ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਸਿੱਖ ਪੰਥ ਦੀ ਉਹ ਮਹਾਨ ਸ਼ਖਸ਼ੀਅਤ ਸਨ, ਜਿੰਨ੍ਹਾਂ ਨੇ ਜਵੱਦੀ ਟਕਸਾਲ ਦੀ ਸਥਾਪਨਾ ਕਰਕੇ ਜਿੱਥੇ ਗੁਰਮਤਿ ਸੰਗੀਤ ਪ੍ਰੰਪਰਾ ਨੂੰ ਪ੍ਰਫੁੱਲਤ ਕੀਤਾ, ਉੱਥੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਆਰੰਭ ਕਰਦੇ ਹੋਏ ਗੁਰਮਤਿ ਸੰਗੀਤ ਦੀ ਪ੍ਰਫੁੱਲਤਾਂ ਲਈ ਵੀ ਆਪਣਾ ਨਿੱਘਾ ਯੋਗਦਾਨ ਪਾਉਣ ਵਾਲੀਆ ਪ੍ਰਮੁੱਖ ਵਿਦਵਾਨ ਸ਼ਖਸ਼ੀਅਤਾਂ ਨੂੰ ਹਰ ਸਾਲ 'ਗੁਰਮਤਿ ਸੰਗੀਤ ਐਵਾਰਡ' ਦੇ ਨਾਲ ਨਿਵਾਜਣ ਦੀ ਨਿਵੇਕਲੀ ਪ੍ਰੰਪਰਾ ਦੀ ਵੀ ਸ਼ੁਰੂਆਤ ਕੀਤੀ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ ਪਿਛਲੇ ਤਿੰਨ ਦਿਨੋ ਤੋਂ ਚੱਲ ਰਹੇ 30ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਪੁੱਜੀਆਂ ਸੰਗਤਾਂ, ਗੁਰਮਤਿ ਸੰਗੀਤ ਪ੍ਰੇਮੀਆਂ ਤੇ ਵਿਦਵਾਨਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕੀਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਹੁਣ ਤੱਕ ਅਯੋਜਿਤ ਕੀਤੇ ਗਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਵਿਚ ਕਈ ਮਹਾਨ ਵਿਦਵਾਨਾਂ ਨੂੰ ਉਨ੍ਹਾਂ ਵਲੋਂ ਗੁਰਮਤਿ ਸੰਗੀਤ ਪ੍ਰਤੀ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਜਵੱਦੀ ਟਕਸਾਲ ਵਲੋਂ ''ਗੁਰਮਤਿ ਸੰਗੀਤ ਐਵਾਰਡ'' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਤੇ ਇਸ ਸਾਲ ਦਾ ਗੁਰਮਤਿ ਸੰਗੀਤ ਐਵਾਰਡ ਪਿਛਲੇ ਲੰਮੇ ਸਮੇਂ ਤੋਂ ਗੁਰਮਤਿ ਸੰਗੀਤ ਦੀ ਸੇਵਾ ਕਰ ਰਹੇ ਉਸਤਾਦ ਜਤਿੰਦਰਪਾਲ ਸਿੰਘ ਜੀ (ਪਿ੍ੰਸੀਪਲ ਗੁਰਸ਼ਬਦ ਸੰਗੀਤ ਅਕੈਡਮੀ, ਜਵੱਦੀ ਟਕਸਾਲ) ਨੂੰ ਭੇਟ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਗੁਰਮਤਿ ਸੰਗੀਤ ਦੀ ਰਵਾਇਤੀ ਪ੍ਰੰਪਰਾ ਨੂੰ ਬੁਲੰਦ ਉਚਾਈਆਂ ਤੇ ਲਿਜਾਉਣ ਵਾਲੇ ਉਸਤਾਦ ਜਤਿੰਦਰਪਾਲ ਸਿੰਘ ਜੀ ਨੇ ਬਤੌਰ ਪਿ੍ੰਸੀਪਲ (ਗੁਰ ਸ਼ਬਦ ਸੰਗੀਤ ਅਕੈਡਮੀ) ਦੇ ਰੂਪ ਵਜੋਂ ਪਿਛਲੇ ਲੰਮੇ ਸਮੇਂ ਤੋਂ ਜਵੱਦੀ ਟਕਸਾਲ ਦੇ ਹਾਜ਼ਰਾਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਵਿਚ ਆਪਣੀ ਮੋਹਰੀ ਸੇਵਾ ਨਿਭਾਉਂਦੇ ਹੋਏ ਨਿੰਰਤਰ ਆਪਣਾ ਵੱਡਮੁਲਾ ਯੋਗਦਾਨ ਜਵੱਦੀ ਟਕਸਾਲ ਨੂੰ ਦੇ ਰਹੇ ਹਨ, ਜੋ ਕਿ ਸ਼ਲਾਘਾਯੋਗ ਕਾਰਜ ਹੈ | ਅਸੀਂ ਸਤਿਗੁਰੂ ਜੀ ਦੇ ਅੱਗੇ ਇਨ੍ਹਾਂ ਲਈ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਆਪ ਪੂਰੀ ਚੜ੍ਹਦੀਕਲਾ ਦੇ ਨਾਲ ਗੁਰਮਤਿ ਸੰਗੀਤ ਦੀ ਸਿਖਲਾਈ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਯੋਗ ਸੇਵਾਵਾਂ ਦਿੰਦੇ ਰਹੋ | ਇਸ ਦੌਰਾਨ ਸੰਤ ਬਾਬਾ ਅਮੀਰ ਸਿੰਘ ਨੇ ਜੈਕਾਰਿਆ ਦੀ ਗੁੰਜ ਵਿਚ ਗੁਰਮਤਿ ਸੰਗੀਤ ਦੀ ਸੇਵਾ ਕਰ ਰਹੇ ਉਸਤਾਦ ਜਤਿੰਦਰਪਾਲ ਸਿੰਘ ਜੀ (ਪਿ੍ੰਸੀਪਲ ਗੁਰਸ਼ਬਦ ਸੰਗੀਤ ਅਕੈਡਮੀ, ਜਵੱਦੀ ਟਕਸਾਲ) ਨੂੰ 'ਗੁਰਮਤਿ ਸੰਗੀਤ ਐਵਾਰਡ' ਦੇ ਨਾਲ ਸਨਮਾਨ ਪੱਤਰ ਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ | ਇਸ ਸਮੇਂ ਉਨ੍ਹਾਂ ਦੇ ਨਾਲ ਉੱਘੇ ਸੰਗੀਤ ਸ਼ਾਸਤਰੀ ਤੇ ਤਬਲਾ ਵਾਦਕ ਉਸਤਾਦ ਪੰਡਿਤ ਰਾਮਾਕਾਂਤ, ਉਸਤਾਦ ਇੰਦਜੀਤ ਸਿੰਘ ਬਿੰਦ, ਮਨਿੰਦਰ ਸਿੰਘ, ਮਨਜੀਤ ਸਿੰਘ ਬਾਜੜਾ ਤੇ ਸੁਖਵਿੰਦਰ ਸਿੰਘ ਗਰੇਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਤੋਂ ਪਹਿਲਾ ਬੀਤੀ ਰਾਤ ਦੇ ਸਮਾਗਮ ਵਿਚ ਅਯੋਜਿਤ ਕੀਤੇ ਗਏ ਰਾਗ ਦਰਬਾਰ ਅੰਦਰ ਗਿਆਨੀ ਸੰਦੀਪ ਸਿੰਘ ਵਿਦਿਆਰਥੀ (ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ), ਭਾਈ ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਆਰਤੀ, ਭਾਈ ਗੁਰਪ੍ਰੀਤ ਸਿੰਘ ਤੇ ਭਾਈ ਗੁਰਪ੍ਰਤਾਪ ਸਿੰਘ (ਵਿਦਿਆਰਥੀ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ) ਨੇ (ਤਬਲਾ ਤੇ ਤੰਤੀ ਸੋਲੋ), ਭਾਈ ਭੁਪਿੰਦਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਅਮਿ੍ੰਤਸਰ ਸਾਹਿਬ ਨੇ ਰਾਗ (ਨਟ ਨਰਾਇਣ ਤੇ ਆਸਾ), ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆ ਨੇ ਰਾਗ (ਕਲਿਆਣ ਤੇ ਗਉੜੀ ਗੁਆਰੇਰੀ), ਪ੍ਰੋ. ਇਕਬਾਲ ਸਿੰਘ ਜਮਾਲਪੁਰ ਵਾਲਿਆ ਨੇ ਰਾਗ (ਕਾਨੜਾ, ਗਾਉੜੀ ਪੂਰਬੀ), ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲਿਆਂ ਨੇ ਰਾਗ (ਗਉੜੀ ਚੇਤੀ, ਜੈਜਾਵੰਤੀ) ਵਿਚ ਅਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਅਮਿ੍ੰਤ ਵੇਲੇ ਦੇ ਦੀਵਾਨਾਂ ਵਿਚ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆ ਦੇ ਕੀਰਤਨੀ ਜੱਥੇ ਨੇ ਨਿਧਾਰਿਤ ਰਾਗਾਂ ਵਿਚ ਕੀਰਤਨ ਕੀਤਾ | ਉਪਰੰਤ ਭਾਈ ਬਲਵਿੰਦਰ ਸਿੰਘ ਵਿਦਿਆਰਥੀ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਰਾਗ (ਟੋਡੀ), ਪ੍ਰੋ. ਤਜਿੰਦਰ ਸਿੰਘ ਜਲੰਧਰ ਨੇ ਰਾਗ (ਬਿਲਾਵਲ, ਗੂਜਰੀ), ਪ੍ਰੋ. ਰਾਜਬਰਿੰਦਰ ਸਿੰਘ ਜੀ ਪਟਿਆਲਾ ਨੇ ਰਾਗ (ਗੋਂਡ, ਬੰਸਤ ਹਿੰਡੋਲ), ਬੀਬੀ ਪ੍ਰਭਜੋਤ ਕੌਰ ਬਟਾਲਾ ਨੇ ਰਾਗ (ਸੁਹੀ, ਗਉੜੀ ਬੈਰਾਗਣਿ) ਨੇ ਨਿਰਧਾਰਿਤ ਰਾਗਾਂ ਸ਼ਬਦ ਗਾਇਨ ਕਰਕੇ ਉਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤਰ੍ਹਾਂ ਦੁਪਹਿਰ ਦੇ ਸਮਾਗਮ ਅੰਦਰ ਵਿਸ਼ੇਸ਼ ਤੌਰ 'ਤੇ ਸਜਾਏ ਗਏ ਢਾਡੀ ਦਰਬਾਰ ਵਿਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਮਨਵੀਰ ਸਿੰਘ ਪਹੁਵਿੰਡ ਦੇ ਜੱਥੇ ਨੇ ਆਪਣੀਆਂ ਹਾਜ਼ਰੀ ਭਰ ਕੇ ਢਾਡੀ ਵਾਰਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਮੰਤਰ-ਮੁੰਗਧ ਕੀਤਾ |
<br/>
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਫੋਕਲ ਪੁਆਇੰਟ ਫੇਸ 8 ਵਿਚ ਸਥਿਤ ਦਲਜੀਤ ਇੰਟਰਪ੍ਰਾਇਜਿਜ਼ ਨਾਮੀ ਫੈਕਟਰੀ ਦੀ ਦੀਵਾਰ ਵਿਚ ਪਾੜ ਪਾਕੇ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ | ਫੈਕਟਰੀ ਦੇ ਮਾਲਿਕ ਦਲਜੀਤ ਸਿੰਘ ਨੇ ਦੱਸਿਆ ਕਿ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਯੂਨੀਅਨ, ਗੂਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਈਸਿਜ਼ ਯੂਨੀਵਰਸਿਟੀ ਟੀਚਰਜ਼ ਯੂਨੀਅਨ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ 5 ਦਿਨਾਂ ਤੋਂ ਪੀ.ਏ.ਯੂ. ਅਧਿਆਪਕ ਯੂਨੀਅਨ ਦੇ ...
ਲੁਧਿਆਣਾ, 5 ਦਸੰਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੈਬ ਜਾਂਚ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਤੱਕ 2914515 ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਥਾਣਾ ਮੋਤੀ ਨਗਰ ਪੁਲਿਸ ਨੇ ਸਦਾਮ ਹੁਸੈਨ ਪੁੱਤਰ ਸੰਦੀਪ ਅੰਸਾਰੀ ਵਾਸੀ ਨਿਊ ਵਿਸ਼ਵਕਰਮਾ ਨਗਰ ਦੀ ਸ਼ਿਕਾਇਤ 'ਤੇ ਉਸਦੇ ਗੁਆਂਢ 'ਚ ਰਹਿੰਦੇ ਸਚਿਨ ਕੁਮਾਰ ਖ਼ਿਲਾਫ਼ ਧਾਰਾ 346 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਉਸਦੀ ਭਾਲ ਕੀਤੀ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਥਾਣਾ ਡਵੀਜਨ ਨੰਬਰ 5 ਪੁਲਿਸ ਨੇ ਬੱਸ ਸਟੈਂਡ ਦੇ ਜਨਰਲ ਮੈਨੇਜਰ ਰਾਜੀਵ ਦੱਤਾ ਦੀ ਸ਼ਿਕਾਇਤ 'ਤੇ 3 ਦਸੰਬਰ 2021 ਨੂੰ ਬੱਸ ਸਟੈਂਡ ਵਿਚ ਧਰਨਾ ਲਗਾਉਣ ਵਾਲੇ ਪਨਬਸ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਠੇਕੇ 'ਤੇ ਰੱਖੇ ...
• ਅਧਿਆਪਕ ਵਿਰੋਧੀ ਤੇ ਭਿ੍ਸ਼ਟ ਅਧਿਕਾਰੀਆਂ ਨੂੰ ਜ਼ਿਲ੍ਹ੍ਹੇ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਅਧਿਆਪਕ ਜਥੇਬੰਦੀਆਂ ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਲੁਧਿਆਣਾ ਜ਼ਿਲ੍ਹਾ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ ...
ਲੁਧਿਆਣਾ, 5 ਦਸੰਬਰ (ਸਲੇਮਪੁਰੀ)-ਪਿਛਲੇ 2 ਮਹੀਨਿਆਂ ਤੋਂ ਨਾਮੁਰਾਦ ਡੇਂਗੂ ਬੁਖਾਰ ਨੇ ਲੋਕਾਂ ਦੇ ਨੱਕ ਵਿਚ ਦਮ ਕਰਕੇ ਰੱਖਿਆ ਹੋਇਆ ਹੈ ਅਤੇ ਇਹ ਬੁਖਾਰ ਹੁਣ ਤੱਕ ਕਈ ਮਰੀਜ਼ਾਂ ਦੀ ਜਾਨ ਵੀ ਲੈ ਚੁੱਕਿਆ ਹੈ | ਪਿਛਲੇ ਕਈ ਦਿਨਾਂ ਤੋਂ ਡੇਂਗੂ ਬੁਖਾਰ ਤੋਂ ਪੀੜ੍ਹਤ ...
ਲੁਧਿਆਣਾ, 5 ਦਸੰਬਰ (ਸਲੇਮਪੁਰੀ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਜਸਵੀਰ ਸਿੰਘ ਤਲਵਾੜਾ, ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਅਤੇ ਪ੍ਰੈਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਚੰਨੀ ਸਰਕਾਰ ਵਲੋਂ ਹੱਕਾਂ ਲਈ ਅੰਦੋਲਨ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਸਨਅਤਕਾਰਾਂ ਦੀ ਇਕ ਅਹਿਮ ਮੀਟਿੰਗ ਹੋਈ | ਜਿਸ ਵਿਚ ਪੰਜਾਬ ਸਰਕਾ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਨੂੰ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਰਮਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਮੰਥਨ 4.0 ਉਦਯੋਗ ਸੰਸਥਾ ਨਵੀਨਤਾ ਵਰਪਸ਼ਾਪ ਕਰਵਾਈ ਗਈ | ਜਿਸ ਵਿਚ ਏਵਨ ਸਾਈਕਲ ਦੇ ਸੀ.ਐਮ.ਡੀ. ਉਂਕਾਰ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਪੁਲਿਸ ਥਾਣਾ ਮਿਹਰਬਾਨ ਦੇ ਘੇਰੇ 'ਚ ਪੈਂਦੇ ਪਿੰਡ ਕੱਕਾ 'ਚ ਛਨੀਵਾਰ ਰਾਤ ਕਰੀਬ 11.00 ਵਜੇ ਕੁੱਝ ਲੋਕਾਂ ਵਲੋਂ ਕਿਰਪਾਨਾਂ, ਇਟਾਂ ਨਾਲ ਹਮਲਾ ਕਰਨ ਤੋਂ ਬਾਅਦ ਗੋਲੀਆਂ ਚਲਾਉਣ ਦੇ ਦੋਸ਼ ਹੇਠ ਇਮਰਾਨ ਖਾਨ ਪੁੱਤਰ ਰਮਜਾਨ, ਗਗਨਦੀਪ ...
ਭਾਮੀਆਂ ਕਲਾਂ, 5 ਦਸੰਬਰ (ਜਤਿੰਦਰ ਭੰਬੀ)-ਹਲਕਾ ਸਾਹਨੇਵਾਲ ਦੇ ਤਾਜਪੁਰ ਰੋਡ 'ਤੇ ਸਥਿੱਤ ਪਿੰਡ ਖਾਸੀ ਕਲਾਂ ਵਿਖੇ ਕਰਵਾਏ ਗਏ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖਾਸੀ ਕਲਾਂ ਅਤੇ ਭੜੀ ਦੀ ਟੀਮ ਵਿਚਕਾਰ ਹੋਏ | ਇਸ ਮੌਕੇ ਫੁੱਟਬਾਲ ਮੁਕਾਬਲਿਆਂ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 47 ਵਿਚ ਲੋਕਾਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਆਪਣੇ ਨਿੱਜੀ ਖਰਚੇ ਤੇ ਬਾਬਾ ਜੀਵਨ ਸਿੰਘ ਪਾਰਕ ਮਨਜੀਤ ਨਗਰ ਵਿਚ ਲਗਵਾਏ ਟਿਊਬਵੈੱਲ ਦਾ ਉਦਘਾਟਨ ਲੋਕ ਇਨਸਾਫ ਪਾਰਟੀ ਦੇ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਪੀ.ਏ.ਯੂ. ਇੰਪਲਾਈਜ ਯੂਨੀਅਨ ਵਲੋਂ ਪੀ.ਏ.ਯੂ. ਦੇ ਮੁਲਾਜ਼ਮਾਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚਕਾਰ ਟੀ-20 ਕਿ੍ਕਟ ਮੈਚ ਕਰਵਾਇਆ ਗਿਆ | ਪਹਿਲਾਂ ਖੇਡਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਸਾਰਿਆਂ ਵਿਕਟਾਂ ...
ਡਾਬਾ/ਲੁਹਾਰਾ, 5 ਦਸੰਬਰ (ਕੁਲਵੰਤ ਸਿੰਘ ਸੱਪਲ)-ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਠੰਡ ਸ਼ੁਰੂ ਹੋ ਗਈ ਹੈ ਅਤੇ ਇਹ ਠੰਡ ਦਿਨੋ-ਦਿਨ ਵਧਦੀ ਜਾ ਰਹੀ ਹੈ, ਪ੍ਰਮਾਤਮਾ ਦੀ ਕਿ੍ਪਾ ਨਾਲ ਅਸੀਂ ਇਸ ਕਾਬਿਲ ਹਾਂ ਆਪਣੇ ਆਪ ਨੂੰ ਇਸ ਠੰਡ ਤੋਂ ਬਚਾ ਸਕਦੇ ਹਾਂ, ਪਰ ਕੁਝ ਬੱਚੇ ...
ਲਾਡੋਵਾਲ, 5 ਦਸੰਬਰ (ਬਲਬੀਰ ਸਿੰਘ ਰਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲ ਵਿਖੇ ਰੈਡ ਸਵਾਸਤਿਕ ਸੁਸਾਇਟੀ ਲੁਧਿਆਣਾ ਵਲੋਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਸਬੰਧੀ ਜਾਗਰੂਕਤਾ ਕੈਂਪ ਦਾ ਅਯੋਕਨ ਕੀਤਾ ਗਿਆ | ਇਸ ਮੌਕੇ ਸਕੂਲੀ ਬੱਚਿਆਂ ਅਤੇ ਸਟਾਫ਼ ਨੂੰ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ (ਜੀ.ਐਨ.ਕੇ.ਸੀ.ਡਬਲਯੂ.) ਗੁੱਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਸਵੱਛਤਾ ਐਕਸ਼ਨ ਪਲਾਨ ਕਮੇਟੀ (ਐਸ.ਏ.ਪੀ.) ਨੇ ਫਾਈਨ ਆਰਟਸ ਵਿਭਾਗ ਦੇ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਅਮਿ੍ਤਸਰ ਵਿਖੇ ਇਕ ਦਸੰਬਰ ਨੂੰ ਭਗਵਾਨ ਵਾਲਮੀਕਿ ਜੀ ਦਾ 5ਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਿਚ ਨਿਯੁੱਕਤੀਆਂ ਰਾਸ਼ਟਰੀ ਸੰਚਾਲਕ ਵਿਜੇ ਦਾਨਵ ਵਲੋਂ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਹੈ ਕਿ ਇਲਾਕੇ ਦਾ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਦੌਰਾਨ 4 ਹਜ਼ਾਰ ਕਰੋੜ ਦੇ ...
ਫੁੱਲਾਂਵਾਲ, 5 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਂਦੇ ਪਿੰਡ ਠੱਕਰਵਾਲ ਦੇ ਵਿੱਦਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਲਈ ਰੱਖੀ ਇਕ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਆਮ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਣ ਇਸ ਲਈ ਪੱਛਮੀ ਹਲਕੇ ਵਿਚ ...
ਲੁਧਿਆਣਾ, 5 ਦਸੰਬਰ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਹੁਣ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਦੇ ਉਨਾਂ ਲੋਕਾਂ ਲਈ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ, ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਕੇਂਦਰੀ ਤੋਂ ਸੀਨੀਅਰ ਆਗੂ ਅਸ਼ੋਕ ਪਰਾਸ਼ਰ ਪੱਪੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਹੀ ਹਰ ਵਰਗ ਦਾ ਭਲਾ ਹੋ ਸਕਦਾ ਹੈ ਅਤੇ ...
ਆਲਮਗੀਰ, 5 ਦਸੰਬਰ (ਜਰਨੈਲ ਸਿੰਘ ਪੱਟੀ)-ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਬਾਰਕ ਚਰਨ ਸਥਾਨਕ ਪਿੰਡ ਆਲਮਗੀਰ ਵਿਖੇ ਪਾਏ ਜਾਣ ਦੀ ਯਾਦ ਵਿਚ ਕਰਵਾਏ ਜਾਂਦੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਪ੍ਰਵਾਸੀ ਭਾਰਤੀ ਤੇ ਲੁਧਿਆਣਾ ਵਿਖੇ ਰਹਿਣ ਵਾਲੀ ਗੁਰਮੀਤ ਕੌਰ ਨੇ ਬੀਤੇ ਦਿਨ ਲੁਧਿਆਣਾ ਤੋਂ ਆਪ ਕਾਰ ਚਲਾ ਕੇ ਪਾਕਿਸਤਾਨ ਵਿਚਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਨੌਵੇਂ ਪਾਤਸਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਉਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਵਲੋਂ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਗਤੀ ਤੇ ਸ਼ਕਤੀ ਦੇ ਸੰਕਲਪ 'ਤੇ ਪਹਿਰਾ ਦਿੰਦਿਆਂ ਹਿੰਦੂ ਧਰਮ ਦੀ ਰੱਖਿਆ ਲਈ ਜੋ ਆਪਣੀ ਸ਼ਹਾਦਤ ਦਿੱਤੀ, ਉਹ ਸਮੁੱਚੇ ਵਿਸ਼ਵ ਦੇ ਇਤਿਹਾਸ ਵਿਚ ਕਿਧਰੇ ਵੀ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)-ਭਾਜਪਾ ਦੀ ਸੇਵਾ ਹੀ ਸੰਗਠਨ ਮੁਹਿੰਮ ਤਹਿਤ ਬਾੜੇਵਾਲ ਸਰਕਾਰੀ ਸਕੂਲ ਵਿਚ 670 ਵਿਦਿਆਰਥੀਆਂ ਨੂੰ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੀ ਅਗਵਾਈ ਹੇਠ ਸਿੱਖਿਆ ...
ਆਲਮਗੀਰ, 5 ਦਸੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਐਸ.ਓ.ਆਈ. ਦੇ ਨਵ-ਨਿਯੁਕਤ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ ਆਲਮਗੀਰ ਨੇ ਨਿਯੁਕਤੀ ਉਪਰੰਤ ਗੁਰੂ ਕੇ ਸ਼ੁਕਰਾਨੇ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਵੱਡੀ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਟਰਾਂਸਪੋਰਟ ਨਗਰ ਤੋਂ ਫਿਰੋਜ਼ਪੁਰ ਰੋਡ ਤੱਕ ਬਣਾਈ ਜਾ ਰਹੀ ਐਲੀਵੇਟਿਡ ਰੋਡ ਦੇ ਨਿਰਮਾਣ 'ਚ ਆ ਰਹੀਆਂ ਦਿੱਕਤਾਂ ਦੂਰ ਕਰਾਉਣ ਲਈ ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓਜ) ਵਲੋਂ ਸੋਮਵਾਰ ਨੂੰ ਗਾਂਧੀਗਿਰੀ ਕਰਦੇ ਹੋਏ ਸੋਮਵਾਰ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ 5ਵਾਂ ਮੂਰਤੀ ਸਥਾਪਨਾ ਦਿਵਸ ਅਤੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਪਾਵਨ ਵਾਲਮੀਕਿ ਤੀਰਥ ਵਿਖੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਹੋਇਆ | ਇਸ ਮੌਕੇ ਜਿੱਥੇ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਦੱਖਣੀ ਵਿਚ ਪੈਂਦੇ ਵਾਰਡ ਨੰ. 34 ਵਿਖੇ ਲਗਭਗ 83 ਲੱਖ ਰੁਪਏ ਦੀ ਲਾਗਤ ਨਾਲ ਈਸ਼ਰ ਨਗਰ ਦੀਆਂ ਗਲੀਆਂ ਨੂੰ ਪੱਕਿਆਂ ਕਰਨ ਦਾ ਕੰਮ ਪੰਜਾਬ ਪ੍ਰਦੇਸ਼ ਕਾਂਗਰਸ ਇਕਨਾਮਿਕ ਐਂਡ ਪੋਲਿਟੀਕਲ ਪਲਾਨਿੰਗ ਸੈਲ ਦੇ ਚੇਅਰਮੈਨ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)-ਥਾਣਾ ਡਵੀਜਨ ਨੰਬਰ 2 ਦੀ ਪੁਲਿਸ ਨੇ ਲੋਕਾਂ ਦੇ ਘਰਾਂ 'ਚ ਵੜ ਕੇ ਚੋਰੀ ਕਰਨ ਵਾਲੇ ਮੁੰਨੀ ਲਾਲ ਪੁੱਤਰ ਰਾਧੇ, ਸਤੀਸ਼ ਕੁਮਾਰ ਪੁੱਤਰ ਬੁੱਧੀ ਲਾਲ ਖ਼ਿਲਾਫ਼ ਧਾਰਾ 457, 380, 411 ਆਈ.ਪੀ.ਸੀ. ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਗਿ੍ਫ਼ਦਾਰ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਸ਼ਹੀਦ ਭਗਤ ਸਿੰਘ ਸੱਭਿਆਚਾਰ ਮੰਚ ਲੁਧਿਆਣਾ ਵਲੋਂ ਕਮਲੇਸ਼ ਕੁਮਾਰੀ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ 8 ਦਸੰਬਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਕਵੀ ਦਰਬਾਰ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਅੰਬੇਡਕਰ ਨਵਯੁਕਤ ਦਲ ਵਲੋਂ 6 ਦਸੰਬਰ ਨੂੰ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਸਬੰਧ 'ਚ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਦੀ ਅਗਵਾਈ 'ਚ ਬਹੁਜਨ ਚੇਤਨਾ ...
• ਸੰਸਾਰ ਅੰਗਹੀਣਤਾ ਦਿਵਸ ਮੌਕੇ ਕਰਵਾਇਆ ਸਮਾਗਮ ਲੁਧਿਆਣਾ, 5 ਦਸੰਬਰ (ਸਲੇਮਪੁਰੀ)-ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਪੰਜਾਬ ਵਲੋਂ ਕੌਮਾਂਤਰੀ ਅੰਗਹੀਣਤਾ ਦਿਵਸ ਮੌਕੇ ਮਹਾਰਿਸ਼ੀ ਵਾਲਮੀਕਿ ਨਗਰ ਸਥਿਤ ਵਿਕਲਾਂਗ ਸਹਾਇਤਾ ਕੇਂਦਰ ਵਿਚ ਅੰਗਹੀਣਤਾ ਦਿਵਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX