ਮੋਰਿੰਡਾ, 12 ਜਨਵਰੀ (ਕੰਗ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ਨੂੰ ਜਾਣ ਵਾਲੀ ਪੁਰਾਣੀ ਐੱਨ.ਐੱਚ.-95 ਸੜਕ ਦੀ ਹਾਲਤ ਪਿਛਲੇ 3 ਮਹੀਨਿਆਂ ਤੋਂ ਤਰਸਯੋਗ ਬਣੀ ਹੋਈ ਹੈ | ਸੀਵਰ ਪਾਉਣ ਤੋਂ 2 ਮਹੀਨੇ ਬਾਅਦ ਵੀ ਲਗਭਗ ਪੌਣਾ ਕਿੱਲੋਮੀਟਰ ਲੰਬੀ ਸੜਕ ਨੂੰ ਨਾ ਤਾਂ ਸਵਾਰਿਆ ਗਿਆ ਹੈ ਤੇ ਨਾ ਹੀ ਕਿਨਾਰਿਆਂ 'ਤੇ ਪਏ ਵੱਡੇ-ਵੱਡੇ ਟੋਇਆਂ ਨੂੰ ਭਰਿਆ ਗਿਆ ਹੈ | ਇਸ ਸੜਕ ਦੇ ਆਸੇ-ਪਾਸੇ ਬਣੀਆਂ ਦੁਕਾਨਾਂ ਦੇ ਮਾਲਕ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦਾ ਕਾਰੋਬਾਰ ਪੂਰੀ ਤਰਾਂ ਠੱਪ ਹੋਇਆ ਪਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਪਿੰਦਰ ਸਿੰਘ ਭੰਗੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਸੁਖਦੇਵ ਸਿੰਘ, ਵਰਿੰਦਰ ਸਿੰਘ, ਕੇਵਲ ਕਿ੍ਸ਼ਨ, ਮਨਜੀਤ ਸਿੰਘ ਟੋਨੀ, ਜਗਪਾਲ ਸਿੰਘ ਕੰਗ, ਜੁਗਰਾਜ ਸਿੰਘ, ਦਲਜੀਤ ਸਿੰਘ, ਭੁਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਮੋਰਿੰਡਾ ਵਿਚ ਵਿਕਾਸ ਕਾਰਜ ਲੋਕਾਂ ਦੀ ਸਹੂਲਤ ਲਈ ਕਰਵਾਏ ਜਾ ਰਹੇ ਹਨ ਪਰ ਅਜੇ ਤੱਕ ਸੀਵਰੇਜ ਦਾ ਪਾਣੀ ਸੀਵਰ ਵਿਚੋਂ ਨਹੀਂ ਜਾਣ ਲੱਗਾ, ਬਲਕਿ ਉਲਟਾ ਲੋਕਾਂ ਲਈ ਸੜਕ 'ਤੇ ਪਈ ਮਿੱਟੀ ਤੋਂ ਚਿੱਕੜ, ਧੂੜ ਨੇ ਸਿਰਦਰਦੀ ਪੈਦਾ ਕੀਤੀ ਹੋਈ ਹੈ | ਇਸੇ ਤਰ੍ਹਾਂ ਬੱਸ ਅੱਡੇ ਨਜ਼ਦੀਕ ਅੰਡਰਬਰਿੱਜ ਨੇ ਵੀ ਲਗਭਗ 100 ਦੁਕਾਨਦਾਰਾਂ ਦਾ ਕਾਰੋਬਾਰ ਬਿਲਕੁਲ ਖ਼ਤਮ ਕਰ ਦਿੱਤਾ ਹੈ | ਕਈ ਦੁਕਾਨਦਾਰ ਤਾਂ ਵਿਆਜ਼ 'ਤੇ ਪੈਸਾ ਲੈ ਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ | ਲਖਵੀਰ ਸਿੰਘ ਲਵਲੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋਂ ਕਈ ਵਾਰੀ ਅੰਡਰਬਰਿੱਜ ਦੀ ਉਸਾਰੀ ਨੂੰ ਲੈ ਕੇ ਇਸ ਨੂੰ ਚਾਲੂ ਕਰਨ ਦੇ ਦਾਅਵੇ ਕੀਤੇ ਹਨ | ਦੋ ਦੀਵਾਲੀਆਂ ਵੀ ਲੰਘ ਚੁੱਕੀਆਂ ਹਨ ਪਰ ਅੰਡਰਬਰਿੱਜ ਦਾ ਕੰਮ ਅਜੇ ਤੱਕ ਵੀ ਨੇਪਰੇ ਨਹੀਂ ਚੜਿ੍ਹਆ | ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਜੇਕਰ ਮਹਿਕਮਿਆਂ ਦਾ ਆਪਸੀ ਤਾਲਮੇਲ ਸਹੀ ਹੁੰਦਾ ਤਾਂ ਹੁਣ ਤੱਕ ਤਾਂ ਸੜਕ ਦੇ ਕਿਨਾਰਿਆਂ 'ਤੇ ਪਏ ਖੱਡੇ ਭਰੇ ਜਾ ਸਕਦੇ ਸਨ ਪਰ ਪੀ. ਡਬਲਿਊ. ਡੀ. ਵਾਲੇ ਕਹਿ ਰਹੇ ਹਨ ਕਿ ਸਾਡੇ ਕੋਲ ਨਗਰ ਕੌਂਸਲ ਵਲੋਂ ਸੜਕ ਦੀ ਉਸਾਰੀ ਲਈ ਪੈਸੇ ਜਮ੍ਹਾਂ ਕਰਵਾਏ ਜਾਣੇ ਸਨ ਜੋ ਕਿ ਅਜੇ ਤੱਕ ਜਮ੍ਹਾਂ ਨਹੀਂ ਕਰਵਾਏ ਗਏ | ਇਸ ਸੰਬੰਧ 'ਚ ਜਦੋਂ ਕਾਰਜਸਾਧਕ ਅਫ਼ਸਰ ਮੋਰਿੰਡਾ ਅਸ਼ੋਕ ਪਥਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਪੀ. ਡਬਲਿਊ. ਡੀ. ਪੰਜਾਬ ਦੇ ਸਕੱਤਰ ਨਾਲ ਮੁੱਖ ਮੰਤਰੀ ਪੰਜਾਬ ਦੇ ਓ. ਐੱਸ. ਡੀ. ਮਨਕਮਲ ਸਿੰਘ ਚਾਹਲ ਨਾਲ ਫ਼ੋਨ 'ਤੇ ਗੱਲਬਾਤ ਕਰਵਾ ਦਿੱਤੀ ਗਈ ਸੀ | ਇਸ ਸੰਬੰਧ ਵਿਚ ਜਦੋਂ ਪੀ.ਡਬਲਿਊ.ਡੀ. ਵਿਭਾਗ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਹੀ ਨਹੀਂ ਚੁੱਕਿਆ | ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਪੈਸੇ ਜਮ੍ਹਾਂ ਹੋਣਗੇ ਤੇ ਕਦੋਂ ਪੁਰਾਣੀ ਐੱਨ.ਐੱਚ. -95 ਸੜਕ ਦੀ ਉਸਾਰੀ ਸ਼ੁਰੂ ਹੋਵੇਗੀ?
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਭਾਵਨਾਵਾਂ ਦੇ ਵੱਖ-ਵੱਖ ਪਹਿਲੂਆਂ ਦਾ ਸੁਮੇਲ 50 ਪੇਂਟਿੰਗਾਂ ਨੂੰ ਇਕ ਨੌਜਵਾਨ ਆਰਕੀਟੈਕਟ-ਕਮ-ਕਲਾਕਾਰ ਕਰਨ ਬਾਜਵਾ ਦੁਆਰਾ ਆਪਣੀ ਪਹਿਲੀ ਅਤੇ ਇਕੱਲੀ ਪ੍ਰਦਰਸ਼ਨੀ 'ਬਲੈਕ ਵਿਬਗਯੋਰ' ਵਿਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ | ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ ਐਸ ਨਿੱਕੂਵਾਲ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋਣ ਕਾਰਨ ਨੀਵੀਂਆਂ ਥਾਵਾਂ 'ਤੇ ਕਈ ਪਿੰਡਾਂ ਕੋਟਾ, ਮਾਜਰੀ, ਅਵਾਨਕੋਟ, ਸਰਸਾ ਨੰਗਲ, ਖਰੋਟਾ, ਬੇਲੀ, ਬੱਲ ਹਜ਼ਾਰਾ, ਡਾਹਢੀ, ਝਿੰਜੜੀ, ਨਿੱਕੂਵਾਲ ਅਤੇ ਹੋਰ ਬਹੁਤ ...
ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਪੰਜਾਬ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਧਰਮਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਹੋਮ ਵਿਖੇ ਹੋਈ, ਜਿਸ 'ਚ ਬੁਲਾਰਿਆਂ ਨੇ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਪੱਤਰ ਪ੍ਰੇਰਕ)-ਪੰਜਾਬ ਭਾਜਪਾ ਦੇ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਿਕ ਸਥਾਨ ਅਤੇ ਮਹਾਨ ਸ਼ਕਤੀ ਪੀਠ ...
ਸੁਖਸਾਲ, 12 ਜਨਵਰੀ (ਧਰਮ ਪਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਭਲਾਣ ਵਿਖੇ ਨਵੇਂ ਐੱਸ. ਡੀ. ਓ. ਇੰਜ. ਬਲਵੰਤ ਸਿੰਘ ਨੇ ਆਪਣਾ ਕਾਰਜ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਨਿਰਵਿਘਨ ਸੇਵਾਵਾਂ ਦੇਣਾ ਹੀ ਉਨ੍ਹਾਂ ਦਾ ਮੁੱਖ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਦਸ਼ਮੇਸ਼ ਯੂਥ ਕਲੱਬ ਗ੍ਰੀਨ ਐਵੇਨਿਊ ਰੂਪਨਗਰ ਵਲੋਂ 40 ਮੁਕਤਿਆਂ ਅਤੇ ਬੀਬੀ ਭਾਗ ਕੌਰ ਜੀ ਦੀ ਯਾਦ ਵਿਚ ਤੀਜਾ ਵਿਰਸਾ ਸੰਭਾਲ ਗਤਕਾ ਕੱਪ ਅਤੇ ਦਸਤਾਰਬੰਦੀ ਮੁਕਾਬਲੇ 14 ਜਨਵਰੀ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰੂ ਗੜ ਸਾਹਿਬ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਅੱਜ ਕੋਰੋਨਾ ਬੰਬ ਫਟਿਆ ਹੈ | ਹਾਲਾਂਕਿ ਪਿਛਲੇ 2-3 ਦਿਨ ਤੋਂ ਹੀ ਕੋਰੋਨਾ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਸੀ ਪਰ ਅੱਜ ਇਕੱਠੇ ਹੀ 285 ਨਵੇਂ ਕੋਰੋਨਾ ਪਾਜਿਟਿਵ ਮਾਮਲੇ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਬਚਿੱਤਰ ਸਿੰਘ ਜਟਾਣਾਂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੁੰਗਾਰਾ ਮਿਲਿਆ, ਜਦੋਂ ਰੂਪਨਗਰ ਜ਼ਿਲ੍ਹੇ ਵਿਚ 22 ਨੰ ਵਾਲਿਆਂ ਦੇ ਨਾਮ ਨਾਲ ਮਸ਼ਹੂਰ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਬੀਤੀ ਦੇਰ ਸ਼ਾਮ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਫਲੈਗ ਮਾਰਚ ਕੀਤਾ ਗਿਆ | ਸਥਾਨਕ ਥਾਣਾ ਮੁਖੀ ਗੁਰਪ੍ਰੀਤ ਸਿੰਘ ਦੀ ...
ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਸ੍ਰੀ ਚਮਕੌਰ ਸਾਹਿਬ ਤੋਂ ...
ਢੇਰ, 12 ਜਨਵਰੀ (ਸ਼ਿਵ ਕੁਮਾਰ ਕਾਲੀਆ)-ਪੰਜਾਬ 'ਚ ਅਗਲੀ ਸਰਕਾਰ ਅਕਾਲੀ ਦਲ ਤੇ ਬਸਪਾ ਦੀ ਹੀ ਬਣੇਗੀ, ਜਿਸ ਉਪਰੰਤ ਹਲਕੇ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਤੇ ਅਕਾਲੀ ਦਲ ਦੇ ਸਾਂਝੇ ...
ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਆਮ ਆਦਮੀ ਪਾਰਟੀ ਵਲੋਂ ਇੱਕ ਪਾਸੇ ਤਾਂ ਪੰਜਾਬ ਅੰਦਰ ਨਸ਼ਾ ਮੁਕਤ ਸਮਾਜ ਸਿਰਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਵਲੋਂ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਪ. ਪ.)-ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਲੋਕਾਂ ਦੀ ਹਾਜ਼ਰੀ ਵਿਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਜੋਤ ਸਿੰਘ ਬੈਂਸ ਵਲੋਂ ਕੁਝ ਕਾਂਗਰਸੀਆਂ ਨੂੰ ਪਾਰਟੀ ਵਿਚ ਸ਼ਾਮਿਲ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਲੈਕਟ੍ਰਾਨਿਕਸ ਮੀਡੀਆ (ਸਮੇਤ ਆਨਲਾਈਨ ਪੇਪਰ, ਰੇਡੀਓ, ਟੀ.ਵੀ, ਸਿਨੇਮਾ ਹਾਲ ਅਤੇ ਸੋਸ਼ਲ ਮੀਡੀਆ ਤੇ ਬਲਕ/ਵਾਇਸ ਮੈਸੇਸਿਜ ਆਨ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ)-ਵਿਧਾਨ ਸਭਾ ਹਲਕਾ 049- ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਚੋਣ ਅਫ਼ਸਰ ਕੇਸ਼ਵ ਗੋਇਲ, ਪੀ. ਸੀ. ਐੱਸ. ਵਲੋਂ ਉੱਪ ਕਪਤਾਨ ਪੁਲਿਸ ਨੰਗਲ ਸਤੀਸ਼ ਕੁਮਾਰ ਅਤੇ ਕਰ ਤੇ ਆਬਕਾਰੀ ਮਹਿਕਮੇ ਦੇ ਅਫ਼ਸਰਾਂ ਨਾਲ ਆਦਰਸ਼ ਚੋਣ ਜ਼ਾਬਤੇ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਭਾਰਤੀ ਚੋਣ ਕਮਿਸ਼ਨ ਦੀ 'ਸੀ-ਵਿਜਲ' ਐਪ ਰਾਹੀਂ ਰੂਪਨਗਰ ਜ਼ਿਲ੍ਹੇ 'ਚ ਚੋਣ ਜ਼ਾਬਤਾ ਲੱਗਣ ਤੋਂ ਹੁਣ ਤੱਕ 7 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ 5 ਰੂਪਨਗਰ ਹਲਕੇ ਤੇ 2 ਸ਼ਿਕਾਇਤ ਅਨੰਦਪੁਰ ਸਾਹਿਬ ਹਲਕੇ ਨਾਲ ...
ਢੇਰ, 12 ਜਨਵਰੀ (ਸ਼ਿਵ ਕੁਮਾਰ ਕਾਲੀਆ)-ਧਰਮ ਤੇ ਜਾਤ ਦੇ ਆਧਾਰ 'ਤੇ ਲੋਕਾਂ ਨੂੰ ਗੁੰਮਰਾਹ ਕਰ ਫੁੱਟ ਪਾਓ ਤੇ ਰਾਜ ਕਰੋ ਦਾ ਨਾਅਰਾ ਲਗਾਉਣ ਵਾਲੇ ਸਿਆਸੀ ਆਗੂ ਇਸ ਵਾਰ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੇ | ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਦੇ ...
ਭਰਤਗੜ੍ਹ, 12 ਜਨਵਰੀ (ਜਸਬੀਰ ਸਿੰਘ ਬਾਵਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਬੇਮੌਸਮੇ ਮੀਂਹ ਨਾਲ਼ ਪ੍ਰਭਾਵਿਤ ਹੋਈਆਂ ਫ਼ਸਲਾਂ ਨਾਲ਼ ਸੰਬੰਧਿਤ ਪਿੰਡਾਂ ਆਸਪੁਰ, ਅਵਾਨਕੋਟ, ਮਾਜਰੀ ਗੁੱਜਰਾਂ, ਕੋਟਬਾਲਾ, ਹਿੰਮਤਪੁਰ, ਖਰੋਟਾ, ਆਲੋਵਾਲ, ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਪੈਨਸ਼ਨਰ ਐਸੋਸੀਏਸ਼ਨ ਡਵੀਜ਼ਨ ਰੋਪੜ ਦੀ ਮੀਟਿੰਗ ਸਾਥੀ ਮੁਰਲੀ ਮਨੋਹਰ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਡਵੀਜ਼ਨ ਰੋਪੜ ਦੇ ਸਾਥੀਆਂ ਨੇ ਭਾਗ ਲਿਆ | ਮੀਟਿੰਗ 'ਚ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਏਕਨੂਰ ਚੈਰੀਟੇਬਲ ਸੁਸਾਇਟੀ ਰੋਪੜ ਵਲੋਂ ਕੋਵਿਡ-19 ਕੋਰੋਨਾ ਟੀਕਾਕਰਨ (15 ਤੋਂ 18 ਸਾਲ) ਬੱਚਿਆਂ ਲਈ ਚਰਨਜੀਤ ਸਿੰਘ ਰੂਬੀ ਦੇ ਪ੍ਰਧਾਨਗੀ ਹੇਠ ਕੈਂਪ ਖ਼ਾਲਸਾ ਸਕੂਲ ਅਤੇ ਡੀ. ਏ. ਵੀ. ਸਕੂਲ ਰੋਪੜ ਵਿਚ ਲਗਾਇਆ ਗਿਆ | ਦੋਵੇਂ ਕੈਂਪਾਂ ...
ਭਰਤਗੜ੍ਹ, 12 ਜਨਵਰੀ (ਜਸਬੀਰ ਸਿੰਘ ਬਾਵਾ)-ਸਚਖੰਡਵਾਸੀ ਬ੍ਰਹਮ ਗਿ. ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਦੀ ਨਿੱਘੀ ਯਾਦ 'ਚ ਉਨ੍ਹਾਂ ਦੀ 7ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਸਥਾਨਕ ਹੰਸਾਲੀਸਰ ਨਿਰਮਲ ਆਸ਼ਰਮ 'ਚ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੀ ...
ਘਨੌਲੀ, 12 ਜਨਵਰੀ (ਜਸਵੀਰ ਸਿੰਘ ਸੈਣੀ)-ਬਾਬਾ ਬਾਲਕ ਨਾਥ ਮੰਦਰ ਘਨੌਲੀ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਹਵਨ ਯੱਗ ਪੂਜਾ ਅਰਚਨਾ ਤੋਂ ਬਾਅਦ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਦੌਰਾਨ ਵੱਡੀ ਗਿਣਤੀ ...
ਢੇਰ, 12 ਜਨਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਗੱਗ ਵਾਸੀਆਂ ਵਲੋਂ ਪਿੰਡ ਵਿਚ ਸ੍ਰੀਮਦ ਭਾਗਵਤ ਸਪਤਾਹ ਕਰਵਾਈ ਗਈ | ਇਸ ਸਪਤਾਹ 'ਚ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਉਤਸ਼ਾਹ ਲਿਆ | ਇਸ ਸਮੇਂ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਸਿੱਧ ਕਥਾਵਾਚਕ ਰਮੇਸ਼ ...
ਸ੍ਰੀ ਚਮਕੌਰ ਸਾਹਿਬ , 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਪੀ. ਡਬਲਿਊ. ਡੀ. ਭਵਨ ਤੇ ਮਾਰਗ, ਬਿਜਲੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੰਚਾਈ, ਡਰੇਨਜ਼ ਤੇ ਸੀਵਰੇਜ ਬੋਰਡ ਦੇ ਫ਼ੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਡੈਮੋਕਰੇਟਿਕ) ...
ਬੇਲਾ, 12 ਜਨਵਰੀ (ਮਨਜੀਤ ਸਿੰਘ ਸੈਣੀ)-ਪਿੰਡ ਮਾਹਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਛੇਵਾਂ ਕੰਨਿਆ ਲੋਹੜੀ ਮੇਲਾ ਕੌਰ ਵੈੱਲਫੇਅਰ ਫਾਊਾਡੇਸ਼ਨ ਨਾਲ ਮਿਲ ਕੇ ਮਨਾਇਆ ਗਿਆ, ਜਿਸ 'ਚ ਪ੍ਰਸ਼ੋਤਮ ਸਿੰਘ ਮਾਹਲ ਨੇ ਅਗਵਾਈ ਕੀਤੀ ਤੇ ਉਨ੍ਹਾਂ ਦੇ ਦੱਸਣ ਦੇ ਮੁਤਾਬਿਕ ਨਜ਼ਦੀਕੀ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ. ਐਸ. ਨਿੱਕੂਵਾਲ)-ਇਕ ਸੰਗੀਤਕ ਪ੍ਰੋਗਰਾਮ 'ਗਜ਼ਲ-ਏ-ਸ਼ਾਮ' 16 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਵਿਰਾਸਤ-ਏ-ਖਾਲਸਾ ਆਡੀਟੋਰੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ | ਇਸ ਸੰਬੰਧੀ ਪ੍ਰਬੰਧਕ ...
ਸ੍ਰੀ ਚਮਕੌਰ ਸਾਹਿਬ,12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁ: ਯਾਦਗਾਰ ਸ਼ਹੀਦਾਂ ਸ੍ਰੀ ਹੇਮਕੁੰਟ ਲੰਗਰ ਅਸਥਾਨ (ਮਾਣੇਮਾਜਰਾ) ਵਿਖੇ ਅੱਜ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ...
ਕਾਹਨਪੁਰ ਖੂਹੀ, 12 ਜਨਵਰੀ (ਗੁਰਬੀਰ ਸਿੰਘ ਵਾਲੀਆ)-ਚੌਂਕੀ ਕਲਵਾਂ ਦੀ ਪੁਲਿਸ ਨੇ 2 ਕਾਰ ਸਵਾਰ ਵਿਅਕਤੀਆਂ ਨੂੰ ਚਿੱਟੇ ਨਸ਼ੀਲੇ ਪਾਊਡਰ ਸਹਿਤ ਕਾਬੂ ਕੀਤਾ ਹੈ | ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਜਦੋਂ ਚੌਕੀ ਇੰਚਾਰਜ ਕਲਵਾਂ ਏ. ਐੱਸ. ਆਈ. ਰਜਿੰਦਰ ਕੁਮਾਰ ...
ਨੂਰਪੁਰ ਬੇਦੀ, 12 ਜਨਵਰੀ (ਹਰਦੀਪ ਸਿੰਘ ਢੀਂਡਸਾ)-ਬਲਾਕ ਨੂਰਪੁਰ ਬੇਦੀ 'ਚ ਪੈਂਦੇ ਪਿੰਡ ਨੰਗਲ ਅਬਿਆਣਾ ਵਿਖੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਵਿਦਾਸ ਕਲੱਬ ਵਲੋਂ ਨਵਜੰਮੀਆਂ ਕੁੜੀਆਂ ਦਾ ਲੋਹੜੀ ਮੇਲਾ ਕਰਵਾਇਆ ਗਿਆ | ਇਸ ਲੋਹੜੀ ਮੇਲੇ ਵਿਚ ਨਵ-ਜੰਮੀਆਂ ...
ਪੰਚਕੂਲਾ, 12 ਜਨਵਰੀ (ਕਪਿਲ)-ਪੰਚਕੂਲਾ 'ਚ ਕੋਰੋਨਾ ਦੇ 1065 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 734 ਮਰੀਜ਼ ਪੰਚਕੂਲਾ ਦੇ ਰਹਿਣ ਵਾਲੇ ਹਨ ਜਦਕਿ ਬਾਕੀ ਬਾਹਰਲੇ ਖੇਤਰਾਂ ਨਾਲ ਸੰਬੰਧਿਤ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਡਾ. ਮਨਕੀਰਤ ਨੇ ਦੱਸਿਆ ...
ਮਾਜਰੀ, 12 ਜਨਵਰੀ (ਕੁਲਵੰਤ ਸਿੰਘ ਧੀਮਾਨ)-ਕਸਬਾ ਨਵਾਂਗਰਾਉਂ ਸ਼ਿਵਾਲਿਕ ਵਿਹਾਰ ਘਰ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਮ ਕੁਮਾਰ ਚੰਦਿਕਾ ਪ੍ਰਸ਼ਾਦ ਨੇ ਦੱੱੱੱੱੱੱਸਿਆ ਕਿ ਮੈਂ ਆਪਣੇ ਪਰਿਵਾਰ ਸਮੇਤ ...
ਕੁਰਾਲੀ, 12 ਜਨਵਰੀ (ਹਰਪ੍ਰੀਤ ਸਿੰਘ)-ਕਾਂਗਰਸ ਸਰਕਾਰ ਦੀ ਆਪਸੀ ਖਿੱਚੋਤਾਣ ਕਾਰਨ ਪਿਛਲੇ 5 ਸਾਲਾਂ ਤੋਂ ਹਲਕੇ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ, ਜਿਸ ਦਾ ਖ਼ਮਿਆਜ਼ਾ ਹਲਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਹਲਕਾ ਖਰੜ ਤੋਂ ਸ਼੍ਰੋਮਣੀ ...
ਐੱਸ. ਏ. ਐੱਸ. ਨਗਰ, 12 ਜਨਵਰੀ (ਕੇ. ਐੱਸ. ਰਾਣਾ)-ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਬੌਧਿਕ ਸੰਪੱਤੀ ਦਫ਼ਤਰ ਵਲੋਂ ਰਿਆਤ-ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ 'ਬੌਧਿਕ ਸੰਪੱਤੀ ਅਧਿਕਾਰਾਂ' ਬਾਰੇ ਇਕ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਪੇਟੈਂਟਸ ਅਤੇ ਡਿਜ਼ਾਈਨਜ਼ ...
ਐੱਸ. ਏ. ਐੱਸ. ਨਗਰ, 12 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ 'ਚ ਕੋਰੋਨਾ ਤੋਂ ਬਚਾਅ ਲਈ ਦੋਵੇਂ ਟੀਕੇ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਦਰ ਤੇਜ਼ੀ ਨਾਲ ਵਧਣ ਦੀ ਜਾਣਕਾਰੀ ਮਿਲੀ ਹੈ, ...
ਐੱਸ. ਏ. ਐੱਸ. ਨਗਰ, 12 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 974 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ 399 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੇ ...
ਜ਼ੀਰਕਪੁਰ, 12 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਅਤੇ ਢਕੋਲੀ ਪੁਲਿਸ ਨੇ ਸ਼ਰਾਬ ਤਸਕਰੀ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਕਾਰਵਾਈ ਦੌਰਾਨ ਪੁਲਿਸ ਨੇ 93 ਬੋਤਲਾਂ ਚੰਡੀਗੜ੍ਹ ਅਤੇ ਹਰਿਆਣਾ ਮਾਰਕਾ ਸ਼ਰਾਬ ਬਰਾਮਦ ...
ਐੱਸ. ਏ. ਐੱਸ. ਨਗਰ, 12 ਜਨਵਰੀ (ਜਸਬੀਰ ਸਿੰਘ ਜੱਸੀ)-ਕੋਰੋਨਾ ਦੇ ਵਧ ਰਹੇ ਕੇਸਾਂ ਦੇ ਸੰਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਅੱਜ ਮੁਹਾਲੀ ਦੇ ਵੱਖ-ਵੱਖ ਫੇਜ਼ਾਂ ਦੇ ਬਾਜ਼ਾਰਾਂ 'ਚ ਖੁਦ ਨਿਕਲੇ ਅਤੇ ਲੋਕਾਂ ਨੂੰ ਕੋਵਿਡ-19 ਸੰਬੰਧੀ ਜਾਗਰੂਕ ਕਰਦਿਆਂ ...
ਖਰੜ, 12 ਜਨਵਰੀ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਅਤੇ ਆਸ-ਪਾਸ ਖੇਤਰਾਂ 'ਚ ਚੋਣ ਲੜਨ ਵਾਲੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਥਾਂ-ਥਾਂ ਆਪਣੇ ਚੋਣ ਪ੍ਰਚਾਰ ਵਾਲੇ ਬੈਨਰ, ਫਲੈਕਸ, ਪੋਸਟਰ ਲਗਾ ਕੇ ਖੁੱਲੇ੍ਹਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਚੋਣ ਜ਼ਾਬਤਾ ਲੱਗਣ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ. ਐਸ. ਨਿੱਕੂਵਾਲ)-ਉੱਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ ਮਨਾਉਣ ਲਈ ਅਗਾਓ ਤਿਆਰੀਆਂ ਕਰਨ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਐੱਸ. ਡੀ. ਐੱਮ. ਦਫ਼ਤਰ ਦੇ ਮੀਟਿੰਗ ਹਾਲ 'ਚ ਐੱਸ. ਡੀ. ਐੱਮ. ਕੇਸ਼ਵ ਗੋਇਲ ਦੀ ਪ੍ਰਧਾਨਗੀ ਹੇਠ ਹੋਈ | ...
ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਕੋਰੋਨਾ ਦੀ ਤੀਜੀ ਲਹਿਰ ਤਹਿਤ ਨੰਗਲ 'ਚ ਮੁੜ ਕੋਰੋਨਾ ਪਾਜੇਟਿਵ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ, ਜਿਸ ਦੇ ਤਹਿਤ ਬੀ. ਬੀ. ਐੱਮ. ਬੀ ਕਨਾਲ ਹਸਪਤਾਲ ਦੇ ਪੀ. ਐੱਮ. ਓ. ਅਤੇ ਸਿਵਲ ਹਸਪਤਾਲ ਨੰਗਲ ਦੇ ਐੱਸ. ਐੱਮ. ਓ. ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX