ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ 2020 'ਚ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਈ ਪਹਿਲੀ ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦਫਤਰ 10 ਡਾਊਨਿੰਗ ਸਟਰੀਟ ਵਿਚ ਦਿੱਤੀ ਦਾਅਵਤ ਵਿਚ ਆਪਣੀ ਪਤਨੀ ਸਮੇਤ ਸ਼ਾਮਿਲ ਹੋਣ 'ਤੇ ਅੱਜ ਸੰਸਦ ਵਿਚ ਮੁਆਫੀ ਮੰਗੀ ਹੈ | ਬੌਰਿਸ ਨੇ ਸੰਸਦ ਵਿਚ ਸਵੀਕਾਰ ਕੀਤਾ ਕਿ ਉਹ ਡਾਊਨਿੰਗ ਸਟਰੀਟ ਵਿਚ 20 ਮਈ 2020 ਹੋਈ ਪਾਰਟੀ ਵਿਚ ਸ਼ਾਮਿਲ ਹੋਏ ਸਨ | ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਅਤੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਇਸ ਦੀ ਜਿੰਮੇਂਵਾਰੀ ਲੈਂਦਾ ਹਾਂ ਜਿਸ ਦੀ ਮੁਆਫੀ ਮੰਗਣੀ ਚਾਹੁੰਦਾ ਹਾਂ | ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਕਰੋੜਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਬਹੁਤ ਲੋਕਾਂ ਨੇ ਆਪਣੇ ਪਿਆਰਿਆਂ ਨੂੰ ਖੋਹਿਆ ਹੈ | ਮੈਂ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਦਾ ਹਾਂ | ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਗੁੱਸਾ ਹੈ ਕਿ ਲਗਾਈਆਂ ਗਈਆਂ ਪਾਬੰਦੀਆਂ ਅਤੇ ਨਿਯਮਾਂ ਦੀ ਪਾਲਣਾ ਉਨ੍ਹਾਂ ਲੋਕਾਂ ਨੇ ਹੀ ਨਹੀਂ ਕੀਤੀ, ਜਿਨ੍ਹਾਂ ਨੇ ਨਿਯਮ ਬਣਾਏ ਸਨ | ਅਜਿਹੀਆਂ ਚੀਜ਼ਾਂ ਹੋਈਆਂ ਜੋ ਸਹੀ ਨਹੀਂ ਸਨ | 20 ਮਈ ਨੂੰ ਮੈਂ ਆਪਣੇ ਸਟਾਫ ਦਾ ਧੰਨਵਾਦ ਕੀਤਾ ਅਤੇ 25 ਮਿੰਟ ਬਾਅਦ ਵਿਚ ਦਫਤਰ ਵਿਚ ਵਾਪਿਸ ਆ ਗਏ, ਉਨ੍ਹਾਂ ਕਿਹਾ ਕਿ ਇਹ ਇਕ ਕੰਮ ਨਾਲ ਸਬੰਧਿਤ ਸਮਾਗਮ ਸੀ | ਪਰ ਮੈਨੂੰ ਮੇਰੇ ਸਟਾਫ ਨੂੰ ਵਾਪਸ ਭੇਜਣਾ ਚਾਹੀਦਾ ਸੀ, ਮੈਨੂੰ ਉਨ੍ਹਾਂ ਦਾ ਧੰਨਵਾਦ ਕਰਨ ਲਈ ਕੋਈ ਹੋਰ ਰਾਹ ਕੱਢਣਾ ਚਾਹੀਦਾ ਸੀ | ਇਸ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ | ਬੌਰਿਸ ਜੌਹਨਸਨ ਦੇ ਇਸ ਬਿਆਨ ਤੋਂ ਬਾਅਦ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਅਜੇ ਵੀ ਇਹ ਬੰਦਾ ਮੰਨ ਨਹੀਂ ਰਿਹਾ ਕਿ ਖੁਦ ਦਾ ਬਚਾਅ ਕਰ ਰਿਹਾ ਹੈ, ਜਦ ਸਾਰਾ ਦੇਸ਼ ਤਾਲਾਬੰਦੀ ਵਿਚ ਸੀ ਅਤੇ ਇਹ 10 ਡਾਊਨਿੰਗ ਸਟਰੀਟ ਵਿਚ ਪਾਰਟੀ ਕਰ ਰਿਹਾ ਸੀ, ਜੋ ਅਪਰਾਧ ਹੈ | ਬੌਰਿਸ ਜੌਹਨਸਨ ਵਲੋਂ ਆਪਣੀ ਗਲਤੀ ਸਵੀਕਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਨੇ ਹੋਰ ਵੀ ਜ਼ੋਰ ਫੜ੍ਹ ਲਿਆ ਹੈ |
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਵਿਚ ਵਿਗਿਆਨੀਆਂ ਨੂੰ ਮਿਡਲੈਂਡ ਇਲਾਕੇ ਵਿਚ 18 ਕਰੋੜ ਸਾਲ ਪੁਰਾਣੇ ਵੱਡੇ 'ਸਮੁੰਦਰੀ ਜਲੀ ਜੀਵ' ਦਾ ਪਿੰਜਰ ਮਿਲਿਆ ਹੈ | ਇਹ ਸਮੁੰਦਰੀ ਡ੍ਰੈਗਨ ਡਾਲਫਿਨ ਦੀ ਤਰ੍ਹਾਂ ਦਿਸਦਾ ਹੈ ਅਤੇ 30 ਫੁੱਟ ਲੰਬਾ ਹੈ | ਇਸ ਦੀ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਰਾਜਕੁਮਾਰ ਐਂਡਰਿਊ ਨੂੰ ਅਮਰੀਕਾ ਵਿਚ ਜਿਣਸੀ ਸ਼ੋਸ਼ਣ ਮਾਮਲੇ ਦਾ ਸਾਹਮਣਾ ਕਰਨਾ ਪਵੇਗਾ | ਯੂ ਐਸ ਅਦਾਲਤ ਨੇ ਅੱਜ ਪਿ੍ੰਸ ਐਂਡਰਿਊ ਦੇ ਕੇਸ ਨੂੰ ਖਾਰਜ ਕਰਨ ਬਾਰੇ ਸੁਣਵਾਈ ਕਰਦਿਆਂ ਕਿਹਾ ਕਿ ਇਸ ਬਾਰੇ ...
ਮੁੰਬਈ, 12 ਜਨਵਰੀ (ਏਜੰਸੀ)- ਅਦਾਕਾਰ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਖਿਲਾਫ ਆਪਣੇ 'ਅਨੁਚਿਤ' ਟਵੀਟ 'ਤੇ ਸਾਇਨਾ ਨੇਹਵਾਲ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਦਾ ਇਰਾਦਾ ਕਦੇ ਵੀ ਆਪਣੇ ਮਜ਼ਾਕ ਨਾਲ ਇਕ ਔਰਤ ਦੇ ਰੂਪ 'ਚ ਉਨ੍ਹਾਂ 'ਤੇ ਹਮਲਾ ਕਰਨ ਦਾ ਨਹੀਂ ਸੀ | ਸੋਮਵਾਰ ...
ਵਿਨੀਪੈਗ, 12 ਜਨਵਰੀ (ਸਰਬਪਾਲ ਸਿੰਘ)-ਸੂਬੇ ਭਰ 'ਚ ਜਿੱਥੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਹੁਣ ਹਸਪਤਾਲਾਂ ਵਿਚ ਵੀ ਇਸ ਬਿਮਾਰੀ ਨਾਲ ਸੰਬੰਧਿਤ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ | ਸੂਬੇ ਦੇ ਮਹਾਂਮਾਰੀ ਅੰਕੜਿਆਂ ...
ਐਬਟਸਫੋਰਡ, 12 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਨਿਵਾਸੀ ਪੰਜਾਬੀ ਉਬਰ ਡਰਾਈਵਰ ਗੁਰਜੋਤ ਸਿੰਘ ਰਾਣੂ 'ਤੇ ਸਵਾਰੀ ਨੇ ਹੀ ਹਮਲਾ ਕਰ ਦਿੱਤਾ | ਗੁਰਜੋਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਇਸ ਮੌਕੇ ਭਾਈ ਦਰਬਾਰਾ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਤੇ ਫਿਰ ...
ਮਾਨਹਾਈਮ (ਜਰਮਨੀ), 12 ਜਨਵਰੀ (ਬਸੰਤ ਸਿੰਘ ਰਾਮੂਵਾਲੀਆ)- ਜਰਮਨੀ 'ਚ ਕੋਵਿਡ ਦੇ ਨਵੇਂ ਮਾਮਲਿਆਂ ਦੀ ਗਿਣਤੀ ਦੇ ਵਾਧੇ ਨੇ ਸਰਕਾਰ ਅਤੇ ਸਿਹਤ ਸੰਸਥਾਵਾਂ ਦਾ ਫਿਕਰ ਵਧਾ ਦਿੱਤਾ ਹੈ | 24 ਘੰਟਿਆਂ 'ਚ 80,430 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ | ਓਮੀਕਰੋਨ ਵੇਰੀਐਂਟ ਦੇ ...
ਟੋਰਾਂਟੋ, 12 ਜਨਵਰੀ (ਹਰਜੀਤ ਸਿੰਘ ਬਾਜਵਾ)- ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਇੱਥੇ ਵੱਸਦੀ ਸੰਗਤ ਵਲੋਂ ਚਾਲੀ ਮੁਕਤਿਆਂ ਦੀ ਯਾਦ ਵਿਚ ਧਾਰਮਿਕ ਸਮਾਗਮ ਬਰੈਂਪਟਨ ਦੇ ਗੁਰਦੁਆਰਾ ਸਿੱਖ ਸੰਗਤ (ਨੇੜੇ ਮੈਕਲਾਗਲਿਨ/ਬੋਵੇਅੜ) ਵਿਖੇ ਕਰਵਾਏ ਜਾ ਰਹੇ ਹਨ | ਬਲਜਿੰਦਰ ਸਿੰਘ ...
ਕੈਲਗਰੀ, 12 ਜਨਵਰੀ (ਜਸਜੀਤ ਸਿੰਘ ਧਾਮੀ)-ਅਰਪਨ ਲਿਖਾਰੀ ਸਭਾ ਦੀ ਇਸ ਵਰ੍ਹੇ ਦੀ ਪਹਿਲੀ ਮੀਟਿੰਗ ਜ਼ੂਮ ਰਾਹੀਂ ਹੋਈ¢ ਸਤਨਾਮ ਸਿੰਘ ਢਾਅ ਨੇ ਸਾਰੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਨਵੇਂ ਸਾਲ ਦੀ ਵਧਾਈ ਦਿੱਤੀ¢ ਉਨ੍ਹਾਂ ਆਖਿਆ ਕਿ ਖੁਸ਼ੀਆਂ ਗਮੀਆਂ ਇਨਸਾਨੀ ...
ਕੈਲਗਰੀ, 12 ਜਨਵਰੀ (ਜਸਜੀਤ ਸਿੰਘ ਧਾਮੀ)- ਸਿਹਤ ਵਿਭਾਗ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਲਬਰਟਾ ਸੂਬੇ ਅੰਦਰ ਕੋਵਿਡ-19 ਨਾਲ 8 ਨਵੀਆਂ ਮੌਤਾਂ ਹੋਈਆਂ ਹਨ | ਕੋਵਿਡ-19 ਦੇ 4704 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਪਤਾ 12201 ਪੀ.ਸੀ.ਆਰ. ਟੈਸਟਾਂ ਰਾਹੀ ਪਾਇਆ ਗਿਆ ਹੈ, ...
ਸੈਕਰਾਮੈਂਟੋ, 12 ਜਨਵਰੀ ( ਹੁਸਨ ਲੜੋਆ ਬੰਗਾ)- ਪੰਜਾਬ ਅਤੇ ਬਾਹਰਲੇ ਸੂਬਿਆਂ 'ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਤੋਂ ਲੈ ਕੇ ਗਵਰਨਰ ਹਾਊਸ ਚੰਡੀਗੜ੍ਹ ਤੱਕ ਰੱਖੇ ਗਏ ਬੰਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX