ਗੁਰਦਾਸਪੁਰ, 14 ਮਈ (ਪੰਕਜ ਸ਼ਰਮਾ)-ਪੰਜਾਬ ਕਾਨੰੂਨੀ ਸੇਵਾਵਾਂ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਮਾਣਯੋਗ ਜਸਟਿਸ ਤਜਿੰਦਰ ਸਿੰਘ ਢੀਂਡਸਾ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਰਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਅਤੇ ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਮੈਡਮ ਨਵਦੀਪ ਕੌਰ ਗਿੱਲ ਵਲੋਂ ਸੈਸ਼ਨਜ਼ ਡਵੀਜ਼ਨ ਗੁਰਦਾਸਪੁਰ ਅਧੀਨ ਸਮੂਹ ਨਿਆਂਇਕ ਅਦਾਲਤਾਂ ਵਲੋਂ ਕੇਸਾਂ ਦੇ ਨਿਪਟਾਰੇ ਲਈ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ | ਇਸ ਨੈਸ਼ਨਲ ਲੋਕ ਅਦਾਲਤ ਲਈ ਗੁਰਦਾਸਪੁਰ ਅਤੇ ਬਟਾਲਾ ਵਿਖੇ ਨਿਆਂਇਕ ਅਧਿਕਾਰੀਆਂ ਦੇ ਕੁੱਲ 10 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ | ਇਸ ਅਦਾਲਤ ਵਿਚ ਵੱਖ-ਵੱਖ ਕਿਸਮਾਂ ਦੇ ਕੇਸ ਲਗਾਏ ਗਏ | ਲੋਕ ਅਦਾਲਤ ਵਿਚ ਕੁੱਲ 1009 ਕੇਸ ਲਗਾਏ ਗਏ | ਜਿਨ੍ਹਾਂ ਵਿਚੋਂ 626 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਇਆ ਗਿਆ | ਇਸ ਤੋਂ ਇਲਾਵਾ 46 ਪ੍ਰੀ-ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਵੀ ਕੀਤਾ ਗਿਆ | ਇਸ ਮੌਕੇ ਨੈਸ਼ਨਲ ਲੋਕ ਅਦਾਲਤ ਵਿਚ 672 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 12,84,97,804 ਰੁਪਏ ਦੀ ਰਕਮ ਦੇ ਐਵਾਰਡ ਪਾਸ ਕੀਤੇ ਗਏ |
ਨੌਸ਼ਹਿਰਾ ਮੱਝਾ ਸਿੰਘ, 14 ਮਈ (ਤਰਸੇਮ ਸਿੰਘ ਤਰਾਨਾ)-ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਾਲ ਜੁੜਵੇਂ ਪਿੰਡ ਡੁਡੀਪੁਰ ਵਿਖੇ ਅੱਜ ਸਵੇਰੇ ਇਕ ਪੰਜ ਸਾਲਾ ਬੱਚੇ ਨੂੰ 2 ਅਣਛਪਾਤੇ ਮੋਟਰਸਾਈਕਲ ਚਾਲਕ ਜਬਰੀ ਅਗਵਾ ਕਰ ਕੇ ਲੈ ਗਏ | ਅਗਵਾ ਹੋ ਗਏ ਪੰਜ ਸਾਲਾ ਬੱਚੇ ...
ਕਾਦੀਆਂ, 14 ਮਈ (ਯਾਦਵਿੰਦਰ ਸਿੰਘ)-ਸਾਢੇ ਪੰਜ ਲੱਖ ਰੁਪਏ ਵਾਪਸ ਨਾ ਮੋੜਨ ਵਾਲੇ ਵਿਅਕਤੀ ਖ਼ਿਲਾਫ਼ ਕਾਦੀਆਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜਤਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਸਲਾਹਪੁਰ ਨੇ ਦੱਸਿਆ ਕਿ ਉਸ ਦੇ ਕੋਲੋਂ ...
ਘੁਮਾਣ/ਊਧਨਵਾਲ, 14 ਮਈ (ਗੁਰਚਰਨਜੀਤ ਸਿੰਘ ਬਾਵਾ, ਪਰਗਟ ਸਿੰਘ)-ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਖੁਜਾਲੇ ਵਿਖੇ ਨੌਜਵਾਨ ਕੋਲੋਂ ਨਕਾਬਪੋਸ਼ ਲੁਟੇਰੇ ਨਕਦੀ ਅਤੇ ਸੋਨੇ ਦੀ ਚੈਨੀ ਖੋਹ ਕੇ ਫ਼ਰਾਰ ਹੋ ਗਏ | ਕਮਿਓਨਟੀ ਸਿਹਤ ਕੇਂਦਰ ਘੁਮਾਣ ਵਿਖੇ ਇਲਾਜ ਅਧੀਨ ਨੌਜਵਾਨ ...
ਗੁਰਦਾਸਪੁਰ, 14 ਮਈ (ਪੰਕਜ ਸ਼ਰਮਾ)-ਐੱਨ.ਆਰ.ਐੱਚ.ਐੱਮ. ਡਾਇਰੈਕਟਰ ਡਾ: ਅਰੀਤ ਕੌਰ ਵਲੋਂ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਉਨ੍ਹਾਂ ਦੀ ਪਤਨੀ ਅਤੇ ਐਸ.ਐਮ.ਓ. ਡਾ: ਚੇਤਨਾ ਵਲੋਂ ਉਨ੍ਹਾਂ ਦਾ ਨਿੱਘਾ ...
ਬਟਾਲਾ, 14 ਮਈ (ਕਾਹਲੋਂ)-ਭੈੜੇ ਅਨਸਰਾਂ ਦੀ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਪਿੰਡ ਫੁਲਕੇ ਦੇ ਵਸਨੀਕ ਸੀਨੀਅਰ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਚਾਹਲ ਦਾ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਅੰਮਿ੍ਤਸਰ ਦੇ ਨਿੱਜੀ ਹਸਪਤਾਲ ਵਿਖੇ ਪਹੁੰਚ ਕੇ ਹਾਲ-ਚਾਲ ...
ਬਟਾਲਾ, 14 ਮਈ (ਕਾਹਲੋਂ)-ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਜ਼ਿਲ੍ਹਾ ਯੂਥ ਅਫ਼ਸਰ ਸ੍ਰੀ ਰਾਕੇਸ਼ ਦੀ ਅਗਵਾਈ ਵਿਚ ਸਰਹੱਦੀ ਸਪੋਰਟਸ ਅਤੇ ਵੈੱਲਫੇਅਰ ਕਲੱਬ ਬਟਾਲਾ ਵਲੋਂ ਨਜ਼ਦੀਕੀ ਚੀਮਾ ਹਾਕੀ ...
ਪੁਰਾਣਾ ਸ਼ਾਲਾ, 14 ਮਈ (ਅਸ਼ੋਕ ਸ਼ਰਮਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਆਮ ਲੋਕਾਂ ਨੰੂ ਕਾਫ਼ੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਡੀਪੂ ਹੋਲਡਰਾਂ ਦੇ ਹੱਕਾਂ 'ਤੇ ਡਾਕਾ ਮਾਰ ਕੇ ਉਨ੍ਹਾਂ ਨੂੰ ਨਿਹੱਥੇ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਵਲੋਂ ਘਰ-ਘਰ ...
ਘੁਮਾਣ, 14 ਮਈ (ਬੰਮਰਾਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਜ਼ੋਨ ਮੀਰੀ ਪੀਰੀ ਵਲੋਂ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਵਲੋਂ ਇਕ ਲਿਖਤੀ ਪ੍ਰੈੱਸ ਨੋਟ ਰਾਹੀਂ ਜਾਰੀ ਕਰਦਿਆਂ ਦੱਸਿਆ ਕਿ 17 ਮਈ ਨੂੰ ਬੀ.ਡੀ.ਪੀ.ਓ. ਦਫਤਰ ਸ਼੍ਰੀ ...
ਗੁਰਦਾਸਪੁਰ, 14 ਮਈ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਅੰਦਰ ਇਸ ਵਾਰ ਪੰਜਾਬ ਵਾਸੀਆਂ ਨੇ ਰਵਾਇਤੀ ਪਾਰਟੀਆਂ ਨੰੂ ਛੱਡ ਨਵੀਂ ਆਮ ਆਦਮੀ ਪਾਰਟੀ ਸਰਕਾਰ ਨੰੂ ਬਹੁਤ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜ ਕੇ 'ਆਪ' ਦਾ ਮੁੱਖ ਮੰਤਰੀ ਬਣਾਇਆ ਹੈ | ਪੰਜਾਬ ਅੰਦਰ ਪਿਛਲੀਆਂ ...
ਬਟਾਲਾ, 14 ਮਈ (ਹਰਦੇਵ ਸਿੰਘ ਸੰਧੂ)-ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ 'ਚ ਇਕ ਅੰਗਹੀਣ ਵਕੀਲ ਲੜਕੀ ਨੇ ਹਸਪਤਾਲ ਦੇ ਐੱਸ.ਐੱਮ.ਓ. ਉੱਪਰ ਗਲਤ ਵਿਹਾਰ ਕਰਨ ਦੇ ਦੋਸ਼ ਲਗਾਏ ਹਨ | ਹਸਪਤਾਲ 'ਚ ਆਪਣੇ ਪਿਤਾ ਅਮਰਜੀਤ ਸਿੰਘ ਵਾਸੀ ਅਰਬਨ ਅਸਟੇਟ ਬਟਾਲਾ ਨਾਲ ਆਈ ਵਕੀਲ ...
ਕਾਦੀਆਂ, 14 ਮਈ (ਯਾਦਵਿੰਦਰ ਸਿੰਘ)-ਥਾਣਾ ਕਾਦੀਆਂ ਅਧੀਨ ਆਉਂਦੇ ਪਿੰਡ ਕਾਹਲਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਲੱਗੀ ਸਬਮਰਸੀਬਲ ਮੋਟਰ ਚੋਰਾਂ ਵਲੋਂ ਚੋਰੀ ਕਰ ਲਈ ਗਈ | ਸਕੂਲ ਦੇ ਮੁੱਖ ਅਧਿਆਪਕ ਸੁਖਵਿੰਦਰ ਕÏਰ ਨੇ ਦੱਸਿਆ ਕਿ ਇਸ ...
ਫਤਹਿਗੜ੍ਹ ਚੂੜੀਆਂ, 14 ਮਈ (ਐਮ.ਐਸ. ਫੁੱਲ)-ਐਸ.ਐਮ.ਓ. ਫਤਹਿਗੜ੍ਹ ਚੂੜੀਆਂ ਡਾ. ਲਖਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੀ.ਐਚ.ਸੀ. ਕਾਲਾ ਅਫਗਾਨਾ ਅਤੇ ਫਤਹਿਗੜ੍ਹ ਚੂੜੀਆਂ ਦੇ ਵਾਰਡ ਨੰਬਰ 2 ਤੇ 13 ਤੋਂ ਟਾਸਕ ਫੋਰਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਇਸ ...
ਗੁਰਦਾਸਪੁਰ, 14 ਮਈ (ਆਰਿਫ਼)-ਗਿਆਨਮ ਕੋਚਿੰਗ ਇੰਸਟੀਚਿਊਟ ਵਲੋਂ ਪੰਜਾਬ ਪੁਲਿਸ ਦੀਆਂ ਪੋਸਟਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਗਿਆਨਮ ਗੁਰਦਾਸਪੁਰ ਵਿਚ ਪੰਜਾਬ ਪੁਲਿਸ ਵਿਚ ਨੌਕਰੀ ਕਰ ਰਹੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਪੇਪਰ ਦੀ ਤਿਆਰੀ ਲਈ ਫ਼ੀਸ ...
ਬਟਾਲਾ, 14 ਮਈ (ਕਾਹਲੋਂ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਰਿਵਾਰਕ ਦਿਨ ਬੜੇ ਹੀ ਸਰਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ | ਸਕੂਲ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ, ਜਿਸ ਵਿਚ ਕਵਿਤਾਵਾਂ, ਭਾਸ਼ਣ, ਸਕਿੱਟ ਅਤੇ ਪਰਿਵਾਰਕ ...
ਕਾਦੀਆਂ, 14 ਮਈ (ਯਾਦਵਿੰਦਰ ਸਿੰਘ)-ਬੀਤੀ ਰਾਤ ਮੁਹੱਲਾ ਕ੍ਰਿਸ਼ਨਾ ਨਗਰ ਵਿਚ ਕਾਦੀਆਂ ਟਰੈਕ ਦੇ ਪਿੱਛੇ ਬਣ ਰਹੇ ਇਕ ਨਵੇਂ ਘਰ ਵਿਚ ਚੋਰਾਂ ਵਲੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ | ਮਕਾਨ ਮਾਲਕ ਪਿ੍ੰਸੀਪਾਲ ਸਤੀਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ...
ਬਟਾਲਾ, 14 ਮਈ (ਕਾਹਲੋਂ)-ਬਟਾਲਾ ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਸਟੂਡੈਂਟ ਵੈਲਫੇਅਰ ਸੁਸਾਇਟੀ ਵਲੋਂ ਅੱਜ ਸਥਾਨਕ ਬਿਰਧ ਆਸ਼ਰਮ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦੇ ਸ਼ੁਭ ਮੌਕੇ ਮਹੀਨਾਵਾਰ 476ਵਾਂ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਮੁੱਖ ਸੇਵਾਦਾਰ ਮਾਸਟਰ ...
ਗੁਰਦਾਸਪੁਰ, 14 ਮਈ (ਆਰਿਫ਼)-ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਖੇ +1, +2 ਦੀਆਂ ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਕਲਾਸਾਂ ਲਈ ਕੋਚਿੰਗ ਦੇ ਨਵੇਂ ਬੈਚ ਸ਼ੁਰੂ ਹੋ ਗਏ ਹਨ | ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਐਜੂਕੇਸ਼ਨ ਵਰਲਡ ਪਿਛਲੇ ...
ਬਟਾਲਾ, 14 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬਾਰਵੀਂ ਕਲਾਸ ਦੇ ਸਮੈਸਟਰ-1 ਦੇ ਐਲਾਨੇ ਨਤੀਜੇ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਦੀ ਜਮਾਤ +2 ਮੈਡੀਕਲ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰਸੀਪਲ ਨਿਰਮਲ ਪਾਂਧੀ ਨੇ ...
ਦੀਨਾਨਗਰ, 14 ਮਈ (ਸੋਢੀ/ਸੰਧੂ)-ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟ ਵਲੋਂ ਸੰਸਥਾ ਦੇ ਨਵੇਂ ਦਾਖਲਾ ਸੈਸ਼ਨ ਦੇ ਸ਼ੁੱਭ ਆਰੰਭ 'ਤੇ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ | ਸੰਸਥਾ ਦੇ ਪ੍ਰਧਾਨ ਸਵਾਮੀ ਸਦਾਨੰਦ ਦੀ ਪ੍ਰਧਾਨਗੀ ਵਿਚ ਹੋਏ ਇਸ ਧਾਰਮਿਕ ਸਮਾਗਮ ਵਿਚ ਸੰਸਥਾ ...
ਅੰਮਿ੍ਤਸਰ, 14 ਮਈ (ਨਕੁਲ ਸ਼ਰਮਾ)-ਆਰਮੀ, ਨੇਵੀ ਅਤੇ ਏਅਰਫੋਰਸ 'ਚ ਜਾਣ ਦੇ ਚਾਹਵਾਨ ਗਿਆਰ੍ਹਵੀਂ- ਬਾਰ੍ਹਵੀਂ ਕਰ ਰਹੇ ਲੜਕੇ-ਲੜਕੀਆਂ ਲਈ ਅਗਲੇ ਇਕ ਸਾਲ 'ਚ ਐੱਨ.ਡੀ.ਏ. ਵਲੋੋ ਤਿੰਨ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ | ਇਹ ਜਾਣਕਾਰੀ ਰਾਣੀ ਕਾ ਬਾਗ ਵਿਖੇ ਸਥਿਤ ਵੇਰੋਨ ...
ਅੰਮਿ੍ਤਸਰ, 14 ਮਈ (ਨਕੁਲ ਸ਼ਰਮਾ)-ਸਥਾਨਕ ਰਾਣੀ ਕਾ ਬਾਗ ਵਿਖੇ ਸਥਿਤ ਆਈ.ਬੀ.ਟੀ. ਇੰਸਟੀਚਿਊਟ ਦੇ ਡਾਇਰੈਕਟਰ ਸਾਹਿਲ ਨਈਅਰ ਨੇ ਇਸ ਸਾਲ ਪੰਜਾਬ ਸਰਕਾਰ ਵਲੋਂ 26000 ਸਰਕਾਰੀ ਨੌਕਰੀਆਂ ਦੀ ਭਰਤੀ ਨੂੰ ਮੁੱਖ ਰੱਖਦੇ ਹੋਏ ਇੱਕ ਪੱਤਰਕਾਰ ਸੰੰਮੇਲਨ ਦੌਰਾਨ ਗੱਲਬਾਤ ਕਰਦਿਆਂ ...
ਬਟਾਲਾ, 14 ਮਈ (ਕਾਹਲੋਂ)-ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ, ਜਿਸ ਵਿਚ ਬੱਚਿਆਂ ਕੋਲੋਂ ਆਪਣੇ ਪਰਿਵਾਰ ਦੇ ਪ੍ਰਾਜੈਕਟ ਤਿਆਰ ਕਰਵਾਏ ਗਏ | ਇਨ੍ਹਾਂ ਵਿਚ ਪਹਿਲੇ ਨੰਬਰ 'ਤੇ ਚਰਨਪ੍ਰੀਤ ਸਿੰਘ, ਦੂਜੇ 'ਤੇ ਸੁਰਖ਼ਾਬ, ਤੀਜੇ 'ਤੇ ...
ਨਿੱਕੇ ਘੁੰਮਣ, 14 ਮਈ (ਸਤਬੀਰ ਸਿੰਘ ਘੁੰਮਣ)-ਖੇਤੀਬਾੜੀ ਵਿਭਾਗ ਬਲਾਕ ਧਾਰੀਵਾਲ¢ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ਦਾ ਦÏਰਾ ਕੀਤਾ ਜਾ ਰਿਹਾ ਹੈ | ਖੇਤੀ ਵਿਕਾਸ ਅਫ਼ਸਰ ਮਨਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਸਿੱਧੀ ਬਿਜਾਈ ...
ਗੁਰਦਾਸਪੁਰ, 14 ਮਈ (ਪੰਕਜ ਸ਼ਰਮਾ)-ਦੂਨ ਇੰਟਰਨੈਸ਼ਨਲ ਸਕੂਲ ਵਿਖੇ ਮਾਂ ਦਿਵਸ ਨੰੂ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕੈਪਟਨ ਜਸਮੀਤ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਮਾਂ ਬੱਚਿਆਂ ਨੰੂ ਨਾਲ ਲੈ ਕੇ ਚੱਲਦੀ ...
ਅਲੀਵਾਲ, 14 ਮਈ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ ਪਿੰਡ ਬਿਸ਼ਨੀਵਾਲ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਬੁਲਾਈ | ਇਸ ਮੌਕੇ ਸ: ਪਨੂੰ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਬੇਨਤੀ ...
ਡੇਰਾ ਬਾਬਾ ਨਾਨਕ, 14 ਮਈ (ਅਵਤਾਰ ਸਿੰਘ ਰੰਧਾਵਾ)-ਕੁਝ ਦਿਨ ਪਹਿਲਾਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਿੰਘਪੁਰਾ ਦੇ ਕੋਲ ਪੈਂਦੇ ਸੱਕੀ ਨਾਲੇ ਵਿਚ ਦਲਦਲ ਵਿਚ ਡੁੱਬ ਕੇ ਗੁੱਜਰ ਭਾਈਚਾਰੇ ਦੀਆਂ ਕਰੀਬ 70 ਮੱਝਾਂ ਦੀ ਮÏਤ ਹੋ ਗਈ ਸੀ | ਇਸ ਘਟਨਾ ਦੇ ਸੰਬੰਧ ਵਿਚ ਜਿੱਥੇ ...
ਹਰਚੋਵਾਲ, 14 ਮਈ (ਢਿੱਲੋਂ)-ਪਿੰਡ ਬਸਰਾਵਾਂ ਦੇ ਲੈਕ: ਦਿਲਬਾਗ ਸਿੰਘ ਬਸਰਾਵਾਂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਅੱਜ ਸਵੇਰੇ ਉਨ੍ਹਾਂ ਦੀ ਮਾਤਾ ਦਰਸ਼ਨ ਕੌਰ ਦਾ ਦਿਹਾਂਤ ਹੋ ਗਿਆ | ਅੱਜ ਮਾਤਾ ਦਰਸ਼ਨ ਕੌਰ ਦਾ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ...
ਗੁਰਦਾਸਪੁਰ, 14 ਮਈ (ਪੰਕਜ ਸ਼ਰਮਾ)-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਅਤੇ ਹਿੰਦੂ ਸੰਗਠਨਾਂ ਦਾ ਵਫਦ ਡਿਪਟੀ ਕਮਿਸ਼ਨਰ ਨੰੂ ਮਿਲਿਆ ਅਤੇ ਗਊ ਦੀ ਰੱਖਿਆ ਲਈ ਠੋਸ ਨਿਯਮ ਬਣਾਉਣ ਦੀ ਮੰਗ ਨੰੂ ਲੈ ਕੇ ਮੰਗ-ਪੱਤਰ ਦਿੱਤਾ | ਇਸ ਮੌਕੇ ਹਰਵਿੰਦਰ ਸੋਨੀ ਨੇ ਦੱਸਿਆ ਕਿ ਪੰਜਾਬ ਭਰ ...
ਧਾਰੀਵਾਲ, 14 ਮਈ (ਸਵਰਨ ਸਿੰਘ)-ਸਿਹਤ ਵਿਭਾਗ ਅਤੇ ਸਮਾਜ ਵਿਚ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਨੂੰ ਲੈ ਕੇ ਨਰਸਿੰਗ ਸਿਸਟਰ ਰਾਖਲ ਨੂੰ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੀ ਉਪ ਪਿ੍ੰਸੀਪਲ ਸਿਸਟਰ ਸੀਨਾ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ...
ਪੁਰਾਣਾ ਸ਼ਾਲਾ, 14 ਮਈ (ਅਸ਼ੋਕ ਸ਼ਰਮਾ)-ਇੱਥੋਂ ਥੋੜ੍ਹੀ ਦੂਰ ਪੈਂਦੇ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਦੀ ਸਮੂਹ ਕਮੇਟੀ ਵਲੋਂ ਸ਼ਹੀਦਾਂ ਦੀ ਯਾਦ ਵਿਚ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ...
ਪੁਰਾਣਾ ਸ਼ਾਲਾ, 14 ਮਈ (ਅਸ਼ੋਕ ਸ਼ਰਮਾ)-ਪੀ.ਐਚ.ਸੀ. ਰਣਜੀਤ ਬਾਗ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਡਾ: ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਰਣਜੀਤ ਬਾਗ ਡਾ: ਸੁਦੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਨਸ਼ਿਆਂ ਨੰੂ ...
ਧਾਰੀਵਾਲ, 14 ਮਈ (ਸਵਰਨ ਸਿੰਘ)-ਅਮਰੀਕਾ ਦੀ ਨਾਮਵਰ ਸਮਾਜ ਸੇਵੀ ਸੰਸਥਾ ਮੈਸੀ ਐਂਡ ਸੰਨਜ ਫਾਊਾਡੇਸ਼ਨ ਦੇ ਚੇਅਰਮੈਨ ਸੁਰਿੰਦਰ ਮੈਸੀ ਅਤੇ ਟੀਮ ਵਲੋਂ ਸਥਾਨਕ ਦੀ ਸਾਲਵੇਸ਼ਨ ਆਰਮੀ ਮੈਕਰਾਬਰਟ ਮਿਸ਼ਨ ਹਸਪਤਾਲ ਦਾ ਦੌਰਾ ਕੀਤਾ ਗਿਆ | ਇਥੇ ਦੱਸਣਯੋਗ ਹੈ ਕਿ ਮਿਸ਼ਨ ...
ਕਾਦੀਆਂ, 14 ਮਈ (ਯਾਦਵਿੰਦਰ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਕਵਲਪ੍ਰੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਲਾਕ ਪੱਧਰੀ ਕੈਂਪ ਪਿੰਡ ਬਸਰਾਵਾਂ ਵਿਖੇ ...
ਕਾਲਾ ਅਫਗਾਨਾ, 14 ਮਈ (ਅਵਤਾਰ ਸਿੰਘ ਰੰਧਾਵਾ)-ਜ਼ਿਲ੍ਹਾ ਗੁਰਦਾਸਪੁਰ ਸਮੇਤ ਪੰਜਾਬ ਅੰਦਰ ਅਤੇ ਦੇਸ਼-ਵਿਦੇਸ਼ਾਂ ਵਿਚ ਜਾਣਿਆ ਜਾਂਦਾ ਅਗਾਂਹਵਧੂ ਪੜੇ ਲਿਖੇ ਲੋਕਾਂ ਦਾ ਪਿੰਡ ਕਾਲਾ ਅਫ਼ਗਾਨਾ, ਜਿਸ ਦੀਆਂ ਸਮਾਜ ਵਿਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ, ਅੱਜ ਵਧ ਚੁੱਕੇ ...
ਘੱਲੂਘਾਰਾ ਸਾਹਿਬ, 14 ਮਈ (ਮਿਨਹਾਸ)-ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਘੱਲੂਘਾਰਾ ਸਾਹਿਬ ਅਤੇ ਸਮੂਹ ਸੰਗਤਾਂ ਦੇ ਉਪਰਾਲੇ ਨਾਲ ਛੋਟਾ ਘੱਲੂਘਾਰਾ ਸਾਹਿਬ ਦੇ ਕÏਮੀ ਸ਼ਹੀਦਾਂ ਦੀ ਯਾਦ ਵਿਚ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ...
ਪੁਰਾਣਾ ਸ਼ਾਲਾ, 14 ਮਈ (ਅਸ਼ੋਕ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਲੋਕਾਂ ਵਲੋਂ ਨਜਾਇਜ਼ ਕਬਜ਼ੇ ਛਡਵਾਉਣ ਲਈ ਜੋ ਬਿਆਨ ਦਿੱਤਾ ਸੀ, ਉਸ 'ਤੇ ਅਮਲ ਹੋਣ ਲੱਗ ਪਿਆ | ਪਹਿਲਾਂ ਸ਼ਹਿਰਾਂ ਵਿਚ ਖੋਖੇ ਚੁਕਵਾਉਣ ਤੇ ਹੋਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX