ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਝੂਠ ਬੋਲ ਰਹੇ ਹਨ ਤੇ ਕਰਜ਼ਾ ਮੁਆਫ਼ੀ ਦਾ ਵਾਅਦਾ ਉਨ੍ਹਾਂ ਕੀਤਾ ਸੀ ਤੇ ਹੁਣ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਨ | ਇਸ ਲਈ ਪੰਜਾਬ ਦੇ ਲੋਕਾਂ ਨੂੰ ਅਜਿਹੇ ਆਗੂਆਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਸ਼ੋ੍ਰਮਣੀ ਕਮੇਟੀ ਦੀ ਅੰਤਿ੍ਗ ਕਮੇਟੀ ਦੇ ਨਵਨਿਯੁਕਤ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਦੇ ਗ੍ਰਹਿ ਪਿੰਡ ਡੋਗਰਾਂਵਾਲਾ ਵਿਚ ਅਕਾਲੀ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਵਜ਼ੀਫ਼ਾ ਸਕੀਮ ਝੂਠ ਦਾ ਪੁਲੰਦਾ ਹੈ, ਕਿਉਂਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਲਗਪਗ 5 ਵਰ੍ਹੇ ਦੇ ਰਾਜ ਦੌਰਾਨ 4 ਲੱਖ ਐੱਸ. ਸੀ. ਵਿਦਿਆਰਥੀਆਂ ਦਾ ਵਜ਼ੀਫ਼ਾ ਖ਼ੁਰਦ ਬੁਰਦ ਕਰ ਦਿੱਤਾ ਤੇ ਹੁਣ ਸਕੀਮਾਂ ਬਣਾ ਕੇ ਉਹ 15 ਦਿਨਾਂ ਵਿਚ ਕੁੱਝ ਵੀ ਨਹੀਂ ਕਰ ਸਕਦੇ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਵਲੋਂ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਉਨ੍ਹਾਂ ਵਲੋਂ ਕੀਤੀਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ | ਉਨ੍ਹਾਂ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਸੁਲਤਾਨਪੁਰ ਲੋਧੀ ਤੋਂ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਤੇ ਕਪੂਰਥਲਾ ਹਲਕੇ ਤੋਂ ਗੱਠਜੋੜ ਦੇ ਉਮੀਦਵਾਰ ਜਥੇ. ਦਵਿੰਦਰ ਸਿੰਘ ਢੱਪਈ ਨੂੰ ਵੋਟਾਂ ਪਾ ਕੇ ਸਫ਼ਲ ਬਣਾਉਣ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੱਠਜੋੜ ਦੀ ਸਰਕਾਰ ਬਣਨ 'ਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਪਹਿਲ ਦੇ ਆਧਾਰ 'ਤੇ ਦੂਰ ਕੀਤੀਆਂ ਜਾਣਗੀਆਂ | ਉਨ੍ਹਾਂ ਜਥੇ: ਜਰਨੈਲ ਸਿੰਘ ਡੋਗਰਾਂਵਾਲਾ ਨੂੰ ਵੀ ਕੈਪਟਨ ਹਰਮਿੰਦਰ ਸਿੰਘ ਦੀ ਜਿੱਤ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ ਲਈ ਕਿਹਾ | ਇਕੱਠ ਨੂੰ ਜਥੇ: ਜਰਨੈਲ ਸਿੰਘ ਡੋਗਰਾਂਵਾਲਾ, ਗੱਠਜੋੜ ਦੇ ਉਮੀਦਵਾਰ ਜਥੇ: ਦਵਿੰਦਰ ਸਿੰਘ ਢੱਪਈ, ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇ: ਇੱਛਾ ਸਿੰਘ ਢੋਟ, ਸ਼ਹਿਰੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਪ੍ਰਧਾਨ ਜਥੇ: ਹਰਜੀਤ ਸਿੰਘ ਵਾਲੀਆ, ਬਸਪਾ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਜ਼ੋਨ ਇੰਚਾਰਜ ਤਰਸੇਮ ਸਿੰਘ ਡੌਲਾ, ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਦਾਤਾਰਪੁਰੀ, ਸੀਨੀਅਰ ਆਗੂ ਹਰਿੰਦਰ ਸ਼ੀਤਲ, ਅਕਾਲੀ ਆਗੂ ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਅਵੀ ਰਾਜਪੂਤ, ਜਗਜੀਤ ਸਿੰਘ ਸ਼ੰਮੀ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਗੱਠਜੋੜ ਦੇ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣਗੇ | ਇਕੱਠ ਉਪਰੰਤ ਜਥੇ: ਡੋਗਰਾਂਵਾਲਾ ਦੇ ਪਰਿਵਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੈਪਟਨ ਹਰਮਿੰਦਰ ਸਿੰਘ, ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਭਜਨ ਕੌਰ ਡੋਗਰਾਂਵਾਲਾ, ਇਸਤਰੀ ਅਕਾਲੀ ਦਲ ਦੀ ਦਿਹਾਤੀ ਜ਼ਿਲ੍ਹਾ ਪ੍ਰਧਾਨ ਬੀਬੀ ਦਲਜੀਤ ਕੌਰ ਵਾਲੀਆ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਮੈਨੇਜਰ ਜਰਨੈਲ ਸਿੰਘ, ਐੱਸ. ਸੀ. ਵਿੰਗ ਦੇ ਜ਼ਿਲ੍ਹੇ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ, ਰਣਜੀਤ ਕੌਰ ਪ੍ਰਧਾਨ ਆਈ. ਟੀ. ਵਿੰਗ, ਸਰਕਲ ਸਦਰ ਦੀ ਪ੍ਰਧਾਨ ਸਿਮਰਜੀਤ ਕੌਰ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਕਾਦੂਪੁਰ, ਜਨਰਲ ਸਕੱਤਰ ਸਤਵਿੰਦਰ ਸਿੰਘ ਔਜਲਾ, ਪਲਵਿੰਦਰ ਸਿੰਘ ਔਜਲਾ, ਬਸਪਾ ਆਗੂ ਤਰਸੇਮ ਥਾਪਰ, ਬਸਪਾ ਆਗੂ ਜਸਵਿੰਦਰ ਸਿੰਘ ਬਿੱਟਾ, ਜੋਗਿੰਦਰ ਸਿੰਘ ਫ਼ੌਜੀ, ਉਂਕਾਰ ਸਿੰਘ, ਸੁਖਵਿੰਦਰ ਸਿੰਘ, ਡਾ: ਜਸਵੰਤ ਸਿੰਘ, ਜਿੰਦਰ ਪਹਿਲਵਾਨ, ਕੈਪਟਨ ਲਖਵਿੰਦਰ ਸਿੰਘ, ਰੇਸ਼ਮ ਸਿੰਘ ਚੰਦੀ, ਜੱਸ ਭੁੱਲਰ, ਅਵਤਾਰ ਸਿੰਘ, ਰਘਬੀਰ ਸਿੰਘ ਭੁੱਲਰ, ਸਕੱਤਰ ਸਿੰਘ ਹੈਬਤਪੁਰ, ਸੰਤੋਖ ਸਿੰਘ ਬਿਧੀਪੁਰ, ਜਸਵੰਤ ਸਿੰਘ ਬਰਿੰਦਪੁਰ, ਨਿਰਮਲ ਸਿੰਘ ਬਰਿੰਦਪੁਰ, ਤਰਲੋਚਨ ਸਿੰਘ ਬਰਿੰਦਪੁਰ, ਹਰਿੰਦਰ ਬਡਿਆਲ, ਜਥੇ: ਸੁਖਜਿੰਦਰ ਸਿੰਘ ਬੱਬਰ, ਜਥੇ: ਗੁਰਦਿਆਲ ਸਿੰਘ ਖ਼ਾਲਸਾ, ਗੁਰਸਾਹਿਬ ਸਿੰਘ, ਪ੍ਰੇਮ ਸਿੰਘ, ਭਜਨ ਸਿੰਘ ਮੰਗੂਪੁਰ, ਜਸਵਿੰਦਰ ਸਿੰਘ ਸਰਕਲ ਪ੍ਰਧਾਨ, ਮਹਿੰਗਾ ਸਿੰਘ, ਨਿਹਾਲ ਸਿੰਘ, ਜਗੀਰ ਸਿੰਘ, ਕਸ਼ਮੀਰ ਸਿੰਘ ਤਲਵੰਡੀ ਚੌਧਰੀਆਂ, ਬਲਬੀਰ ਸਿੰਘ ਸੈਦਪੁਰ, ਦਿਲਬਾਗ ਸਿੰਘ ਠੱਟਾ, ਮੋਹਨ ਸਿੰਘ ਦੁਰਗਾਪੁਰ, ਜਗੀਰ ਸਿੰਘ ਟਿੱਬਾ, ਅਮਰ ਸਿੰਘ ਜੈਨਪੁਰ, ਗੁਰਜੀਤ ਸਿੰਘ ਦੁਰਗਾਪੁਰ, ਬਲਵਿੰਦਰ ਸਿੰਘ ਡੇਰਾ ਨੰਦ ਸਿੰਘ, ਬਲਦੇਵ ਸਿੰਘ ਨੂਰੋਵਾਲ, ਲਵਪ੍ਰੀਤ ਸਿੰਘ ਮੇਜਰਵਾਲ, ਲਵਪ੍ਰੀਤ ਸਿੰਘ ਕੋਕਲਪੁਰ, ਜਸਪਾਲ ਸਿੰਘ, ਕਪੂਰ ਅਲੀ, ਮੇਹਰ ਸਿੰਘ, ਚਰਨਜੀਤ ਸਿੰਘ, ਸੂਦ ਸੋਹੀ, ਸੰਤੋਖ ਸਿੰਘ ਡੋਗਰਾਂਵਾਲਾ ਤੇ ਹੋਰ ਆਗੂ ਹਾਜ਼ਰ ਸਨ |
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸ਼ੇਰ ਸਿੰਘ ਮਹੀਵਾਲ, ਵਿੱਕੀ ਜੈਨਪੁਰ, ਪਰਮਜੀਤ ਸਿੰਘ ਪੱਕਾ ਕੋਠਾ, ਗੁਰਮੀਤ ਸਿੰਘ ਪਰਮਜੀਤਪੁਰ ਦੀ ਅਗਵਾਈ ਵਿਚ ਸੰਘਰਸ਼ ਕਮੇਟੀ ਦੇ ...
ਫਗਵਾੜਾ, 1 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਰਵਣ ਸਿੰਘ ਕੁਲਾਰ ਹਲਕਾ ਇੰਚਾਰਜ ਫਗਵਾੜਾ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ...
ਕਪੂਰਥਲਾ, 1 ਦਸੰਬਰ (ਵਿ.ਪ੍ਰ.)-ਰਾਸ਼ਟਰੀਆ ਵਾਲਮੀਕਿ ਧਰਮ ਯੁੱਧ ਮੋਰਚਾ ਵਲੋਂ ਡਾ: ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ 'ਤੇ 6 ਦਸੰਬਰ ਨੂੰ 11 ਵਜੇ ਮੋਰਚੇ ਵਲੋਂ ਸ਼ਾਲੀਮਾਰ ਬਾਗ ਤੋਂ ਚੇਤਨਾ ਰੈਲੀ ਕੱਢੀ ਜਾਵੇਗੀ, ਜੋ ਜਲੋਖਾਨਾ ਚੌਂਕ, ਸਦਰ ਬਾਜ਼ਾਰ, ਸ਼ਹੀਦ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਗੋਬਿੰਦਪੁਰਾ ਖੇਤਰ 'ਚ ਇਕ ਬਜ਼ੁਰਗ ਕਿਸਾਨ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੁੱਟ ਕੇ ਲੈ ਗਏ, ਜਿਸ ਨਾਲ ਉਕਤ ਬਜ਼ੁਰਗ ਦਾ ਕਾਫ਼ੀ ਨੁਕਸਾਨ ਹੋਇਆ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਜ਼ੁਰਗ ਹਰਭਜਨ ਸਿੰਘ ...
ਫਗਵਾੜਾ 1 ਦਸੰਬਰ (ਹਰਜੋਤ ਸਿੰਘ ਚਾਨਾ)-ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਨੂੰ ਫਗਵਾੜਾ ਨਾਲ ਸਬੰਧਿਤ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਸੀ. ਏ. ਮੁਕੇਸ਼ ਗੇਰਾ ਵਲੋਂ ਹੁਸ਼ਿਆਰਪੁਰ ਰੋਡ 'ਤੇ ਬਣਾਏ ਨਵੇਂ ਦਫ਼ਤਰ ਦਾ ਉਦਘਾਟਨ ਪ੍ਰਸਿੱਧ ਧਰਮ ਸ਼ਾਸਤਰੀ ਤੇ ਵਿਦਵਾਨ ਪੰਡਿਤ ਦੇਵੀ ਰਾਮ ਸ਼ਰਮਾ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਸ਼ਹਿਰ ਦੇ ਸੀ.ਏ, ਅਕਾਉਟੈਂਟ ਤੇ ਵਪਾਰਕ ...
ਫਗਵਾੜਾ, 1 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਰਜਿੰਦਰ ਸਿੰਘ ਚੰਦੀ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਵਧੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼ੋ੍ਰਮਣੀ ...
ਨਡਾਲਾ, 1 ਦਸੰਬਰ (ਮਾਨ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਤਿੰਨ ਖੇਤੀ ਕਾਨੰੂਨ ਨੂੰ ਰੱਦ ਕਰਵਾਉਣ ਲਈ ਨਡਾਲਾ ਕਿਸਾਨ ਯੂਨੀਅਨ ਨੇ ਅਹਿਮ ਰੋਲ ਅਦਾ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੈਲਪਲਾਈਨ ਐਂਟੀਕੁਰੱਪਸ਼ਨ ਦੇ ਪੰਜਾਬ ਪ੍ਰੈੱਸ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਨੰਬਰਦਾਰ ਯੂਨੀਅਨ ਦਾ ਵਫ਼ਦ ਸੂਬਾ ਪ੍ਰਧਾਨ ਤਰਲੋਚਨ ਸਿੰਘ ਮਾਨ ਤੇ ਕੁਲਵੰਤ ਸਿੰਘ ਝਾਮਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਤੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ | ਜ਼ਿਲ੍ਹਾ ...
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਲੋਕ ਕੋਵਿਡ ਦੇ ਨਵੇਂ ਰੂਪ ਓਮੀਕਰੋਨ ਦੇ ਤੇਜੀ ਨਾਲ ਹੋ ਰਹੇ ਪਸਾਰ ਤੋਂ ਬਚਾਅ ਲਈ ਕੋਵਿਡ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ | ਇਹ ਜਾਣਕਾਰੀ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦਿੱਤੀ | ਉਨ੍ਹਾਂ ਕਿਹਾ ...
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)-ਕੈਲੇ ਰਿਕਾਰਡਿੰਗ ਕੰਪਨੀ ਵਲੋਂ ਗਾਇਕ ਹਰਮੇਸ਼ ਗਹੌਰੀਆ ਦੀ ਆਵਾਜ਼ 'ਚ ਰਿਕਾਰਡ ਕੀਤੇ ਪੰਜਾਬੀ ਗੀਤ 'ਚਾਲ' ਨੂੰ ਸਰੋਤਿਆਂ ਦਾ ਸੋਸ਼ਲ ਮੀਡੀਆ ਉੱਪਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਗੀਤ ਦਾ ਪੋਸਟਰ ਰਿਲੀਜ਼ ਕਰਦਿਆਂ ...
ਬੇਗੋਵਾਲ, 1 ਦਸੰਬਰ (ਸੁਖਜਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਅੱਗੇ ਝੁਕਦਿਆਂ ਕੇਂਦਰ ਸਰਕਾਰ ਵਲੋਂ ਲੋਕ ਸਭਾ ਤੇ ਰਾਜ ਸਭਾ ਰੱਦ ਹੋਣ 'ਤੇ ਜਿੱਥੇ ਅੱਜ ਦੇਸ਼ ਭਰ 'ਚ ਜਸ਼ਨ ...
ਬੇਗੋਵਾਲ, 1 ਦਸੰਬਰ (ਸੁਖਜਿੰਦਰ ਸਿੰਘ)-ਐੱਸ. ਪੀ. ਐੱਸ. ਇੰਟਰਨੈਸ਼ਨਲ ਸਕੂਲ ਬੇਗੋਵਾਲ ਵਿਖੇ ਸਕੂਲ ਦੇ ਐੱਮ.ਡੀ. ਰਜਨੀਤ ਕੌਰ ਡੇਜ਼ੀ ਦੀ ਅਗਵਾਈ ਹੇਠ ਸਾਲਾਨਾ ਖੇਡ ਦਿਵਸ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲੈ ਕੇ ਪੁਜ਼ੀਸ਼ਨਾਂ ਹਾਸਲ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਐਂਟੀ ਲਾਰਵਾ ਟੀਮ ਵਲੋਂ ਹੈਲਥ ਇੰਸਪੈਕਟਰ ਬਲਿਹਾਰ ਚੰਦ ਸ਼ਿਵਪੁਰੀ, ਸ਼ਾਮ ਨਗਰ ਤੇ ਭਗਤਪੁਰਾ ਵਿਖੇ ਦਸਤਕ ਦੇ ਕੇ ਘਰਾਂ ਤੇ ਆਸ-ਪਾਸ ਦੇ ਖੇਤਰਾਂ ਦੀ ਚੈਕਿੰਗ ਕੀਤੀ ਗਈ ਤੇ ਡੇਂਗੂ ਦੇ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੀ ਜਨਤਾ ਨੂੰ ਹੁਣ ਪੂਰਾ ਇਨਸਾਫ਼ ਮਿਲੇਗਾ ਤੇ ਕਿਸੇ ਵਿਅਕਤੀ ਨਾਲ ਵੀ ਨਾਜਾਇਜ਼ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ...
ਫਗਵਾੜਾ, 1 ਦਸੰਬਰ (ਕਿੰਨੜਾ)-'ਫਗਵਾੜਾ ਜ਼ਿਲ੍ਹਾ ਬਣਾਓ ਫ਼ਰੰਟ' ਮੰਚ ਦੇ ਕੋਆਰਡੀਨੇਟਰਾਂ ਸੁਖਵਿੰਦਰ ਸਿੰਘ, ਪਿ੍ੰਸੀਪਲ ਗੁਰਮੀਤ ਸਿੰਘ ਪਲਾਹੀ ਤੇ ਅਸ਼ੋਕ ਸੇਠੀ ਨੇ ਫਗਵਾੜਾ ਫੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਉੱਘੀ ਆਈਲਟਸ ਸੰਸਥਾ ਜੇ. ਡੀ. ਗਲੋਬਲ ਸਰਵਿਸਿਜ਼ ਸੰਸਥਾ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਤੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾ ਰਹੀ ਹੈ | ਆਪਣੀ ਇਸੇ ਕੜੀ ਨੂੰ ਜਾਰੀ ਰੱਖਦਿਆਂ ਇਸ ਵਾਰ ਸੰਸਥਾ ਨੇ ਕੁਮਾਰ ਗੌਰਵ ਦਾ ਤਿੰਨ ...
ਕਪੂਰਥਲਾ, 1 ਦਸੰਬਰ (ਵਿ. ਪ੍ਰ.)-ਵਿਸ਼ਵ ਏਡਜ਼ ਦਿਵਸ ਮੌਕੇ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਲੋਂ ਰੈੱਡ ਰੀਬਨ ਕਲੱਬ ਦੇ ਸਹਿਯੋਗ ਨਾਲ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ...
ਸੁਲਤਾਨਪੁਰ ਲੋਧੀ, 1 ਦਸੰਬਰ (ਥਿੰਦ, ਹੈਪੀ)-ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਪਿੰਡ ਡੇਰਾ ਸੈਯਦਾਂ 'ਚ ਯੂਥ ਆਗੂ ਬਲਜਿੰਦਰ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪਾਰਟੀ ਦੇ ਸੂਬਾਈ ਪ੍ਰਧਾਨ ਬਲਵੰਤ ਸਿੰਘ ਸੁਲਤਾਨਪੁਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਰਜੇਸ਼ ਪਾਸੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਦੀ ਮਜ਼ਬੂਤੀ ਲਈ ਅਗਲੇ ਦੋ ਮਹੀਨੇ ਡਟ ਕੇ ਕੰਮ ਕੀਤੇ ਜਾਣ ਤਾਂ ਜੋ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ...
ਢਿਲਵਾਂ, 1 ਦਸੰਬਰ (ਪ੍ਰਵੀਨ ਕੁਮਾਰ, ਸੁਖੀਜਾ)-ਜੁਆਇੰਟ ਫੋਰਮ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਢਿਲਵਾਂ ਦੇ ਸਕੱਤਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਬਿਜਲੀ ਕਰਮਚਾਰੀਆਂ ਵਲੋਂ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ...
ਫਗਵਾੜਾ, 1 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਆਦਰਸ਼ ਨਗਰ ਵੈੱਲਫੇਅਰ ਸੁਸਾਇਟੀ ਵਲੋਂ ਸ਼ਹਿਰ ਦੇ ਸਾਬਕਾ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਪਰਾਸ਼ਰ ਨੇ ਦੱਸਿਆ ਕਿ ਰਾਜੀਵ ਵਰਮਾ ਜੋ ਕਿ ਹੁਣ ਪ੍ਰਮੋਟ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਹੈਬਤਪੁਰ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਵਿੰਪਲ ਨੇ ਆਪਣੇ ਸਮੂਹ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਰਾਣਾ ...
ਬੇਗੋਵਾਲ, 1 ਦਸੰਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਜੋ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਕਰਕੇ ਆਪਣਾ ਨਾਂਅ ਬਣਾ ਚੁੱਕੀ ਹੈ ਨੂੰ ਦਿੱਲੀ ਵਿਖੇ ਹੋਏ ਮਲਟੀਪਲ ਐਵਾਰਡ ਸਮਾਰੋਹ ਵਿਚ ਪੂਰੇ ਡਿਸਟਿ੍ਕਟ 'ਚ ਬੈੱਸਟ ਕਲੱਬ ਵਜੋਂ ਮਲਟੀਪਲ ਐਵਾਰਡ ਲਈ ...
ਕਪੂਰਥਲਾ, 1 ਦਸੰਬਰ (ਵਿ. ਪ੍ਰ.)-ਅੱਖਰ ਮੰਚ ਕਪੂਰਥਲਾ ਵਲੋਂ ਮੰਚ ਦੇ ਸਰਪ੍ਰਸਤ ਪ੍ਰੋ: ਕੁਲਵੰਤ ਸਿੰਘ ਔਜਲਾ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਵਾਸੀ ਭਾਰਤੀ ਕੁੰਦਨ ਸਿੰਘ ਖੈੜਾ ਵਲੋਂ ਸਮਾਜ ਸੇਵਾ ਤੇ ਖੇਡਾਂ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਲਈ ਉਨ੍ਹਾਂ ...
ਕਪੂਰਥਲਾ, 1 ਦਸੰਬਰ (ਸਡਾਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸਾਹਿਬ ਭੋਪਾਲ ਜਠੇਰੇ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਧਰਮਸ਼ਾਲਾ ਲਕਸ਼ਮੀ ਨਗਰ ਤੇ ਮਾਤਾ ਗੁਜਰ ਕੌਰ ਸੇਵਾ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਚਰਨਜੀਤ ਸਿੰਘ ਚੰਨੀ ਦੇ ਸਹਿਯੋਗ ਨਾਲ ਪਿ੍ੰਸ ਇੰਟਰਪ੍ਰਾਈਜ਼ਿਜ਼ ਖੇੜਾ ਰੋਡ ਫਗਵਾੜਾ ਵਿਖੇ ਈ-ਸ਼੍ਰਮ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਰਾਜਸਥਾਨ ਤੋਂ ਸ਼ੁਰੂ ਹੋਈ ਤੇ ਫਗਵਾੜਾ ਪੁੱਜਣ ਵਾਲੀ 'ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ' ਯਾਤਰਾ ਦਾ ਇੱਥੇ ਹਰਗੋਬਿੰਦ ਨਗਰ ਵਿਖੇ ਪੁੱਜਣ 'ਤੇ ਕੇਂਦਰੀ ਰਾਜ ਮੰਤਰੀ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਤੇ ਉਨ੍ਹਾਂ ਦੇ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼ਹਿਰ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੂੰ ਪਾਰਟੀ ਹਾਈਕਮਾਂਡ ਵਲੋਂ ਸਿਆਸੀ ਮਾਮਲਿਆਂ ਦੀ ਪੀ. ਏ. ਸੀ. ਦਾ ਮੈਂਬਰ ਨਿਯੁਕਤ ਕੀਤੇ ਜਾਣ ਤੇ ...
ਫਗਵਾੜਾ, 1 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਮੋਹਨ ਭੰਡਾਰੀ ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ ਦਾ ਜੰਮਿਆ ਤੇ ਪਲਿਆ ਨਾਮੀ ਪੰਜਾਬੀ ਕਹਾਣੀਕਾਰ ਸੀ, ਜਿਸ ਨੇ ਆਪਣੇ ਤਕਰੀਬਨ 84 ਸਾਲਾਂ ਦੇ ਜੀਵਨ ਦੌਰਾਨ ਪੰਜਾਬੀ ਕਹਾਣੀ ਦੇ ਖੇਤਰ ਵਿਚ ਵਿਭਿੰਨ ਕਹਾਣੀ-ਸੰਗ੍ਰਹਿਆਂ ...
ਕਪੂਰਥਲਾ, 1 ਦਸੰਬਰ (ਵਿ. ਪ੍ਰ.)-ਬਹੁਜਨ ਸਮਾਜ ਪਾਰਟੀ ਦੇ ਮੁੱਖ ਦਫ਼ਤਰ 'ਚ ਪਾਰਟੀ ਆਗੂਆਂ ਦੀ ਮੀਟਿੰਗ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਹੁਜਨ ਸਮਾਜ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਰਣਜੀਤ ਕੌਰ ਰੇਨੂੰ ਨੇ ਬਸਪਾ ...
ਬੇਗੋਵਾਲ, 1 ਦਸੰਬਰ (ਸੁਖਜਿੰਦਰ ਸਿੰਘ)-ਜੇਕਰ ਪੰਜਾਬ 'ਚ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਜਾਂ ਉਨ੍ਹਾਂ ਦੇ ਅਧਿਕਾਰਾਂ ਜਾਂ ਹਿਤਾਂ ਨੂੰ ਕੋਈ ਵੀ ਧਿਰ ਜਾਂ ਨੁਕਸਾਨ ਪਹੁੰਚਾਉਂਦਾ ਤਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਉਨ੍ਹਾਂ ਦੀ ਹਰ ...
ਹੁਸੈਨਪੁਰ, 1 ਦਸੰਬਰ (ਸੋਢੀ)-ਬੀਤੇ ਲੰਬੇ ਸਮੇਂ ਤੋਂ ਦਿੱਲੀ ਵਿਖੇ ਚੱਲਦੇ ਕਿਸਾਨੀ ਸੰਘਰਸ਼ ਵਿਚ ਦੇਸ਼ ਦੇ ਕੋਨੇ-ਕੋਨੇ 'ਚੋਂ ਵੱਡੀ ਗਿਣਤੀ ਵਿਚ ਕਿਸਾਨ ਵੀਰ ਸ਼ਾਮਿਲ ਹੋ ਕਿ ਸੰਘਰਸ਼ ਨੂੰ ਕਾਮਯਾਬ ਕਰਨ ਲਈ ਯੋਗਦਾਨ ਪਾ ਰਹੇ ਹਨ ਜਦਕਿ ਕਿਸਾਨਾਂ ਦੇ ਪਰਿਵਾਰਕ ਮੈਂਬਰ ...
ਕਪੂਰਥਲਾ, 1 ਦਸੰਬਰ (ਵਿ. ਪ੍ਰ.)-ਕਪੂਰਥਲਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਬਰਾਂਚ ਔਜਲਾ ਵਲੋਂ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ, ਜਿਸ ਵਿਚ ਬਰਾਂਚ ਮੈਨੇਜਰ ਰਜਿੰਦਰ ਵਾਲੀਆ, ਅਨੁਜ ਕਪੂਰ ਲੇਖਾਕਾਰ, ਪ੍ਰਤਿਭਾ ਸ਼ਰਮਾ ਲੇਖਾਕਾਰ ਨੇ ਬੈਂਕ ਵਲੋਂ ਚਲਾਈਆਂ ਜਾ ਰਹੀਆਂ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ)-ਪਿਛਲੇ ਦਿਨਾਂ ਤੋਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਵੱਧ ਰਹੀਆਂ ਲੱੁਟ-ਖੋਹ ਦੀਆਂ ਵਾਰਦਾਤਾਂ ਤੋਂ ਪੀੜਿਤ ਪਰਿਵਾਰਾਂ ਤੇ ਵੱਧ ਰਹੀਆਂ ਲੁੱਟ ਖੋਹਾਂ ਦੀਆਂ ਵਰਦਾਤਾਂ ਨੂੰ ਰੋਕਣ ...
ਡਡਵਿੰਡੀ, 1 ਦਸੰਬਰ (ਦਿਲਬਾਗ ਸਿੰਘ ਝੰਡ)-ਇਤਿਹਾਸਕ ਨਗਰ ਡੱਲਾ ਵਿਖੇ ਅੱਜ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਤਿਹਾਸਕ ਗੁਰਦੁਆਰਾ ਭਾਈ ਲਾਲੂ ਜੀ ਤੋਂ ਗੁਰਦੁਆਰਾ ਬਾਉਲੀ ਸਾਹਿਬ ਤੋਂ ਰਾਮਪੁਰ ਜਗੀਰ ਨੂੰ ਜਾਂਦੀ ਡੇਢ ਕਿੱਲੋਮੀਟਰ ਲੰਬੀ ਸੰਪਰਕ ਸੜਕ ਦੀ ਉਸਾਰੀ ਦੇ ...
ਕਪੂਰਥਲਾ, 1 ਦਸੰਬਰ (ਵਿ. ਪ੍ਰ.)-ਨੰਬਰਦਾਰ ਐਸੋਸੀਏਸ਼ਨ ਗਾਲਬ ਪੰਜਾਬ ਦੀ ਕਾਰਜਕਾਰਨੀ ਦੀ ਮੀਟਿੰਗ ਸੂਬਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬ ਤੇ ਜਨਰਲ ਸਕੱਤਰ ਜਰਨੈਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 5 ਦਸੰਬਰ ਨੂੰ ...
ਭੁਲੱਥ, 1 ਦਸੰਬਰ (ਮਨਜੀਤ ਸਿੰਘ ਰਤਨ)-ਭੁਲੱਥ ਹਲਕੇ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬੈਂਕ ਖਾਤੇ ਦੀ ਜਾਂਚ ਲਈ ਈ. ਡੀ. ਦਾ ਇਕ ਅਧਿਕਾਰੀ ਸੁਨੀਲ ਯਾਦਵ ਸਹਿਕਾਰੀ ਬੈਂਕ ਰਾਮਗੜ੍ਹ ਪੁੱਜਾ | ਬਾਅਦ ਦੁਪਹਿਰ ਲਗਪਗ ਸਾਢੇ 3 ਵਜੇ ਬੈਂਕ ਵਿਚ ਦਾਖ਼ਲ ਹੋਏ ਈ. ਡੀ. ਦੇ ...
ਫਗਵਾੜਾ, 1 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਗੰਨਾ ਕਾਸ਼ਤਕਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਗੰਨਾ ਕਾਸ਼ਤਕਾਰ ਹਰਦੀਪ ਸਿੰਘ ਦੀਪਾ ਰਿਹਾਣਾ ਜੱਟਾ, ਅਮਰੀਕ ਸਿੰਘ ਭਬਿਆਣਾ, ਹਰਦੀਪ ਸਿੰਘ ਬਘਾਣਾ, ਅਮਰਜੀਤ ਸਿੰਘ ਫ਼ੌਜੀ ਸਾਹਨੀ, ਬਲਵੀਰ ਸਿੰਘ ...
ਕਪੂਰਥਲਾ/ਭੁਲੱਥ, 1 ਦਸੰਬਰ (ਵਿ. ਪ੍ਰ., ਪ. ਪ.)-ਪੰਜਾਬ ਰਾਜ ਅਨੂਸੁਚਿਤ ਜਾਤੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਭੁਲੱਥ ਸਬ ਡਵੀਜ਼ਨ ਦੇ ਪਿੰਡ ਛੋਟੀ ਮਿਆਣੀ ਦਾ ਦੌਰਾ ਕਰਕੇ ਉਨ੍ਹਾਂ ਅਨੂਸੁਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਪਰਿਵਾਰਾਂ ਦੀਆਂ ਮੁਸ਼ਕਲਾਂ ...
ਕਪੂਰਥਲਾ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜ਼ਰ ਰੱਖਦਿਆਂ ਸਮੂਹ ਐÉਸ.ਡੀ.ਐੱਮ. ਤੇ ਡੀ.ਐੱਸ.ਪੀ. ਸਾਂਝੇ ਤੌਰ 'ਤੇ ਆਪਸੀ ਤਾਲਮੇਲ ਨਾਲ ਚੋਣ ਪ੍ਰਕਿਰਿਆ ਦੀ ਤਿਆਰੀ ਕਰਨ | ਇਹ ਗੱਲ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ...
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਅਕਾਲੀ-ਬਸਪਾ ਗੱਠਜੋੜ ਦੇ ਸੁਲਤਾਨਪੁਰ ਲੋਧੀ ਹਲਕੇ ਤੋਂ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਤੇ ਕਪੂਰਥਲਾ ਤੋਂ ਗੱਠਜੋੜ ਦੇ ਉਮੀਦਵਾਰ ਜਥੇ: ਦਵਿੰਦਰ ਸਿੰਘ ਢੱਪਈ ਦੀ ਚੋਣ ਮੁਹਿਮ ਤੋਂ ਨਦਾਰਦ ਚੱਲੇ ਆ ਰਹੇ ਅਕਾਲੀ ਆਗੂਆਂ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX