ਬਠਿੰਡਾ, 2 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲ੍ਹੇ ਅੰਦਰ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੇ ਸਹਿਯੋਗ ਨਾਲ ਜਜ਼ਬੇ ਤੇ ਜਜ਼ਬਾਤ ਨਾਲ ਹੀ ਮੁਲਕ ਨੂੰ ਬੇਹਤਰ ਬਣਾਇਆ ਜਾ ਸਕਦਾ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਫੰਡਾਂ ਦੀ ਵਰਤੋਂ ਪਾਰਦਰਸ਼ੀ ਢੰਗ ਨਾਲ ਬਿਨ੍ਹਾਂ ਕਿਸੇ ਦੇਰੀ ਦੇ ਕੀਤੀ ਜਾਵੇ | ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ 15 ਦਸੰਬਰ ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣੇ ਯਕੀਨੀ ਬਣਾਏ ਜਾਣ | ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਵਿੱਤ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਤਹਿ ਸਮੇਂ ਅਨੁਸਾਰ ਪੂਰਾ ਕੀਤਾ ਜਾਵੇਗਾ | ਇਸ ਮੌਕੇ ਵਿੱਤ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਚੱਲ ਰਹੇ ਤੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੀਆਂ ਪ੍ਰਾਪਤ ਰਿਪੋਰਟਾਂ ਨੂੰ ਬਾਰੀਕੀ ਨਾਲ ਵਾਚਿਆ | ਸ. ਬਾਦਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਵਿਕਾਸ ਕਰਵਾਏ ਜਾਣ, ਜਿਨ੍ਹਾਂ ਨੂੰ ਘੱਟੋ-ਘੱਟ 40 ਸਾਲਾਂ ਤੱਕ ਮੁਰੰਮਤ ਕਰਵਾਉਣ ਦੀ ਲੋੜ ਨਾ ਪਵੇ | ਆਖਿਰ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨੇ ਵਿੱਤ ਮੰਤਰੀ ਦਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਕਾਇਆ ਕਲਪ ਕਰਨ 'ਤੇ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਵਿਸ਼ੇਸ਼ ਯਤਨਾਂ ਸਦਕਾ ਬਠਿੰਡਾ ਦਿਹਾਤੀ ਅਤੇ ਤਲਵੰਡੀ ਸਾਬੋ ਹਲਕੇ ਲਈ 15-15 ਕਰੋੜ ਰੁਪਏ ਤੇ ਬਠਿੰਡਾ ਸ਼ਹਿਰੀ, ਮੌੜ ਅਤੇ ਭੁੱਚੋ ਹਲਕੇ ਲਈ 5-5 ਕਰੋੜ ਰੁਪਏ ਦੀ ਗ੍ਰਾਂਟ ਵੱਖ-ਵੱਖ ਵਿਕਾਸ ਕਾਰਜਾਂ ਲਈ ਪ੍ਰਾਪਤ ਹੋ ਚੁੱਕੀ ਹੈ, ਜਿਸ ਨੂੰ ਜਲਦੀ ਹੀ ਸਬੰਧਿਤ ਵਿਧਾਇਕਾਂ ਆਦਿ ਤੋਂ ਪ੍ਰਪੋਜ਼ਲਾਂ ਲੈ ਕੇ ਹਲਕਿਆਂ ਦੇ ਵਿਕਾਸ ਲਈ ਜਾਰੀ ਕਰ ਦਿੱਤਾ ਜਾਵੇਗਾ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਪਾਲ ਸਿੰਘ ਬਾਜਵਾ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸਡੀਐਮ ਕੰਵਰਜੀਤ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ ਰਵਿੰਦਰ ਪਾਲ ਦੱਤਾ, ਸਹਾਇਕ ਖੋਜ ਅਫ਼ਸਰ ਰਣਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਪਵਨ ਮਾਨੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ |
ਰਾਮਾਂ ਮੰਡੀ, 2 ਦਸੰਬਰ (ਤਰਸੇਮ ਸਿੰਗਲਾ)-ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਲੋਂ ਦਿੱਤੇ ਗਏ ਬਿਆਨ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਰੀਬ 700 ਕਿਸਾਨਾਂ 'ਚੋਂ ਉਨ੍ਹਾਂ ਦੇ ਰਿਕਾਰਡ ਵਿਚ ਇਕ ਵੀ ਕਿਸਾਨ ਦਾ ਨਾਮ ਦਰਜ ਨਹੀਂ ਹੈ ਦੀ ਨਿੰਦਾ ਕਰਦੇ ...
ਭਗਤਾ ਭਾਈਕਾ, 2 ਦਸੰਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਅਤੇ ਦਿੱਲੀ ਦੇ ਸਿੱਖਿਆ ਢਾਂਚੇ ਅਤੇ ਸਕੂਲਾਂ ਦੀ ਕਾਰਗੁਜ਼ਾਰੀ ਸਬੰਧੀ ਸੂਬੇ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵਿਚਾਲੇ ਚੱਲ ਰਹੇ ਮੁਕਾਬਲੇ ਨੂੰ ਲੈ ਕੇ ਹੁਣ ...
ਬਠਿੰਡਾ, 2 ਦਸੰਬਰ (ਸੱਤਪਾਲ ਸਿੰਘ ਸਿਵੀਆਂ)-'ਕੋਟਫੱਤਾ ਬਲੀ ਕਾਂਡ' ਮਾਮਲੇ ਦੇ ਚੱਲ ਰਹੇ ਅਦਾਲਤੀ ਮੁਕੱਦਮੇ ਦੀ ਅਗਲੀ ਸੁਣਵਾਈ 23 ਦਸੰਬਰ ਨੂੰ ਤੈਅ ਕੀਤੀ ਗਈ ਹੈ, ਜਿਸ ਵਿਚ ਮੁਕੱਦਮੇ ਦੀ ਪੈਰਵਾਈ ਕਰ ਰਹੀ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਗਵਾਹੀ ਨਿਸ਼ਚਿਤ ਕੀਤੀ ਗਈ ਹੈ | ...
ਬਠਿੰਡਾ, 2 ਦਸੰਬਰ (ਵੀਰਪਾਲ ਸਿੰਘ)-ਬਾਬਾ ਦੀਪ ਸਿੰਘ ਨਗਰ ਬਠਿੰਡਾ ਵਿਖੇ ਇਕ ਕਬਾੜ ਦੇ ਗੋਦਾਮ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਸਵੇਰੇ 8:30 ਵਜੇ ਫਾਇਰ ਬਿ੍ਗੇਡ ਦਫ਼ਤਰ ਵਿਖੇ ਫ਼ੋਨ 'ਤੇ ਬਾਬਾ ਦੀਪ ਸਿੰਘ ...
ਸੰਗਤ ਮੰਡੀ, 2 ਦਸੰਬਰ (ਅੰਮਿ੍ਤਪਾਲ ਸ਼ਰਮਾ)-ਪਾਵਰਕਾਮ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਪੇ-ਬੈਂਡ ਦਾ ਸਰਕੂਲਰ ਜਾਰੀ ਕਰਨ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਸਮਾਪਤ ਕਰ ਦਿੱਤੀ ਹੈ | ਸਬ-ਡਵੀਜ਼ਨ ਸੰਗਤ ਦੇ ਟੈਕਨੀਕਲ ਸਰਵਿਸ ਯੂਨੀਅਨ ...
ਲਹਿਰਾ ਮੁਹੱਬਤ, 2 ਦਸੰਬਰ (ਸੁਖਪਾਲ ਸਿੰਘ ਸੁੱਖੀ/ਭੀਮ ਸੈਨ ਹਦਵਾਰੀਆ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਆਊਟ ਸੋਰਸ ਠੇਕਾ ਮੁਲਾਜ਼ਮਾਂ ਵਲੋਂ ਵਿਭਾਗਾਂ ਵਿਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ 30 ਨਵੰਬਰ ਨੂੰ ਪੰਜਾਬ 'ਚ ਦੋ ...
ਬਠਿੰਡਾ, 2 ਦਸੰਬਰ (ਵੀਰਪਾਲ ਸਿੰਘ)-ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਕੱਚੇ ਕਾਮਿਆਂ ਦੀ ਜਥੇਬੰਦੀ ਵਲੋਂ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢੇ ਜਾਣ 'ਤੇ ਭਲਕੇ ਪੰਜਾਬ ਭਰ ਦੇ ਸਾਰੇ ਬੱਸ ਸਟੈਂਡਾਂ ਨੂੰ ਬੰਦ ਕਰਨ ...
ਬਠਿੰਡਾ, 2 ਦਸੰਬਰ (ਅਵਤਾਰ ਸਿੰਘ)-ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਸਮੂਹ ਮੈਂਬਰਾਂ ਵਲੋਂ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਕਰਦਿਆਂ ਕਿਹਾ ਕਿ ਸਟੇਟ ਬਾਡੀ ਦੀਆਂ ਪੰਜਾਬ ਸਰਕਾਰ ...
ਰਾਮਾਂ ਮੰਡੀ, 2 ਦਸੰਬਰ (ਤਰਸੇਮ ਸਿੰਗਲਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੀਤੇ ਦਿਨੀਂ ਕੇਬਲ ਚਾਰਜ ਦੇ ਰੇਟ 350 ਰੁਪਏ ਪ੍ਰਤੀ ਮਹੀਨਾ ਤੋਂ ਰਿਆਇਤ ਕਰਕੇ 100 ਰੁਪਏ ਕਰਨ ਦਾ ਐਲਾਨ ਨਿਰ੍ਹਾ ਝੂਠ ਦਾ ਪਲੰਦਾ ਸਾਬਤ ਹੋਇਆ ਹੈ | ਇਹ ਦੋਸ਼ ਲਗਾਉਂਦੇ ਹੋਏ ਆੜਤੀ ...
ਬਠਿੰਡਾ, 2 ਦਸੰਬਰ (ਅਵਤਾਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 (ਚਾਰ ਸੌ) ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋ ਦਿਨਾਂ ਦਾ ਅੰਮਿ੍ਤ ਵੇਲੇ 5 ਵਜੇ ਤੋਂ 7 ...
ਤਲਵੰਡੀ ਸਾਬੋ, 2 ਦਸੰਬਰ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ, ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਡਾਇਰੈਕਟਰ ਵਜੋਂ ਅੱਜ ਡਾ. ਜਸਬੀਰ ਸਿੰਘ ਹੁੰਦਲ ਨੇ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ | ਉਨ੍ਹਾਂ ਦੇ ਅਹੁਦਾ ...
ਭਗਤਾ ਭਾਈਕਾ, 2 ਦਸੰਬਰ (ਸੁਖਪਾਲ ਸਿੰਘ ਸੋਨੀ)-ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਨਿਠੱਲੀ ਕਾਰਗੁਜ਼ਾਰੀ ਤੋਂ ਸੂਬੇ ਦਾ ਹਰ ਵਰਗ ਨਿਰਾਸ਼ ਹੈ | ਸੂਬੇ ਦੇ ਲੋਕ ਬੇਸਬਰੀ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ | ਲੋਕਾਂ ਦੇ ...
ਬਠਿੰਡਾ, 2 ਦਸੰਬਰ (ਅਵਤਾਰ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਬੀ.ਐਂਡ.ਆਰ. ਅਤੇ ਸਿੰਚਾਈ ਵਿਭਾਗ ਪੰਜਾਬ ਦੇ ਕਰਮਚਾਰੀਆਂ ਨਾਲ ਸਬੰਧ ਰੱਖਦੀਆਂ ਵੱਖ-ਵੱਖ ਜਥੇਬੰਦੀਆਂ 'ਤੇ ਆਧਾਰਿਤ ਬਣੀ ਪੀ.ਡਬਲਿਊ.ਡੀ. ਜਲ ...
ਮਹਿਮਾ ਸਰਜਾ, 2 ਦਸੰਬਰ (ਰਾਮਜੀਤ ਸ਼ਰਮਾ)-3807 ਸਿੱਖਿਆ ਪ੍ਰੋਵਾਈਡਰ ਉੱਚ ਯੋਗਤਾ ਪ੍ਰਾਪਤ ਅਧਿਆਪਕ ਮੌਜੂਦਾ ਕਾਂਗਰਸ ਸਰਕਾਰ ਵਲੋਂ ਰੈਗੂਲਾਈਜੇਸ਼ਨ ਐਕਟ 2021 ਲੰਬੇ ਸਮੇਂ ਤੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਬਜਾਏ ਗੋਲਮੋਲ ਨੀਤੀ ਤਹਿਤ ਮਾਨਸਿਕਤਾ ਤੌਰ 'ਤੇ ...
ਭੁੱਚੋ ਮੰਡੀ, 2 ਦਸੰਬਰ (ਪਰਵਿੰਦਰ ਸਿੰਘ ਜੌੜਾ)-ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕ ਯੂਨੀਅਨ ਵਲੋਂ ਮੰਗ ਕੀਤੀ ਗਈ ਹੈ ਕਿ ਸੂਬਾ ਸਰਕਾਰ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀਆਂ ਸਾਰੀਆਂ 5 ਹਜ਼ਾਰ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰੇ | ਯੂਨੀਅਨ ਦੀ ਜ਼ਿਲ੍ਹਾ ...
ਕੋਟਫੱਤਾ, 2 ਦਸੰਬਰ (ਰਣਜੀਤ ਸਿੰਘ ਬੁੱਟਰ)-ਕਹਿੰਦੇ ਨੇ ਕਿ ਜੇ ਹੌਂਸਲੇ ਬੁਲੰਦ ਹੋਣ ਤਾਂ ਸਫਲਤਾ ਜ਼ਰੂਰ ਪੈਰ ਚੁੰਮਦੀ ਹੈ | ਸਿਗਾਰਾ ਸਟੇਡੀਅਮ ਵਿਚ ਹੋਈਆਂ ਮਾਸਟਰਸ ਅਥਲੈਟਿਕਸ ਚੈਂਪੀਅਨਸਪਿ ਜੋ ਉੱਤਰ ਪ੍ਦੇਸ਼ ਦੇ ਵਾਰਾਨਸੀ ਸ਼ਹਿਰ ਵਿਚ 27 ਨਵੰਬਰ ਤੋਂ 30 ਨਵੰਬਰ ਤੱਕ ...
ਤਲਵੰਡੀ ਸਾਬੋ, 2 ਦਸੰਬਰ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਕਾਸ਼ੀ ਕੈਂਪਸ ਦੇ ਬਿਜ਼ਨੈੱਸ ਸਟੱਡੀਜ਼ ਵਿਭਾਗ ਵਲੋਂ ਪੁਰਾਣੇ ਵਿਦਿਆਰਥੀਆਂ ਨਾਲ ਸੰਪਰਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਵਿਭਾਗ ਦੇ ਮੁਖੀ ਡਾ. ਆਨੰਦ ਬਾਂਸਲ ਨੇ ਦੱਸਿਆ ...
ਬਠਿੰਡਾ, 2 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਐੱਸ.ਐੱਸ.ਡੀ.ਗਰਲਜ਼ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟਾਂ ਅਤੇ ਰੈਡ ਰਿਬਨ ਕਲੱਬ ਵਲੋਂ ਏਡਜ਼ ਦਿਵਸ ਮਨਾਇਆ ਗਿਆ | ਇਹ ਕਾਲਜ ਪਿ੍ੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ. ਡਾ. ਊਸ਼ਾ ਸ਼ਰਮਾ ਤੇ ...
ਭਗਤਾ ਭਾਈਕਾ, 2 ਦਸੰਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਵਿਖੇ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਡਾਕਟਰ ਸਾਥੀਆ ਨੂੰ ਆ ਰਹੀਆ ...
ਸੰਗਤ ਮੰਡੀ, 2 ਦਸੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਪ੍ਰਭਾਵਸ਼ਾਲੀ ਦੌਰਾ ਕੀਤਾ | ਹਲਕੇ ਦੇ ਪਿੰਡ ...
ਤਲਵੰਡੀ ਸਾਬੋ, 2 ਦਸੰਬਰ (ਰਵਜੋਤ ਸਿੰਘ ਰਾਹੀ)-ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਵਿਧਾਨਸਭਾ ਹਲਕਾ ਤਲਵੰਡੀ ਸਾਬੋ ਦੇ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ | ਮੁੱਖ ...
ਭਗਤਾ ਭਾਈਕਾ, 2 ਦਸੰਬਰ (ਸੁਖਪਾਲ ਸਿੰਘ ਸੋਨੀ)-ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਨਜ਼ਦੀਕੀ ਰਿਸ਼ਤੇਦਾਰ ਡਾ. ਅਵਤਾਰ ਸਿੰਘ ਸਿੱਧੂ ਦੀ ਧਰਮ ਪਤਨੀ ਸਵਰਗੀ ਮਹਿੰਦਰ ਕੌਰ ...
ਬਠਿੰਡਾ, 2 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ...
ਬਾਲਿਆਂਵਾਲੀ, 2 ਦਸੰਬਰ (ਕੁਲਦੀਪ ਮਤਵਾਲਾ)-ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਹਲਕਾ ਮੌੜ ਦੇ ਪਿੰਡ ਗਿੱਲ ਖ਼ੁਰਦ 'ਚ ਸਿਆਸੀ ਪੱਖ ਤੋਂ ਅਹਿਮ ਰਸੂਖ਼ ਰੱਖਣ ਵਾਲੇ ਰਣਜੀਤ ਸਿੰਘ ਗਿੱਲ ਨੇ ਜ਼ਿਲ੍ਹਾ ਬਠਿੰਡਾ ਦੇ ਯੂਥ ਪ੍ਰਧਾਨ ਸੰਦੀਪ ਸਿੰਘ ...
ਬਾਲਿਆਂਵਾਲੀ, 2 ਦਸੰਬਰ (ਕੁਲਦੀਪ ਮਤਵਾਲਾ)-ਵਿਧਾਨ ਸਭਾ ਹਲਕਾ ਮੌੜ 'ਚ ਅਹਿਮ ਰਸੂਖ਼ ਰੱਖਣ ਵਾਲੇ ਬੇਦਾਗ਼ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਟਕਸਾਲੀ ਅਕਾਲੀ ਆਗੂ ਬਲਵੀਰ ਸਿੰਘ ਚਾਉਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਚਾਉਕੇ ਵੱਲੋਂ ਸ਼ੋ੍ਰਮਣੀ ਅਕਾਲੀ ਦਲ (ਬ) ਪਾਰਟੀ 'ਚ ...
ਬਠਿੰਡਾ, 2 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੈਸ਼ਨ 2017-18 ਦਾ ਸਪੋਰਟਸ ਇਨਾਮ ਵੰਡ ਸਮਾਰੋਹ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਕਰਵਾਇਆ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਯੂਨੀਵਰਸਿਟੀ ...
ਨਥਾਣਾ, 2 ਦਸੰਬਰ (ਗੁਰਦਰਸ਼ਨ ਲੁੱਧੜ)- ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨਥਾਣਾ ਡਾ. ਬਹਾਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਗੰਗਾ ਦੇ ਆਂਗਣਵਾੜੀ ਸੈਂਟਰ ਵਿਖੇ ਅਨੀਮੀਆ ਦਿਵਸ ਮਨਾਇਆ ਗਿਆ | ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਕਰਮਚਾਰਨਾਂ ਨੇ ਇਕੱਤਰ ...
ਭਗਤਾ ਭਾਈਕਾ, 2 ਦਸੰਬਰ (ਸੁਖਪਾਲ ਸਿੰਘ ਸੋਨੀ)-ਭਾਈ ਬਹਿਲ ਹਾਕੀ ਅਕੈਡਮੀ ਭਗਤਾ ਭਾਈਕਾ ਵਲੋਂ 2022 ਵਿਚ ਹੋਣ ਵਾਲੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਸਬ ਜੂਨੀਅਰ (ਲੜਕੇ-ਲੜਕੀਆਂ) ਦੀਆਂ ਹਾਕੀ ਟੀਮਾਂ ਤਿਆਰ ਕਰਨ ਲਈ 7 ਅਤੇ 8 ਦਸੰਬਰ ਨੂੰ ਖਿਡਾਰੀਆਂ ਦੇ ਟਰਾਇਲ ਲਏ ਜਾ ਰਹੇ ...
ਬਠਿੰਡਾ, 2 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਇਕ ਨੌਜਵਾਨ ਨੂੰ ਨਸ਼ੇ ਦੀ ਵੱਧ ਮਾਤਰਾ ਦੇ ਕੇ ਮੌਤ ਦੇ ਮੂੰਹ 'ਚ ਧੱਕਣ ਵਾਲੇ ਵਿਅਕਤੀਆਂ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ ਪੁਲਿਸ ਅਧਿਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ...
ਬਠਿੰਡਾ, 2 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ ਤੋਂ ਛੁੱਟੀ (ਪੈਰੋਲ) ਦੇ ਗਿਆ ਇਕ ਵਿਅਕਤੀ ਮੁੜ ਜੇਲ੍ਹ ਨਹੀਂ ਪਹੁੰਚਿਆ ਹੈ, ਜਿਸ ਖ਼ਿਲਾਫ਼ ਜੇਲ੍ਹ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ ...
ਬਾਲਿਆਂਵਾਲੀ, 2 ਦਸੰਬਰ (ਕੁਲਦੀਪ ਮਤਵਾਲਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਸੂਬੇ ਭਰ ਵਿਚ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਦੀ ਸ਼ੁਰੂਆਤ ਕਰਨ ਦੇ ਨਿਰਦੇਸ਼ ...
ਬਠਿੰਡਾ, 2 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀ.ਆਈ.ਏ. ਸਟਾਫ਼-1, ਬਠਿੰਡਾ ਦੀ ਟੀਮ ਨੇ ਬਠਿੰਡਾ ਜ਼ਿਲ੍ਹੇ ਵਿਚ ਕਿਸੇ ਸਿਆਸੀ ਜਾਂ ਧਾਰਮਿਕ ਆਗੂ ਨੂੰ ਨੁਕਸਾਨ ਪਹੁੰਚਾ ਕੇ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ 3 ਜਣਿਆਂ ਨੂੰ ...
ਬਠਿੰਡਾ, 2 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਪੀ.ਆਰ.ਟੀ.ਸੀ. ਦੇ ਨਵ-ਨਿਯੁਕਤ ਚੇਅਰਮੈਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਵਲੋਂ ਅੱਜ ਬਠਿੰਡਾ ਬੱਸ ਅੱਡੇ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਬੱਸ ਅੱਡੇ ਅੰਦਰ ਖੜ੍ਹੀਆਂ ਬੱਸਾਂ ਤੋਂ ਇਲਾਵਾ ਪੀ.ਆਰ.ਟੀ.ਸੀ. ਡੀਪੂ ਤੇ ...
ਬਠਿੰਡਾ, 2 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ, ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵਲੋਂ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਸੀਨੀਅਰ ਵਰਕਰ ਸਵਰਨ ਸਿੰਘ ਆਕਲੀਆ ਨੂੰ ਕਿਸਾਨ ਵਿੰਗ ਦਾ ...
ਬਠਿੰਡਾ, 2 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦਸਮੇਸ਼ ਸਪੋਰਟਸ ਕਲੱਬ, ਪ੍ਰਤਾਪ ਨਗਰ, ਬਠਿੰਡਾ ਵਲੋਂ ਅੰਡਰ-15 ਉਮਰ ਵਰਗ ਦੀ ਪਹਿਲੀ ਫੁੱਟਬਾਲ ਲੀਗ ਸਥਾਨਕ ਰੇਲਵੇ ਗਰਾਊਾਡ ਵਿਚ ਕਰਵਾਈ ਗਈ, ਜਿਸ ਲੜਕਿਆਂ ਦੀਆਂ ਕਈ ਟੀਮਾਂ ਨੇ ਭਾਗ ਲਿਆ | ਲੀਗ ਵਿਚ ਸ਼ਾਨਦਾਰ ਜਿੱਤਾਂ ...
ਮੌੜ ਮੰਡੀ, 2 ਦਸੰਬਰ (ਗੁਰਜੀਤ ਸਿੰਘ ਕਮਾਲੂ)-ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਪਾਖਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਕਮ ਬੀ ਟੀ ਟੀ ਕਨਵੀਨਰ ਡਾ. ਡੂਗਰ ਸਿੰਘ ਬਰਾੜ ਦੀ ਅਗਵਾਈ ਹੇਠ ਬਲਾਕ ਮੌੜ ਦੇ ਪਿੰਡ ਮੌੜ ਕਲਾ ਵਿਖੇ ਆਤਮਾ ਸਕੀਮ ...
ਭੁੱਚੋ ਮੰਡੀ, 2 ਦਸੰਬਰ (ਪਰਵਿੰਦਰ ਸਿੰਘ ਜੌੜਾ)-ਖੇਤ ਮਜ਼ਦੂਰਾਂ ਵਲੋਂ 12 ਦਸੰਬਰ ਨੂੰ ਜੇਠੂਕੇ ਰੇਲਵੇ ਸਟੇਸ਼ਨ 'ਤੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ | ਮਜ਼ਦੂਰ ਵਰਗ ਵਿਚ ਇਸ ਗੱਲ ਦਾ ਡਾਹਢਾ ਰੋਸ ਪਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ...
ਸੰਗਤ ਮੰਡੀ, 2 ਦਸੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਬਾਦਲ ਸੜਕ ਦੀ ਖ਼ਸਤਾ ਹਾਲਤ ਬਾਰੇ 'ਅਜੀਤ' ਵਲੋਂ ਚੁੱਕੇ ਮੁੱਦੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਨਵੀਨੀਕਰਨ ਦਾ ਕੰਮ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਨੰਨ੍ਹੀ ਛਾਂ ਚੌਕ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX