ਕੇਪਟਾਊਨ, 12 ਜਨਵਰੀ (ਏਜੰਸੀ)-ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ 'ਚ ਖੇਡੇ ਜਾ ਰਹੇ ਤੀਜੇ ਤੇ ਫੈਸਲਾਕੁਨ ਟੈਸਟ ਦੇ ਪਹਿਲੇ ਦਿਨ ਭਾਰਤ ਨੇ 223 ਦੌੜਾਂ ਦੀ ਪਹਿਲੀ ਪਾਰੀ ਖੇਡੀ ਸੀ, ਜਦੋਂਕਿ ਮੇਜਬਾਨ ਟੀਮ ਨੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਇਕ ਵਿਕਟ ਗੁਆ ਕੇ 17 ਦੌੜਾਂ ਬਣਾ ਲਈਆਂ ਸਨ | ਅੱਜ ਦੂਜੇ ਦਿਨ ਪਹਿਲੀ ਪਾਰੀ 'ਚ ਮੇਜਬਾਨ ਟੀਮ ਵਲੋਂ ਬੱਲੇਬਾਜ਼ ਕੀਗਨ ਪੀਟਰਸਨ ਨੇ 166 ਗੇਂਦਾਂ 'ਤੇ 72 ਦੌੜਾਂ ਦੀ ਪਾਰੀ ਖੇਡੀ, ਉਹ ਬੁਮਰਾਹ ਦੀ ਗੇਂਦ 'ਤੇ ਪੁਜਾਰਾ ਹੱਥੋਂ ਆਊਟ ਹੋ ਗਏ | ਇਸ ਤੋਂ ਬਾਅਦ ਬਵੂਨਾ (28) ਸ਼ਮੀ ਦੀ ਗੇਂਦ 'ਤੇ ਕੋਹਲੀ ਹੱਥੋਂ ਆਊਟ ਹੋ ਗਏ, ਜਦੋਂ ਕਿ ਮਹਾਰਾਜ (25) ਉਮੇਸ਼ ਹੱਥੋਂ ਬੋਲਡ ਹੋ ਗਏ | ਕਪਤਾਨ ਐਲਗਰ (3) ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਟੀਮ ਦੇ ਹੋਰ ਖਿਡਾਰੀ ਵੀ ਕੋਈ ਖਾਸ ਖੇਡ ਨਹੀਂ ਵਿਖਾ ਸਕੇ | ਟੀਮ ਨੇ 76.3 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਬਣਾਈਆਂ | ਦੂਜੇ ਪਾਸੇ ਇੰਡੀਆ ਟੀਮ ਵਲੋਂ ਬੁਮਰਾਹ ਨੇ ਸਭ ਤੋਂ ਵੱਧ 5 ਵਿਕਟਾਂ, ਉਮੇਸ਼ ਤੇ ਸ਼ਮੀ ਨੇ 2-2 ਜਦੋਂ ਕਿ ਠਾਕੁਰ ਨੇ 1 ਵਿਕਟ ਹਾਸਿਲ ਕੀਤੀ | ਇੰਡੀਆ ਟੀਮ ਨੇ ਸ਼ੁਰੂ ਕੀਤੀ ਆਪਣੀ ਦੂਸਰੀ ਪਾਰੀ 'ਚ ਦਿਨ ਦੀ ਖੇਡ ਖਤਮ ਹੋਣ ਤੱਕ 17 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 57 ਦੌੜਾਂ ਬਣਾਈਆਂ | ਭਾਰਤੀ ਟੀਮ 70 ਦੌੜਾਂ ਨਾਲ ਮੇਜਬਾਨ ਟੀਮ ਤੋਂ ਅੱਗੇ ਚੱਲ ਰਹੀ ਹੈ | ਚੇਤੇਸ਼ਵਰ ਪੁਜਾਰਾ (9) ਤੇ ਕਪਤਾਨ ਵਿਰਾਟ ਕੋਹਲੀ (14) ਕ੍ਰੀਜ 'ਤੇ ਡਟੇ ਹੋਏ ਹਨ |
ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਨੌਜਵਾਨ ਖਿਡਾਰਨ ਤਸਨੀਮ ਮੀਰ ਜਾਰੀ ਹੋਈ ਤਾਜ਼ਾ ਦਰਜਾਬੰਦੀ 'ਚ ਦੁਨੀਆ ਦੀ ਨੰਬਰ 1 ਜੂਨੀਅਰ ਬੈਡਮਿੰਟਨ ਖਿਡਾਰਨ ਬਣ ਗਈ ਹੈ | 16 ਸਾਲ ਦੀ ਤਸਨੀਮ ਬੀ.ਡਬਲਿਊ.ਐਫ. ਅੰਡਰ 19 ਦੀ ਮਹਿਲਾ ਸਿੰਗਲ 'ਚ ਦੁਨੀਆ ਦੀ ਨੰਬਰ 1 ਖਿਡਾਰਨ ਬਣਨ ਵਾਲੀ ਪਹਿਲੀ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਖੇਡ ਮੰਤਰਾਲੇ ਦੀ ਮਿਸ਼ਨ ਉਲੰਪਿਕ ਇਕਾਈ (ਐਮ.ਓ.ਸੀ.) ਨੇ ਟੋਕੀਓ ਉਲੰਪਿਕ 'ਚ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਵਿਦੇਸ਼ 'ਚ ਸਿਖਲਾਈ ਲਈ 1.76 ਲੱਖ ਰੁਪਏ ਦੀ ਵਾਧੂ ਵਿੱਤੀ ਮਦਦ ਨੂੰ ਮਨਜ਼ੂਰੀ ਦਿੱਤੀ | ਬਜਰੰਗ ਨੂੰ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਅਨੁਭਵੀ ਗੋਲਕੀਪਰ ਸਵਿਤਾ ਮਸਕਟ 'ਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਭਾਰਤ ਦੀ 18 ਮੈਂਬਰੀ ਟੀਮ ਦੀ ਅਗਵਾਈ ਕਰੇਗੀ | ਹਾਕੀ ਇੰਡੀਆ ਨੇ ਬੁੱਧਵਾਰ ਨੂੰ ਟੀਮ ਦਾ ਐਲਾਨ ਕੀਤਾ ਜਿਸ 'ਚ ਟੋਕੀਓ ਉਲੰਪਿਕ 'ਚ ਹਿੱਸਾ ਲੈਣ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਆਪਣੇ ਮੈਂਬਰਾਂ ਤੇ ਕਰਮਚਾਰੀਆਂ ਦੀ ਤਨਖਾਹ ਦੀ ਸੂਚੀ ਸਮੇਤ ਕੁਝ ਜਾਣਕਾਰੀ ਸਾਂਝੀ ਕਰਨ ਦੇ ਸੰਬੰਧ 'ਚ ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਦੇ ਆਦੇਸ਼ ਨੂੰ ਨੈਸ਼ਨਲ ਸਪੋਰਟਸ ਫੈਡਰੇਸ਼ਨ ਹਾਕੀ ...
ਜੋਹਾਨਸਬਰਗ, 12 ਜਨਵਰੀ (ਏਜੰਸੀ)- ਦੱਖਣੀ ਅਫਰੀਕਾ ਦੇ ਹਰਫ਼ਨਮੌਲਾ ਖਿਡਾਰੀ ਕਿ੍ਸ ਮੌਰਿਸ ਨੇ ਮੰਗਲਵਾਰ ਨੂੰ ਕਿ੍ਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ | ਉਹ ਘਰੇਲੂ ਟੀਮ ਟਾਈਟਨਜ਼ ਦੇ ਕੋਚ ਦਾ ਅਹੁਦਾ ਸੰਭਾਲਣ ਜਾ ਰਹੇ ਹਨ | 34 ਸਾਲਾ ਮੌਰਿਸ ਨੇ ...
ਜਲੰਧਰ, 12 ਜਨਵਰੀ (ਜਤਿੰਦਰ ਸਾਬੀ)- ਦੇਸ਼ ਭਰ 'ਚ ਵਧ ਰਹੇ ਕੋਵਿਡ ਦੇ ਕੇਸਾਂ ਕਰਕੇ ਖੇਲੋ ਇੰਡੀਆ ਯੂਥ ਗੇਮਜ਼ ਜੋ ਹਰਿਆਣਾ ਦੇ ਸ਼ਹਿਰ ਪੰਚਕੁਲਾ ਵਿਖੇ 5 ਤੋਂ 14 ਫਰਵਰੀ ਤੱਕ ਕਰਵਾਈਆਂ ਜਾਣੀਆਂ ਸਨ, ਨੂੰ ਹੁਣ ਸਪੋਰਟਸ ਅਥਾਰਿਟੀ ਆਫ ਇੰਡੀਆ ਵਲੋਂ ਅਗਲੇ ਹੁਕਮਾ ਤੱਕ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਚੋਟੀ ਦੀ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਲਕਸ਼ੇ ਸੇਨ ਤੇ ਐਚ.ਐਸ. ਪ੍ਰਨਾਏ ਨੇ ਇਥੇ ਆਈ.ਜੀ. ਸਟੇਡੀਅਮ 'ਚ ਜਿੱਤ ਦਰਜ ਕਰਕੇ ਇੰਡੀਅਨ ਓਪਨ ਦੇ ਦੂਸਰੇ ਦੌਰ 'ਚ ਪ੍ਰਵੇਸ਼ ਕੀਤਾ | ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX