ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼: ਮੰਡੀ ਇਲਾਕੇ 'ਚ ਘਰ 'ਚ ਵੜਿਆ ਬੇਕਾਬੂ ਟਰੱਕ, 3 ਲੋਕਾਂ ਦੀ ਮੌਤ
. . .  34 minutes ago
ਮੰਡੀ, 5 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਅੱਜ ਤੜਕੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਮੰਡੀ ਜ਼ਿਲ੍ਹੇ 'ਚ ਤੇਜ਼ ਰਫ਼ਤਾਰ 'ਚ ਆ ਰਿਹਾ ਬੇਕਾਬੂ ਟਰੱਕ ਇਕ ਘਰ 'ਚ ਵੜ ਗਿਆ। ਘਰ 'ਚ ਟਰੱਕ ਦੀ ਟੱਕਰ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਐੱਸ.ਐੱਸ.ਪੀ. ਆਸ਼ੀਸ਼ ਸ਼ਰਮਾ ਨੇ ਦਿੱਤੀ ਹੈ।
⭐ਮਾਣਕ - ਮੋਤੀ⭐
. . .  56 minutes ago
⭐ਮਾਣਕ - ਮੋਤੀ⭐
ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਵਿੱਦਿਅਕ ਅਦਾਰਿਆਂ ਦੇ ਬਾਹਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 4 ਜੁਲਾਈ (ਗੁਰਮੀਤ ਸਿੰਘ ਸੱਗੂ )- ਬੀਤੀ 20 ਜੂਨ ਦੀ ਅੱਧੀ ਰਾਤ ਨੂੰ ਸੀ.ਐਮ.ਸਿਟੀ ਹਰਿਆਣਾ ਕਰਨਾਲ ਦੇ ਦੋ ਵਿੱਦਿਅਕ ਅਦਾਰਿਆਂ ਦੀ ਬਾਹਰਲੀਆਂ ਕੰਧਾਂ ਤੇ ਖ਼ਾਲਿਸਤਾਨ ਦੇ ਸਮਰਥਨ ਵਿਚ ਲਿਖੇ ਗਏ ਨਾਅਰਿਆਂ ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਜੁਲਾਈ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  1 day ago
ਐੱਸ.ਏ.ਐੱਸ. ਨਗਰ, 4 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ...
ਕੱਲ੍ਹ ਨੂੰ ਹੋਣ ਵਾਲੀ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਹੁਣ 6 ਨੂੰ
. . .  1 day ago
ਬੁਢਲਾਡਾ, 4 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਮੰਤਰੀ ਪ੍ਰੀਸ਼ਦ ਦੀ ਕੱਲ੍ਹ 5 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਦਿਨ ਤਬਦੀਲ ਕਰ ਦਿੱਤਾ ਗਿਆ ਹੈ । ਇਹ ਮੀਟਿੰਗ ਹੁਣ 5 ਜੁਲਾਈ ਦੀ ...
ਅਮਨ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ
. . .  1 day ago
ਸੁਨਾਮ ਊਧਮ ਸਿੰਘ ਵਾਲਾ,4 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਪੰਜਾਬ ਭਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ...
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਅਜਨਾਲਾ ਵਾਸੀਆਂ ਨੇ ਵੰਡੇ ਲੱਡੂ
. . .  1 day ago
ਅਜਨਾਲਾ , 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਜੰਪਪਲ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ ਅਜਨਾਲਾ ਸ਼ਹਿਰ 'ਚ ਸਥਿਤ ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 5 ਜੁਲਾਈ ਨੂੰ
. . .  1 day ago
ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ਪਹੁੰਚੀਆਂ ਰਾਜ ਭਵਨ
. . .  1 day ago
ਪੰਜਾਬ ਕੈਬਨਿਟ ਦਾ ਵਿਸਥਾਰ
. . .  1 day ago
ਜਸਕੀਰਤ ਸਿੰਘ ਉਰਫ਼ ਜੱਸੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਤਾਅ ਉਮਰ ਦੀ ਕੈਦ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਅੱਜ ਸ਼ਹਿਰ ਦੇ ਇਕ ਸਨਅਤਕਾਰ ਦੇ 14 ਸਾਲਾ ਪੁੱਤਰ ਜਸਕੀਰਤ ਸਿੰਘ ਉਰਫ਼ ਜੱਸੀ ਦੀ ਬੇਰਹਿਮੀ ਨਾਲ ਹੱਤਿਆ ...
ਰਾਜਸਥਾਨ : ਅਲਵਰ ਬੈਂਕ 'ਚ ਦਿਨ-ਦਿਹਾੜੇ ਲੁੱਟ, 1 ਕਰੋੜ ਦੀ ਨਕਦੀ ਤੇ ਸੋਨਾ ਲੈ ਕੇ 6 ਵਿਅਕਤੀ ਫ਼ਰਾਰ
. . .  1 day ago
ਬੈਂਸ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ਦੋਸ਼ੀ ਸੁਖਚੈਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ
. . .  1 day ago
ਲੁਧਿਆਣਾ ,4 ਜੁਲਾਈ (ਰੁਪੇਸ਼ ਕੁਮਾਰ) -ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ...
ਫੌਜਾ ਸਿੰਘ ਸਰਾਰੀ ਬਣੇ ਕੈਬਨਿਟ ਮੰਤਰੀ
. . .  1 day ago
ਅਨਮੋਲ ਗਗਨ ਮਾਨ ਬਣੀ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਚੇਤਨ ਸਿੰਘ ਜੌੜਾ ਮਾਜਰਾ ਬਣੇ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਅਮਨ ਅਰੋੜਾ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ਦੇ ਜੰਮਪਲ ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ,4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਕਸਬਾ ਅਜਨਾਲਾ 'ਚ ਜੰਮੇ ਪਲੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ...
ਭਾਰਤ ਨੇ ਆਪਣੀ 90% ਬਾਲਗ ਆਬਾਦੀ ਦਾ ਕੋਵਿਡ-19 ਦਾ ਪੂਰਾ ਕੀਤਾ ਟੀਕਾਕਰਨ - ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ
. . .  1 day ago
ਸਿੱਧੂ ਮੂਸੇਵਾਲਾ ਹੱਤਿਆ ਕੇਸ : ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ
. . .  1 day ago
ਨਵੀਂ ਦਿੱਲੀ, 4 ਜੁਲਾਈ - ਦਿੱਲੀ ਪੁਲਿਸ ਨੇ ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਵਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ...
ਆਈ.ਪੀ.ਐਸ. ਅਧਿਕਾਰੀ ਗੌਰਵ ਯਾਦਵ ਅੱਜ ਸੰਭਾਲਣਗੇ ਡੀ.ਜੀ.ਪੀ. ਪੰਜਾਬ ਦਾ ਚਾਰਜ
. . .  1 day ago
ਲੁਧਿਆਣਾ, 4 ਜੁਲਾਈ (ਪਰਮਿਮਦਰ ਸਿੰਘ ਅਹੂਜਾ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਚਲਦੇ ਪੰਜਾਬ ਸਰਕਾਰ ਨੇ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਗੌਰਵ ਯਾਦਵ ਨੂੰ ਡੀ.ਜੀ.ਪੀ. ਦਾ ਚਾਰਜ ਦੇ ਦਿੱਤਾ ਹੈ। ਭਾਵਰਾ ਅੱਜ ਉਨ੍ਹਾਂ ਨੂੰ ਡੀ ਜੀ ਪੀ ਦਾ ਚਾਰਜ...
ਅੰਡੇਮਾਨ ਤੇ ਨਿਕੋਬਾਰ 'ਚ ਆਇਆ ਭੂਚਾਲ
. . .  1 day ago
ਪੋਰਟ ਬਲੇਅਰ, 4 ਜੁਲਾਈ - ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਪੋਰਟ ਬਲੇਅਰ ਦੇ 256 ਕਿੱਲੋਮੀਟਰ ਦੱਖਣ ਪੂਰਬ 'ਚ ਅੱਜ ਦੁਪਹਿਰ 3.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਪੋਹ ਸੰਮਤ 553

ਤਰਨਤਾਰਨ

ਨਵਨਿਯੁਕਤ ਯੂਥ ਅਕਾਲੀ ਦਲ ਦਿਹਾਤੀ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੂੰ ਯੂਥ ਅਕਾਲੀ ਦਲ ਦਾ ਦਿਹਾਤੀ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਗੁਰਸੇਵਕ ਸਿੰਘ ਸ਼ੇਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਆਪਣੀ ਟੀਮ ਸਮੇਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕੀਤੀ | ਇਸ ਮੌਕੇ ਉਨ੍ਹਾਂ ਨਾਲ ਗੁਰਨਾਮ ਸਿੰਘ ਭੂਰੇਗਿੱਲ ਸੀਨੀਅਰ ਮੀਤ ਪ੍ਰਧਾਨ ਮਾਝਾ, ਸਰਮੈਲ ਸਿੰਘ ਵਾਂ ਮੈਂਬਰ ਬਲਾਕ ਸੰਮਤੀ, ਅਮਨਪ੍ਰੀਤ ਸਿੰਘ ਸ਼ੇਖ, ਸਤਨਾਮ ਸਿੰਘ ਕਰਮੂਵਾਲ, ਜਗਰੂਪ ਸਿੰਘ ਪੱਖੋਪੁਰ, ਜਸਮੀਤ ਸਿੰਘ ਭੱਠਲ ਭਾਈਕੇ, ਜੱਸਾ ਸਿੰਘ ਸਰਪੰਚ ਰਾਹਲ ਚਾਹਲ, ਵਿਕਰਮਜੀਤ ਸਿੰਘ ਵਿੱਕੀ ਪਿੰਦੀ, ਗੋਰਾ ਨੰਬਰਦਾਰ ਵਲੀਪੁਰ, ਕੁਲਵਿੰਦਰ ਸਿੰਘ ਸਰਪੰਚ ਗੋਰਖਾ, ਕੁਲਦੀਪ ਸਿੰਘ ਮੰਤਰੀ ਗੋਰਖਾ, ਚਮਕੌਰ ਸਿੰਘ ਗੋਰਖਾ, ਅਮਰਜੀਤ ਸਿੰਘ ਸਰਪੰਚ ਵਲੀਪੁਰ, ਪ੍ਰੇਮ ਸਿੰਘ ਸਰਪੰਚ ਤੇਜਾ ਸਿੰਘ ਵਾਲਾ, ਭੋਲਾ ਸਿੰਘ ਤੇਜਾ ਸਿੰਘ ਵਾਲਾ, ਪੰਨੂ, ਗੁਰਨਿਸ਼ਾਨਬੀਰ ਸਿੰਘ ਸਰਪੰਚ ਡਾਲੇਕੇ, ਜਗਰੂਪ ਸਿੰਘ ਰੂਪਾ ਡਾਲੇਕੇ, ਡਾ.ਮਨਜਿੰਦਰ ਸਿੰਘ ਡਾਲੇਕੇ, ਸਰਬਜੋਤ ਸਿੰਘ ਜੋਤਾ ਡਾਲੇਕੇ, ਗੁਰਪ੍ਰੀਤ ਸਿੰਘ ਸਰਪੰਚ ਖਹਿਰਾ, ਪਲਵਿੰਦਰ ਸਿੰਘ ਪਿੰਕਾ ਸਰਪੰਚ ਮਾਨੋਚਾਹਲ, ਕਲਵੰਤ ਸਿੰਘ ਸਰਪੰਚ ਮਾਨੋਚਾਹਲ, ਬਖਸ਼ੀਸ਼ ਸਿੰਘ ਡਿਆਲ ਜ਼ਿਲ੍ਹਾ ਪ੍ਰਧਾਨ, ਪ੍ਰਗਟ ਸਿੰਘ ਸਰਪੰਚ ਮਿਆਣੀ, ਰਾਮ ਸਿੰਘ ਸਰਪੰਚ ਕੁਹਾੜਕਾ, ਪ੍ਰਗਟ ਸਿੰਘ ਕੁਹਾੜਕਾ, ਅੰਗਰੇਜ ਸਿੰਘ ਸਰਪੰਚ ਸਾਹਬਾਜਪੁਰ, ਸੇਵਾ ਸਿੰਘ ਸਾਹਬਾਜਪੁਰ, ਰਣਜੀਤ ਸਿੰਘ ਸਰਪੰਚ ਮੰਮਣਕੇ, ਰਛਪਾਲ ਸਿੰਘ ਸਰਪੰਚ ਜੀਓਬਾਲਾ, ਪਰਮਜੀਤ ਸਿੰਘ ਜੀਓਬਾਲਾ, ਅਮਨਦੀਪ ਸਿੰਘ ਸਰਪੰਚ ਭੂਰੇਗਿੱਲ, ਜੱਸਾ ਸਿੰਘ ਸਰਾਏ ਦਿਵਾਨਾ, ਦਇਆ ਸਿੰਘ ਸਰਾਏ ਦਿਵਾਨਾ, ਸਾਹਬ ਸਿੰਘ ਨੰਬਰਦਾਰ ਸਰਾਏ ਦਿਵਾਨਾ, ਹਰਜੀਤ ਸਿੰਘ ਐਮਾ, ਬਾਹਲ ਸਿੰਘ ਸਰਪੰਚ ਕੰਬੋਅ, ਸਤਨਾਮ ਸਿੰਘ ਭੈਣੀ ਮੱਟੂਆ, ਤਰਸੇਮ ਸਿੰਘ ਭੈਣੀ ਮੱਟੂਆ, ਗੁਰਿੰਦਰ ਸਿੰਘ ਕਾਲਾ ਸਰਪੰਚ ਭੈਣੀ ਮੱਟੂਆ, ਜਰਨੈਲ ਸਿੰਘ ਜੀਓਬਾਲਾ, ਗੁਰਿੰਦਰ ਸਿੰਘ ਸਾਬਕਾ ਸਰਪੰਚ ਗਿੱਲ ਵੜੈਚ, ਗੋਪੀ ਬਾਕੀਪੁਰ, ਅੰਗਰੇਜ ਸਿੰਘ ਸਰਪੰਚ ਜਮਸਤਪੁਰ, ਬਲਵਿੰਦਰ ਸਿੰਘ ਜਮਸਤਪੁਰ, ਗੁਰਪ੍ਰੀਤ ਸਿੰਘ ਸਰਪੰਚ ਕੋਟ, ਕਵਲਜੀਤ ਸਿੰਘ ਕੋਟ, ਰੁਪਿੰਦਰਪਾਲ ਸਿੰਘ ਸਰਪੰਚ ਪੱਧਰੀ, ਨਿਸ਼ਾਨ ਸਿੰਘ ਪੱਧਰੀ, ਨਿਸ਼ਾਨ ਸਿੰਘ ਸਰਪੰਚ ਚੱਕ ਸਿਕੰਦਰ, ਨਿਰਮਲ ਸਿੰਘ ਸਰਪੰਚ ਰਾਮਰੌਣੀ, ਪੂਰਨ ਸਿੰਘ ਪੱਧਰੀ, ਮਿਲਖਾ ਸਿੰਘ ਤਤਲੇ, ਨਿਸ਼ਾਨ ਸਿੰਘ ਵਾਂ, ਜਗਜੀਤ ਸਿੰਘ ਵਾਂ ਨੇ ਹਾਜ਼ਰੀ ਭਰੀ |

ਖੇਮਕਰਨ 'ਚ 'ਆਪ' ਨੂੰ ਜਬਰਦਸਤ ਹੰੁਗਾਰਾ

ਖੇਮਕਰਨ, 12 ਜਨਵਰੀ (ਰਾਕੇਸ਼ ਕੁਮਾਰ ਬਿੱਲਾ)¸ਸਰਹੱਦੀ ਕੱਸਬਾ ਖੇਮਕਰਨ ਵਿਚ ਕਾਂਗਰਸ ਨੂੰ ਬਹੁਤ ਤੱਕੜਾ ਝਟਕਾ ਲੱਗਾ, ਜਦ ਸ਼ਹਿਰ ਦੇ ਕੱਟੜ ਕਾਂਗਰਸੀ ਅਖਵਾਉਂਦੇ ਆ ਰਹੇ ਅਨੇਕਾਂ ਆਗੂ ਅੱਜ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਸੰਬੰਧੀ ਅੱਜ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸੁਖਵੰਤ ਸਿੰਘ ਕੋਟਬੁੱਢਾ ਤੇ ਸਰਪੰਚ ਨਰਿੰਦਰ ਸਿੰਘ ਪੰਚਾਇਤ ਮੈਂਬਰਾਂ ਸਮੇਤ ਹੋਏ ਅਕਾਲੀ ਦਲ 'ਚ ਸ਼ਾਮਿਲ

ਪੱਟੀ, 12 ਜਨਵਰੀ (ਖਹਿਰਾ/ਕਾਲੇਕੇ) - ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਦੇ ਫੈਡਰੇਸ਼ਨ ਮੌਕੇ ਦੇ ਪੁਰਾਣੇ ਸਾਥੀ ਤੇ ਮਾਰਕੀਟ ਕਮੇਟੀ ਪੱਟੀ ਦੇ ਮੌਜੂਦਾ ਵਾਈਸ ਚੇਅਰਮੈਨ ਸੁਖਵੰਤ ਸਿੰਘ ਕੋਟਬੁੱਢਾ, ਪਿੰਡ ਚੂਸਲੇਵਾਲ ਦੇ ...

ਪੂਰੀ ਖ਼ਬਰ »

ਛੋਟੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਖਾਸ ਖਿਆਲ ਰੱਖਣਾ ਜ਼ਰੂਰੀ-ਡਾ.ਸੁਪਿ੍ਯਾ ਰੰਧਾਵਾ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)- ਠੰਡ ਦੇ ਮੌਸਮ ਵਿਚ ਛੋਟੇ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਜਰੂਰਤ ਹੈ ਕਿਉਂਕਿ ਇਸ ਮੌਸਮ ਵਿਚ ਵਾਈਰਸ ਤੇ ਬੈਕਟੀਰੀਆ ਬਹੁਤ ਤੇਜ਼ੀ ਨਾਲ ਬੱਚਿਆਂ 'ਤੇ ਹਮਲਾ ਕਰਦੇ ਹਨ, ਜਿਸ ਕਾਰਨ ਬੱਚਿਆਂ ਨੂੰ ਠੰਡ, ਜੁਕਾਮ, ਬੁਖਾਰ, ਨੱਕ ਬੰਦ, ਸਾਹ ...

ਪੂਰੀ ਖ਼ਬਰ »

ਜਨਰੇਟਰ ਦਾ ਸਾਮਾਨ ਚੋਰੀ ਕਰਨ ਵਾਲਾ ਕਾਬੂ

ਤਰਨ ਤਾਰਨ, 12 ਜਨਵਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਜਨਰੇਟਰ ਦਾ ਸਾਮਾਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਗੋਇੰਦਵਾਲ ਵਿਖੇ ਹਰਬਿੰਦਰ ਸਿੰਘ ਪੁੱਤਰ ਅਨੋਲ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਵਲੋਂ ਚੋਣਾਂ ਨੂੰ ਲੈ ਕੇ ਲਾਇਸੰਸਧਾਰਕਾਂ ਨੂੰ ਅਸਲ੍ਹਾ ਜਮ੍ਹਾਂ ਕਰਵਾਉਣ ਦੀ ਅਪੀਲ

ਤਰਨ ਤਾਰਨ, 12 ਜਨਵਰੀ (ਪਰਮਜੀਤ ਜੋਸ਼ੀ)-ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਖੇਤਰ ਅਧੀਨ ਆਉਂਦੇ ਸਮੂੰਹ ਅਸਲਾ ਲਾਇਸੰਸਧਾਰਕਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਵਿਚ ਵਿਧਾਨ ਸਭਾ ...

ਪੂਰੀ ਖ਼ਬਰ »

ਚਾਈਨਾ ਡੋਰ ਦੇ 35 ਗੱਟੂਆਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਦੇ 35 ਗੱਟੂਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ | ਸੀ.ਆਈ.ਏ.ਸਟਾਫ਼-2 ਪੱਟੀ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 3 ਵਿਅਕਤੀ ਗਿ੍ਫ਼ਤਾਰ, 1 ਫ਼ਰਾਰ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ 1 ਵਿਅਕਤੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ...

ਪੂਰੀ ਖ਼ਬਰ »

ਫਰਵਰੀ-ਮਾਰਚ ਇਨਟੇਕ ਆਸਟ੍ਰੇਲੀਆ ਅਪਲਾਈ ਕਰਨ ਦਾ ਆਖਰੀ ਮੌਕਾ-ਵੀਜ਼ਾ ਮਾਹਿਰ ਗੈਵੀ ਕਲੇਰ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਵਾਲੇ ਵੀਜਾ ਮਾਹਿਰ ਗੈਵੀ ਕਲੇਰ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਪਾਊਸ ਵੀਜਾ ਲਗਵਾਇਆ ਗਿਆ ਹੈ | ਇਸ ਸਾਂਬੰਧੀ ਜਾਣਕਾਰੀ ਦਿੰਦਿਆਂ ਵੀਜਾ ਮਾਹਿਰ ਗੈਵੀ ਕਲੇਰ ਨੇ ਦੱਸਿਆ ...

ਪੂਰੀ ਖ਼ਬਰ »

ਕੋਟ ਈਸੇ ਖਾਂ ਨਜ਼ਦੀਕ ਸੜਕ ਹਾਦਸੇ ਦੌਰਾਨ ਪੰਜ ਮਿ੍ਤਕਾਂ ਦਾ ਪੱਟੀ ਦੇ ਸ਼ਮਸ਼ਾਨਘਾਟ ਵਿਖੇ ਦੇਰ ਸ਼ਾਮ ਹੋਇਆ ਸਸਕਾਰ

ਪੱਟੀ, 12 ਨਵੰਬਰ (ਖਹਿਰਾ, ਕਾਲੇਕੇ)-ਸ਼ਹਿਰ ਪੱਟੀ ਦੇ ਨਿਵਾਸੀ ਪ੍ਰਦੀਪ ਸਿੰਘ ਪੁੱਤਰ ਮੰਗਲ ਸਿੰਘ, ਰਣਜੀਤ ਸਿੰਘ ਪੁੱਤਰ ਮੰਗਲ, ਜਸ਼ਨਦੀਪ ਸਿੰਘ ਪੁੱਤਰ ਰਣਜੀਤ ਸਿੰਘ, ਅਰਵਿੰਦਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ, ਅਮਰਜੀਤ ਕੌਰ ਪਤਨੀ ਅਰਵਿੰਦਰਜੀਤ ਸਿੰਘ ਜਿੰਨ੍ਹਾਂ ...

ਪੂਰੀ ਖ਼ਬਰ »

ਕੋਵਿਡ ਮਰੀਜ਼, 80 ਸਾਲ ਦੇ ਬਜ਼ੁਰਗ ਤੇ ਸਰੀਰਕ ਤੌਰ 'ਤੇ ਅਸਮਰੱਥ ਵਿਅਕਤੀ ਘਰੋਂ ਪਾ ਸਕਣਗੇ ਵੋਟ-ਜ਼ਿਲ੍ਹਾ ਚੋਣ ਅਫ਼ਸਰ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਪਾਜ਼ੀਟਿਵ ਅਤੇ ਸ਼ੱਕੀ ਮਰੀਜ਼, 80 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਸਰੀਰਕ ਤੌਰ 'ਤੇ ਅਸਮਰੱਥ ਵਿਅਕਤੀ ਇਸ ਵਾਰ ਘਰ ਬੈਠੇ ਪੋਸਟਲ ਬੈਲਟ ਰਾਹੀਂ ਵੋਟ ਪਾ ਸਕਣਗੇ | ਇਸ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ 63 ਵਿਅਕਤੀ ਪਾਜ਼ੀਟਿਵ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦਾ ਆਂਕੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ | ਬੁੱਧਵਾਰ ਨੂੰ ਮੈਡੀਕਲ ਕਾਲਜ ਤੋਂ ਆਈਆਂ ਰਿਪੋਰਟਾਂ ਮੁਤਾਬਿਕ ਆਰ.ਟੀ.ਪੀ.ਸੀ.ਆਰ. ਦੀਆਂ ਰਿਪੋਰਟਾਂ ਮੁਤਾਬਿਕ 21 ਵਿਅਕਤੀਆਂ ...

ਪੂਰੀ ਖ਼ਬਰ »

ਮਾਝਾ ਕਾਲਜ ਫ਼ਾਰ ਵੁਮੈਨ 'ਚ ਐੱਨ. ਐੱਸ. ਐੱਸ. ਕੈਂਪ ਲਗਾਇਆ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਮਾਝਾ ਕਾਲਜ ਫ਼ਾਰ ਵੁਮੈਨ ਤਰਨ ਤਾਰਨ 'ਚ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਲਗਾਇਆ ਗਿਆ | ਇਸ ਯੂਨਿਟ 'ਚ ਕੁੱਲ 107 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਤਰਨ ਤਾਰਨ ਦੇ ਖੇਤਰ ਵਿਚਲੇ ਪਿੰਡ ਜੋਧਪੁਰ ਨੂੰ ਕਾਰਜੀ ਖੇਤਰ ਦਾ ਕੇਂਦਰ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਸੁਤੰਤਰਤਾ ਸੰਗਰਾਮ ਦੇ ਨਾਂਅ ਰੱਖੇ ਮਾਰਗ ਦਾ ਨੀਂਹ ਪੱਥਰ ਤੋੜਿਆ

ਸਰਾਏ ਅਮਾਨਤ ਖਾਂ, 12 ਜਨਵਰੀ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਕਸੇਲ ਵਿਖੇ ਸਾਬਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਸੁਤੰਤਰਤਾ ਸੰਗਰਾਮ ਕਾਮਰੇਡ ਧਿਆਨ ਸਿੰਘ ਕਸੇਲ ਦੇ ਨਾਂਅ 'ਤੇ ਬਣਾਏ ਜਾ ਰਹੇ ਮਾਰਗ ਦਾ ਨੀਂਹ ਪੱਥਰ ਰੱਖਿਆ ਗਿਆ ...

ਪੂਰੀ ਖ਼ਬਰ »

ਅਮਨਦੀਪ ਵੈੱਲਫੇਅਰ ਸੁਸਾਇਟੀ ਨੇ ਮਨਾਇਆ ਕੌਮੀ ਯੁਵਾ ਦਿਵਸ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)¸ਅਮਨਦੀਪ ਵੈੱਲਫੇਅਰ ਸੁਸਾਇਟੀ ਵਲੋਂ ਕੌਮੀ ਯੁਵਾ ਦਿਵਸ ਮਨਾਇਆ ਗਿਆ | ਇਸ ਮੌਕੇ ਸਵਾਮੀ ਵਿਵੇਕਾਨੰਦ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਛੀਨਾ ਨੇ ਐੱਚ.ਡੀ.ਐੱਫ਼.ਸੀ. ਬ੍ਰਾਂਚ ਦਾ ਕੀਤਾ ਉਦਘਾਟਨ

ਝਬਾਲ, 12 ਜਨਵਰੀ (ਸੁਖਦੇਵ ਸਿੰਘ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਦਿਹਾਤੀ ਖੇਤਰ ਦੇ ਵਸਨੀਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ 'ਚ ਰੱਖਦਿਆਂ ਐੱਚ.ਡੀ.ਐੱਫ਼.ਸੀ. ਵਲੋਂ ਪਿੰਡ ਝਬਾਲ ਵਿਖੇ ...

ਪੂਰੀ ਖ਼ਬਰ »

ਆਜ਼ਾਦ ਗਰੁੱਪ ਦੀ ਮੀਟਿੰਗ 15 ਨੂੰ -ਆਗੂ

ਝਬਾਲ, 12 ਜਨਵਰੀ (ਸਰਬਜੀਤ ਸਿੰਘ)-ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਤ ਇਲਾਕੇ ਦੇ ਸੀ.ਆਗੂਆਂ ਵਲੋਂ ਸਿਆਸਤ ਤੋਂ ਦੂਰੀ ਬਣਾ ਕੇ ਸਿਰਫ ਲੋਕ ਸੇਵਾ ਲਈ ਬਨਾਏ 'ਅਜ਼ਾਦ ਗਰੁੱਪ' ਦੀਆਂ ਗਤੀਵਿਧੀਆਂ ਤੇਜ਼ ਕਰਨ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਧਰੀ ...

ਪੂਰੀ ਖ਼ਬਰ »

ਹਥਿਆਰ ਨਾ ਜਮਾਂ ਕਰਵਾਉਣ ਵਾਲੇ ਅਸਲ੍ਹਾ ਧਾਰਕਾਂ ਦੇ ਲਾਇਸੰਸ ਰੱਦ ਕਰ ਕੇ ਕੇਸ ਦਰਜ ਕੀਤੇ ਜਾਣਗੇ-ਥਾਣਾ ਮੁਖੀ

ਸਰਾਏ ਅਮਾਨਤ ਖਾਂ, 12 ਜਨਵਰੀ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਅਸਲਾ ਧਾਰਕਾਂ ਵਲੋਂ ਹਥਿਆਰ ਜਮਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ | ਇਸ ਸੰਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਨਵ ਨਿਯੁਕਤ ਥਾਣਾ ਮੁਖੀ ਇੰਸਪੈਕਟਰ ਪਰਮਜੀਤ ...

ਪੂਰੀ ਖ਼ਬਰ »

ਵਾਰਡ ਨੰਬਰ 2 ਅੱਡਾ ਭਿੱਖੀਵਿੰਡ 'ਚ 70 ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ

ਭਿੱਖੀਵਿੰਡ, 12 ਜਨਵਰੀ (ਬੌਬੀ)¸ ਸ਼੍ਰੋਮਣੀ ਅਕਾਲੀ ਦਲ ਨੂੰ ਅੱਡਾ ਭਿੱਖੀਵਿੰਡ ਵਿਖੇ ਉਸ ਵੇਲੇ ਤਕੜਾ ਸਮਰਥਨ ਮਿਲਿਆ ਜਦ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਅਤੇ ਸੁਖਦੇਵ ਸਿੰਘ ਮਿੰਟੂ ਦੀ ਪ੍ਰੇਰਨਾ ਸਦਕਾ ਵਾਰਡ ਨੰਬਰ 2 ਵਿਚੋਂ ...

ਪੂਰੀ ਖ਼ਬਰ »

ਪਿੰਡ ਚੂਸਲੇਵੜ ਦੇ ਸਾਬਕਾ ਸਰਪੰਚ ਅਜੀਤ ਸਿੰਘ ਤੇ ਸੁਖਵਿੰਦਰ ਕੌਰ ਹੋਏ ਅਕਾਲੀ ਦਲ 'ਚ ਸ਼ਾਮਿਲ

ਪੱਟੀ, 12 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) ¸ਵਿਧਾਨ ਸਭਾ ਹਲਕਾ ਪੱਟੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਚੋਣ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ, ਜਦ ਪਿੰਡ ...

ਪੂਰੀ ਖ਼ਬਰ »

ਧੁੰਨ ਦੀ ਮੁਹਿੰਮ ਨੂੰ ਪਿੰਡ ਆਸਲ ਉਤਾੜ ਵਿਖੇ ਭਰਵਾਂ ਹੁੰਗਾਰਾ

ਅਮਰਕੋਟ,12 ਜਨਵਰੀ (ਗੁਰਚਰਨ ਸਿੰਘ ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਆਸਲ ਉਤਾੜ ਵਿਖੇ ਗੁਰਸੇਵਕ ਸਿੰਘ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਮਹਿੰਦਰ ...

ਪੂਰੀ ਖ਼ਬਰ »

ਆੜ੍ਹਤੀ ਐਸੋ. ਵਲੋਂ ਕਿਸਾਨ ਆਗੂ ਪੰਨੂੰ ਤੇ ਸਾਥੀਆਂ ਦਾ ਸਨਮਾਨ

ਤਰਨ ਤਾਰਨ, 12 ਜਨਵਰੀ (ਪਰਮਜੀਤ ਜੋਸ਼ੀ)¸ਤਰਨ ਤਾਰਨ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਦੇਊ ਦੀ ਪ੍ਰਧਾਨਗੀ ਹੇਠ ਮੰਡੀ ਦੇ ਸਮੂਹ ਆੜਤੀਆਂ ਦੀ ਮੀਟਿੰਗ ਬੁਲਾਈ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮਨਾਈ

ਤਰਨ ਤਾਰਨ, 12 ਜਨਵਰੀ (ਵਿਕਾਸ ਮਰਵਾਹਾ)-ਉਠੋ, ਅੱਗੇ ਵਧੋ ਅਤੇ ਉਦੇਸ਼ ਦੀ ਪ੍ਰਾਪਤੀ ਤੱਕ ਚੱਲਦੇ ਰਹੋ' ਸੁਵਾਮੀ ਵਿਵੇਕਾਨੰਦ ਦੇ ਇਸ ਕਥਨ 'ਚ ਮਨੁੱਖ ਦੇ ਪਰਾਕ੍ਰਮ ਦਾ ਸਾਰ ਛੁਪਿਆ ਹੋਇਆ ਹੈ | ਸਾਨੂੰ ਸਾਰਿਆਂ ਨੂੰ ਸਵਾਮੀ ਦੇ ਇਸ ਉਪਦੇਸ਼ ਨਾਲ ਜਿੰਦਗੀ ਨੂੰ ਕਾਮਯਾਬ ...

ਪੂਰੀ ਖ਼ਬਰ »

ਪਿੰਡ ਠੱਠੀ ਵਿਖੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਤਰਨ ਤਾਰਨ ਦੇ ਨਜ਼ਦੀਕ ਪਿੰਡ ਠੱਠੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ...

ਪੂਰੀ ਖ਼ਬਰ »

ਜਸਪਾਲ ਸਿੰਘ ਖਾਲੜਾ ਸਰਕਲ ਪ੍ਰਧਾਨ (ਐੱਸ.ਸੀ. ਵਿੰਗ) ਨਿਯੁਕਤ

ਖਾਲੜਾ, 12 ਜਨਵਰੀ (ਜੱਜਪਾਲ ਸਿੰਘ ਜੱਜ)¸ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਜਸਪਾਲ ਸਿੰਘ ਖਾਲੜਾ ਨੂੰ ਪਾਰਟੀ ਵਲੋਂ ਪ੍ਰਧਾਨ ਸਰਕਲ ਖਾਲੜਾ (ਐੱਸ.ਸੀ. ਵਿੰਗ) ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਸਰਕਲ ਪ੍ਰਧਾਨ ਜਸਪਾਲ ਸਿੰਘ ਖਾਲੜਾ ਨੂੰ ਸਿਰੋਪਾਓ ਦਿੰਦਿਆਂ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸਮਾਜ ਮੋਰਚੇ ਦੀ ਸਰਗਰਮੀ ਆਰੰਭ, ਵੱਖ-ਵੱਖ ਕਮੇਟੀਆਂ ਦਾ ਕੀਤਾ ਗਠਨ

ਤਰਨ ਤਾਰਨ, 12 ਜਨਵਰੀ (ਵਿਕਾਸ ਮਰਵਾਹਾ)-ਸੰਯੁਕਤ ਸਮਾਜ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹੋਏ ਫ਼ੈਸਲੇ ਸਬੰਧੀ ਗੱਲਬਾਤ ਕਰਦਿਆਂ ਸੰਯੁਕਤ ਸਮਾਜ ਮੋਰਚੇ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਮਾਤਾ ਗੰਗਾ ਜੀ ਚੁੱਲ੍ਹਾ ਨੂੰ ਰਾਸ਼ਨ ਭੇਟ

ਤਰਨ ਤਾਰਨ, 12 ਜਨਵਰੀ (ਪਰਮਜੀਤ ਜੋਸ਼ੀ)- ਸਮਾਜ ਸੇਵੀ ਸੰਸਥਾ ਹਿਊਮਨ ਸਰਵਿਸ ਸੁਸਾਇਟੀ ਤਰਨ ਤਾਰਨ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਚਲਾਇਆ ਜਾ ਰਿਹਾ ਮਾਤਾ ਗੰਗਾ ਜੀ ਚੁੱਲ੍ਹਾ ਜਿਸ ਵਿਚ ਹਰੇਕ ਲੋੜਵੰਦ ਵਿਅਕਤੀ ਨੂੰ ਦੁਪਹਿਰ ਦੇ ਸਮੇਂ ਸਾਢੇ 12 ਵਜੇ ਤੋਂ ਢਾਈ ਵਜੇ ...

ਪੂਰੀ ਖ਼ਬਰ »

ਬ੍ਰਹਮਪੁਰਾ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ-ਭਿੰਦਾ, ਛਿੰਦਾ ਫਤਿਆਬਾਦ

ਫਤਿਆਬਾਦ, 12 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਚੋਣ ਮੁਹਿੰਮ ਨੂੰ ਬੜੀ ਵਿਉਂਤਬੰਦੀ ਨਾਲ ਚਲਾ ਰਹੇ ਜ਼ਿਲ੍ਹਾ ਡੈਲੀਗੇਟ ਅਤੇ ਫਤਿਆਬਾਦ ਦੇ ਸਾ. ਸਰਪੰਚ ਭੁਪਿੰਦਰ ਸਿੰਘ ਭਿੰਦਾ ਅਤੇ ਸਾ. ਸਰਪੰਚ ਸੁਰਿੰਦਰ ਸਿੰਘ ...

ਪੂਰੀ ਖ਼ਬਰ »

ਸੰਯੁਕਤ ਸਮਾਜ ਮੋਰਚੇ ਵਲੋਂ ਹਰਜਿੰਦਰ ਸਿੰਘ ਟਾਂਡਾ ਨੂੰ ਉਮੀਦਵਾਰ ਐਲਾਨਣ ਨਾਲ ਲੋਕਾਂ 'ਚ ਖੁਸ਼ੀ ਦੀ ਲਹਿਰ

ਫਤਿਆਬਾਦ, 12 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਸੰਯੁਕਤ ਸਮਾਜ ਮੋਰਚੇ ਦੇ ਕਨਵੀਨਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸੰਯੁਕਤ ਸਮਾਜ ਮੋਰਚੇ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੌਰਾਨ ਫੈਸਲਾ ਲੈਂਦਿਆਂ 10 ਟਿਕਟਾਂ ਦਾ ਐਲਾਨ ਕੀਤਾ ਗਿਆ ਜਿਸ ਵਿਚ ਹਲਕਾ ਖਡੂਰ ਤੋਂ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਦਾ ਝਬਾਲ ਵਿਖੇ ਕੀਤਾ ਅਕਾਲੀ ਵਰਕਰਾਂ ਨੇ ਸਵਾਗਤ

ਝਬਾਲ, 12 ਜਨਵਰੀ (ਸਰਬਜੀਤ ਸਿੰਘ)-ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਬਣੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਦਾ ਰਸਤੇ 'ਚ ਅੱਡਾ ਝਬਾਲ ਵਿਖੇ ਪੁੱਜਣ 'ਤੇ ...

ਪੂਰੀ ਖ਼ਬਰ »

ਪਿੰਡ ਬਾਸਰਕੇ ਦੇ 25 ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਖਾਲੜਾ, 12 ਜਨਵਰੀ (ਜੱਜਪਾਲ ਸਿੰਘ ਜੱਜ)¸ਹਲਕਾ ਖੇਮਕਰਨ ਦੇ ਪਿੰਡ ਬਾਸਰਕੇ ਤੋਂ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ 25 ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮੰਨਾ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ

ਖਡੂਰ ਸਾਹਿਬ, 12 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਵਲੋਂ ਜ਼ਮਾਨਤ ਮਿਲਣ Ýਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਉਨ੍ਹਾਂ ਨੂੰ ਮਿਲਣ ਚੰਡੀਗੜ੍ਹ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਮਜੀਠੀਆ ਨਾਲ ਹਲਕਾ ...

ਪੂਰੀ ਖ਼ਬਰ »

ਔਲਖ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਕਰਵਾਇਆ ਜਾਣੂ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਪਾਰਟੀਆਂ ਦੀਆਂ ਗਾਰੰਟੀਆਂ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ...

ਪੂਰੀ ਖ਼ਬਰ »

ਮਹਿਮੂਦਪੁਰ ਵਿਖੇ ਕੱਟੜ ਕਾਂਗਰਸੀ ਵਰਕਰਾਂ ਵਲੋਂ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਮੂਲੀਅਤ

ਅਮਰਕੋਟ, 12 ਜਨਵਰੀ (ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਹਿਮੂਦਪੁਰ ਵਿਖੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਨਜ਼ਦੀਕੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਤਿਲਾਂਜਲੀ ਦੇ ਕੇ ਪ੍ਰੋ.ਵਿਰਸਾ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX