ਘਨੌਰ, 14 ਜਨਵਰੀ (ਸੁਸ਼ੀਲ ਕੁਮਾਰ ਸ਼ਰਮਾ)-ਹਲਕਾ ਘਨੌਰ ਅਧੀਨ ਆਉਂਦੇ ਪਿੰਡ ਨੰਦਗੜ੍ਹ ਦੇ ਵਾਸੀਆਂ ਨੇ ਬਰਸਾਤੀ ਪਾਣੀ ਦੀ ਡਾਫ ਲੱਗਣ ਕਰਕੇ ਖ਼ਰਾਬ ਹੋ ਰਹੀ ਫ਼ਸਲਾਂ ਕਾਰਨ ਅੱਜ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਨੰਦਗੜ੍ਹ ਵਾਸੀਆਂ ਨੇ ਕਿਹਾ ਕਿ ਪਿੰਡ ਲੁਹੰਡ ਦੇ ਸਰਪੰਚ ਵਲੋਂ ਤਕਰੀਬਨ 6 ਮਹੀਨੇ ਪਹਿਲਾਂ ਨਵੀਂ ਫਿਰਨੀ ਬਣਾਈ ਗਈ ਸੀ, ਜਿਸ 'ਚ ਸਰਪੰਚ ਵਲੋਂ ਨਿਕਾਸੀ ਪਾਈਪ ਨਹੀਂ ਪਾਏ ਗਏ ਅਤੇ ਹੁਣ ਫਿਰਨੀ 'ਚ ਨਿਕਾਸੀ ਪਾਈਪ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਪਿੰਡ ਦੇ ਆਲ਼ੇ-ਦੁਆਲੇ ਅਤੇ ਸਾਡੀਆਂ ਫ਼ਸਲਾਂ 'ਚ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਪਾਣੀ ਦੀ ਡਾਫ ਲੱਗਣ ਕਰਕੇ ਕਿਸਾਨਾਂ ਦੀਆਂ ਤਕਰੀਬਨ 50 ਏਕੜ ਦੇ ਕਰੀਬ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ | ਕਈ ਵਾਰ ਤਹਿਸੀਲਦਾਰ ਅਤੇ ਐਸ.ਡੀ.ਐਮ. ਰਾਜਪੁਰਾ ਵੀ ਮੌਕਾ ਦੇਖ ਚੁੱਕੇ ਹਨ ਪਰ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ | ਪਿੰਡ ਵਾਸੀਆਂ ਨੇ ਐਸ.ਡੀ.ਐਮ. ਰਾਜਪੁਰਾ ਨੂੰ ਇਕ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਸਾਰੇ ਪਿੰਡ ਵਾਸੀ ਮਿਲ ਕੇ ਬਾਬਾ ਬੰਦਾ ਸਿੰਘ ਬਹਾਦਰ ਮੁੱਖ ਮਾਰਗ ਜਾਮ ਕਰਨਗੇ ਤੇ ਜਦੋਂ ਤਕ ਸਮੱਸਿਆ ਹੱਲ ਨਹੀਂ ਕੀਤੀ ਜਾਵੇਗੀ ਜਾਮ ਨਹੀਂ ਖੋਲਿ੍ਹਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਪਿੰਡ ਵਾਸੀਆਂ ਕਿਹਾ ਕਿ ਅਸੀਂ ਆਪਣੇ ਤੌਰ 'ਤੇ ਇੰਜਣ ਲਗਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਪਰ ਪਾਣੀ ਬਹੁਤ ਹੀ ਜ਼ਿਆਦਾ ਹੈ | ਇੰਜਣ ਨਾਲ ਕੰਮ ਨਹੀਂ ਬਣਨਾ ਜਿਸ ਦਾ ਇਕੋ-ਇਕ ਹੱਲ ਹੈ ਕਿ ਪਿੰਡ ਲੁਹੰਡ ਦੀ ਥੋੜ੍ਹੀ ਜਿਹੀ ਫਿਰਨੀ ਪੁੱਟ ਕੇ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਨਿਕਾਸੀ ਪਾਈਪ ਪਾਏ ਜਾਣ |
ਇਸ ਮਸਲੇ ਸਬੰਧੀ ਜਦੋਂ ਐੱਸ.ਡੀ.ਐਮ. ਰਾਜਪੁਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਹਾਲੇ ਉੱਥੇ ਮੌਕਾ ਨਹੀਂ ਦੇਖਿਆ ਮੇਰੇ ਅਧਿਕਾਰੀ ਗਏ ਹੋਣਗੇ ਮੈਂ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੱਸਾਂਗਾ | ਵੈਸੇ ਅਸੀਂ ਆਪਣੇ ਪੱਧਰ 'ਤੇ ਨਿਕਾਸੀ ਕਰਦੇ ਹਾਂ ਤਾਂ ਬਾਅਦ ਵਿਚ ਕੋਈ ਨਾ ਕੋਈ ਪਿੰਡ ਦਾ ਬੰਦਾ ਫੇਰ ਨਿਕਾਸੀ ਬੰਦ ਕਰ ਦਿੰਦਾ ਹੈ ਪਰ ਫੇਰ ਵੀ ਅਸੀਂ ਜਲਦੀ ਤੋਂ ਜਲਦੀ ਸਮੱਸਿਆ ਹੱਲ ਕਰਾਂਗੇ | ਇਸ ਮੌਕੇ ਪੰਚਾਇਤ ਮੈਂਬਰ ਅਰਜਨ ਸਿੰਘ, ਬਲਬੀਰ ਸਿੰਘ ਲੰਬੜਦਾਰ, ਸਰਪੰਚ ਸੁਰਿੰਦਰ ਕੌਰ, ਕੁਲਵੀਰ ਸਿੰਘ ਪੰਚ, ਹਜ਼ਾਰਾ ਸਿੰਘ ਲੰਬੜਦਾਰ, ਤਲਵਿੰਦਰ ਸਿੰਘ, ਜਸਵੀਰ ਸਿੰਘ, ਭਾਗ ਸਿੰਘ, ਗੁਰਮੁਖ ਸਿੰਘ ਆਦਿ ਹਾਜ਼ਰ ਸਨ |
ਪਟਿਆਲਾ, 14 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਰਾਜਾ ਭਿਲੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਾਡ ਵਿਖੇ ਕਰਵਾਏ ਜਾਣ ਵਾਲੇ ਸਮਾਗਮ 'ਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇਸ਼ ਦਾ ਕੌਮੀ ਝੰਡਾ ਤਿਰੰਗਾ ...
ਸਮਾਣਾ, 14 ਜਨਵਰੀ (ਗੁਰਦੀਪ ਸ਼ਰਮਾ)-ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਮਿਲੇ ਹੁਕਮਾਂ ਤਹਿਤ ਗਾਜੇਵਾਸ ਪੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਹਰਵਿੰਦਰ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਪਿੰਡ ਅਚਰਾਲ ਖ਼ੁਰਦ 'ਚ ਦੂਸਰੇ ...
ਪਟਿਆਲਾ, 14 ਜਨਵਰੀ (ਮਨਦੀਪ ਸਿੰਘ ਖਰੌੜ)-ਇੱਥੇ ਦੇ ਪਿੰਡ ਬਿਸ਼ਨਪੁਰ ਛੰਨਾ ਲਾਗੇ ਇਕ ਵਿਅਕਤੀ ਤੋਂ ਘਰੇ ਛਾਪੇਮਾਰੀ ਦੌਰਾਨ ਥਾਣਾ ਪਸਿਆਣਾ ਦੀ ਪੁਲਿਸ ਨੂੰ 150 ਲੀਟਰ ਲਾਹਣ ਬਰਾਮਦ ਹੋਣ 'ਤੇ ਪੁਲਿਸ ਨੇ ਜਸਵਿੰਦਰ ਸਿੰਘ ਖ਼ਿਲਾਫ਼ ਆਬਕਾਰੀ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ...
ਘਨੌਰ, 14 ਜਨਵਰੀ (ਸਰਦਾਰਾ ਸਿੰਘ ਲਾਛੜੂ)-ਯੂਨੀਵਰਸਿਟੀ ਕਾਲਜ ਘਨੌਰ ਵਿਖੇ ਕਾਲਜ ਪਿ੍ੰਸੀਪਲ ਡਾ. ਨੈਨਾ ਸ਼ਰਮਾ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਵਲੋਂ 'ਵੈਬ ਡਿਵੈਲਪਮੈਂਟ ਐਂਡ ਇਟਸ ਕਰੀਅਰ ਓਪਰਚੂਨਿਟੀਜ਼' 'ਤੇ ਵੈਬੀਨਾਰ ਕਰਵਾਇਆ ਗਿਆ | ਇਸ ਵੈਬੀਨਾਰ 'ਚ ਮੁੱਖ ਵਕਤਾ ...
ਪਟਿਆਲਾ, 14 ਜਨਵਰੀ (ਮਨਦੀਪ ਸਿੰਘ ਖਰੌੜ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਕਸਾਈਜ਼ ਵਿਭਾਗ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਟਿਆਲਾ ਵਿਖੇ ਕੀਤੀ ਨਾਕਾਬੰਦੀ ਦੌਰਾਨ 10 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮੁਲਜ਼ਮ ਦੀ ...
ਪਟਿਆਲਾ, 14 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਪਟਿਆਲਾ ਵਿਚ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਵੋਟਰ ਜਾਗਰੂਕਤਾ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ 'ਚ ਵੋਟਰ ਜਾਗਰੂਕਤਾ ਮੁਹਿੰਮ ਲਈ ਵੱਡੇ ਪੱਧਰ ...
ਪਟਿਆਲਾ, 14 ਜਨਵਰੀ (ਮਨਦੀਪ ਸਿੰਘ ਖਰੌੜ)-634 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਉਣ ਦੇ ਨਾਲ ਜ਼ਿਲੇ੍ਹ ਦੇ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਨਵੇਂ ਆਏ ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 396, ਨਾਭਾ 23, ਸਮਾਣਾ 6, ਰਾਜਪੁਰਾ 65, ...
ਪਟਿਆਲਾ, 14 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ, ਵਿਧਾਨ ਸਭਾ ਚੋਣਾਂ-2022 ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ ਅਤੇ ਸੁਤੰਤਰ ਢੰਗ ਨਾਲ ਕਰਵਾਉਣ ਲਈ ...
ਪਟਿਆਲਾ, 14 ਜਨਵਰੀ (ਗੁਰਵਿੰਦਰ ਸਿੰਘ ਔਲਖ)-ਕੋਵਿਡ-19 ਮਹਾਂਮਾਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੇ ਗੰਭੀਰ ਲੱਛਣ ਆਉਣ 'ਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਮੁਹੱਈਆ ...
ਪਟਿਆਲਾ, 14 ਜਨਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਲਹਿਲ ਕਾਲੋਨੀ ਨੇੜੇ ਧਮੋਟ ਪੈਟਰੋਲ ਪੰਪ ਦੇ ਦਫ਼ਤਰ ਤੋਂ ਕਿਸੇ ਨੇ 39 ਹਜ਼ਾਰ 160 ਰੁਪਏ ਚੋਰੀ ਕਰ ਲਏ ਹਨ | ਇਸ ਮਾਮਲੇ ਦੀ ਸ਼ਿਕਾਇਤ ਪੰਪ 'ਤੇ ਕੰਮ ਕਰਨ ਵਾਲੇ ਅਖ਼ਤਰ ਅਲੀ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਕਿ 12 ਜਨਵਰੀ ਦੀ ...
ਪਟਿਆਲਾ, 14 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਨੰਦਪੁਰ ਕੇਸੋਂ ਤੋਂ ਕਾਂਗਰਸ ਦੇ ਦਿੱਗਜ ਨੇਤਾ ਰਘਬੀਰ ਖਾਨ ਜਨਰਲ ਸੈਕਟਰੀ ਪੰਜਾਬ ਕਾਂਗਰਸ ਦੀਆਂ ਨੀਤੀਆਂ ਖ਼ਾਸ ਕਰਕੇ ਬ੍ਰਹਮ ਮਹਿੰਦਰਾ ਵਲੋਂ ਲਗਾਤਾਰ 30 ਸਾਲ ਦੀ ਸੇਵਾ ਨੂੰ ਅਣਗੋਲਿਆ ਕੀਤੇ ਜਾਣ ਤੋਂ ਖ਼ਫ਼ਾ ਹੋ ...
ਰਾਜਪੁਰਾ, 14 ਜਨਵਰੀ (ਰਣਜੀਤ ਸਿੰਘ)-ਹਲਕਾ ਰਾਜਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਦਿਨੋ-ਦਿਨ ਹੋ ਰਹੀ ਚੜ੍ਹਤ ਵੇਖ ਕੇ ਵਿਰੋਧੀਆਂ ਦੇ ਪੈਰਾਂ ਹੇਠ ਤੋਂ ਜ਼ਮੀਨ ਖਿਸਕਦੀ ਜਾ ਰਹੀ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਨੀਂਦ ਉੱਡ ਪੁੱਡ ਗਈ ਹੈ | ...
ਪਟਿਆਲਾ, 14 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਲੋਕਾਂ ਦਾ ਸਾਥ ਤੇ ਸਹਿਯੋਗ ਹੀ ਹੁਣ ਅਕਾਲੀ ਦਲ ਅਤੇ ਬਸਪਾ ਦੀ ਜਿੱਤ ਨੂੰ ਪੱਕਾ ਕਰੇਗਾ ਕਿਉਂਕਿ ਲੋਕ ਹੁਣ ...
ਬਹਾਦਰਗੜ੍ਹ, 14 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣ ਮਾਜਰਾ ਨੇ ਪਿੰਡ ਜਨਹੇੜੀਆਂ ਵਿਖੇ ਸੋਨੂੰ ਸਿੰਘ ਦੇ ਘਰ ਚੋਣ ਪ੍ਰਚਾਰ ਸਬੰਧੀ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਰਵਾਇਤੀ ...
ਪਟਿਆਲਾ, 14 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਅਪਲਾਈ ਕਰਨ ਵਾਲੇ ਉਮੀਦਵਾਰ ਐਡ. ਰਾਜੇਸ਼ ਵੀਰ ਅੱਤਰੀ ਵਲੋਂ ਸ਼ਹਿਰ ਵਿਚ ਮੀਟਿੰਗਾਂ ਦਾ ਦੌਰਾ ਨਿਰੰਤਰ ਜਾਰੀ ਹੈ | ਲੰਬਾ ਰਾਜਨੀਤਕ ਤਜਰਬਾ ਰੱਖਣ 'ਤੇ ...
ਪਾਤੜਾਂ, 14 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਨਾਲ ਸਬੰਧ ਰੱਖਦੇ ਆਮ ਆਦਮੀ ਪਾਰਟੀ ਦੇ ਬਾਜ਼ੀਗਰ ਸੈੱਲ ਦੇ ਪੰਜਾਬ ਦੇ ਪ੍ਰਧਾਨ ਨਰਾਇਣ ਸਿੰਘ ਨਰਸੋਤ ਵਲੋਂ ਅਸਤੀਫ਼ਾ ਦੇ ਕੇ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋਣ ਮਗਰੋਂ ਪਾਤੜਾਂ ਦੇ ਵਾਰਡ ਨੰਬਰ 10 'ਚ ...
ਪਾਤੜਾਂ, 14 ਜਨਵਰੀ (ਜਗਦੀਸ਼ ਸਿੰਘ ਕੰਬੋਜ਼)-ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਕਿਹਾ ਹੈ ਕਿ ਇਸ ਹਲਕੇ ਤੋਂ ਹੀ ਮੈਂ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਜ਼ਰੂਰ ਲੜੇਗਾ ਅਤੇ ਉਨ੍ਹਾਂ ਕਿਹਾ ਕਿ ਮੈਨੰੂ ਪੂਰੀ ਆਸ ਹੈ ਕਿ ਕਾਂਗਰਸ ਪਾਰਟੀ ਦੀ ...
ਸ਼ੁਤਰਾਣਾ, 14 ਜਨਵਰੀ (ਬਲਦੇਵ ਸਿੰਘ ਮਹਿਰੋਕ)-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰਦੇ ਹੋਏ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਹਨ | ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ 2 ਸਿਆਸੀ ਪਾਰਟੀਆਂ ਨੇ ...
ਪਟਿਆਲਾ, 14 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਦੇਸ਼ ਤੇ ਸਮਾਜ ਦੀ ਤਰੱਕੀ ਲਈ ਯੂਥ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ | ਇਸ ਲਈ ਪਾਰਟੀ ਵਲੋਂ ਨੌਜਵਾਨਾਂ ਨੂੰ ...
ਦੇਵੀਗੜ੍ਹ, 14 ਜਨਵਰੀ (ਰਾਜਿੰਦਰ ਸਿੰਘ ਮੌਜੀ)-ਨਿੱਜੀ ਸਕੂਲਾਂ ਦੇ ਮਾਲਕਾਂ ਵਿਦਿਆਰਥੀਆਂ ਅਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਚੋਣ ਮੈਨੀਫੈਸਟੋ ਵਿਚ ਸ਼ਾਮਲ ਹੋਣਗੀਆਂ | ਇਹ ਵਿਸ਼ਵਾਸ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੈਡਰੇਸ਼ਨ ...
ਨਾਭਾ, 14 ਜਨਵਰੀ (ਕਰਮਜੀਤ ਸਿੰਘ)-ਲੰਬੇ ਸਮੇਂ ਤੋਂ ਭਾਜਪਾ ਅੰਦਰ ਜ਼ਿਲ੍ਹਾ ਪੱਧਰ 'ਤੇ ਹੋਰ ਕਈ ਅਹੁਦਿਆਂ 'ਤੇ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਅਤੇ ਮੌਜੂਦਾ ਉਪ ਪ੍ਰਧਾਨ ਜ਼ਿਲ੍ਹਾ ਪਟਿਆਲਾ (ਦੱਖਣੀ) ਰਮਨਦੀਪ ਸਿੰਘ ਭੀਲੋਵਾਲ ਨੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ, ...
ਪਟਿਆਲਾ, 14 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਲੋਕ ਸੂਚਨਾ ਅਧਿਕਾਰੀਆਂ ਤੇ ਸੂਚਨਾ ਦੇਣ 'ਚ ਵਰਤੀ ਗਈ ਢਿੱਲ ਜਾਂ ਕੋਤਾਹੀ ਦੇ ਦੋਸ਼ਾਂ ਹੇਠ ਕੀਤੇ ਗਏ ਜੁਰਮਾਨੇ ਸਮੇਂ ਸਿਰ ਭਰਵਾਉਣ ਲਈ ਕੋਈ ਪੁਖ਼ਤਾ ਜਾਂ ਠੋਸ ਮੱਦ ਨਹੀਂ ਹੈ, ਜਿਸ ਨੂੰ ਮਾਹਿਰ ਇਸ ਐਕਟ ਨੂੰ ਕਮਜ਼ੋਰ ਕਰਨ ...
ਦੇਵੀਗੜ੍ਹ, 14 ਜਨਵਰੀ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਲੋਕ ਭਲਾਈ ਸੰਸਥਾ ਵਲੋਂ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ | ਸੰਸਥਾ ਦੇ ਪ੍ਰਧਾਨ ਮਨਜਿੰਦਰ ਸਿੰਘ ਸੰਧਰ ਨੇ ਦੱਸਿਆ ਕਿ ਉਨ੍ਹਾਂ ...
ਡਕਾਲਾ, 14 ਜਨਵਰੀ (ਪਰਗਟ ਸਿੰਘ ਬਲਬੇੜਾ)-ਮਾਘੀ ਦੇ ਪਵਿੱਤਰ ਦਿਹਾੜੇ 'ਤੇ ਪਿੰਡ ਪੰਜੋਲਾ ਵਿਖੇ ਸਤਪਾਲ ਸਿੰਘ ਪੂਨੀਆ ਡਾਇਰੈਕਟਰ ਮਿਲਕ ਪਲਾਂਟ ਤੇ ਮੈਂਬਰ ਬਲਾਕ ਸੰਮਤੀ ਵਲੋਂ ਆਪਣੇ ਪਿਤਾ ਸਵ: ਉਜਾਗਰ ਸਿੰਘ ਵਲੋਂ ਚਲਾਈ ਪਰੰਪਰਾ ਅਨੁਸਾਰ ਚਾਹ ਅਤੇ ਪਕੌੜਿਆਂ ਦਾ ਲੰਗਰ ...
ਨਾਭਾ, 14 ਜਨਵਰੀ (ਕਰਮਜੀਤ ਸਿੰਘ)-ਗੁਰਦੁਆਰਾ ਮੁਹੱਲਾ ਕਰਤਾਰਪੁਰਾ ਕਹੂਟਾ ਨਾਭਾ ਦੀ ਚੋਣ ਜਗਮੋਹਨ ਸਿੰਘ ਦੀ ਸਰਪ੍ਰਸਤੀ ਹੇਠ ਹੋਈ | ਜਿਸ ਵਿਚ ਸਮੂਹ ਮੁਹੱਲਾ ਨਿਵਾਸੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਵਲੋਂ ਅਸਤੀਫ਼ਾ ਦਿੱਤਾ ਗਿਆ ਅਤੇ ਨਵੀਂ ...
ਡਕਾਲਾ, 14 ਜਨਵਰੀ (ਪਰਗਟ ਸਿੰਘ ਬਲਬੇੜਾ)-ਅੱਜ ਮਾਘੀ ਦੇ ਪਾਵਨ ਦਿਹਾੜੇ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਰਤਿੰਦਰਪਾਲ ਸਿੰਘ ਰਿੱਕੀ ਮਾਨ ਗੁਰਦੁਆਰਾ ਸਾਹਿਬ ਪਿੰਡ ਜਾਫਰਪੁਰ ਸਮੇਤ ਕਈ ਹੋਰਨਾਂ ਪਿੰਡਾਂ ਦੇ ਗੁਰਦੁਆਰਾ ਸਾਹਿਬਾਂ 'ਚ ਨਤਮਸਤਕ ਹੋਏ ਅਤੇ ਗੁਰੂ ...
ਡਕਾਲਾ, 14 ਜਨਵਰੀ (ਪਰਗਟ ਸਿੰਘ ਬਲਬੇੜਾ)-ਨੇੜਲੇ ਪਿੰਡ ਖੇੜਕੀ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸਨੌਰ ਪ੍ਰਧਾਨ ਮੁਖ਼ਤਿਆਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX