ਤਾਜਾ ਖ਼ਬਰਾਂ


ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  8 minutes ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  6 minutes ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  59 minutes ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 1 hour ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 1 hour ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 1 hour ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 1 hour ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 2 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 2 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਅੱਪਰਾ ਦੀ ਭੂਮਿਕਾ ਨੇ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚੋਂ ਹਾਸਲ ਕੀਤਾ ਪਹਿਲਾ ਸਥਾਨ
. . .  about 2 hours ago
ਅੱਪਰਾ, 5 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਭੂਮਿਕਾ ਪੁੱਤਰੀ ਵਿਨੈ ਕੁਮਾਰ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕੀਤਾ।
ਸਰਕਾਰੀ ਕੰਨਿਆ ਸਕੂਲ ਅਮਲੋਹ ਦੀਆਂ ਵਿਦਿਆਰਥਣਾਂ ਮਹਿਕ ਅਤੇ ਹਰਸ਼ਪ੍ਰੀਤ ਨੇ ਮੈਰਿਟ ਸੂਚੀ 'ਚ ਨਾਂਅ ਕਰਵਾਇਆ ਦਰਜ
. . .  about 2 hours ago
ਅਮਲੋਹ, 5 ਜੁਲਾਈ (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਅਮਲੋਹ ਦੀਆਂ ਦੋ ਵਿਦਿਆਰਥਣਾਂ ਨੇ ਚੰਗੇ ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ...
ਲੰਬੀ: ਭੁੱਲਰਵਾਲਾ ਨੇੜੇ ਪੈਟਰੋਲ ਪੰਪ ਤੋਂ ਹਜ਼ਾਰਾਂ ਦੀ ਲੁੱਟ
. . .  about 2 hours ago
ਮੰਡੀ ਕਿੱਲਿਆਂਵਾਲੀ, 5 ਜੁਲਾਈ (ਇਕਬਾਲ ਸਿੰਘ ਸ਼ਾਂਤ)-ਖ਼ੇਤਰ 'ਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਗੜ੍ਹ ਬਣੇ ਡੱਬਵਾਲੀ-ਅਬੋਹਰ ਰੋਡ ਖ਼ੇਤਰ 'ਤੇ ਲੁਟੇਰਾ ਗਰੋਹ ਨੇ ਅੱਜ ਦਿਨ-ਦਿਹਾੜੇ ਭੁੱਲਰਵਾਲਾ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਅਤੇ ਮਿੱਡੂਖੇੜਾ 'ਚ ਸ਼ਰਾਬ ਦੇ ਠੇਕੇ 'ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ...
ਆਜ਼ਾਦੀ ਦਿਵਸ ਪਰੇਡ 'ਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 3 hours ago
ਸੈਕਰਾਮੈਂਟੋ, 5 ਜੁਲਾਈ (ਹੁਸਨ ਲੜੋਆ ਬੰਗਾ)- ਕੱਲ੍ਹ ਇਲੀਨੋਇਸ ਦੇ ਹਾਈਲੈਂਡ ਪਾਰਕ 'ਚ 4 ਜੁਲਾਈ ਦੀ ਪਰੇਡ ਉਪਰ ਕੀਤੀ ਗਈ ਗੋਲੀਬਾਰੀ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਦੋ ਦਰਜਨ ਤੋਂ ਵਧ ਲੋਕ ਜ਼ਖ਼ਮੀ ਹੋ ਗਏ ਸਨ, ਅੱਜ ਸ਼ਾਮ ਨੂੰ ਹੀ ਪੁਲਿਸ...
ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸਜੈੱਟ ਜਹਾਜ਼ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
. . .  about 3 hours ago
ਨਵੀਂ ਦਿੱਲੀ, 5 ਜੁਲਾਈ-ਦਿੱਲੀ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਐੱਸ.ਜੀ-11 ਦੀ ਉਡਾਣ 'ਚ ਤਕਨੀਕੀ ਨੁਕਸ ਪੈਣ ਤੋਂ ਬਾਅਦ ਕਰਾਚੀ (ਪਾਕਿਸਤਾਨ) 'ਚ ਐਮਰਜੈਂਸੀ ਲੈਂਡਿੰਗ ਹੋਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
10ਵੀਂ 'ਚੋਂ ਫਿਰੋਜ਼ਪੁਰ ਦੀ ਨੈਨਸੀ ਨੇ ਕੀਤਾ ਟਾਪ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
. . .  about 3 hours ago
ਫਿਰੋਜ਼ਪੁਰ, 5 ਜੁਲਾਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਸਤੀਏਵਾਲਾ (ਫਿਰੋਜ਼ਪੁਰ) ਦੀ ਨੈਨਸੀ ਰਾਣੀ ਨੇ 650 'ਚੋਂ 644 ਅੰਕ ਹਾਸਲ ਕਰਕੇ ਪੰਜਾਬ 'ਚੋਂ ਪਹਿਲਾ ਸਥਾਨ...
ਖੇਮਕਰਨ 'ਚ ਟੈਕਸੀ ਚਲਾਉਣ ਦਾ ਧੰਦਾ ਕਰਦੇ ਇਕ ਕਾਰ ਡਰਾਈਵਰ ਦੀ ਚੱਲਦੀ ਕਾਰ 'ਚ ਹੱਤਿਆ
. . .  about 3 hours ago
ਖੇਮਕਰਨ, 5 ਜੁਲਾਈ (ਰਾਕੇਸ਼ ਬਿੱਲਾ)-ਖੇਮਕਰਨ ਸ਼ਹਿਰ ਵਾਸੀ ਇਕ ਟੈਕਸੀ ਚਾਲਕ ਕਾਰ ਡਰਾਈਵਰ ਸ਼ੇਰ ਮਸੀਹ (35) ਪੁੱਤਰ ਨਾਜ਼ਰ ਮਸੀਹ ਦੀ ਮੇਨ ਸੜਕ ਤੇ ਚੱਲਦੀ ਕਾਰ 'ਚ ਸਵਾਰ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਕਿਰਾਏ ਤੇ ਖੇਮਕਰਨ ਤੋਂ ਅੰਮ੍ਰਿਤਸਰ ਛੱਡਣ ਜਾ ਰਿਹਾ...
ਮਾਨ ਸਰਕਾਰ ਨੇ ਕੀਤੀ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ
. . .  about 3 hours ago
ਚੰਡੀਗੜ੍ਹ,5 ਜੁਲਾਈ-ਪੰਜਾਬ ਸਰਕਾਰ ਦੇ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ। ਕੱਲ੍ਹ ਮਾਨ ਮੰਤਰੀ ਮੰਡਲ 'ਚ ਪੰਜਾਬ ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ ਵਿਭਾਗ ਵੀ ਵੰਡ ਦਿੱਤੇ ਗਏ ਹਨ। ਜਲਦ ਹੀ ਇਹ ਸਾਰੇ ਮੰਤਰੀ ਆਪਣੇ-ਆਪਣੇ...
2 ਦਿਨ ਦੇ ਰਿਮਾਂਡ ਤੋਂ ਬਾਅਦ ਬੈਂਸ ਦਾ ਭਰਾ ਕਰਮਜੀਤ ਸਿੰਘ ਅਦਾਲਤ 'ਚ ਪੇਸ਼, ਮਿਲਿਆ ਹੋਰ 2 ਦਿਨ ਦਾ ਰਿਮਾਂਡ
. . .  about 4 hours ago
ਲੁਧਿਆਣਾ, 5 ਜੁਲਾਈ (ਰੁਪੇਸ਼ ਕੁਮਾਰ)-ਸਿਮਰਜੀਤ ਸਿੰਘ ਬੈਂਸ ਸਮੇਤ 7 ਹੋਰਨਾਂ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ-ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਦੋ ਦਿਨ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਫ਼ਿਰ ਅਦਾਲਤ...
ਵਾਈਟ ਹਾਊਸ ਵਲੋਂ 'ਰਾਸ਼ਟਰਪਤੀ ਆਜ਼ਾਦੀ ਮੈਡਲ' ਦੇ 17 ਜੇਤੂਆਂ ਦਾ ਐਲਾਨ
. . .  about 4 hours ago
ਸੈਕਰਾਮੈਂਟੋ, 5 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 'ਪ੍ਰੈਜੀਡੈਂਸ਼ੀਅਲ ਮੈਡਲ ਆਫ ਫਰੀਡਮ' ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਪਾਕਿਸਤਾਨੀ ਮੂਲ ਦਾ ਖ਼ਿਜ਼ਰ ਖਾਨ ਵੀ ਸ਼ਾਮਿਲ ਹੈ। ਖ਼ਿਜ਼ਰ ਖਾਨ ਲਾਹੌਰ ਦਾ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਐਲਾਨਿਆ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
. . .  about 4 hours ago
ਐੱਸ.ਏ.ਐੱਸ. ਨਗਰ, 5 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ 'ਚ ਕੁਲ ਨਤੀਜਾ 97.94...
ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ.ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
. . .  about 5 hours ago
ਚੰਡੀਗੜ੍ਹ, 5 ਜੁਲਾਈ-ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
ਸਾਬਕਾ ਅਕਾਲੀ ਵਿਧਾਇਕ ਪ੍ਰੋ: ਵਲਟੋਹਾ ਵਲੋਂ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੇ ਵਲੋਂ ਹੋਈ ਭੁੱਲ ਬਖ਼ਸ਼ਾਉਣ ਦੀ ਮੰਗ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ: ਵਿਰਸਾ ਸਿੰਘ ਵਲਟੋਹਾ ਅੱਜ ਜਥੇਦਾਰ ਅਕਾਲ ਤਖ਼ਤ ਦੇ ਨਾਂਅ ਪੱਤਰ ਲਿਖ ਕੇ ਆਪਣੇ ਵਲੋਂ 2004 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਦੀ...
ਮਹਾਰਾਸ਼ਟਰ ਦੇ ਘਾਟਕੋਪਰ 'ਚ ਲੈਂਡਸਲਾਈਡ, ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ
. . .  about 5 hours ago
ਮੁੰਬਈ, 5 ਜੁਲਾਈ-ਮਹਾਰਾਸ਼ਟਰ 'ਚ ਭਾਰੀ ਮੀਂਹ ਦੌਰਾਨ ਮੁੰਬਈ ਦੇ ਘਾਟਕੋਪਰ ਪੰਚਸ਼ੀਲ ਨਗਰ 'ਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ
. . .  about 5 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਤੋਂ ਲਿਆਂਦੇ ਗਏ ਸ਼ਾਰਪ ਸ਼ੂਟਰ ਪ੍ਰਿਯਵਰਤ ਫ਼ੌਜੀ, ਕੇਸ਼ਵ ਕੁਮਾਰ, ਕਸ਼ਿਸ਼ ਕੁਮਾਰ ਅਤੇ ਦੀਪਕ ਟੀਨੂੰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ਅੱਠ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ...
ਕਰਨਾਟਕ: ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ
. . .  about 7 hours ago
ਨਵੀਂ ਦਿੱਲੀ, 5 ਜੁਲਾਈ-ਕਰਨਾਟਕ 'ਚ ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਪੋਹ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਪੰਜਾਬ ਜਲ ਸਰੋਤ ਨਿਗਮ ਦੇ ਮੁਲਾਜ਼ਮਾਂ ਨੇ ਸਰਕਾਰ ਦੇ ਲਾਅਰਿਆਂ ਦੀ ਪੰਡ ਫੂਕ ਕੇ ਕੀਤਾ ਪ੍ਰਦਰਸ਼ਨ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ 'ਤੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵਲੋਂ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ) ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ 'ਚ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਦੇ ਝੂਠੇ ਲਾਅਰਿਆਂ ਦੀ ਪੰਡ ਫੂਕੀ ਗਈ | ਇਸ ਮੌਕੇ ਸਾਂਝਾ ਫ਼ਰੰਟ ਦੇ ਕਨਵੀਨਰ ਅਤੇ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ) ਦੇ ਪ੍ਰਧਾਨ ਸਤੀਸ਼ ਰਾਣਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ, ਟੇਵੂ ਯੂਨਿਟ ਹੁਸ਼ਿਆਰਪੁਰ ਦੇ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਲਾਅਰਿਆਂ 'ਚ ਹੀ ਰੱਖਿਆ ਤੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਿਸ਼ ਦੇ ਬਾਵਜੂਦ ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ ਲਈ 2.59 ਦਾ ਗੁਣਾਂਕ ਨਹੀਂ ਦਿੱਤਾ ਗਿਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਆਊਟਸੋਰਸਿੰਗ, ਸੁਸਾਇਟੀਆਂ, ਇਨਲਿਸਟਮੈਂਟ ਅਤੇ ਕੇਂਦਰੀ ਸਕੀਮਾਂ ਅਧੀਨ ਰੱਖੇ ਮੁਲਾਜ਼ਮਾਂ ਨੂੰ ਵਿਭਾਗਾਂ 'ਚ ਲੈਣ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ ਗਈ, ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਹੋਰਨਾਂ ਮੰਗਾਂ ਦਾ ਅਜੇ ਤੱਕ ਹੱਲ ਨਹੀਂ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਵਲੋਂ 13 ਜਨਵਰੀ ਨੂੰ ਸਰਕਾਰ ਦੀ ਲੋਹੜੀ ਫੂਕੀ ਜਾਵੇਗੀ ਅਤੇ 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਨਵੈੱਨਸ਼ਨ ਕਰਕੇ ਚੋਣਾਂ ਦੌਰਾਨ ਪੰਜਾਬ ਸਰਕਾਰ ਦੇ ਖ਼ਿਲਾਫ਼ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ |

ਵਾਲੀਬਾਲ ਟੂਰਨਾਮੈਂਟ 'ਚ ਮਾਨਸਾ ਦੀ ਟੀਮ ਰਹੀ ਜੇਤੂ

ਗੜ੍ਹਦੀਵਾਲਾ, 12 ਜਨਵਰੀ (ਚੱਗਰ) ਸੇਂਟ ਸੋਲਜਰ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਕਿਸਾਨੀ ਜਿੱਤ ਨੂੰ ਸਮਰਪਿਤ ਪਹਿਲਾ ਅੰਡਰ-19 ਸਾਲ ਦਾ ਵਾਲੀਬਾਲ ਟੂਰਨਾਮੈਂਟ ਪਿ੍ੰਸੀਪਲ ਰੁਪਿੰਦਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਦੇ ਫਾਈਨਲ ਮੁਕਾਬਲੇ ਵਿਚ ਮਾਨਸਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਸਿੰਥੈਟਿਕ ਡੋਰ ਸਟੋਰ ਕਰਨ, ਵੇਚਣ ਤੇ ਖ਼ਰੀਦਣ 'ਤੇ ਪਾਬੰਦੀ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਪਤੰਗ ਉਡਾਉਣ ਲਈ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ...

ਪੂਰੀ ਖ਼ਬਰ »

ਮੁਲਾਜ਼ਮਾਂ ਨੇ ਸਰਕਾਰ ਦੇ ਫ਼ੈਸਲੇ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ 'ਤੇ ਪੀ.ਡਬਲਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਗੜ੍ਹਸ਼ੰਕਰ ਵਲੋਂ ਮੱਖਣ ਸਿੰਘ ਵਾਹਿਦਪੁਰੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਜਲ ਸਪਲਾਈ ਅਤੇ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਪੁਲਿਸ ਲਾਈਨ ਤੋਂ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਐਸ.ਪੀ. ਅਸ਼ਵਨੀ ਕੁਮਾਰ ਨੇ ਕੀਤੀ | ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »

ਪੁਲਿਸ ਇੰਸਪੈਕਟਰ 'ਤੇ ਕਾਤਲਾਨਾ ਹਮਲਾ ਕਰ ਕੇ ਲੁੱਟ-ਖੋਹ ਕਰਨ ਵਾਲੇ 4 ਨੌਜਵਾਨ ਕਾਬੂ

ਮਾਹਿਲਪੁਰ, 12 ਜਨਵਰੀ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਪੁਲਿਸ ਵਲੋਂ ਆਪਣੀ ਕਾਰ 'ਚ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਪੰਜਾਬ ਪੁਲਿਸ ਦੇ ਇੰਸਪੈਕਟਰ 'ਤੇ ਹਮਲਾ ਕਰਕੇ 27 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਚੇਨ, ਘੜੀ ਤੇ ਹੋਰ ਕੀਮਤੀ ਸਾਮਾਨ ਲੁੱਟਣ ਵਾਲੇ ਚਾਰ ...

ਪੂਰੀ ਖ਼ਬਰ »

ਪੰਜਾਬ ਜਲ ਸਰੋਤ ਮੁਲਾਜ਼ਮਾਂ ਨੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਰੋਸ ਪ੍ਰਗਟਾਇਆ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਪੰਜਾਬ ਜਲ ਸਰੋਤ ਮੁਲਾਜ਼ਮਾਂ ਨੇ ਵਿਭਾਗ ਦੇ ਉਪ ਮੰਡਲ ਦਫ਼ਤਰ ਅੱਗੇ ਪ੍ਰਧਾਨ ਬਲਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਾਰਿਆਂ ਦੀ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਨੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ 41-ਉੜਮੁੜ ਦਰਬਾਰਾ ਸਿੰਘ ਨੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 570 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 570 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 30211, ਜਦਕਿ 2 ਮਰੀਜ਼ ਦੀ ਮੌਤ ਹੋ ਜਾਣ ਨਾਲ ਕੁੱਲ ਮੌਤਾਂ ਦੀ ਗਿਣਤੀ 1002 ਹੋ ਗਈ ਹੈ | ਇਸ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 16 ਨੂੰ

ਸ਼ਾਮਚੁਰਾਸੀ, 12 ਜਨਵਰੀ (ਖ਼ਾਨਪੁਰੀ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ 'ਚ ਇੱਕ ਮੀਟਿੰਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ ਦੀ ਪ੍ਰਧਾਨਗੀ 'ਚ ਹੋਈ ਜਿਸ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

40 ਮੁਕਤਿਆਂ ਦੀ ਯਾਦ 'ਚ ਸਮਾਗਮ ਕੱਲ੍ਹ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਮਾਘੀ ਦੇ ਦਿਹਾੜੇ ਮੌਕੇ 40 ਮੁਕਤਿਆਂ ਦੀ ਯਾਦ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ 14 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਤੋਂ 9 ਵਜੇ ਤੱਕ ਵਿਸ਼ੇਸ਼ ਕੀਰਤਨ ਦੀਵਾਨ ਸਜਾਇਆ ...

ਪੂਰੀ ਖ਼ਬਰ »

ਅਸਲਾ ਧਾਰਕ ਆਪਣਾ ਅਸਲ੍ਹਾ ਤੁਰੰਤ ਜਮ੍ਹਾ ਕਰਵਾਉਣ-ਐੱਸ.ਐੱਚ.ਓ.

ਗੜ੍ਹਦੀਵਾਲਾ, 12 ਜਨਵਰੀ (ਚੱਗਰ)-ਥਾਣਾ ਗੜ੍ਹਦੀਵਾਲਾ ਦੇ ਨਵ ਨਿਯੁਕਤ ਮੁੱਖ ਅਫ਼ਸਰ ਬਲਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਚੋਣ ਜ਼ਾਬਤੇ ਦੇ ਚਲਦੇ ਸਰਕਾਰੀ ਹਦਾਇਤਾਂ ਅਨੁਸਾਰ ਹਲਕੇ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਲਾ ਤੁਰੰਤ ਥਾਣਾ ...

ਪੂਰੀ ਖ਼ਬਰ »

ਅਫ਼ੀਮ ਤੇ ਚੂਰਾ ਪੋਸਤ ਸਮੇਤ 1 ਕਾਬੂ

ਮਾਹਿਲਪੁਰ, 12 ਜਨਵਰੀ (ਰਜਿੰਦਰ ਸਿੰਘ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ 210 ਗ੍ਰਾਮ ਅਫ਼ੀਮ ਤੇ 10 ਕਿੱਲੋ 200 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਰਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਬਲਾਕ ...

ਪੂਰੀ ਖ਼ਬਰ »

ਨਿਰਪੱਖ ਤੇ ਸੁਰੱਖਿਅਤ ਚੋਣਾਂ ਲਈ ਪ੍ਰਸਾਸ਼ਨ ਵਚਨਬੱਧ- ਐੱਸ. ਡੀ. ਐੱਮ.

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਚੋਣ ਹਲਕਾ 45-ਗੜ੍ਹਸ਼ੰਕਰ ਅਰਵਿੰਦ ਕੁਮਾਰ ਵਲੋਂ ਵਿਧਾਨ ਸਭਾ ਚੋਣਾਂ ਦੇ ਪ੍ਰਬੰਧਾਂ ਦੀ ਜਾਂਚ ਅਤੇ ਸੰਵੇਦਨਸ਼ੀਲ ਬੂਥਾਂ ਦੀ ਨਿਸ਼ਾਨਦੇਹੀ ਦੀ ਮੈਪਿੰਗ ਲਈ ਸਥਾਨਕ ਰੈੱਡ ਕਰਾਸ ਭਵਨ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ

ਦਸੂਹਾ, 12 ਜਨਵਰੀ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਵਿਹੜੇ ਵਿਚ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਲੋਹੜੀ ਰਿਵਾਇਤੀ ਢੰਗ ਨਾਲ ਮਨਾਇਆ ਗਿਆ, ਜਿਸ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੀਆਂ ਚਾਰੇ ...

ਪੂਰੀ ਖ਼ਬਰ »

ਸ਼ੇਰੇ ਪੰਜਾਬ ਕਿਸਾਨ ਯੂਨੀਅਨ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਦੀ ਚੋਣ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਸ਼ੇਰੇ ਪੰਜਾਬ ਕਿਸਾਨ ਯੂਨੀਅਨ ਗੜ੍ਹਸ਼ੰਕਰ ਵਲੋਂ ਯੂਨੀਅਨ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ਦਾ ਇਥੇ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਮੀਟਿੰਗ ਦੌਰਾਨ ਐਲਾਨ ਕੀਤਾ ਗਿਆ | ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ...

ਪੂਰੀ ਖ਼ਬਰ »

ਐੱਸ. ਪੀ. ਐਨ. ਕਾਲਜ 'ਚ ਮਨਾਇਆ ਰਾਸ਼ਟਰੀ ਯੁਵਾ ਦਿਵਸ

ਮੁਕੇਰੀਆਂ, 12 ਜਨਵਰੀ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਯੂਥ ਕਲੱਬ ਐਨ.ਐੱਸ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਟਰੀ ਯੁਵਾ ਦਿਵਸ ਮੌਕੇ ਯੂਥ ਕਲੱਬ, ਰੈੱਡ ਰੀਬਨ ਕਲੱਬ, ਵੁਮੈਨ ਸੈੱਲ, ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਲੋਂ ਸਵਾਮੀ ਵਿਵੇਕਾਨੰਦ ਦੀ ਜਨਮ ਸ਼ਤਾਬਦੀ ਮੌਕੇ ਸਮਾਗਮ

ਮੁਕੇਰੀਆਂ, 12 ਜਨਵਰੀ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼, ਮੁਕੇਰੀਆਂ ਦੇ ਐਨ.ਐੱਸ.ਐੱਸ. ਅਤੇ ਰੈੱਡ ਰਿਬਨ ਕਲੱਬ ਵਲੋਂ ਸਾਂਝੇ ਤੌਰ 'ਤੇ ਕਾਲਜ ਪਿ੍ੰਸੀਪਲ ਕਰਮਜੀਤ ਕੌਰ ਬਰਾੜ ਦੀ ਅਗਵਾਈ ਵਿਚ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ 'ਰਾਸ਼ਟਰੀ ...

ਪੂਰੀ ਖ਼ਬਰ »

ਦੁੱਧ ਉਤਪਾਦਕਾਂ ਤੇ ਡੇਅਰੀ ਫਾਰਮਰਾਂ ਦਾ ਆਨਲਾਈਨ ਸਿਖਲਾਈ ਕੋਰਸ 17 ਤੋਂ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੇਅਰੀ ਵਿਕਾਸ ਵਿਭਾਗ ਵਲੋਂ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਅਨੁਸਾਰ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰ ਬੈਠੇ ਹੀ ਆਨ ਲਾਈਨ ਸਿਖਲਾਈ ਦੇਣ ਲਈ ਅਗਲਾ ਬੈਚ ਸ਼ੁਰੂ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਕੌਮੀ ਨੌਜਵਾਨ ਦਿਵਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕੌਮੀ ਸੇਵਾ ਯੋਜਨਾ ਯੂਨਿਟ ਅਤੇ ਐਜ਼ੂਕੇਸ਼ਨ ਵਿਭਾਗ ਵਲੋਂ ਕੌਮੀ ਨੌਜਵਾਨ ਦਿਵਸ ਮੌਕੇ ਆਨ-ਲਾਈਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਐੱਨ.ਐੱਸ.ਐੱਸ. ...

ਪੂਰੀ ਖ਼ਬਰ »

ਰਾਜਨੀਤੀ 'ਚ ਕਾਰੋਬਾਰ ਚਮਕਾਉਣ ਵਾਲਿਆਂ ਨੂੰ ਲੋਕ ਸਿਆਸਤ ਤੋਂ ਲਾਂਭੇ ਕਰਨ- ਪਰਹਾਰ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)-ਜਿਹੜੇ ਲੋਕ ਆਪਣਾ ਤੇ ਆਪਣੇ ਪਰਿਵਾਰਾਂ ਦਾ ਨਿੱਜੀ ਵਿਕਾਸ ਕਰਨ ਲਈ ਰਾਜਨੀਤੀ 'ਚ ਆਏ ਹੋਏ ਹਨ, ਨੂੰ ਸਿਆਸਤ ਤੋਂ ਦੂਰ ਕਰਨ ਦਾ ਸਮਾਂ ਆ ਚੁੱਕਾ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਹਿੁਸ਼ਆਰਪੁਰ ਤੋਂ ਬਸਪਾ-ਅਕਾਲੀ ਦਲ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਅਕਾਲੀ-ਬਸਪਾ ਗੱਠਜੋੜ ਨੂੰ ਵੱਡਾ ਫ਼ਤਵਾ ਦੇਣਗੇ - ਲੱਖੀ

ਖੁੱਡਾ, 12 ਜਨਵਰੀ (ਸਰਬਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਪੰਜਾਬ ਵਿਚ ਵੱਡਾ ਫ਼ਤਵਾ ਹਾਸਲ ਕਰੇਗਾ ਅਤੇ ਸ. ਸੁਖਬੀਰ ਸਿੰਘ ਬਾਦਲ ਅਤੇ ਕੁਮਾਰੀ ਮਾਇਆਵਤੀ ਦੀ ਅਗਵਾਈ ਹੇਠ ਪੰਜਾਬ 'ਚ ਸਰਕਾਰ ਬਣਾਏਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਲੱਖੀ ਦੇ ਹੱਕ 'ਚ ਚੋਣ ਪ੍ਰਚਾਰ

ਮਿਆਣੀ, 12 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਮਿਆਣੀ, ਨਿਰਮਲ ਸਿੰਘ ਲੱਕੀ, ਯੂਥ ਅਕਾਲੀ ਆਗੂ ਸਰਬਜੀਤ ਸਿੰਘ ਮੋਮੀ, ਕਿਰਪਾਲ ਸਿੰਘ ਪੰਡੋਰੀ, ਅਮਰੀਕ ਸਿੰਘ ਤੱਲਾ, ਸਰਬਜੀਤ ਸਿੰਘ ਵਿਕੀ ਅਤੇ ਹੋਰ ਅਕਾਲੀ ਆਗੂਆਂ ਨੇ ਸ਼੍ਰੋਮਣੀ ...

ਪੂਰੀ ਖ਼ਬਰ »

ਅਕਾਲੀ ਦਲ ਵਿਚ ਹਰ ਵਰਕਰ ਦਾ ਪੂਰਾ ਮਾਣ-ਸਤਿਕਾਰ ਹੋਵੇਗਾ-ਸਰਬਜੋਤ ਸਾਬੀ

ਐਮਾਂ ਮਾਂਗਟ, 12 ਜਨਵਰੀ (ਭੰਮਰਾ)- ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਅੱਜ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਹਲਕੇ ਦੇ ਸਾਹਿਬ ਦਾ ਪਿੰਡ ਨਾਲ ਸਬੰਧਿਤ ਮੌਜੂਦਾ ਕਾਂਗਰਸੀ ਸਰਪੰਚ ਪਿ੍ੰਸੀਪਲ ਚਰਨਜੀਤ ਸਿੰਘ ਆਪਣੇ ਵੱਡੀ ਗਿਣਤੀ ਵਿਚ ਸਮਰਥਕਾਂ ਦੇ ਨਾਲ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਕੌਮੀ ਸੀਨੀ. ਮੀਤ ਪ੍ਰਧਾਨ ਸੰਧੂ ਦਾ ਸਨਮਾਨ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)- ਯੂਥ ਅਕਾਲੀ ਦਲ ਦੇ ਨਵ ਨਿਯੁਕਤ ਕੌਮੀ ਸੀਨੀ. ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਦਾ ਯੂਥ ਅਕਾਲੀ ਦਲ ਜਿਲ੍ਹਾ ਪ੍ਰਧਾਨ ਸ਼ਹਿਰੀ ਗੁਰਿੰਦਰ ਸਿੰਘ ਗੋਲਡੀ ਦੀ ਅਗਵਾਈ 'ਚ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾ ਕਿਹਾ ਕਿ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਰਾਸ਼ਟਰੀ ਯੁਵਾ ਦਿਵਸ ਮਨਾਇਆ

ਗੜ੍ਹਦੀਵਾਲਾ, 12 ਜਨਵਰੀ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਚ ਪਿ੍ੰਸੀਪਲ ਡਾ. ਮਲਕੀਤ ਸਿੰਘ ਦੀ ਅਗਵਾਈ ਹੇਠ ਰੈੱਡ ਰੀਬਨ/ਰੈੱਡ ਕਰਾਸ ਦੇ ਇੰਚਾਰਜ ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਨੇਹਾ ਦੁਆਰਾ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ | ਇਸ ਦੇ ਤਹਿਤ ਵਿਦਿਆਰਥੀਆਂ ...

ਪੂਰੀ ਖ਼ਬਰ »

ਅਰੋੜਾ ਵਲੋਂ ਵੋਟ ਦੇ ਅਧਿਕਾਰ ਨੂੰ ਲੈ ਕੇ ਕੀਤੀ ਬਿਆਨਬਾਜ਼ੀ ਨਿੰਦਣਯੋਗ- ਸੂਦ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੀ ਵਾਇਰਲ ਹੋਈ ਵੀਡੀਓ, ਜਿਸ 'ਚ ਉਹ ਬਿਆਨ ਦੇ ਰਹੇ ਹਨ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਕਾਂਗਰਸ ਪਾਰਟੀ ਨੇ ਦਿੱਤਾ ਹੈ, ਦੀ ਨਿੰਦਾ ਕਰਦਿਆਂ ਸਾਬਕਾ ਕੈਬਨਿਟ ...

ਪੂਰੀ ਖ਼ਬਰ »

ਗੱਠਜੋੜ ਦੀ ਸਰਕਾਰ ਕੰਢੀ ਖੇਤਰ ਤੋਂ ਕਰੇਗੀ ਵਿਕਾਸ ਦੀ ਸ਼ੁਰੂਆਤ-ਇੰਜ: ਸੰਧਰ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿਚ ਪੈਂਦੇ ਕੰਢੀ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ ਤੇ ਇਨ੍ਹਾਂ ਪਿੰਡਾਂ ਵਿਚ ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ, ਸੜਕਾਂ ਤੇ ਸਕੂਲਾਂ ਦੀ ...

ਪੂਰੀ ਖ਼ਬਰ »

ਮੁਫ਼ਤ ਉਰਦੂ ਆਮੋਜ਼ ਕੋਰਸ ਸ਼ੁਰੂ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਭਾਸ਼ਾ ਵਿਭਾਗ ਪੰਜਾਬ ਵਲੋਂ ਉਰਦੂ ਆਮੋਜ਼ ਦੀਆਂ ਮੁਫ਼ਤ ਕਲਾਸਾਂ ਸ਼ੁਰੂ ਹੋ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਭਾਸ਼ਾ ਵਿਭਾਗ ਦਫ਼ਤਰ ਹੁਸ਼ਿਆਰਪੁਰ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਰਾਸ਼ਟਰੀ ਯੁਵਾ ਦਿਵਸ ਮਨਾਇਆ

ਦਸੂਹਾ, 12 ਜਨਵਰੀ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ ਪਿ੍ੰਸੀਪਲ ਜਤਿੰਦਰ ਸਿੰਘ ਦੀ ਅਗਵਾਈ ਹੇਠ ਐੱਨ. ਐੱਸ. ਐੱਸ. ਯੂਨਿਟ ਵਲੋਂ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ | ਐੱਨ.ਐੱਸ.ਐੱਸ. ਯੂਨਿਟ ਦੇ ਵਾਲੰਟੀਅਰਾਂ ਵਿੱਚ ਸਵਾਮੀ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਸਦਰਪੁਰ ਵਿਖੇ ਦਾਨੀ ਸੱਜਣਾਂ ਦਾ ਸਨਮਾਨ

ਦਸੂਹਾ, 12 ਜਨਵਰੀ (ਭੁੱਲਰ)- ਸਰਕਾਰੀ ਐਲੀਮੈਂਟਰੀ ਸਕੂਲ ਸਦਰਪੁਰ ਵਿਖੇ ਕਰੋਨਾ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਮੁਖੀ ਪਿ੍ਤਪਾਲ ਸਿੰਘ ਤੇ ਅਧਿਆਪਕਾ ਨੀਲਮ ਰਾਣੀ ਵਲੋਂ ਸਕੂਲ ਨੂੰ ਦਾਨ ਕਰਨ ਵਾਲੇ ਦਾਨੀ ਸੱਜਣਾਂ ...

ਪੂਰੀ ਖ਼ਬਰ »

ਆਨਲਾਈਨ ਪ੍ਰੀਖਿਆ ਦੇਣ ਸਬੰਧੀ ਸੈਮੀਨਾਰ ਕਰਵਾਇਆ

ਦਸੂਹਾ, 12 ਜਨਵਰੀ (ਭੁੱਲਰ)- ਕੇ.ਐਮ.ਐੱਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਦਸੂਹਾ ਵਿਖੇ ਐੱਚ.ਓ.ਡੀ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਆਨਲਾਈਨ ਪ੍ਰੀਖਿਆ ਦੇਣ ਸਬੰਧੀ ਸੈਮੀਨਾਰ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਅੱਜ ਮਿਲ ਕੇ ਮਨਾਉਣਗੀਆਂ ਲੋਹੜੀ ਦਾ ਤਿਉਹਾਰ

ਟਾਂਡਾ ਉੜਮੁੜ, 12 ਜਨਵਰੀ (ਕੁਲਬੀਰ ਸਿੰਘ ਗੁਰਾਇਆ)- ਸਮਾਜ ਅੰਦਰ ਟੁੱਟ ਰਹੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ 13 ਜਨਵਰੀ ਨੂੰ ਸ਼ਿਮਲਾ ਪਹਾੜੀ, ਉੜਮੁੜ ਵਿਖੇ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਮਾ. ਸੂਰਜ ਪ੍ਰਕਾਸ਼ ਸਿੰਘ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ

ਮਾਹਿਲਪੁਰ, 12 ਜਨਵਰੀ (ਰਜਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾੜੀਆਂ ਕਲਾਂ ਤੋਂ ਸੂਰਜ ਪ੍ਰਕਾਸ਼ ਸਿੰਘ ਦੇ ਬਤੌਰ ਪੰਜਾਬੀ ਅਧਿਆਪਕ ਸੇਵਾ ਮੁਕਤੀ 'ਤੇ ਪਿ੍ੰ. ਮਨਜੀਤ ਸਿੰਘ ਅਗਵਾਈ 'ਚ ਸਮੂਹ ਸਟਾਫ਼ ਵਲੋਂ ਸਨਮਾਨ ਸਮਾਰੋਹ ਸਮਾਗਮ ਕਰਵਾਇਆ ਗਿਆ | ਜਿਸ 'ਚ ...

ਪੂਰੀ ਖ਼ਬਰ »

ਦਸੂਹਾ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੀ ਪੜ੍ਹਾਈ ਲਈ ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਟ

ਖੁੱਡਾ, 8 ਜਨਵਰੀ (ਸਰਬਜੀਤ ਸਿੰਘ, ਹਰਪ੍ਰੀਤ ਕੌਰ )- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹਲਕਾ ਉੜਮੁੜ ਟਾਂਡਾ ਦੇ ਇੰਚਾਰਜ ਮਨਜੀਤ ਸਿੰਘ ਦਸੂਹਾ ਵਲੋਂ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਪਿੰਡ ਕੁਰਾਲਾ ਦੇ ਲੋੜਵੰਦ ਅਮਨਦੀਪ ਕੌਰ ਦੀ ਬੇਟੀ ਕਿਰਨਪ੍ਰੀਤ ਕੌਰ ਦੀ ...

ਪੂਰੀ ਖ਼ਬਰ »

ਕੋਹਿਨੂਰ ਇੰਟਰਨੈਸ਼ਨਲ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ

ਹਾਜੀਪੁਰ, 12 ਜਨਵਰੀ (ਜੋਗਿੰਦਰ ਸਿੰਘ)- ਮੁਕੇਰੀਆਂ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਪਨਖੂਹ ਦੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਦੀਆਂ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਬੈਂਕ ਕਲੋਨੀ, ਹੁਸ਼ਿਆਰਪੁਰ ਵਿਖੇ ਉਂਕਾਰ ਸਿੰਘ ਪ੍ਰਧਾਨ ਦੀ ਅਗਵਾਈ 'ਚ ਹੋਈ | ਇਸ ਮੌਕੇ ਉਂਕਾਰ ਸਿੰਘ, ਜਨਰਲ ਸਕੱਤਰ ਅਮਰੀਕ ਸਿੰਘ ਅਤੇ ਬਿੱਕਰ ਸਿੰਘ ਨੇ ...

ਪੂਰੀ ਖ਼ਬਰ »

ਪਿੰਡ ਬੈਂਸ ਅਵਾਨ ਦੇ ਵੱਡੀ ਗਿਣਤੀ ਵਿਚ ਕਾਂਗਰਸੀ ਪਰਿਵਾਰ ਹੋਏ ਅਕਾਲੀ ਦਲ ਸੰਯੁਕਤ 'ਚ ਸ਼ਾਮਿਲ

ਮਿਆਣੀ, 12 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਵਿਧਾਨ ਸਭਾ ਹਲਕਾ ਟਾਂਡਾ ਤੋਂ ਚੋਣ ਲੜ ਰਹੇ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਿੰਡ ਬੈਂਸ ਅਵਾਨ ਦੇ ਕਈ ਕਾਂਗਰਸੀ ਪਰਿਵਾਰਾਂ ਨੇ ...

ਪੂਰੀ ਖ਼ਬਰ »

ਕੌਮੀ ਯੁਵਾ ਦਿਵਸ ਸਬੰਧੀ ਡੀ. ਏ. ਵੀ. ਕਾਲਜ 'ਚ ਆਨਲਾਈਨ ਮੁਕਾਬਲੇ ਕਰਵਾਏ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਯੁਵਕ ਸੇਵਾ ਵਿਭਾਗ ਦੇ ਨਿਰਦੇਸ਼ਾਂ ਤਹਿਤ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਕੌਮੀ ਯੁਵਾ ਦਿਵਸ ਦੇ ਸਬੰਧ 'ਚ ਆਨਲਾਈਨ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਡਾ: ਵਿਨੇ ਕੁਮਾਰ ਦੀਆਂ ...

ਪੂਰੀ ਖ਼ਬਰ »

ਬਹਿਲ ਰੋਟਰੀ ਆਈ ਬੈਂਕ ਤੇ ਕਾਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਚੇਅਰਮੈਨ ਬਣੇ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਰੋਟਰੀ ਆਈ ਬੈਂਕ ਤੇ ਕਾਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਤੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਬਕਾ ਪ੍ਰਧਾਨ ਜੇ.ਬੀ. ਬਹਿਲ ਨੰੂ ਸੁਸਾ ਇਟੀ ਦਾ ਚੇਅਰਮੈਨ ...

ਪੂਰੀ ਖ਼ਬਰ »

ਮਾਘੀ ਸਮਾਗਮਾਂ ਸਬੰਧੀ ਨਗਰ ਕੀਰਤਨ ਸਜਾਇਆ

ਹਰਿਆਣਾ, 12 ਜਨਵਰੀ (ਹਰਮੇਲ ਸਿਘ ਖੱਖ)- ਬਾਬਾ ਮੰਝ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ ਵਿਖੇ ਮਾਘੀ ਦੇ ਸਮਾਗਮਾਂ ਸਬੰਧੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵਲੋਂ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਹਰੀਆ ਵੇਲਾਂ ਦੇ ਯਤਨਾ ਸਦਕਾ ਸ੍ਰੀ ...

ਪੂਰੀ ਖ਼ਬਰ »

ਸਰਕਾਰੀ ਕਾਲਜ 'ਚ 'ਰਾਸ਼ਟਰੀ ਯੂਵਾ ਦਿਵਸ' ਮਨਾਇਆ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸਥਾਨਕ ਸਰਕਾਰੀ ਕਾਲਜ ਦੇ ਰੈ ੱਡ ਰਿਬਨ ਕਲੱਬ ਤੇ ਐਨ.ਐਸ.ਐਸ. ਇੰਚਾਰਜ ਪ੍ਰ੍ਰੋ: ਵਿਜੇ ਕੁਮਾਰ ਦੇ ਸਹਿਯੋਗ ਨਾਲ ਪਿ੍ੰਸੀਪਲ ਜੋਗੇਸ਼ ਦੀ ਅਗਵਾਈ 'ਚ ਰਾਸ਼ਟਰੀ ਯੂਵਾ ਦਿਵਸ ਆਨਲਾਈਨ ਮਨਾਉਂਦੇ ਹੋਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX