ਦੋਰਾਂਗਲਾ, 6 ਦਸੰਬਰ (ਚੱਕਰਾਜਾ)-ਇਕ ਪਾਸੇ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਕਈ ਪਿੰਡਾਂ ਅੰਦਰ ਗੰਦੇ ਪਾਣੀ ਦੇ ਨਿਕਾਸ ਨੰੂ ਲੈ ਕੇ ਲੋਕਾਂ ਨੰੂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਇਕ ਉਦਾਹਰਨ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬਲਾਕ ਦੋਰਾਂਗਲਾ ਅੰਦਰ ਆਉਂਦੇ ਪਿੰਡ ਮੁਗ਼ਲਾਣੀ ਚੱਕ ਵਿਖੇ ਦੇਖਣ ਨੰੂ ਮਿਲੀ, ਜਿੱਥੇ ਪਿੰਡ ਦੇ ਮੁੱਖ ਰਸਤੇ 'ਤੇ ਖੜ੍ਹੇ ਗੰਦੇ ਪਾਣੀ ਦੇ ਨਿਕਾਸ ਨੰੂ ਲੈ ਕੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਇਸ ਪਿੰਡ ਨੰੂ ਇਕੋ ਇਕ ਜਾਂਦੇ ਮੁੱਖ ਰਸਤੇ ਵਿਚ ਪਿਛਲੇ ਲੰਬੇ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਦੀ ਬਦਬੂ ਨੇ ਜਿੱਥੇ ਲੋਕਾਂ ਦਾ ਨੱਕ 'ਚ ਦਮ ਕੀਤਾ ਹੋਇਆ ਹੈ, ਉੱਥੇ ਹੀ ਲੋਕਾਂ ਨੰੂ ਇਸ ਸਮੇਂ ਆਪਣੇ ਘਰਾਂ ਅੰਦਰ ਦਾਖ਼ਲ ਹੋਣਾ ਵੀ ਮੁਸ਼ਕਿਲ ਹੋ ਗਿਆ ਹੈ | ਇੱਥੋਂ ਤੱਕ ਕਿ ਲੋਕਾਂ ਨੰੂ ਆਪਣੇ ਘਰਾਂ ਅੰਦਰ ਦਾਖ਼ਲ ਹੋਣ ਜਾਂ ਘਰ ਤੋਂ ਬਾਹਰ ਜਾਣ ਲਈ ਪਹਿਲਾਂ ਬਦਬੂ ਮਾਰਦੇ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਪਿੰਡ ਦੇ ਲੋਕ ਚਮੜੀ ਤੇ ਕਈ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਖ਼ਾਸ ਕਰਕੇ ਸਕੂਲੀ ਬੱਚਿਆਂ ਲਈ ਇਸ ਰਸਤੇ ਰਾਹੀਂ ਆਉਣਾ ਜਾਣਾ ਅਤਿ ਮੁਸ਼ਕਿਲ ਹੋਇਆ ਪਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨਜ਼ਦੀਕ ਖੜ੍ਹੇ ਗੰਦੇ ਪਾਣੀ ਵਿਚੋਂ ਏਨੀ ਬਦਬੂ ਆਉਂਦੀ ਹੈ ਕਿ ਉਨ੍ਹਾਂ ਦਾ ਆਪਣੇ ਘਰਾਂ ਵਿਚ ਰਹਿਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਅਤੇ ਗੰਦੇ ਪਾਣੀ ਕਾਰਨ ਮੱਖੀਆਂ-ਮੱਛਰ ਦੀ ਭਰਮਾਰ ਕਾਰਨ ਉਨ੍ਹਾਂ ਦਾ ਜਿਊਣਾ ਮੁਹਾਲ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਨੰੂ ਲੈ ਕੇ ਉਹ ਕਈ ਵਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਚੁੱਕੇ ਹਨ ਪਰ ਪ੍ਰਸ਼ਾਸਨ ਵਲੋਂ ਅਜੇ ਤੱਕ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਸਥਿਤੀ ਏਨੀ ਜ਼ਿਆਦਾ ਬਦਤਰ ਹੁੰਦੀ ਜਾ ਰਹੀ ਹੈ ਕਿ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਅੰਦਰ ਵੜਨਾ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸ ਗੰਦੇ ਪਾਣੀ ਕਾਰਨ ਜੇਕਰ ਪਿੰਡ ਅੰਦਰ ਕੋਈ ਗੰਭੀਰ ਬਿਮਾਰੀ ਫੈਲਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਤੁਰੰਤ ਇਸ ਗੰਦੇ ਪਾਣੀ ਦਾ ਨਿਕਾਸ ਕਰਵਾ ਕੇ ਲੋਕਾਂ ਨੰੂ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ |
ਬਟਾਲਾ, 6 ਦਸੰਬਰ (ਕਾਹਲੋਂ)-ਸਥਾਨਕ ਬਟਾਲੀਅਨ ਨੰਬਰ-2 ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 59ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਰੋਹ 'ਚ ਕਮਾਂਡੈਂਟ ਅਨਿਲ ਕੁਮਾਰ, ਮਨਪ੍ਰੀਤ ਸਿੰਘ ਰੰਧਾਵਾ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਆਜ਼ਾਦੀ ਦਾ ਅੰਮਿ੍ਤ ਮਹਾਂ ਉਤਸਵ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਗਮ ਕਰਵਾਇਆ ਗਿਆ ਜਿੱਥੇ ਡਾ. ਬੀ. ਆਰ. ਅੰਬੇਡਕਰ ਦੇ ਬੁੱਤ 'ਤੇ ਡਿਪਟੀ ...
ਪੁਰਾਣਾ ਸ਼ਾਲਾ, 6 ਦਸੰਬਰ (ਅਸ਼ੋਕ ਸ਼ਰਮਾ)-ਆਪਣੇ ਰੈਗੂਲਰ ਸੇਵਾਵਾਂ ਦੀ ਮੰਗ ਨੰੂ ਲੈ ਕੇ ਐੱਨ. ਐੱਚ. ਐੱਮ. ਮੁਲਾਜ਼ਮਾਂ ਵਲੋਂ ਕਮਿਊਨਿਟੀ ਹੈਲਥ ਸੈਂਟਰ ਪੁਰਾਣਾ ਸ਼ਾਲਾ ਵਿਖੇ ਚੱਲ ਰਹੀ ਹੜਤਾਲ ਅੱਜ 20ਵੇਂ ਦਿਨ 'ਚ ਦਾਖ਼ਲ ਹੋ ਗਈ ਹੈ ਜਦਕਿ ਪੱਕੇ ਮੁਲਾਜ਼ਮਾਂ ਵਲੋਂ ਵੀ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਹਾੜੀ ਰੁੱਤ 2018-19 ਦੌਰਾਨ ਬੇਮੌਸਮੀ ਬਰਸਾਤ ਨਾਲ ਤਬਾਹ ਹੋਈਆਂ ਕਣਕਾਂ ਤੇ ਹੋਰ ਫ਼ਸਲਾਂ ਦੇ ਮੁਆਵਜ਼ੇ ਦੀ ਪੰਜਾਬ ਸਰਕਾਰ ਤੋਂ ਮਨਜੂਰ ਹੋ ਕੇ ਡੀ. ਸੀ. ਰਾਹੀਂ ਐੱਸ. ਡੀ. ਐੱਮ. ਦੇ ਖਾਤੇ ਵਿਚ ਪੈ ਚੁੱਕੀ 6 ਕਰੋੜ 98 ਲੱਖ 63 ਹਜ਼ਾਰ 121 ਰੁਪਏ ਦੀ ...
ਵਡਾਲਾ ਬਾਂਗਰ, 6 ਦਸੰਬਰ (ਭੁੰਬਲੀ)-ਬੀਤੀ ਰਾਤ ਚੋਰਾਂ ਵਲੋਂ ਪਿੰਡ ਮੁਸਤਰਾਪੁਰ ਵਿਚ ਇਕ ਘਰੋਂ 2 ਲੱਖ ਰੁਪਏ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ਜਾਦਕਾਰੀ ਦਿੰਦਿਆਂ ਨੰਬਰਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਪਿੰਡ ਵਿਚ ਚੱਲ ਰਹੇ ਇਕ ਸਮਾਗਮ 'ਚ ...
ਧਾਰੀਵਾਲ, 6 ਦਸੰਬਰ (ਜੇਮਸ ਨਾਹਰ, ਰਮੇਸ਼ ਨੰਦਾ, ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਧਾਰੀਵਾਲ ਵਿਖੇ ਕਾਂਗਰਸ ਦੇ ਸੀਨੀਅਰ ਸੂਬਾ ਆਗੂ ਬਰਿੰਦਰ ਸਿੰਘ ਛੋਟੇਪੁਰ ਦੇ ਗ੍ਰਹਿ ਵਿਖੇ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਕਾਂਗਰਸੀ ਵਰਕਰਾਂ ...
ਬਟਾਲਾ, 6 ਦਸੰਬਰ (ਕਾਹਲੋਂ)-ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਵਲੋਂ ਸੰਸਥਾ ਦੇ ਉੱਪ ਚੇਅਰਮੈਨ ਸਤਨਾਮ ਸਿੰਘ ਉਮਰਪੁਰਾ ਅਤੇ ਹਰਪਿੰਦਰ ਸਿੰਘ ਠੀਕਰੀਵਾਲ ਦੀ ਅਗਵਾਈ 'ਚ ਗਰੀਬ ਤੇ ਦਲਿਤ ਪਰਿਵਾਰਾਂ ਨਾਲ ਵੱਖ-ਵੱਖ ਥਾਣਿਆਂ 'ਚ ਹੋ ਰਹੀਆਂ ਧੱਕੇਸ਼ਾਹੀਆਂ ...
ਲੁਧਿਆਣਾ, 6 ਦਸੰਬਰ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਹੁਣ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਦੇ ਉਨਾਂ ਲੋਕਾਂ ਲਈ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ, ਦੇ ...
ਬਟਾਲਾ, 6 ਦਸੰਬਰ (ਕਾਹਲੋਂ)-ਵੁੱਡ ਬਲਾਜ਼ਮ ਸਕੂਲ 'ਚ ਪੰਜਾਬੀ ਭਾਸ਼ਾ ਵਿਚ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਜਮਾਤ ਤੀਸਰੀ ਤੋਂ ਛੇਵੀਂ ਤੱਕ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ 'ਚ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ...
ਬਟਾਲਾ, 6 ਦਸੰਬਰ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਵਿਚ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਅਧੀਨ ਫਿੱਟ ਇੰਡੀਆ ਵੀਕ 2021' ਪ੍ਰੁੋਗਰਾਮ ਕਰਵਾਇਆ ਜਾ ਰਿਹਾ ਹੈ | ਪ੍ਰੋਗਰਾਮ ਦੀ ਸ਼ੁਰੂਆਤ ਡਾਇਰੈਕਟਰ ਪਿ੍ੰ. ਜਸਬਿੰਦਰ ਕੌਰ ਵਲੋਂ ਕੀਤੀ ਗਈ | ਸਰੀਰਕ ਸਿੱਖਿਆ ...
ਬਟਾਲਾ, 6 ਦਸੰਬਰ (ਕਾਹਲੋਂ)-ਸਤਿਨਾਮ ਸਰਬ ਕਲਿਆਣ ਟਰੱਸਟ (ਚੰਡੀਗੜ੍ਹ) ਵਲੋਂ ਕਰਵਾਏ ਜਾਂਦੇ ਸਾਲਾਨਾ ਧਾਰਮਿਕ ਮੁਕਾਬਲਿਆਂ 'ਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਤੀਜੀ ਵਾਰ ਫਿਰ ਪਹਿਲਾ ਸਥਾਨ ਹਾਸਲ ਕਰਕੇ ...
ਵਡਾਲਾ ਬਾਂਗਰ, 6 ਦਸੰਬਰ (ਭੁੰਬਲੀ)-ਇਸ ਇਲਾਕੇ ਦੇ ਪਿੰਡ ਮੁਸਤਰਾਪੁਰ ਦਾ ਸਾ. ਸਰਪੰਚ ਕੁਲਦੀਪ ਸਿੰਘ ਅਕਾਲੀ ਦਲ (ਬ) ਨੂੰ ਛੱਡ ਕੇ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਗਿਆ | ਉਨ੍ਹਾਂ ਦਾ ਪਾਰਟੀ 'ਚ ਆਉਣ 'ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ੋਰਦਾਰ ...
ਵਡਾਲਾ ਗ੍ਰੰਥੀਆਂ, 6 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਸਿੱਖ ਕÏਮ 'ਚ ਪਤਿਤਪੁਣੇ ਨੂੰ ਰੋਕਣ ਅਤੇ ਖਾਸ ਕਰਕੇ ਨÏਜਵਾਨ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਦਮਦਮੀ ਟਕਸਾਲ ਅਜਨਾਲਾ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਵੱਖ-ਵੱਖ ਪਿੰਡਾਂ ਵਿਚ ਕਰਵਾਏ ਗਏ ਅੰਮਿ੍ਤ ...
ਕਾਦੀਆਂ, 6 ਦਸੰਬਰ (ਕੁਲਵਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਹਲਕਾ ਬਟਾਲਾ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੂੰ ਅੰਤਿ੍ੰਗ ਕਮੇਟੀ ਮੈਂਬਰ ਚੁਣੇ ਜਾਣ 'ਤੇ ਧਾਰਮਿਕ ਤੇ ਸਮਾਜ-ਸੇਵੀ ...
ਬਟਾਲਾ, 6 ਦਸੰਬਰ (ਹਰਦੇਵ ਸਿੰਘ ਸੰਧੂ)-ਪੰਜਾਬ ਦੇ ਕਰਮਚਾਰੀਆਂ ਦੀਆਂ ਤਨਖਾਹਾਂ 'ਚ ਆ ਰਹੀ ਦੇਰੀ ਦੇ ਸੰਬੰਧ ਵਿਚ ਅਧਿਆਪਕਾਂ ਦਾ ਇਕ ਵਫ਼ਦ ਮਾਸਟਰ ਤਰਸੇਮਪਾਲ ਸ਼ਰਮਾ ਤੇ ਸੋਮ ਸਿੰਘ ਦੀ ਅਗਵਾਈ 'ਚ ਤਹਿਸੀਲ ਬਟਾਲਾ ਦੇ ਖਜ਼ਾਨਾ ਅਫ਼ਸਰ ਨੂੰ ਮਿਲਿਆ, ਜਿਸ ਦੌਰਾਨ ...
ਘੁਮਾਣ, 6 ਦਸੰਬਰ (ਬਾਵਾ)-ਹੈਾਡੀਕੈਪਡ ਤੇ ਬਲਾਈਾਡ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਘੁਮਾਣ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਦਕੋਹਾ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਬਲਜਿੰਦਰ ਸਿੰਘ ਦਕੋਹਾ ਨੇ ਵਿਸ਼ੇਸ ਤੌਰ 'ਤੇ ਹਾਜ਼ਰੀ ਲਵਾਈ | ਇਸ ਮੌਕੇ ਅੰਗਹੀਣ ਦਿਵਸ ਮਨਾਇਆ ਗਿਆ | ...
ਧਾਰੀਵਾਲ, 6 ਦਸੰਬਰ (ਸਵਰਨ ਸਿੰਘ/ਜੇਮਸ ਨਾਹਰ)-ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਕਲਾਕਾਰਾਂ ਵਲੋਂ 'ਦਿ ਗ੍ਰੇਟ ਅੰਬੇਡਕਰ' ਵਿਸ਼ੇ 'ਤੇ ਇਕ ਰੋਜ਼ਾ ਨਾਟਕ ਸਥਾਨਕ ਮਿਲਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਡਿਆ ਗਿਆ, ਜਿਸ 'ਚ ਕਲਾਕਾਰ ਬੀਬਾ ਕੁਲਵੰਤ ਟੀਮ ...
ਕਾਲਾ ਅਫਗਾਨਾ, 6 ਦਸੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਮਾਨਸੈਂਡਵਾਲ ਵਿਖੇ ਅਕਾਲੀ ਆਗੂ ਸੁਰਜੀਤ ਸਿੰਘ ਮਾਨ ਅਤੇ ਮਾ. ਨਰਿੰਦਰ ਸਿੰਘ ਦੀ ਅਗਵਾਈ 'ਚ ਸਮੂਹ ਅਕਾਲੀ ਵਰਕਰਾਂ ਦੀ ਰੱਖੀ ਗਈ ਮੀਟਿੰਗ ਨੂੰ ...
ਬਟਾਲਾ, 6 ਦਸੰਬਰ (ਕਾਹਲੋਂ)-ਸਰਕਾਰੀ ਹਾਈ ਸਕੂਲ ਰਾਏਚੱਕ ਵਿਖੇ ਸ਼ਹੀਦ ਹੌਲਦਾਰ ਪਲਵਿੰਦਰ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਪਤਨੀ ਪਲਵਿੰਦਰ ਕੌਰ, ਪੁੱਤਰੀ ਸਿਮਰਨਜੀਤ ਕੌਰ ਤੇ ਪੁੱਤਰ ਸਹਿਜਦੀਪ ਸਿੰਘ ਨੇ ਸਕੂਲ ਦੇ ਗਰੀਬ ਤੇ ਲੋੜਵੰਡ ਵਿਦਿਆਰਥੀਆਂ ਨੂੰ ਬੈਗ ...
ਬਟਾਲਾ, 6 ਦਸੰਬਰ (ਕਾਹਲੋਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਸ ਤਰ੍ਹਾਂ ਆਪਣੀ ਵਿਸ਼ਵ ਭਰ 'ਚ ਭਾਰਤ ਦਾ ਮਾਣ ਵਧਾਇਆ ਹੈ ਅਤੇ ਭਾਰਤ ਨੂੰ ਖੁਸ਼ਹਾਲ ਤੇ ਵਿਕਾਸਸ਼ੀਲ ਦੇਸ਼ਾਂ ਦੀ ਗਿਣਤੀ 'ਚ ਸ਼ਾਮਿਲ ਕਰਵਾਇਆ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ...
ਜੈਂਤੀਪੁਰ, 6 ਦਸੰਬਰ (ਬਲਜੀਤ ਸਿੰਘ)-ਪਿੰਡ ਢਡਿਆਲਾ ਨੱਤ ਦੇ ਵਸਨੀਕ ਸ੍ਰੀ ਨਰੇਸ਼ ਕੁਮਾਰ ਸ਼ਰਮਾ ਬਤੌਰ ਗ੍ਰਾਮ ਡਾਕ ਸੇਵਾ ਅਲੀਵਾਲ ਵਿਖੇ 42 ਸਾਲ ਨੌਕਰੀ ਕਰਨ ਤੋਂ ਬਾਅਦ ਅੱਜ ਸੇਵਾ-ਮੁਕਤ ਹੋ ਗਏ ਹਨ | ਇਨ੍ਹਾਂ ਨੇ 42 ਸਾਲ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ | ...
ਗੁਰਦਾਸਪੁਰ, 6 ਦਸੰਬਰ (ਪੰਕਜ ਸ਼ਰਮਾ)-ਸਥਾਨਕ ਸ਼ਹਿਰ ਦੇ ਜੇਲ ਰੋਡ ਵਿਖੇ ਇਕ ਤੇਜ਼ ਰਫਤਾਰ ਮੋਟਰਸਾਈਕਲ ਵਲੋਂ ਸਾਹਮਣੇ ਤੋਂ ਟੱਕਰ ਮਾਰਨ ਤੇ ਦੂਜੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਕਜ ...
ਵਡਾਲਾ ਬਾਂਗਰ, 6 ਦਸੰਬਰ (ਭੁੰਬਲੀ)-ਸਾ. ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ ਵਲੋਂ ਕਸਬਾ ਵਡਾਲਾ ਬਾਂਗਰ 'ਚ ਆਗਾਮੀ ਚੋਣਾਂ ਨਾਲ ਸੰਬੰਧਿਤ ਆਪਣੇ ਸਮਰਥਕਾਂ ਦੀ ਰਾਇ ਜਾਨਣ ਲਈ ਇਕ ਜ਼ਰੂਰੀ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਇਸ ਇਲਾਕੇ ਦੇ 25-30 ਪਿੰਡਾਂ ਦੇ ਸਰਗਰਮ ...
ਗੁਰਦਾਸਪੁਰ, 6 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਅਤੇ ਯੂ. ਟੀ. ਪੰਜਾਬ ਦੇ ਸੱਦੇ 'ਤੇ ਆਪਣੀਆਂ ਜਾਇਜ਼ ਮੰਗਾਂ ਨੰੂ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸਮੂਹ ਨਰਸਿੰਗ ਸਟਾਫ਼ ਵਲੋਂ ਮੁਕੰਮਲ ਹੜਤਾਲ ਕੀਤੀ ਗਈ | ਇਸ ਮੌਕੇ ...
ਗੁਰਦਾਸਪੁਰ, 6 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਕ੍ਰਿਸਮਸ ਦੇ ਸੰਬੰਧ 'ਚ 21 ਦਸੰਬਰ ਨੰੂ ਸ਼ਹਿਰ ਅੰਦਰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਸੰਬੰਧ 'ਚ ਪਿੰਡ ਅਮੀਪੁਰ ਵਿਖੇ ਇਸਾਈ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ 'ਚ ਪੰਜਾਬ ਪਾਸਟਰਸ ਐਸੋਸੀਏਸ਼ਨ ਦੇ ...
ਕਲਾਨੌਰ, 6 ਦਸੰਬਰ (ਪੁਰੇਵਾਲ)-ਸਥਾਨਕ ਮਾਰਕੀਟ ਕਮੇਟੀ ਦਫਤਰ ਵਿਖੇ ਕਮੇਟੀ ਦੀ ਮੀਟਿੰਗ ਦੌਰਾਨ ਚੇਅਰਮੈਨ ਭਗਵਾਨ ਸਿੰਘ ਬਰੀਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਲਈ ਲਾਗੂ ਕੀਤੇ ਗਏ 6ਵੇਂ ਤਨਖਾਹ ਕਮਿਸ਼ਨ ਤਹਿਤ ਕਮੇਟੀ ਅਮਲੇ ਨੂੰ ਤਨਖਾਹਾਂ ਦੇਣ ਲਈ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਈ. ਓ. ਗੁਰਦਾਸਪੁਰ ਅਸ਼ੋਕ ਕੁਮਾਰ ਨੇ ਕਿਹਾ ਕਿ ਸ਼ਹਿਰ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਕੰਪਨੀਆਂ ਵਲੋਂ ਸ਼ਹਿਰ ਦੀਆਂ ਸਟਰੀਟ ਲਾਈਟਾਂ, ਬਿਜਲੀ ਦੇ ਪੋਲ ਤੇ ਜਨਤਕ ਸਥਾਨਾਂ 'ਤੇ ਬਿਨਾਂ ਕਿਸੇ ਮਨਜੂਰੀ ਦੇ ਪੋਸਟਰ, ਬੈਨਰ ਅਤੇ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਸੈਵਨਸੀਜ਼ ਇਮੀਗ੍ਰੇਸ਼ਨ ਨੰੂ ਕੈਨੇਡਾ ਦੇ ਰਿਕਾਰਡ ਤੋੜ ਵੀਜ਼ੇ ਲਗਾਉਣ ਦਾ ਮਾਣ ਹਾਸਲ ਹੋਇਆ ਹੈ, ਜਿਸ ਤਹਿਤ ਸੰਸਥਾ ਵਲੋਂ ਅੱਜ 3 ਵੀਜ਼ੇ ਪ੍ਰਾਪਤ ਕੀਤੇ ਗਏ ਹਨ | ਇਸ ਸੰਬੰਧੀ ਸੰਸਥਾ ਦੇ ਐੱਮ. ਡੀ. ਕੁਲਦੀਪ ਖਹਿਰਾ ਨੇ ਦੱਸਿਆ ਕਿ ...
ਤਿੱਬੜ, 6 ਦਸੰਬਰ (ਭੁਪਿੰਦਰ ਸਿੰਘ ਬੋਪਾਰਾਏ)-ਸਰਕਾਰੀ ਹਾਈ ਸਕੂਲ ਸਰਸਪੁਰ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਹਿੱਸਾ ਲਿਆ | ਸੀਨੀਅਰ ਵਰਗ ਬੋਰੀ ਦੌੜ 'ਚੋਂ 9ਵੀਂ ਜਮਾਤ ਦਾ ਯੂਨਸ ਪਹਿਲੇ, ਜਸ਼ਨਦੀਪ ਦੂਜੇ ਅਤੇ ...
ਬਟਾਲਾ, 6 ਦਸੰਬਰ (ਕਾਹਲੋਂ)-ਸਾਧੂ ਸਮਾਜ ਵੀਰ ਪਾਬੂ ਜੀ ਰਾਠੌੜ ਮਹਾਰਾਜ ਸੇਵਾ ਸੁਸਾਇਟੀ ਵਲੋਂ ਅੱਜ ਬਟਾਲਾ ਸ਼ਹਿਰ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੂਬੇ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ਸਾਧੂ/ਸੰਤਾਂ ਦਾ ਆਸ਼ੀਰਵਾਦ ਲੈਣ ਲਈ ...
ਗੁਰਦਾਸਪੁਰ, 6 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਕਲਾਨੌਰ ਰੋਡ 'ਤੇ ਪੈਂਦੇ ਅੱਡਾ ਜੌੜਾ ਛੱਤਰਾਂ ਵਿਖੇ ਦੁਕਾਨਦਾਰੀ ਕਰਦੇ ਦੋ ਸਕੇ ਭਰਾਵਾਂ ਉੱਪਰ ਪਿਛਲੇ 20 ਸਾਲਾਂ ਤੋਂ ਕਾਬਜ਼ ਪੰਚਾਇਤੀ ਜ਼ਮੀਨ ਨੰੂ ਲੈ ਕੇ ਦੂਜੀ ਧਿਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ...
ਅਲੀਵਾਲ, 6 ਦਸੰਬਰ (ਸੁੱਚਾ ਸਿੰਘ ਬੁੱਲੋਵਾਲ)-ਨਜ਼ਦੀਕੀ ਪਿੰਡ ਜਾਂਗਲਾ 'ਚ ਸੁਸਾਇਟੀ ਦੇ ਗੁਦਾਮ 'ਚੋਂ 552 ਬੋਰੀਆਂ ਯੂਰੀਆ, 438 ਬੋਰੀਆਂ ਡੀ. ਏ. ਪੀ. ਖਾਦ, 90 ਟੀਨ ਘਿਓ 15 ਲੀਟਰ ਵਾਲੇ ਅਤੇ 33 ਟੀਨ ਸਰੋਂ ਦਾ ਤੇਲ ਚੋਰੀ ਹੋਣ ਦੀ ਖ਼ਬਰ ਹੈ | ਜਦੋਂ ਇਸ ਘਟਨਾ ਬਾਰੇ ਥਾਣਾ ਘਣੀਏ ਕੇ ...
ਬਟਾਲਾ, 6 ਦਸੰਬਰ (ਕਾਹਲੋਂ)-ਦਮਦਮੀ ਟਕਸਾਲ ਵਲੋਂ ਰਣਜੀਤ ਅਖਾੜਾ ਸ਼ੋਸਲ ਵੈੱਲਫੇਅਰ ਟਰੱਸਟ ਵਡਾਲਾ ਗ੍ਰੰਥੀਆਂ ਵਲੋਂ ਦੋ ਦਿਨਾ ਗੁਰਮਤਿ ਸਮਾਗਮ ਅਤੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ 'ਚ ਗੁਰੂ ਨਾਨਕ ਦੇਵ ਅਕੈਡਮੀ ਸੀਨੀਅਰ ਸੈਕੰਡਰੀ ਬਟਾਲਾ ਦੇ 50 ਦੇ ਕਰੀਬ ...
ਘੁਮਾਣ, 6 ਦਸੰਬਰ (ਬੰਮਰਾਹ)-ਘਰਾਂ 'ਚ ਪੈਦਾ ਹੁੰਦੇ ਕੂੜੇ ਕਰਕਟ ਦੇ ਨਿਪਟਾਰੇ ਲਈ ਪਿੰਡ ਪੇਰੋਸ਼ਾਹ ਬਾਕੀ ਪਿੰਡਾਂ ਲਈ ਇਕ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ | ਸਰਪੰਚ ਹਰਜਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਗਰਾਮ ਪੰਚਾਇਤ ਨੇ ਸਵੱਛ ਭਾਰਤ ਗ੍ਰਾਮੀਣ ਸਕੀਮ ਤਹਿਤ ਮਨਰੇਗਾ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਪਿ੍ੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਛੇਵੀਂ ਜਮਾਤ 'ਚ ਦਾਖ਼ਲੇ ਲਈ ਹੋਣ ਵਾਲੀ ਚੋਣ ਪ੍ਰੀਖਿਆ-2022 ਲਈ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਰੇਲਵੇ ਸਟੇਸ਼ਨ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ 'ਤੇ ਅੱਜ 368ਵੇਂ ਜਥੇ ਨੇ ਭੁੱਖ ਹੜਤਾਲ ਰੱਖੀ | ਇਸ ਮੌਕੇ ਪੀ. ਏ. ਯੂ. ਲੁਧਿਆਣਾ ਕ੍ਰਾਂਤੀਕਾਰੀ ਵਲੋਂ ਕਰਮ ਸਿੰਘ ਥ੍ਰੀਏਵਾਲ, ਅਜੀਤ ਸਿੰਘ ਲੀਲ੍ਹ ਕਲਾਂ, ਧਰਮਪ੍ਰੀਤ ਸਿੰਘ ਕਾਦੀਆਂ, ...
ਕਲਾਨੌਰ, 6 ਦਸੰਬਰ (ਪੁਰੇਵਾਲ)-15 ਦਸੰਬਰ ਨੂੰ ਹਲਕਾ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਰਹੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਸਵਾਗਤ ਦੇ ਮੱਦੇਨਜ਼ਰ ਨੇੜਲੇ ਪਿੰਡ ਬਰੀਲਾ ਖੁਰਦ ਵਿਖੇ ਜੋਗਿੰਦਰ ਸਿੰਘ ਦੀ ਅਗਵਾਈ 'ਚ ਅਕਾਲੀ ਵਰਕਰਾਂ ਦੀ ਮੀਟਿੰਗ ਕੀਤੀ ਗਈ | ...
ਬਟਾਲਾ, 6 ਦਸੰਬਰ (ਹਰਦੇਵ ਸਿੰਘ ਸੰਧੂ)-ਬਟਾਲਾ ਪੁਲਿਸ ਲਾਇਨ ਵਿਖੇ ਪੰਜਾਬ ਪੁਲਿਸ ਪੈਨਸ਼ਨਰ ਵੈੱਲਫ਼ੇਅਰ ਐਸੋੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੁਖਬੀਰ ਸਿੰਘ ਨੱਤ ਸੇਵਾ-ਮੁਕਤ ਡੀ. ਐੱਸ. ਪੀ. ਦੀ ਅਗਵਾਈ ਵਿਚ ਹੋਈ, ਜਿਸ ਦੌਰਾਨ ਪੈਨਸ਼ਨਰਾਂ ਵਲੋਂ ਆਪਣੀਆਂ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ 'ਪੰਜਾਬ ਮਾਡਲ' ਸਾਰਿਆਂ ਲਈ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ 'ਤੇ ਅਧਾਰਿਤ ਹੈ | ਅੱਜ ਗੁਰੂ ਨਾਨਕ ਦੇਵ ...
ਘੱਲੂਘਾਰਾ ਸਾਹਿਬ, 6 ਦਸੰਬਰ (ਮਿਨਹਾਸ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾ. ਵਿਧਾਇਕ ਮਾ. ਜੌਹਰ ਸਿੰਘ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਛੰਭ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਰੈਗੂਲਰ ਸੇਵਾਵਾਂ ਦੀ ਮੰਗ ਨੰੂ ਲੈ ਕੇ ਸੰਘਰਸ਼ ਕਰ ਰਹੇ ਐੱਨ. ਐੱਚ. ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਐੱਨ. ਐੱਚ. ਐੱਮ. ਮੁਲਾਜ਼ਮਾਂ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਆਈ. ਬੀ. ਟੀ. ਇੰਸਟੀਚਿਊਟ ਵਿਖੇ ਟੈੱਟ ਦੀ ਕੋਚਿੰਗ ਲੈਣ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸੰਸਥਾ ਦੇ ਮੁਖੀ ਨਵਜੋਤ ਸਿੰਘ ਤੇ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਵਿਦਿਆਰਥੀਆਂ ਨੰੂ ...
ਭੈਣੀ ਮੀਆਂ ਖਾਂ, 6 ਦਸੰਬਰ (ਜਸਬੀਰ ਸਿੰਘ ਬਾਜਵਾ)-ਵਿਧਾਨ ਸਭਾ ਹਲਕਾ ਕਾਦੀਆਂ 'ਚ ਸਾਬਕਾ ਕਾਂਗਰਸ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਬਿਗੁਲ ਵਜਾ ਦਿੱਤਾ ਹੈ | ਅੱਜ ਉਨ੍ਹਾਂ ...
ਪੁਰਾਣਾ ਸ਼ਾਲਾ, 6 ਦਸੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਦੇ ਕਈ ਪਿੰਡਾਂ ਅਤੇ ਸ਼ਹਿਰੀ ਖੇਤਰ ਵਿਚ ਗੈਰ ਕਾਨੰੂਨੀ ਢੰਗ ਨਾਲ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ | ਪਰ ਇਨ੍ਹਾਂ ਕਾਲੋਨੀਆਂ ਅੰਦਰ ਨਾ ਤਾਂ ਸੀਵਰੇਜ ਅਤੇ ਨਾ ਹੀ ਕੂੜਾ ਕਰਕਟ ਦਾ ਕੋਈ ਪ੍ਰਬੰਧ ਹੈ | ...
ਗੁਰਦਾਸਪੁਰ, 6 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਸੁੱਕਾ ਤਲਾਅ ਵਿਖੇ ਭਾਰਤੀਆ ਗ੍ਰਾਮੀਣ ਡਾਕ ਕਰਮਚਾਰੀ ਸੰਘ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਅਮਰੀਕ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ...
ਬਹਿਰਾਮਪੁਰ, 6 ਦਸੰਬਰ (ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪਤਨ ਮਕੌੜਾ 'ਤੇ ਬਣੇ ਪਲਟੂਨ ਪੁਲ ਦੀ ਹਾਲਤ ਖਸਤਾ ਅਤੇ ਥਾਂ ਥਾਂ ਤੋਂ ਸ਼ਤੀਰੀਆਂ ਟੁੱਟੀਆਂ ਹੋਣ ਕਾਰਨ ਪੁਲ ਦੇ ਉੱਪਰ ਦੀ ਭਾਰ ਲੈ ਕੇ ਲੰਘਣ 'ਤੇ ਪਾਬੰਦੀ ਹੋਣ ਦੇ ਚੱਲਦਿਆਂ ਕਿਸਾਨਾਂ ਨੰੂ ਭਾਰੀ ...
ਅਲੀਵਾਲ, 6 ਦਸੰਬਰ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫ਼ਤਹਿਗੜ ਚੂੜੀਆਂ 'ਚ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਅਗਵਾਈ ਵਿਚ ਸਰਕਲ ਤੇ ਬਲਾਕ ਇੰਚਾਰਜਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦਾ ਉਦੇਸ਼ ਸੀ ਕੇਜਰੀਵਾਲ ਦੀ ਤੀਜੀ ਗਾਰੰਟੀ ਨੂੰ ਲੋਕਾਂ ਤੱਕ ਪਹੁੰਚਾਉਣਾ ...
ਵਡਾਲਾ ਗ੍ਰੰਥੀਆਂ, 6 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਲੰਬੇ ਸਮੇਂ ਤੋਂ ਸਮਾਜ ਸੇਵਾ ਵਿਚ ਜੁਟੀ ਸੰਕਲਪ ਵੈੱਲਫੇਅਰ ਸੁਸਾਇਟੀ (ਰਜਿ:) ਵਲੋਂ ਨਜ਼ਦੀਕੀ ਪਿੰਡ ਧੁੱਪਸੜੀ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਵੈਟਰ ਵੰਡੇ |¢ਸੁਸਾਇਟੀ ਦੇ ...
ਪਠਾਨਕੋਟ, 6 ਦਸੰਬਰ (ਸੰਧੂ)-ਇਨਰਵੀਲ੍ਹ ਕਲੱਬ ਪਠਾਨਕੋਟ ਵਲੋਂ ਕਲੱਬ ਦੀ ਪ੍ਰਧਾਨ ਪੂਨਮ ਸੈਣੀ ਦੀ ਪ੍ਰਧਾਨਗੀ ਹੇਠ ਸਥਾਨਕ ਮਾਡਲ ਟਾਊਨ ਸਥਿਤ ਦਿਵਿਆਂਗ ਤੇ ਬਲਾੲੀਂਡ ਸਕੂਲ ਵਿਖੇ ਡਿਸਏਬਲ ਦਿਵਸ ਮਨਾਇਆ ਗਿਆ, ਜਿਸ 'ਚ ਡੀ. ਈ. ਓ. (ਸੈ) ਜਸਵੰਤ ਸਿੰਘ ਮੁੱਖ ਅਤੇ ਡਿਪਟੀ ਡੀ. ...
ਕੋਟਲੀ ਸੂਰਤ ਮੱਲ੍ਹੀ, 6 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਮਸੀਹ ਸ਼ੋਭਾ ਯਾਤਰਾ ਕੱਢਣ ਸੰਬੰਧੀ ਪਾਸਟਰ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਯਹੋਵਾਹ ਨਿੱਸੀ ਫੈਲੋਸਿਪ ਚਰਚ ਮੰਮਣ ਵਿਖੇ ਪਾਸਟਰ ਗਰੀਬ ...
ਅੱਚਲ ਸਾਹਿਬ, 6 ਦਸੰਬਰ (ਗੁਰਚਰਨ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ-ਬਸਪਾ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਸਾ: ਸਰਪੰਚ ਗੋਪਾਲ ਸਿੰਘ ਖੋਜੇਵਾਲ ਨੇ ਸਾਥੀਆਂ ਸਮੇਤ ਸ: ਘੁਮਾਣ ਨੂੰ ਸਿਰੋਪਾਓ ਦੇ ਕੇ ...
ਘੁਮਾਣ, 6 ਦਸੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਸਪੁੱਤਰ ਹਰਵਿੰਦਰ ਸਿੰਘ ਹੈਰੀ ਨੇ ਘੁਮਾਣ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਕਮੇਟੀ ਨੂੰ 2 ਲੱਖ ਦਾ ਚੈੱਕ ਭੇਟ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਹੈਰੀ ਨੇ ਕਿਹਾ ...
ਗੁਰਦਾਸਪੁਰ, 6 ਦਸੰਬਰ (ਆਰਿਫ਼)-ਜ਼ਿਲ੍ਹਾ ਸਾਹਿੱਤ ਕੇਂਦਰ ਵਲੋਂ ਕੇਂਦਰੀ ਪੰਜਾਬੀ ਲੇਖਕ, ਪਿ੍ੰਸੀਪਲ ਸੁਜਾਨ ਸਿੰਘ ਪਰਿਵਾਰ ਤੇ ਡਾ. ਨਿਰਮਲ ਸਿੰਘ ਆਜ਼ਾਦ ਪਰਿਵਾਰ ਦੇ ਸਹਿਯੋਗ ਨਾਲ ਪੰਜਾਬੀ ਕਹਾਣੀ ਦੇ ਪਿਤਾਮਾ ਪਿ੍ੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਗਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX