ਤਾਜਾ ਖ਼ਬਰਾਂ


2023 ਵਿਚ ਭਾਰਤ ਦੀ ਵਿਕਾਸ ਦੀ ਦਰ ਰਹੇਗੀ 6.1 ਫ਼ੀਸਦੀ-ਆਈ.ਐਮ.ਐਫ਼
. . .  1 minute ago
ਨਵੀਂ ਦਿੱਲੀ, 31 ਜਨਵਰੀ- ਆਈ.ਐਮ. ਐਫ਼ (ਅੰਤਰਰਾਸ਼ਟਰੀ ਮੁਦਰਾ ਫੰਡ) ਨੇ 2023 ਲਈ ਭਾਰਤ ਦੀ ਵਿਕਾਸ ਦਰ 6.1% ਰਹਿਣ ਦਾ ਅਨੁਮਾਨ ਲਗਾਇਆ ਹੈ।
⭐ਮਾਣਕ-ਮੋਤੀ⭐
. . .  20 minutes ago
⭐ਮਾਣਕ-ਮੋਤੀ⭐
ਪਾਕਿਸਤਾਨ : ਪੇਸ਼ਾਵਰ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 61 ਹੋਈ
. . .  1 day ago
ਯੂਏਈ ਦੇ ਉਪ ਰਾਸ਼ਟਰਪਤੀ ਰਾਸ਼ਿਦ ਅਲ ਮਕਤੂਮ ਨੇ ਅਲ ਮਿਨਹਾਦ ਜ਼ਿਲ੍ਹੇ ਦਾ ਨਾਂਅ ਬਦਲ ਕੇ ਹਿੰਦ ਸ਼ਹਿਰ ਰੱਖਿਆ
. . .  1 day ago
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਇੰਦੌਰ ਵਿਖੇ ਸਿੰਧੀ ਸਮਾਜ ਦੇ ਆਗੂਆਂ, ਸਥਾਨਕ ਸਿੱਖਾਂ ਤੇ ਸਿੰਧੀ ਸੰਗਤਾਂ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 30 ਜਨਵਰੀ (ਜਸਵੰਤ ਸਿੰਘ ਜੱਸ)- ਮੱਧ ਪ੍ਰਦੇਸ਼ ਵਿਖੇ ਬੀਤੇ ਦਿਨੀਂ ਸਿੰਧੀ ਸਮਾਜ ਦੇ ਅਸਥਾਨਾਂ ਵਿਚੋਂ ਪਾਵਨ ਸਰੂਪ ਚੁੱਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦਾ ਵਫ਼ਦ ਦੋ ਦਿਨਾਂ ਦੇ ...
ਬਿਹਾਰ : ਜੇ.ਡੀ.ਯੂ. ਨੇਤਾ ਉਪੇਂਦਰ ਕੁਸ਼ਵਾਹਾ ਦੇ ਕਾਫਲੇ 'ਤੇ ਹਮਲਾ, ਆਰਾ 'ਚ ਪਥਰਾਅ
. . .  1 day ago
ਓਪਰੇਸ਼ਨ ਬਲੂ ਸਟਾਰ ਸੀਓ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਕੀਤੇ ਅਹਿਮ ਖ਼ੁਲਾਸੇ
. . .  1 day ago
ਯੂ.ਐਨ.ਜੀ.ਏ. ਮੁਖੀ ਕਸਾਬਾ ਕੋਰੋਸੀ ਦੀ ਭਾਰਤ ਦੀ ਪਹਿਲੀ ਫੇਰੀ 'ਤੇ ਸਵਾਗਤ ਕਰਕੇ ਹੋਈ ਖੁਸ਼ੀ-ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 30 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ (ਯੂ.ਐਨ.ਜੀ.ਏ.) ਮੁਖੀ ਕਸਾਬਾ ਕੋਰੋਸੀ ਦੀ ਭਾਰਤ ਦੀ ਪਹਿਲੀ ਫੇਰੀ 'ਤੇ ਸਵਾਗਤ ਕਰਕੇ ਖੁਸ਼ੀ ਹੋਈ। ਸੰਯੁਕਤ ਰਾਸ਼ਟਰ ਸਮੇਤ ਬਹੁ-ਪੱਖੀਵਾਦ ਪ੍ਰਤੀ ਭਾਰਤ...
ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਆਸਾਰਾਮ ਬਾਪੂ ਨੂੰ ਸੈਸ਼ਨ ਕੋਰਟ ਨੇ ਠਹਿਰਾਇਆ ਦੋਸ਼ੀ
. . .  1 day ago
ਗਾਂਧੀਨਗਰ (ਗੁਜਰਾਤ), 30 ਜਨਵਰੀ-ਗਾਂਧੀਨਗਰ ਸੈਸ਼ਨ ਕੋਰਟ ਨੇ ਇਕ ਦਹਾਕੇ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਆਸਾਰਾਮ ਬਾਪੂ ਨੂੰ ਦੋਸ਼ੀ ਠਹਿਰਾਇਆ ਹੈ। ਆਸਾਰਾਮ ਬਾਪੂ 'ਤੇ ਸੂਰਤ ਦੀ ਇਕ ਔਰਤ ਨੇ 10 ਸਾਲ ਪਹਿਲਾਂ ਅਹਿਮਦਾਬਾਦ...
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੂੰ ਲੈ ਕੇ ਜਾ ਰਹੀ ਇਕ ਵਿਸ਼ੇਸ਼ ਉਡਾਣ ਦੀ ਐਮਰਜੈਂਸੀ ਲੈਂਡਿੰਗ
. . .  1 day ago
ਵਿਜੇਵਾੜਾ, 30 ਜਨਵਰੀ-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੂੰ ਲੈ ਕੇ ਜਾ ਰਹੀ ਇਕ ਵਿਸ਼ੇਸ਼ ਉਡਾਣ ਨੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਖਰਾਬੀ ਕਾਰਨ ਗੰਨਾਵਰਮ ਹਵਾਈ ਅੱਡੇ...
ਪਿਸ਼ਾਵਰ ਮਸਜਿਦ ਆਤਮਘਾਤੀ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 32
. . .  1 day ago
ਪਿਸ਼ਾਵਰ, 30 ਜਨਵਰੀ-ਪਾਕਿਸਤਾਨ ਦੇ ਜੀਓ ਨਿਊਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਪਿਸ਼ਾਵਰ ਮਸਜਿਦ ਆਤਮਘਾਤੀ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ...
ਅਡਾਨੀ ਸਮੂਹ ਨਾਲ ਪੰਜਾਬ ਨੈਸ਼ਨਲ ਬੈਂਂਕ ਦਾ ਐਕਸਪੋਜ਼ਰ ਚਿੰਤਾ ਦਾ ਵਿਸ਼ਾ ਨਹੀਂ-ਪੰਜਾਬ ਨੈਸ਼ਨਲ ਬੈਂਕ ਮੁਖੀ
. . .  1 day ago
ਨਵੀਂ ਦਿੱਲੀ 30 ਜਨਵਰੀ- ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਅਤੇ ਸੀ.ਈ.ਓ. ਅਤੁਲ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰੀ ਬੈਂਕ ਦਾ ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਕਰੀਬ 7,000 ਕਰੋੜ ਰੁਪਏ ਦਾ ਐਕਸਪੋਜ਼ਰ ਹੈ। "ਪੰਜਾਬ ਨੈਸ਼ਨਲ ਭੈਂਕ ਕੋਲ ਅਡਾਨੀ ਸਮੂਹ ਦੀਆਂ 8-9 ਕੰਪਨੀਆਂ...
ਚੋਣ ਕਮਿਸ਼ਨ ਨੇ ਰੋਕੀ ਲਕਸ਼ਦੀਪ ਵਿਚ ਇਕ ਸੰਸਦੀ ਹਲਕੇ ਲਈ ਜ਼ਿਮਨੀ ਚੋਣ
. . .  1 day ago
ਨਵੀਂ ਦਿੱਲੀ, 30 ਜਨਵਰੀ-ਕੇਰਲਾ ਹਾਈ ਕੋਰਟ ਨੇ 25 ਜਨਵਰੀ, 2023 ਨੂੰ ਲਕਸ਼ਦੀਪ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਫੈਜ਼ਲ ਪੀ.ਪੀ. ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਨੂੰ ਮੁਅੱਤਲ ਕਰਨ ਦਾ ਹੁਕਮ ਦੇਣ ਤੋਂ ਬਾਅਦ...
25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਰੰਗੇ ਹੱਥੀ ਕਾਬੂ
. . .  1 day ago
ਗੁਰੂਸਰ ਸੁਧਾਰ, (ਲੁਧਿਆਣਾ) 30 ਜਨਵਰੀ, (ਬਲਵਿੰਦਰ ਸਿੰਘ ਧਾਲੀਵਾਲ/ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਤੋਂ ਆਈ ਡੀ.ਐਸ.ਪੀ. ਵਿਜੀਲੈਂਸ ਨਿਰਮਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ...
25 ਕਰੋੜ ਦੀ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ 2 ਦਿਨ ਦੇ ਪੁਲਿਸ ਰਿਮਾਂਡ 'ਤੇ
. . .  1 day ago
ਅਜਨਾਲਾ, 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ 5 ਕਿਲੋ ਹੈਰੋਇਨ ਅਤੇ 1215 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਰਸ਼ਪਾਲ ਸਿੰਘ ਵਾਸੀ ਪਿੰਡ ਕੱਕੜ...
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
. . .  1 day ago
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ...
ਪਿਸ਼ਾਵਰ ਦੀ ਮਸਜਿਦ 'ਚ ਆਤਮਘਾਤੀ ਧਮਾਕਾ, 25 ਮੌਤਾਂ-120 ਜ਼ਖਮੀ
. . .  1 day ago
ਅੰਮ੍ਰਿਤਸਰ, 30 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ 'ਚ ਪੁਲਿਸ ਲਾਈਨਜ਼ ਦੇ ਕੋਲ ਇਕ ਮਸਜਿਦ 'ਚ ਅੱਜ ਹੋਏ ਆਤਮਘਾਤੀ ਧਮਾਕੇ 'ਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ 120 ਤੋਂ ਵਧੇਰੇ ਲੋਕ...
ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ
. . .  1 day ago
ਅੰਮ੍ਰਿਤਸਰ, 30 ਜਨਵਰੀ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ ਕੀਤੀ ਗਈ। ਓ.ਪੀ. ਸੋਨੀ ਦੇ ਆਮਦਨ ਸੰਬੰਧੀ ਸਰੋਤਾਂ ਦੀ ਵਿਜੀਲੈਂਸ...
ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਵਲੋਂ ਚਾਰ ਗ੍ਰਿਫ਼ਤਾਰ
. . .  1 day ago
ਜਲੰਧਰ, 30 ਜਨਵਰੀ (ਸ਼ਿਵ)-ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿਅਕਤੀ ਜਾਲੀ ਬਿੱਲਾਂ ਨਾਲਘੁਟਾਲਾ ਕਰਦੇ...
ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  1 day ago
ਨਵੀਂ ਦਿੱਲੀ, 30 ਜਨਵਰੀ- ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਇੰਚਾਰਜ ਕੀਤਾ ਨਿਯੁਕਤ
. . .  1 day ago
ਅਜਨਾਲਾ 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਉਪਰੰਤ ‘ਅਜੀਤ’ ਨਾਲ...
ਡੇਰਾ ਭਨਿਆਰਾ ਦੇ ਮੁਖੀ ਬਾਬਾ ਸਤਨਾਮ ਸਿੰਘ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਨੂਰਪੁਰ ਬੇਦੀ, 30 ਜਨਵਰੀ (ਹਰਦੀਪ ਸਿੰਘ ਢੀਂਡਸਾ,ਰਾਜੇਸ਼ ਚੌਧਰੀ)-ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਡੇਰਾ ਧਰਮ ਕਲਾਂ ਭਨਿਆਰਾਵਾਲਾ ਧਮਾਣਾ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਨੂੰ ਬੀਤੇ ਐਤਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ...
‘ਆਪ’ ਵਿਧਾਇਕ ਅਮੋਲਕ ਸਿੰਘ ਦੇ ਉਦਘਾਟਨ ਕਰਨ ਤੋਂ ਪਹਿਲਾ ਪੁੱਟਿਆ ਨੀਂਹ ਪੱਥਰ
. . .  1 day ago
ਜੈਤੋ, 30 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਰਾਮੇਆਣਾ ਦੇ ਬੱਸ ਸੈਂਟਡ ’ਚ ਬੈਠਣ ਲਈ ਰੱਖੇ ਨੀਂਹ ਪੱਥਰ ਦਾ ਉਦਘਾਟਨ ਕਰਨਾ ਸੀ...
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
. . .  1 day ago
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਨਿਪਾਲ ਵਿਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ
. . .  1 day ago
ਨਿਪਾਲ, 30 ਜਨਵਰੀ- ਨਿਪਾਲ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਪਾਲ ਵਿਚ ਰਾਸ਼ਟਰਪਤੀ ਲਈ ਚੋਣ 9 ਮਾਰਚ ਨੂੰ ਅਤੇ ਉਪ ਰਾਸ਼ਟਰਪਤੀ ਚੋਣ 17 ਮਾਰਚ ਨੂੰ ਹੋਵੇਗੀ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਮੱਘਰ ਸੰਮਤ 553

ਬਰਨਾਲਾ

ਐਨ. ਐਚ. ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬਰਨਾਲਾ, 6 ਦਸੰਬਰ (ਰਾਜ ਪਨੇਸਰ)-ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਹੜਤਾਲ 'ਤੇ ਚੱਲ ਰਹੇ ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ) ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਸੱਦੇ ਤਹਿਤ ਭਲਕੇ ਕਚਹਿਰੀ ਚੌਂਕ ਬਰਨਾਲਾ ਵਿਖੇ ਦੋ ਘੰਟੇ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ | ਐਨ.ਐਚ.ਐਮ. ਮੁਲਾਜ਼ਮਾਂ ਦੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ 'ਚ ਚੱਲ ਰਹੇ ਜ਼ਿਲ੍ਹਾ ਪੱਧਰੀ ਧਰਨੇ ਨੂੰ ਹਮਾਇਤ ਦੇਣ ਲਈ ਅੱਜ ਹਲਕਾ ਬਰਨਾਲਾ ਦੇ ਵਿਧਾਇਕ ਆਗੂ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ | ਜਿਨ੍ਹਾਂ ਸੰਘਰਸ਼ੀ ਮੁਲਾਜ਼ਮਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਤੋਂ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ | ਇਸ ਮੌਕੇ ਐਨ.ਐਚ.ਐਮ. ਕਾਮਿਆਂ ਵਲੋਂ ਵਿਧਾਇਕ ਮੀਤ ਹੇਅਰ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ਐਨ.ਐਚ.ਐਮ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਜੀਤ ਕੌਰ ਪੱਤੀ, ਸੰਦੀਪ ਕੌਰ ਸੀ.ਐਚ.ਓ, ਨਵਦੀਪ ਸਿੰਘ, ਹਰਜੀਤ ਸਿੰਘ ਬੀ.ਸੀ.ਸੀ, ਮਨਦੀਪ ਕੌਰ, ਜਸਵਿੰਦਰ ਸਿੰਘ, ਰਾਕੇਸ਼ ਕੁਮਾਰ, ਵਿਪਨ, ਵੀਰਪਾਲ ਕੌਰ, ਨਰਿੰਦਰ ਸਿੰਘ, ਸੁਖਪਾਲ ਸਿੰਘ, ਰੁਪਿੰਦਰ ਕੌਰ ਆਦਿ ਨੇ ਕਿਹਾ ਕਿ ਪੰਜਾਬ ਕਾਂਗਰਸ ਵਲੋਂ 2017 ਦੀ ਵਿਧਾਨ ਸਭਾ ਚੋਣ ਸਮੇਂ ਚੋਣ ਮਨੋਰਥ ਪੱਤਰ ਰਾਹੀਂ ਵਾਅਦਾ ਕੀਤਾ ਗਿਆ ਕਿ ਕਾਂਗਰਸ ਸਰਕਾਰ ਬਣਨ ਉਪਰੰਤ 'ਘਰ-ਘਰ ਰੁਜ਼ਗਾਰ ਦਿੱਤਾ ਜਾਵੇਗਾ' ਅਤੇ 'ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣਗੇ' ਪਰ ਪੌਣੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਨਾਂਹੀ ਤਾਂ ਘਰ-ਘਰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਨਾਂਹੀ ਕੱਚੇ ਕਾਮੇ ਪੱਕੇ ਕੀਤੇ ਗਏ ਹਨ | ਇਸ ਮੌਕੇ ਗੁਰਮੀਤ ਸਿੰਘ ਪੁਨੂੰ, ਨਰੇਸ਼ ਕੁਮਾਰੀ, ਨੀਲੂ, ਵਿੱਕੀ, ਸੁਖਵਿੰਦਰ ਸਿੰਘ, ਨਰਿੰਦਰ ਪਾਲ, ਨੀਰਜ ਕੁਮਾਰੀ, ਸੁਰਜੀਤ ਸਿੰਘ, ਸੰਜੀਵ ਕੁਮਾਰ, ਜਸਵਿੰਦਰ ਸਿੰਘ, ਸੀਮਾ, ਸਿਮਰਜੀਤ ਕੌਰ, ਸਰਬਜੀਤ ਕੌਰ, ਸੁਖਪਾਲ ਕੌਰ ਆਦਿ ਹਾਜ਼ਰ ਸਨ |

ਭਗੌੜਿਆਂ ਨੂੰ ਕਾਬੂ ਕਰਨ 'ਚ ਤਪਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਬ-ਡਵੀਜ਼ਨ ਤਪਾ ਅਧੀਨ ਆਉਂਦੇ ਥਾਣਾ ਸ਼ਹਿਣਾ ਅਤੇ ਤਪਾ ਦੀ ਪੁਲਿਸ ਨੇ ਤਿੰਨ ਭਗੌੜਿਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਬਲਜੀਤ ...

ਪੂਰੀ ਖ਼ਬਰ »

ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਇਜ਼ ਯੂਨੀਅਨ ਵਲੋਂ ਮੀਟਿੰਗ ਅੱਜ ਤੋਂ

ਮਲੇਰਕੋਟਲਾ, 6 ਦਸੰਬਰ (ਪਾਰਸ ਜੈਨ) - ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਇਜ ਯੂਨੀਅਨ ਪੰਜਾਬ ਵਲੋਂ ਮੰਗਾਂ ਸੰਬੰਧੀ 7 ਦਸੰਬਰ ਤੋਂ 11 ਦਸੰਬਰ ਤੱਕ ਕਾਲਜ ਦੇ ਮੇਨ ਗੇਟਾਂ ਅੱਗੇ ਧਰਨੇ ਲਾਏ ਜਾਣਗੇ | ਉਕਤ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਵਾਈਸ ਪ੍ਰਧਾਨ ਰਾਜ ਕੁਮਾਰ ...

ਪੂਰੀ ਖ਼ਬਰ »

ਨਿਊ ਬਾਬਾ ਸੁਖਾਨੰਦ ਸਪੋਰਟਸ ਕਲੱਬ ਨੇ 8ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ

ਤਪਾ ਮੰਡੀ, 6 ਦਸੰਬਰ (ਪ੍ਰਵੀਨ ਗਰਗ)-ਨਿਊ ਬਾਬਾ ਸੁਖਾਨੰਦ ਸਪੋਰਟਸ ਕਲੱਬ ਰਜਿ: ਤਪਾ ਵਲੋਂ 8ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਕੱਸੀ ਵਾਲਾ ਗਰਾਊਾਡ, ਘੁੰਨਸ ਰੋਡ ਵਿਖੇ ਕਰਵਾਇਆ ਗਿਆ, ਜਿਸ ਮੁੱਖ ...

ਪੂਰੀ ਖ਼ਬਰ »

ਕੌਮਾਂਤਰੀ ਕਲਾਕਾਰ ਸੰਗਮ ਦਾ ਸਾਲਾਨਾ ਸਮਾਗਮ ਕੱਲ੍ਹ

ਬਰਨਾਲਾ, 6 ਦਸੰਬਰ (ਅਸ਼ੋਕ ਭਾਰਤੀ)-ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਵਲੋਂ ਸਾਲਾਨਾ ਸਮਾਗਮ 8 ਦਸੰਬਰ 2021 ਨੂੰ ਕਲਾਕਾਰ ਭਵਨ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੌਰਾਨ 19ਵਾਂ ਕਰਨਲ ਨਰੈਣ ਸਿੰਘ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ-2021 ਪੰਜਾਬੀ ਦੇ ਸਮਰੱਕ ...

ਪੂਰੀ ਖ਼ਬਰ »

ਕੇਵਲ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਬਰਨਾਲਾ, 6 ਦਸੰਬਰ (ਰਾਜ ਪਨੇਸਰ)-ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ | ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ ਅਤੇ ਹਲਕਾ ਯੂਥ ਪ੍ਰਧਾਨ ਵਿਕਰਮ ਸਿੰਘ ਵਿੱਕੀ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 432 ਵਾਂ ਦਿਨ ਬਾਕੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਦੇ ਮੱਦੇਨਜ਼ਰ, ਧਰਨਾਕਾਰੀ ਲੰਬੇ ਸੰਘਰਸ਼ ਲਈ ਤਿਆਰ ਹੋਏ-ਆਗੂ

ਬਰਨਾਲਾ, 6 ਦਸੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ 'ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਪੰਜਾਬ ਇਕਾਈ ਤਪਾ ਦਾ ਗਠਨ

ਤਪਾ ਮੰਡੀ, 6 ਦਸੰਬਰ (ਪੱਤਰ ਪ੍ਰੇਰਕ)-ਸੰਤ ਬਾਬਾ ਰਾਜਗਿਰੀ ਦੇ ਅਸ਼ੀਰਵਾਦ ਸਦਕਾ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਰਜਿ: (ਪੰਜਾਬ) ਇਕਾਈ ਤਪਾ ਦਾ ਗਠਨ ਕੀਤਾ ਗਿਆ, ਜਿਸ ਵਿਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਮੇਤ ...

ਪੂਰੀ ਖ਼ਬਰ »

ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 14 ਨੂੰ ਡੀ.ਸੀ. ਦਫ਼ਤਰ ਬਰਨਾਲਾ ਦਾ ਕਰਾਂਗੇ ਘਿਰਾਓ - ਮਜ਼ਦੂਰ ਆਗੂ

ਮਹਿਲ ਕਲਾਂ, 6 ਦਸੰਬਰ (ਅਵਤਾਰ ਸਿੰਘ ਅਣਖੀ)-ਕਹਿਰ ਦੀ ਮਹਿੰਗਾਈ ਕਰ ਕੇ ਗ਼ੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਮਜ਼ਦੂਰਾਂ ਦੀਆਂ ਭਖਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 14 ਦਸੰਬਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਕਿਸਾਨ ਆਗੂ ਬਲਵੀਰ ਸਿੰਘ ਹਰਦਾਸਪੁਰਾ ਨੂੰ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ, 6 ਦਸੰਬਰ (ਅਵਤਾਰ ਸਿੰਘ ਅਣਖੀ)-ਟਿੱਕਰੀ ਬਾਰਡਰ ਦਿੱਲੀ ਕਿਸਾਨ ਮੋਰਚੇ 'ਚ ਸਦੀਵੀ ਵਿਛੋੜਾ ਦੇ ਗਏ ਭਾਕਿਯੂ ਡਕੌਂਦਾ ਦੇ ਆਗੂ ਬਲਵੀਰ ਸਿੰਘ ਹਰਦਾਸਪੁਰਾ ਨੂੰ ਇਨਕਲਾਬੀ ਜਮਹੂਰੀ ਲਹਿਰ ਦੇ ਕਾਫ਼ਲਿਆਂ ਨੇ ਸ਼ਰਧਾਂਜਲੀ ਭੇਟ ਕੀਤੀ | ਇਨਕਲਾਬੀ ਕੇਂਦਰ ਪੰਜਾਬ ...

ਪੂਰੀ ਖ਼ਬਰ »

ਬਾਲਾ ਜੀ ਦਾ 13ਵਾਂ ਵਿਸ਼ਾਲ ਜਾਗਰਣ ਕਰਵਾਇਆ

ਤਪਾ ਮੰਡੀ, 6 ਦਸੰਬਰ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਬਾਲਾ ਜੀ ਦਾ 13ਵਾਂ ਵਿਸ਼ਾਲ ਜਾਗਰਨ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ ਮੌਕੇ ਪੰਡਤ ਪ੍ਰਦੀਪ ਸ਼ਰਮਾ ਨੇ ਧਾਰਮਿਕ ਰੀਤੀ ...

ਪੂਰੀ ਖ਼ਬਰ »

ਪਲਾਟਾਂ 'ਤੇ ਕਬਜ਼ਾ ਲੈਣ ਲਈ ਮਜ਼ਦੂਰਾਂ ਨੇ ਲਾਇਆ ਧਰਨਾ

ਸ਼ਹਿਣਾ, 6 ਦਸੰਬਰ (ਸੁਰੇਸ਼ ਗੋਗੀ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਪਿੰਡ ਇਕਾਈ ਸੰਧੂ ਕਲਾਂ ਵਲੋਂ ਬੀ.ਡੀ.ਪੀ.ਓ ਸ਼ਹਿਣਾ ਦੇ ਦਫ਼ਤਰ ਵਿਚ ਧਰਨਾ ਲਾ ਕੇ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮਜ਼ਦੂਰ ਜਥੇਬੰਦੀ ਦੇ ...

ਪੂਰੀ ਖ਼ਬਰ »

ਤਪਾ ਰੈਲੀ 'ਚ ਰਿਕਾਰਡ ਤੋੜ ਇਕੱਠ ਹੋਵੇਗਾ-ਬਾਬਾ ਧਨੌਲਾ

ਰੂੜੇਕੇ ਕਲਾਂ, 6 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 7 ਦਸੰਬਰ ਨੂੰ ਅਨਾਜ ਮੰਡੀ ਤਪਾ ਵਿਖੇ ਕੀਤੀ ਜਾ ਰਹੀ ਰੈਲੀ 'ਚ ਰਿਕਾਰਡ ਤੋੜ ਇਕੱਠ ਹੋਵੇਗਾ, ਉਕਤ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ...

ਪੂਰੀ ਖ਼ਬਰ »

ਸਾਡੀ ਮਾਂ ਖੇਡ ਕਬੱਡੀ ਸਾਡਾ ਇਤਿਹਾਸ ਤੇ ਵਿਰਸਾ-ਸਿੱਧੂ

ਤਪਾ ਮੰਡੀ, 6 ਦਸੰਬਰ (ਪ੍ਰਵੀਨ ਗਰਗ)-ਸਾਡੀ ਮਾਂ ਖੇਡ ਕਬੱਡੀ ਸਾਡਾ ਇਤਿਹਾਸ ਅਤੇ ਸਾਡਾ ਵਿਰਸਾ ਹੈ ਇਸ ਨੂੰ ਸੰਭਾਲ ਕੇ ਰੱਖਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਕਨਵਰਬੀਰ ਸਿੰਘ ਸਿੱਧੂ ਨੇ ਤਪਾ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇ ਅਬਜ਼ਰਵਰਾਂ ਵਲੋਂ ਪੰਚਾਇਤਾਂ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਭਦੌੜ, 6 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਾਂਗਰਸ ਹਾਈ ਕਮਾਨ ਵਲੋਂ ਸੂਬੇ ਅੰਦਰ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਉਤਸ਼ਾਹ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਬਰਨਾਲਾ ਦੇ ਅਬਜ਼ਰਵਰ ਸੀਤਾ ਰਾਮ ਲਾਂਬਾ, ਹਲਕਾ ਅਬਜ਼ਰਵਰ ਭੁਪਿੰਦਰ ਸਿੰਘ ਅਤੇ ਸੋਸ਼ਲ ...

ਪੂਰੀ ਖ਼ਬਰ »

ਪਿੰਡ ਭੈਣੀ ਮਹਿਰਾਜ ਦੇ ਨੌਜਵਾਨ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ

ਬਰਨਾਲਾ, 6 ਦਸੰਬਰ (ਰਾਜ ਪਨੇਸਰ)-ਬਰਨਾਲਾ ਹਲਕੇ ਦੇ ਪਿੰਡ ਭੈਣੀ ਮਹਿਰਾਜ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ | ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ...

ਪੂਰੀ ਖ਼ਬਰ »

ਐਸ.ਡੀ. ਕਾਲਜ ਬਰਨਾਲਾ ਵਿਖੇ ਅੰਤਰ-ਕਾਲਜ ਨੈੱਟਬਾਲ ਮੁਕਾਬਲੇ ਸ਼ੁਰੂ

ਬਰਨਾਲਾ, 6 ਦਸੰਬਰ (ਅਸ਼ੋਕ ਭਾਰਤੀ)-ਐਸ.ਡੀ. ਕਾਲਜ ਬਰਨਾਲਾ ਵਿਖੇ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਨੈੱਟਬਾਲ (ਲੜਕੀਆਂ) ਦੇ ਮੁਕਾਬਲੇ ਸ਼ੁਰੂ ਹੋ ਗਏ | ਇਨ੍ਹਾਂ ਮੁਕਾਬਲਿਆਂ ਦਾ ਰਸਮੀਂ ਉਦਘਾਟਨ ਅੰਤਰ ਰਾਸ਼ਟਰੀ ਨੈੱਟਬਾਲ ਖਿਡਾਰੀ ਇੰਸਪੈਕਟਰ ਰਾਜਪਾਲ ...

ਪੂਰੀ ਖ਼ਬਰ »

ਵੱਡੀ ਗਿਣਤੀ ਟਰੱਕ ਆਪ੍ਰੇਟਰ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ

ਬਰਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਰਾਏਕੋਟ ਰੋਡ ਬਰਨਾਲਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਬਰਨਾਲਾ ਸ਼ਹਿਰ ਤੋਂ ਵੱਡੀ ਗਿਣਤੀ ਵਿਚ ਟਰੱਕ ਉਪਰੇਟਰ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਕੈਂਪ 'ਚ 400 ਮਰੀਜ਼ਾਂ ਦੀ ਜਾਂਚ

ਮਹਿਲ ਕਲਾਂ, 6 ਦਸੰਬਰ (ਅਵਤਾਰ ਸਿੰਘ ਅਣਖੀ)-ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਠੁੱਲੀਵਾਲ ਵਿਖੇ ਗੁਰਦੁਆਰਾ ਕਮੇਟੀ ਵਲੋਂ ਗ੍ਰਾਮ ਪੰਚਾਇਤ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ, ਆਪ੍ਰੇਸ਼ਨ ਕੈਂਪ ਲਾਇਆ ਗਿਆ | ਕੈਂਪ ਦੀ ਆਰੰਭਤਾ ਹੈੱਡ ...

ਪੂਰੀ ਖ਼ਬਰ »

12 ਨੂੰ ਸੁਨਾਮ 'ਚ ਰੇਲ ਚੱਕਾ ਜਾਮ

ਸੁਨਾਮ ਊਧਮ ਸਿੰਘ ਵਾਲਾ, 6 ਦਸੰਬਰ (ਭੁੱਲਰ, ਧਾਲੀਵਾਲ) - ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਦੀ ਮੀਟਿੰਗ ਲਖਵੀਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚ ਖੰਡ ਨੇੜੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਵਿਖੇ ਹੋਈ | ...

ਪੂਰੀ ਖ਼ਬਰ »

ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ

ਮੂਨਕ, 6 ਨਵੰਬਰ (ਗਮਦੂਰ ਧਾਲੀਵਾਲ) - ਪੈਨਸ਼ਨ ਐਸੋਸੀਏਸ਼ਨ ਡਵੀਜਨ ਲਹਿਰਾ ਗਾਗਾ ਇਕਾਈ ਮੂਨਕ ਦੀ ਮੀਟਿੰਗ ਸੋਮ ਚੰਦ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੰਗਤ ਸਿੰਘ, ਜਗਰੂਪ ਸਿੰਘ ਨੇ ਦੱਸਿਆ ਕਿ ਇਸ ਵਾਰ ਪਾਵਰ ਕਾਰਪੋਰੇਸ਼ਨ ਲਿਮਟਿਡ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਲਈ ਪਹਿਲੇ ਦਿਨ ਢੀਂਡਸਾ ਸਮੇਤ 6 ਨੇ ਕਰਾਏ ਨਾਮਜ਼ਦਗੀ ਪਰਚੇ ਦਾਖਲ

ਸੰਗਰੂਰ, 6 ਦਸੰਬਰ (ਧੀਰਜ ਪਸੌਰੀਆ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਜਿਸ ਦੀ ਚੋਣ 17 ਦਸੰਬਰ ਨੂੰ ਹੋ ਰਹੀ ਹੈ ਲਈ ਨਾਮਜ਼ਦਗੀ ਪਰਚੇ ਦਾਖਲ ਕਰਵਾਉਣ ਦਾ ਕੰਮ ਸ਼ੁਰੂ ਹੋ ਗਿਆ | ਰਿਟਰਨਿੰਗ ਅਫ਼ਸਰ ਗਗਨਦੀਪ ਸਿੰਘ ਸਿਬੀਆ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਸੌਰਵ ਗਰਗ ਨੇ ...

ਪੂਰੀ ਖ਼ਬਰ »

ਪੀ. ਏ. ਡੀ. ਬੀ. ਦੀ ਚੋਣ ਪ੍ਰੀਕਿਰਿਆ ਮੁਲਤਵੀ ਕੀਤੇ ਜਾਣ ਤੋਂ ਭੜਕੇ ਨਾਮਜ਼ਦਗੀ ਫਾਰਮ ਦਾਖਲ ਕਰਵਾਉਣ ਆਏ ਉਮੀਦਵਾਰ

ਸੰਗਰੂਰ, 6 ਦਸੰਬਰ (ਧੀਰਜ ਪਸ਼ੌਰੀਆ) - ਦੀ ਸੰਗਰੂਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਸੰਗਰੂਰ ਦੀ ਚੋਣ ਜਿਸ ਲਈ ਅੱਜ ਸਵੇਰੇ ਨਾਮਜ਼ਦਗੀ ਕਾਗ਼ਜ਼ਾਤ ਦਾਖਲ ਕਰਵਾਏ ਜਾਣੇ ਸਨ ਦੀ ਪ੍ਰੀਕ੍ਰਿਆ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੇ ਜਾਣ ਤੋਂ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਅੱਜ ਤਪਾ ਆਮਦ ਮੌਕੇ ਵੱਡੀ ਗਿਣਤੀ 'ਚ ਪਹੁੰਚਣਗੇ ਸਾਬਕਾ ਸੈਨਿਕ-ਇੰਜ: ਸਿੱਧੂ

ਬਰਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਹਲਕਾ ਭਦÏੜ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ 7 ਦਸੰਬਰ ਨੂੰ ਤਪਾ ਵਿਖੇ ਪਹੁੰਚ ਰਹੇ ਹਨ | ਇਸ ਸੰਬੰਧੀ ...

ਪੂਰੀ ਖ਼ਬਰ »

ਗੋਲਡ ਮੈਡਲ ਜੇਤੂ ਵਜ਼ੀਰ ਸਿੰਘ ਸ਼ਹਿਣਾ ਦਾ ਡੇਲੀ ਫਿਟਨੈੱਸ ਗਰੁੱਪ ਵਲੋਂ ਵਿਸ਼ੇਸ਼ ਸਨਮਾਨ

ਭਦੌੜ, 6 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿਛਲੇ ਦਿਨੀਂ ਬਨਾਰਸ ਵਿਖੇ ਹੋਈਆ ਆਲ ਇੰਡੀਆ ਦੀਆ ਮਾਸਟਰ ਖੇਡਾਂ ਵਿਚ ਪਿੰਡ ਸ਼ਹਿਣਾ ਦੇ ਵਸਨੀਕ ਕੋਚ ਵਜ਼ੀਰ ਸਿੰਘ ਨੇ ਪੋਲਬਾਲਟ ਵਿਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕਰਨ 'ਤੇ ਪਬਲਿਕ ...

ਪੂਰੀ ਖ਼ਬਰ »

ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦਾ ਬੀ. ਕਾਮ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ

ਭਦੌੜ, 6 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦਾ ਬੀ.ਕਾਮ ਭਾਗ ਪਹਿਲਾ ਦੇ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਕਲਾਸ ਇੰਚਾਰਜ ...

ਪੂਰੀ ਖ਼ਬਰ »

ਜੀ.ਐਨ.ਆਈ. ਸਕੂਲ ਸੁਖਪੁਰਾ 'ਚ ਆਤਮ ਰੱਖਿਆ ਸਿਖਲਾਈ ਕੈਂਪ

ਸ਼ਹਿਣਾ, 6 ਦਸੰਬਰ (ਸੁਰੇਸ਼ ਗੋਗੀ)-ਜੀ.ਐਨ.ਆਈ. ਸਕੂਲ ਸੁਖਪੁਰਾ ਵਿਖੇ ਵਿਦਿਆਰਥਣਾਂ ਲਈ ਦੋ ਦਿਨਾਂ ਦਾ ਸਵੈ ਰੱਖਿਆ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਲੁਧਿਆਣਾ ਤੋਂ ਕੋਚ ਸ੍ਰੀ ਮਨੋਜ ਵਰਮਾ ਨੇ ਵਿਦਿਆਰਥਣਾਂ ਨੂੰ ਸਵੈ-ਰੱਖਿਆ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ...

ਪੂਰੀ ਖ਼ਬਰ »

ਐਨ. ਐਚ. ਐਮ. ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਕੇਵਲ ਸਿੰਘ ਢਿੱਲੋਂ ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸੂਬੇ ਦੇ ਸਿਹਤ ਵਿਭਾਗ ਵਿਚ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਵਲੋਂ ਪੰਜਾਬ ਕਾਂਗਰਸ ਦੇ ਮੀਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX