ਅਜਨਾਲਾ, 6 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਪੰਜਾਬ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਤੇ ਪੰਜਾਬ ਇਨਫੋਟੈਕ ਲਿਮ: ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਪ੍ਰਧਾਨਗੀ 'ਚ ਭਾਜਪਾ ਆਗੂਆਂ ਤੇ ਕਾਰਕੁੰਨਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਭਾਜਪਾ ਦੀ ਖਰੀਦੋ ਫਰੋਖਤ ਹਿੱਤ ਭਾਜਪਾ 'ਤੇ ਲਗਾਏ ਗਏ ਕਥਿਤ ਬੇਹੂਦਾ ਦੋਸ਼ਾਂ ਦੇ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਤੇ ਕਥਿਤ ਬੇਹੂਦਾ ਦੋਸ਼ਾਂ ਦੇ ਬਿਆਨ ਨੂੰ ਵਾਪਸ ਲੈ ਕੇ ਜਨਤਕ ਤੌਰ 'ਤੇ ਮੁਆਫ਼ੀ ਮੰਗੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ | ਭਾਜਪਾ ਕਾਰਕੁੰਨਾਂ ਨੇ ਆਪਣੇ ਹੱਥਾਂ 'ਚ ਭਗਵੰਤ ਮਾਨ ਵਿਰੁੱਧ ਲਿਖੇ ਹੋਏ ਨਾਅਰਿਆਂ ਵਾਲੇ ਮਾਟੋ ਫੜੇ ਹੋਏ ਸਨ | ਇਸ ਤੋਂ ਪਹਿਲਾਂ ਆਪਣੀ ਰਿਹਾਇਸ਼-ਕਮ-ਦਫਤਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਸੂਬਾ ਆਗੂ ਬਾਊ ਰਾਮ ਸ਼ਰਨ ਪ੍ਰਾਸ਼ਰ ਨੇ ਕਿਹਾ ਕਿ ਅਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ (ਬ) ਸਮੇਤ ਹੋਰਨਾਂ ਰਾਜਸੀ ਪਾਰਟੀਆਂ ਦੇ ਆਗੂ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਬਾਊ ਰਾਮ ਸ਼ਰਨ ਪ੍ਰਾਸ਼ਰ ਨੇ ਦਾਅਵਾ ਕੀਤਾ ਕਿ ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਇਸ ਸਮੇਂ ਭਾਜਪਾ ਹਾਈ ਕਮਾਂਡ ਦੇ ਸੰਪਰਕ 'ਚ ਹਨ ਤੇ ਜਲਦੀ ਹੀ ਉਨ੍ਹਾਂ ਦੀ ਸ਼ਮੂਲੀਅਤ ਹੋਣ ਨਾਲ ਪੰਜਾਬ ਭਾਜਪਾ ਦੀ ਚੜਤ ਦੇ ਜੈਕਾਰੇ ਗੂੰਜਣਗੇ | ਇਸ ਮੌਕੇ ਪਾਰਟੀ ਮਾਰਕੀਟ ਕਮੇਟੀ ਅਜਨਾਲਾ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਨਿਪਾਲ, ਰਮੇਸ਼ ਜੈ ਦੁਰਗੇ, ਬਗੀਚਾ ਸਿੰਘ ਹਰੜ ਕਲਾਂ, ਮੋਰ ਸਿੰਘ ਖਾਨਵਾਲ, ਤਰਲੋਚਣ ਕੁਮਾਰ ਜੌਂਸ, ਸਾਬਕਾ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਲੜਵਾਲ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ, ਹਰਦਿਆਲ ਸਿੰਘ, ਬੱਗਾ ਸਿੰਘ, ਪਲਵਿੰਦਰ ਕੌਰ ਲੱਖੂਵਾਲ, ਬੀਬੀ ਭੋਲੀ, ਬੀਬੀ ਬਾਵੀ, ਬੀਬੀ ਗਿਆਨ ਕੌਰ ਆਦਿ ਮੌਜੂਦ ਸਨ |
ਬਾਬਾ ਬਕਾਲਾ ਸਾਹਿਬ, 6 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵਰਕਰਾਂ ਦਾ ਦੇਣ ਸਾਰੀ ਉਮਰ ਨਹੀਂ ਚੁਕਾ ਸਕਦਾ, ਜਿਨ੍ਹਾਂ ਨੇ ਇਸ ਹਲਕੇ ਤੋਂ ਦੋ ਵਾਰੀ ਮੈਨੂੰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬਤੌਰ ਮੈਂਬਰ ਸ਼੍ਰੋਮਣੀ ਕਮੇਟੀ ਚੁਣਕੇ ...
ਸਠਿਆਲਾ, 6 ਦਸੰਬਰ (ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਹੱਕ ਵਿਚ ਅਕਾਲੀ ਦਲ ਬ ਦੇ ਵਰਕਰਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ | ਇਸ ਬਾਰੇ ਐÉਸ. ਸੀ. ਵਿੰਗ ਦੇ ਪ੍ਰਧਾਨ ਤੇ ਮੌਜੂਦਾ ਮੈਂਬਰ ਪੰਚਾਇਤ ਮੰਗਲ ਸਿੰਘ ਜੋਧੇ ਨੇ ਆਪਣੇ ...
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-2022 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕਰਨ ਲਈ ਵਿੱਢੀ ਜ਼ੋਰਦਾਰ ਮੁਹਿੰਮ ਤਹਿਤ ਅੱਜ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ...
ਚੌਕ ਮਹਿਤਾ, 6 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਅਕੈਡਮੀ ...
ਅਟਾਰੀ, 6 ਦਸੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸੀ. ਜੇ. ਐੱਮ.-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਸ੍ਰੀ ਅਸ਼ੋਕ ਮਾਨ ਨੇ ਪਰਿਵਾਰਕ ਮੈਂਬਰਾਂ ਸਮੇਤ ਅੱਜ ਅਟਾਰੀ ਸਰਹੱਦ 'ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਕਾਰ ...
ਲੋਪੋਕੇ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਥਾਣਾ ਲੋਪੋਕੇ ਦੇ ਅਧੀਨ ਪੈਂਦੇ ਸਾਰੇ ਅਸਲਾ ਧਾਰਕਾਂ ਨੂੰ ਆਪੋ ਆਪਣਾ ਅਸਲਾ ਜਮ੍ਹਾਂ ਕਰਵਾ ਕੇ ਸਰਕਾਰ ਦੇ ਹੁਕਮਾ ਦੀ ਪਾਲਣਾ ਕਰਨ | ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ. ਕਪਿਲ ...
ਚੇਤਨਪੁਰਾ, 6 ਦਸੰਬਰ (ਮਹਾਂਬੀਰ ਸਿੰਘ ਗਿੱਲ)-ਵਿਧਾਨ ਸਭਾ ਹਲਕੇ ਵਿਚ ਅਠਾਰਾਂ ਸਾਲ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਐੱਸ. ਡੀ. ਐੱਮ.-2 ਸ੍ਰੀ ਰਜੇਸ਼ ਸ਼ਰਮਾ ਦੇ ਨਿਰਦੇਸ਼ਾਂ 'ਤੇ ਰੈਲੀਆਂ ਕੱਢੀਆਂ ਗਈਆਂ | ਜਿਸ ਵਿਚ ...
ਅਜਨਾਲਾ, 6 ਦਸੰਬਰ (ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਤੇ ਪੇਂਡੂ ਵਿਕਾਸ ਪੰਚਾਇਤੀ ਰਾਜ ਵਿਧਾਨਕਾਰ ਕਮੇਟੀ ਪੰਜਾਬ ਚੇਅਰਮੈਨ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ...
ਕੱਥੂਨੰਗਲ, 6 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਚੀਫ਼ ਖ਼ਾਲਸਾ ਦੀਵਾਨ ਦੀ ਰਹਿਨੁਮਾਈ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮਝਵਿੰਡ ਗੋਪਾਲਪੁਰਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ...
ਬਿਆਸ, 6 ਦਸੰਬਰ (ਪਰਮਜੀਤ ਸਿੰਘ ਰੱਖੜਾ)-ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਹਮੇਸ਼ਾਂ ਸੇਵਾ ਵਜੋਂ ਮੋਹਰਲੀ ਕਤਾਰ ਵਿਚ ਖੜਨ ਵਾਲੇ ਐੱਨ. ਆਰ. ਆਈ. ਪੰਜਾਬੀਆਂ ਵਲੋਂ ਲੱਖਾਂ ਕਿਲੋਮੀਟਰ ਦੂਰ ਬੈਠ ਕੇ ਵੀ ਪੰਜਾਬ ਵਾਸੀਆਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣ ਤੇ ਸੇਵਾ ਦੀ ...
ਚੌਕ ਮਹਿਤਾ, 6 ਦਸੰਬਰ (ਧਰਮਿੰਦਰ ਸਿੰਘ ਭੰਮਰ੍ਹਾ)-ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਸੰਤ ਬਾਬਾ ਸੁਖਪਾਲ ਸਿੰੰਘ ਦੀ 17ਵੀਂ ਬਰਸੀ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਬੀਤੇ ਮੰਗਲਵਾਰ ਨੂੰ ਰਾਤ ਸਮੇਂ ਧਾਰਮਿਕ ...
ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਪ੍ਰਮੁੱਖ ਵਿੱਦਿਅਕ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਾਇਮਰੀ ਵਿੰਗ ਵਲੋਂ ਦੀਵਾਨ ਦੇ ਮੋਢੀਆਂ ...
ਅੰਮਿ੍ਤਸਰ, 6 ਦਸੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਭਲਕੇ 7 ਦਸੰਬਰ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਸ ਦੇ ਚੱਲਦਿਆਂ ਜਿਥੇ ਸੂਬੇ ਦੀਆਂ 2100 ਸਰਕਾਰੀ ਬੱਸਾਂ ਨੂੰ ਬਰੇਕਾਂ ਲੱਗਣਗੀਆਂ, ਉਥੇ ...
ਛੇਹਰਟਾ, 6 ਦਸੰਬਰ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਤੇ ਮਾਝੇ ਦੇ ਜਰਨੈਲ ਤੇ ਸਾਬਕਾ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਨਾਲ ਸਬੰਧਿਤ ਕੱਚੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ ਅਤੇ ਸਟਰੀਟ ਲਾਈਟ ਮੁਲਾਜ਼ਮਾਂ ਸਮੇਤ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਸੱਦੇ 'ਤੇ ਦਿੱਤੇ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਏਡਿਡ ਤੇ ਅਨ-ਏਡਿਡ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਸੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ | ਇਸ ...
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਲਗਾਏ 15ਵੇਂ ਪਾਈਟੈਕਸ ਮੇਲੇ 'ਚ ਦੇਸ਼ ਦੀ ਪ੍ਰਸਿੱਧ ਮਸਾਲੇ ਬਣਾਉਣ ਦੀ ਕੰਪਨੀ ਐਵਰੇਸਟ ਫੂਡ ਪੋ੍ਰਡਕਟ ਪ੍ਰਾਈਵੇਟ ਲਿਮਟਡ ਵਲੋਂ ਆਪਣਾ ਸਟਾਲ ਲਗਾਇਆ ਗਿਆ ਹੈ, ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਸ਼ਹਿਰੀ ਇਕਾਈ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅੰਮਿ੍ਤਸਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਦੂਸਰੀਆਂ ਸਿਆਸੀ ਪਾਰਟੀਆਂ ਨਾਲ ਸਬੰਧਤ ਲੋਕਾਂ ਨੇ ਉਨ੍ਹਾਂ ਨਾਲੋਂ ਤੋੜ ਵਿਛੋੜਾ ...
ਅੰਮਿ੍ਤਸਰ, 6 ਦਸੰਬਰ (ਗਗਨਦੀਪ ਸ਼ਰਮਾ)-ਕੋਰੋਨਾ ਮਾਮਲਿਆਂ 'ਚ ਗਿਰਾਵਟ ਦਰਜ ਹੋਣ 'ਤੇ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਲੋਕਲ ਰੂਟ ਦੀਆਂ 15 ਅਣਰਿਜ਼ਰਵਡ ਸਪੈਸ਼ਲ ਰੇਲ ਗੱਡੀਆਂ ਮੁੜ ਬਹਾਲ ਕਰਨ ਦੇ ਫ਼ੈਸਲੇ ਨਾਲ ਜਿਥੇ ਯਾਤਰੀ ਖ਼ੁਸ਼ ਦਿਖਾਈ ਦੇ ਰਹੇ ਹਨ, ਉਥੇ ਰੇਲਵੇ ਦੀ ...
ਅੰਮਿ੍ਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੇ ਆਗੂਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਲਕਾਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਦੇ ਦਫਤਰ ਸਾਹਮਣੇ ਹੋਈ, ਜਿਸ 'ਚ 8 ...
ਅੰਮਿ੍ਤਸਰ, 6 ਦਸੰਬਰ (ਜੱਸ)-ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਬੀ. ਕਾਮ. ਐੱਲ. ਐੱਲ. ਬੀ. (5 ਸਾਲਾ ਕੋਰਸ) ਸਮੈਸਟਰ 8ਵਾਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ 'ਚੋਂ ਵਿਦਿਆਰਥਣ ਰੁਪਿੰਦਰ ਕੌਰ ਨੇ 430 ਅੰਕ ਪ੍ਰਾਪਤ ...
ਰਈਆ, 6 ਦਸੰਬਰ (ਅ. ਬ.)-ਅੱਜ ਰਈਆ ਤੋਂ 'ਅਜੀਤ' ਦੇ ਪੱਤਰਕਾਰ ਸ਼ਰਨਬੀਰ ਸਿੰਘ ਕੰਗ ਦਾ ਸੈਮਸੰਗ ਕੰਪਨੀ ਦਾ ਮੋਬਾਈਲ ਨੰ. 9876122614, 9877552679 ਰਈਆ ਵਿਖੇ ਦਾਣਾ ਮੰਡੀ ਨੇੜੇ ਗੁੰਮ ਹੋ ਗਿਆ ਹੈ | ਜੇ ਕਿਸੇ ਨੂੰ ਮਿਲੇ ਤਾਂ ਰਈਆ ਦੇ ਫੇਰੂਮਾਨ ਰੋਡ ਵਿਖੇ ਰੋਜਾਨਾ 'ਅਜੀਤ' ਦੇ ਸਬ-ਆਫਿਸ ਕੰਗ ...
ਜੈਂਤੀਪੁਰ, 6 ਦਸੰਬਰ (ਭੁਪਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਉਦੀਆ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਐਲਾਨੇ ਅਕਾਲੀ ਉਮੀਦਵਾਰਾਂ 'ਚ ਵਿਧਾਨ ਸਭਾ ਹਲਕਾ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਦਾ ...
ਮਜੀਠਾ/ਚੇਤਨਪੁਰਾ, 6 ਦਸੰਬਰ (ਜਗਤਾਰ ਸਿੰਘ ਸਹਿਮੀ, ਮਹਾਂਬੀਰ ਸਿੰਘ ਗਿੱਲ)-ਕਸਬਾ ਮਜੀਠਾ ਤੋਂ ਥੋੜੀ ਦੂਰ ਪੈਂਦੇ ਪਿੰਡ ਸੋਹੀਆਂ ਨਜਦੀਕ ਪਿਸਤੌਲ ਦੀ ਨੋਕ 'ਤੇ ਨੌਜਵਾਨ ਤੋਂ ਕਾਰ ਖੋਹ ਲਈ | ਜਾਣਕਾਰੀ ਅਨੁਸਾਰ ਦਿਲਰਾਜ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਵਾਂ ...
ਰਾਮ ਤੀਰਥ, 6 ਦਸੰਬਰ (ਧਰਵਿੰਦਰ ਸਿੰਘ ਔਲਖ)-ਪਰਲਜ਼ ਤੇ ਹੋਰ ਚਿੱਟਫੰਡ ਕੰਪਨੀਆਂ ਤੋਂ ਪੀੜ੍ਹਤ ਗਰੀਬ ਅਤੇ ਭੋਲੇ ਭਾਲੇ ਲੋਕਾਂ ਲਈ ਇਨਸਾਫ ਦੀ ਲੜਾਈ ਲੜ ਰਹੀ ਜਥੇਬੰਦੀ 'ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ' ਦੇ ਇਕ ਵਫਦ ਜਿਸ ਵਿਚ ਜਥੇਬੰਦੀ ਦੇ ਚੇਅਰਮੈਨ ...
ਅਟਾਰੀ, 6 ਦਸੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਸਰਕਾਰ ਬਣਨ ਤੇ ਹਰੇਕ ਮਹਿਲਾ ਨੂੰ ਮਹੀਨੇ ਦੇ 1000 ਰੁਪਏ ਖਾਤੇ ਪਾਉਣ ਦੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪਿਛਲੇ ਦਿਨੀਂ ਗਰੰਟੀ ਦਿੱਤੀ ਸੀ | ਜਿਸ ਉਪਰੰਤ ...
ਅਟਾਰੀ, 6 ਦਸੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਮੁੱਖ ਖੇਤੀਬਾੜੀ ਅਫ਼ਸਰ ਡਾ: ਜਤਿੰਦਰ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ਡਾ: ਤੇਜਬੀਰ ਸਿੰਘ ਭੰਗੂ ਦਿਸ਼ਾ ਵਸਤੂ ਮਾਹਿਰ ਪੀ. ਪੀ. ਅੰਮਿ੍ਤਸਰ ਨੇ ਅੱਜ ਖੇਤੀਬਾੜੀ ਅਫ਼ਸਰ ਬਲਾਕ ਅਟਾਰੀ ਦਾ ਵਾਧੂ ਚਾਰਜ ਸੰਭਾਲਿਆ | ਇਸ ...
ਟਾਂਗਰਾ, 6 ਦਸੰਬਰ (ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅੰਦਰ ਆਏ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਵੱਖ -ਵੱਖ ਪਿੰਡਾਂ ਦੇ ਦਰਜਨਾਂ ਪਰਿਵਾਰਾਂ ਵਲੋਂ ਜਿੱਥੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ...
ਅਜਨਾਲਾ, 6 ਦਸੰਬਰ (ਐਸ. ਪ੍ਰਸ਼ੋਤਮ)- ਆਮ ਆਦਮੀ ਪਾਰਟੀ ਦੀ ਹਲਕਾ ਅਜਨਾਲਾ 'ਚ ਚੜਤ ਨੂੰ ਹੋਰ ਮਜਬੂਤ ਕਰਨ ਤੇ ਅਗਾਮੀ ਚੋਣਾਂ 'ਚ ਆਪ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ਨੂੰ ਪ੍ਰਚੰਡ ਕਰ ਰਹੇ ਡਟੇ ਸੰਭਾਵੀ ਉਮੀਦਵਾਰ ਬ੍ਰਹਮ ਸਿੰਘ ਝੰਡੇਰ ਸਰਪੰਚ ...
ਬਾਬਾ ਬਕਾਲਾ ਸਾਹਿਬ, 6 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ 7 ਅਤੇ 8 ਦਸੰਬਰ ਨੁੰ ਸ਼੍ਰੋਮਣੀ ਕਮੇਟੀ ਵਲੋਂ ਬੜੀ ਸ਼ਰਧਾਪੂਰਵਕ ਮਨਾਏ ...
ਚੋਗਾਵਾਂ, 6 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਾਈਸ ਪ੍ਰਧਾਨ ਅਤੇ ਸੀਨੀਅਰ ਆਗੂ ਐਡਵੋਕੇਟ ਜੈਦੀਪ ਸਿੰਘ ਸੰਧੂ ਨੇ ਹਲਕਾ ਰਾਜਾਸਾਂਸੀ ਦੇ ਪਿੰਡ ਭੁੱਲਰ ਵਿਖੇ ਔਰਤਾਂ ਨੂੰ ਪਾਰਟੀ ਵਲੋਂ 18 ਸਾਲ ਤੋਂ ਉਪਰ ਦਿੱਤੀ ਜਾਣ ਵਾਲੀ 1 ਹਜਾਰ ਰੁਪਏ ...
ਸਠਿਆਲਾ, 6 ਦਸੰਬਰ (ਸਫਰੀ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬ ਦੇ ਵਰਕਰਾਂ ਵਲੋਂ 2022 ਦੀਆਂ ਅਗਾਮੀ ਚੋਣਾਂ ਦੀ ਤਿਆਰੀ ਲਈ ਕਰਮਕੱਸੇ ਕਰ ਲਏ ਹਨ | ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਬ ਦੇ ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ ਨੇ ਪ੍ਰੈੱਸ ਨੂੰ ...
ਰਮਦਾਸ, 6 ਦਸੰਬਰ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਾਕ ਅਜਨਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਪਿੰਡ ਕੋਟ ਗੁਰਬਖਸ਼ ਵਿਖੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX