ਰਾਏਕੋਟ, 14 ਮਈ (ਬਲਵਿੰਦਰ ਸਿੰਘ ਲਿੱਤਰ)-ਸਬਜ਼ੀ ਮੰਡੀ ਰਾਏਕੋਟ ਵਿਖੇ ਅੱਜ ਸਵੇਰੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਵਾਹਨ ਪਰਚੀ ਜਬਰੀ ਕੱਟਣ ਨੂੰ ਲੈ ਕੇ ਠੇਕੇਦਾਰ, ਉਸ ਦੇ ਕਰਿੰਦੇ ਤੇ ਸਬਜ਼ੀ ਫਲ ਵਿਕਰੇਤਾ ਆੜ੍ਹ੍ਹਤੀਏ ਅਤੇ ਰੇਹੜੀ-ਫੜ੍ਹੀ ਵਾਲੇ ਆਹਮੋ-ਸਾਹਮਣੇ ਹੋ ਗਏ | ਇਸ ਮੌਕੇ ਦੋਵਾਂ ਧਿਰਾਂ 'ਚ ਕਾਫ਼ੀ ਜ਼ਿਆਦਾ ਤਕਰਾਰ ਹੋਈ | ਇਸ ਮੌਕੇ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਗੋਰਾ ਤੇ ਬਸਪਾ ਆਗੂ ਪੱਪੀ ਸਪਰਾ ਦੀ ਮੌਜੂਦਗੀ 'ਚ ਸਬਜ਼ੀ ਮੰਡੀ ਆੜ੍ਹ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ, ਰੇਹੜੀ-ਫੜ੍ਹੀ ਯੂਨੀਅਨ ਦੇ ਪ੍ਰਧਾਨ ਗੋਮਤੀ ਪ੍ਰਸ਼ਾਦ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਮੰਡੀਕਰਨ ਬੋਰਡ ਵਲੋਂ ਲਗਾਏ ਗੁੰਡਾ ਟੈਕਸ ਤਹਿਤ 1 ਅਪ੍ਰੈਲ ਤੋਂ ਪ੍ਰੀਤਮ ਸਿੰਘ ਐਂਡ ਕੰਪਨੀ ਨੂੰ ਠੇਕਾ ਦਿੱਤਾ ਹੈ, ਜਿਸ ਤਹਿਤ ਠੇਕੇਦਾਰ ਤੇ ਉਸ ਦੇ ਕਰਿੰਦੇ ਸਬਜ਼ੀ ਮੰਡੀ 'ਚ ਆਉਣ ਵਾਲੇ ਆੜ੍ਹਤੀਆਂ ਤੇ ਰੇਹੜੀ-ਫੜ੍ਹੀ ਵਾਲਿਆਂ ਤੋਂ ਇਲਾਵਾ ਹਰ ਇਕ ਵਿਅਕਤੀ ਨਾਲ ਧੱਕੇਸ਼ਾਹੀ ਕਰਦੇ ਹਨ ਤੇ ਜਬਰਦਸਤੀ ਉਨ੍ਹਾਂ ਦੀ ਪਰਚੀ ਕੱਟਦੇ ਹਨ, ਜਦ ਕਿ ਇਸ ਟੈਂਡਰ ਮੁਤਾਬਿਕ ਕਿਸਾਨਾਂ ਦੀ ਪਰਚੀ ਕੱਟਣ ਤੋਂ ਛੋਟ ਹੈ ਪਰ ਉਕਤ ਠੇਕੇਦਾਰ ਦੇ ਕਰਿੰਦੇ ਸਬਜ਼ੀ ਮੰਡੀ 'ਚ ਸਬਜ਼ੀ ਵੇਚਣ ਲਈ ਆਏ ਕਿਸਾਨਾਂ ਦੀ ਵੀ ਧੱਕੇ ਨਾਲ ਪਰਚੀ ਕੱਟਦੇ ਹਨ ਤੇ ਪਰਚੀ ਨਾ ਕਟਵਾਉਣ ਵਾਲੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ | ਇਸ ਮੌਕੇ ਚਾਹ ਵਿਕਰੇਤਾ ਦਾ ਕੰਮ ਕਰਨ ਵਾਲੇ ਹਰਬੰਸ ਸਿੰਘ ਨੇ ਦੱਸਿਆ ਕਿ ਠੇਕੇਦਾਰ ਦੇ ਕਰਿੰਦੇ ਵਲੋਂ ਪਰਚੀ ਨਾ ਕਟਵਾਉਣ 'ਤੇ ਉਸ ਦੀ ਦੁਕਾਨ ਦਾ ਸਾਮਾਨ ਚੁੱਕ ਕੇ ਲਿਆਉਣ ਦੀ ਧਮਕੀ ਦਿੱਤੀ ਸੀ, ਬਲਕਿ ਮੰਡੀ 'ਚ ਸਬਜ਼ੀ ਲੈਣ ਆਉਣ ਵਾਲੇ ਆਮ ਲੋਕਾਂ ਦੀ ਵੀ ਜਬਰੀ ਪਰਚੀ ਕੱਟੀ ਜਾਂਦੀ ਹੈ, ਪਰ ਠੇਕੇਦਾਰ ਦੇ ਕਰਿੰਦੇ ਨੇ 40 ਰੁਪਏ ਲੈ ਕੇ 10 ਰੁਪਏ ਦੀ ਹੀ ਉਸ ਨੂੰ ਪਰਚੀ ਦਿੱਤੀ ਤੇ ਪਰਚੀ ਉੱਪਰ ਕੋਈ ਵੀ ਜਾਣਕਾਰੀ ਨਹੀਂ ਦਰਜ ਕੀਤੀ ਗਈ | ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਦੱਸਿਆ ਕਿ ਗਰੀਬ ਮਜ਼ਦੂਰ, ਰੇਹੜੀ-ਫੜ੍ਹੀ ਵਾਲਿਆਂ 'ਤੇ ਹੀ ਸਰਕਾਰ ਨੇ ਨਾਜਾਇਜ਼ ਰੂਪ 'ਚ ਵਾਹਨ ਪਰਚੀ ਕੱਟਣ ਦਾ ਬੋਝ ਪਾ ਦਿੱਤਾ ਜਦ ਕਿ ਸਬਜ਼ੀ ਮੰਡੀਆਂ 'ਚ ਸਫ਼ਾਈ ਪੱਖੋਂ ਬੁਰਾ ਹਾਲ ਹੈ, ਲੈਟਰੀਨ/ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈ | ਇਸ ਮੌਕੇ ਸਮੂਹ ਸਬਜ਼ੀ ਵਿਕਰੇਤਾ ਆੜ੍ਹਤੀਆਂ ਤੇ ਰੇਹੜੀ-ਫੜ੍ਹੀ ਵਾਲਿਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਤੱਕ ਇਹ ਗੁੰਡਾ ਪਰਚੀ ਬੰਦ ਨਾ ਕੀਤੀ ਤਾਂ ਉਹ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ ਤੇ ਸਬਜ਼ੀ ਫ਼ਲ ਵੇਚਣ ਦਾ ਕੰਮ ਬੰਦ ਕਰ ਦੇਣਗੇ | ਓਧਰ ਜਦੋਂ ਪ੍ਰੀਤਮ ਸਿੰਘ ਐਂਡ ਕੰਪਨੀ ਦੇ ਗੁਰਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਮਾਰਕੀਟ ਕਮੇਟੀ ਰਾਏਕੋਟ ਅਧੀਨ ਯੂਜਿੰਗ ਐਂਡ ਚਾਰਜਿੰਗ ਤਹਿਤ ਸਬਜ਼ੀ ਮੰਡੀ ਦਾ ਆਨਲਾਈਨ ਠੇਕੇ ਲਿਆ ਹੈ, ਜਿਸ ਤਹਿਤ ਹੀ ਉਹ ਇਹ ਪਰਚੀ ਕੱਟ ਰਹੇ ਹਨ, ਜੇਕਰ ਕਿਸੇ ਨੂੰ ਕੋਈ ਪਰਚੀ 'ਤੇ ਇਤਰਾਜ਼ ਹੈ ਉਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਹਨ | ਇਸ ਮੌਕੇ ਗਗਨ ਅੱਗਰਵਾਲ, ਧਰਮਪਾਲ ਵੋਹਰਾ, ਸੰਜੂ ਕੁਮਾਰ, ਨਦੀਮ ਖਾਨ, ਬਲਵੰਤ ਸਿੰਘ, ਹਰਬੰਸ ਸਿੰਘ, ਰੋਮੀ ਮੱਕੜ, ਸੋਨੂੰ, ਗੁਲਸ਼ਨ ਕੁਮਾਰ, ਪਿਆਰਾ ਲਾਲ, ਬਿੱਟੂ ਜੈਨ, ਕੈਲਾਸ਼ ਦੁਆ, ਮੁਰਲੀ ਮਨੋਹਰ, ਰਿੰਕੂ ਬਾਂਸਲ ਆਦਿ ਹਾਜ਼ਰ ਸਨ |
ਗੁਰੂਸਰ ਸੁਧਾਰ, 14 ਮਈ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੇ ਮੁਖੀ ਸਬ-ਇੰਸਪੈਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਵੱਡੀ ਪ੍ਰਾਪਤੀ ਕਰਦਿਆਂ ਟਰੱਕ ਸਵਾਰ ਪਤੀ-ਪਤਨੀ ਨੂੰ ਇਕ ਕੁਇੰਟਲ ਭੁੱਕੀ, 2 ਕਿਲੋਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕਰਨ 'ਚ ...
ਜਗਰਾਉਂ, 14 ਮਈ (ਜੋਗਿੰਦਰ ਸਿੰਘ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ 'ਚ ਸਰਬਸੰਮਤੀ ਨਾਲ ਬਲਾਕ ਜਗਰਾਉਂ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੂੰ ਜਥੇਬੰਦੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਚੁਣਿਆ | ਚੋਣ ਉਪਰੰਤ ਦਵਿੰਦਰ ਸਿੰਘ ਸਿੱਧੂ ਦੀ ...
ਰਾਏਕੋਟ, 14 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜਲਾਲਦੀਵਾਲ ਨੂੰ ਰਾਏਕੋਟ ਸ਼ਹਿਰ ਨੂੰ ਜੋੜਦੇ ਤੇ ਪਿੰਡ ਜਲਾਲਦੀਵਾਲ ਦੇ ਗੁਰਦੁਆਰਾ ਬਗ਼ੀਚੀ ਸਾਹਿਬ ਵਾਲੇ, ਸਹਿਕਾਰੀ ਸਭਾ ਦੇ ਰਸਤੇ ਦੇ ਸਾਹਮਣੇ ਮੋੜ 'ਤੇ ਬਣਾਈ ਪੁਲੀ ਦਾ ਮਾਮਲਾ ਐੱਸ. ਡੀ. ਐੱਮ. ਰਾਏਕੋਟ ਦੇ ਦਰਬਾਰ ...
ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੀ ਲੁਧਿਆਣਾ 'ਚ ਸੂਬਾ ਪੱਧਰੀ ਇਕੱਤਰਤਾ 'ਚ ਸ਼ਮੂਲੀਅਤ ਪਾਰਟੀ ਨਾਲ ਜੁੜੇ ਹਰ ਇਕ ਅੰਦਰ ਨਵੀਂ ਊਰਜਾ ਭਰ ਗਈ, ਇਹ ਪ੍ਰਗਟਾਵਾ ਭਾਜਪਾ ਪੰਜਾਬ ਦੇ ...
ਰਾਏਕੋਟ, 14 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2021-22 ਦੇ 12ਵੀਂ ਦੇ ਨਤੀਜੇ ਐਲਾਨੇ ਗਏ, ਜਿਸ 'ਚ ਰਾਏਕੋਟ ਦੀ ਸਿਰਮੌਰ ਸੰਸਥਾ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੀਆਂ 12ਵੀਂ ਕਲਾਸ (ਆਰਟਸ ਤੇ ਕਾਮਰਸ ਗਰੁੱਪ) ਦੀਆਂ ...
ਰਾਏਕੋਟ, 14 ਮਈ (ਸੁਸ਼ੀਲ)-ਸਿਹਤ ਵਿਭਾਗ ਰਾਏਕੋਟ ਦੀ ਟੀਮ ਵਲੋਂ ਅੱਜ ਐੱਸ. ਐੱਮ. ਓ. ਡਾ. ਅਲਕਾ ਮਿੱਤਲ ਦੀਆਂ ਹਦਾਇਤਾਂ 'ਤੇ ਰਾਏਕੋਟ ਸ਼ਹਿਰ ਦੀਆਂ ਵੱਖ-ਵੱਖ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ...
ਜਗਰਾਉਂ, 14 ਮਈ (ਜੋਗਿੰਦਰ ਸਿੰਘ)-ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਸਵੱਦੀ ਕਲਾਂ ਨੂੰ ਮਾ: ਅਵਤਾਰ ਸਿੰਘ ਨੇ ਇਕ ਲੱਖ ਰੁਪਏ ਦੇ ਆਏ 58 ਛੱਤ ਵਾਲੇ ਪੱਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੇ | ਇਸ ਮੌਕੇ ਮਾ: ਅਵਤਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਨਾਨਕਸਰ ...
ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਪਹਿਲਾਂ ਪੰਜਾਬ ਦੀ ਧਰਤੀ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼, ਫਿਰ ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਭੁੱਖ ਹੜਤਾਲ ਵਾਲੇ ਜਥੇਦਾਰ ਸੂਰਤ ...
ਹੰਬੜਾਂ, 14 ਮਈ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਸਮੇਂ ਸਕੂਲ ਪਿ੍ੰਸੀਪਲ ਮੈਡਮ ਚਰਨਜੀਤ ਕੌਰ ਅਹੂਜਾ ਵਲੋਂ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ 'ਚ ਭੇਜਣ ਉਪਰੰਤ ਸਕੂਲ 'ਚ ...
ਲੋਹਟਬੱਦੀ, 14 ਮਈ (ਕੁਲਵਿੰਦਰ ਸਿੰਘ ਡਾਂਗੋਂ)-ਸਕੂਲਾਂ 'ਚ ਪੜ੍ਹ ਰਹੇ 12 ਤੋਂ 17 ਸਾਲ ਦੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਅਗਾਊਾ ਬਚਾਓ ਲਈ ਦੋ ਦਿਨਾਂ ਕੋਰੋਨਾ ਰੋਕੂ ਟੀਕਾਕਰਨ ਕੈਂਪ ਲਗਾਇਆ ਗਿਆ | ਟੀਕਾਕਰਨ ਟੀਮਾਂ 'ਚ ਡਾ. ਹਰਪ੍ਰੀਤ ਸਿੰਘ ਮੈਡੀਕਲ ਅਫਸਰ, ਗੁਰਪ੍ਰੀਤ ...
ਗੁਰੂਸਰ ਸੁਧਾਰ, 14 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਿਹਤ ਇੰਸਪੈਕਟਰ ਅਵਤਾਰ ਸਿੰਘ ਦੀ ਦੇਖ-ਰੇਖ ਹੇਠ ਮੁੱਢਲਾ ਸਿਹਤ ਕੇਂਦਰ ਐਤੀਆਣਾ ਵਿਖੇ ਡੇਂਗੂ, ਮਲੇਰੀਆ ਤੇ ਚਿਨਕਗੁਣੀਆ ਤੋਂ ਬਚਾਓ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਮਲੇਰੀਆ ਸਮੇਤ ਬਾਕੀ ਬਿਮਾਰੀਆਂ ਦੇ ...
ਜਗਰਾਉਂ, 14 ਮਈ (ਜੋਗਿੰਦਰ ਸਿੰਘ)-ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਗਈ ਪਿੰਡ ਰਸੂਲਪੁਰ ਦੀ ਧੀ ਕੁਲਵੰਤ ਕੌਰ ਦੇ ਦਰਜ ਮਾਮਲੇ 'ਚ ਪੁਲਿਸ ਅਧਿਕਾਰੀ ਤੇ ਹੋਰਾਂ ਦੀ ਗਿ੍ਫ਼ਤਾਰੀ ਲਈ ਸਥਾਨਕ ਥਾਣਾ ਸਿਟੀ ਅੱਗੇ ਚੱਲ ਰਹੇ ਧਰਨੇ ਦੇ 53ਵੇਂ ਦਿਨ ਪਹਿਲਾਂ ...
ਹੰਬੜਾਂ, 14 ਮਈ (ਮੇਜਰ ਹੰਬੜਾਂ)-ਮੁਲਾਜ਼ਮ ਆਗੂ ਲੈਕ: ਅਲਬੇਲ ਸਿੰਘ ਪੁੜੈਣ 'ਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਨੂੰ ਲੈ ਕੇ ਸਾਥੀ ਮੁਲਾਜ਼ਮਾਂ ਤੇ ਜਥੇਬੰਦਕ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਪੀੜ੍ਹਤ ਲੈਕ: ਅਲਬੇਲ ...
ਜਗਰਾਉਂ, 14 ਮਈ (ਜੋਗਿੰਦਰ ਸਿੰਘ)-ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਟਰੱਸਟ ਜਗਰਾਉਂ ਵਲੋਂ ਸਵਿੱਤਰੀ ਬਾਈ ਫੂਲੇ ਯਾਦਗਾਰੀ ਲਾਇਬ੍ਰੇਰੀ ਬਣਾਉਣ ਦੀ ਲੰਮੇਂ ਸਮੇਂ ਤੋਂ ਕੀਤੀ ਜਾ ਮੰਗ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ | ਅੱਜ ਡਾ. ਬੀ. ਆਰ. ਅੰਬੇਡਕਰ ...
ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਪੀ. ਐੱਚ. ਸੀ. ਦਾਖਾ ਮੈਡੀਕਲ ਅਫ਼ਸਰ ਡਾ. ਦੀਪ ਅਰੋੜਾ ਤੇ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਦੁਆਰਾ ਆਦੇਸ਼ਾਂ ਨਾਲ ਸਿਹਤ ਵਿਭਾਗ ਦੀ ਟੀਮ ਵਲੋਂ ਕੌਂਸਲ ਦੇ ਕਰਮਚਾਰੀਆਂ ਨੂੰ ...
ਰਾਏਕੋਟ, 14 ਮਈ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਗੋਬਿੰਦਗੜ੍ਹ ਵਲੋਂ 10 ਪਿੰਡਾਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਲੰਗਰਾਂ ਲਈ ਕਣਕ ਦਾ ਟਰੱਕ ਰਵਾਨਾ ਕੀਤਾ | ਇਸ ਮੌਕੇ ਸਾਬਕਾ ਸਰਪੰਚ ਡਾ. ਸੁਖਦੇਵ ਸਿੰਘ ਕੇ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX