ਕੋਟਕਪੂਰਾ, 12 ਜਨਵਰੀ (ਮੇਘਰਾਜ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਕੋਟਕਪੂਰਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ, ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ, ਕਿਸਾਨ ਆਗੂ ਭੁਪਿੰਦਰ ਸਿੰਘ ਸਰਾਂ ਅਤੇ ਜਸਵੰਤ ਸਿੰਘ ਚੰਦਭਾਨ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ, ਗੁਰੂ ਕੀ ਢਾਬ ਵਿਖੇ ਕੀਤੀ ਗਈ | ਮੀਟਿੰਗ 'ਚ ਬਲਾਕ ਕੋਟਕਪੂਰਾ ਦੀਆਂ 17 ਪਿੰਡਾਂ ਦੀਆਂ ਇਕਾਈਆਂ ਸ਼ਾਮਿਲ ਹੋਈਆਂ ਤੇ ਬਲਾਕ ਕੋਟਕਪੂਰਾ ਇਕਾਈ ਦੇ 13 ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਜਸਪ੍ਰੀਤ ਸਿੰਘ ਜੱਸਾ ਕੁਹਾਰਵਾਲਾ ਨੂੰ ਬਲਾਕ ਕੋਟਕਪੂਰਾ ਦਾ ਪ੍ਰਧਾਨ, ਹਰਦੇਵ ਸਿੰਘ ਘਣੀਏ ਵਾਲਾ ਸੀਨੀਅਰ ਮੀਤ ਪ੍ਰਧਾਨ, ਸੁਖਪਾਲ ਸਿੰਘ ਸਿਬੀਆ ਤੇ ਜਗਦੀਸ਼ ਸਿੰਘ ਦੀਸ਼ਾ ਪੰਜਗਰਾਈਾ ਕਲਾਂ ਮੀਤ ਪ੍ਰਧਾਨ, ਜਸਵਿੰਦਰ ਸਿੰਘ ਟਿੱਕਾ ਕੋਟਕਪੂਰਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਚੱਕ ਭਾਗ ਸਿੰਘ ਜੁਆਇੰਟ ਸਕੱਤਰ, ਇਕਬਾਲ ਸਿੰਘ ਨਾਨਕਸਰ ਖਜ਼ਾਨਚੀ, ਸੁਖਪ੍ਰੀਤ ਸਿੰਘ ਨੱਥੇਵਾਲਾ ਪ੍ਰੈੱਸ ਸਕੱਤਰ, ਭੋਲਾ ਸਿੰਘ ਪੰਜਗਰਾਈਾ ਕਲਾਂ ਜਥੇਬੰਦਕ ਸਕੱਤਰ, ਗੋਰਾ ਸਿੰਘ ਹਰੀਨੌਂ ਪ੍ਰਚਾਰਕ ਸਕੱਤਰ ਤੇ ਬਲਾਕ ਕਮੇਟੀ ਮੈਂਬਰਾਂ 'ਚ ਪਰਮਜੀਤ ਸਿੰਘ ਪੱਪੀ ਕੋਠੇ ਗੱਜਣ ਸਿੰਘ, ਕੁਲਦੀਪ ਸਿੰਘ ਘਣੀਏ ਵਾਲਾ, ਕਾਲਾ ਵਿਰਕ ਕੋਟਕਪੂਰਾ ਅਤੇ ਨਛੱਤਰ ਸਿੰਘ ਨੂੰ ਸ਼ਾਮਲ ਕੀਤਾ ਗਿਆ | ਮੀਟਿੰਗ 'ਚ ਵੱਖ-ਵੱਖ ਇਕਾਈਆਂ ਦੇ ਕਿਸਾਨ ਆਗੂ ਹਾਜ਼ਰ ਸਨ |
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)- ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ 'ਚ ਸ਼ਹਿਰ ਦੇ ਵਾਰਡ ਨੰ: 7 ਦੇ ਮੁਹੱਲਾ ਹਰਿੰਦਰਾ ਨਗਰ ਵਿਖੇ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਸਵਰਨਜੀਤ ਕੌਰ ਐੱਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ-086 ਸ੍ਰੀ ਮੁਕਤਸਰ ਸਾਹਿਬ ਨੇ ਵਿਧਾਨ ਸਭਾ ਹਲਕਾ-086 ਨਾਲ ਸਬੰਧਿਤ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਅਤੇ ਪਿ੍ੰਟਿੰਗ ਪੈੱ੍ਰਸ, ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ਤਹਿਤ ਮਾਣ-ਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮ ਮੋਰਚੇ ਦੀ ਅਗਵਾਈ ਵਿਚ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਕੱਚੇ ਮੁਲਾਜ਼ਮਾਂ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਅੱਜ ਫ਼ਰੀਦਕੋਟ ਤੋਂ ਆਪਣਾ ਅੱਠਵਾਂ ਕਲੰਡਰ ਜਾਰੀ ਕੀਤਾ ਗਿਆ | ਜਥੇਬੰਦੀ ਨੇ ਇਸ ਵਾਰ ਵੀ ਮੁੱਖ ਚਿੱਤਰ ਦੇਸ਼ ਵਿਚ ਵਾਪਰ ਰਹੇ ਗੈਰ ਮਨੁੱਖੀ ਵਰਤਾਰੇ ਨੂੰ ਸਨਮੁੱਖ ...
ਕੋਟਕਪੂਰਾ, 12 ਜਨਵਰੀ (ਮੇਘਰਾਜ, ਮੋਹਰ ਗਿੱਲ)- ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਜੈਕਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਟਕ ਤੇ ਸਨਮਾਨ ਸਮਾਗਮ 'ਚ ਨਟਰਾਜ ਰੰਗ ਮੰਚ ...
ਕੋਟਕਪੂਰਾ, 12 ਜਨਵਰੀ (ਮੋਹਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੰਭਾਵੀਂ ਉਮੀਦਵਾਰ ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਦਾ ਸਮੁੱਚਾ ਪਰਿਵਾਰ ਨੇ ਚੋਣ ਪ੍ਰਚਾਰ ਲਈ ਕੈਨੇਡਾ ਤੋਂ ...
ਫਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)- ਫਰੀਦਕੋਟ ਸ਼ਹਿਰ ਦੇ ਮੁਹੱਲਾ ਟੀਚਰ ਕਾਲੋਨੀ ਤੋਂ ਅੰਤਰ ਰਾਸ਼ਟਰੀ ਵਾਲੀਬਾਲ ਖਿਡਾਰੀ ਰਾਜੇਸ਼ ਕੁਮਾਰ, ਰਾਣੀ ਦੇਵੀ, ਅੰਜੂ, ਕਮਲ, ਸਤਪਾਲ ਸਿੰਘ, ਪਾਸਟਰ ਨਾਥਾਨੀਅਲ, ਮਨਜਿੰਦਰ ਸਿੰਘ ਖ਼ਾਲਸਾ, ਸੰਦੀਪ ਕੌਰ, ਹਰਮੇਲ ਸਿੰਘ, ...
ਬਰਗਾੜੀ, 12 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)- ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਤੇ ਲਾਰਿਆਂ ਤੋਂ ਸਵਾਏ ਕੁਝ ਨਹੀਂ ਦਿੱਤਾ | ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ ਸਮੇਂ ਕੋਰੋਨਾ ਦੀ ਆੜ ਹੇਠ ਵਪਾਰਕ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਜੈ ਬਾਬਾ ਖੇਤਰਪਾਲ ਸੁਸਾਇਟੀ ਪਿੰਡ ਤਾਮਕੋਟ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ 8ਵਾਂ ਸੱਭਿਆਚਾਰਕ ਮੇਲਾ ਅਤੇ ਧੀਆਂ ਦੀ ਲੋਹੜੀ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਈ ਗਈ | ਇਸ ਮੌਕੇ ਜਿੱਥੇ ਨਵਜੰਮੀਆਂ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਸਥਾਨਕ ਜੇ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਚੇਅਰਮੈਨ ਡਾ: ਐੱਸ.ਕੇ. ਗਾਵੜੀ ਅਤੇ ਵਾਈਸ ਚੇਅਰਪਰਸਨ ਡਾ: ਸਰਵੇਸ਼ ਗਾਵੜੀ ਮੁੱਖ ਮਹਿਮਾਨ ...
ਫ਼ਰੀਦਕੋਟ, 12 ਜਨਵਰੀ (ਸਰਬਜੀਤ ਸਿੰਘ)- ਪਿੰਡ ਗੋਲੇਵਾਲਾ ਵਿਖੇ ਰੇਤਾ ਦੇ ਟਰੈਕਟਰ ਟਰਾਲਾ ਦਾ ਬੈਕ ਕਰਕੇ ਰੇਤਾ ਉਤਾਰਦੇ ਸਮੇਂ ਪਿੱਛੇ ਆਉਂਦੀ ਕਾਰ ਹਾਦਸਾ ਵਾਪਰ ਗਿਆ | ਇਸ ਹਾਦਸੇ 'ਚ ਕਾਰ ਚਾਲਕ ਜ਼ਖ਼ਮੀ ਹੋ ਗਿਆ ਤੇ ਉਸ ਦੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ | ਟਰੈਕਟਰ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਕੌਮੀ ਪੱਧਰ ਦੀ ਮਾਨਤਾ ਪ੍ਰਾਪਤ ਸਮਾਜ ਸੇਵੀ ਸੰਸਥਾ 'ਚਲੋ ਕੁਝ ਨਿਆਰਾ ਕਰਤੇ ਹੈ' ਦੀ ਗਵਰਨਿੰਗ ਬੋਰਡ ਦੇ 11 ਮੈਂਬਰਾਂ ਦੀ ਜਾਰੀ ਹੋਈ ਸੂਚੀ ਦੌਰਾਨ ਐੱਨ.ਐੱਸ.ਐੱਸ. ਵਲੰਟੀਅਰ ਅਤੇ ਪੰਜਾਬ ਯੂਨੀਵਰਸਿਟੀ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਰੂਰਲ ਡਿਵੈਲਪਮੈਂਟ ਫਾਊਾਡੇਸ਼ਨ ਵਲੋਂ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੀਆਂ 10 ਲੋੜਵੰਦ ਔਰਤਾਂ ਨੂੰ ਸਿਲਾਈ-ਕਢਾਈ ਦੀ ਐਡਵਾਂਸ ਸਿਖਲਾਈ ਦੇਣ ਲਈ ਜ਼ਿਲ੍ਹਾ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਕਰਿਆਨਾ ਦੁਕਾਨ ਤੇ ਰਾਤ ਚੋਰਾਂ ਨੇ ਲਗਪਗ ਇਕ ਲੱਖ 80 ਹਜ਼ਾਰ ਰੁਪਏ ਕੀਮਤ ਦਾ ਕਰਿਆਨਾ ਸਮਾਨ ਚੋਰੀ ਕਰ ਲਿਆ | ਪੁਲਿਸ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)- ਬੀਤੇ ਦਿਨੀਂ ਫ਼ਰੀਦਕੋਟ ਹਲਕੇ ਦੀ ਫੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਹਾਜ਼ਰੀ ਵਿਚ ਪਿੰਡ ਝਾੜੀਵਾਲਾ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਧਾਨ ਸਭਾ ਚੋਣਾਂ ਦੇ ਸਨਮੁੱਖ ਜ਼ਿਲ੍ਹਾ ਫ਼ਰੀਦਕੋਟ ਦੀ ਹਦੂਦ ਅੰਦਰ ...
ਫ਼ਰੀਦਕੋਟ, 12 ਜਨਵਰੀ (ਸਰਬਜੀਤ ਸਿੰਘ)- ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਦੋ ਹਵਾਲਾਤੀਆਂ ਪਾਸੋਂ ਇਕ ਇਕ ਮੋਬਾਈਲ ਫ਼ੋਨ ਸਮੇਤ ਸਿੰਮ ਬਰਾਮਦ ਹੋਇਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ...
ਫ਼ਰੀਦਕੋਟ, 12 ਜਨਵਰੀ (ਸਰਬਜੀਤ ਸਿੰਘ)- ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਭੋਲੂਵਾਲਾ ਰੋਡ ਤੋਂ ਇਕ ਵਿਅਕਤੀ ਨੂੰ ਪਿਕਅੱਪ ਗੱਡੀ ਸਮੇਤ 210 ਪਾਬੰਦੀਸ਼ੂਦਾ ਚਾਇਨਾ ਡੋਰ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਸਿਟੀ ਫ਼ਰੀਦਕੋਟ ...
ਫ਼ਰੀਦਕੋਟ, 12 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ, ਭਾਈ ਮਰਦਾਨਾ ਜੀ ਸੇਵਾ ਸੁਸਾਇਟੀ ਤੇ ਸੰਗਤ ਦੇ ਸਹਿਯੋਗ ਨਾਲ 14 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ 'ਚ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ...
ਫ਼ਰੀਦਕੋਟ, 12 ਜਨਵਰੀ (ਸਰਬਜੀਤ ਸਿੰਘ)-ਚੋਣ ਜ਼ਾਬਤੇ ਤੋਂ ਬਾਅਦ ਪੁਲਿਸ ਵਲੋਂ ਆਪਣੀ ਸਰਗਰਮੀ ਤੇਜ਼ ਕਰਦੇ ਹੋਏ ਵੱਖ-ਵੱਖ ਥਾਵਾਂ ਤੋਂ 160 ਲੀਟਰ ਲਾਹਣ ਤੇ 34 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਮੌਕੇ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੇ ਵਿਧਾਇਕ ਤੇ ਮਾਰਕਫ਼ੈੱਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਵਿਚ ਪਿਛਲੇ 5 ਸਾਲਾਂ ਦੌਰਾਨ 665 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ | ...
ਬਰਗਾੜੀ, 12 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)- ਪਿੰਡ ਬੁਰਜ ਹਰੀਕਾ ਦੇ ਗੁਰਦੁਆਰਾ ਸ੍ਰੀ ਨਿਸ਼ਾਨ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਰਖਵਾਏ ਗਏ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਤੇ ਕਥਾ ਵਿਚਾਰਾਂ ...
ਫ਼ਰੀਦਕੋਟ, 12 ਜਨਵਰੀ (ਸਤੀਸ਼ ਬਾਗ਼ੀ)- ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਵਲੋਂ ਲਾਗਲੇ ਪਿੰਡ ਸੁੱਖਣਵਾਲਾ ਵਿਖੇ ਕਿੱਤਾ ਸਿਖਲਾਈ ਕੇਂਦਰ (ਬਿਊਟੀ ਪਾਰਲਰ) ਸਬੰਧੀ ਕੌਮੀ ਯੁਵਾ ਹਫ਼ਤੇ ਦੀ ਸ਼ੁਰੂਆਤ ਜ਼ਿਲ੍ਹਾ ਯੂਥ ਅਫ਼ਸਰ ਲਖਵਿੰਦਰ ਸਿੰਘ ਢਿੱਲੋਂ ਦੇ ਦਿਸ਼ਾ ...
ਕੋਟਕਪੂਰਾ, 12 ਜਨਵਰੀ (ਮੇਘਰਾਜ)- ਕੋਟਕਪੂਰਾ-ਜੈਤੋ ਸੜਕ ਦੇ ਨਜ਼ਦੀਕ ਸ਼ਹਿਰ ਦੇ ਵਾਰਡ ਨੰਬਰ: 9, 16 ਅਤੇ 17 ਦੀਆਂ ਸੜਕਾਂ, ਗਲੀਆਂ, ਨਾਲੀਆਂ ਅਤੇ ਛੱਪੜ ਦਾ ਕਈ ਸਾਲਾਂ ਤੋਂ ਬੁਰਾ ਹਾਲ ਹੈ | ਕੁਝ ਦੇਰ ਪਹਿਲਾਂ ਸੀਵਰੇਜ ਪਾਇਆ ਗਿਆ ਸੀ ਜਿਸ ਕਾਰਨ ਕਾਫ਼ੀ ਦੇਰ ਲੋਕਾਂ ਨੂੰ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)- ਬਲਾਕ ਫ਼ਰੀਦਕੋਟ ਦੀ ਟੀਮ ਵਲੋਂ ਬਲਾਕ ਦੇ ਬਾਰਿਸ਼ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ | ਟੀਮ ਵਲੋਂ ਪਿੰਡ ਕਿਲਾ ਨੌਂ ਤੇ ਪਿੰਡ ਸੁੱਖਣਵਾਲਾ ਵਿਖੇ ਕਿਸਾਨਾਂ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ | ਡਾ. ਯਾਦਵਿੰਦਰ ...
ਬਰਗਾੜੀ, 12 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)- ਸ਼ੋ੍ਰਮਣੀ ਅਕਾਲੀ ਦਲ ਦੀ ਨੁੱਕੜ ਬੈਠਕ ਵਿਧਾਨ ਸਭਾ ਹਲਕਾ ਜੈਤੋ ਤੋਂ ਅਕਾਲੀ, ਬਸਪਾ ਗਠਜੋੜ ਦੇ ਉਮੀਦਵਾਰ ਸੂਬਾ ਸਿੰਘ ਬਾਦਲ ਦੇ ਫ਼ਰਜੰਦ ਤੇ ਯੂਥ ਆਗੂ ਪਾਲੀ ਬਾਦਲ ਦੀ ਪ੍ਰਧਾਨਗੀ ਹੇਠ ਪਿੰਡ ਰਣ ਸਿੰਘ ਵਾਲਾ ਵਿਖੇ ਹੋਈ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ...
ਕੋਟਕਪੂਰਾ, 12 ਜਨਵਰੀ (ਮੋਹਰ ਸਿੰਘ ਗਿੱਲ)- ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਕੋਟਕਪੂਰਾ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਹੱਕ 'ਚ ਸ਼ੋ੍ਰਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਿੰਗ ...
ਜੈਤੋ, 12 ਜਨਵਰੀ (ਭੋਲਾ ਸ਼ਰਮਾ)- ਵਿਧਾਨ ਸਭਾ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੂਬਾ ਸਿੰਘ ਬਾਦਲ ਦੀ ਪਤਨੀ ਬੀਬੀ ਪਰਮਜੀਤ ਕੌਰ ਬਾਦਲ ਨੇ ਅੱਜ ਜੈਤੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX