ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਪੁਲਿਸ 'ਚ ਕਾਂਸਟੇਬਲਾਂ ਦੀ ਭਰਤੀ ਲਈ ਹੋਈ ਪ੍ਰੀਖਿਆ 'ਚ ਕਥਿਤ ਤੌਰ 'ਤੇ ਹੋਏ ਘਪਲੇ ਨੂੰ ਲੈ ਕੇ ਨੌਜਵਾਨਾਂ (ਮੁੰਡੇ-ਕੁੜੀਆਂ) ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕੱਤਰਤਾ ਕੀਤੀ ਗਈ, ਉਪਰੰਤ ਅੰਬੇਡਕਰ ਚੌਕ ਤੱਕ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ 'ਚ ਹੋਈ ਉਕਤ ਭਰਤੀ ਪਾਰਦਰਸ਼ੀ ਢੰਗ ਨਾਲ ਨਹੀਂ, ਬਲਕਿ ਇਸ 'ਚ ਹੇਰਾਫੇਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਕਤ ਪ੍ਰੀਖਿਆ 'ਚੋਂ ਵੱਧ ਨੰਬਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਨਾਂਅ ਸੂਚੀ 'ਚ ਨਹੀਂ ਪਾਇਆ ਗਿਆ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਨਾਂ ਭੇਦਭਾਵ ਦੇ ਯੋਗ ਉਮੀਦਵਾਰਾਂ ਦੀ ਪਾਰਦਰਸ਼ੀ ਢੰਗ ਨਾਲ ਮੁੜ ਭਰਤੀ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਨੌਜਵਾਨਾਂ ਵਲੋਂ ਡੀ. ਐਸ. ਪੀ. ਗੋਪਾਲ ਸਿੰਘ ਰਾਹੀਂ ਸਰਕਾਰ ਨੂੰ ਮੰਗ-ਪੱਤਰ ਵੀ ਭੇਜਿਆ ਗਿਆ | ਇਸ ਮੌਕੇ ਹਲਕਾ ਹੁਸ਼ਿਆਰਪੁਰ ਤੋਂ ਬਸਪਾ-ਅਕਾਲੀ ਗੱਠਜੋੜ ਦੇ ਉਮੀਦਵਾਰ ਵਰਿੰਦਰ ਸਿੰਘ ਪਰਹਾਰ ਵਲੋਂ ਸਾਥੀਆਂ ਸਮੇਤ ਨੌਜਵਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਸ਼ਿਰਕਤ ਕੀਤੀ ਗਈ | ਇਸ ਮੌਕੇ ਪਰਹਾਰ ਨੇ ਦੱਸਿਆ ਗਿਆ ਕਿ ਕਾਂਸਟੇਬਲ ਦੀਆਂ ਅਸਾਮੀਆਂ ਲਈ ਜੋ ਪ੍ਰੀਖਿਆ ਲਈ ਗਈ ਸੀ, ਉਸ ਦਾ ਨਤੀਜਾ 28 ਨਵੰਬਰ ਨੂੰ ਐਲਾਨਿਆ ਗਿਆ, ਪਰ ਨਤੀਜੇ 'ਚ ਜਿਨ੍ਹਾਂ ਨੌਜਵਾਨਾਂ ਨੇ 40 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਦਾ ਨਾਂਅ ਤਾਂ ਸ਼ਾਮਿਲ ਹੈ, ਪਰ 60 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦਾ ਨਾਂਅ ਸੂਚੀ 'ਚ ਨਹੀਂ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਚੁਣੇ ਗਏ ਨੌਜਵਾਨਾਂ ਨੂੰ ਸਰਕਾਰ ਨੇ ਮਿਲੀਭੁਗਤ ਨਾਲ ਜਗ੍ਹਾ ਦਿੱਤੀ ਹੈ | ਇਸ ਮੌਕੇ ਬਿੰਦਰ ਸਰੋਆ ਵਾਈਸ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਵਰਿੰਦਰ ਬੱਧਣ, ਪਿ੍ੰਸ ਬਜਵਾੜਾ, ਰੇਨੂੰ ਲੱਧੜ, ਤੀਰਥ ਸਿੰਘ ਹੀਰ, ਮਨੀਸ਼, ਪ੍ਰਧਾਨ ਅਕਾਸ਼ ਹੀਰ ਸ਼ਾਮਚੁਰਾਸੀ, ਮੁਨੀਸ਼ ਕੌਲ ਦੋਆਬਾ ਪ੍ਰਧਾਨ, ਜ਼ਿਲ੍ਹਾ ਇੰਚਾਰਜ ਸ਼ੰਮੀ ਸਰੋਆ, ਸਾਹਿਲ, ਪਰਮਿੰਦਰ ਕੌਰ, ਸ਼ਿਵਮ, ਅਜੇ, ਨੈਨਾ, ਬਬੀਤਾ, ਰਿਤਿਕਾ, ਨਵਜੋਤ ਕੌਰ, ਸੋਨਾਲੀ, ਭਾਰਤੀ, ਪਿ੍ੰਸ ਵੀ ਹਾਜ਼ਰ ਸਨ |
ਦਸੂਹਾ, 2 ਦਸੰਬਰ (ਕੌਸ਼ਲ)- ਦਸੂਹਾ ਦੇ ਮੇਨ ਬਾਜ਼ਾਰ ਵਿਖੇ ਇਕ ਮਨਿਆਰੀ ਦੀ ਦੁਕਾਨ 'ਤੇ ਚੋਰਾਂ ਵਲੋਂ ਚੋਰੀ ਕੀਤੀ ਗਈ | ਇਸ ਮੌਕੇ ਦੁਕਾਨ ਦੇ ਮਾਲਕ ਵਿਨੈ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਿਸ 'ਚ ਕਰੀਬ ਸਵੇਰੇ 6.50 ਵਜੇ ਚੋਰ ਦੁਕਾਨ ...
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 1 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28861 ਹੋ ਗਈ ਹੈ | ਇਸ ਸੰਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 1918 ਸੈਂਪਲਾਂ ...
ਹੁਸ਼ਿਆਰਪੁਰ, 2 ਦਸੰਬਰ (ਹਰਪ੍ਰੀਤ ਕੌਰ)-ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਤੇ ਰਜਿਸਟਰੀ ਕਲਰਕ ਖ਼ਿਲਾਫ਼ ਵਿਜੀਲੈਂਸ ਬਿਉਰੋ ਵਲੋਂ ਕੀਤੀ ਕਾਰਵਾਈ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਤੇ ਤਹਿਸੀਲਾਂ ਦੇ ਸਟਾਫ਼ ਦੇ ਹੜਤਾਲ 'ਤੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ...
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤੀ ਜਨਤਾ ਪਾਰਟੀ ਸੂਬੇ 'ਚ 2022 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸਾਰੀਆਂ 117 ਸੀਟਾਂ 'ਤੇ ਇਕੱਲੇ ਚੋਣ ਲੜੇਗੀ ਤੇ ਸਰਕਾਰ ਬਣਾਵੇਗੀ | ਇਸ ਕੰਮ ਲਈ ਉਨ੍ਹਾਂ ਭਾਜਪਾ ਆਗੂਆਂ ਤੇ ਵਰਕਰਾਂ ਦੀਆਂ ...
ਭੰਗਾਲਾ, 2 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਹਰਸਾ ਮਾਨਸਰ ਵਿਖੇ ਉਸ ਸਮੇਂ ਖ਼ੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਇਥੋਂ ਦਾ ਵਸਨੀਕ ਨੌਜਵਾਨ ਵਿਸ਼ਾਲ ਸਿੰਘ ਭਾਰਤੀ ਜਲ ਸੈਨਾ 'ਚ ਸਬ-ਲੈਫਟੀਨੈਂਟ ਦਾ ਰੈਂਕ ਸਿਖਲਾਈ ਪੂਰੀ ਕਰਨ ਉਪਰੰਤ ਪਿੰਡ ਵਿਖੇ ਵਾਪਸ ਆਇਆ | ਇਸ ਮੌਕੇ ...
ਕੋਟਫ਼ਤੂਹੀ, 2 ਦਸੰਬਰ (ਅਵਤਾਰ ਸਿੰਘ ਅਟਵਾਲ)-ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਵਲੋਂ ਕੋਟਫ਼ਤੂਹੀ ਤੋਂ ਮੇਹਟੀਆਣਾ ਬਿਸਤ ਦੁਆਬ ਨਹਿਰ ਵਾਲੀ 17.815 ਕਿੱਲੋਮੀਟਰ ਸੜਕ ਜੋ 1028.53 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣ ਰਹੀ ਹੈ, ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ...
ਕੋਟਫ਼ਤੂਹੀ, 2 ਦਸੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਪੁਰਾਣੀ ਬਿਸਤ ਦੁਆਬ ਨਹਿਰ ਨੂੰ ਪੁੱਟ ਕੇ ਦੁਆਰਾ ਸਲੈਬ ਪਾ ਕੇ ਚੱਲ ਰਹੇ ਨਵੇਂ ਕੰਮ ਦੌਰਾਨ ਠੇਕੇਦਾਰ ਵਲੋਂ ਇਸ ਨਹਿਰ 'ਚੋਂ ਪੁੱਟੀ ਮਿੱਟੀ ਤੇ ਇੱਟਾਂ ਵੇਚ ਕੇ ਖ਼ੁਰਦ ਬਰਦ ਕਰਨ ਤੇ ਨਹਿਰ 'ਚ ਚੱਲ ਰਹੇ ਕੰਮ ਦੌਰਾਨ ...
ਹੁਸਿਸ਼ਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ 'ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜ਼ੋਨ, ਗੁਰਸ਼ਬਦ ਪ੍ਰਕਾਸ਼ ਕੀਰਤਨ ...
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਕਿਸੇ ਮੈਂਬਰ ਦੀ ਕੋਵਿਡ-19 ਕਾਰਨ ਮੌਤ ਹੋਈ ਹੈ, ਉਨ੍ਹਾਂ ਪਰਿਵਾਰਾਂ ਨੂੰ ਸਰਕਾਰ ਵਲੋਂ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਿੱਤੀ ਜਾਵੇਗੀ | ...
ਦਸੂਹਾ, 2 ਦਸੰਬਰ (ਕੌਸ਼ਲ)-ਕੰਢੀ ਕਿਸਾਨ ਸੰਘਰਸ਼ ਕਮੇਟੀ ਦੀ ਇਕ ਵਿਸ਼ੇਸ਼ ਬੈਠਕ ਚੇਅਰਮੈਨ ਭੁਪਿੰਦਰ ਸਿੰਘ ਜੋਨੀ ਘੁੰਮਣ ਦੇ ਪੈਟਰੋਲ ਪੰਪ 'ਤੇ ਹੋਈ | ਇਸ ਮੌਕੇ ਭੁਪਿੰਦਰ ਸਿੰਘ ਜੋਨੀ ਘੁੰਮਣ ਨੇ ਕਿਹਾ ਕਿ ਕਿਸਾਨੀ ਸੰਘਰਸ਼ 'ਚ ਉਹ ਸਮੂਹ ਕਿਸਾਨ ਜਥੇਬੰਦੀਆਂ ਦੇ ਪੰਜਾਬ ...
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ )-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ ਬਣਨ 'ਤੇ ਜਿੱਥੇ ਜ਼ਿਲ੍ਹੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ, ਉਥੇ ਹੁਸ਼ਿਆਪੁਰ ਜਿਲ੍ਹੇ ਦਾ ਮਾਣ ਵੀ ਪੂਰੀ ਦੁਨੀਆਂ 'ਚ ਵਧਿਆ ...
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਿੰਡ ਡਗਾਣਾ ਵਿਖੇ ਅਨੇਕਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਇਸ ਮੌਕੇ ਵਿਧਾਇਕ ਪਵਨ ਕੁਮਾਰ ...
ਟਾਂਡਾ ਉੜਮੁੜ-ਸਿੱਖਿਆ ਜਗਤ ਵਿਚ ਇਕ ਅਹਿਮ ਰੋਲ ਨਿਭਾਉਣ ਵਾਲੇ ਪਿ੍ੰਸੀਪਲ ਦੇ ਤੌਰ 'ਤੇ ਜਾਣੇ ਜਾਂਦੇ ਸਨ ਹਰਦੀਪ ਕੌਰ ਖੱਖ | ਪਿ੍ੰਸੀਪਲ ਹਰਦੀਪ ਕੌਰ ਦਾ ਜਨਮ 1936 'ਚ ਹੋਇਆ | 1959 'ਚ ਉਨ੍ਹਾਂ ਨੇ ਬਤੌਰ ਸਰਕਾਰੀ ਟੀਚਰ ਆਪਣੀ ਸੇਵਾ ਆਰੰਭ ਕੀਤੀ, ਜਿਸ ਦੌਰਾਨ ਸਰਕਾਰੀ ਹਾਈ ...
ਗੜ੍ਹਸ਼ੰਕਰ, 2 ਦਸੰਬਰ (ਧਾਲੀਵਾਲ)-ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕਾਲਜ ਗੁਰਦੁਆਰਾ ...
ਅੱਡਾ ਸਰਾਂ, 2 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਬੈਂਚਾਂ ਵਿਖੇ ਉੱਘੇ ਸਮਾਜ ਸੇਵੀ, ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਦੇ ਹੱਕ 'ਚ ਵਿਸਾਲ ਮੀਟਿੰਗ ਹੋਈ | ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਮਨਜੀਤ ...
ਬੁੱਲ੍ਹੋਵਾਲ, 2 ਦਸੰਬਰ (ਲੁਗਾਣਾ)-ਦੀ ਚੱਕ ਨੰਬਰ-7 ਸੈਣੀਬਾਰ ਸਕੂਲ ਕਾਲਜ ਐਜੂਕੇਸ਼ਨਲ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ 5 ਦਸੰਬਰ ਨੂੰ ਪ੍ਰਧਾਨ ਅਜਵਿੰਦਰ ਸਿੰਘ ਦੀ ਅਗਵਾਈ ਹੇਠ ਦਫ਼ਤਰ ਸੈਣੀਬਾਰ ਐਜੂਕੇਸ਼ਨ ਕਮੇਟੀ ਬੁੱਲ੍ਹੋਵਾਲ (ਸੈਣੀਬਾਰ ਸਕੂਲ) 'ਚ 10 ਵਜੇ ਕਰਵਾਇਆ ...
ਹੁਸ਼ਿਆਰਪੁਰ, 2 ਦਸੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਦੇ ਲੋਕ ਬੇਸ਼ੱਕ ਵਿਦੇਸ਼ਾਂ 'ਚ ਵੱਸ ਜਾਣ ਪਰ ਆਪਣੇ ਜੱਦੀ ਪਿੰਡ ਨੰੂ ਕਦੇ ਨਹੀਂ ਭੁੱਲਦੇ | ਅਜਿਹਾ ਹੀ ਇਕ ਉਪਰਾਲਾ ਪਿੰਡ ਬਾੜੀਆਂ ਕਲਾਂ ਦੇ ਜੰਮਪਲ ਜਾਪਾਨ ਵਾਸੀ ਗੁਰਿੰਦਰ ਸਿੰਘ ਪੱੁਤਰ ਲੰਬੜਦਾਰ ਸੱਜਨ ਸਿੰਘ ...
ਦਸੂਹਾ, 2 ਦਸੰਬਰ (ਕੌਸ਼ਲ)-ਪੰਜਾਬ ਅੰਦਰ ਜਿਥੇ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ, ਉਥੇ ਹੀ ਅੱਜ ਦਸੂਹਾ ਦੇ ਪਿੰਡ ਸਫਦਰਪੁਰ ਵਿਖੇ ਵਿਧਾਇਕ ਅਰੁਣ ...
ਐਮਾਂ ਮਾਂਗਟ, 2 ਦਸੰਬਰ (ਗੁਰਾਇਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣ ਦੇ ਐਨ. ਐੱਸ. ਐੱਸ. ਯੂਨਿਟ ਵਲੋਂ ਸਵੀਪ ਪ੍ਰੋਗਰਾਮ ਅਧੀਨ 'ਵੋਟਰ ਜਾਗਰੂਕਤਾ ਰੈਲੀ' ਦਾ ਆਯੋਜਨ ਨੇੜਲੇ ਪਿੰਡ ਗੌਸਪੁਰ ਵਿਖੇ ਸਕੂਲ ਪਿ੍ੰਸੀਪਲ ਪ੍ਰਗਟ ਸਿੰਘ ਦੀ ਯੋਗ ਅਗਵਾਈ ਹੇਠ ਕੀਤਾ ਗਿਆ | ...
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ ਨੂੰ ਨਵੀਂ ਦਿਸਾ ਦਿੱਤੀ ਹੈ, ਜਿਸ ਕਾਰਨ ਅੱਜ ਪੂਰੇ ਸੂਬੇ ਦੀ ਨੁਹਾਰ ...
ਮੁਕੇਰੀਆਂ, 2 ਦਸੰਬਰ (ਰਾਮਗੜ੍ਹੀਆ)-ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ 'ਤੇ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਹਰ ਪਾਸੇ ਵਿਕਾਸ ਦੀ ਹਨੇਰੀ ਝੁਲ ਰਹੀ ਹੈ | ਇਹ ਪ੍ਰਗਟਾਵਾ ਵਿਧਾਇਕਾ ...
ਬੁੱਲ੍ਹੋਵਾਲ, 2 ਦਸੰਬਰ (ਲੁਗਾ ਣਾ)-ਪਿੰਡ ਨੰਦਾਚÏਰ ਦੇ ਦਾਨੀ ਸੱਜਣ ਗੁਰਜੀਤ ਸਿੰਘ ਪਾਬਲਾ ਵਲੋਂ ਸਰਕਾਰੀ ਹਾਈ ਸਕੂਲ ਨੰਦਾਚÏਰ ਨੂੰ 50 ਹਜ਼ਾਰ ਰੁਪਏ ਭੇਟ ਕੀਤੇ | ਇਸ ਮੌਕੇ ਸਕੂਲ ਮੁਖੀ ਰਾਜ ਕੁਮਾਰ ਤੇ ਸਮੂਹ ਸਟਾਫ ਨੇ ਇਸ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ...
ਗੜ੍ਹਸ਼ੰਕਰ, 2 ਦਸੰਬਰ (ਧਾਲੀਵਾਲ)- ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਸਥਾਨਕ ਸਰਕਾਰੀ ਸੀ.ਸੈ. ਸਕੂਲ ਦੇ ਖੇਡ ਮੈਦਾਨ 'ਚ ਕਿਸਾਨੀ ਸੰਘਰਸ਼ ਨੂੰ ਸਮਰਪਤਿ ਕਰਵਾਇਆ ਗਿਆ ਪੰਜ ਦਿਨਾਂ 12ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਿੰਡ ਪੱਧਰੀ ਫੁੱਟਬਾਲ ...
ਸ਼ਾਮਚੁਰਾਸੀ, 2 ਦਸੰਬਰ (ਗੁਰਮੀਤ ਸਿੰਘ ਖਾਨਪੁਰੀ)-ਐਡਵੋਕੈਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਤੇ ਸ਼ਾਮਚੁਰਾਸੀ ਦੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਇਥੋਂ ਥੋੜ੍ਹੀ ਦੂਰੀ ਤੇ ...
ਕੋਟਫ਼ਤੂਹੀ, 2 ਦਸੰਬਰ (ਅਵਤਾਰ ਸਿੰਘ ਅਟਵਾਲ)-ਅਮਰਪ੍ਰੀਤ ਸਿੰਘ ਲਾਲੀ ਵੱਲੋਂ ਗੜ੍ਹਸ਼ੰਕਰ ਹਲਕੇ ਵਿਚ ਚਲਾਈ ਮੁਹਿੰਮ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਸਰਕਲ ਇੰਚਾਰਜ ਹਰਵਿੰਦਰ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ¢ ਉਨ੍ਹਾਂ ...
ਨੰਗਲ ਬਿਹਾਲਾਂ, 2 ਦਸੰਬਰ (ਵਿਨੋਦ ਮਹਾਜਨ)- ਪੰਜਾਬੀ ਭਾਸ਼ਾ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਬੀਤੇ ਕੱਲ੍ਹ ਹੁਸ਼ਿਆਰਪੁਰ ਵਿਖੇ ਕਰਵਾਏ ਗਏ | ਜ਼ਿਲੇ੍ਹ ਦੇ ਸਾਰੇ ਵਿੱਦਿਅਕ ਬਲਾਕਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ | ...
ਹਾਜੀਪੁਰ, 2 ਦਸੰਬਰ (ਜੋਗਿੰਦਰ ਸਿੰਘ)- ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ ਵਿਖੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਪ੍ਰਧਾਨਗੀ ਹੇਠ 'ਏਜ ਆਫ ਅਡੋਲੇਸਨਸU (ਕਿਸ਼ੋਰ ਅਵਸਥਾ) ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਾਇੰਸ ਅਧਿਆਪਕਾ ਸੁਗੰਧਾ ਸ਼ਰਮਾ ਨੇ ...
ਚੱਬੇਵਾਲ, 2 ਦਸੰਬਰ (ਥਿਆੜਾ)- ਸ਼©ੋਮਣੀ ਗੁਰਦੁਆਰਾ ਪ©ਬੰਧਕ ਕਮੇਟੀ ਦੇ ਨਵੇਂ ਪ©ਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਨਤਮਸਤਕ ਹੋਣ ਪਹੁੰਚੇ, ਦਾ ਨਿਹੰਗ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ...
ਐਮਾਂ ਮਾਂਗਟ, 2 ਦਸੰਬਰ (ਗੁਰਾਇਆ)-ਦੇਰ ਸ਼ਾਮ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੇਪਰ ਮਿਲ ਕੋਲ ਸੜਕ ਦੀ ਗ਼ਲਤ ਸਾਈਡ 'ਤੇ ਕਾਰ ਚਲਾ ਸ਼ਰਾਬੀ ਕਾਰ ਚਾਲਕ ਨੂੰ ਬਚਾਉਂਦੇ ਹੋਏ ਪਿੱਛੋਂ ਆ ਰਹੀ ਬੱਸ ਤੇ ਕਾਰ ਦੀ ਟੱਕਰ ਹੋ ਗਈ | ਜਾਣਕਾਰੀ ਅਨੁਸਾਰ ਇਕ ਆਲਟੋ ...
ਦਸੂਹਾ, 2 ਦਸੰਬਰ (ਭੁੱਲਰ)-ਦਿਵਿਆਂਗਾਂ ਦੀ ਅੰਗਹੀਣਤਾ ਵੱਲ ਧਿਆਨ ਕੇਂਦਰਿਤ ਕਰਨ ਦੀ ਬਜਾਏ ਉਨ੍ਹਾਂ ਦੀ ਕਾਬਲੀਅਤ ਵੱਲ ਧਿਆਨ ਦਿੱਤਾ ਜਾਵੇ | ਸਮਾਜ ਨੂੰ ਦਿਵਿਆਂਗਾਂ ਪ੍ਰਤੀ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ | ਕੌਮਾਂਤਰੀ ਦਿਵਿਆਂਗਤਾ ਦਿਹਾੜੇ ਮੌਕੇ ਇਹ ...
ਹੁਸ਼ਿਆਰਪੁਰ, 2 ਦਸੰਬਰ (ਹਰਪ੍ਰੀਤ ਕੌਰ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਤੇ ਜਨਰਲ ਸਕੱਤਰ ਤਿਲਕ ਰਾਜ ਨੇ ਦੱਸਿਆ ਕਿ 5 ਦਸੰਬਰ ਨੂੰ ਮੋਰਿੰਡਾ ਵਿਖੇ ਹੋਣ ਵਾਲੀ ਪੈਨਸ਼ਨ ਅਧਿਕਾਰ ਮਹਾਂਰੈਲੀ 'ਚ ਹੁਸ਼ਿਆਰਪੁਰ ਤੋਂ ਵੱਡੀ ...
ਹੁਸ਼ਿਆਰਪੁਰ, 2 ਦਸੰਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਸਪੋਰਟਸ ਵੈਲਫੇਅਰ ਸੁਸਾਇਟੀ ਵਲੋਂ ਨਰੇਸ਼ ਕੁਮਾਰ ਦੇ ਸਹਿਯੋਗ ਨਾਲ ਚੇਅਰਮੈਨ ਡਾ. ਦਿਲਬਾਗ ਸਿੰਘ ਤੇ ਪ੍ਰਧਾਨ ਹੇਮੰਤ ਕੁਮਾਰ ਦੀ ਅਗਵਾਈ 'ਚ ਹੋਣਹਾਰ ਖਿਡਾਰੀਆਂ ਨੂੰ ਖੇਡ ਕਿੱਟਾਂ ਤਕਸੀਮ ਕੀਤੀਆਂ ...
ਮਾਹਿਲਪੁਰ, 2 ਦਸੰਬਰ (ਰਜਿੰਦਰ ਸਿੰਘ)-ਵਿਧਾਨ ਸਭਾ 2022 ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਨ. ਆਈ. ਆਰ. ਕਮਿਸ਼ਨ ਪੰਜਾਬ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਵਲੋਂ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਭਾਈਚਾਰੇ (ਪ੍ਰਵਾਸੀ ਭਾਰਤੀਆਂ) ਦੀਆਂ ਮੁਸ਼ਕਿਲਾਂ ਤੇ ਕੁਝ ਹੋਰ ਮਸਲਿਆਂ ...
ਟਾਂਡਾ ਉੜਮੁੜ, 2 ਦਸੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ 'ਚ ਸੰਸਥਾ ਦੇ ਚੇਅਰਮੈਨ ਤੇ ਸਮਾਜ ਸੇਵੀ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਸ਼ੁਰੂ ਹੋਇਆ | ਸਮਾਰੋਹ ਦੌਰਾਨ ...
ਨੰਗਲ ਬਿਹਾਲਾਂ, 2 ਦਸੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਥੇ ਬਰਨਾਲਾ ਵਿਖੇ ਹਲਕਾ ਮੁਕੇਰੀਆਂ ਵਿਧਾਇਕਾ ਸ੍ਰੀਮਤੀ ਇੰਦੂ ਬਾਲਾ ਪਿੰਡ ਦੀ ਫਿਰਨੀ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ...
ਹੁਸ਼ਿਆਰਪੁਰ 2 ਦਸੰਬਰ (ਨਰਿੰਦਰ ਸਿੰਘ ਬੱਡਲਾ)-ਜਦੋਂ ਵੀ ਅਪੰਗਤਾ ਦੀ ਗੱਲ ਕਰਦੇ ਹਾਂ ਤਾਂ ਅਪੰਗਤਾ ਨਾਲ ਪੀੜ੍ਹਤ ਵਿਅਕਤੀ ਲਈ ਤਿੰਨ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ | ਖਰਾਬੀ, ਅਯੋਗਤਾ ਤੇ ਅੰਗਹੀਣਤਾ | ਇਨ੍ਹਾਂ ਸ਼ਬਦਾਂ ਦਾ ਆਪਸੀ ਗੂੜਾ ਸੰਬੰਧ ਹੈ ਤੇ ਇਨ੍ਹਾਂ ...
ਦਸੂਹਾ, 2 ਦਸੰਬਰ (ਭੁੱਲਰ)-ਬੀਤੀ ਰਾਤ ਪਿੰਡ ਗੰਭੋਵਾਲ ਵਿਖੇ ਸਰਪੰਚ ਰਾਜ ਕੁਮਾਰੀ ਦੇ ਘਰ 'ਚ ਲੱਗੀ ਟੈਂਕੀ 'ਚ ਅਣਪਛਾਤੇ ਵਿਅਕਤੀਆਂ ਵਲੋਂ ਜ਼ਹਿਰ ਮਿਲਾਉਣ ਕਾਰਨ ਪਿੰਡ 'ਚ ਸਨਸਨੀ ਫੈਲ ਗਈ ਤੇ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ | ਪਾਣੀ ਵਾਲੀ ਟੈਂਕੀ 'ਚ ਜ਼ਹਿਰ ...
ਮੁਕੇਰੀਆਂ, 2 ਦਸੰਬਰ (ਰਾਮਗੜ੍ਹੀਆ)-ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ 'ਚ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਜਿਨ੍ਹਾਂ ਨੀਲੇ ਕਾਰਡ ਹੋਲਡਰਾਂ ਦੇ ਕਾਰਡ ਗੰਦੀ ਸਿਆਸਤ ਹੇਠ ਕਾਂਗਰਸ ਦੇ ਆਗੂਆਂ ਨੇ ਕਟਵਾਏ ਹਨ ਉਹ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ਉਪਰੰਤ ...
ਦਸੂਹਾ, 2 ਦਸੰਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ. ਏ. ਸਮੈਸਟਰ ਚੌਥਾ ਦੇ ਨਤੀਜਿਆਂ ਵਿਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਨਾਜ਼ਰੀਨ ਕੌਰ ...
ਹੁਸ਼ਿਆਰਪੁਰ, 2 ਦਸੰਬਰ (ਨਰਿੰਦਰ ਸਿੰਘ ਬੱਡਲਾ)-ਪਲਿਸ ਥਾਣਾ ਮੇਹਟੀਆਣਾ 'ਚ ਨਵੇਂ ਆਈ ਐਸ. ਐਚ. ਓ. ਇੰਸਪੈਕਟਰ ਪਰਮਿੰਦਰ ਕੌਰ ਨੇ ਅਹੁੁਦਾ ਸੰਭਾਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਲਾਕੇ 'ਚ ਅਮਨ ਕਾਨੰੂਨ ਦੀ ਸਥਿਤੀ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ | ...
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ 'ਚ ਕੋਰੋਨਾ ਸੰਬੰਧੀ ਲਗਾਈਆਂ ਪਾਬੰਦੀਆਂ 15 ਦਸੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ | ...
ਟਾਂਡਾ ਉੜਮੁੜ, 2 ਦਸੰਬਰ (ਕੁਲਬੀਰ ਸਿੰਘ ਗੁਰਾਇਆ)-ਉੱਘੇ ਸਮਾਜ ਸੇਵੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਵਲੋਂ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਪਿੰਡ ਨੰਗਲ ਖੂੰਗਾ ਦੇ ਲੋੜਵੰਦ ਪਲਵਿੰਦਰ ਸਿੰਘ ਦੀ ਬੇਟੀ ਦੇ ਵਿਆਹ ...
ਮੁਕੇਰੀਆਂ, 2 ਦਸੰਬਰ (ਰਾਮਗੜ੍ਹੀਆ)-ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਖੇ ਕਾਂਗਰਸੀ ਵਿਧਾਇਕ ਸ. ਫਤਿਹਜੰਗ ਸਿੰਘ ਬਾਜਵਾ ਵਲੋਂ ਕਰਵਾਈ ਇਕ ਵਿਸ਼ਾਲ ਰੈਲੀ ਜਿਸ 'ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਸ. ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਕਾਂਗਰਸ ਪਹੁੰਚੇ ...
ਬੰਗਾ, 2 ਦਸੰਬਰ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪੀ. ਸੀ. ਸੀ. ਟੀ. ਯੂ. (ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ) ਵਲੋਂ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ | ਅਧਿਆਪਨ ਤੇ ਗੈਰ ਅਧਿਆਪਨ ਕਾਰਜ ਠੱਪ ਕਰਕੇ ...
ਕਪੂਰਥਲਾ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਵਲੋਂ 3 ਤੇ 4 ਦਸੰਬਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਵਿਭਾਗ 'ਚ ਹਰ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ ਦੋ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ | ਇਹ ਫ਼ੈਸਲਾ ਯੂਨੀਅਨ ...
ਮਿਆਣੀ, 2 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਯੂਥ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸਰਪੰਚ ਨਵਦੀਪ ਪਾਲ ਸਿੰਘ ਰਿੰਪਾ ਆਲਮਪੁਰ, ਸ਼੍ਰੋਮਣੀ ਅਕਾਲੀ ਦਲ ਬੀ. ਸੀ. ਸੈੱਲ ਹਲਕਾ ਦਸੂਹਾ ਦੇ ਪ੍ਰਧਾਨ ਗੁਲਜ਼ਾਰ ਸਿੰਘ ਬਾਦਲੀਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ...
ਹੁਸ਼ਿਆਰਪੁਰ, 2 ਦਸੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਡਿਪਟੀ ਡਾਇਰੈਕਟਰ ਡੇਅਰੀ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵਲੋਂ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ 13 ਦਸੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX