ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਬੀਤੇ ਕੁਝ ਸਾਲਾਂ ਤੋਂ ਚੀਨ ਤੋਂ ਆਈ ਪਲਾਸਟਿਕ ਦੀ ਡੋਰ ਨੇ ਹੌਲੀ-ਹੌਲੀ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਲਏ ਹਨ, ਭਾਵੇਂ ਕਿ ਇਸ ਡੋਰ 'ਤੇ ਸਰਕਾਰੀ ਤੌਰ 'ਤੇ ਪਾਬੰਧੀ ਲਗਾਈ ਹੈ ਪਰ ਇਸ ਦੀ ਬਾਜ਼ਾਰ ਵਿਚ ਮਜਬੂਤੀ ਨੇ ਰਿਵਾਇਤੀ ਸੂਤਰ ਦੀ ਡੋਰ ਦੀ ਪਤੰਗ ਬਾਜ਼ਾਰ 'ਚੋਂ ਕੱਟ ਦਿੱਤੀ ਹੈ | ਚਾਈਨਾ ਡੋਰ (ਡਰੈਗਨ ਡੋਰ) ਕਰੀਬ ਡੇਢ ਕੁ ਦਹਾਕਾ ਪਹਿਲਾਂ ਚੀਨ ਤੋਂ ਚੀਨ ਦੇ ਬਾਕੀ ਬਣੇ ਸਾਮਾਨ ਦੇ ਨਾਲ ਹੀ ਬਾਜ਼ਾਰ ਵਿਚ ਆਈ ਸੀ | ਭਾਵੇਂ ਕਿ ਇਹ ਡੋਰ ਕਈ ਮਨੁੱਖੀ ਅਤੇ ਜੀਵਾਂ ਦੀਆਂ ਕੀਮਤੀ ਜਾਨਾਂ ਲੈ ਚੁੱਕੀ ਹੈ ਪਰ ਦੇਖਦਿਆਂ-ਦੇਖਦਿਆਂ ਇਸ ਦੇ ਮਾੜੇ ਪ੍ਰਭਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਇਸ ਡੋਰ ਪਤੰਗਬਾਜ਼ੀ ਦੀ ਰਾਣੀ ਬਣਾ ਕੇ ਰੱਖ ਦਿੱਤਾ ਗਿਆ ਹੈ | ਭਾਵੇਂ ਕਿ ਇਹ ਡੋਰ ਇਸ ਵੇਲੇ ਚੀਨ 'ਚੋਂ ਨਹੀਂ ਆ ਰਹੀ ਪਰ ਇਸ ਦੀ ਮੰਗ ਨੂੰ ਲੈ ਕੇ ਇਹ ਡੋਰ ਬਣਾਉਣ ਲਈ ਫੈਕਟਰੀਆਂ ਦਿੱਲੀ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ ਲੱਗੀਆਂ ਹਨ | ਸਰਕਾਰੀ ਪਾਬੰਧੀਆਂ ਤਾਂ ਲੱਗੀਆਂ ਹੋਣ ਕਰਕੇ ਇਸ ਡੋਰ ਨੂੰ ਵੇਚਣ ਲਈ ਡੋਰ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਵਲੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਇਸ ਨੂੰ ਸਿਲਾਈ ਦਾ ਧਾਗਾ ਕਹਿ ਕੇ ਵੇਚਿਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਸ਼ਰਾਬ ਦੀ ਬੋਤਲ ਤੇ ਲਗਾਏ ਲੇਬਲ ਤੇ ਸ਼ਰਾਬ ਦੇ ਹਾਨੀਕਾਰਨ ਹੋਣ ਸਬੰਧੀ ਤਮਾਕੂ ਦੀ ਪੈਕਿੰਗ ਤੇ ਉਸ ਦੇ ਨੁਕਸਾਨਦੇਹ ਹੋਣ ਦਾ ਸੰਦੇਸ਼ ਛਾਪਿਆ ਜਾਂਦਾ ਹੈ, ਉਸ ਤਰਜ਼ ਤੇ ਇਸ ਦੀ ਪੈਕਿੰਗ ਤੇ ਵੀ ਇਹ ਅੰਕਿਤ ਕੀਤਾ ਜਾਂਦਾ ਹੈ ਕਿ 'ਇਹ ਪਤੰਗ ਉਡਾਉਣ ਲਈ ਨਹੀ' | ਇਹ ਡੋਰ ਸ਼ਹਿਰਾਂ ਤੋਂ ਕਸਬਿਆਂ, ਕਸਬਿਆਂ ਤੋਂ ਪਿੰਡਾਂ 'ਚ ਆਮ ਵਿੱਕ ਰਹੀ ਹੈ | ਇਸ ਡੋਰ 'ਤੇ ਪਾਬੰਧੀ ਲੱਗੀ ਹੋਣ ਕਰਕੇ ਅਤੇ ਇਸ ਦੀ ਮੰਗ ਵਧੇਰੇ ਹੋਣ ਕਰਕੇ ਇਹ ਡੋਰ ਬਲੈਕ ਵਿਚ ਵਧੇਰੇ ਮੁਲ 'ਤੇ ਵਿਕਦੀ ਹੈ | ਜਿਥੋਂ ਤੱਥ ਰਵਾਇਤੀ ਡੋਰ ਦੀ ਗੱਲ ਕੀਤੀ ਜਾਵੇ ਤਾਂ ਜੋ ਡੋਰ ਅੱਜ ਤੋਂ 20 ਸਾਲ ਪਹਿਲਾਂ 30 ਰੁਪਏ ਗੋਟ ਦੇ ਹਿਸਾਬ ਨਾਲ ਵਿਕਦੀ ਸੀ ਅਤੇ ਇਹ ਤਿਆਰ ਕਰਵਾਉਣ ਲਈ ਰਿਵਾਇਤੀ ਡੋਰ ਦੇ ਅੱਡਿਆਂ 'ਤੇ ਪਤੰਗਬਾਜ਼ੀ ਦੇ ਸ਼ੌਕੀਨ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਦੀਆਂ ਸਨ ਅੱਜ ਰਿਵਾਇਤੀ ਡੋਰ ਲਈ ਵਰਤੇ ਜਾਣ ਵਾਲੇ ਧਾਗੇ ਦੀਆਂ ਕੀਮਤਾਂ ਬੀਤੇ 20 ਸਾਲ ਦੇ ਮੁਕਾਬਲੇ ਕਈ ਗੁਣਾ ਵੱਧ ਗਈਆਂ ਹਨ ਪਰ ਇਸ ਦੀ ਮੰਗ ਨਾਂਹ ਦੇ ਬਰਾਬਰ ਰਹਿ ਜਾਣ ਕਰਕੇ ਇਸ ਦੀ ਕੀਮਤ ਵਿਚ ਕੋਈ ਵਧੇਰੇ ਵਾਧਾ ਨਹੀਂ ਹੋਇਆ | ਧਾਗੇ ਦੀ ਰਿਵਾਇਤੀ ਡੋਰ ਤਿਆਰ ਕਰਨ ਵਾਲੇ ਕਾਰੀਗਰ ਆਪਣੇ ਡੋਰਾਂ ਦੇ ਅੱਡੇ ਬੰਦ ਕਰਕੇ ਹੋਰ ਧੰਦਿਆਂ ਨਾਲ ਜੁੜ ਗਏ ਹਨ ਅਤੇ ਜੋ ਕੋਈ ਰਹਿ ਗਏ ਹਨ ਉਹ ਵੀ ਕੋਈ ਕੰਮ ਕਰਨ ਦੇ ਅਸਮਰਥ ਹੋਣ ਕਰਕੇ ਇਸ ਕੰਮ ਨਾਲ ਜੁੜੇ ਹਨ | ਭਾਵੇਂ ਕਿ ਸਰਕਾਰ ਤੋਂ ਪਲਾਸਟਿਕ ਦੀ ਚਾਈਨਾ ਡੋਰ 'ਤੇ ਪਾਬੰਧੀ ਲਗਾਈ ਗਈ ਹੈ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਇਸ ਡੋਰ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਡਰੈਗਨ ਡੋਰ ਨੇ ਰਿਵਾਇਤੀ ਡੋਰ ਦੀ ਬਾਜ਼ਾਰ 'ਚੋਂ ਪਤੰਗ ਕੱਟ ਕੇ 95 ਫੀਸਦੀ ਤੋਂ ਵਧੇਰੇ ਆਪਣਾ ਕਬਜ਼ਾ ਬਣਾ ਲਿਆ ਹੈ |
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਕੋਰੋਨਾ ਵਾਇਰਸ ਦੇ ਚੱਲਦਿਆਂ ਪਹਿਲਾਂ ਹੀ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ ਦੂਜੇ ਇਲਾਕਿਆਂ 'ਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋ ਗਏ ਹਨ | ਇਸ ਸਿਲਸਿਲੇ ਦੇ ...
ਅੰਮਿ੍ਤਸਰ, 12 ਜਨਵਰੀ (ਗਗਨਦੀਪ ਸ਼ਰਮਾ)-ਸਰੂਪ ਰਾਣੀ ਕਾਲਜ ਅੰਮਿ੍ਤਸਰ ਵਿਖੇ ਵਿਧਾਨ ਸਭਾ ਚੋਣ ਹਲਕਾ ਅੰਮਿ੍ਤਸਰ ਉੱਤਰੀ ਦੇ ਰਿਟਰਨਿੰਗ ਅਫ਼ਸਰ-ਕਮ-ਕਮਿਸ਼ਨਰ ਨਗਰ ਨਿਗਮ ਅੰਮਿ੍ਤਸਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ ਹਲਕੇ ਦੇ ਸਾਰੇ ਚੋਣ-ਅਮਲੇ ਦੀ ਮੀਟਿੰਗ ਹੋਈ, ਜਿਸ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਕਿਸੇ ਮਾਮਲੇ 'ਚ ਜੇਲ੍ਹ 'ਚ ਬੰਦ ਇਕ ਸੁਨਿਆਰੇ ਦੇ ਘਰ ਭੇਤੀ ਬਣ ਕੇ ਦਾਖਲ ਹੋਏ ਲੁਟੇਰਿਆਂ ਵਲੋਂ 2 ਲੱਖ ਨਕਦੀ ਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ ਤੇ ਫਰਾਰ ਹੋ ਗਏ | ਪੁਲ਼ਿਸ ਵਲੋਂ ਸੀ. ਸੀ. ਟੀ. ਵੀ. ਕੈਮਰੇ ਆਦਿ ਦੇ ਆਧਾਰ 'ਤੇ ਲੁਟੇਰਿਆਂ ...
ਅਟਾਰੀ, 12 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ, ਗੁਰਦੀਪ ਸਿੰਘ ਅਟਾਰ)-ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਵਲੋਂ ਸਰਹੱਦੀ ਚੌਂਕੀ ਮੁਹਾਵਾ ਨੇੜੇ ਕੰਡਿਆਲੀ ਤਾਰ ਤੋਂ ਪਾਰ ਚਲਾਏ ਗਏ ਸਰਚ ਅਪ੍ਰੇਸ਼ਨ ਦੌਰਾਨ ਇਕ ਪਿਸਤੌਲ, ਇਕ ਮੈਗਜ਼ੀਨ ਅਤੇ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਤਹਿਤ ਇੱਥੇ ਅੱਜ ਇਕੋ ਦਿਨ 'ਚ ਹੀ 480 ਨਵੇਂ ਮਰੀਜ਼ ਮਿਲੇ ਹਨ ਜਦੋਂ ਕਿ ਇੱਥੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 2227 ਹੋ ਗਈ ਹੈ | ਅੱਜ ਮਿਲੇ 480 ਮਾਮਲਿਆਂ 'ਚੋਂ 465 ਨਵੇਂ ਹਨ ...
ਅੰਮਿ੍ਤਸਰ, 12 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਪਤੰਗ ਬਾਜ਼ਾਰ 'ਤੇ ਵੀ ਕੋਰੋਨਾ ਦਾ ਅਸਰ ਪਿਆ ਹੈ¢ ਕਾਰੀਗਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਤੰਗਾਂ ਬਣਾਉਣ ਦੇ ਕੰਮ 'ਚ ਥੋੜੀ ਜਿਹੀ ਘਾਟ ਆਈ ਹੈ | ਅਜਿਹੀ ਸਥਿਤੀ 'ਚ ਜਿੱਥੇ ਪ੍ਰਚੂਨ 'ਤੇ ਇਸ ਦੀਆਂ ਕੀਮਤਾਂ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਸ਼ਹਿਰ ਦੇ ਵੱਖ-ਵੱਖ 3 ਇਲਾਕਿਆਂ 'ਚ ਖੜੀਆਂ ਕਾਰਾਂ ਦੇ ਸ਼ੀਸੇ ਤੋੜ ਕੇ ਚੋਰਾਂ ਨਕਦੀ ਤੇ ਹੋਰ ਸਾਮਾਨ 'ਤੇ ਹੱਥ ਸਾਫ ਕਰ ਲਿਆ | ਪੁਲਿਸ ਨੇ ਤਿੰਨੇ ਪਰਚੇ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਰਣਜੀਤ ਐਵੀਨਿਊ ਦੀ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਹੋ ਰਹੀਆਂ ਲੁੱਟਾਂ-ਖੋਹਾਂ ਤਹਿਤ ਇੱਥੇ ਇਕ ਰੈਸਟੋਰੈਂਟ ਦਾ ਮਾਲਕ ਵੀ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ, ਜਿਸ ਪਾਸੋਂ ਹਥਿਆਰਬੰਦ ਲੁਟੇਰੇ 5 ਹਜ਼ਾਰ ਨਕਦੀ , ਮੋਬਾਈਲ ਫ਼ੋਨ ਅਤੇ ਹੋਰ ਕੀਮਤੀ ਸਾਮਾਨ ਖੋਹ ਕੇ ਫਰਾਰ ਹੋ ਗਏ | ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਭਰ 'ਚ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਪ੍ਰਚਾਰ ਵਾਲੇ ਹੋਰਡਿੰਗ ਤੇ ਬੋਰਡ ਉਤਾਰ ਦਿੱਤੇ ਗਏ ਹਨ | ਚੋਣ ਅਧਿਕਾਰੀ ਅਨੁਸਾਰ 14 ਹਜ਼ਾਰ ਤੋਂ ਵੱਧ ਹੋਰਡਿੰਗ ਤੇ ਬੋਰਡ ਉਤਾਰ ਦਿੱਤੇ ਗਏ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਸ਼ਹਿਰ ਦੇ ਬਾਹਰਵਾਰ ਬਾਈਪਾਸ ਨਾਲ ਲੱਗਦੀਆਂ ਸਾਰੀਆਂ ਕਾਲੋਨੀਆਂ 'ਚ ਪੁਲਿਸ ਵਲੋਂ ਅਚਨਚੇਤੀ ਚੈਕਿੰਗ ਮੁਹਿੰਮ ਸ਼ੁਰੂ ਕਰਦਿਆਂ ਇਲਾਕੇ ਸੀਲ ਕਰਕੇ ਘਰਾਂ ਦੀ ਤਲਾਸ਼ੀ ਲਈ ਤੇ ਕਈ ਸ਼ੱਕੀਆਂ ਨੂੰ ਚੁੱਕਿਆ ਗਿਆ | ਇਹ ਚੈਕਿੰਗ ਜ਼ੋਨ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਏ. ਐਸ. ਆਈ. ਬਲਵਿੰਦਰ ਸਿੰਘ ਇੰਚਾਰਜ ਚੌਕੀ ਕਬੀਰ ਪਾਰਕ ਸਮੇਤ ਪੁਲਿਸ ਟੀਮ ਵਲੋਂ ਦੌਰਾਨੇ ਗਸ਼ਤ ਮੁਕੱਦਮਾ ਥਾਣਾ ਇਸਲਾਮਾਬਾਦ ਅੰਮਿ੍ਤਸਰ ਦਰਜ ਕਰਕੇ ਲੋੜੀਂਦੇ ਦੋਸ਼ੀ ਰਣਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਖਿਆਲਾ ਕਲਾਂ ...
ਰਈਆ, 12 ਜਨਵਰੀ (ਸ਼ਰਨਬੀਰ ਸਿੰਘ ਕੰਗ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਵਿਖੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਜਿਸ ਵਿਚ ਐੱਸ. ਸੀ. ਮੋਰਚਾ ਪੰਜਾਬ ਵਾਈਸ ਪ੍ਰਧਾਨ ਸਤਪਾਲ ਸਿੰਘ ਪੱਖੋਕੇ, ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਅਤੇ ...
ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਹਲਕੇ ਦੇ ਪਿੰਡ ਕੋਟਲੀ ਕੋਕਾ ਵਿਖੇ ਸਰਕਲ ਅਕਾਲੀ ਪ੍ਰਧਾਨ ਸਵਰਨ ਸਿੰਘ ਚੱਕ ਡੋਗਰਾਂ ਦੀ ਅਗਵਾਈ 'ਚ ਅਕਾਲੀ ਬਸਪਾ ਗਠਜੋੜ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੇ ਹੱਕ 'ਚ ਘਰ-ਘਰ ਚੋਣ ਮੁਹਿੰਮ ਦੌਰਾਨ ਅਕਾਲੀ ਦਲ (ਬ) ਤੇ ਗੱਠਜੋੜ ...
ਰਾਮ ਤੀਰਥ, 12 ਜਨਵਰੀ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਸ਼ੋ੍ਰਮਣੀ ਅਕਾਲੀ ਦਲ- ਬਸਪਾ ਗੱਠਜੋੜ ਦੇ ਉਮੀਦਵਾਰ ਜਥੇ. ਵੀਰ ਸਿੰਘ ਲੋਪੋਕੇ ਦੀ ਚੋਣ ਮੁਹਿੰਮ ਨੂੰ ਉਸ ਵਕਤ ਚੰਗਾ ਹੁਲਾਰਾ ਮਿਲਿਆ, ਜਦੋਂ ਪਿੰਡ ਕੋਲੋਵਾਲ ਦੇ 10 ਕੱਟੜ ਕਾਂਗਰਸੀ ...
ਸਠਿਆਲਾ, 12 ਜਨਵਰੀ (ਸਫਰੀ)-ਸਹਿਜਧਾਰੀ ਸਿੱਖ ਪਾਰਟੀ ਪੰਜਾਬ ਦੇ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂ ਚੰਡੀਗੜ੍ਹ ਵਲੋਂ ਪਰਮਜੀਤ ਸਿੰਘ ਸਿਤਾਰਾ ਸਠਿਆਲਾ ਦਾ ਹਲਕਾ ਬਾਬਾ ਬਕਾਲਾ ਤੋਂ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ ਹੈ | ਉਮੀਦਵਾਰ ਪਰਮਜੀਤ ਸਿੰਘ ਸਿਤਾਰਾ ਨੇ ਪ੍ਰੈੱਸ ...
ਓਠੀਆਂ, 12 ਜਨਵਰੀ (ਗੁਰਵਿੰਦਰ ਸਿੰਘ ਛੀਨਾ) ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਕਾਰਨ ਪੰਜਾਬ ਦੀਆਂ ਦੋਵੇਂ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅੱਕੇ ਪੰਜਾਬ ਵਾਸੀਆਂ ਨੇ ਇਸ ਵਾਰ ਤੀਜੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਆਮ ਆਦਮੀ ...
ਜੇਠੂਵਾਲ, 12 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਸੂਬੇ ਦੇ ਲੋਕ ਹੁਣ ਕਾਂਗਰਸ ਦੇ ਝੂਠੇ ਦਿਲਾਸਿਆਂ ਵਿਚ ਨਹੀ ਆਉਣਗੇ ਅਤੇ ਕਾਂਗਰਸ ਵਲੋਂ ਜੋ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ 'ਤੇ ਝੂਠਾ ਪਰਚਾ ਦਰਜ ਕੀਤਾ, ਉਸ ਨਾਲ ਕਾਂਗਰਸ ਦੀ ਕਮਜ਼ੋਰ ਮਾਨਸਿਕਤਾ ਲੋਕਾਂ ਦੇ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-'ਆਪ' ਦੀ ਹਲਕਾ ਪੂਰਬੀ ਤੋਂ ਉਮੀਦਵਾਰ ਬਣੀ ਇਕ ਔਰਤ ਪੁਰਾਣੇ ਮਾਮਲੇ 'ਚ ਪੀ.ਓ. ਕਰਾਰ ਦਿੱਤੀ ਜਾ ਚੁੱਕੀ ਹੈ | ਉਸ ਨੇ ਬੈਂਕ ਤੋਂ ਲਏ ਕਰਜ਼ ਦੇ ਮਾਮਲੇ 'ਚ ਚੈੱਕ ਬਾਊਾਸ ਹੋਣ ਦਾ ਮਾਮਲਾ ਹੁਣ ਉਸ ਦੇ 'ਆਪ' ਦੀ ਉਮੀਦਵਾਰ ਬਣਨ ਉਪਰੰਤ ਚਰਚਾ 'ਚ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਉਨ੍ਹਾਂ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਅੱਜ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ | ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਕੋਵਿਡ-19 ਅਤੇ ਉਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਵਲੋਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚ ਹੋ ਰਹੀਆਂ ਚੋਣਾਂ ਲਈ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਹੁਣ ਸਿਆਸੀ ਪਾਰਟੀਆਂ ਲਈ ਆਨਲਾਈਨ ...
ਸੁਲਤਾਨਵਿੰਡ, 12 ਜਨਵਰੀ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਅਤੇ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਕਈ-ਕਈ ਘੰਟੇ ਲੱਗੇ ਰਹਿੰਦੇ ਜਾਮ ਕਾਰਨ ਰਾਹਗੀਰਾਂ ਅਤੇ ਇਲਾਕਾ ਸੁਲਤਾਨਵਿੰਡ ਵਾਸੀਆਂ ਨੂੰ ਲੰਘਣ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਮਾਤਾ ਕੌਸ਼ੱਲਿਆ ਕਲਿਆਣ ਸਮਿਤੀ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰ ਕਮੇਟੀ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਜੀਫੇ ਵੰਡੇ ਗਏ | ਢਾਬ ਖਟੀਕਾਂ 'ਚ ਸਥਿਤ ਅਜੰਤਾ ਪਬਲਿਕ ਸਕੂਲ 'ਚ ਕਰਵਾਏ ਇਕ ਪ੍ਰੋਗਰਾਮ 'ਚ 85 ਬੱਚਿਆਂ ਨੂੰ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲੋਹੜੀ ਦੇ ਮੱਦੇਨਜ਼ਰ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਅਗਵਾਈ 'ਚ ਲਾਹੌਰ ਦੇ ਮਿਆਨੀ ਸਾਹਿਬ ਕਬਰਿਸਤਾਨ ਵਿਖੇ ਪੰਜਾਬੀ ਲੋਕ-ਗੀਤਾਂ ਦੇ ਨਾਇਕ ਦੁੱਲਾ ਭੱਟੀ ...
ਅੰਮਿ੍ਤਸਰ, 12 ਜਨਵਰੀ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਨਾਲ ਸਬੰਧਿਤ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਵਲੋਂ ਭਾਰਤੀ ਸਟੇਟ ਦੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਅੰਦਾਜੀ, ਗ਼ੈਰ-ਸਰਕਾਰੀ ਅਨਸਰਾਂ ਵਲੋਂ ਗੁਰੂ ਗ੍ਰੰਥ ਸਾਹਿਬ 'ਤੇ ਹਮਲੇ ਤੇ ਬੇਅਦਬੀਆਂ ਅਤੇ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਡਾ: ਦਲਜੀਤ ਸਿੰਘ ਗਿੱਲ ਵਲੋਂ ਹਾਈਡ ਮਾਰਕੀਟ ਅਤੇ ਚਿੱਤਰਾ ਟਾਕੀ ਮਾਰਕੀਟ ਵਿਖੇ ਸਥਿਤ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਡੀਲਰਾਂ ਦੇ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਪਟਵਾਰ ਖਾਨਾ ਅੰਮਿ੍ਤਸਰ-2 ਵਿਖੇ ਰੈਵੇਨਿਊ ਪਟਵਾਰ ਯੂਨੀਅਨ ਤਹਿਸੀਲ ਅੰਮਿ੍ਤਸਰ-1 ਅਤੇ 2 ਦੇ ਸਮੂਹ ਪਟਵਾਰੀਆਂ ਅਤੇ ਕਾਨੂੰਗੋਆਂ ਸਾਲ 2018 ਵਿਚ ਭਰਤੀ ਹੋਏ ਪਟਵਾਰੀਆਂ ਦਾ ਤਿੰਨ ਸਾਲਾ ਪਰਖਕਾਲ ਸਮਾਂ ਨਿਰਵਿਘਨ ਪੂਰਾ ਹੋਣ ਤੋਂ ਬਾਅਦ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਸਫਾਈ ਮਜਦੂਰ ਯੂਨੀਅਨ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਯੂਨੀਅਨ ਪ੍ਰਧਾਨ ਵਿਨੋਦ ਬਿੱਟਾ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ...
ਓਠੀਆਂ/ਲੋਪੋਕੇ, 12 ਜਨਵਰੀ (ਗੁਰਵਿੰਦਰ ਸਿੰਘ ਛੀਨਾ/ਗੁੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਭਿੰਡੀ ਸੈਦਾਂ ਦੇ ਐਸ. ਐਚ. ਓ. ਕਮਲਜੀਤ ਸਿੰਘ ਅਤੇ ਐਕਸਾਈਜ਼ ਵਿਭਾਗ ਦੀ ਇੰਸ: ਰਾਜਵਿੰਦਰ ਕੌਰ ਦੀ ਅਗਵਾਈ ਹੇਠ ਭਿੰਡੀਸੈਦਾਂ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 2 ਡਰੱਮ, 9 ...
ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਵਾਲੇ ਵੀਜ਼ਾ ਮਾਹਿਰ ਗੈਵੀ ਕਲੇਰ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਪਾਊਸ ਵੀਜ਼ਾ ਲਗਵਾਇਆ ਗਿਆ ਹੈ | ਇਸ ਸੰਬੰਧੀ ਗੈਵੀ ਕਲੇਰ ਨੇ ਦੱਸਿਆ ਕਿ ਕਿਰਨਜੀਤ ਕੌਰ ਪਤਨੀ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ 'ਮੌਜੂਦਾ ਅਧਿਐਨ (ਕੁਦਰਤੀ ਅਤੇ ਸਮਾਜਿਕ) ਵਿਸ਼ੇ 'ਤੇ 2 ਹਫ਼ਤਿਆਂ ਦਾ ਆਨਲਾਈਨ ਰਿਫਰੈਸ਼ਰ ਕੋਰਸ' ਦਾ ਉਦਘਾਟਨ ਕੀਤਾ ਗਿਆ | ਇਸ ਕੋਰਸ ਵਿਚ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਅੰਮਿ੍ਤਸਰ ਦੀ ਚੋਣ ਯੂਨੀਅਨ ਦਫ਼ਤਰ ਰਣਜੀਤ ਐਵੀਨਿਊ ਵਿਖੇ ਸਰਬਸੰਮਤੀ ਨਾਲ ਹੋਈ | ਜਿਸ 'ਚ ਕਰਮਜੀਤ ਸਿੰਘ ਕੇ. ਪੀ. ਦੀਆਂ ਮੁਲਾਜ਼ਮਾਂ ਲਈ ਪੰਜਾਬ ਪੱਧਰ 'ਤੇ ਚੱਲਦੇ ਸੰਘਰਸ਼ਾਂ 'ਚ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਅਧਿਆਪਕਾਂ ਨੇ ਲੋਕ ਗੀਤ, ਗਿੱਧਾ ਅਤੇ ਭੰਗੜਾ ਤੋਂ ਇਲਾਵਾ ਨਾਚ ਅਤੇ ਚੁਟਕਲਿਆਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ | ਇਸ ਦੌਰਾਨ ਪਿ੍ੰ: ਵਿਕਰਮ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਕੋਵਿਡ-19 ਸੰਬੰਧੀ ਹਦਾਇਤਾਂ ਜਾਰੀ ਕਰਨ ਮਗਰੋਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਸੰਬੰਧੀ ਫੈਸਲਾ ਕੀਤਾ ਜਾਵੇਗਾ | ਇਸ ਸਬੰਧੀ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ...
ਅੰਮਿ੍ਤਸਰ, 12 ਜਨਵਰੀ (ਜੱਸ)-ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਮਾਘੀ ਦੇ ਪਵਿੱਤਰ ਦਿਹਾੜੇ 'ਤੇ 14 ਜਨਵਰੀ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ 'ਟੁੱਟੀ ਗੰਢੀ ਦਿਵਸ' ਮਨਾਇਆ ਜਾ ਰਿਹਾ ਹੈ | ਸਭਾ ਦੇ ਬੁਲਾਰੇ ਭਾਈ ਜਸਬੀਰ ਸਿੰਘ ...
ਅੰਮਿ੍ਤਸਰ, 12 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਦੇ ਅਹੁਦੇਦਾਰਾਂ ਦੀਆਂ ਚੋਣਾਂ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦੇ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਨੇ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)- ਕੋਵਿਡ-19 ਦੇ ਚੱਲਦਿਆਂ ਸਰਕਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੀ. ਟੀ. ਰੋਡ ਛੇਹਰਟਾ ਸਥਿਤ ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX