ਮਾਨਸਾ, 1 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਫਿਜ਼ੀਕਲ ਹੈਾਡੀਕੈਪਡ ਐਸੋਸੀਏਸ਼ਨ ਵਲੋਂ ਸਥਾਨਕ ਬੱਸ ਅੱਡਾ ਚੌਂਕ 'ਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਤੋਂ ਪਹਿਲਾਂ ਬਾਲ ਭਵਨ ਵਿਖੇ ਇਕੱਠੇ ਹੋਏ ਅੰਗਹੀਣਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਤੱਕ ਰੋਸ ਮੁਜ਼ਾਹਰਾ ਵੀ ਕੱਢਿਆ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅੰਗਹੀਣਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ | ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੇ ਭਾਅ ਦਿਨੋ-ਦਿਨ ਵਧ ਰਹੇ ਹਨ, ਜਿਸ ਕਾਰਨ ਆਮ ਲੋਕ ਵੀ ਮਹਿੰਗਾਈ ਤੋਂ ਦੁਖੀ ਹਨ ਜਦਕਿ ਅਪੰਗ ਵਿਅਕਤੀ ਤਾਂ ਰੋਟੀ ਰੋਜ਼ੀ ਤੋਂ ਮੁਹਤਾਜ ਹੋ ਰਹੇ ਹਨ | ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਕਥਨੀ ਤੇ ਕਰਨੀ 'ਚ ਵੱਡਾ ਅੰਤਰ ਹੈ ਕਿਉਂਕਿ ਉਹ ਵੀ ਹੋਰਨਾਂ ਪਾਰਟੀਆਂ ਵਾਂਗ ਵੋਟ ਬਟੋਰੂ ਰਾਜਨੀਤੀ ਅਧੀਨ ਲੋਕਾਂ ਨੂੰ ਲੁਭਾਉਣ 'ਚ ਜੱੁਟੇ ਹੋਏ ਹਨ ਪਰ ਅੰਗਹੀਣ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਵਲੋਂ 3 ਦਸੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਅਜਮੇਰ ਸਿੰਘ, ਸੁਖਜੀਤ ਸਿੰਘ ਘੁੱਦੂਵਾਲਾ, ਗੁਰਸੇਵਕ ਸਿੰਘ ਬਹਿਣੀਵਾਲ, ਅਸੀਸ਼ ਕੁਮਾਰ, ਲਾਭ ਸਿੰਘ, ਕਪਲ ਸਰਦੂਲਗੜ੍ਹ, ਕੁਲਦੀਪ ਸਿੰਘ, ਪ੍ਰਭਜੋਤ ਸਿੰਘ, ਜਸਦੇਵ ਸ਼ਰਮਾ ਆਦਿ ਹਾਜ਼ਰ ਸਨ |
ਮਾਨਸਾ, 1 ਦਸੰਬਰ (ਸ. ਰਿ.)-ਜ਼ਿਲ੍ਹੇ 'ਚ 3 ਦਸੰਬਰ ਤੱਕ ਬਾਲ ਅਤੇ ਕਿਸ਼ੋਰ ਮਜ਼ਦੂਰੀ ਖ਼ਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਅਨੁਸਾਰ 14 ਸਾਲ ਤੱਕ ਦੇ ਬੱਚਿਆਂ ਨੂੰ ਰੁਜ਼ਗਾਰ 'ਤੇ ਮੁਕੰਮਲ ਰੋਕ ਹੈ | ਜ਼ਿਲ੍ਹੇ 'ਚ ਦੁਕਾਨਾਂ, ਢਾਬਿਆਂ ਤੇ ਹੋਟਲਾਂ ਆਦਿ 'ਤੇ ਅਚਨਚੇਤ ਛਾਪੇ ...
ਰਮੇਸ਼ ਤਾਂਗੜੀ
ਬੋਹਾ, 1 ਦਸੰਬਰ-ਇੱਥੋਂ 6 ਕਿੱਲੋਮੀਟਰ ਦੀ ਦੂਰੀ 'ਤੇ ਵਸੇ ਧਾਰਮਿਕ ਤੇ ਇਤਿਹਾਸਕ ਪਿੰਡ ਸੈਦੇਵਾਲਾ ਇਸ ਖੇਤਰ ਦਾ ਕਾਫ਼ੀ ਮਹੱਤਤਾ ਵਾਲਾ ਪਿੰਡ ਹੈ | ਸ਼ਰਧਾਲੂਆਂ ਦੀ ਗਿਣਤੀ ਵਧਣ ਕਰ ਕੇ ਲੋਕਾਂ ਨੂੰ ਆਵਾਜਾਈ ਦੇ ਸਾਧਨਾਂ ਦੀ ਦਿੱਕਤ ਆਉਂਦੀ ਹੈ | ਭਾਵੇਂ ...
ਮਾਨਸਾ, 1 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਸ਼ਹਿਰ ਦੀ ਇੱਥੇ ਹੀ 6 ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਲਾਸ਼ ਟਾਂਡੀਆ ਰਜਬਾਹੇ 'ਚੋਂ ਮਿਲੀ ਹੈ | ਉਹ 29 ਨਵੰਬਰ ਤੋਂ ਲਾਪਤਾ ਸੀ | ਥਾਣਾ ਸ਼ਹਿਰੀ-1 ਪੁਲਿਸ ਨੇ ਇਸ ਮਾਮਲੇ 'ਚ ਵਿਆਹੁਤਾ ਦੇ ਪਤੀ ਸਮੇਤ 4 ਜਣਿਆਂ 'ਤੇ ...
ਮਾਨਸਾ, 1 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਮਾਨਸਾ ਖ਼ੁਰਦ ਦੇ ਸਕੂਲ 'ਚ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ 5 ਬਲਾਕਾਂ 'ਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ...
ਮਾਨਸਾ, 1 ਦਸੰਬਰ (ਸ.ਰਿ.)-ਮੁਲਾਜ਼ਮਾਂ ਵਲੋਂ ਪਹਿਲਾਂ ਦੀ ਤਰ੍ਹਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਮੁੱਖ ਮੰਤਰੀ ਦੇ ਹਲਕੇ ਮੋਰਿੰਡਾ ਵਿਖੇ 5 ਦਸੰਬਰ ਨੂੰ ਰੈਲੀ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ...
ਜੋਗਾ, 1 ਦਸੰਬਰ (ਹਰਜਿੰਦਰ ਸਿੰਘ ਚਹਿਲ)-ਸਮੂਹ ਮੁਲਾਜ਼ਮ ਜਥੇਬੰਦੀਆਂ ਇਕਾਈ ਜੋਗਾ ਵਲੋਂ ਜੁਆਇੰਟ ਫੋਰਮ ਦੇ ਸੱਦੇ 'ਤੇ ਮੁਲਾਜ਼ਮਾਂ ਨੇ ਕੰਮਕਾਜ ਬੰਦ ਕਰ ਕੇ ਸਬ-ਡਵੀਜ਼ਨ ਜੋਗਾ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ | ਬਿਜਲੀ ਮੁਲਾਜ਼ਮ ਕਰਮ ਸਿੰਘ, ਰਾਜਵਿੰਦਰ ਦਾਸ ਨੇ ...
ਬਰੇਟਾ, 1 ਦਸੰਬਰ (ਵਿ. ਪ੍ਰ.)- ਸਬ ਡਵੀਜ਼ਨ ਬਰੇਟਾ ਵਿਖੇ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਸਮੂਹ ਪਾਵਰਕਾਮ ਜਥੇਬੰਦੀਆਂ ਵਲੋਂ ਰੋਸ ਰੈਲੀ ਕੀਤੀ ਗਈ | ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਕੀਤੇ ਵਾਅਦਿਆਂ ਅਨੁਸਾਰ ਪੇ-ਬੈਂਡ ਮਨਜੂਰ ਕਰਨ, ਨਵੰਬਰ ...
ਮਾਨਸਾ, 1 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਵਿੱਦਿਅਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਬਲਾਕ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ...
ਮਾਨਸਾ, 1 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਸੰਸਦ 'ਚ 3 ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਹੁਣ ਕਿਸਾਨਾਂ ਨੇ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਮਨਵਾਉਣ ਲਈ ਜ਼ਿਲੇ੍ਹ 'ਚ ਧਰਨੇ ਜਾਰੀ ਰੱਖੇ ਹੋਏ ਹਨ | ...
ਮਾਨਸਾ, 1 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਕੌਮੀ ਸਿਹਤ ਮਿਸ਼ਨ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਖ਼ਿਲਾਫ਼ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ | ਆਪਣੀਆਂ ਹੱਕੀ ਮੰਗਾਂ ਸੰਬੰਧੀ ਐੱਨ. ਐੱਚ. ...
ਬੁਢਲਾਡਾ, 1 ਦਸੰਬਰ (ਸਵਰਨ ਸਿੰਘ ਰਾਹੀ)-ਸੰਭਾਵੀ ਨਵੀਂ ਕੋਰੋਨਾ ਲਹਿਰ ਨਾਲ ਨਜਿੱਠਣ ਲਈ ਅੱਜ ਇੱਥੇ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ ਦੀ ਅਗਵਾਈ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੋਈ ਮੀਟਿੰਗ 'ਚ ਇਸ ਬਾਰੇ ਲੋੜੀਂਦੇ ਕਦਮ ਚੁੱਕਣ ...
ਸਰਦੂਲਗੜ੍ਹ, 1 ਦਸੰਬਰ (ਅਰੋੜਾ)-ਸਥਾਨਕ ਸਵੀਟ ਬਲੋਸਮਸ ਸਕੂਲ 'ਚ ਕੁਇਜ਼ ਮੁਕਾਬਲੇ ਕਰਵਾਏ ਗਏ | ਤੀਜੀ ਤੋਂ ਨੌਵੀਂ ਜਮਾਤ ਦੇ ਚਾਰ ਹਾਊਸ ਦੇ ਬੱਚਿਆਂ ਨੇ ਵੱਖ-ਵੱਖ ਰਾਜਾਂ ਦੀ ਜਾਣਕਾਰੀ ਹਾਸਲ ਕਰ ਕੇ ਸਵਾਲਾਂ ਦੇ ਜਵਾਬ ਦਿੱਤੇ | ਤੀਜੀ ਤਾੋ ਪੰਜਵੀਂ ਜਮਾਤ 'ਚ ਪਰਲ ਹਾਊਸ, ...
ਮਾਨਸਾ, 1 ਦਸੰਬਰ (ਸ. ਰਿ.)- ਪੰਜਾਬ ਸਰਕਾਰ ਵਲੋਂ ਹਾਈ ਐਂਡ ਜੌਬ ਮੇਲਾ ਇੱਥੇ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੁਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਕੈਂਪ 'ਚ ਸੱਤਿਆ ਮਾਈਕਰੋ ਕੈਪੀਟਲ ਲਿਮਟਿਡ ਦੇ ਸਹਿਯੋਗ ਨਾਲ ਈ. ਡੀ. ਓ. ਐੱਲ., ਈ. ਡੀ. ਓ. ਅਤੇ ...
ਮਾਨਸਾ, 1 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਕੌਮੀ ਆਜ਼ਾਦੀ ਦੇ ਹੀਰੋ ਉੱਘੇ ਦੇਸ਼, ਪੈਪਸੂ ਦੀ ਮੁਜ਼ਾਰਾ ਲਹਿਰ ਦੇ ਬਾਨੀ, ਕਮਿਊਨਿਸਟ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ 48ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਦਲੇਲ ਸਿੰਘ ਵਾਲਾ ਵਿਖੇ ਕਾਮਰੇਡ ...
ਚਾਉਕੇ, 1 ਦਸੰਬਰ (ਮਨਜੀਤ ਸਿੰਘ ਘੜੈਲੀ)-ਕਾਂਗਰਸ ਪਾਰਟੀ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਇਸੇ ਤਹਿਤ ਹੀ ਹਲਕਾ ਮੌੜ ਤੋਂ ਸਰਗਰਮ ਯੂਥ ਕਾਂਗਰਸੀ ਆਗੂ ਜਗਸੀਰ ਸਿੰਘ ਜਿਉਂਦ ਨੂੰ ਕਾਂਗਰਸ ਸ਼ੋਸ਼ਲ ਮੀਡੀਆ ਹਲਕਾ ਮੌੜ ਦਾ ਇੰਚਾਰਜ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੌਜੀ ਨੇ ਸਕੂਲ ਆਫ਼ ਇੰਟਰਪ੍ਰਨਿਓਰਸ਼ਿਪ ਦੇ ਸਹਿਯੋਗ ਨਾਲ ਦੋ ਸੈਸ਼ਨਾਂ 'ਚ ਸਿੱਖਿਆ ਮੰਤਰਾਲੇ ਦੀ ਸੰਸਥਾ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.) ਦੁਆਰਾ ਸਪਾਂਸਰ ਕੀਤੇ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਰਾਜ ਵਿੱਦਿਅਕ ਕੌਂਸਲ ਆਫ਼ ਸਾਇੰਸ ਅਤੇ ਟੈਕਨਾਲੌਜੀ ਦੀਆਂ ਹਦਾਇਤਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਠਿੰਡਾ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਉਪ ਜ਼ਿਲ੍ਹਾ ...
ਬਠਿੰਡਾ, 1 ਦਸੰਬਰ (ਅਵਤਾਰ ਸਿੰਘ)-ਪਿਛਲੇ ਲੰਬੇ ਸਮੇ ਤੋਂ ਆਪਣੀ ਇੱਕੋ-ਇਕ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰਦੀ ਆ ਰਹੀ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਦੀ ਇਕ ਮੀਟਿੰਗ ਸਥਾਨਕ ਤਹਿਸੀਲ ਆਫ਼ਿਸ ਦੇ ਮੀਟਿੰਗ ਹਾਲ 'ਚ ਸੁੁਖਜੀਤ ...
ਕੋਟਫ਼ੱਤਾ, 1 ਦਸੰਬਰ (ਰਣਜੀਤ ਸਿੰਘ ਬੁੱਟਰ)-ਜ਼ਿੰਦਗੀ 'ਚ ਤਰੱਕੀ ਲਈ ਵਿਸ਼ਾਲ ਦਿ੍ਸ਼ਟੀਕੋਣ ਬਣਾਉਣ ਖ਼ਾਤਰ ਸਾਹਿਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ | ਅਜੋਕੇ ਸਮੇਂ 'ਚ ਸਹੂਲਤਾਂ ਦੇ ਬਹੁਤਾਤ ਵੇਲਿਆਂ 'ਚ ਵਿਦਿਆਰਥੀਆਂ ਲਈ ਗਿਆਨ ਹਾਸਲ ਕਰਨਾ ਕਾਫੀ ਸੌਖਾ ਹੋ ਗਿਆ ਹੈ, ...
ਭੁੱਚੋ ਮੰਡੀ, 1 ਦਸੰਬਰ (ਬਿੱਕਰ ਸਿੰਘ ਸਿੱਧੂ)-ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਵਿਦਿਆਰਥੀਆਂ ਨੇ ਪਹਿਲਾਂ ਦੀ ਤਰ੍ਹਾਂ ਆਪਣੀ ਕਾਰਜ ਕੁੁਸ਼ਲਤਾ ਦਾ ਪ੍ਰਮਾਣ ਦਿੰਦਿਆਂ ਸੰਤ ਜ਼ੇਵੀਅਰ ਸਕੂਲ 'ਚ ਕਰਵਾਏ ਗਏ ਇੰਟਰ ਸਕੂਲ ਪ੍ਰਤੀਯੋਗਤਾ 2021 ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੀ. ਏ. ਵੀ. ਕਾਲਜ ਬਠਿੰਡਾ ਦੇ ਵਿਦਿਆਰਥੀਆਂ ਦੁਸ਼ਯੰਤ, ਹਰਮਨਦੀਪ ਸਿੰਘ ਤੇ ਅਰੁਣ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ 3 ਤਗਮੇ ਜਿੱਤਣ 'ਚ ਸਫਲਤਾ ਹਾਸਲ ਕੀਤੀ ਹੈ | ਤਗਮਾ ਜੇਤੂ ...
ਲਹਿਰਾ ਮੁਹੱਬਤ, 1 ਦਸੰਬਰ (ਸੁਖਪਾਲ ਸਿੰਘ ਸੁੱਖੀ)-ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੌਮੀ ਸ਼ਾਹ ਮਾਰਗ ਅਥਾਰਟੀ ਵਲੋਂ ਜਾਮ ਨਗਰ ਗੁਜਰਾਤ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਤੱਕ ਐਕਸਪ੍ਰੈੱਸ ਵੇਅ 754-ਏ ਬਣਾਉਣ ਲਈ ਐਕਵਾਇਰ ਜ਼ਮੀਨ ਦਾ ਕਿਸਾਨਾਂ ਨੂੰ ਭਾਅ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX