤ ਹੋਰ ਆਗੂਆਂ ਵਲੋਂ ਸਨਮਾਨ

ਚੁਗਿੱਟੀ/ਜੰਡੂਸਿੰਘਾ, 1 ਦਸੰਬਰ (ਨਰਿੰਦਰ ਲਾਗੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਗ੍ਰਹਿ ਹੁਸ਼ਿਆਰਪੁਰ ਵਿਖੇ ਪੁੱਜ ਕੇ ਐੱਸ.ਜੀ.ਪੀ.ਸੀ. ਮੈਂਬਰ ਕੁਲਵੰਤ ਸਿੰਘ ਮੰਨਣ ਤੇ ਸੀਨੀ. ਅਕਾਲੀ ਆਗੂ ...

ਪੂਰੀ ਖ਼ਬਰ »

ਸਿਕੰਦਰ ਖੋਸਲਾ ਸਫ਼ਾਈ ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਬਣ

ਮਕਸੂਦਾ, 1 ਦਸੰਬਰ (ਸਤਿੰਦਰ ਪਾਲ ਸਿੰਘ)- ਅੱਜ ਮਕਸੂਦਾ ਵਿਖੇ ਸਫ਼ਾਈ ਮਜ਼ਦੂਰ ਏਕਤਾ ਯੂਨੀਅਨ ਵਲੋਂ ਪਾਰਟੀ ਮੈਬਰਾ ਵਲੋ ਵੋਟਾ ਪਵਾਈਆ ਗਈਆ | ਇਸੇ ਦੌਰਾਨ ਯੂਨੀਅਨ ਦੇ ਇਮਾਨਦਾਰ ਤੇ ਅਣਥੱਕ ਤਰਜ਼ਬੇਕਾਰ, ਮਿਹਨਤੀ ਸਿਕੰਦਰ ਖੋਸਲਾ ਨੂੰ ਸਫਾਈ ਮਜ਼ਦੂਰ ਏਕਤਾ ਯੂਨੀਅਨ ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ ਦਾ ਸਨਮਾਨ

ਜਲੰਧਰ, 1 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸਰਗਰਮ ਮੈਂਬਰਾਂ ਦੀ ਇੱਕ ਮੀਟਿੰਗ ਪੰਜਾਬ ਯੂਨਿਟ ਦੇ ਮੁੱਖ ਸੇਵਾਦਾਰ ਪਰਮਿੰਦਰਪਾਲ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਸਿੰਘ ...

ਪੂਰੀ ਖ਼ਬਰ »

ਲੁੱਟਾਂ ਖੋਹਾਂ ਕਰਨ ਵਾਲੇ ਦੋ ਨੌਜਵਾਨ ਗਿ੍ਫ਼ਤਾਰ

ਮਕਸੂਦਾਂ, 1 ਦਸੰਬਰ (ਸਤਿੰਦਰ ਪਾਲ ਸਿੰਘ)- ਥਾਣਾ ਮਕਸੂਦਾਂ ਦੇ ਏ.ਐੱਸ.ਆਈ. ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਇੱਕ ਮੁਕੱਦਮੇ ਨੰਬਰ 138 ਜੁਰਮ 349-ਬੀ, 34 ਵਿਚ ਲੋੜੀਂਦੇ ਮੁਲਜ਼ਮਾਂ ਦੀ ਭਾਲ ਵਿਚ ਗ੍ਰੀਨ ਫੀਲਡ ਨੇੜੇ ਜਲੰਧਰ ਕੁੰਜ ਵਿਖੇ ਗਸ਼ਤ ਕਰ ਰਹੇ ਸਨ ਕਿ ਮੁਖ਼ਬਰ ਖ਼ਾਸ ...

ਪੂਰੀ ਖ਼ਬਰ »

ਹਥਿਆਰਬੰਦ ਸੈਨਾ ਝੰਡਾ ਦਿਵਸ 7 ਨੂੰ ਮਨਾਇਆ ਜਾਵੇਗਾ - ਕਰਨਲ ਦਲਵਿੰਦਰ ਸਿੰਘ

ਜਲੰਧਰ, 1 ਦਸੰਬਰ (ਐੱਮ.ਐੱਸ. ਲੋਹੀਆ) - ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਸ਼ਹੀਦਾਂ ਦੀ ਜੰਗੀ ਯਾਦਗਾਰ ਪੰਜਾਬ ਸਟੇਟ ਵਾਰ ਮੈਮੋਰੀਅਲ ਨੇੜੇ ਬੱਸ ਸਟੈਂਡ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ | ਜ਼ਿਲ੍ਹਾ ਪੱਧਰੀ ਸਮਾਗਮ 'ਚ ਸੈਨਾ ਮੈਡਲ ਵਸ਼ਿਸ਼ਟ ਸੇਵਾ ਮੈਡਲ ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ ਤੋਂ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਰਵਾਨਾ

ਜਮਸ਼ੇਰ ਖ਼ਾਸ, 1 ਦਸੰਬਰ (ਅਵਤਾਰ ਤਾਰੀ)-ਜਮਸ਼ੇਰ ਖ਼ਾਸ ਵਿਖੇ ਮੁੱਖ ਆਗੂਆਂ ਤੇ ਇਲਾਕੇ ਦੇ ਕਿਸਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਦੌਰਾਨ ਬੋਲਦਿਆਂ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਲਈ ...

ਪੂਰੀ ਖ਼ਬਰ »

ਕਮਿਸ਼ਨਰੇਟ ਪੁਲਿਸ 'ਚ 2 .ਡੀ.ਸੀ.ਪੀ'ਜ਼ ਦਾ ਹੋਇਆ ਤਬਾਦਲਾ, 2 ਦੇ ਵਿਭਾਗ ਬਦਲੇ

ਜਲੰਧਰ, 1 ਦਸੰਬਰ (ਐੱਮ. ਐੱਸ. ਲੋਹੀਆ) - ਪੁਲਿਸ ਵਿਭਾਗ ਨੇ ਇਕ ਵਾਰ ਫਿਰ ਤੋਂ ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਸ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ 'ਚ ਏ.ਡੀ.ਸੀ.ਪੀ.-2 ਦੀ ਜ਼ਿੰਮੇਵਾਰੀ ਪੀ.ਪੀ.ਐਸ. ਅਧਿਕਾਰੀ ਹਰਪਾਲ ਸਿੰਘ ਨੂੰ ਦਿੱਤੀ ਗਈ ਹੈ, ਜੋ ...

ਪੂਰੀ ਖ਼ਬਰ »

ਕਾਕਾ ਬਣੇ ਬੀ. ਸੀ. ਵਿੰਗ ਦੁਆਬਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ

ਜਲੰਧਰ, 1 ਦਸੰਬਰ (ਜਸਪਾਲ ਸਿੰਘ)- ਸਰਗਰਮ ਅਕਾਲੀ ਆਗੂ ਜਸਵਿੰਦਰ ਸਿੰਘ ਕਾਕਾ ਨੂੰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੁਆਬਾ ਜ਼ੋਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਜਲੰਧਰ, 1 ਦਸੰਬਰ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿਦਿਆਰਥੀਆਂ ਦੇ ਭਾਸ਼ਣ ਅਤੇ ਅਧਿਆਪਕਾਂ ਦੇ ਸੁਲੇਖ ਮੁਕਾਬਲੇ ਕਰਵਾਏ ਗਏ | ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਸੰਬੰਧੀ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਇਸਤਰੀ ਸਤਿਸੰਗ ਸਭਾਵਾਂ ਵਲੋਂ ਕੀਰਤਨ ਦਰਬਾਰ

ਜਲੰਧਰ, 1 ਦਸੰਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸਤਰੀ ਸਤਿਸੰਗ ਸਭਾਵਾਂ ਵਲੋਂ ਕੀਰਤਨ ਦਰਬਾਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਗੁਰੂ ਤੇਗ ...

ਪੂਰੀ ਖ਼ਬਰ »

ਸੁਖਬੀਰ ਦੇ ਅੱਜ ਦੇ ਦੌਰੇ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਢੀਂਡਸਾ

ਜਲੰਧਰ, 1 ਦਸੰਬਰ (ਜਸਪਾਲ ਸਿੰਘ)- ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ 2 ਦਸੰਬਰ ਨੂੰ ਕੀਤੇ ਜਾ ਰਹੇ ਦੌਰੇ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 84 ਸਾਲਾ ਵਿਅਕਤੀ ਦੀ ਮੌਤ, 7 ਮਰੀਜ਼ ਹੋਰ ਮਿਲੇ

ਜਲੰਧਰ, 1 ਨਵੰਬਰ (ਐੱਮ.ਐੱਸ. ਲੋਹੀਆ) - ਪਿੰਡ ਮਾਨਕੋ, ਆਦਮਪੁਰ ਦੇ ਰਹਿਣ ਵਾਲੇ ਇਕ 84 ਸਾਲਾ ਵਿਅਕਤੀ ਦੀ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਮੌਤ ਹੋਣ ਨਾਲ ਹੁਣ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1510 ਹੋ ਗਈ ਹੈ | ਇਸ ਤੋਂ ਇਲਾਵਾ ਅੱਜ ਕੋਰੋਨਾ ਪ੍ਰਭਾਵਿਤ 7 ਮਰੀਜ਼ ਹੋਰ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰ 'ਤੇ ਹਮਲਾ ਕਰਨ ਵਾਲਿਆਂ ਦੀ ਭਾਲ 'ਚ ਛਾਪੇਮਾਰੀ

ਮਕਸੂਦਾ, 1 ਦਸੰਬਰ (ਸਤਿੰਦਰਪਾਲ ਸਿੰਘ ) ਥਾਣਾ ਨੰਬਰ 8 ਦੇ ਖੇਤਰ ਵਿੱਚ ਆਉਂਦੇ ਕਿਸ਼ਨਪੁਰਾ ਚੌਕ ਕੋਲ ਵਿਵੇਕ ਨਗਰ ਨਿਵਾਸੀ ਸ਼ਰਾਬ ਠੇਕੇਦਾਰ ਸਾਹਿਲ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਇਸ 'ਚ ਸ਼ਾਮਿਲ ਪੰਜ ਨਾਮਜ਼ਦ ਅਤੇ ਕਰੀਬ ਅੱਧਾ ਦਰਜਨ ਅਗਿਆਤ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਕਾਰਜਸ਼ੈਲੀ ਨੇ ਲੋਕ ਮਨਾਂ 'ਚ ਵਿਸ਼ੇਸ਼ ਥਾਂ ਬਣਾਈ- ਠੇਕੇਦਾਰ ਸੁਰਿੰਦਰ ਸਿੰਘ

ਜਲੰਧਰ, 1 ਦਸੰਬਰ (ਜਸਪਾਲ ਸਿੰਘ)- ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਸੁਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਥੋੜ੍ਹੇ ਜਿਹੇ ਸਮੇਂ 'ਚ ਹੀ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਾਰਜਸ਼ੈਲੀ ਨੇ ...

ਪੂਰੀ ਖ਼ਬਰ »

ਅਲੀਪੁਰ ਕੋਲ ਕਾਲੋਨੀ ਦੀ ਉਸਾਰੀ ਦਾ ਕੰਮ ਜਾਰੀ

ਜਲੰਧਰ, 1 ਦਸੰਬਰ (ਸ਼ਿਵ)- ਅਲੀਪੁਰ ਕੋਲ ਕਾਲੋਨੀ ਦੀ ਉਸਾਰੀ ਬਾਰੇ ਸ਼ਿਕਾਇਤ ਨਿਗਮ ਦਫਤਰ ਵੀ ਪੁੱਜ ਗਈ ਹੈ ਜਿਸ ਜਗ੍ਹਾ ਕਾਲੋਨੀ ਕੱਟੀ ਜਾ ਰਹੀ ਹੈ ਤੇ ਉਸ ਜਗ੍ਹਾ 'ਤੇ ਬਕਾਇਦਾ ਸੀਵਰੇਜ ਦੇ ਪਾਈਪ ਪਾਏ ਜਾ ਰਹੇ ਹਨ ਜਦਕਿ ਮੇਨਹੋਲ ਵੀ ਬਣਾਏ ਜਾ ਰਹੇ ਹਨ | ਇਕ ਪਾਸੇ ਤਾਂ ...

ਪੂਰੀ ਖ਼ਬਰ »

ਨੀਲੇ ਕਾਰਡ ਨਾ ਬਣਨ ਦੀ ਅਮਰੀ ਨੇ ਕੀਤੀ ਸ਼ਿਕਾਇਤ

ਜਲੰਧਰ, 1 ਦਸੰਬਰ (ਸ਼ਿਵ)- ਦਿਹਾਤੀ ਭਾਜਪਾ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਬਰਾੜ ਨੂੰ ਮਿਲ ਕੇ ਨੀਲੇ ਕਾਰਡ ਨਾ ਬਣਨ ਦਾ ਮਾਮਲਾ ਉਠਾਇਆ ਹੈ ਤੇ ਕਿਹਾ ਹੈ ਕਿ ਕਾਰਡਾਂ ਦੇ ਨਾ ਬਣਨ ਕਰਕੇ ਲੋਕਾਂ ਨੂੰ ...

ਪੂਰੀ ਖ਼ਬਰ »

ਬੀਬੀ ਭਾਨੀ ਕੰਪਲੈਕਸ ਦੇ ਅਲਾਟੀ ਨੂੰ 11.50 ਲੱਖ ਦੇਣ ਦੇ ਆਦੇਸ਼

ਜਲੰਧਰ, 1 ਦਸੰਬਰ (ਸ਼ਿਵ)- ਜ਼ਿਲ੍ਹਾ ਖਪਤਕਾਰ ਫੋਰਮ ਨੇ ਇੰਪਰੂਵਮੈਂਟ ਟਰੱਸਟ ਨੂੰ ਇਕ ਆਦੇਸ਼ ਜਾਰੀ ਕਰਦੇ ਹੋਏ ਬੀਬੀ ਭਾਨੀ ਕੰਪਲੈਕਸ ਦੇ ਅਲਾਟੀ ਸੰਦੀਪ ਭਗਤ ਨੂੰ ਸਮੇਂ ਸਿਰ ਫਲੈਟ ਨਾ ਦੇਣ 'ਤੇ 11.50 ਲੱਖ ਰੁਪਏ ਦੀ ਅਦਾਇਗੀ ਕਰਨ ਲਈ ਕਿਹਾ ਹੈ | ਅਲਾਟੀ ਨੂੰ ਅਲਾਟਮੈਂਟ ...

ਪੂਰੀ ਖ਼ਬਰ »

ਅਖਿਲ ਸੂਰੀ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਨਿਯੁਕਤ

ਜਲੰਧਰ ਛਾਉਣੀ, 1 ਦਸੰਬਰ (ਪਵਨ ਖਰਬੰਦਾ)- ਬੀਤੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਦੇ ਕਾਂਗਰਸ ਸੇਵਾ ਦਲ 'ਚ ਸੇਵਾਵਾਂ ਨਿਭਾਉਂਦੇ ਆ ਰਹੇ ਆਗੂ ਅਖਿਲ ਸੂਰੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਸੇਵਾ ਦਲ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ...

ਪੂਰੀ ਖ਼ਬਰ »

-ਜਲੰਧਰ ਅਦਾਲਤਨਾਮਾ- ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 1 ਦਸੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਰੁਣ ਨਾਗਪਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਇੰਦਰਜੀਤ ਸਿੰਘ ਉਰਫ ਇੰਦੀ ਪੁੱਤਰ ਹਰਜਿੰਦਰ ਸਿੰਘ ਵਾਸੀ ਤਲਵੰਡੀ ਸਲੇਮ, ਥਾਣਾ ਸਦਰ, ਨਕੋਦਰ ਨੂੰ 10 ਸਾਲ ਦੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਦੇ ਗੁੰਬਦਾਂ ਦੀ ਕਾਰ ਸੇਵਾ ਸ਼ੁਰੂ ਕਰਨ ਸੰਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 1 ਦਸੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਗੁੰਬਦਾਂ ਦੀ ਸ਼ੁਰੂਆਤ 5 ਦਸੰਬਰ ਤੋਂ ਕੀਤੀ ਜਾ ਰਹੀ ਕਾਰ ਸੇਵਾ ਸੰਬੰਧੀ ਪ੍ਰਬੰਧਕਾਂ ਵਲੋਂ ਇਕ ਬੈਠਕ ਕੀਤੀ ਗਈ | ਇਹ ਬੈਠਕ ਪ੍ਰਧਾਨ ...

ਪੂਰੀ ਖ਼ਬਰ »

ਮੋਟਰਸਾਈਕਲ ਅੱਗੇ ਆਵਾਰਾ ਸਾਨ੍ਹ ਆਉਣ ਕਾਰਨ ਮੈਂਬਰ ਪੰਚਾਇਤ ਦੀ ਮੌਤ

ਸ਼ਾਹਕੋਟ, 1 ਦਸੰਬਰ (ਸੁਖਦੀਪ ਸਿੰਘ)- ਸ਼ਾਹਕੋਟ ਵਿਖੇ ਬੀਤੀ ਰਾਤ ਮੋਟਰਸਾਈਕਲ ਅੱਗੇ ਅਵਾਰਾ ਸਾਨ੍ਹ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਣਜੀਤ ਕੁਮਾਰ ਰਾਜਾ (45) ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਫੋਟੋਗ੍ਰਾਫ਼ਰ ਦਾ ...

ਪੂਰੀ ਖ਼ਬਰ »

ਹਾਵੜਾ ਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

ਜਲੰਧਰ ਛਾਉਣੀ, 1 ਦਸੰਬਰ (ਪਵਨ ਖਰਬੰਦਾ)- ਸਥਾਨਕ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਸਥਿਤ ਦਕੋਹਾ ਰੇਲਵੇ ਫਾਟਕ ਨੇੜੇ ਬੀਤੀ ਰਾਤ ਹਾਵੜਾ ਗੱਡੀ ਲਪੇਟ 'ਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਸਬੰਧੀ ਜਾਣਕਾਰੀ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਮਿ੍ਤਕ ...

ਪੂਰੀ ਖ਼ਬਰ »

-ਮਾਮਲਾ ਬਾਕਸਿੰਗ ਕੋਚ ਵਲੋਂ ਨਾਬਾਲਗ ਖਿਡਾਰਣ ਨਾਲ ਛੇੜਛਾੜ ਕਰਨ ਦਾ- ਅਦਾਲਤ ਵਲੋਂ ਕੋਚ ਵਿਵੇਕ ਯਾਦਵ ਨੂੰ ਜੇਲ੍ਹ ਭੇਜਣ ਦਾ ਹੁਕਮ

ਜਲੰਧਰ ਛਾਉਣੀ, 1 ਦਸੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਦਕੋਹਾ ਖੇਤਰ 'ਚ ਸਥਿਤ ਅਰਮਾਨ ਨਗਰ ਵਿਖੇ ਬਾਕਸਿੰਗ ਸਿਖਾਉਣ ਦੀ ਆੜ 'ਚ ਇਕ ਨਾਬਾਲਗ ਖਿਡਾਰਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ ਕਾਬੂ ਕੀਤੇ ਗਏ ਬਾਕਸਿੰਗ ਕੋਚ ਵਿਵੇਕ ਯਾਦਵ ਪੁੱਤਰ ...

ਪੂਰੀ ਖ਼ਬਰ »

3 ਲੱਖ ਸੱਠ ਹਜ਼ਾਰ ਰੁਪਏ ਦੀ ਚੋਰੀ

ਲੋਹੀਆਂ ਖ਼ਾਸ, 1 ਦਸੰਬਰ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)- ਸਥਾਨਕ ਭਗਤ ਸਿੰਘ ਚੌਕ ਨੇੜੇ ਅਵਤਾਰ ਕੇਬਲ ਦਫ਼ਤਰ ਵਿਖੇ ਚੋਰਾਂ ਵਲੋਂ ਰਾਤ ਵਕਤ ਤਿੰਨ ਲੱਖ ਸੱਠ ਹਜ਼ਾਰ ਰੁਪਏ ਤੇ ਸੋਨੇ ਦੇ ਗਹਿਣੇ ਦੀ ਚੋਰੀ ਕਰ ਲਏ ਜਾਣ ਦੀ ਜਾਣਕਾਰੀ ਮਿਲੀ ਹੈ | ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ 2 ਨੂੰ ਕੋਹਾਲਾ ਵਿਖੇ ਕਰਨਗੇ ਵਰਕਰਾਂ ਨੂੰ ਸੰਬੋਧਨ

ਮੰਡ, 1 ਦਸੰਬਰ (ਬਲਜੀਤ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਪਿੰਡ ਕੋਹਾਲਾ ਵਿਖੇ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹਲਕਾ ਕਰਤਾਰਪੁਰ ਤੋਂ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2022 ਦੀਆਂ ਵਿਧਾਨ ...

ਪੂਰੀ ਖ਼ਬਰ »

ਪੀ.ਸੀ.ਸੀ.ਟੀ.ਯੂ. ਨੇ 7ਵੇਂ ਪੇ-ਸਕੇਲ ਤੇ ਯੂ.ਜੀ.ਸੀ. ਪੇ-ਸਕੇਲ ਡੀ-ਲਿੰਕ ਕਰਨ ਵਿਰੁੱਧ ਕੀਤੀ ਹੜਤਾਲ

ਜਲੰਧਰ, 1 ਦਸੰਬਰ (ਰਣਜੀਤ ਸਿੰਘ ਸੋਢੀ)- ਉਚੇਰੀ ਸਿੱਖਿਆ ਨੂੰ ਬਚਾਉਣ ਅਤੇ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਦੇ ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਦੇ ਹਿਤ ਸੁਰੱਖਿਅਤ ਕਰਨ ਲਈ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ...

ਪੂਰੀ ਖ਼ਬਰ »

ਡੀ.ਸੀ. ਦਫਤਰ ਕਾਮਿਆਂ ਨੇ ਕਾਲੇ ਝੰਡੇ ਵਿਖਾ ਕੇ ਜਤਾਇਆ ਰੋਸ

ਜਲੰਧਰ, 1 ਦਸੰਬਰ (ਚੰਦੀਪ ਭੱਲਾ)- ਵਿਜੀਲੈਂਸ ਵਲੋਂ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਤੇ ਰਜਿਸਟਰੀ ਕਲਰਕ ਮਨਜੀਤ ਕੁਮਾਰ ਦੀ ਗਿ੍ਫਤਾਰੀ ਦੇ ਰੋਸ ਵਜੋਂ ਰੈਵੀਨਿਊ ਅਧਿਕਾਰੀਆਂ, ਡੀ.ਸੀ. ਦਫਤਰ ਕਾਮਿਆਂ, ਪਟਵਾਰ ਤੇ ਕਾਨੂੰਨਗੋ ਯੂਨੀਅਨ ਦੇ ਸਾਂਝੇ ...

ਪੂਰੀ ਖ਼ਬਰ »

'ਓਮੀਕਰੋਨ' ਦੇ ਮੱਦੇਨਜ਼ਰ ਸਿਵਲ ਸਰਜਨ ਨੇ ਸੈਂਪਲਿੰਗ ਤੇ ਟੀਕਾਕਰਨ 'ਚ ਤੇਜ਼ੀ ਲਿਆਉਣ ਲਈ ਕਿਹਾ

ਜਲੰਧਰ, 1 ਦਸੰਬਰ (ਐੱਮ.ਐੱਸ. ਲੋਹੀਆ) - ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣਾ ਸਵਰੂਪ ਬਦਲ ਰਿਹਾ ਹੈ, ਇਸ ਦੇ ਨਵੇਂ ਵੈਰੀਐਂਟ ਓਮੀਕ੍ਰਾਨ ਦੇ ਸੰਭਾਵਿਤ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਵਲ ਸਰਜਨ ਡਾ: ਰਣਜੀਤ ਸਿੰਘ ਘੋਤੜਾ ਨੇ ਜ਼ਿਲ੍ਹੇ ਦੇ ਸਮੂਹ ਸੀਨਿਅਰ ਮੈਡੀਕਲ ...

ਪੂਰੀ ਖ਼ਬਰ »

ਆਗਾਜ਼ ਐਨ.ਜੀ.ਓ. ਅਤੇ ਆਲ ਇੰਡੀਆ ਹਿਊਮਨ ਰਾਈਟਸ ਵਲੋਂ ਕੱਲ੍ਹ ਲਗਾਇਆ ਜਾਵੇਗਾ ਖੂਨਦਾਨ ਕੈਂਪ

ਜਲੰਧਰ, 1 ਦਸੰਬਰ (ਐੱਮ. ਐੱਸ. ਲੋਹੀਆ)- ਆਗਾਜ਼ ਐਨ.ਜੀ.ਓ. ਅਤੇ ਆਲ ਇੰਡੀਆ ਹਿਊਮਨ ਰਾਈਟਸ ਦੇ ਵਲੰਟੀਅਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਉਣਗੇ | ਸਿਵਲ ਹਸਪਤਾਲ 'ਚ ਥੈਲਾਸੀਮਕ ਬੱਚਿਆਂ ਲਈ ਲਗਾਏ ਜਾਣ ਵਾਲੇ ਇਸ ਕੈਂਪ ਬਾਰੇ ...

ਪੂਰੀ ਖ਼ਬਰ »

ਕੁੱਤਾ ਮਰਨ ਦੇ ਮਾਮਲੇ ਦੀ ਜੇ. ਸੀ. ਵਲੋਂ ਜਾਂਚ ਸ਼ੁਰੂ

ਜਲੰਧਰ, 1 ਦਸੰਬਰ (ਸ਼ਿਵ)-ਕਿਲੇ੍ਹ ਮੁਹੱਲੇ ਵਿਚ ਇਕ ਕੁੱਤੇ ਦੇ ਮਰਨ ਦੇ ਮਾਮਲੇ 'ਚ ਨਿਗਮ ਦੇ ਜੇ. ਸੀ. ਅਮਿੱਤ ਸਰੀਨ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਉਹ ਆਪ ਅੱਜ ਨੰਗਲ ਸ਼ਾਮਾਂ ਵਿਚ ਕੁੱਤਿਆਂ ਦੇ ਆਪੇ੍ਰਸ਼ਨ ਕਰਨ ਵਾਲੀ ਜਗਾ 'ਤੇ ਗਏ ਤੇ ਉਨ੍ਹਾਂ ਨੇ ਜਾਣਕਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX