ਮੋਗਾ, 2 ਦਸੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਬੀਤੇ ਦਿਨ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ 'ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜਦੋਂ ਉਹ ਆਪਣੇ ਘਰ ਤੋਂ ਫਾਈਨੈਂਸ ਦੇ ਦਫ਼ਤਰ 'ਤੇ ਜਾ ਰਹੇ ਸਨ | ਜਾਣਕਾਰੀ ਮੁਤਾਬਿਕ ਡਿਪਟੀ ਮੇਅਰ ਅਸ਼ੋਕ ਧਮੀਜਾ ਦਾ ਭਰਾ ਸੁਨੀਲ ਕੁਮਾਰ ਧਮੀਜਾ ਆਪਣੇ ਬੇਟੇ ਪ੍ਰਥਮ ਕੁਮਾਰ ਧਮੀਜਾ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਤੋਂ ਫਾਈਨਾਂਸ ਦਫ਼ਤਰ ਨਾਨਕ ਨਗਰੀ ਮੋਗਾ ਜਾ ਰਹੇ ਸਨ ਤਾਂ ਉਸ ਵਕਤ ਦੋ ਅਣਪਛਾਤੇ ਇਕ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਦੌਰਾਨ ਸੁਨੀਲ ਕੁਮਾਰ ਧਮੀਜਾ ਦੇ ਬੇਟੇ ਮੋਟਰਸਾਈਕਲ ਚਲਾ ਰਹੇ ਪ੍ਰਥਮ ਧਮੀਜਾ ਦੀ ਲੱਤ ਵਿਚ ਗੋਲੀ ਵੱਜ ਗਈ ਸੀ | ਉਸੇ ਸਮੇਂ ਸੁਨੀਲ ਕੁਮਾਰ ਧਮੀਜਾ ਨੇ ਗੋਲੀਆਂ ਚਲਾਉਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤ ਵਿਚ ਕਰ ਲਿਆ ਸੀ ਜਿਸ ਨੂੰ ਪੁਲਿਸ ਨੇ ਮੌਕੇ 'ਤੇ ਕਾਬੂ ਕਰ ਲਿਆ | ਅੱਜ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਬੀਤੇ ਦਿਨ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ 'ਤੇ ਹਮਲਾਵਾਰਾਂ ਵਲੋਂ ਹਮਲਾ ਕੀਤਾ ਗਿਆ ਸੀ ਉਸ ਦੀ ਅਸਲ ਸਚਾਈ ਇਹ ਹੈ ਕਿ ਅਸ਼ੋਕ ਧਮੀਜਾ ਦਾ ਹੀ ਇਕ ਭਰਾ ਜਤਿੰਦਰ ਸਿੰਘ ਉਰਫ਼ ਨੀਲਾ 'ਤੇ ਹਮਲਾਵਾਰਾਂ ਨੇ ਹਮਲਾ ਕਰਨਾ ਸੀ ਅਤੇ ਉਸ ਸਬੰਧੀ ਉਨ੍ਹਾਂ ਨੇ ਪਹਿਲਾਂ ਰੇਕੀ ਵੀ ਕੀਤੀ ਸੀ | ਪਰ ਭੁਲੇਖੇ ਦੇ ਵਿਚ ਜਿਉ ਹੀ ਉਕਤ ਪਰਿਵਾਰ ਦੇ ਮੈਂਬਰ ਘਰੋ ਬਾਹਰ ਨਿਕਲੇ ਤਾਂ ਉਕਤ ਹਮਲਾਵਾਰਾਂ ਨੇ ਜਤਿੰਦਰ ਨੀਲੇ ਦੇ ਭੁਲੇਖੇ ਉਨ੍ਹਾਂ ਦੇ ਗੋਲੀਆਂ ਚਲਾ ਦਿੱਤੀਆਂ | ਇਸ ਹੋਏ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਨੌਜਵਾਨ ਨੇ ਇੰਕਸ਼ਾਫ਼ ਕੀਤਾ ਕਿ ਉਹ ਹਰਿਆਣਾ ਦੇ ਲਾਰੈਂਸ ਬਿਸ਼ਨੋਈ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੂੰ ਗੋਲਡੀ ਬਰਾੜ ਜੋ ਕੈਨੇਡਾ ਵਿਚ ਰਹਿ ਕੇ ਆਪਣੀਆਂ ਸਰਗਰਮੀਆਂ ਚਲਾ ਰਿਹਾ ਹੈ ਉਨ੍ਹਾਂ ਦੇ ਆਦੇਸ਼ 'ਤੇ ਹੀ ਅੰਮਿ੍ਤਸਰ ਨਿਵਾਸੀ ਜੈਦ ਦੇ ਨਾਲ ਮਿਲ ਕੇ ਜਤਿੰਦਰ ਨੀਲਾ ਨੂੰ ਮਾਰ ਦੇਣ ਦੇ ਮਨਸੇ ਨਾਲ ਭੇਜਿਆ ਸੀ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤਾ ਗਿਆ ਨੌਜਵਾਨ ਸੋਨੰੂ ਪੁੱਤਰ ਰਾਮ ਕੁਮਾਰ ਵਾਸੀ ਹਰਿਆਣਾ ਦਾ ਅੱਤ ਲੋੜੀਂਦਾ ਮੁਜਰਮ ਹੈ ਅਤੇ ਇਸ 'ਤੇ ਵੱਖ-ਵੱਖ ਧਰਾਵਾਂ ਤਹਿਤ ਸੰਗੀਨ ਮਾਮਲੇ ਦਰਜ ਹਨ | ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਸੋਨੰੂ ਕੋਲੋਂ ਮੌਕੇ 'ਤੇ ਇਕ ਨਜਾਇਜ਼ ਰਿਵਾਲਵਰ, ਇਕ ਹਜਾਰ ਨਸ਼ੀਲੀਆਂ ਗੋਲੀਆਂ, ਦੋ ਮੈਗਜ਼ੀਨ ਵੀ ਬਰਾਮਦ ਹੋਏ ਹਨ ਅਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਹੋਰ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਐਸ.ਪੀ.(ਆਈ) ਰੁਪਿੰਦਰ ਕੌਰ ਭੱਟੀ, ਡੀ.ਐਸ.ਪੀ. ਸਿਟੀ ਜਸ਼ਨਦੀਪ ਸਿੰਘ ਗਿੱਲ ਹਾਜ਼ਰ ਸਨ |
ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਤੰਬੂ ਮਾਲ ਸਾਹਿਬ ਪਾਤਿਸ਼ਾਹੀ ਸੱਤਵੀਂ ਪਿੰਡ ਡਗਰੂ ਤੋਂ ...
ਠੱਠੀ ਭਾਈ, 2 ਦਸੰਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਵੱਖ-ਵੱਖ ਅਹੁਦਿਆਂ 'ਤੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਪਿੰਡ ਥਰਾਜ ਦੇ ਅਕਾਲੀ ਆਗੂ ਸਾਬਕਾ ਸਰਪੰਚ ਰਣਧੀਰ ਸਿੰਘ ਧਾਲੀਵਾਲ ਪਾਰਟੀ ...
ਬਾਘਾ ਪੁਰਾਣਾ, 2 ਦਸੰਬਰ (ਕਿ੍ਸ਼ਨ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ 'ਚ ਆਇਆ 100 ਸਾਲ ਪੂਰੇ ਹੋਣ 'ਤੇ ਪਾਰਟੀ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਮੁੱਚੀ ਹਾਈਕਮਾਂਡ ਦੇ ਸਹਿਯੋਗ ਨਾਲ ਵਰ੍ਹੇਗੰਢ ਮਨਾਈ ਜਾ ਰਹੀ ਹੈ | ਇਸ ਸਬੰਧੀ ਕਿਲੀ ਚਾਹਲਾਂ ...
ਬੱਧਨੀ ਕਲਾਂ, 2 ਦਸੰਬਰ (ਸੰਜੀਵ ਕੋਛੜ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੱਧਨੀ ਕਲਾਂ ਦੀ ਦਾਣਾ ਮੰਡੀ 'ਚ ਕੀਤੀ ਗਈ ਰੈਲੀ ਦੌਰਾਨ ਵੱਡੀ ਗਿਣਤੀ 'ਚ ਪਹੁੰਚੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਚੇਅਰਮੈਨ ...
ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)- ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਦੱਸਿਆ ਹੈ ਕਿ ਕੋਰੋਨਾ ਦਾ ਨਵਾਂ ਸਾਹਮਣੇ ਆਇਆ ਰੂਪ 'ਓਮਿਕਰੋਨ' ਅਜੇ ਤੱਕ ਦਾ ਸਭ ਤੋਂ ਵੱਧ ਫੈਲਾਅ ਵਾਲਾ ਕੋਰੋਨਾ ਵਾਇਰਸ ਸਿੱਧ ਹੋ ਸਕਦਾ ਹੈ। ਓਮਿਕਰੋਨ ਬਾਰੇ ਸ਼ੁਰੂਆਤੀ ਡਾਟੇ ...
ਜਲੰਧਰ, 2 ਦਸੰਬਰ (ਅ.ਬ)-ਦੂਜੇ ਦੇਸ਼ ਵਿਚ ਰਹਿਣ ਅਤੇ ਕੰਮ ਕਰਨ ਦੀ ਚਾਹ ਰੱਖਣਾ ਲਗਾਤਾਰ ਚਲਣ ਵਿਚ ਰਿਹਾ ਹੈ | ਵਿਦੇਸ਼ਾਂ 'ਚ ਜਾਣ ਵਾਲੇ ਲੋਕਾਂ ਦੀ ਇਕ ਵੱਡੀ ਤਾਦਾਦ ਹੈ, ਇਸ ਦੀ ਵਜ੍ਹਾ ਹੈ, ਉੱਥੇ ਕੰਮ ਦੇ ਬਿਹਤਰ ਮੌਕੇ ਅਤੇ ਉੱਚ ਜੀਵਨ ਪੱਧਰ ਦੀ ਉਪਲੱਬਧਤਾ | ਇੰਝ ਹੀ ਇਕ ...
ਬਾਘਾ ਪੁਰਾਣਾ, 2 ਦਸੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲਟਸ ਐਂਡ ਇਮੀਗ੍ਰੇਸ਼ਨ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਵਧੀਆ ਬੈਂਡ ...
ਬੱਧਨੀ ਕਲਾਂ, 2 ਦਸੰਬਰ (ਸੰਜੀਵ ਕੋਛੜ)-ਸਰਦੂਲ ਸਿੰਘ ਗਿੱਲ, ਸੁਰਿੰਦਰ ਸਿੰਘ ਗਿੱਲ ਦੇ ਬਹੁਤ ਹੀ ਸਤਿਕਾਰਯੋਗ ਪਿਤਾ ਅਤੇ ਅਜੀਤਪਾਲ ਸਿੰਘ ਰਣੀਆਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਚਾਚਾ ਫ਼ਤਿਹ ਸਿੰਘ ਗਿੱਲ ਜੋ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਕੇ ...
ਬਾਘਾ ਪੁਰਾਣਾ, 2 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਨਾਮਵਰ ਸ਼ਖ਼ਸੀਅਤ ਸਾਬਕਾ ਚੇਅਰਮੈਨ ਮੋਹਰ ਸਿੰਘ ਕੈਨੇਡੀਅਨ ਜਿਨ੍ਹਾਂ ਦੀ ਮਾਤਾ ਮੁਖ਼ਤਿਆਰ ਕੌਰ ਧਰਮ-ਪਤਨੀ ਸਾਬਕਾ ਸਰਪੰਚ ਸਵ: ਬੂਟਾ ਸਿੰਘ ਗਿੱਲ ਜੋ ਬੀਤੇ ਦਿਨੀਂ ਪ੍ਰਮਾਤਮਾ ਵਲੋਂ ...
ਕਿਸ਼ਨਪੁਰਾ ਕਲਾਂ, 2 ਦਸੰਬਰ (ਗਿੱਲ/ਕਲਸੀ)-ਪੰਥ ਦੀ ਮਹਾਨ ਹਸਤੀ, ਜਪੀ ਤਪੀ, ਵੈਰਾਗੀ ਤਿਆਗੀ, ਵਿੱਦਿਆ ਮਾਰਤੰਡ, ਸੱਚਖੰਡ ਵਾਸੀ ਸ੍ਰੀਮਾਨ ਸੰਤ ਗਿਆਨੀ ਮੋਹਣ ਸਿੰਘ ਭਿੰਡਰਾਂ ਵਾਲਿਆਂ ਦੀ ਪਹਿਲੀ ਬਰਸੀ ਸੰਪਰਦਾਇ ਭਿੰਡਰਾਂ ਟਕਸਾਲ ਦੇ ਮੁੱਖ ਅਸਥਾਨ ਗੁਰਦੁਆਰਾ ਸ੍ਰੀ ...
ਬਾਘਾ ਪੁਰਾਣਾ, 2 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰਾਂਟਾਂ ਦੇ ਗੱਫਿਆਂ ਨਾਲ ਹਲਕੇ 'ਚ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ ਜਾ ਰਿਹਾ ਹੈ ਪਰ ਵਿਰੋਧੀ ਪਾਰਟੀ ਦੇ ਆਗੂ ਇਨ੍ਹਾਂ ਵਿਕਾਸ ਕਾਰਜਾਂ ਤੋਂ ...
ਬਾਘਾ ਪੁਰਾਣਾ, 2 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਦੇ ਲੋਕਾਂ ਨੂੰ ਸਾਢੇ ਚਾਰ ਸਾਲ ਮੂੰਹ ਨਾ ਵਿਖਾਉਣ ਵਾਲੇ ਕਾਂਗਰਸੀ ਲੀਡਰ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣ ਕਾਰਨ ਮਹੀਨੇ 'ਚ ਤਿੰਨ ਵਾਰ ਜ਼ਿਲ੍ਹੇ 'ਚ ਰੈਲੀਆਂ ਕਰਨ ਲਈ ਮਜਬੂਰ ਹੋ ਗਏ ਹਨ | ਇਨ੍ਹਾਂ ...
ਬੱਧਨੀ ਕਲਾਂ, 2 ਦਸੰਬਰ (ਸੰਜੀਵ ਕੋਛੜ)-ਸੂਬਾ ਸਰਕਾਰ ਵਲੋਂ ਪੰਜਾਬ ਨਿਰਮਾਣ ਸਕੀਮ ਸਬੰਧੀ ਕਸਬਾ ਬੱਧਨੀ ਕਲਾਂ ਦੀ ਦਾਣਾ ਮੰਡੀ ਵਿਖੇ ਰੱਖੇ ਗਏ ਰਾਜ ਪੱਧਰੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਰਕੀਟ ਕਮੇਟੀ ਬੱਧਨੀ ਕਲਾਂ ...
ਧਰਮਕੋਟ, 2 ਦਸੰਬਰ (ਪਰਮਜੀਤ ਸਿੰਘ)-ਗੋਲਡਨ ਐਜੂਕੇਸ਼ਨ ਧਰਮਕੋਟ ਸ਼ਹਿਰ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਸੁਭਾਸ਼ ਪਲਤਾ ਨੇ ਦੱਸਿਆ ਕਿ ਪੀ.ਟੀ.ਈ. ਦੀ ਹੋਈ ਪ੍ਰੀਖਿਆ ਵਿਚ ਆਉਸ਼ ਭਾਰਦਵਾਜ ਪੁੱਤਰ ਪੁਨੀਤ ਕੁਮਾਰ ਭਾਰਦਵਾਜ ...
ਠੱਠੀ ਭਾਈ, 2 ਦਸੰਬਰ (ਜਗਰੂਪ ਸਿੰਘ ਮਠਾੜੂ)-ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਮੋਗਾ ਜ਼ੋਨ ਦੇ ਕਰਵਾਏ ਗੁਰਮਤਿ ਮੁਕਾਬਲਿਆਂ ਵਿਚ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੇ ਵਿਦਿਆਰਥੀਆਂ ਨੇ ਮੈਡਮ ਬਲਜੀਤ ਕੌਰ ਦੀ ਅਗਵਾਈ ਹੇਠ ਭਾਗ ਲਿਆ | ਸਕੂਲ ਦੇ ਹੋਣਹਾਰ ...
ਕੋਟ ਈਸੇ ਖਾਂ, 2 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਵਲੰਟੀਅਰਾਂ ਨੂੰ ...
ਕੋਟ ਈਸੇ ਖਾਂ, 2 ਦਸੰਬਰ (ਨਿਰਮਲ ਸਿੰਘ ਕਾਲੜਾ)-ਡੀ. ਏ. ਵੀ. ਕੇ.ਆਰ.ਬੀ. ਸਕੂਲ ਕੋਟ ਈਸੇ ਖਾਂ ਵਿਖੇ ਪਿ੍ੰਸੀਪਲ ਸਤਪਾਲ ਅੱਤਰੀ ਦੀ ਰਹਿਨੁਮਾਈ ਹੇਠ ਬੱਚਿਆਂ ਦੇ ਸਕੂਲ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ | ਜਿਸ 'ਚ ਨਰਸਰੀ ਤੇ ਦੂਸਰੀ ਕਲਾਸ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ...
ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਓਪਨ ਵਰਕ ਪਰਮਿਟ ਰਾਹੀ ਕੈਨੇਡਾ ਜਾਣ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ | ਪਿਛਲੇ ਦਿਨਾਂ ਵਿਚ ਸੰਸਥਾ ਅਨੇਕਾਂ ਹੀ ਓਪਨ ਵਰਕ ਪਰਮਿਟ ਰਾਹੀ ਨੌਜਵਾਨਾਂ ਨੂੰ ਕੈਨੇਡਾ ਦਾ ...
ਨਿਹਾਲ ਸਿੰਘ ਵਾਲਾ, 2 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਸ੍ਰੀਮਾਨ ਸੰਤ ਸੁਆਮੀ ਮਿੱਤ ਸਿੰਘ ਜੀ ਲੋਪੋ ਵਾਲਿਆਂ ਦੀ 71ਵੀਂ ਅਤੇ ਸੁਆਮੀ ਸੰਤ ਜ਼ੋਰਾ ਸਿੰਘ ਦੀ 16ਵੀਂ ਬਰਸੀ 6 ਦਸੰਬਰ ਨੂੰ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ (ਮੋਗਾ) ਮੌਜੂਦਾ ਮੁਖੀ ਸੁਆਮੀ ਸੰਤ ਬਾਬਾ ...
ਬਾਘਾ ਪੁਰਾਣਾ, 2 ਦਸੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਕੂਲ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਵਿਦੇਸ਼ ਜਾ ਜਾ ਕੇ ਸੁਨਹਿਰਾ ਭਵਿੱਖ ਬਣਾ ਰਹੇ ਹਨ | ਇਸੇ ਲੜੀ ਤਹਿਤ ...
ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨੌਜਵਾਨ ਵਰਗ ਵਿਚ ਸਤਿਕਾਰੇ ਜਾਂਦੇ ਨਿਹਾਲ ਸਿੰਘ ਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੱਧਨੀ ਕਲਾਂ ਫੇਰੀ ਦੌਰਾਨ ਸਿਆਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX