ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਬੇਅਦਬੀ ਦੇ ਮਾਮਲੇ 'ਚ ਜਾਂਚ ਕਰ ਰਹੀ ਐਸ.ਆਈ.ਟੀ. ਟੀਮ ਅੱਜ ਸਵੇਰੇ ਸਿਰਸਾ ਡੇਰਾ ਪਹੁੰਚੀ | ਐਸ.ਆਈ.ਟੀ. ਨੂੰ ਪੁੱਛਗਿਛ ਲਈ ਲੋੜੀਂਦੀ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਰਨਾ ਤੇ ਪੀ.ਆਰ. ਨੈਨ ਨਹੀਂ ਮਿਲੇ | ਸਿਰਸਾ ਪੁਲਿਸ ਕੋਲ ਆਪਣੀ ਆਮਦ ਦਰਜ ਕਰਵਾਉਣ ਮਗਰੋਂ ਟੀਮ ਡੇਰੇ ਪਹੁੰਚੀ, ਜਿੱਥੇ ਟੀਮ ਨੇ ਕਰੀਬ ਤਿੰਨ ਘੰਟੇ ਬਿਤਾਏ | ਟੀਮ ਨਾਲ ਸਿਰਸਾ ਦੇ ਐਸ.ਪੀ. ਅਰਪਿਤ ਜੈਨ ਵੀ ਡੇਰੇ ਪੁੱਜੇ ਸਨ | ਐਸ.ਆਈ.ਟੀ. ਦੀ ਅਗਵਾਈ ਆਈ.ਜੀ. ਸਤਿੰਦਰਪਾਲ ਸਿੰਘ ਪਰਮਾਰ ਨੇ ਜਾਂਚ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬੇਅਦਬੀ ਦੇ ਮਾਮਲੇ 'ਚ ਜਾਂਚ ਕਰਨ ਲਈ ਡੇਰੇ ਪੁੱਜੇ ਹਨ | ਜਾਂਚ 'ਚ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਤੇ ਪੀ.ਆਰ. ਨੈਨ ਲੋੜੀਂਦੇ ਹਨ | ਉਨ੍ਹਾਂ ਨੇ ਦੱਸਿਆ ਕਿ ਉਹ ਦੇਵੇਂ ਡੇਰੇ 'ਚ ਨਹੀਂ ਮਿਲੇ ਹਨ | ਡੇਰੇ ਦੇ ਪ੍ਰਬੰਧਕਾਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਅਗਲੇ ਕੁਝ ਦਿਨਾਂ 'ਚ ਦੋਵਾਂ ਨੂੰ ਜਾਂਚ 'ਚ ਸ਼ਾਮਿਲ ਕਰਵਾਉਣਗੇ | ਸ੍ਰੀ ਪਰਮਾਰ ਨੇ ਦੱਸਿਆ ਹੈ ਕਿ ਜਾਂਚ ਸਹੀ ਰਾਹ ਤੁਰ ਰਹੀ ਹੈ | ਉਨ੍ਹਾਂ ਦੇ ਨਾਲ ਬਟਾਲਾ ਦੇ ਐਸ.ਐਸ.ਪੀ. ਮੁਖਵਿੰਦਰ ਸਿੰਘ ਸਮੇਤ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ | ਚੇਤੇ ਰਹੇ ਕਿ ਐਸ.ਆਈ.ਟੀ. ਵਲੋਂ ਪਹਿਲਾਂ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਪੁੱਛਗਿਛ ਕੀਤੀ ਜਾ ਚੁੱਕੀ ਹੈ | ਡੇਰੇ 'ਚ ਐਸ.ਆਈ.ਟੀ. ਦੇ ਆਉਣ ਸਬੰਧੀ ਡੇਰੇ ਦਾ ਪੱਖ ਨਹੀਂ ਮਿਲ ਸਕਿਆ | ਬੇਅਦਬੀ ਮਾਮਲੇ 'ਚ ਡੇਰੇ ਦੇ ਮਾਮਲਿਆਂ ਨੂੰ ਦੇਖ ਰਹੇ ਡੇਰੇ ਦੀ ਵਕੀਲ ਕੇਵਲ ਸਿੰਘ ਬਰਾੜ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਤਾਂ ਦੂਰ ਦੀ ਗੱਲ ਹੈ, ਕੋਈ ਵੀ ਡੇਰਾ ਪ੍ਰੇਮੀ ਇਸ ਬਾਰੇ ਸੋਚ ਵੀ ਨਹੀਂ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਵਿਪਾਸਨਾ ਤੇ ਪੀ.ਆਰ. ਨੈਨ ਤੋਂ ਪੁੱਛਗਿਛ ਕਰਨੀ ਹੈ, ਪਰ ਇਹ ਦੋਵੇਂ ਪਿਛਲੇ ਕਈ ਦਿਨਾਂ ਤੋਂ ਬਿਮਾਰ ਹਨ |
ਅਟਾਰੀ, 6 ਦਸੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਲਹਿੰਦੇ ਪੰਜਾਬ ਅਤੇ ਸਿੰਧ ਪ੍ਰਾਂਤ 'ਚੋਂ ਭਾਰਤ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਤਿੰਨ ਮਹੀਨੇ ਦੇ ਵੀਜ਼ੇ 'ਤੇ ਆਏ ਯਾਤਰੀ 30 ਮਹੀਨੇ (ਢਾਈ ਸਾਲ) ਬਾਅਦ ਸਵਦੇਸ਼ ਰਵਾਨਾ ਹੋ ਗਏ | ਸੋਮਰ ਦਾਸ, ਕੇਵਲ ...
ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚਲ ਰਹੇ ਡਰੱਗ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਕਿਹਾ ਹੈ ਕਿ ਉਹ ਮਾਮਲੇ 'ਚ ਹੁਣ ਡੂੰਘੀ ਨੀਂਦ ਨਹੀਂ ਸੁੱਤੇ ਪਏ ਹਨ | ਸਰਕਾਰ ਨੇ ਇਹ ਗੱਲ ਹਾਈਕੋਰਟ ਦੀ ਇਕ ਟਿੱਪਣੀ ...
ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)- ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਉਰਫ਼ ਬਿੱਟੂ ਦੀ ਚੋਣ ਪਟੀਸ਼ਨ 'ਚ ਪੰਜਾਬ ਸਰਕਾਰ ਵਲੋਂ ਪੇਸ਼ ਵਕੀਲ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਮੀਨਾਕਸ਼ੀ ਆਈ. ਮਹਿਤਾ ਦੀ ਡਬਲ ...
ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਆਉਣ 'ਤੇ ਪੰਜਾਬ ਅੰਦਰ ਵਿਸ਼ਵ ਕਬੱਡੀ ਕੱਪ ਸਮੇਤ ਤਿੰਨ ਵੱਡੇ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ ਹੈ | ...
ਚੰਡੀਗੜ੍ਹ, 6 ਦਸੰਬਰ (ਪ੍ਰੋ. ਅਵਤਾਰ ਸਿੰਘ)- ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ 'ਚ ਪੈਂਦੇ ਪਿੰਡ ਜਿੰਦਾਪੁਰ ਵਿਚ ਗੈਰ-ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਦੇ ਦੋਸ਼ਾਂ ਨੂੰ ਮੁੜ ਦੁਹਰਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ...
ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-'ਆਰਟੀਫੀਸ਼ੀਅਲ ਇੰਟੈਲੀਜੈਂਸ' ਦੇ ਦਖਲ ਨਾਲ ਭਵਿੱਖ 'ਚ ਬਿਲਕੁਲ ਨਵੇਂ ਢੰਗ ਈਜਾਦ ਹੋ ਜਾਣਗੇ ਤੇ ਜੰਗ ਦਾ ਸਰੂਪ ਬਦਲ ਜਾਵੇਗਾ | ਇਸ ਲਈ ਸਾਨੂੰ ਤਕਨੀਕ ਅਤੇ ਖੋਜ ਦੇ ਖੇਤਰ 'ਚ ਵਿਕਾਸ ਕਰਨ ਦੀ ਲੋੜ ਹੈ, ਕਿਉਂਕਿ ਭਵਿੱਖ 'ਚ ...
ਲੁਧਿਆਣਾ, 6 ਦਸੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ 'ਚ ਤਾਇਨਾਤ ਦਫ਼ਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਮੁੜ ਤੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਦਫ਼ਤਰੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ. ਐਸ. ਐਮ. ਯੂ. ਪੰਜਾਬ ਦੇ ਸੂਬਾ ਪ੍ਰਧਾਨ ...
ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਨੂੰ ਸੂਬਾ ਸਰਕਾਰ ਨੇ ਪੰਜਾਬ ਜੈਨਕੋ ਲਿਮ: ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਇਸ ਸਬੰਧੀ ਪੰਜਾਬ ਦੇ ਰਾਜਪਾਲ ਵਲੋਂ ਅਧਿਸੂਚਨਾ ਜਾਰੀ ਕੀਤੀ ਗਈ ਹੈ | ਧਨਜੀਤ ਵਿਰਕ ਇਸ ਤੋਂ ਪਹਿਲਾਂ ...
ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਅੰਤਿ੍ੰਗ ਕਮੇਟੀ ਦੀ ਹੰਗਾਮੀ ਤੇ ਪਲੇਠੀ ਇਕੱਤਰਤਾ ਅੱਜ 7 ਦਸੰਬਰ ਨੂੰ ਅੰਮਿ੍ਤਸਰ ਮੁੱਖ ਦਫ਼ਤਰ ਵਿਖੇ ਬੁਲਾਈ ਗਈ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਪਹਿਲਾਂ ਇਹ ...
ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)-ਪੰਜਾਬ ਸਰਕਾਰ ਅਤੇ ਇਸ ਦੇ ਟਰਾਂਸਪੋਰਟ ਵਿਭਾਗ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਨਿਊ ਦੀਪ ਬੱਸ ਸਰਵਿਸ ਅਤੇ ਹੋਰ ਸਮੇਤ ਓਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ...
ਐੱਸ. ਏ. ਐੱਸ. ਨਗਰ, 6 ਦਸੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਪਾਰਟੀ ਦੇ ਮੁਹਾਲੀ ਸਥਿਤ ਮੁੱਖ ...
ਐੱਸ. ਏ. ਐੱਸ. ਨਗਰ, 6 ਦਸੰਬਰ (ਕੇ. ਐੱਸ. ਰਾਣਾ)-ਡਾ. ਚਰਨਜੀਤ ਸਿੰਘ ਪਰੂਥੀ ਨੇ ਅੱਜ ਇਕ ਸਾਦੇ ਸਮਾਗਮ ਦੌਰਾਨ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ | ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਡਾ. ਪਰੂਥੀ ਨੇ ਇਹ ਅਹਿਮ ...
ਰਾਹੋਂ, 6 ਦਸੰਬਰ (ਬਲਬੀਰ ਸਿੰਘ ਰੂਬੀ)-ਬੀਤੀ ਦੇਰ ਸ਼ਾਮ ਇਕ ਮੋਟਰਸਾਈਕਲ ਕਾਰ ਦੇ ਦਰਦਨਾਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਜਦਕਿ ਇਕ ਔਰਤ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਥਾਣਾ ਰਾਹੋਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਰਾਮ ਉਰਫ਼ ਮਾਨਕ (40) ...
ਚੰਡੀਗੜ੍ਹ, 6 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ, ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ, ਅੰਗਹੀਣਾਂ ਅਤੇ ਕੋਵਿਡ-19 ਮਰੀਜ਼ਾਂ ਨੂੰ ਪੋਸਟਲ ...
ਲੁਧਿਆਣਾ, 6 ਦਸੰਬਰ (ਸਲੇਮਪੁਰੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਲੁਧਿਆਣਾ 'ਚ ਸੂਬਾ ਪੱਧਰੀ ਕਨਵੈਨਸ਼ਨ ਕਰਵਾਈ ਗਈ, ਜਿਸ 'ਚ ਜਲ ਸਪਲਾਈ, ਸੀਵਰੇਜ ਬੋਰਡ, ਸਰਕਾਰੀ ਥਰਮਲ ਲਹਿਰਾ, ਬਠਿੰਡਾ ਸਰਕਾਰੀ ਥਰਮਲ, ਸੀ.ਐਚ.ਬੀ. (ਬਿਜਲੀ ਬੋਰਡ), ਪੀ.ਡਬਲਯੂ.ਡੀ. ...
ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੀ ਅੰਮਿ੍ਤਸਰ ਫੇਰੀ ਦੌਰਾਨ ਦੇਰ ਸ਼ਾਮ ਅਚਾਨਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਸ: ਚੰਨੀ ਦੇ ਅੱਜ ਦੇ ਪਹਿਲਾਂ ਤੋਂ ਨਿਰਧਾਰਤ ਮੁੱਖ ਪ੍ਰੋਗਰਾਮਾਂ 'ਚ ਗੁਰੂ ...
ਅੰਮਿ੍ਤਸਰ : ਗੁਰੂ ਨਗਰੀ ਦੇ ਐਡਵੋਕੇਟ ਜਗਰਾਜ ਸਿੰਘ ਪੰਨੂੰ (76), ਜੋ ਕੁੱਝ ਦਿਨ ਪਹਿਲਾਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦਾ ਜਨਮ 10 ਅਕਤੂਬਰ 1945 ਨੂੰ ਪਿੰਡ ਨੁਸ਼ਹਿਰਾ ਪੰਨੂੰਆਂ ਵਿਖੇ ਪਿਤਾ ਗੁਰਦਿਆਲ ਸਿੰਘ ਤੇ ਮਾਤਾ ਸਵਿੰਦਰ ਕੌਰ ਦੇ ਗ੍ਰਹਿ ਵਿਖੇ ਹੋਇਆ | ਉਨ੍ਹਾਂ ...
ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)- ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਸੈਂਟਰ, ਨਿਊ ਜਵਾਹਰ ਨਗਰ ਜਲੰਧਰ 'ਚ ਗੁਰਪੁਰਬ ਨੂੰ ਸਮਰਪਿਤ ਕੈਂਪ ਲਗਾਇਆ ਗਿਆ ਹੈ, ਜਿਸ ਦੌਰਾਨ ਮਰੀਜ਼ਾਂ ਨੂੰ ਆਪ੍ਰੇਸ਼ਨਾਂ 'ਚ ਵਿਸ਼ੇਸ਼ ਰਿਆਇਤ ਦਿੱਤੀ ਜਾ ਰਹੀ ਹੈ | ਅੱਖਾਂ ਦੀਆਂ ਬਿਮਾਰੀਆਂ ...
ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸੰਘਰਸ਼ਸ਼ੀਲ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੇ ਨੁਮਾਇੰਦਿਆਂ ਦੀ ਅੰਮਿ੍ਤਸਰ ਵਿਖੇ 10 ਦਸੰਬਰ ਨੂੰ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ | ਅੱਜ ਇਥੇ ਪ੍ਰੈਸ ...
ਅੰਮਿ੍ਤਸਰ- ਸ: ਚਰਨਜੀਤ ਸਿੰਘ ਚੱਢਾ ਦਾ ਜਨਮ 1937 ਨੂੰ ਪਿਤਾ ਸਵ: ਖ਼ਜਾਨ ਸਿੰਘ ਤੇ ਮਾਤਾ ਬੀਬੀ ਰਾਮ ਰੱਖੀ ਦੇ ਗ੍ਰਹਿ ਵਿਖੇ ਹੋਇਆ | ਉਨ੍ਹਾਂ ਦਾ ਵਿਆਹ ਸ੍ਰੀਮਤੀ ਹਰਬੰਸ ਕੌਰ ਚੱਢਾ ਨਾਲ ਹੋਇਆ ਤੇ ਉਨ੍ਹਾਂ ਦੇ ਗ੍ਰਹਿ ਦੋ ਪੁੱਤਰਾਂ ਇੰਦਰਪ੍ਰੀਤ ਸਿੰਘ ਚੱਢਾ, ਹਰਜੀਤ ...
ਲੁਧਿਆਣਾ, 6 ਦਸੰਬਰ (ਸਲੇਮਪੁਰੀ)-ਸੂਬੇ ਦੇ ਸਮੂਹ ਨੰਬਰਦਾਰਾਂ ਵਲੋਂ ਮੰਗਾਂ ਨੂੰ ਲੈ ਕੇ ਚੰਨੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ | ਪੰਜਾਬ ਨੰਬਰਦਾਰ ਯੂਨੀਅਨ ਦੀ ਲੁਧਿਆਣਾ 'ਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਦਿੱਤੇ ਸੱਦੇ ...
ਚੰਡੀਗੜ੍ਹ, 6 ਦਸੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਸਰਕਾਰ ਵਲੋਂ ਆਈ.ਏ.ਐਸ. ਅਧਿਕਾਰੀ ਸੇਨੂੰ ਦੁੱਗਲ ਨੂੰ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ | ਇਸ ਵੇਲੇ ਉਹ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ...
ਨਥਾਣਾ, 6 ਦਸੰਬਰ (ਗੁਰਦਰਸ਼ਨ ਲੁੱਧੜ)- ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤੀ ਔਰਤ ਕਿਸਾਨ ਆਗੂ ਨਸੀਬ ਕੌਰ ਢੇਲਵਾਂ ਦਾ ਦਿਹਾਂਤ ਹੋ ਗਿਆ | ਦਿੱਲੀ ਮੋਰਚੇ 'ਚ ਕਈ ਵਾਰ ਭਾਗ ਲੈ ਕੇ ਸਰਗਰਮ ਭੂਮਿਕਾ ਨਿਭਾਉਣ ਵਾਲੀ ਮਾਤਾ ਨਸੀਬ ਕੌਰ ਪਤਨੀ ਸ਼ਮਸ਼ੇਰ ...
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ)- ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਸਵੈਚ (ਕਮਾਲੂ) ਦੇ ਇਕ ਕਿਸਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਿਤ ਕਿਸਾਨ ਦੱਮਣ ਸਿੰਘ (39) ਪੁੱਤਰ ...
ਸ਼ੇਰਪੁਰ, 6 ਦਸੰਬਰ (ਦਰਸਨ ਸਿੰਘ ਖੇੜੀ)- ਪਿੰਡ ਖੇੜੀ ਕਲਾਂ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਦੀ ਖੇਤ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮਿ੍ਤਕ ਕਿਸਾਨ ਭੋਲਾ ਸਿੰਘ ਪੁੱਤਰ ਬਖਤੌਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਉੱਪਰ ...
ਸੰਗਰੂਰ, 6 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੰੂ ਲੈ ਕੇ ਪੰਜਾਬ ਕਾਂਗਰਸ ਕਮੇਟੀ ਦੇ ਆਗੂਆਂ ਵਿਚਕਾਰ ਰੱਫੜ ਪੈ ਸਕਦਾ ਹੈ | ਕਾਂਗਰਸ ਹਾਈਕਮਾਨ ਪੰਜਾਬ ਦੀ ਸਿਆਸਤ ਨੰੂ ਵੇਖਦਿਆਂ ਫੂਕ ਫੂਕ ਕੇ ਪੈਰ ਧਰ ਰਹੀ ਹੈ ...
ਸੰਗਰੂਰ, 6 ਦਸੰਬਰ (ਧੀਰਜ ਪਸੋਰੀਆ) - ਵੈਸੇ ਤਾਂ ਸਿਹਤ ਸਹੂਲਤਾਂ ਮਿਲਣਾ ਹਰ ਨਾਗਰਿਕ ਦਾ ਮੁਢਲਾ ਹੱਕ ਹੈ ਪਰ ਪਿੰਡਾਂ 'ਚ ਰਹਿੰਦੇ ਲੋਕਾਂ ਨੰੂ ਹਮੇਸ਼ਾ ਹੀ ਇਸ ਮੁਢਲੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ | ਪੰਜਾਬ ਦੇ ਕਰੀਬ 12500 ਪਿੰਡਾਂ ਨੰੂ ਸਿਹਤ ਸਹੂਲਤਾਂ ਦੇ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਣਾਈ 5 ਮੈਂਬਰੀ ਕਮੇਟੀ ਨੂੰ ਸਰਕਾਰ ਨਾਲ ਗੱਲਬਾਤ ਲਈ ਕੇਂਦਰ ਵਲੋਂ ਅਜੇ ਤੱਕ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ ਅਤੇ ਇਸ ਲਈ ਮੰਗਲਵਾਰ ਨੂੰ ਹੋ ਰਹੀ ਮੋਰਚੇ ਦੀ ਬੈਠਕ 'ਚ ਕਿਸਾਨਾਂ ਦੀ ਅੰਦੋਲਨ ਸਬੰਧੀ ...
ਮੁੰਬਈ, 6 ਦਸੰਬਰ (ਏਜੰਸੀ)-ਇਥੇ ਅੱਜ ਓਮੀਕਰੋਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਹਾਰਾਸ਼ਟਰ 'ਚ ਓਮੀਕਰੋਨ ਪੀੜਤਾਂ ਦੀ ਗਿਣਤੀ 10 ਹੋ ਗਈ ਹੈ | ਇਨ੍ਹਾਂ ਦੋਵੇਂ ਕੇਸਾਂ ਨਾਲ ਦੇਸ਼ ਵਿਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 23 ਹੋ ਗਈ ਹੈ | ਮਹਾਰਾਸ਼ਟਰ ਸਰਕਾਰ ਨੇ ...
ਚੰਡੀਗੜ੍ਹ, 6 ਦਸੰਬਰ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਈ ਦੌਰਾਨ ਇਹ ਸਾਫ਼ ਕੀਤਾ ਹੈ ਕਿ ਸਬੰਧਿਤ ਅਥਾਰਿਟੀ ਸਿਰਫ਼ ਫ਼ਿਲਮ ਦੀ ਉਸ ਸਕਰੀਨਿੰਗ (ਪ੍ਰਦਰਸ਼ਨੀ) 'ਤੇ ਰੋਕ ਲਗਾ ਸਕਦੀ ਹੈ ਜੋ ਜਨਤਕ ਤੌਰ 'ਤੇ ਹੋ ਰਹੀ ਹੋਵੇ | ਚੀਫ਼ ...
ਜਲੰਧਰ, 6 ਦਸੰਬਰ (ਸ਼ਿਵ ਸ਼ਰਮਾ)- ਆ ਰਹੀਆਂ ਚੋਣਾਂ ਕਰਕੇ ਜਿੱਥੇ ਸਿਆਸੀ ਪਾਰਟੀਆਂ ਲੋਕਾਂ ਨੂੰ ਸਸਤੀ ਬਿਜਲੀ ਸਮੇਤ ਹੋਰ ਰਿਆਇਤਾਂ ਦੇਣ ਦੀ ਐਲਾਨ ਕਰ ਰਹੀਆਂ ਹਨ, ਪਰ ਦੂਜੇ ਪਾਸੇ ਰਾਜ ਦੇ ਸ਼ੈਲਰ ਮਾਲਕਾਂ 'ਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਉਨ੍ਹਾਂ ਦੇ ਸ਼ੈਲਰ ਬੰਦ ਪਏ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਸੁਪਰੀਮ ਕੋਰਟ ਵਲੋਂ ਸੋਮਵਾਰ ਨੂੰ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁੱਲਾਂਕਣ ਲਈ ਸੀ.ਬੀ.ਐਸ.ਈ. ਦੀ ਮੁੱਲਾਂਕਣ ਯੋਜਨਾ ਨੂੰ ਮਨਜ਼ੂਰੀ ਦੇਣ ਨਾਲ ਸੈਕੰਡਰੀ ਸਿੱਖਿਆ ਬੋਰਡ ਦੀ ਅੰਤਿਮ ਰੂਪ ਮਿਲ ਗਿਆ ਹੈ, ਬੋਰਡ ਨੇ ਇਸ ਸਾਲ ਦੇ ਸ਼ੁਰੂ 'ਚ ...
ਨਵੀਂ ਦਿੱਲੀ, 6 ਦਸੰਬਰ (ਏਜੰਸੀਆਂ)-ਦੇਸ਼ 'ਚ 50 ਫ਼ੀਸਦੀ ਤੋਂ ਜ਼ਿਆਦਾ ਬਾਲਗ ਆਬਾਦੀ ਦੇ ਪੂਰਨ ਟੀਕਾਕਰਨ ਕੀਤੇ ਜਾਣ ਨੂੰ ਕੋਵਿਡ-19 ਖ਼ਿਲਾਫ਼ ਲੜਾਈ 'ਚ ਇਕ ਮਹੱਤਵਪੂਰਨ ਪੜਾਅ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਰਫ਼ਤਾਰ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX