ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਹਰਭਜਨ ਸਿੰਘ ਸ਼ਤਾਬਦੀ ਸਮਰਪਿਤ ਸੈਮੀਨਾਰ ਕੀਤਾ ਗਿਆ, ਜਿਸ 'ਚ ਸ਼ੁਰੂਆਤ ਕਰਦੇ ਹੋਏ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵੀ ਰਵਿੰਦਰ ਨੇ ਸੈਮੀਨਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਾਹਿਤ ਅਕਾਦਮੀ ਦੇ ਸਕੱਤਰ ਕੇ. ਸ੍ਰੀਨਿਵਾਸ ਰਾਓ ਨੇ ਹਰਿਭਜਨ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਡਾ. ਵਨੀਤਾ ਨੇ ਹਰਿਭਜਨ ਸਿੰਘ ਬਾਰੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿਚ ਆਲੋਚਨਾ ਦੀਆਂ ਨਵੀਆਂ ਪੈੜਾ ਦੀ ਸ਼ੁਰੂਆਤ ਕੀਤੀ | ਸੁਰਜੀਤ ਪਾਤਰ ਨੇ ਕਿਹਾ ਕਿ ਹਰਿਭਜਨ ਸਿੰਘ ਲੰਬੇ ਸੰਘਰਸ਼ ਵਿਚੋਂ ਨਿਕਲੇ ਅਤੇ ਉਹ ਕਵੀ ਸਮੀਖਿਆ, ਸੰਗੀਤਕਰਾ ਤੇ ਵੱਡੇ ਬੁਲਾਰੇ ਸਨ | ਡਾ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਅਸੀਂ ਭਾਰਤੀ ਲੋਕ ਆਪਣੇ ਸੁਖਨਵਰਾਂ ਲੋਕਾਂ ਨੂੰ ਨਹੀਂ ਸੰਭਾਲ ਸਕੇ ਅਤੇ ਉਨ੍ਹਾਂ ਬਾਰੇ ਇਕ ਵੀ ਵੱਡਾ ਦਸਤਾਵੇਜ਼ ਸਥਾਪਿਤ ਨਹੀਂ ਕਰ ਸਕੇ | ਦਿੱਲੀ ਯੂਨੀਵਰਸਿਟੀ ਦੇ ਪ੍ਰੋ: ਵਾਈਸ ਚਾਂਸਲਰ ਪੀ.ਵੀ. ਜੋਸ਼ੀ ਨੇ ਹਰਿਭਜਨ ਸਿੰਘ ਦੀ ਦਿੱਲੀ ਯੂਨੀਵਰਸਿਟੀ ਵਿਚ ਰਹੀ ਭੂਮਿਕਾ ਤੋਂ ਜਾਣੂ ਕਰਵਾਇਆ | ਡਾ. ਹਰਿਭਜਨ ਸਿੰਘ ਤੋਂ ਸਿੱਖਣ ਵਾਲੀ ਜਿਹੜੀ ਗੱਲ ਹੈ ਕਿ ਇਕੋ ਸਮੇਂ ਕਈ ਵਿਧਾਵਾਂ ਨੂੰ ਪੜ੍ਹਨ ਅਤੇ ਲਿਖਣ ਲਈ ਇਕ ਵੱਡਾ ਪਾਠਕ ਹੋਣਾ ਜ਼ਰੂਰੀ ਹੈ | ਅਨੁਪਮ ਤਿਵਾੜੀ ਨੇ ਪਹਿਲੇ ਸੈਸ਼ਨ ਦੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ | ਸੈਮੀਨਾਰ ਦੇ ਦੂਸਰੇ ਸੈਸ਼ਨ ਵਿਚ ਰਵਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਹਰਿਭਜਨ ਸਿੰਘ ਦੇ ਸਾਹਿਤ ਬਾਰੇ ਖੋਜ ਪੱਤਰ ਪੜ੍ਹੇ ਅਤੇ ਇਸ ਦੀ ਪ੍ਰਧਾਨਗੀ ਡਾ. ਯੋਗਰਾਜ ਨੇ ਕੀਤੀ | ਇਸ ਵਿਚ ਰਮਿੰਦਰ ਕੌਰ, ਨਰੇਸ਼ ਕੁਮਾਰ ਆਤਮ ਸਿੰਘ ਰੰਧਾਵਾ ਤੇ ਦਵਿੰਦਰ ਸੈਫ਼ੀ ਨੇ ਖੋਜ ਪੱਤਰ ਪੇਸ਼ ਕੀਤੇ | ਡਾ. ਸਤਿੰਦਰ ਸਿੰਘ ਦੁਆਰਾ ਰਚਿਤ ਡਾ. ਹਰਿਭਜਨ ਸਿੰਘ ਮੋਨੋਗ੍ਰਾਫ਼ ਅਤੇ ਪ੍ਰੋ: ਰਵੀ ਰਵਿੰਦਰ, ਡਾ. ਸੁਖਦੇਵ ਸਿੰਘ ਅਤੇ ਡਾ. ਹਰੀਸ਼ ਦੁਆਰਾ ਰਚਿਤ ਪੁਸਤਕ ਗੁਰੂ ਤੇਗ ਬਹਾਦਰ ਇਕ ਪੁਸਤਕਾਵਲੀ ਸੁਰਜੀਤ ਪਾਤਰ ਨੇ ਜਾਰੀ ਕੀਤੀ |
ਨਵੀਂ ਦਿੱਲੀ 2 ਦਸੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਇਸਤਰੀ ਵਿੰਗ ਦੀ ਕਾਨੂੰਨੀ ਸਲਾਹਕਾਰ ਐਡਵੋਕੇਟ ਰਵਿੰਦਰ ਕੌਰ ਨੇ ਦੱਸਿਆ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਵੱਖ-ਵੱਖ ਅਦਾਲਤਾਂ 'ਚ ਕਿਸਾਨਾਂ 'ਤੇ ਚਲ ਰਹੇ ਕੇਸਾਂ ਨੂੰ ਰੱਦ ਹੋਣ ਤੱਕ ...
ਨਵੀਂ ਦਿੱਲੀ 2 ਦਸੰਬਰ (ਜਗਤਾਰ ਸਿੰਘ) - ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਅਸਤੀਫਾ ਦੇਣ ਉਪਰੰਤ ਨਿਯਮਾਂ ਮੁਤਾਬਿਕ ਕਮੇਟੀ ਦਾ ਕੰਮਕਾਜ ਜੂਨੀਅਰ ਮੀਤ ਪ੍ਰਧਾਨ ...
ਨਵੀਂ ਦਿੱਲੀ 2 ਦਸੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਦੀ ਭਾਜਪਾ 'ਚ ਸ਼ਮੂਲੀਅਤ ਨੂੰ ਸਹੀ ਅਤੇ ਕੁੱਝ ਵਿਰੋਧੀਆਂ ਨੂੰ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਮਨਜਿੰਦਰ ਸਿੰਘ ਸਿਰਸਾ ਦੇ ਅਸਤੀਫੇ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਤੇ ਦਿੱਲੀ ਸਰਕਾਰ ਨੂੰ ਗੁਰਦੁਆਰਾ ਪ੍ਰਬੰਧ 'ਚ ਦਖਲ ਦੇਣ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਬਾਹਰੀ ਦਿੱਲੀ ਦੇ ਮੁਡਕਾ ਇਲਾਕੇ ਵਿਚ ਇਕ ਵਿਆਹ ਵਿਚ ਨਸ਼ੇ 'ਚ ਇਕ ਵਿਅਕਤੀ ਨੇ ਵੇਟਰ ਨੂੰ ਖਾਣਾ ਲਿਆਉਣ ਲਈ ਕਿਹਾ ਪਰ ਵੇਟਰ ਨੇ ਇਸ ਲਈ ਮਨ੍ਹਾ ਕਰ ਦਿੱਤਾ ਅਤੇ ਵਿਅਕਤੀ ਨੇ ਗੁੱਸੇ 'ਚ ਆ ਕੇ ਆਪਣਾ ਪਿਸਤੌਲ ਕੱਢ ਕੇ ਹਵਾ 'ਚ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕੇਂਦਰੀ ਗੁਪਤਚਰ ਟ੍ਰੇਨਿੰਗ ਸੰਸਥਾਨ ਗਾਜ਼ੀਆਬਾਦ ਵਿਖੇ ਸਵੱਛਤਾ ਪੰਦਰ੍ਹਵਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸੰਸਥਾਨ ਦੇ ਉਪ ਪ੍ਰਧਾਨ ਵਿਰੇਂਦਰ ਕੁਮਾਰ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਬਾਅਦ ਤਾਜ਼ਾ ਸਥਿਤੀ 'ਤੇ ਵਿਚਾਰ ਕਰਨ ਲਈ ਸਿੰਘੂ ਬਾਰਡਰ 'ਤੇ ਇਕ ਬੈਠਕ ਕੀਤੀ ਗਈ | ਬੈਠਕ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਵਰਿਆਮ ਮਸਤ (ਸਾਬਕਾ ਜੁਆਇੰਟ ਸਕੱਤਰ ਸੌਂਗ ਐਂਡ ਡਰਾਮ ਡਵੀਜ਼ਨ, ਸੂਚਨਾ ਤੇ ਪ੍ਰਸਾਰਨ ਮੰਤਰਾਲਿਆ ਭਾਰਤ ਸਰਕਾਰ ਅਤੇ ਪ੍ਰਸਿੱਧ ਨਾਟਕਕਾਰ) ਜੋ ਕਿ ਦਿੱਲੀ ਵਿਖੇ ਰਹਿ ਰਹੇ ਹਨ | ਉਨ੍ਹਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ...
ਨਵੀਂ ਦਿੱਲੀ 2 ਦਸੰਬਰ (ਜਗਤਾਰ ਸਿੰਘ)- ਯੂਨਾਈਟਿਡ ਸਿੰਘ ਸਭਾ ਫੈੱਡਰੇਸ਼ਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਿੰਨੇ ਖੇਤੀ ਕਾਨੂੰਨ ਅਧਿਕਾਰਤ ਤੌਰ 'ਤੇ ਰੱਦ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ 'ਅੰਨਦਾਤਾ' ਦੀਆਂ ਬਾਕੀ ਜਾਇਜ਼ ਮੰਗਾਂ 'ਤੇ ਵੀ ...
ਸਿਰਸਾ, 2 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਅਸੀਰ ਵਾਸੀ ਵੈਟਰਨ ਅਥਲੀਟ ਹਰਮੰਦਰ ਸਿੰਘ ਨੇ ਵਾਰਾਨਸੀ ਉੱਤਰ ਪ੍ਰਦੇਸ਼ ਵਿਚ ਹੋਈ ਰਾਸ਼ਟਰੀ ਮਾਸਟਰ ਚੈਂਪੀਅਨਸ਼ਿਪ ਉਮਰ ਵਰਗ 65 ਵਿਚ ਹਰਿਆਣੇ ਦੇ ਪ੍ਰਤੀਨਿਧੀ ਦੇ ਤੌਰ ਉੱਤੇ ਭਾਗ ਲੈਂਦੇ ਹੋਏ ...
ਗੂਹਲਾ ਚੀਕਾ, 2 ਦਸੰਬਰ (ਓ.ਪੀ. ਸੈਣੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਚਾਣਚੱਕ ਵਲੋਂ ਬੀ.ਡੀ.ਪੀ.ਓ. ਦਫ਼ਤਰ ਗੂਹਲਾ ਵਿਖੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਚਰਨਜੀਤ ਕੌਰ ਦਾ ਪਿਛਲੇ ਕਈ ਦਿਨਾਂ ...
ਰਤੀਆ, 2 ਦਸੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਤੇ ਲੋਕ ਚੇਤਨਾ ਮੰਚ ਹਰਿਆਣਾ ਵਲੋਂ ਸਾਂਝੇ ਤੌਰ 'ਤੇ ਮਾਡਲ ਪੰਜਾਬੀ ਮਿੰਨੀ ਕਹਾਣੀਆਂ ਦਾ ਪਾਠ ਅਤੇ ਵਿਸ਼ਲੇਸ਼ਣ ਵਿਸ਼ੇ 'ਤੇ ਇਕ ਰੋਜ਼ਾ ਕੌਮੀ ਵੈਬੀਨਾਰ ਕਰਵਾਇਆ ਗਿਆ | ਮੁੱਖ ...
ਪਿਹੋਵਾ, 2 ਦਸੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਪਟਿਆਲਾ ਰੋਡ 'ਤੇ ਪੈਂਦੇ ਪਿੰਡ ਬੋਧਨੀ ਨੇੜੇ ਇਕ ਕਾਰ ਸਵਾਰ ਬਦਮਾਸ਼ਾਂ ਨੇ ਇਕ ਵਿਅਕਤੀ ਨੂੰ 3 ਲੱਖ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਏ | ਪੀੜਤ ਨੌਜਵਾਨ ਬਲਜਿੰਦਰ ਸਿੰਘ ਪੰਜਾਬ ਦੇ ਪਿੰਡ ਹਰੀਗੜ੍ਹ ਜ਼ਿਲ੍ਹਾ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਵੈੱਲਫੇਅਰ ਟਰੱਸਟ ਵਲੋਂ ਅੱਜ ਇਕ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਘਰੇਲੂ ਸਾਮਾਨ ਦੇ ਕੇ ਸਹਿਯੋਗ ਦਿੱਤਾ ਗਿਆ | ਇਸ ਮੌਕੇ ਟਰੱਸਟ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਿਸ਼ੂ ਅਰੋੜਾ ਨੇ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਇੱਥੋਂ ਦੇ ਪਿੰਡ ਕਰੀਵਾਲਾ ਵਿਖੇ ਅੱਜ ਔਰਤਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਦੇ ਇਲਾਜ ਲਈ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਮਨਜਿੰਦਰ ਕੌਰ ਨੇ ਔਰਤਾਂ ਵਿੱਚ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਹਰਿਆਣਾ ਰਾਜ ਕਰਮਚਾਰੀ ਸੰਘ ਦੇ ਮੀਡੀਆ ਇੰਚਾਰਜ ਨਿਯੁਕਤ ਹੋਣ ਤੇ ਏਲਨਾਬਾਦ ਦੇ ਹਰੀ ਰਾਮ ਜਾਜੜਾ ਦੇ ਸਵਾਗਤ ਲਈ ਅੱਜ ਏਲਨਾਬਾਦ ਦੇ ਪੀ. ਡਬਲਿਊ. ਡੀ. ਰੈਸਟ ਹਾਊਸ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ | ਸਨਮਾਨ ਸਮਾਰੋਹ ਵਿਚ ਹਰੀ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿਖੇ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਕਰਵਾਈ ਗਈ ਤੀਸਰੀ ਨੈਸ਼ਨਲ ਮਾਸਟਰ ਅਥਲੈਟਿਕਸ ਚੈਪੀਅਨਸ਼ਿਪ 2021 ਵਿਚ ਸਿਰਸਾ ਜ਼ਿਲ੍ਹੇ ਦੇ ਪਿੰਡ ਸੰਤਨਗਰ ਦੇ ਮਾਸਟਰ ਖਿਡਾਰੀ ਹਰਜਿੰਦਰ ਸਿੰਘ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਅਗਾਮੀ 9 ਦਸੰਬਰ ਨੂੰ ਜਨਨਾਇਕ ਜਨਤਾ ਪਾਰਟੀ ਵਲੋਂ ਝੱਜਰ ਵਿਖੇ ਆਯੋਜਿਤ ਕੀਤੀ ਜਾ ਰਹੀ ਜਨ ਸਰੋਕਾਰ ਦਿਵਸ ਰੈਲੀ ਵਿਚ ਪਹੁੰਚਣ ਦਾ ਸੱਦਾ ਦੇਣ ਲਈ ਆਪਣੇ ਦੋ ਰੋਜ਼ਾ ਦੌਰੇ ਦੇ ਪਹਿਲੇ ਦਿਨ ਜਨਨਾਇਕ ਜਨਤਾ ਪਾਰਟੀ ਦੇ ਨੇਤਾ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਆਪਣੇ ਵੱਖ-ਵੱਖ ਪੰਜਾਬੀ ਗੀਤਾਂ ਨਾਲ ਚਰਚਾ ਵਿਚ ਆਏ ਗਾਇਕ ਤੇ ਸੰਗੀਤ ਨਿਰਮਾਤਾ ਰਣਯੋਧ ਯੋਧੂ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਕੰਤਾ ਤਲਵੰਡੀ ਵਾਲੇ ਦਾ ਪੰਜਾਬੀ ਗੀਤ 'ਮਿੱਤਰਾਂ ਦੇ ਨਾਲ' ਸੰਗੀਤਕ ਲੇਬਲ ਰਣਯੋਧ ...
ਸ਼ਾਹਬਾਦ ਮਾਰਕੰਡਾ, 2 ਦਸੰਬਰ (ਅਵਤਾਰ ਸਿੰਘ)- ਹਰਿਆਣਾ ਦੇ ਮੁੱਖ ਮੰਤਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀਮਦਭਗਵਤ ਗੀਤਾ ਜੀਵਨ ਦਾ ਸਾਰ ਹੈ | ਇਹ ਦੇਸ਼ ਅਤੇ ਸੂਬਾ ਵਾਸੀਆਂ ਦੇ ਲਈ ਵੱਡੇ ਸੁਭਾਗ ਦੀ ਗੱਲ ਹੈ ਕਿ ਇਸ ਵਾਰ ਗੀਤਾ ਜੈਅੰਤੀ ਦੇ ਦਿਨ ਇਸ ਉਪਦੇਸ਼ ਨੂੰ 5 ...
ਸਿਰਸਾ, 2 ਦਸੰਬਰ (ਭੁਪਿੰਦਰ ਪੰਨੀਵਾਲੀਆ)- ਵਿਦੇਸ਼ਾਂ ਤੋਂ ਆਏ 68 ਵਿਅਕਤੀਆਂ ਦੀ ਪਛਾਣ ਮਗਰੋਂ ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਜਿਨ੍ਹਾਂ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ | ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਜਿਥੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ...
ਮੰਡੀ ਅਰਨੀਵਾਲਾ, 2 ਦਸੰਬਰ (ਨਿਸ਼ਾਨ ਸਿੰਘ ਸੰਧੂ)- ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਨੂੰ ਰੇਤ ਨਾਲ ਭਰੀ ਟਰੈਕਟਰ-ਟਰਾਲੀ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਸਮੇਤ ਰੈਪਿਡ ਰੂਲਰ ...
ਸਿਰਸਾ, 2 ਦਸੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪੀ. ਡਬਲਿਊ ਡੀ. ਕਰਮਚਾਰੀ ਸੰਘ ਸਬੰਧਤ ਹਰਿਆਣਾ ਰਾਜ ਕਰਮਚਾਰੀ ਸੰਘ ਬੀਐਮਐਸ ਦੀ ਜਨ ਸਿਹਤ ਸ਼ਾਖਾ ਕਾਲਾਂਵਾਲੀ ਦੀ ਦੋ ਸਾਲਾ ਚੋਣ ਚੋਣ ਸਬ ਡਿਵੀਜਨ ਦਫ਼ਤਰ ਵਿਚ ਜ਼ਿਲ੍ਹਾ ਪ੍ਰਧਾਨ ਤੇਲੂ ਰਾਮ ਲੁਗਰੀਆ ਦੀ ...
ਸਿਰਸਾ, 2 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਆਰਾ ਰੋਡ 'ਤੇ ਖੁਰਾਕ ਅਤੇ ਵੰਡ ਵਿਭਾਗ ਦਫ਼ਤਰ ਦੇ ਕੋਲ ਸਫ਼ਾਈ ਨਾ ਹੋਣ ਕਰਕੇ ਫੈਲ ਰਹੀ ਗੰਦਗੀ ਨੂੰ ਲੈ ਕੇ ਦੁਕਾਨਦਾਰਾਂ ਨੇ ਨਗਰ ਪਾਲਿਕਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ...
ਸਿਰਸਾ, 2 ਦਸੰਬਰ (ਭੁਪਿੰਦਰ ਪੰਨੀਵਾਲੀਆ)-ਪ੍ਰਾਪਰਟੀ ਡੀਲਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ | ਮੰਗਾਂ ਪੂਰੀਆਂ ਨਾ ਹੋਣ 'ਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ | ਸਿਰਸਾ ਦੇ ਮਿੰਨੀ ਸਕੱਤਰੇਤ 'ਚ ਐਮਡੀਐਮ ਨੂੰ ਮੰਗ ਪੱਤਰ ਦੇਣ ...
ਸਿਰਸਾ, 2 ਦਸੰਬਰ (ਭੁਪਿੰਦਰ ਪੰਨੀਵਾਲੀਆ)- ਜਨਨਾਇਕ ਜਨਤਾ ਪਾਰਟੀ ਦੇ ਜਨਰਲ ਸਕੱਤਰ ਦਿਗਵਿਜੈ ਚੌਟਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੂਰੇ ਦੇਸ਼ ਦੇ ਕਿਸਾਨਾਂ ਦਾ ਭਲਾ ਚਾਹੁੰਦੀ ਹੈ | ਭਾਵੇਂ ਸਾਰੀਆਂ ਫ਼ਸਲਾਂ 'ਤੇ ਐੱਮ.ਐੱਸ.ਪੀ. ਦੇਣਾ ਸਰਕਾਰ ਲਈ ਔਖਾਂ ਹੈ, ਪਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX