ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ, ਮਨਜੀਤ ਧੀਮਾਨ)- ਖੰਨਾ ਦੇ ਐਸ. ਐਸ. ਪੀ. ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਕਾਂਚਾ ਗੈਂਗ ਦੇ 2 ਕਥਿਤ ਮੈਂਬਰਾਂ ਨੂੰ 2 ਪਿਸਤੌਲਾਂ ਅਤੇ 6 ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ | ਐਸ. ਐਸ. ਪੀ. ਜੇ. ਇਲਨਚੇਲੀਅਨ ਨੇ ਦੱਸਿਆ ਕਿ ਪੁਲਿਸ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ-2022 ਦੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਗਈ ਹੈ¢ ਇਸ ਮੁਹਿੰਮ ਅਧੀਨ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਖੰਨਾ ਦੇ ਸਹਾਇਕ ਥਾਣੇਦਾਰ ਪਾਲ ਰਾਮ ਨੇ ਪੁਲਿਸ ਪਾਰਟੀ ਨਾਲ ਪਿ੍ਸਟਨ ਮਾਲ, ਜੀ. ਟੀ. ਰੋਡ, ਖੰਨਾ ਵਿਖੇ ਇੱਕ ਆਈ-20 ਕਾਰ ਨੰਬਰ ਡੀ. ਐਲ.-8 ਸੀ. ਏ. ਏ.-7250, ਨੂੰ ਸ਼ੱਕ ਪੈਣ 'ਤੇ ਰੋਕ ਕੇ ਚੈਕ ਕੀਤਾ ਤਾਂ ਉਸ ਵਿੱਚ ਸਵਾਰ ਕਾਰ ਡਰਾਈਵਰ ਕਮਲਜੋਤ ਸਿੰਘ ਉਰੱਫ ਹੈਰੀ ਵਾਸੀ ਮਕਾਨ ਨੰ:120, ਚੌਹਾਨ ਨਗਰ, ਗਲੀ ਨੰ: 06, ਧਾਂਦਰਾ ਰੋਡ, ਦੁੱਗਰੀ ਲੁਧਿਆਣਾ ਪਾਸੋਂ 1 ਪਿਸਤੌਲ 7.65 ਐਮ. ਐਮ ਮਾਰਕਾ ਬਰੇਟਾ (ਮੇਡ ਇਨ ਇਟਲੀ) ਅਤੇ 3 ਜ਼ਿੰਦਾ ਰੌਂਦ 7.65 ਐਮ. ਐਮ. ਬਰਾਮਦ ਕੀਤੇ, ਜਦੋਂ ਕਿ ਪਿਛਲੀ ਸੀਟ ਤੇ ਬੈਠੇ ਜਸਵੰਤ ਸਿੰਘ ਉਰਫ਼ ਜਿੰਮੀ ਵਾਸੀ ਮਕਾਨ ਨੰ:11, ਗਲੀ ਨੰ: 2, ਸ਼ਹੀਦ ਭਗਤ ਸਿੰਘ ਨਗਰ, ਧਾਂਦਰਾ ਰੋਡ, ਦੁੱਗਰੀ ਲੁਧਿਆਣਾ ਸਵਾਰ ਪਾਸੋਂ ਵੀ 1 ਪਿਸਤੌਲ 7.65 ਐਮ. ਐਮ ਮਾਰਕਾ ਬਰੇਟਾ (ਮੇਡ ਇਨ ਇਟਲੀ) ਅਤੇ 3 ਬਰਾਮਦ ਹੋਏ¢ਪੁਲਿਸ ਨੇ ਕਾਰਵਾਈ ਕਰਦਿਆ ਮੁਕੱਦਮਾ ਦਫ਼ਾ 25/54/59 ਅਸਲਾ ਐਕਟ ਥਾਣਾ ਸਿਟੀ 2 ਵਿਚ ਮਾਮਲਾ ਦਰਜ ਕਰਕੇ ਦੋਵਾਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ | ਮੁੱਢਲੀ ਪੁੱਛਗਿੱਛ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਅਸਲਾ ਰੁੜਕੀ ਨੇੜੇ, ਉੱਤਰਾਖੰਡ ਤੋਂ ਖੋਹ ਕਰਕੇ ਲੈ ਕੇ ਆਏ ਸਨ | ਇਹ ਵਿਅਕਤੀ ਲੜਾਈ ਝਗੜੇ ਕਰਨ ਦੇ ਆਦੀ ਹਨ ਤੇ ਕਾਂਚਾ ਗੈਂਗ ਨਾਲ ਸਬੰਧ ਰੱਖਦੇ ਹਨ | ਪੁਲਿਸ ਵਲੋਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਸ ਅਸਲੇ ਨਾਲ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ | ਦੋਸ਼ੀਆਂ ਪਾਸੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਵੀ ਹੈ | ਕਥਿਤ ਦੋਸ਼ੀ ਜਸਵੰਤ ਸਿੰਘ ਉਰਫ਼ ਜਿੰਮੀ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ |
ਪਾਇਲ, 12 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)- 9 ਜਨਵਰੀ ਨੂੰ ਗੋਆ ਵਿਚ ਹੋਈ 7ਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਪਾਇਲ ਦੇ ਸਹਿਜਜੋਤ ਸਿੰਘ ਚੀਮਾ ਪੁੱਤਰ ਗਗਨਦੀਪ ਸਿੰਘ ਚੀਮਾ ਨੇ ਚਾਂਦੀ ਦਾ ਤਗਮਾ ਅਤੇ ਪ੍ਰਭਜੋਤ ਕੌਰ ਪੁੱਤਰੀ ਕਰਮਜੀਤ ਸਿੰਘ ਚਣਕੋਈਆਂ ਨੇ ...
ਪਾਇਲ, 12 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)- ਭਾਰਤੀ ਚੋਣ ਕਮਿਸ਼ਨ ਵਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਮੀਟਿੰਗ ਅੱਜ ਰਿਟਰਨਿੰਗ ਅਫ਼ਸਰ ਉਪ ਮੰਡਲ ਮੈਜਿਸਟਰੇਟ ਦੀਪਜੋਤ ਕੌਰ ਦੀ ਅਗਵਾਈ ਵਿਚ ਹੋਈ, ਜਿਸ ਵਿਚ ਵੱਖ-ਵੱਖ ...
ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ)- ਪੰਜਾਬ ਸੀ.ਆਈ.ਡੀ. ਵਿਭਾਗ ਦੇ ਡੀ.ਐਸ.ਪੀ. ਅਤੇ ਇਕ ਐਸ. ਐੱਚ. ਓ. ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜਪੁਰ ਰੈਲੀ ਵਾਲੇ ਦਿਨ ਦੇ ਘਟਨਾਕ੍ਰਮ ਬਾਰੇ ਦਿੱਤੇ ਗਏ ਬਿਆਨਾਂ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਇਹ ਸਾਰਾ ...
ਡੇਹਲੋਂ, 12 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)- ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ.ਡੀ. ਵੈਦ ਨੇ ਦਾਅਵਾ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਪੂਰੀ ਤਰਾਂ ਮਜ਼ਬੂਤ ਹੈ, ਜਦਕਿ ਵਿਧਾਨ ਸਭਾ ...
ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਵਾਰਡ-19 'ਚ ਰੂਬੀ ਭਾਟੀਆ ਕੌਂਸਲਰ ਦੀ ਅਗਵਾਈ 'ਚ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਅਕਾਲੀ ਦਲ-ਬਸਪਾ ਉਮੀਦਵਾਰ ਬੀਬੀ ਜਸਦੀਪ ਕੌਰ ਯਾਦੂ ਨੇ ਲੋਹੜੀ ਦੀ ਵਧਾਈ ਦਿੱਤੀ | ਯਾਦੂ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਡਾ ...
ਮਲੌਦ, 12 ਜਨਵਰੀ (ਸਹਾਰਨ ਮਾਜਰਾ)-ਪੰਜਾਬ ਯੂਥ ਵਿਕਾਸ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਤੇ ਔਖੇ ਸਮਿਆਂ ਦੌਰਾਨ ਪਾਰਟੀ ਨੂੰ ਸਮਰਪਿਤ ਹੋ ਕੇ ਚੜ੍ਹਦੀ ਕਲਾ ਲਈ ਯਤਨਸ਼ੀਲ, ਪੀ.ਏ.ਸੀ. ਮੈਂਬਰ ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਲ ...
ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ)- ਅੱਜ ਪੰਜਾਬ ਕਾਂਗਰਸ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਦਿਲਬਰ ਖ਼ਾਨ ਦੇ ਘਰ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਪਹੁੰਚੇ | ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਚੋਣ ਮੈਨੀਫੈਸਟੋ ਵਿਚ ਘੱਟ ਗਿਣਤੀਆਂ ਲਈ ਕੁੱਝ ਚੰਗਾ ਕਰਨ ਦਾ ...
ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ, ਮਨਜੀਤ ਧੀਮਾਨ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਸੁਰੱਖਿਆ ਦੇ ਮੱਦੇਨਜ਼ਰ ਖੰਨਾ ਪੁਲਿਸ ਵਲੋਂ ਐੱਸ.ਐੱਸ.ਪੀ. ਜੇ. ਇਲਨਚੇਲੀਅਨ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਐੱਸ.ਪੀ. (ਆਈ.) ਅਮਨਦੀਪ ਸਿੰਘ ਬਰਾੜ, ਐੱਸ.ਪੀ. ...
ਖੰਨਾ, 12 ਜਨਵਰੀ (ਮਨਜੀਤ ਧੀਮਾਨ)- ਸੀ.ਆਈ.ਏ. ਸਟਾਫ਼ ਖੰਨਾ ਪੁਲਿਸ ਨੇ 35 ਗ੍ਰਾਮ ਹੈਰੋਇਨ ਸਮੇਤ 2 ਕਾਰ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੰਤੋਖ ਸਿੰਘ ਨੇ ਕਿਹਾ ਕਿ ਉਹ ਪੁਲਿਸ ਪਾਰਟੀ ਸਮੇਤ ਕੀਤੀ ਗਈ ਨਾਕਾਬੰਦੀ ...
ਕੁਹਾੜਾ, 12 ਜਨਵਰੀ (ਸੰਦੀਪ ਸਿੰਘ ਕੁਹਾੜਾ)- ਆਮ ਆਦਮੀ ਪਾਰਟੀ ਵਲੋਂ ਹਲਕਾ ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਮੁੰਡੀਆਂ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਆਪ ਪਾਰਟੀ ...
ਜੌੜੇਪੁਲ ਜਰਗ, 12 ਜਨਵਰੀ (ਪਾਲਾ ਰਾਜੇਵਾਲੀਆ)- ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਸਿਰਕੱਢ ਆਗੂ ਹਰਮਿੰਦਰ ਸਿੰਘ ਮੰਡੇਰ ਯੂ.ਐਸ.ਏ. ਨੇ ਜਰਗ ਵਿਖੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ ਕਿਉਂਕਿ ਕਾਂਗਰਸ ਨੇ 5 ਸਾਲ ਸਿਰਫ਼ ...
ਜੌੜੇਪੁਲ ਜਰਗ, 12 ਜਨਵਰੀ (ਪਾਲਾ ਰਾਜੇਵਾਲੀਆ)- ਪੰਜਾਬ ਦੇ ਲੋਕਾਂ ਨੂੰ ਵਿਕਾਸ ਤੇ ਸੱਚੇ ਸੁੱਚੇ ਆਗੂ ਚੰਗੇ ਲੱਗਦੇ ਹਨ, ਜਿਹੜੇ ਆਗੂ ਜੋ ਕਿਹਾ ਉਹ ਕਰ ਕੇ ਦਿਖਾਉਣ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ, ਉਹ ਸਾਰੇ ਪੂਰੇ ਕੀਤੇ | ਇਹ ਕਾਰਨ ਹੈ ਕਿ ਪੰਜਾਬ ਦੇ ਲੋਕ ਕਾਂਗਰਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX