ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਕੌਮੀ ਸਿਹਤ ਮਿਸ਼ਨ ਤਹਿਤ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਮੰਗਾਂ ਨਾ ਮੰਨਣ ਦੇ ਰੋਸ 'ਚ ਸਥਾਨਕ ਸ਼ਹਿਰ 'ਚ ਰੋਸ ਮਾਰਚ ਕੱਢਿਆ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਦਿੱਤੇ ਸਨਮਾਨ ਪੱਤਰ ਵਾਪਸ ਕਰ ਕੇ ਰੋਸ ਪ੍ਰਗਟਾਇਆ | ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਜਗਦੇਵ ਸਿੰਘ ਮਾਨ ਨੇ ਕਿਹਾ ਕਿ ਪੂਰੇ ਪੰਜਾਬ ਵਿਚ 13500 ਦੇ ਕਰੀਬ ਕੱਚੇ ਐਨ.ਐਚ.ਐਮ. ਮੁਲਾਜ਼ਮ ਜੋ ਕਿ ਤਕਰੀਬਨ 14-15 ਸਾਲ ਤੋਂ ਕੰਮ ਕਰਦੇ ਆ ਰਹੇ ਹਨ, ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ 'ਤੇ ਹਨ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਕੋਲ ਉਨ੍ਹਾਂ ਦਾ ਪੱਖ ਸੁਣਨ ਦਾ ਸਮਾਂ ਨਹੀਂ ਹੈ | ਸੂਬਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਝੂਠ ਦਾ ਪਰਦਾਫਾਸ਼ ਕਰਨ ਲਈ 4 ਕਰੋੜ ਦੇ ਕਰੀਬ ਪਰਚੇ ਛਪਵਾਏ ਗਏ ਹਨ, ਜੋ ਕਿ ਪੰਜਾਬ ਦੇ ਹਰ ਇੱਕ ਵੋਟਰ ਤੱਕ ਪਹੁੰਚਾਏ ਜਾਣਗੇ | ਜ਼ਿਲ੍ਹਾ ਆਗੂ ਵਰਿੰਦਰ ਮਹਿਤਾ, ਡਾ. ਵਿਸ਼ਵਜੀਤ ਸਿੰਘ ਖੰਡਾ ਅਤੇ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਤੇ ਮੱਖਣ ਸਿੰਘ ਭੈਣੀਬਾਘਾ, ਬਿਜਲੀ ਵਿਭਾਗ ਅਤੇ ਸਿਹਤ ਵਿਭਾਗ ਦੇ ਸੇਵਾ ਮੁਕਤ ਯੂਨੀਅਨ ਦੇ ਆਗੂ ਲਖਣ ਲਾਲ ਮੌੜ, ਬਿੱਕਰ ਸਿੰਘ ਮੰਘਾਣੀਆ, ਸਿਕੰਦਰ ਸਿੰਘ ਘਰਾਂਗਣਾ ਨੇ ਹਮਾਇਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਸ਼ਰਤ ਇਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕੀਤਾ ਜਾਵੇ | ਇਸ ਮੌਕੇ ਮਨਦੀਪ ਕੌਰ, ਵੀਰਪਾਲ ਕੌਰ ਬੁਢਲਾਡਾ, ਸੁਪਨਦੀਪ ਕੌਰ, ਬਲਵਿੰਦਰ ਕੌਰ ਭੈਣੀਬਾਘਾ, ਕੇਵਲ ਸਿੰਘ ਆਦਿ ਹਾਜ਼ਰ ਸਨ |
ਹੜਤਾਲ ਕਾਰਨ ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੀ ਜਾਰੀ ਹੜਤਾਲ ਕਾਰਨ ਹਰ ਤਰ੍ਹਾਂ ਦੀਆਂ ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ | ਸਥਾਨਕ ਸਬ-ਡਵੀਜਨਲ ਹਸਪਤਾਲ ਵਿਖੇ ਮੁਲਾਜ਼ਮਾਂ ਦੀ ਘਾਟ ਕਰ ਕੇ ਜਣੇਪਾ ਕੇਸਾਂ ਵਾਲੀਆਂ ਔਰਤਾਂ ਨੂੰ ਵੀ ਦਾਖਲ ਕਰਨਾ ਬੰਦ ਕਰ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਇਸ ਹੜਤਾਲ ਕਾਰਨ ਕੋਰੋਨਾ ਟੀਕਾਕਰਨ, ਕੋਰੋਨਾ ਸਬੰਧੀ ਜਾਂਚ ਦੇ ਕੰਮ ਪ੍ਰਭਾਵਿਤ ਹੋਣ ਦੇ ਨਾਲ-ਨਾਲ ਗਰਭਵਤੀ ਔਰਤਾਂ ਦਾ ਟੀਕਾਕਰਨ, ਬੱਚਿਆਂ ਦਾ ਟੀਕਾਕਰਨ ਅਤੇ ਔਰਤਾਂ ਦੀ ਡਾਕਟਰੀ ਜਾਂਚ ਦੇ ਕੰਮ ਲਗਪਗ ਠੱਪ ਹੋ ਕੇ ਰਹਿ ਗਏ ਹਨ | ਸਥਾਨਕ ਹਸਪਤਾਲ ਵਿਖੇ ਗਰਭਵਤੀ ਟੀਕਾਕਰਨ ਸਬੰਧੀ ਪੁੱਜੀਆਂ ਸੰਦੀਪ ਕੌਰ, ਰਾਜਬੀਰ ਕੌਰ, ਦਿਨੇਸ਼ ਰਾਣੀ, ਰਿੰਪੀ ਰਾਣੀ, ਸਭਿਅਤਾ ਨੇ ਕਿਹਾ ਕਿ ਮੁਲਾਜ਼ਮਾਂ ਦੀ ਹੜਤਾਲ ਹੋਣ ਕਾਰਨ ਵਾਰ-ਵਾਰ ਵਾਪਸ ਮੁੜਨਾ ਪੈ ਰਿਹਾ ਹੈ | ਇਸੇ ਤਰ੍ਹਾਂ ਇਸ ਹੜਤਾਲ ਦੇ ਚੱਲਦਿਆਂ ਗੋਡੇ ਬਦਲਣ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰ ਕੇ ਦੂਰੋਂ ਨੇੜਿਉਂ ਆਉਂਦੇ ਬਜ਼ੁਰਗ ਖੱਜਲ-ਖ਼ੁਆਰ ਹੁੰਦੇ ਸਰਕਾਰ ਨੂੰ ਕੋਸ ਰਹੇ ਹਨ | ਇਸ ਸਬੰਧੀ ਪੈਰਾ-ਮੈਡੀਕਲ ਯੂਨੀਅਨ ਦੇ ਸੂਬਾਈ ਆਗੂ ਕਾ: ਜਗਸੀਰ ਸਿੰਘ ਰਾਏਕੇ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਤਾਂ ਜੋ ਲੋਕ ਖੱਜਲ ਖ਼ੁਆਰੀ ਤੋਂ ਬਚ ਸਕਣ |
ਭੀਖੀ, 6 ਦਸੰਬਰ (ਬਲਦੇਵ ਸਿੰਘ ਸਿੱਧੂ)-ਮਲੇਰਕੋਟਲਾ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਭੀਖੀ ਦੇ ਵਾਰਡ ਨੰਬਰ 2 ਦੀ ਆਂਗਣਵਾੜੀ ਵਰਕਰ ਰਾਣੀ ਨੂੰ 'ਸਟੇਟ ਐਵਾਰਡ' ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 10 ਦਸੰਬਰ ਨੂੰ ਮਾਨਸਾ ਫੇਰੀ ਦੇ ਮੱਦੇਨਜ਼ਰ ਜਿੱਥੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਸਥਾਨਕ ਕਾਨਫ਼ਰੰਸ ਹਾਲ ਵਿਖੇ ਵੱਖ-ਵੱਖ ਵਿਭਾਗਾਂ ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਤੋਂ ਇਲਾਵਾ ਕਿਸਾਨੀ ਮੰਗਾਂ ਨੂੰ ਸਹੀ ਰੂਪ 'ਚ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਵੱਖ ਵੱਖ ਥਾਵਾਂ 'ਤੇ ਲੜੀਵਾਰ ਧਰਨੇ ਜਾਰੀ ਹਨ | ਸਥਾਨਕ ਰੇਲਵੇ ...
ਭੀਖੀ, 6 ਦਸੰਬਰ (ਨਿ. ਪ. ਪ.)-ਮੁਸਲਿਮ ਫ਼ਰੰਟ ਪੰਜਾਬ ਦੀ ਇਕੱਤਰਤਾ ਸਥਾਨਕ ਅਨਾਜ ਮੰਡੀ ਵਿਖੇ ਹੋਈ, ਜਿਸ 'ਚ ਭਾਈਚਾਰੇ ਨੂੰ ਆ ਰਹੀਆਂ ਸਮਾਜਿਕ, ਆਰਥਿਕ ਅਤੇ ਵਿੱਦਿਅਕ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਫ਼ਰੰਟ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫਰ ਨੇ ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਆਨਲਾਈਨ ਕਲਾ ਉਤਸਵ 2021-22 ਮੁਕਾਬਲਿਆਂ 'ਚ ਜ਼ਿਲ੍ਹੇ ਦੇ 3 ਵਿਦਿਆਰਥੀਆਂ ਨੇ ਰਾਜ ਪੱਧਰ 'ਤੇ ਮੱਲ੍ਹਾਂ ਮਾਰੀਆਂ ਹਨ | ਪਰਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਕਲਾ ਉਤਸਵ ਨੇ ਦੱਸਿਆ ...
ਮਾਨਸਾ, 6 ਦਸੰਬਰ (ਸਟਾਫ਼ ਰਿਪੋਰਟਰ)-ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ 2018 ਦੇ ਨੋਟੀਫ਼ਿਕੇਸ਼ਨ ਤਹਿਤ ਸਿੱਖਿਆ ਵਿਭਾਗ ਵਿਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ 8 ਦਸੰਬਰ ਨੂੰ ਪਰਿਵਾਰਾਂ ਸਮੇਤ ...
ਮਾਨਸਾ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਦੀ ਪੈਨਸ਼ਨਰਜ਼ ਐਸੋਸੀਏਸ਼ਨ ਮਾਨਸਾ ਦੀ ਮਹੀਨਾਵਾਰ ਇਕੱਤਰਤਾ ਇੱਥੇ ਲੱਖਾ ਸਿੰਘ ਸਹਾਰਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਉਣ ਅਤੇ ਸੀਨੀਅਰ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਦਾ ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਐੱਸ.ਸੀ. ਸੈੱਲ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ | ਕਾਂਗਰਸ ਦੇ ਵਰਕਰਾਂ ਨੇ ਡਾ. ...
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੜਕ ਹਾਦਸਿਆਂ ਨੂੰ ਠੱਲਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਹਾਦਸਿਆਂ 'ਚ ਇੰਨੇ ਜ਼ਿਆਦਾ ਲੋਕਾਂ ਦੀ ਅਜਾਈਾ ਮੌਤ ਹੋ ਜਾਂਦੀ ਹੈ, ਜਿੰਨੇ ਸਾਲਾਨਾ ਬਿਮਾਰੀਆਂ ਨਾਲ ਨਹੀਂ ਮਰਦੇ | ਇਹ ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਿਚ ਕੀਤੇ ਵਾਧੇ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਕਰੀਬ 1 ਲੱਖ ਤੋਂ ਵਧੇਰੇ ਲਾਭਪਾਤਰੀਆਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਲੇਖਕ ਗੁਰਚਰਨ ਸਿੰਘ ਜ਼ਿਲ੍ਹੇਦਾਰ ਦੀਆਂ 2 ਪੁਸਤਕਾਂ 'ਸਿੱਖ ਇਤਿਹਾਸ ਦੇ ਯੋਧੇ' ਤੇ ਕਾਵਿ ਸੰਗ੍ਰਹਿ 'ਅੱਖੀਆਂ' ਦੀ ਘੁੰਡ ਚੁਕਾਈ ਕੀਤੀ ਗਈ | ਉੱਘੇ ਸ਼ਾਇਰ ਐਡਵੋਕੇਟ ਬਲਵੰਤ ਭਾਟੀਆ ਤੇ ...
ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਡਿਪਲੋਮਾ ਇੰਜੀਨੀਅਰਾਂ ਵਲੋਂ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਖ਼ਿਲਾਫ਼ ਆਈ.ਬੀ. ਮੰਡਲ ਜਵਾਹਰਕੇ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਲਗਾਇਆ ਗਿਆ | ਨਗਿੰਦਰ ਸ਼ਰਮਾ ਤੇ ਸੁਖਵੀਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX