ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲ੍ਹੇ 'ਚ ਪੈਂਦੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਸੰਬਰ ਦੀ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ, ਜਿਸ ਵਿਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਵਿਕਾਸ ਕਾਰਜਾਂ ਸਬੰਧੀ ਆਪੋ-ਆਪਣਾ ਰਿਕਾਰਡ ਮੁਕੰਮਲ ਰੱਖਣ | ਉਨ੍ਹਾਂ ਅਧਿਕਾਰੀਆਂ ਨੂੰ ਖ਼ਾਸ ਹਦਾਇਤ ਕੀਤੀ ਕਿ ਪਿਛਲੇ 4 ਸਾਲਾਂ ਦੌਰਾਨ ਮੁਕੰਮਲ ਹੋਏ ਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਸਾਰੀਆਂ ਰਿਪੋਰਟਾਂ ਤਿਆਰ ਰੱਖਣਾ ਯਕੀਨੀ ਬਣਾਉਣ | ਡਿਪਟੀ ਕਮਿਸ਼ਨਰ ਸ. ਸੰਧੂ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਰੂਟ ਪਲਾਨ ਤਿਆਰ ਕਰਕੇ ਸੁਰੱਖਿਅਤ ਪ੍ਰਬੰਧ ਕਰਨੇ ਯਕੀਨੀ ਬਣਾਉਣ | ਉਨ੍ਹਾਂ ਟਰੈਫ਼ਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਲਈ ਪਾਰਕਿੰਗ ਅਤੇ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜ ਅਨੁਸਾਰ ਟਰੈਫ਼ਿਕ ਕਰਮਚਾਰੀ ਤਾਇਨਾਤ ਕੀਤੇ ਜਾਣ | ਇਸ ਮੌਕੇ ਉਨ੍ਹਾਂ ਸਿਵਲ ਸਰਜਨ ਨੂੰ ਆਦੇਸ਼ ਦਿੰਦਿਆਂ ਕਿ ਉਹ ਡਾਕਟਰੀ ਟੀਮਾਂ ਅਤੇ ਐਂਬੂਲੈਂਸ ਗੱਡੀਆਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ | ਇਸ ਮੌਕੇ ਸ. ਸੰਧੂ ਨੇ ਈਓ ਤਲਵੰਡੀ ਸਾਬੋ ਅਤੇ ਈਓ ਰਾਮਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਅਤੇ ਰਾਮਾਂ ਦੀ ਹਦੂਦ ਅੰਦਰ ਅਤੇ ਬਾਹਰ ਸਾਫ਼-ਸਫ਼ਾਈ, ਪਾਣੀ ਦਾ ਛਿੜਕਾੳ ਕਰਨਾ ਯਕੀਨੀ ਬਣਾਉਣ | ਉਨ੍ਹਾਂ ਜ਼ਿਲ੍ਹਾ ਵਣ ਅਫ਼ਸਰ ਨੂੰ ਕਿਹਾ ਕਿ ਉਹ ਸਮਾਰੋਹ ਵਾਲੀ ਥਾਂ ਨੀਵੇਂ ਦਰੱਖਤਾਂ, ਬੂਟਿਆਂ ਦੀ ਕਾਂਟ-ਛਾਂਟ ਕਰਨਾ ਲਾਜ਼ਮੀ ਬਣਾਉਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਪਾਲ ਸਿੰਘ ਬਾਜਵਾ, ਐਸਡੀਐਮ ਤਲਵੰਡੀ ਸਾਬੋ ਅਕਾਸ ਬਾਂਸਲ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਸ਼ਾਮਿਲ ਸਨ |
ਬਠਿੰਡਾ, 5 ਦਸੰਬਰ (ਅਵਤਾਰ ਸਿੰਘ)-ਬਠਿੰਡਾ-ਗੋਬਿੰਦਪੁਰਾ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਡਿੱਗੇ ਹੋਣ ਦੀ ਸੂਚਨਾ ਮਿਲਣ 'ਤੇ ਪਿੰਡ ਦੇ ਲੋਕਾਂ ਸਮੇਤ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਦੀ ਹੈਲਪਲਾਈਨ ਟੀਮ ਮੈਂਬਰ ਸੰਦੀਪ ਗਿੱਲ, ਸੰਦੀਪ ਗੋਇਲ ਨੇ ਮੌਕੇ 'ਤੇ ...
ਨਥਾਣਾ, 5 ਦਸੰਬਰ (ਗੁਰਦਰਸ਼ਨ ਲੁੱਧੜ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਸਬੰਧਿਤ ਪੰਜਾਬੀ ਸਾਹਿਤ ਸਭਾ ਨਥਾਣਾ ਨਾਲ ਜੁੜੇ ਲੇਖਕਾਂ ਨੇ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਸੂਬੇ ਦੀ ਵਿੱਤੀ ਹਾਲਤ ਨੂੰ ਨਜ਼ਰ-ਅੰਦਾਜ਼ ਕਰਕੇ ਲਾਈ ਜਾ ਰਹੀ ਰਾਹਤਾਂ ਦੀ ਬੋਲੀ 'ਤੇ ...
ਬਠਿੰਡਾ, 5 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਵਲੋਂ ਵੀ ਇਕ ਪ੍ਰਸਿੱਧ ਪੰਜਾਬੀ ਲੋਕ ਗਾਇਕ ਬਲਵੀਰ ਚੋਟੀਆਂ 'ਤੇ ਦਾਅ ਖੇਡਿਆ ਜਾ ਰਿਹਾ ਹੈ | ਚੋਟੀਆਂ ...
ਕੋਟਫੱਤਾ, 5 ਦਸੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ-ਮਾਨਸਾ ਰੋਡ 'ਤੇ ਕੋਟਫੱਤਾ ਤੇ ਕੋਟਸ਼ਮੀਰ ਦੇ ਵਿਚਕਾਰ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਥਾਣਾ ਕੋਟਫੱਤਾ ਨੂੰ ਲਿਖਵਾਈ ਆਪਣੀ ਦਰਖਾਸਤ ਵਿਚ ਹਰਪ੍ਰੀਤ ਸਿੰਘ ਪੁੱਤਰ ਤੇਜ ਸਿੰਘ ...
ਰਾਮਾਂ ਮੰਡੀ, 5 ਦਸੰਬਰ (ਤਰਸੇਮ ਸਿੰਗਲਾ)-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਦੇ ਨਾਅਰੇ 'ਨਵਾਂ ਪੰਜਾਬ ਭਾਜਪਾ ਦੇ ਨਾਲ' ਦੀ ਫੂਕ ਨਿਕਲਦੀ ਜਾ ਰਹੀ ਹੈ | ਇਹ ਦੋਸ਼ ਲਗਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ/ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ...
ਬਠਿੰਡਾ, 5 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰ ਨਾਲ ਸਬੰਧਿਤ ਇਕ ਜੋੜੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀਆਂ ...
ਮਹਿਰਾਜ, 5 ਦਸੰਬਰ (ਸੁਖਪਾਲ ਮਹਿਰਾਜ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੱਤੀ ਕਾਲਾ ਮਹਿਰਾਜ ਵਿਖੇ ਇਕਾਈ ਮਹਿਰਾਜ ਦੇ ਪ੍ਰਧਾਨ ਨਿਰਮਲ ਸਿੰਘ ਗਿੱਲ ਦੀ ਅਗਵਾਈ ਹੇਠ ਇਕ ਭਰਵਾਂ ਇਕੱਠ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਵਿਚਾਰਾਂ ...
ਰਾਮਾਂ ਮੰਡੀ, 5 ਦਸੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਪੱਕਾ ਕਲਾਂ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਅਤੇ ਆਮ ਆਦਮੀ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਮੈਂਬਰ ਪ੍ਰੋ. ਬਲਜਿੰਦਰ ਕੌਰ ਨੇ ਡੋਰ-ਟੂ-ਡੋਰ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ...
ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 6 ਦਸੰਬਰ ਨੂੰ ਬਠਿੰਡਾ ਪੁੱਜ ਰਹੇ ਹਨ, ਜਿੱਥੇ ਉਹ ਪੰਜਾਬ ਦੇ ਕਬੱਡੀ ਖਿਡਾਰੀਆਂ ਨਾਲ ਵਿਸ਼ੇਸ਼ ਬੈਠਕ ਕਰਨਗੇ | ਬੈਠਕ ਦੌਰਾਨ ਪੰਜਾਬੀਆਂ ਦੀ ਮਹਿਬੂਬ ਖੇਡ ...
ਬਠਿੰਡਾ, 5 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਮਜ਼ਦੂਰ ਵਰਗ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਪੁੱਤਲੇ ਸਾੜਨ ਤੋਂ ਇਲਾਵਾ ਰੇਲਾਂ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਸਥਾਨਕ ਟੀਚਰਜ਼ ਹੋਮ ...
ਮੌੜ ਮੰਡੀ, 5 ਦਸੰਬਰ (ਗੁਰਜੀਤ ਸਿੰਘ ਕਮਾਲੂ)-ਸਬ-ਡਵੀਜ਼ਨ ਮੌੜ ਦੇ ਅਧੀਨ ਆਉਂਦੇ ਪਿੰਡ ਚਨਾਰਥਲ ਵਿਖੇ ਇਕ ਪਤੀ-ਪਤਨੀ ਦੀ ਭੇਦਭਰੇ ਢੰਗ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ ਜਦਕਿ ਉਨ੍ਹਾਂ ਦੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ...
ਬਠਿੰਡਾ, 5 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਠੇਕਾ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦੇ ਦਗਮਜ਼ੇ ਮਾਰੇ ਜਾ ਰਹੇ ਹਨ, ਦੂਜੇ ਪਾਸੇ ਇਨ੍ਹਾਂ ਠੇਕਾ ਮੁਲਾਜ਼ਮਾਂ ਖ਼ਿਲਾਫ਼ ਸਰਕਾਰ ਵਲੋਂ ਪੁਲਿਸ ਮੁਕੱਦਮੇ ਦਰਜ ਕਰਵਾਏ ਜਾ ਰਹੇ | ਇਸ ਦੀ ...
ਸੰਗਤ ਮੰਡੀ, 5 ਦਸੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਜੈ ਸਿੰਘ ਵਾਲਾ ਦੇ ਕਈ ਦੇ ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ | ਕਾਂਗਰਸੀ ਆਗੂ ਬਲਬੀਰ ਸਿੰਘ ਬੀਰਾ ਨੇ ਦੱਸਿਆ ਕਿ ਬਠਿੰਡਾ ਦਿਹਾਤੀ ...
ਰਾਮਾਂ ਮੰਡੀ, 5 ਦਸੰਬਰ (ਤਰਸੇਮ ਸਿੰਗਲਾ)-ਅੱਜ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਹਲਕਾ ਤਲਵੰਡੀ ਸਾਬੋ ਦੇ ਸੰਭਾਵੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵਲੋਂ ਯੂਥ ਆਗੂ ਮੰਗਤ ਰਾਏ ਬੰਗੀ ਰਾਮਾਂ ਮੰਡੀ ਦੇ ਗ੍ਰਹਿ ਨਿਵਾਸ 'ਤੇ ਵਰਕਰਾਂ ਨਾਲ ਇਕ ਭਰਵੀਂ ਮੀਟਿੰਗ ਕੀਤੀ ਗਈ | ...
ਰਾਮਪੁਰਾ ਫੂਲ, 5 ਦਸੰਬਰ (ਗੁਰਮੇਲ ਸਿੰਘ ਵਿਰਦੀ)-ਸਥਾਨਕ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੀ ਐਨ.ਸੀ.ਸੀ. ਯੂਨਿਟ ਵੱਲੋਂ ਕਮਾਂਡਿੰਗ ਅਫ਼ਸਰ ਕੈਪਟਨ ਅਰਵਿੰਦ ਕੁਮਾਰ ਪਵਾਰ ਦੇ ਦਿਸਾ-ਨਿਰਦੇਸਾਂ ਅਨੁਸਾਰ ਸਕੂਲ ਵਿਚ ਲਵਪ੍ਰੀਤ ...
ਸੀਂਗੋ ਮੰਡੀ, 5 ਦਸੰਬਰ (ਪਿ੍ੰਸ ਗਰਗ)-ਸਰਕਾਰਾਂ ਨੇ ਹਮੇਸ਼ਾ ਹੀ ਦੇਸ਼ ਭਗਤ ਪਰਿਵਾਰਾਂ ਨੂੰ ਅਣਗੋਹਿਲੇ ਕੀਤਾ ਹੈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨ ਕੇ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ, ਇਨ੍ਹਾਂ ਚਿੰਤਾ ਨੁਮਾ ਪ੍ਰਗਟਾਵਾ ਕਰਦਿਆਂ ਫਰੀਡਮ ਫਾਈਟਰ ...
ਚਾਉਕੇ, 5 ਦਸੰਬਰ (ਮਨਜੀਤ ਸਿੰਘ ਘੜੈਲੀ)-ਸਰਕਾਰੀ ਹਾਈ ਸਕੂਲ ਪਿੰਡ ਜਿਉਂਦ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਦੇਵਪਾਲ ਸਿੰਘ ਰਿਟਾ: ਪਿ੍ੰਸੀਪਲ, ਗੁਰਚਰਨ ਸਿੰਘ ਡੀ ਐਮ ਸਪੋਰਟਸ, ਅਮਰਦੀਪ ਸਿੰਘ ਬੀ ਐਮ, ਸ੍ਰੀਮਤੀ ਜੋਤੀ ਗਰਗ ਡੀ ਡੀ ...
ਰਾਮਾਂ ਮੰਡੀ, 5 ਦਸੰਬਰ (ਤਰਸੇਮ ਸਿੰਗਲਾ)-ਨੇੜਲੇ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਅਕਾਲੀ ਆਗੂ ਜਥੇਦਾਰ ਬਲਜੀਤ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 13 ਨੁਕਾਤੀ ਪ੍ਰੋਗਰਾਮ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਨੁੱਕੜ ਮੀਟਿੰਗ ...
ਰਾਮਾਂ ਮੰਡੀ, 5 ਦਸੰਬਰ (ਤਰਸੇਮ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਵਲੋਂ 19 ਦਸੰਬਰ ਨੂੰ ਟਰੈਕਟਰ ਮੰਡੀ ਤਲਵੰਡੀ ਸਾਬੋ ਵਿਖੇ ਕੀਤੀ ਜਾਣ ਵਾਲੀ ਰੈਲੀ ਨੂੰ ਸਫਲ ਬਣਾਉਣ ਲਈ ਉਨ੍ਹਾਂ ਦੇ ਸਪੁੱਤਰ ਗੁਰਬਾਜ ਸਿੰਘ ਸਿੱਧੂ ਵਲੋਂ ...
ਗੋਨਿਆਣਾ, 5 ਦਸੰਬਰ (ਲਛਮਣ ਦਾਸ ਗਰਗ/ਬਰਾੜ ਆਰ.ਸਿੰਘ)-ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਯੁਵਕ ਭਲਾਈ ਕਲੱਬ, ਜੰਡਾਂਵਾਲਾ ਵਿੰਝੂਕਾ (ਬਠਿੰਡਾ) ਵਲੋਂ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਦੇਖ-ਰੇਖ ਵਿਚ ਪਹਿਲਵਾਨ ...
ਚਾਉਕੇ, 5 ਦਸੰਬਰ (ਮਨਜੀਤ ਸਿੰਘ ਘੜੈਲੀ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਯਾਦਵਿੰਦਰ ਸਿੰਘ ਜੈਮੀ ਪੀਰਕੋਟ ਨੇ ਗੱਲਬਾਤ ਕਰਦਿਆਂ ਆਖਿਆ ਕਿ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਪਾਸੇ ਪੰਜਾਬ 'ਚ ਹਰ ਵਰਗ ...
ਭਾਈਰੂਪਾ/ਮਹਿਰਾਜ, 5 ਦਸੰਬਰ (ਵਰਿੰਦਰ ਲੱਕੀ/ਸੁਖਪਾਲ ਮਹਿਰਾਜ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਰਾਮਪੁਰਾ ਫੂਲ ਹਲਕੇ 'ਚ ਸ਼ੁਰੂ ਕੀਤੀਆਂ ਗਈਆਂ ਸਰਗਰਮੀਆਂ 'ਚ ਤੇਜ਼ੀ ਲਿਆਉਂਦੇ ਹੋਏ ਪਿੰਡਾਂ/ ਸ਼ਹਿਰਾਂ 'ਚ ਪਾਰਟੀ ਨੀਤੀਆਂ ...
ਭਗਤਾ ਭਾਈਕਾ, 5 ਦਸੰਬਰ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ (ਕਿਸਾਨ ਵਿੰਗ) ਬਠਿੰਡਾ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਗੂ ਜਤਿੰਦਰ ਸਿੰਘ ਭੱਲਾ ਖ਼ਿਲਾਫ਼ ਚੱਲ ਰਹੇ ਵੱਖ-ਵੱਖ ਪੰਜ ਮੁਕੱਦਮਿਆਂ ਵਿਚੋਂ ਬਰੀ ਹੋਣ ਨਾਲ ਵੱਡੀ ਰਾਹਤ ਮਿਲਣ 'ਤੇ ...
ਬਠਿੰਡਾ, 5 ਦਸੰਬਰ (ਅਵਤਾਰ ਸਿੰਘ)-ਪੀ.ਐੱਸ.ਈ.ਬੀ. ਏ.ਏ.ਏ. ਸਰਵਿਸਜ਼ ਐਸੋੋਸੀਏਸ਼ਨ, ਪੱਛਮੀ ਜ਼ੋਨ, ਬਠਿੰਡਾ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਮੀਟਿੰਗ ਕੀਤੀ ਗਈ | ਜਿਸ ਵਿਚ ਪੱਛਮ ਜੋਨ ਬਠਿੰਡਾ ਅਧੀਨ ਆਉਂਦੇ ਫ਼ਰੀਦਕੋਟ, ਮੁਕਤਸਰ, ਫ਼ਿਰੋਜ਼ਪੁਰ, ਬਠਿੰਡਾ, ਮੋਗਾ ਅਤੇ ...
ਬਠਿੰਡਾ, 5 ਦਸੰਬਰ (ਅਵਤਾਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਨਿਰਦੇਸ਼ਕ, ਭਾਰਤੀ ਖੇਤੀਬਾੜੀ ਖੋਜ਼ ਪ੍ਰੀਸ਼ਦ ਜ਼ੋਨ-1, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ ਤਹਿਤ ਡਾ. ਏ.ਪੀ.ਐਸ. ਧਾਲੀਵਾਲ ਸਹਿਯੋਗੀ ਨਿਰਦੇਸ਼ਕ, ਕਿ੍ਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਸਹਿਯੋਗ ...
ਐੱਸ.ਐੱਚ.ਓ. ਖ਼ਿਲਾਫ਼ ਹੋਵੇ ਪਰਚਾ ਦਰਜ : ਸਰੂਪ ਸਿੰਗਲਾ ਬਠਿੰਡਾ, 5 ਦਸੰਬਰ (ਪੱਤਰ ਪ੍ਰੇਰਕ)-ਗਾਂਜਾ ਵੇਚਣ ਵਾਲੇ ਰਮੇਸ਼ ਕੁਮਾਰ ਉਰਫ ਰੈਂਬੋ ਵਾਸੀ ਬੇਅੰਤ ਨਗਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਹਾਜ਼ਰੀ ਵਿਚ ਥਾਣਾ ਥਰਮਲ ਵਿਚ ...
ਬਠਿੰਡਾ, 5 ਦਸੰਬਰ (ਅਵਤਾਰ ਸਿੰਘ)-ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਹਸਪਤਾਲ ਵਿਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਰੋਸ ਵਿਚ ਆਏ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ | ਵੱਡੀ ਗਿਣਤੀ 'ਚ ...
ਬਠਿੰਡਾ, 5 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਬਹੁ-ਚਰਚਿਤ ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਨੂੰ ਆਖ਼ਰ ਪੁਲਿਸ ਵਿਭਾਗ ਵਲੋਂ ਸੇਵਾ-ਮੁਕਤ ਕਰ ਦਿੱਤਾ ਗਿਆ ਹੈ | ਉਹ ਪੰਜਾਬ ਸਰਕਾਰ ਵਲੋਂ ਆਪਣੀ ਸੇਵਾ-ਮੁਕਤੀ ਦੇ ਹੋਏ ਹੁਕਮਾਂ ਬਾਅਦ ਵੀ ਪਿਛਲੇ ਕਈ ਦਿਨਾਂ ...
ਭੀਖੀ, 5 ਦਸੰਬਰ (ਗੁਰਿੰਦਰ ਸਿੰਘ ਔਲਖ/ਬਲਦੇਵ ਸਿੰਘ ਸਿੱਧੂ)-ਪੰਜਾਬ ਸਰਕਾਰ ਜਿੱਥੇ ਵਿਕਾਸ ਕਾਰਜ ਕਰ ਰਹੀ ਹੈ, ਉੱਥੇ ਹੀ ਨੌਜਵਾਨਾਂ 'ਚ ਖੇਡਾਂ ਪ੍ਰਤੀ ਖੇਡ ਭਾਵਨਾ ਪੈਦਾ ਕਰਨ ਲਈ ਪਿੰਡਾਂ ਦੀਆ ਪੰਚਾਇਤਾਂ ਨੂੰ ਖੇਡ ਜਿੰਮਾਂ ਲਈ 3 ਲੱਖ ਦੀ ਰਾਸ਼ੀ ਦੇ ਰਹੀ ਹੈ | ਉਪਰੋਕਤ ...
ਰਾਮਾਂ ਮੰਡੀ, 5 ਦਸੰਬਰ (ਤਰਸੇਮ ਸਿੰਗਲਾ)-ਮਿਸ਼ਨ-2022 ਨੂੰ ਲੈ ਕੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਹੱਕ ਵਿਚ ਉਸ ਦੇ ਭਾਈ ਅਤੇ ਕਾਂਗਰਸੀ ਆਗੂ ਗੋਪਾਲ ਜੱਸੀ ਵਲੋਂ ਹਲਕੇ ਦੇ ਪਿੰਡਾਂ ਬਾਘਾ, ...
ਬਠਿੰਡਾ, 5 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਨਾਲ ਸਬੰਧਿਤ ਸਰਗਰਮ ਯੂਥ ਅਕਾਲੀ ਆਗੂ ਕੁਲਦੀਪ ਸਿੰਘ ਵੜਿੰਗ (ਦਿਓੁਣ) ਨੂੰ ਯੂਥ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦਾ ਉੱਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਅੱਜ ਬਠਿੰਡਾ ਵਿਖੇ ਯੂਥ ...
ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਮਧੂ ਮੱਖੀ ਪਾਲਕਾਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ, ਜਿਸ ਵਿਚ ਸਰਬਸੰਮਤੀ ਨਾਲ ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ ...
ਰਾਮਾਂ ਮੰਡੀ, 5 ਦਸੰਬਰ (ਤਰਸੇਮ ਸਿੰਗਲਾ)-ਅੱਜ ਸਥਾਨਕ ਸਿਵਲ ਹਸਪਤਾਲ ਵਿਚ ਐਸ.ਐਮ.ਓ.ਡਾ. ਅਲਕਾ ਗਰਗ ਦੀ ਅਗਵਾਈ ਹੇਠ ਅੱਖਾਂ ਦੀ ਜਾਂਚ ਦਾ ਮੁਫ਼ਤ ਸਕਰੀਨਿੰਗ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਅੱਖਾਂ ਰੋਗ ਦੇ ਮਾਹਿਰ ਡਾਕਟਰ ਅਸ਼ੋਕ ...
ਸੰਗਤ ਮੰਡੀ, 5 ਦਸੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਕਾਲਝਰਾਣੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਰਾਸ਼ਟਰੀ ਦੁੱਧ ਜਾਗਰੂਕਤਾ ਹਫ਼ਤਾ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਅੰਮਿ੍ਤਪਾਲ ਸਿੰਘ ਭੱਟੀ ਨੇ ਦੱਸਿਆ ਕਿ ਵਿਸ਼ੇਸ਼ ਜਾਗਰੂਕਤਾ ...
ਬੁਢਲਾਡਾ 5 ਦਸੰਬਰ (ਸਵਰਨ ਸਿੰਘ ਰਾਹੀ)-10 ਦਸੰਬਰ ਨੂੰ ਮਾਨਸਾ ਵਿਖੇ ਪੁੱਜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨੂੰ ਲੈ ਕੇ ਅੱਜ ਇੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ...
ਮਾਨਸਾ, 5 ਦਸੰਬਰ (ਸਟਾਫ਼ ਰਿਪੋਰਟਰ)-ਸਥਾਨਕ ਬੱਚਤ ਭਵਨ ਵਿਖੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ, ਇਸ ਮੌਕੇ ਯੂ.ਡੀ.ਆਈ.ਡੀ. ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਕੈਂਪ 'ਚ ਸਿਵਲ ਸਰਜਨ ...
ਤਲਵੰਡੀ ਸਾਬੋ, 5 ਦਸੰਬਰ (ਰਵਜੋਤ ਸਿੰਘ ਰਾਹੀ)-ਐਸੋਸੀਏਸ਼ਨ ਆਫ਼ ਮਿਉਚੂਅਲ ਫੰਡਜ਼ ਇੰਡੀਆ ਵਲੋਂ ਅਕਾਲ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਨਿੱਜੀ ਵਿੱਤ ਪ੍ਰਬੰਧਨ ਲਈ ਰਣਨੀਤੀ 'ਤੇ ਇਕ ਨਿਵੇਸ਼ਕ ਜਾਗਰੂਕਤਾ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਦਾ ...
ਕੋਟਫੱਤਾ, 5 ਦਸੰਬਰ (ਰਣਜੀਤ ਸਿੰਘ ਬੁੱਟਰ)-ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ 'ਚ ਨਰਸਰੀ ਤੋਂ ਦੂਸਰੀ ਕਲਾਸ ਦੇ ਵਿਦਿਆਰਥੀਆਂ ਦੀ ਅਥਲੈਟਿਕ ਮੀਟ ਕਰਵਾਈ | ਇਸ ਮੀਟ ਦੀ ਰੂਪ ਰੇਖਾ ਸਕੂਲ ਪਿ੍ੰਸੀਪਲ ਡਾ: ਮਨੋਰਮਾ ਸਮਾਘ, ਐਕਟੀਵਿਟੀ ਇੰਚਾਰਜ ਜੁਪਿੰਦਰ ਕੌਰ ...
ਭੁੱਚੋ ਮੰਡੀ, 5 ਦਸੰਬਰ (ਪਰਵਿੰਦਰ ਸਿੰਘ ਜੌੜਾ)-ਜ਼ਮੀਨਦੋਜ਼ ਕੇਬਲ ਵੱਢੇ ਜਾਣ ਨਾਲ ਭੁੱਚੋ ਮੰਡੀ ਵਾਸੀ ਬਹੁਤ ਸਾਰੇ ਘਰ ਲਗਾਤਾਰ 30 ਘੰਟੇ ਹਨੇਰੇ ਵਿਚ ਰਹਿਣ ਲਈ ਮਜਬੂਰ ਹੋਏ | ਬਿਜਲੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਲਗਾਤਾਰ 2 ਦਿਨ ਅਤੇ ਇਕ ਰਾਤ ਬਿਜਲੀ ਬੰਦ ਰਹਿਣ ...
ਬਠਿੰਡਾ, 5 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬਣਾਏ ਗਏ ਤਿੰਨ ਕਿਸਾਨ ਤੇ ਕਿਸਾਨੀ ਮਾਰੂ ਕਾਲੇ ਕਾਨੂੰਨ ਕਿਸਾਨਾਂ-ਮਜ਼ਦੂਰਾਂ ਦੇ ਸੱਚੇ ਸਿੱਦਕ ਦੀ ਬਦੌਲਤ ਹੀ ਰੱਦ ਹੋਏ ਹਨ ਤੇ ਕਿਸਾਨ-ਮਜ਼ਦੂਰ ਵਿਰੋਧੀ ਭਾਜਪਾ ਸਰਕਾਰ ਨੂੰ ਮੂੰਹ ਦੀ ...
ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 14 ਦਸੰਬਰ ਨੂੰ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ...
ਰਾਮਪੁਰਾ ਫੂਲ, 5 ਦਸੰਬਰ (ਗੁਰਮੇਲ ਸਿੰਘ ਵਿਰਦੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਮਹਿਲਾਵਾਂ ਨੂੰ ਦਿੱਤੀ ਤੀਜੀ ਗਾਰੰਟੀ ਦੀ ਪਹਿਲੀ ਮੀਟਿੰਗ ਸਥਾਨਕ ਗਾਂਧੀ ਨਗਰ ਵਿਖੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ...
ਬਾਲਿਆਂਵਾਲੀ, 5 ਦਸੰਬਰ (ਕੁਲਦੀਪ ਮਤਵਾਲਾ)-ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਵਾਂ ਸਾਲਾਨਾ ਅੰਤਰ ਸਕੂਲ ਤੇ ਅੰਤਰ ਕਾਲਜ ਚਿੱਤਰਕਲਾ ਮੁਕਾਬਲਾ ਕਵੀਸ਼ਰ ਮਾਘੀ ਸਿੰਘ ਗਿੱਲ ...
ਤਲਵੰਡੀ ਸਾਬੋ, 5 ਦਸੰਬਰ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਲੁਭਾਊ ਗੱਲਾਂ ਵਿਚ ਨਹੀਂ ਆਉਣਗੇ ਕਿਉਂਕਿ ਉਹ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਸੂਬੇ ਦਾ ਸਰਵਪੱਖੀ ਵਿਕਾਸ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ...
ਲਹਿਰਾ ਮੁਹੱਬਤ, 5 ਦਸੰਬਰ (ਸੁਖਪਾਲ ਸਿੰਘ ਸੁੱਖੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਜੋ ਭਾਸ਼ਾ ਵਰਤੀ ਗਈ ਘਟੀਆ ਤੇ ਹੇਠਲੇ ਦਰਜੇ ਦੀ ਸ਼ਬਦਾਵਲੀ ਜੋ ਅਤਿ ਨਿੰਦਣਯੋਗ ਹੈ | ਇਨ੍ਹਾਂ ਸ਼ਬਦਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX