ਨਵੀਂ ਦਿੱਲੀ 6 ਦਸੰਬਰ (ਜਗਤਾਰ ਸਿੰਘ)- ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਪੰਜਾਬੀ ਮੁਟਿਆਰਾਂ ਵਾਸਤੇ ਕਰਵਾਏ ਜਾ ਰਹੇ 'ਸੁਨੱਖੀ ਪੰਜਾਬਣ ਮੁਕਾਬਲਾ-2021' ਦੇ ਆਡੀਸ਼ਨ 'ਚ 35 ਮੁਟਿਆਰਾਂ ਨੇ ਹਿੱਸਾ ਲਿਆ | ਇਨ੍ਹਾਂ ਚੋਂ ਅਗਲੇ ਗੇੜ ਲਈ 20 ਮੁਟਿਆਰਾਂ ਦੀ ਚੋਣ ਕੀਤੀ ਗਈ | ਇਸ ਤੋਂ ਪਹਿਲਾਂ ਨਵੰਬਰ ਮਹੀਨੇ 'ਚ ਆਨਲਾਈਨ ਮੁਕਾਬਲੇ 'ਚ 70 ਮੁਟਿਆਰਾਂ ਨੇ ਹਿੱਸਾ ਲਿਆ ਸੀ, ਜਿਸ 'ਚੋਂ 35 ਮੁਟਿਆਰਾਂ ਦੀ ਚੋਣ ਕੀਤੀ ਗਈ ਸੀ | ਮੁਕਾਲਬੇ ਦੀ ਸੰਚਾਲਕ ਤੇ ਐਂਕਰ ਅਵਨੀਤ ਕੌਰ ਵਲੋਂ ਟੂਗੇਦਰ ਮੀਡੀਆ ਦੀ ਸਹਿਯੋਗ ਨਾਲ ਬੀਤੇ ਤਿੰਨ ਸਾਲਾਂ ਤੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੇ ਇਸ ਮੁਕਾਬਲੇ ਦਾ ਮੌਜੂਦਾ ਆਡੀਸ਼ਨ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਕਰਵਾਇਆ ਗਿਆ, ਜਿਸ 'ਚ ਡਾ: ਸਿਮਰਨ ਸੇਠੀ (ਸਹਾਇਕ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ), ਸੁਖਪ੍ਰੀਤ ਕੌਰ (ਪੀ.ਜੀ.ਟੀ. ਅੰਗਰੇਜ਼ੀ ਅਧਿਆਪਕ), ਕੁਲਵਿੰਦਰ ਕੌਰ (ਥੀਏਟਰ ਡਾਇਰੈਕਟਰ), ਗਗਨਦੀਪ ਕੌਰ (ਹੈੱਡ ਮਿਸਟ੍ਰੈਸ), ਪਰਵਿੰਦਰ ਕੌਰ (ਡਾਇਰੈਕਟਰ ਐਰੋ ਪੀਸੀ ਨੈੱਟਵਰਕ) ਅਤੇ ਜਸਮੀਤ ਕੌਰ (ਇਵੈਂਟ ਪਲੈਨਰ) ਹੋਰਾਂ ਨੇ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੀ ਸੂਝ ਬੂਝ ਅਤੇ ਤਜ਼ਰਬੇ ਦੇ ਆਧਾਰ 'ਤੇ ਅਗਲੇ ਗੇੜ ਲਈ 20 ਮੁਟਿਆਰਾਂ ਨੂੰ ਚੁਣਿਆ | ਭਾਟੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਪੰਜਾਬਣਾਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਇਕ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਸੋਹਣੀਆਂ ਮੁਟਿਆਰਾਂ ਵਾਸਤੇ ਇਹ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਤੁਸੀਂ ਆਪਣਾ ਹੁਨਰ ਦੁਨੀਆ ਸਾਹਮਣੇ ਪੇਸ਼ ਕਰ ਸਕਦੇ ਹੋ | ਅਵਨੀਤ ਕੌਰ ਨੇ ਦੱਸਿਆ ਕਿ ਮੁਕਾਬਲੇ ਦੀ ਜੇਤੂ ਮੁਟਿਆਰਾਂ ਨੂੰ ਨਕਦ ਰਾਸ਼ੀ, ਸੋਨੇ ਦੇ ਸੱਗੀ ਫੁੱਲ ਸਮੇਤ ਹੋਰਨਾ ਕਈ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ |
ਯਮੁਨਾਨਗਰ, 6 ਦਸੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਕਾਲਜ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਮਨਮੋਹਨ ਸਿੰਘ ਤੇ ਭਾਈ ...
ਨਵੀਂ ਦਿੱਲੀ 6 ਦਸੰਬਰ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਦਿੱਲੀ ਸਰਕਾਰ ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕਰੋਨ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਹੈ ਅਤੇ ਜਨਤਾ ਨੂੰ ਇਸ ਤੋਂ ਘਬਰਾਉਣ ...
ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ 'ਚ ਟੀਚਰਾਂ ਤੇ ਸਟਾਫ਼ ਦੀ ਤਨਖਾਹਾਂ 'ਚ ਦੇਰੀ ਦੇ ਮਸਲੇ ਬਾਰੇ ਫ਼ਿਲਹਾਲ ਕੋਈ ਹੱਲ ਨਹੀਂ ਨਿਕਲ ਸਕਿਆ ਹੈ | ਤਨਖਾਹਾਂ ਦੀ ਮੰਗ ਨੂੰ ਲੈ ਕੇ ...
ਗੂਹਲਾ-ਚੀਕਾ, 6 ਦਸੰਬਰ (ਓ.ਪੀ. ਸੈਣੀ)- ਵਿਧਾਇਕ ਈਸ਼ਵਰ ਸਿੰਘ ਨੇ ਸੋਮਵਾਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫ਼ਤਰ ਵਿਖੇ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉਤਥਾਨ ਯੋਜਨਾ ਤਹਿਤ ਕਰਵਾਏ ਗਏ 2 ਰੋਜ਼ਾ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉਤਥਾਨ ਮੇਲੇ ਦਾ ਉਦਘਾਟਨ ...
ਕਰਨਾਲ, 6 ਦਸੰਬਰ (ਗੁਰਮੀਤ ਸਿੰਘ ਸੱਗੂ)-ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਅੱਜ ਉਨ੍ਹਾਂ ਦੀ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਗਾਂਧੀ ਚੌਕ ਸਥਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਪਹੁੰਚ ਕੇ ਸਮਰੱਥਕਾਂ ਵਲੋਂ ਫੁੱਲ ...
ਨਵੀਂ ਦਿੱਲੀ 6 ਦਸੰਬਰ (ਜਗਤਾਰ ਸਿੰਘ) - ਦਿੱਲੀ ਦੇ ਸਮਾਜ ਸੇਵੀ ਡਾ. ਪੁਨਪ੍ਰੀਤ ਸਿੰਘ ਨੂੰ ਆਮ ਆਦਮੀ ਪਾਰਟੀ ਦਿੱਲੀ ਪ੍ਰਦੇਸ਼ ਦੇ ਓ.ਬੀ.ਸੀ. ਵਿੰਗ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ | ਡਾ. ਪੁਨਪ੍ਰੀਤ ਸਿੰਘ ਬੀਤੇ ਦਿਨੀਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਨ | ਇਸ ...
ਨਵੀਂ ਦਿੱਲੀ 6 ਦਸੰਬਰ (ਜਗਤਾਰ ਸਿੰਘ)ਡਾ. ਭੀਮ ਰਾਓ ਅੰਬੇਡਕਰ ਦੀ 65ਵੀਂ ਬਰਸੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ਾਂ ਨੂੰ ਇਕ ਵੱਡੇ ਨਾਟਕ ਦੇ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ...
ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਚੋਣਾਂ ਮਾਮਲੇ ਦੇ ਜਾਣਕਾਰ ਤੇ ਸਾਬਕਾ ਕਮੇਟੀ ਮੈਂਬਰ ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਸਤੀਫਾ ਦੇਣ ਦੇ ਨਾਲ ਹੀ ਬੀ.ਜੇ.ਪੀ. 'ਚ ਸ਼ਾਮਿਲ ਤੋਂ ...
ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ) - ਸਿਰਸਾ ਜ਼ਿਲ੍ਹਾ ਦੇ ਪਿੰਡ ਤਿਗੜੀ ਵਿਚ ਖੇਤੀਬਾੜੀ ਵਿਭਾਗ ਵਲੋਂ ਆਤਮਾ ਯੋਜਨਾ ਦੇ ਤਹਿਤ ਕਿਸਾਨ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਆਤਮਾ ਯੋਜਨਾ ਦੇ ਸਹਾਇਕ ਤਕਨੀਕੀ ਅਧਿਕਾਰੀ ਪਵਨ ਕੁਮਾਰ, ਬਲਾਕ ਤਕਨੀਕੀ ...
ਕਰਨਾਲ, 6 ਦਸੰਬਰ (ਗੁਰਮੀਤ ਸਿੰਘ ਸੱਗੂ)- ਇੱਥੋਂ ਕਰੀਬ 8 ਕਿੱਲੋਮੀਟਰ ਦੂਰ ਸਥਿਤ ਪਿੰਡ ਗੋਗੜੀਪੁਰ ਦੇ ਰਹਿਣ ਵਾਲੇ ਇਕ ਦਿਓਰ ਅਤੇ ਭਰਜਾਈ ਵਲੋਂ ਪ੍ਰੇਮ ਪ੍ਰਸੰਗ ਦੇ ਚੱਲਦਿਆ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ, ਜੋ ਕਿ ਪਿਛਲੇ ਕਰੀਬ 15 ਦਿਨ ਤੋਂ ਘਰ ਤੋਂ ਫ਼ਰਾਰ ਸਨ | ...
ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਕਾਲਾਂਵਾਲੀ ਦੀ ਸ਼ੂਟਰ ਜਸ਼ਨਦੀਪ ਕੌਰ ਨੇ ਪਿਛਲੇ ਦਿਨੀਂ ਦਿੱਲੀ ਦੇ ਡੇ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਚ ਕਰਵਾਏ ਨੈਸ਼ਨਲ ਮੁਕਾਬਲੇ ਵਿੱਚ ਆਪਣੀ ਵਧੀਆ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ...
ਨਵੀਂ ਦਿੱਲੀ 6 ਦਸੰਬਰ (ਜਗਤਾਰ ਸਿੰਘ)- ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਗੁਰਦੁਆਰਾ ਬਾਲਾ ਸਾਹਿਬ ਦੇ ਹਸਪਤਾਲ 'ਚ 24 ਬੈੱਡਾਂ ਦੇ ਮੈਡੀਕਲ ਐਮਰਜੈਂਸੀ ਪੋਡ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਇਸ ਨੂੰ ਜਾਪਾਨ ਤੇ ਸਿੰਘਾਪੁਰ ਦੇ ਸਹਿਯੋਗ ...
ਯਮੁਨਾਨਗਰ, 6 ਦਸੰਬਰ (ਗੁਰਦਿਆਲ ਸਿੰਘ ਨਿਮਰ)- ਛੋਟੀ ਲਾਈਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦੀ ਹਾਕੀ ਟੀਮ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਕਰਵਾਏ ਜ਼ੋਨਲ ਹਾਕੀ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਹੀ ...
ਗੂਹਲਾ ਚੀਕਾ, 6 ਦਸੰਬਰ (ਓ.ਪੀ. ਸੈਣੀ)- ਅੱਜ ਇੱਥੇ ਬਾਰ ਐਸੋਸੀਏਸ਼ਨ ਗੂਹਲਾ ਦੀ 1 ਸਾਲਾ ਚੋਣ ਵਿਚ ਸੀਨੀਅਰ ਵਕੀਲ ਜੀਵਾਨੰਦ ਕੌਸ਼ਿਕ ਲਗਾਤਾਰ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ | ਇਸ ਮੌਕੇ ਚੁਣੀ ਗਈ ਕਾਰਜਕਾਰਨੀ ਕਮੇਟੀ ਵਿਚ ਐਡਵੋਕੇਟ ਜੀਵਾਨੰਦ ਕੌਸ਼ਿਕ ...
ਫ਼ਤਿਹਾਬਾਦ, 6 ਦਸੰਬਰ (ਹਰਬੰਸ ਸਿੰਘ ਮੰਡੇਰ)- ਗਰੀਬ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉਤਥਾਨ ਯੋਜਨਾ ਤਹਿਤ ਸ਼ਨਾਖ਼ਤ ਕੀਤੇ ਗਏ ਲਾਭਪਾਤਰੀਆਂ ਨੂੰ ਸਕੀਮਾਂ ਦਾ ਪੂਰਾ ਲਾਭ ਦੇਣ ਲਈ ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ...
ਏਲਨਾਬਾਦ, 6 ਦਸੰਬਰ (ਜਗਤਾਰ ਸਮਾਲਸਰ)- ਸਥਾਨਕ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਐਸ. ਡੀ. ਐਮ. ਰਾਹੀਂ ਇਕ ਮੰਗ ਪੱਤਰ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਭੇਜ ਕੇ ਪਿਛਲੀ 17 ਨਵੰਬਰ ਨੂੰ ਫੜੀ ਗਈ ਨਕਲੀ ਡੀ. ਏ. ਪੀ. ਖਾਦ ਤਿਆਰ ਕਰਨ ਵਾਲੀ ਫੈਕਟਰੀ ਦੇ ...
ਫ਼ਤਿਹਾਬਾਦ, 6 ਦਸੰਬਰ (ਹਰਬੰਸ ਸਿੰਘ ਮੰਡੇਰ)- ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਸਾਵਿਤਰੀ ਬਾਈ ਫੂਲੇ ਸਿੱਖਿਆ ਮਿਸ਼ਨ ਸੰਸਥਾ ਵਲੋਂ ਸਵਾਮੀ ਨਗਰ ਵਿਚ ਜਰਸੀ ਵੰਡਣ ਦਾ ਪ੍ਰੋਗਰਾਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਜ਼ਿੰਦਗੀ ਸੰਸਥਾ ਦੇ ...
ਗੂਹਲਾ-ਚੀਕਾ, 6 ਦਸੰਬਰ (ਓ.ਪੀ. ਸੈਣੀ)- ਭਾਰਤ ਰਤਨ ਡਾ: ਬਾਬਾ ਸਾਹਿਬ ਡਾ. ਅੰਬੇਡਕਰ ਦੀ ਬਰਸੀ ਮਹਾ ਪ੍ਰੀ-ਨਿਰਵਾਣ ਦਿਵਸ ਮੌਕੇ ਵਿਧਾਇਕ ਈਸ਼ਵਰ ਸਿੰਘ ਨੇ ਸਰਕਾਰੀ ਸਕੂਲ ਚੀਕਾ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਉਨ੍ਹਾਂ ਕਿਹਾ ਕਿ ...
ਸ਼ਾਹਬਾਦ ਮਾਰਕੰਡਾ, 6 ਦਸੰਬਰ (ਅਵਤਾਰ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਸਾਰ ਭਰ 'ਚ ਸ਼ਰਧਾ, ਭਾਵਨਾ ਤੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ | ਇਸੇ ਲੜੀ 'ਚ ਸ੍ਰੀ ਅਕਾਲ ਸਹਾਏ ਸੇਵਾ ਸੁਸਾਇਟੀ ਪਿੰਡ ਖਰੀਂਡਵਾ ਜ਼ਿਲ੍ਹਾ ਕੁਰੂਕਸ਼ੇਤਰ ...
ਯਮੁਨਾਨਗਰ, 6 ਦਸੰਬਰ (ਗੁਰਦਿਆਲ ਸਿੰਘ ਨਿਮਰ)- ਗੁਜਰਾਤ ਦੇ ਅਹਿਮਦਾਬਾਦ (ਕਰਨਾਵਤੀ) ਸ਼ਹਿਰ ਅਤੇ ਏ. ਆਈ. ਐਮ. ਇਸ ਪ੍ਰਮਾਣਿਤ 'ਅਹਿਮਦਾਬਾਦ ਮੈਰਾਥਨ-2021' 'ਚ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਦੌੜਾਕ ਮੋਨਿਕਾ ਨੇ ਕਾਂਸੀ ਦਾ ਤਗਮਾ ਹਾਸਲ ਕਰਕੇ ਕਾਲਜ, ਜ਼ਿਲ੍ਹੇ ਅਤੇ ਸੂਬੇ ਦਾ ...
ਖਲਵਾੜਾ, 6 ਦਸੰਬਰ (ਮਨਦੀਪ ਸਿੰਘ ਸੰਧੂ)-ਆਗਾਮੀ ਵਿਧਾਨ ਸਭਾ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਪੰਜਾਬ ਅੰਦਰ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਏਗਾ | ਇਹ ਪ੍ਰਗਟਾਵਾ ਪਾਰਟੀ ਦੇ ਕੌਮੀ ਸਕੱਤਰ ਭਾਈ ਗੁਰਦਿਆਲ ਸਿੰਘ ਲੱਖਪੁਰ ਨੇ ਕਰਦਿਆਂ ਕਿਹਾ ਕਿ ਬੂਥ ...
ਬੇਗੋਵਾਲ, 6 ਦਸੰਬਰ (ਸੁਖਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭੁਲੱਥ ਦੇ ਇੰਚਾਰਜ ਯੁਵਰਾਜ ਭੁਪਿੰਦਰ ਸਿੰਘ ਨੇ ਪਰਮਿੰਦਰਜੀਤ ਦੀਆਂ ਪਾਰਟੀਆਂ ਪ੍ਰਤੀ ਵਧੀਆ ਸੇਵਾਵਾਂ ਕਰਕੇ ਐੱਸ. ਸੀ. ਵਿੰਗ ਹਲਕਾ ਭੁਲੱਥ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਜਦਕਿ ...
ਪਾਂਸ਼ਟਾ, 6 ਦਸੰਬਰ (ਸਤਵੰਤ ਸਿੰਘ)-ਜਥੇ. ਸਰਵਣ ਸਿੰਘ ਕੁਲਾਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਫਗਵਾੜਾ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐੱਸ. ਜੀ. ਪੀ. ਸੀ. ਅੰਮਿ੍ਤਸਰ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਚੁਣੇ ਜਾਣ ਦਾ ਇਲਾਕੇ 'ਚ ...
ਕਰਨਾਲ, 6 ਦਸੰਬਰ (ਗੁਰਮੀਤ ਸਿੰਘ ਸੱਗੂ)- ਵਿਸ਼ਵ ਤੇ ਦੇਸ਼ ਅੰਦਰ ਵੱਖ-ਵੱਖ ਖੇਤਰਾਂ 'ਚ ਗਿਨਿਜ ਬੁਕ ਆਫ਼ ਵਰਲਡ ਰਿਕਾਰਡ ਦਰਜ ਕਰਵਾਉਣ ਵਾਲੀ ਕਰਨਾਲ ਦੀ ਸਮਾਜਿਕ ਸੰਸਥਾ ਨਿਫ਼ਾ ਦੇ ਚੇਅਰਮੈਨ ਐਡਵੋਕੇਟ ਪਿ੍ਤਪਾਲ ਸਿੰਘ ਪੰਨੂੰ ਨੂੰ ਉਨ੍ਹਾਂ ਦੇ ਸਮਾਜ ਸੇਵਾ ਨੂੰ ...
ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ, ਥਿੰਦ)-ਖੇਡਾਂ ਜੀਵਨ ਦਾ ਜ਼ਰੂਰੀ ਅੰਗ ਹਨ ਕਿਉਂਕਿ ਖੇਡਾਂ ਖਿਡਾਰੀਆਂ 'ਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ | ਇਹ ਪ੍ਰਗਟਾਵਾ ਸ਼ਾਹ ਸੁਲਤਾਨ ਕਿ੍ਕਟ ਕਲੱਬ ਰਜਿਸਟਰਡ ਸਮਾਜਸੇਵੀ ਸੰਸਥਾ ਵਲੋਂ ਕਰਵਾਏ ਜਾ ...
ਕੋਲਕਾਤਾ, 6 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)- ਤਿ੍ਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਨਾਗਾਲੈਂਡ ਚ ਕੇਂਦਰ ਸਰਕਾਰ ਫੇਲ੍ਹ ਹੋਈ ਹੈ | ਨਿਰਦੋਸ਼ ਨਾਗਰਿਕਾਂ ਦੀ ਮੌਤ ਵੇਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਕਰ ਰਹੇ ਸਨ, ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ | ...
ਡਡਵਿੰਡੀ, 6 ਦਸੰਬਰ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅੰਦਰ ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਹਲਕੇ ਦੇ ਪਿੰਡ ਮੋਖੇ ਦੇ ਵੱਡੀ ਗਿਣਤੀ 'ਚ ਅਕਾਲੀ ਤੇ ਕਾਂਗਰਸੀ ਪਰਿਵਾਰਾਂ ਨੇ ਸੱਜਣ ਸਿੰਘ ਦੀ ਅਗਵਾਈ ਵਿਚ ਆਮ ਆਦਮੀ ...
ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਅੰਤਿ੍ਮ ਕਮੇਟੀ ਦੀ ਮੈਂਬਰ ਬਣਾਈ ਗਈ ਹਲਕਾ ਸੁਲਤਾਨਪੁਰ ਲੋਧੀ ਦੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਇੰਜ. ਸਵਰਨ ਸਿੰਘ ...
ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਉਨ੍ਹਾਂ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਧਾਰਮਿਕ ਸਮਾਗਮ ਕਰਵਾਇਆ, ਜਿਸ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX