ਧਰਮਕੋਟ, 14 ਜਨਵਰੀ (ਪਰਮਜੀਤ ਸਿੰਘ)- ਧਰਮਕੋਟ ਹਲਕੇ ਦੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਸਰਕਾਰ ਵਿਚ ਪੰਜ ਸਾਲ ਹੋਈ ਨਜ਼ਰ-ਅੰਦਾਜ਼ੀ ਨੂੰ ਲੈ ਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ ਅਤੇ ਹਾਈਕਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਨੂੰ ਮੁੜ ਹਲਕੇ ਧਰਮਕੋਟ ਤੋਂ ਟਿਕਟ ਦਿੱਤੀ ਗਈ ਤਾਂ ਉਹ ਇਸ ਫ਼ੈਸਲੇ ਦਾ ਵਿਰੋਧ ਕਰਨਗੇ | ਇਸ ਸਬੰਧੀ ਗੱਲਬਾਤ ਕਰਦਿਆਂ ਗੁਰਮੀਤ ਮਖੀਜਾ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਨੇ ਕਿਹਾ ਕਿ ਸਾਡੇ ਪਰਿਵਾਰ ਨੇ ਕਾਂਗਰਸ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਪਰ ਮੌਜੂਦਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਸੱਤਾ ਦੇ ਨਸ਼ੇ ਵਿਚ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਨੁੱਕਰੇ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਉਨ੍ਹਾਂ ਹਾਈਕਮਾਂਡ ਨੂੰ ਕਿਹਾ ਕਿ ਕਾਂਗਰਸੀ ਆਗੂਆਂ ਦੀ ਦੁਰਦਸ਼ਾ ਤੁਸੀਂ ਅਕਾਲੀ ਦਲ 'ਚੋਂ ਲਿਆਂਦੇ ਵਿਧਾਇਕ ਤੋਂ ਜਿਹੜੀ ਕਰਵਾਈ ਹੈ, ਹੁਣ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਜੇਕਰ ਕਿਸੇ ਨੂੰ ਕਾਂਗਰਸੀ ਸਰਕਾਰ ਵਿਚ ਮਾਣ ਸਨਮਾਨ ਮਿਲਿਆ ਹੈ ਤਾਂ ਉਹ ਅਕਾਲੀ ਦਲ 'ਚੋਂ ਆਏ ਭਿ੍ਸ਼ਟ ਆਗੂਆਂ ਨੂੰ ਦਿੱਤਾ ਗਿਆ ਹੈ | ਇੱਥੋਂ ਤੱਕ ਕਿ ਉਨ੍ਹਾਂ ਆਖਿਆ ਕਿ ਸ਼ਹਿਰ ਅੰਦਰ ਵੀ ਅਹੁਦੇਦਾਰੀਆਂ ਨਾਲ ਲਿਆਂਦੇ ਅਕਾਲੀ ਆਗੂਆਂ ਨੂੰ ਦਿੱਤੀਆਂ ਗਈਆਂ ਹਨ | ਇਸ ਮੌਕੇ ਬੋਲਦਿਆਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਗੁੱਗੂ ਦਾਤਾ ਸਾਬਕਾ ਸਰਪੰਚ ਨੇ ਕਿਹਾ ਕਿ ਮੈਨੂੰ ਸਰਪੰਚੀ ਦੇਣ ਲਈ ਵਿਧਾਇਕ ਲੋਹਗੜ੍ਹ ਨੇ ਲੱਖਾਂ ਰੁਪਏ ਦੀ ਸੌਦੇਬਾਜ਼ੀ ਕੀਤੀ ਸੀ ਪਰ ਸਰਪੰਚੀ ਨਹੀਂ ਦਿੱਤੀ | ਉਨ੍ਹਾਂ ਆਖਿਆ ਕਿ ਜਿਹੜੇ ਆਗੂਆਂ ਨੂੰ ਵਿਧਾਇਕ ਲੋਹਗੜ੍ਹ ਨੇ ਅਹੁਦੇਦਾਰੀਆਂ ਦਿੱਤੀਆਂ ਸਨ ਉਨ੍ਹਾਂ ਨੇ ਰੱਜ ਕੇ ਕਾਲਾ ਬਾਜ਼ਾਰੀ ਨੂੰ ਅੰਜਾਮ ਦਿੱਤਾ | ਗੁੱਗੂ ਦਾਤਾ ਨੇ ਕਿਹਾ ਕਿ ਕਾਂਗਰਸ ਪਿਛੋਕੜ ਵਾਲੇ ਇਕ ਵੀ ਪਰਿਵਾਰ ਨੂੰ ਕਾਂਗਰਸ ਸਰਕਾਰ ਦੇ ਵਿਚ ਨੁਮਾਇੰਦਗੀ ਨਹੀਂ ਮਿਲੀ | ਸਾਬਕਾ ਚੇਅਰਮੈਨ ਵਿਜੇ ਧੀਰ ਨੇ ਕਿਹਾ ਕਿ ਸੱਤ ਕਰੋੜ ਰੁਪਏ ਨਗਰ ਪੰਚਾਇਤ ਕੋਟ ਈਸੇ ਖਾਂ ਕੋਲ ਮੌਜੂਦ ਹੋਣ ਦੇ ਬਾਵਜੂਦ ਵੀ ਸ਼ਹਿਰ ਦਾ ਵਿਕਾਸ ਕਾਰਜ ਨਹੀਂ ਕੀਤਾ | ਉਕਤ ਆਗੂਆਂ ਨੇ ਮੰਗ ਕੀਤੀ ਕਿ ਜਿਹੜੇ ਵਿਧਾਇਕ ਦੇ ਪੀ.ਏ. ਸਨ, ਉਨ੍ਹਾਂ ਦੀਆਂ ਸੰਪਤੀਆਂ ਦੀ ਜਾਂਚ ਹੋਣੀ ਚਾਹੀਦੀ ਹੈ | ਇਸ ਮੌਕੇ ਬੇਅੰਤ ਸਿੰਘ ਬਿੱਟੂ ਸਰਪੰਚ ਸੈਦ ਮੁਹੰਮਦ, ਜਸਵਿੰਦਰ ਸਿੰਘ ਸਰਪੰਚ ਤਖ਼ਤੂਵਾਲਾ, ਸਰਦਾਰਾ ਸਿੰਘ ਚਾਹਲ, ਰਾਜਬੀਰ ਸਿੰਘ ਹੇਰ, ਕੰਵਰਪ੍ਰੀਤ ਸਿੰਘ ਹੇਰ, ਗਗਨ ਬਰਾੜ, ਕੁਲਦੀਪ ਗਰੋਵਰ ਫ਼ਤਿਹਗੜ੍ਹ ਪੰਜਤੂਰ, ਸਵਰਨ ਸਿੰਘ ਗਿੱਲ ਸਾਬਕਾ ਪ੍ਰਧਾਨ, ਗੁਰਤੇਜ ਸਿੰਘ ਕੰਨੀਆ ਖ਼ਾਸ, ਬਲਵਿੰਦਰ ਸਿੰਘ, ਜੱਜ ਸਿੰਘ, ਸਾਧੂ ਸਿੰਘ ਮੰਦਰ, ਅਜੈਬ ਸਿੰਘ ਸਰਪੰਚ ਕੋਕਰੀ ਬੁੱਟਰਾਂ, ਇਕਬਾਲ ਸਿੰਘ ਗਲੋਟੀ, ਮਲਕੀਤ ਸਿੰਘ ਖੋਸਾ, ਬਲਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਸਰਪੰਚ ਘਲੋਟੀ, ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ, ਕਿ੍ਸ਼ਨ ਕੁਮਾਰ ਹਾਂਸ, ਅਮਰਦੀਪ ਸਿੰਘ ਬੀਰਾ, ਬਲਦੇਵ ਸਿੰਘ ਮੈਂਬਰ ਪੰਚਾਇਤ, ਬੋਹੜ ਸਿੰਘ ਪ੍ਰਧਾਨ ਬੀ.ਸੀ. ਸੈੱਲ, ਪ੍ਰਮੋਦ ਕੁਮਾਰ, ਸੁਖਚੈਨ ਸਿੰਘ, ਅਮਰਜੀਤ ਸਿੰਘ ਘਲੋਟੀ, ਮਨਜੀਤ ਸਿੰਘ ਸਦਰ ਕੋਟ, ਡਾ. ਗੁਰਚਰਨ ਸਿੰਘ ਆਦਿ ਹਾਜ਼ਰ ਸਨ |
ਨਿਹਾਲ ਸਿੰਘ ਵਾਲਾ, 14 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)- ਮੋਗਾ ਬਰਨਾਲਾ ਰਾਸ਼ਟਰੀ ਮਾਰਗ ਜੋ ਕਿ ਪਿੰਡ ਮਾਛੀਕੇ ਵਿਖੇ ਕਈ ਫੁੱਟ ਉੱਚਾ ਬਣ ਰਿਹਾ ਹੈ ਜਿਸ ਦੀ ਉਸਾਰੀ ਦੌਰਾਨ ਵਿਭਾਗ ਵਲੋਂ ਕੀਤੀਆਂ ਗਈਆਂ ਅਣਗਹਿਲੀਆਂ ਕਾਰਨ ਪਿੰਡ ਵਾਸੀਆਂ ਨੂੰ ਗੰਦੇ ...
ਬਾਘਾ ਪੁਰਾਣਾ, 14 ਜਨਵਰੀ (ਕਿ੍ਸ਼ਨ ਸਿੰਗਲਾ)- ਬਾਘਾ ਪੁਰਾਣਾ ਵਿਚ ਟਰੈਫ਼ਿਕ ਦੀ ਉਹ ਸਮੱਸਿਆ ਹੈ ਜਿਸ ਨੂੰ ਅੱਜ ਤੱਕ ਕੋਈ ਵੀ ਪੁਲਿਸ ਅਧਿਕਾਰੀ ਪਾਰ ਨਹੀਂ ਲਗਵਾ ਸਕਿਆ | ਅਫ਼ਸਰ ਆਉਂਦੇ ਤੇ ਜਾਂਦੇ ਰਹਿੰਦੇ ਹਨ ਪਰ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ | ਸਥਾਨਕ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਵੋਟ ਹਰ ਇਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ ਤੇ ਇਸ ਦੀ ਵਰਤੋਂ ਬਿਨਾਂ ਕਿਸੇ ਭੈਅ ਅਤੇ ਲਾਲਚ ਤੋਂ ਕਰਨੀ ਚਾਹੀਦੀ ਹੈ | ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਸਾਡੀ ਵੋਟ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ | ...
ਬਾਘਾ ਪੁਰਾਣਾ, 14 ਜਨਵਰੀ (ਕਿ੍ਸ਼ਨ ਸਿੰਗਲਾ)- ਜਥੇਬੰਦੀ ਨੂੰ ਛੱਡ ਕੇ ਜਾਣ ਵਾਲੇ ਕੁਝ ਲੋਕ ਭਾਰਤੀ ਕਿਸਾਨ ਯੂਨੀਅਨ ਕਾਦੀਆਂ 'ਤੇ ਦੋਸ਼ ਲਗਾ ਰਹੇ ਹਨ ਕਿ ਇਨ੍ਹਾਂ ਨੇ ਬਿਨਾਂ ਕਿਸੇ ਦੀ ਰਾਇ ਲਏ ਚੋਣਾਂ ਵਿਚ ਹਿੱਸਾ ਲਿਆ, ਜਦ ਕਿ ਅਸਲੀਅਤ ਇਹ ਹੈ ਕਿ ਕੁਝ ਲੋਕ ਸਿਆਸੀ ਲੋਕਾਂ ...
ਨਿਹਾਲ ਸਿੰਘ ਵਾਲਾ, 14 ਜਨਵਰੀ (ਪਲਵਿੰਦਰ ਸਿੰਘ ਟਿਵਾਣਾ) - ਤਹਿਸੀਲ ਨਿਹਾਲ ਸਿੰਘ ਵਾਲਾ ਦੇ ਸਾਹਿਤਕਾਰਾਂ ਦੀ ਇਕ ਮੀਟਿੰਗ ਇਨਕਲਾਬੀ ਕਵੀ ਪ੍ਰਸ਼ੋਤਮ ਪੱਤੋ ਦੀ ਪ੍ਰਧਾਨਗੀ ਹੇਠ ਪਿੰਡ ਪੱਤੋ ਹੀਰਾ ਸਿੰਘ ਵਿਖੇ ਹੋਈ ਜਿਸ ਵਿਚ ਜਸਵੰਤ ਰਾਊਕੇ, ਪ੍ਰਸ਼ੋਤਮ ਪੱਤੋ, ...
ਚੰਦ ਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ 'ਚ ਲੋਹੜੀ ਮਨਾਈ
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ)- ਜ਼ਿਲ੍ਹਾ ਮੋਗਾ ਦੀਆਂ ਸਿਰਮੌਰ ਤੇ ਪ੍ਰਸਿੱਧ ਸਿੱਖਿਅਕ ਸੰਸਥਾਵਾਂ ਬੀ. ਬੀ. ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ...
ਅਜੀਤਵਾਲ, 14 ਜਨਵਰੀ (ਸ਼ਮਸ਼ੇਰ ਸਿੰਘ ਗ਼ਾਲਿਬ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵਲੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਵੱਡੇ ਪੱਧਰ 'ਤੇ ਅਨੁਸੂਚਿਤ ...
ਕੋਟ ਈਸੇ ਖਾਂ, 14 ਜਨਵਰੀ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਪਿੰਡ ਮਸੀਤਾਂ ਦੇ ਸ੍ਰੀ ਗੁਰੂ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਦੀ ਅਗਵਾਈ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਾਘ ...
ਬਾਘਾ ਪੁਰਾਣਾ, 14 ਜਨਵਰੀ (ਕਿ੍ਸ਼ਨ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਪਿੰਡ ਪੱਧਰੀ ਇਕੱਤਰਤਾ ਇਕਾਈ ਪ੍ਰਧਾਨ ਮੁਖ਼ਤਿਆਰ ਸਿੰਘ ਦੀ ਅਗਵਾਈ ਹੇਠ ਘੋਲੀਆਂ ਖ਼ੁਰਦ ਵਿਖੇ ਹੋਈ ਜਿਸ ਵਿਚ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ...
ਮੋਗਾ, 14 ਜਨਵਰੀ (ਜਸਪਾਲ ਸਿੰਘ ਬੱਬੀ)- ਡਾਕਟਰ ਕਾਉਂਟ ਸੀਜਰ ਮੈਂਟੀ ਦਾ 213ਵਾਂ ਜਨਮ ਦਿਨ ਪੰਜਾਬ ਭਰ ਵਿਚੋਂ 100 ਤੋਂ ਵੱਧ ਡਾਕਟਰਾਂ ਨੇ ਹੋਟਲ ਨੂਰ ਮਹਿਲ ਮੋਗਾ ਵਿਖੇ ਮਨਾਇਆ ਗਿਆ | ਡਾਕਟਰ ਪ੍ਰਭਜੋਤ ਸਿੰਘ ਮੈਡੀਕਲ ਅਫ਼ਸਰ ਮੋਗਾ, ਸਟੇਜ ਸਕੱਤਰ ਡਾ.ਰਣਜੀਤ ਸਿੰਘ ਪੰਨੂ ਤੇ ...
ਬਾਘਾ ਪੁਰਾਣਾ, 14 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ 'ਤੇ ਸਥਿਤ ਵਿਕਟੋਰੀਅਸ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਬਾਘਾ ਪੁਰਾਣਾ ਦੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰ ਕੇ ਵੱਖ-ਵੱਖ ਦੇਸ਼ਾਂ 'ਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਸਾਬਕਾ ਵਿਦਿਆਰਥਣ ਗੁਰਮਹਿਕਮੀਤ ਕੌਰ ਨੇ ਵਿਦੇਸ਼ੀ ਧਰਤੀ 'ਤੇ ਕਈ ਖ਼ਿਤਾਬ ਜਿੱਤ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ | ਸਕੂਲ ਪੁੱਜਣ 'ਤੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ...
ਕਿਸ਼ਨਪੁਰਾ ਕਲਾਂ, 14 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਸਥਾਨਕ ਕਸਬੇ ਦੇ ਉਦਾਸੀਨ ਡੇਰਾ ਬਾਬਾ ਸ੍ਰੀ ਚੰਦਰ ਵਿਖੇ ਮਹੰਤ ਬਾਬਾ ਬਲਵਿੰਦਰ ਦਾਸ ਦੀ ਅਗਵਾਈ ਹੇਠ ਮਾਘੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਅਖੰਡ ਪਾਠ ਦੇ ਭੋਗ ...
ਨਿਹਾਲ ਸਿੰਘ ਵਾਲਾ, 14 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਕਾਂਗਰਸ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਅੱਜ ਮਾਘੀ ਮੇਲਾ ਤਖ਼ਤੂਪੁਰਾ ਸਾਹਿਬ ਵਿਖੇ ਤਿੰਨ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਧਰਤੀ ਵਿਖੇ ਗੁਰੂ ਚਰਨਾਂ ਵਿਚ ...
ਮੋਗਾ, 14 ਜਨਵਰੀ (ਅਸ਼ੋਕ ਬਾਂਸਲ)- ਅਗਰਵਾਲ ਵੁਮੈਨ ਸੈੱਲ ਮੋਗਾ ਵਲੋਂ ਬਿਰਧ ਆਸ਼ਰਮ ਅਤੇ ਝੁੱਗੀ ਝੌਂਪੜੀ ਦੀ ਬਸਤੀ ਵਿਚ ਜਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਵਨਾ ਬਾਂਸਲ, ਸ਼ਹਿਰੀ ਪ੍ਰਧਾਨ ਲਵਲੀ ਸਿੰਗਲਾ ਨੇ ਸ਼ਹਿਰ ਵਾਸੀਆਂ ਨੂੰ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ, ਦੇ ਵਿਦਿਆਰਥੀ ਲਗਾਤਾਰ ਸਿੰਘ ਆਈਲਟਸ ਵਿਚੋਂ ਮੱਲਾਂ ਮਾਰ ਰਹੇ ਹਨ ਤੇ ਵਧੀਆ ਬੈਂਡ ਪ੍ਰਾਪਤ ਕਰਕੇ ...
ਮੋਗਾ, 14 ਜਨਵਰੀ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਪਿੰਡ ਡਰੋਲੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ 49ਵਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਤੇ ਅੱਜ ਦੇ ਟੂਰਨਾਮੈਂਟ ਦੌਰਾਨ 57 ਕਿੱਲੋ ਮੈਚ ਕਰਵਾਉਣ ਦੇ ਨਾਲ-ਨਾਲ ਪੰਜਾਬ ...
ਅਜੀਤਵਾਲ, 14 ਜਨਵਰੀ (ਹਰਦੇਵ ਸਿੰਘ ਮਾਨ)- ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਨਿਰਮਲ ਆਸ਼ਰਮ ਡੇਰਾ ਬਾਬਾ ਸਮਾਧਾਂ (ਬਾਬਾ ਖਜਾਨ ਸਿੰਘ) ਅਜੀਤਵਾਲ ਵਿਖੇ ਸੰਤ ਬਾਬਾ ਤੇਜਪਾਲ ਸਿੰਘ ਤੱਕ ਦੇ ਸਾਰੇ ਰਹਿ ਚੁੱਕੇ ਮਹਾਂਪੁਰਸ਼ਾਂ ਦੀ ਯਾਦ 'ਚ 5 ਦਿਨਾਂ ਬਰਸੀ ਸਮਾਗਮ 28 ...
ਮੋਗਾ, 14 ਜਨਵਰੀ (ਗੁਰਤੇਜ ਸਿੰਘ)-ਮਾਲਵੇ ਪ੍ਰਮੁੱਖ ਮਾਘੀ ਮੇਲਿਆਂ ਵਿਚ ਗਿਣੇ ਜਾਂਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਡਰੋਲੀ ਭਾਈ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਅੱਜ ਮਾਘੀ ਦੇ ਪਵਿੱਤਰ ਦਿਹਾੜੇ 'ਤੇ ਹਜ਼ਾਰਾਂ ਦੀ ਤਾਦਾਦ ...
ਲੱਖੋ ਕੇ ਬਹਿਰਾਮ, 14 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ 'ਚ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਜ਼ਦੀਕੀ ਮੰਨੇ ਜਾਂਦੇ ਲੱਖੋ ਕੇ ਬਹਿਰਾਮ ਦੇ ਸਿਰਕੱਢ ਕਾਂਗਰਸੀ ਆਗੂ ਜਸਵਿੰਦਰ ਕਾਕੂ ਤੇ ਕਰੀ ਕਲਾਂ ਦੇ ਬਾਪੂ ਗੁਰਮੇਜ ਸਿੰਘ ਦਾ ਪਰਿਵਾਰ, ...
ਖੋਸਾ ਦਲ ਸਿੰਘ, 14 ਜਨਵਰੀ (ਮਨਪ੍ਰੀਤ ਸਿੰਘ ਸੰਧੂ)-ਆਮ ਆਦਮੀ ਪਾਰਟੀ ਹਲਕਾ ਜ਼ੀਰਾ ਤੋਂ ਉਮੀਦਵਾਰ ਨਰੇਸ਼ ਕਟਾਰੀਆ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਸਾਬਕਾ ਸਰਪੰਚ ਤੇ ਕਈ ਹੋਰ ਮੋਹਤਬਰ ਆਗੂ ਵੱਖ-ਵੱਖ ...
ਜ਼ੀਰਾ, 14 ਜਨਵਰੀ (ਮਨਜੀਤ ਸਿੰਘ ਢਿੱਲੋਂ)-ਜਿਵੇਂ ਵਰਕਰ ਕਿਸੇ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਉਸੇ ਤਰ੍ਹਾਂ ਆਗੂ ਦੇ ਸਮਰਥਕ ਉਸ ਦੇ ਸੱਜੀਆਂ-ਖੱਬੀਆਂ ਬਾਹਾਂ ਹੁੰਦੀਆਂ ਹਨ, ਜਿਨ੍ਹਾਂ ਦੇ ਬਾਹੂਬਲ 'ਤੇ ਆਗੂ ਆਪਣੀ ਪਾਰਟੀ ਦਾ ਆਧਾਰ ਮਜ਼ਬੂਤ ਕਰਦਾ ਹੈ | ਇਨ੍ਹਾਂ ...
ਫ਼ਿਰੋਜ਼ਪੁਰ, 14 ਜਨਵਰੀ (ਜਸਵਿੰਦਰ ਸਿੰਘ ਸੰਧੂ)-ਪਛੜੇਪਣ ਵਜੋਂ ਜਾਣੇ ਜਾਂਦੇ ਫ਼ਿਰੋਜ਼ਪੁਰ ਦੀ ਨੁਹਾਰ ਬਦਲਣ ਲਈ ਅਤੇ ਲੋਕਾਂ ਨੂੰ ਆਧੁਨਿਕ ਸਮੇਂ ਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਕਾਂਗਰਸ ਸਰਕਾਰ ਦੇ ਰਾਜ 'ਚ ...
ਧਰਮਕੋਟ, 14 ਜਨਵਰੀ (ਪਰਮਜੀਤ ਸਿੰਘ)- ਸਥਾਨਕ ਸ਼ਹਿਰ ਧਰਮਕੋਟ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸਵਰਗੀ ਬਾਜ਼ ਸਿੰਘ ਲਹੌਰੀਆ ਦਾ ਪਰਿਵਾਰ, ਮਹਿਲ ਸਿੰਘ ਲਹੌਰੀਆ ਦਾ ਪਰਿਵਾਰ, ਅਮਰਜੀਤ ਸਿੰਘ, ਤਰਲੋਕ ਸਿੰਘ, ਰੇਸ਼ਮ ਸਿੰਘ, ਅਨੂਪ ...
ਬਾਘਾ ਪੁਰਾਣਾ, 14 ਜਨਵਰੀ (ਕਿ੍ਸ਼ਨ ਸਿੰਗਲਾ)-ਹਲਕਾ ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਲਈ ਪਿਛਲੇ ਪੰਜ-ਛੇ ਮਹੀਨਿਆਂ ਤੋਂ ਸੇਵਾਵਾਂ ਨਿਭਾ ਰਹੇ ਸੁਖਜਿੰਦਰ ਸਿੰਘ ਵਾਂਦਰ ਨੇ ਅੱਜ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ | ਇਸ ਸਬੰਧੀ ...
ਕੋਟ ਈਸੇ ਖਾਂ, 14 ਜਨਵਰੀ (ਨਿਰਮਲ ਸਿੰਘ ਕਾਲੜਾ)-ਪਿੰਡ ਖੋਸਾ ਰਣਧੀਰ ਵਿਖੇ ਹਰ ਸਾਲ ਦੀ ਤਰ੍ਹਾਂ ਮਾਘੀ ਦਾ ਜੋੜ ਮੇਲਾ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਰਣਧੀਰ ਸਿੰਘ ਵਿਖੇ ਮਨਾਇਆ ਗਿਆ ...
ਕੋਟ ਈਸੇ ਖਾਂ, 14 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਪਿੰਡ ਕਾਦਰ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਪੁਰਾਣੇ ਆਗੂ ਤੇ ਫੈਡਰੇਸ਼ਨ ਗਰੇਵਾਲ ਨਾਲ ਸਬੰਧਿਤ ਰਹੇ ਪ੍ਰੀਤਮ ਸਿੰਘ ਕਾਦਰ ਵਾਲਾ ਤੇ ਸੁਰਜੀਤ ਸਿੰਘ ਸਿੱਧੂ ਦੇ ਬੇਟੇ ...
ਕਿਸ਼ਨਪੁਰਾ ਕਲਾਂ, 14 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਹਲਕਾ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਤੋਤਾ ਸਿੰਘ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਖ਼ਜ਼ਾਨਚੀ ਹਰਜਿੰਦਰ ਸਿੰਘ ਪੱਪੂ ਕੰਨੀਆ ਦੇ ਉੱਦਮ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਵਿਧਾਨ ਸਭਾ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਚੋਣ ਮੁਹਿੰਮ ਦਿਨੋਂ-ਦਿਨ ...
ਧਰਮਕੋਟ, 14 ਜਨਵਰੀ (ਪਰਮਜੀਤ ਸਿੰਘ)- ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਲਾਕੇ ਅੰਦਰ ਆਪਣਾ ਵੱਡਾ ਜਨ ਆਧਾਰ ਰੱਖਣ ਵਾਲੇ ਫ਼ਤਿਹਗੜ੍ਹ ਕੋਰੋਟਾਣਾ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਕੁੱਕੀ, ਗੁਰਵਿੰਦਰ ਸਿੰਘ, ਧਰਿੰਦਰ ਸਿੰਘ ਬੱਬੂ ਫ਼ਤਿਹਗੜ੍ਹ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਹਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਭਾਰਤੀ ਚੋਣ ਕਮਿਸ਼ਨਰ ਵਲੋਂ ਕੀਤਾ ਜਾ ਚੁੱਕਾ ਹੈ | ਇਹ ਚੋਣਾਂ 14 ਫਰਵਰੀ, 2022 ਨੂੰ ਹੋਣ ਜਾ ...
ਬਾਘਾ ਪੁਰਾਣਾ, 14 ਜਨਵਰੀ (ਕਿ੍ਸ਼ਨ ਸਿੰਗਲਾ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ ਸਥਾਨਕ ਸ਼ਹਿਰ ਦੀ ਨਹਿਰੂ ਮੰਡੀ ਵਿਖੇ ਹੋਈ | ਇਸ ਮੌਕੇ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ, ਵਿਪਨ ਕੁਮਾਰ ਇੰਚਾਰਜ ਪੰਜਾਬ ਅਤੇ ...
ਕੋਟ ਈਸੇ ਖਾਂ, 14 ਜਨਵਰੀ (ਨਿਰਮਲ ਸਿੰਘ ਕਾਲੜਾ)- ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਲੋਂ ਜ਼ਮਾਨਤ ਦੇਣ 'ਤੇ ਆਏ ਫ਼ੈਸਲੇ ਨੇ ਕਾਂਗਰਸੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ ਤੇ ਮਜੀਠੀਆ ਦੀ ਜ਼ਮਾਨਤ ਪਿੱਛੋਂ ਸ਼ੋ੍ਰਮਣੀ ...
ਫ਼ਤਿਹਗੜ੍ਹ ਪੰਜਤੂਰ, 14 ਜਨਵਰੀ (ਜਸਵਿੰਦਰ ਸਿੰਘ ਪੋਪਲੀ)- ਆਉਂਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਓਵੇਂ ਓਵੇਂ ਸੱਤਾਧਾਰੀ ਕਾਂਗਰਸ ਪਾਰਟੀ ਕੱਖੋਂ ਹੌਲੀ ਹੁੰਦੀ ਜਾ ਰਹੀ ਹੈ | ਕਾਂਗਰਸ ਦੀਆਂ ਮਾੜੀਆਂ ਨੀਤੀਆਂ ਅੱਕੇ ਹੋਏ ਅਣਥੱਕ ...
ਫ਼ਤਿਹਗੜ੍ਹ ਪੰਜਤੂਰ, 14 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬੇ ਦੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਮੁਖੀ ਸਵ: ਰਾਮ ਪ੍ਰਤਾਪ ਗਰਗ ਦੇ ਪਰਿਵਾਰ 'ਚੋਂ ਉਨ੍ਹਾਂ ਦੇ ਛੋਟੇ ਸਪੁੱਤਰ ਦੇਵ ਨਾਰਾਇਣ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ...
ਜੈਤੋ, 14 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਡਾ: ਨਿਰਮਲ ਓਸੇਪਚਨ ਆਈ.ਏ.ਐਸ. ਰਿਟਰਨਿੰਗ ਅਫ਼ਸਰ (089 ਵਿਧਾਨ ਸਭਾ ਹਲਕਾ ਜੈਤੋ, ਐਸ.ਸੀ.)-ਕਮ-ਉਪ ਮੰਡਲ ਮੈਜਿਸਟਰੇਟ ਜੈਤੋ ਤੇ ਸਬ-ਡਵੀਜ਼ਨ ਜੈਤੋ ਦੇ ਉਪ ਕਪਤਾਨ ਪੁਲਿਸ ਦਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਸ਼ਹਿਰ ਦੇ ...
ਬਰਗਾੜੀ, 14 ਜਨਵਰੀ (ਲਖਵਿੰਦਰ ਸ਼ਰਮਾ)-ਬ ਹਿਬਲ ਇਨਸਾਫ਼ ਮੋਰਚੇ ਦੇ 29ਵੇਂ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਧਰਨੇ 'ਤੇ ਬੈਠੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਬੀਤੇ ਦਿਨੀਂ ਯੂਥ ਅਕਾਲੀ ਦਲ (ਬ) ਸਰਕਲ ਚੰਦਭਾਨ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਬਾਸੀ ਵਾਸੀ ਪਿੰਡ ਰਾਮਗੜ੍ਹ (ਭਗਤੂਆਣਾ) ਸਰਬ ਸੰਮਤੀ ਨਾਲ ਕੋਆਪ੍ਰੇਟਿਵ ਸੋਸਾਇਟੀ ਬਿਸ਼ੰਨਦੀ ਦੇ ਨਵੇਂ ਪ੍ਰਧਾਨ ਚੁਣੇ ਗਏ | ਇਸ ਮੌਕੇ ਪ੍ਰਧਾਨ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਸਰਦ ਰੁੱਤ ਦੇ ਜਾਣ ਅਤੇ ਬਸੰਤ ਦੇ ਆਗਮਨ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਜੋ ਕਿ ਸਮੁੱਚੇ ਦੇਸ਼ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸੰਭਾਵੀਂ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਅੱਜ ਇੱਥੇ ਭਾਈ ਘਨੱ੍ਹਈਆ ਚੌਕ ਵਿਖੇ ਚੋਣ ਦਫ਼ਤਰ ਖੋਲਿ੍ਹਆ ਗਿਆ ਜਿਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ...
ਕੋਟਕਪੂਰਾ, 14 ਜਨਵਰੀ (ਮੇਘਰਾਜ)-ਥਾਣਾ ਸਦਰ ਕੋਟਕਪੂਰਾ ਵਲੋਂ ਨਾਜਾਇਜ਼ ਸ਼ਰਾਬ ਦੀ 9 ਬੋਤਲਾਂ ਨਾਲ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਦੇ ਗਸ਼ਤ ਦੌਰਾਨ ਬੱਸ ਅੱਡਾ ਪਿੰਡ ਸਿਰਸੜੀ ਮੌਜੂਦ ...
ਕੋਟਕਪੂਰਾ, 14 ਜਨਵਰੀ (ਮੇਘਰਾਜ)-ਥਾਣਾ ਸ਼ਹਿਰੀ ਪੁਲਿਸ ਵਲੋਂ ਇਕ ਵਿਅਕਤੀ ਖਿਲਾਫ਼ ਔਰਤ ਨੂੰ ਮਾਰਨ ਕੁੱਟਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸੰਦੀਪ ਕੌਰ ਪਤਨੀ ਲਾਭ ਸਿੰਘ ਵਾਸੀ ਪੁਰਾਣੀ ਦਾਣਾ ਮੰਡੀ, ਨੇੜੇ ਵਾਲਮੀਕ ਮੰਦਰ ...
ਕੋਟਕਪੂਰਾ, 14 ਜਨਵਰੀ (ਮੋਹਰ ਸਿੰਘ ਗਿੱਲ)- ਹਿਊਮਨ ਰਾਈਟਸ ਅਵੇਅਰਨੈੱਸ ਐਸੋਸੀਏਸ਼ਨ ਪੰਜਾਬ ਵਲੋਂ ਬਾਬਾ ਜੀਵਨ ਸਿੰਘ ਯੂਥ ਕਲੱਬ ਸਿਰਸੜੀ ਤੇ ਪਿੰਡ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ 'ਮੇਲਾ ਲੋਹੜੀ ਧੀਆਂ ਦੀ' ਕਰਵਾਇਆ ਗਿਆ | ਮੇਲੇ ਵਿਚ ਮੁੱਖ ਮਹਿਮਾਨ ਵਜੋਂ ਬਾਬਾ ...
ਕੋਟਕਪੂਰਾ, 14 ਜਨਵਰੀ (ਮੇਘਰਾਜ, ਮੋਹਰ ਗਿੱਲ)- ਬੀਤੀ ਦੇਰ ਸ਼ਾਮ ਸਥਾਨਕ ਰੇਲਵੇ ਪੁਲ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਹਾਦਸੇ 'ਚ ਜ਼ਖ਼ਮੀ ਮੰਗਤ ਰਾਮ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਤੇ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਬੀਤੇ ਦਿਨੀਂ ਯੂਥ ਅਕਾਲੀ ਦਲ (ਬ) ਸਰਕਲ ਚੰਦਭਾਨ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਬਾਸੀ ਵਾਸੀ ਪਿੰਡ ਰਾਮਗੜ੍ਹ (ਭਗਤੂਆਣਾ) ਸਰਬ ਸੰਮਤੀ ਨਾਲ ਕੋਆਪ੍ਰੇਟਿਵ ਸੋਸਾਇਟੀ ਬਿਸ਼ੰਨਦੀ ਦੇ ਨਵੇਂ ਪ੍ਰਧਾਨ ਚੁਣੇ ਗਏ | ਇਸ ਮੌਕੇ ਪ੍ਰਧਾਨ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਪੰਜਾਬ ਅੰਦਰ ਮੌਜੂਦਾ ਪੁਲਿਸ ਪ੍ਰਸ਼ਾਸਨ ਦੀ ਸਥਿਤੀ ਅਤੇ ਵਧਦੀਆਂ ਅਪਰਾਧਿਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX