ਮਾਨਸਾ, 5 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਅਗਲੀ ਸਰਕਾਰ ਭਾਜਪਾ ਗੱਠਜੋੜ ਦੀ ਅਗਵਾਈ 'ਚ ਬਣੇਗੀ | ਇੱਥੇ ਹਲਕਾ ਮਾਨਸਾ ਨਾਲ ਸਬੰਧਿਤ ਪ੍ਰਮੁੱਖ ਪਾਰਟੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਹੁਣੇ ਤੋਂ ਕਮਰਕੱਸੇ ਕੱਸਣ ਲਈ ਕਿਹਾ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ 31 ਦਸੰਬਰ ਤੋਂ ਪਹਿਲਾਂ ਬੂਥ ਪੱਧਰ 'ਤੇ ਕਮੇਟੀਆਂ ਗਠਿਤ ਕਰ ਕੇ ਹਾਈਕਮਾਨ ਨੂੰ ਭੇਜੀਆਂ ਜਾਣ | ਸ. ਸੋਢੀ ਨੇ ਭਾਜਪਾਈਆਂ ਨੂੰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਘਰ-ਘਰ ਤੱਕ ਪਹੁੰਚਾਉਣ ਲਈ ਵੀ ਕਿਹਾ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਗ 'ਤੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਜਦਕਿ ਹੋਰ ਮੰਗਾਂ ਜਲਦ ਮੰਨ ਲਈਆਂ ਜਾਣਗੀਆਂ | ਜ਼ਿਲ੍ਹਾ ਇੰਚਾਰਜ ਵਿਜੈ ਸਿੰਗਲਾ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਮੁੱਦੇ 'ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਇਸ ਵੇਲੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ਼ ਐਲਾਨਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ | ਇਸ ਮੌਕੇ ਸਟੇਟ ਕਮੇਟੀ ਮੈਂਬਰ ਸਤੀਸ਼ ਕੁਮਾਰ ਗੋਇਲ ਤੇ ਨੀਰਜ ਤਾਇਲ, ਸੂਰਜ ਕੁਮਾਰ ਛਾਬੜਾ, ਜ਼ਿਲ੍ਹਾ ਪ੍ਰਧਾਨ ਮੱਖਣ ਲਾਲ, ਅਜੈਬ ਸਿੰਘ ਹੋਡਲਾ, ਮਾਧੋ ਮੁਰਾਰੀ ਸ਼ਰਮਾ, ਰੋਹਿਤ ਬਾਂਸਲ, ਰਾਜ ਸਿੰਘ ਉੱਭਾ, ਨਛੱਤਰ ਸਿੰਘ, ਅਸੀਸ ਅਗਰਵਾਲ, ਸੁਖਜੀਤ ਕੌਰ ਆਦਿ ਹਾਜ਼ਰ ਸਨ |
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੂਥ ਕਮੇਟੀਆਂ ਦਾ ਵਿਸਥਾਰ ਜਲਦ
ਬੁਢਲਾਡਾ ਤੋਂ ਸੁਨੀਲ ਮਨਚੰਦਾ/ਸਵਰਨ ਸਿੰਘ ਰਾਹੀ ਅਨੁਸਾਰ- ਪੰਜਾਬ ਸਰਕਾਰ ਲੋਕਾਂ ਨੂੰ ਵਾਅਦੇ ਕਰ ਕੇ ਭੁੱਲਣ ਵਾਲੀ ਸਰਕਾਰ ਸਾਬਤ ਹੋ ਰਹੀ ਹੈ | ਇਹ ਪ੍ਰਗਟਾਵਾ ਭਾਜਪਾ ਆਗੂ ਦਿਆਲ ਦਾਸ ਸੋਢੀ ਨੇ ਬੁਢਲਾਡਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਅਤੇ ਵਰਕਰ ਪੁਰੀ ਤਰਾ ਤਿਆਰ ਹਨ | ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਫ਼ੌਜ ਦੇ ਦਮ 'ਤੇ ਚੋਣਾਂ ਲੜਦੀ ਹੈ ਅਤੇ ਜਿੱਤ ਪ੍ਰਾਪਤ ਕਰਦੀ ਆ ਰਹੀ ਹੈ | ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਜਲਦ ਤਾੋ ਬੂਥ ਪੱਧਰ ਤੱਕ ਦੀਆ ਕਮੇਟੀ ਗਠਿਤ ਕਰਨ ਅਤੇ ਜਲਦ ਇਨ੍ਹਾਂ ਦੀਆਂ ਨਿਯੁਕਤੀਆਂ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ | ਇਸ ਮੌਕੇ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ, ਵਿਜੇ ਕੁਮਾਰ ਸਿੰਗਲਾ, ਮੰਗਤ ਦੇਵ, ਰਾਕੇਸ਼ ਜੈਨ, ਰਾਕੇਸ਼ ਖਟਕ, ਪੁਨੀਤ ਸਿੰਗਲਾ, ਯਸ਼ ਗਰਗ, ਸੁਹਾਗ ਰਾਣੀ, ਸੁਖਵਿੰਦਰ ਸ਼ਰਮਾ, ਪ੍ਰੇਮ ਬਖਸ਼ੀਵਾਲਾ, ਜਗਜੀਤ ਕਟੋਦੀਆ ਆਦਿ ਹਾਜ਼ਰ ਸਨ |
ਕਿਸਾਨਾਂ ਵਲੋਂ ਬੁਢਲਾਡਾ ਵਿਖੇ ਪੁੱਜੇ ਭਾਜਪਾ ਆਗੂਆਂ ਦਾ ਘਿਰਾਓ
ਭਾਜਪਾਆਗੂ ਦਿਆਲ ਦਾਸ ਸੋਢੀ ਅਤੇ ਹੋਰਨਾਂ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ | ਸਥਾਨਕ ਰਾਮ-ਲੀਲ੍ਹਾ ਗਰਾਊਾਡ ਵਿਖੇ ਰੱਖੀ ਮੀਟਿੰਗ ਦੀ ਭਿਣਕ ਪੈਣ ਤੇ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਮੇਜਰ ਸਿੰਘ ਗੋਬਿੰਦਪੁਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਮੀਟਿੰਗ ਦੇ ਬਾਹਰਲਾ ਗੇਟ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਕਿਸਾਨਾਂ ਦੇ ਇੱਥੇ ਪੁੱਜਦਿਆਂ ਹੀ ਸਾਰੇ ਭਾਜਪਾ ਆਗੂ ਮੀਟਿੰਗ ਖ਼ਤਮ ਕਰ ਕੇ ਸ਼ਹਿਰ ਦੇ ਬਾਹਰ ਇੱਕ ਹੋਟਲ ਚ ਖਾਣਾ ਖਾ ਰਹੇ ਸਨ ਤਾਂ ਇਹ ਕਿਸਾਨ ਮਰਦ ਔਰਤਾਂ ਦਾ ਕਾਫ਼ਲਾ ਇਨ੍ਹਾਂ ਦੇ ਪਿੱਛੇ ਉੱਥੇ ਪਹੁੰਚ ਗਿਆ ਅਤੇ ਹੋਟਲ ਦੇ ਬਾਹਰ ਧਰਨਾ ਲਗਾ ਲਿਆ ਕੁਝ ਸਮੇਂ ਉਪਰੰਤ ਇੱਕ ਪੁਲਿਸ ਅਧਿਕਾਰੀ ਵੱਲੋਂ ਕਿਸਾਨਾਂ ਕਿਸਾਨਾਂ ਨੂੰ ਸ਼ਾਂਤ ਕਰ ਕੇ ਵਾਪਸ ਭੇਜਿਆ |
ਸਰਦੂਲਗੜ੍ਹ ਹਲਕੇ ਦੀ ਕੀਤੀ ਇਕੱਤਰਤਾ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ-ਭਾਜਪਾ ਆਗੂ ਦਿਆਲ ਦਾਸ ਸੋਢੀ ਤੇ ਜ਼ਿਲ੍ਹਾ ਪ੍ਰਭਾਰੀ ਵਿਜੈ ਸਿੰਗਲਾ ਨੇ ਇੱਥੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਚੋਣਾਂ ਲਈ ਲਾਮਬੰਦੀ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ | ਉਨ੍ਹਾਂ ਅਪੀਲ ਕੀਤੀ ਕਿ ਬੂਥ ਪੱਧਰ ਤੱਕ ਕਮੇਟੀਆਂ ਕਾਇਮ ਕੀਤੀਆਂ ਜਾਣ | ਇਸ ਮੌਕੇ ਸਤੀਸ਼ ਗੋਇਲ, ਜਨਰਲ ਸਕੱਤਰ ਵਿਜੈ ਕੁਮਾਰ, ਜਗਜੀਤ ਸਿੰਘ ਮਿਲਖਾ, ਜਸਵੰਤ ਸਿੰਘ ਰਾਜਰਾਣਾ, ਪਵਨ ਜੈਨ ਆਦਿ ਹਾਜ਼ਰ ਸਨ |
ਬਰੇਟਾ, 5 ਦਸੰਬਰ (ਜੀਵਨ ਸ਼ਰਮਾ)-ਬਰੇਟਾ ਖੇਤਰ 'ਚ ਪਈ ਬਾਰਿਸ਼ ਨੇ ਠੰਢ 'ਚ ਵਾਧਾ ਕਰ ਦਿੱਤਾ ਹੈ ਕਿਉਂਕਿ ਇਹ ਬਾਰਿਸ਼ ਠੰਢ ਦੇ ਮੌਸਮ ਦੀ ਪਹਿਲੀ ਬਾਰਿਸ਼ ਹੈ | ਦੂਸਰੇ ਪਾਸੇ ਇਸ ਬਾਰਿਸ਼ ਦਾ ਕਣਕ ਦੀ ਫ਼ਸਲ ਨੂੰ ਵੱਡਾ ਫ਼ਾਇਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਕਣਕ ਨੂੰ ਇਸ ...
ਮਾਨਸਾ, 5 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ 'ਚ ਤੀਸਰਾ ਬਦਲ ਉਸਾਰਨ ਲਈ ਯਤਨਸ਼ੀਲ ਹਾਂ ਅਤੇ ਅਗਲੇ ਕੁਝ ਦਿਨਾਂ 'ਚ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ...
ਬਰੇਟਾ, 5 ਦਸੰਬਰ (ਪੱਤਰ ਪ੍ਰੇਰਕ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦੀ ਮੀਟਿੰਗ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ ਦੀ ਅਗਵਾਈ ਵਿਚ ਹੋਈ | ਉਨ੍ਹਾਂ ਕਿਹਾ ਕਿ ਪੌਣੇ 5 ਸਾਲ ਲੰਘਣ ਦੇ ਬਾਵਜੂਦ ਵੀ ਸੂਬਾ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ...
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 5 ਦਸੰਬਰ - ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਰਾਜ ਦੇ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ...
ਝੁਨੀਰ, 5 ਦਸੰਬਰ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਨਹਿਰੀ ਪਾਈਪ ਲਾਈਨ ਪਾਉਣ ਦਾ ਨੀਂਹ ਪੱਥਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਵਲੋਂ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਇਸ ਨਾਲ 500 ਏਕੜ ਦੇ ਰਕਬੇ ਨੂੰ ...
ਗੁਰਚੇਤ ਸਿੰਘ ਫੱਤੇਵਾਲੀਆ
ਮਾਨਸਾ, 5 ਦਸੰਬਰ-ਸਥਾਨਕ ਸ਼ਹਿਰ ਦੇ ਬਿਲਕੁਲ ਨਾਲ ਵਸਿਆ ਪਿੰਡ ਮਾਨਸਾ ਖ਼ੁਰਦ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਹੈ | ਹੁਣ ਤੱਕ ਦੀਆਂ ਸਰਕਾਰਾਂ ਦੀ ਇਸ ਪਿੰਡ ਵੱਲ ਬਹੁਤੀ ਨਜ਼ਰ ਨਹੀਂ ਪਈ, ਜਿਸ ਕਾਰਨ ਅਨੇਕਾਂ ਸਮੱਸਿਆਵਾਂ ਮੂੰਹ ਅੱਡੀ ...
ਮਾਨਸਾ, 5 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਮਹੀਨੇ ਤੋਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਦੇ ਪਿੜ 'ਚ ਕੁੱਦੇ ਕੌਮੀ ਸਿਹਤ ਮਿਸ਼ਨ ਤਹਿਤ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਭਲਕੇ 6 ਦਸੰਬਰ ਨੂੰ ਕੋਰੋਨਾ ਕਾਲ ਦੌਰਾਨ ਮਿਲੇ ...
ਮਾਨਸਾ, 5 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਉਪਰੰਤ ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕਦਮ ਸਰਗਰਮ ਹੋ ਗਈ ਹੈ | ਪਾਰਟੀ ਵਲੋਂ ਹਲਕਾਵਾਰ ਇਕੱਤਰਤਾਵਾਂ ਦੇ ਦੌਰ ਵਿਚ ਵਰਕਰਾਂ ਨੂੰ ...
ਮਾਨਸਾ, 5 ਦਸੰਬਰ (ਵਿ.ਪ੍ਰਤੀ.)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਐਲਾਨ ਕੀਤਾ ਹੈ ਕਿ ਦਿੱਲੀ ਕਿਸਾਨ ਮੋਰਚੇ 'ਚ ਸ਼ਹੀਦ ਹੋਈਆਂ ਪਿੰਡ ਖੀਵਾ ਦਿਆਲੂਵਾਲਾ ਦੀਆਂ 3 ਔਰਤਾਂ ਦੇ ਵਾਰਸਾਂ ਨੂੰ ਵਾਅਦੇ ਮੁਤਾਬਕ ਨੌਕਰੀਆਂ ਨਾ ਦੇਣ ਦੇ ਵਿਰੋਧ 'ਚ ਜਥੇਬੰਦੀ ਵਲੋਂ 10 ...
ਮਾਨਸਾ, 5 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਅਤੇ ਕਿਸਾਨੀ ਮੁੱਦਿਆਂ ਨਾਲ ਭਖਦੀਆਂ ਹੋਰ ਮੰਗਾਂ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲੇ੍ਹ 'ਚ ਵੱਖ-ਵੱਖ ਥਾਵਾਂ 'ਤੇ ਰੋਸ ਧਰਨੇ ਜਾਰੀ ਹਨ | ਸਥਾਨਕ ਰੇਲਵੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX