ਤਾਜਾ ਖ਼ਬਰਾਂ


ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  about 1 hour ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  about 1 hour ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  about 1 hour ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  about 2 hours ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  about 2 hours ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  about 4 hours ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  about 4 hours ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  about 4 hours ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  about 5 hours ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  about 5 hours ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  about 5 hours ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  about 6 hours ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ’ਚ ਇਕ ਦੀ ਮੌਤ, ਕਤਲ ਦਾ ਮੁਕੱਦਮਾ ਦਰਜ
. . .  about 6 hours ago
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਵਿਖੇ 2 ਪਰਿਵਾਰਾਂ ਵਿਚ ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ਵਿਚ ਇਕ 65 ਸਾਲਾਂ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ...
ਜ਼ਬਰੀ ਵਸੂਲੀ ਤੇ ਹਥਿਆਰਬੰਦ ਲੁੱਟਾਂ ਖੋਹਾਂ ’ਚ ਸ਼ਾਮਲ 6 ਵਿਅਕਤੀ ਗਿ੍ਫ਼ਤਾਰ
. . .  1 minute ago
ਅੰਮ੍ਰਿਤਸਰ, 1 ਦਸੰਬਰ- ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਸਵਪਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰੀ ਵਸੂਲੀ ਅਤੇ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ...
ਜੀ-20 ਦੀ ਪ੍ਰਧਾਨਗੀ ਭਾਰਤ ਦੀ ਮਹੱਤਵਪੂਰਨ ਮੌਕਾ- ਅਸਟ੍ਰੇਲੀਆਈ ਹਾਈ ਕਮਿਸ਼ਨਰ
. . .  about 7 hours ago
ਨਵੀਂ ਦਿੱਲੀ, 1 ਦਸੰਬਰ- ਭਾਰਤ ਵਿਚ ਅਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਕਿਹਾ ਕਿ ਅੱਜ ਭਾਰਤ ਲਈ ਮਹੱਤਵਪੂਰਨ ਮੌਕਾ ਹੈ, ਕਿਉਂਕਿ ਉਹ ਜੀ-20...
ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  about 9 hours ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 9 hours ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 9 hours ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 10 hours ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 10 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 11 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 11 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 11 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 11 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 11 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਜੇਠ ਸੰਮਤ 554

ਅੰਮ੍ਰਿਤਸਰ / ਦਿਹਾਤੀ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦਾ ਲਿਆ ਫ਼ੈਸਲਾ ਸ਼ਲਾਘਾਯੋਗ-ਕੁਲਦੀਪ ਸਿੰਘ ਧਾਲੀਵਾਲ

ਅਜਨਾਲਾ, 14 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਵਿਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਅਤੇ ਜੇਲ੍ਹਾਂ ਵਿਚੋਂ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਸਮੇਤ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਹਨ ਸਾਰੇ ਸ਼ਲਾਘਾਯੋਗ ਹਨ ਤੇ ਇਹ ਇਤਿਹਾਸਕ ਸਾਬਤ ਹੋ ਰਹੇ ਹਨ ਤੇ ਇਨ੍ਹਾਂ ਫ਼ੈਸਲਿਆਂ ਨੂੰ ਹਕੀਕੀ ਰੂਪ ਵਿਚ ਅਮਲੀਜਾਮਾ ਵੀ ਪਹਿਨਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਦੀ ਜਨਤਾ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਸਕੇ | ਇਹ ਪ੍ਰਗਟਾਵਾ ਅੱਜ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਵਿਚ ਸਥਿਤ ਕੈਂਪ ਦਫਤਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਲਗਾਏ ਖੁੱਲ੍ਹੇ ਲੋਕ ਦਰਬਾਰ ਦੌਰਾਨ ਸਬ-ਡਵੀਜ਼ਨ ਅਜਨਾਲਾ ਦੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿਚ ਰਾਜ ਕਰਕੇ ਗਈਆਂ ਹਨ ਉਨ੍ਹਾਂ ਸਿਰਫ਼ ਐਲਾਨ ਕਰਕੇ ਤੇ ਭਿ੍ਸ਼ਟਾਚਾਰੀ ਨੂੰ ਫੈਲਾਉਣ ਤੇ ਨਾਜਾਇਜ਼ ਕਬਜ਼ੇ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਦੀ ਸਰਕਾਰ ਇਨ੍ਹਾਂ ਸਰਕਾਰਾਂ ਤੋਂ ਕੁਝ ਵੱਖਰਾ ਕਰੇਗੀ | ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਪੰਚਾਇਤ ਵਿਭਾਗ ਵਲੋਂ ਪੂਰੇ ਪੰਜਾਬ ਵਿੱਚ 1200 ਏਕੜ ਤੋਂ ਵੱਧ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਜ਼ਮੀਨਾਂ ਪੰਚਾਇਤਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਤੇ ਆਉਂਦੇ ਸਮੇਂ ਵਿਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ | ਇਸ ਮੀਟਿੰਗ ਦੌਰਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਹਦਾਇਤ ਕਰਦਿਆਂ ਕਿਹਾ ਕਿ ਹਲਕੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਰੂਪ ਵਿਚ ਖ਼ਾਤਮਾ ਕੀਤਾ ਜਾਵੇ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਡੀ.ਐੱਸ.ਪੀ ਅਜਨਾਲਾ ਜਸਵੀਰ ਸਿੰਘ, ਐੱਸ.ਐੱਚ.ਓ. ਰਮਦਾਸ ਇੰਸਪੈਕਟਰ ਬਲਵਿੰਦਰ ਸਿੰਘ, ਐੱਸ.ਐੱਚ.ਓ. ਝੰਡੇਰ ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ, ਐੱਸ.ਐੱਚ.ਓ. ਰਾਜਾਸਾਂਸੀ ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਦਫਤਰ ਇੰਚਾਰਜ ਪਟਵਾਰੀ ਗੁਰਜੰਟ ਸਿੰਘ ਸੋਹੀ, ਸੀਨੀਅਰ ਆਗੂ ਬਲਜਿੰਦਰ ਸਿੰਘ ਮਾਹਲ, ਡੇਅਰੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਦੀਪਕ ਚੈਨਪੁਰੀਆ, ਬਲਾਕ ਅਜਨਾਲਾ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਬਲਾਕ ਪ੍ਰਧਾਨ ਸਵਿੰਦਰ ਸਿੰਘ ਮਾਨ, ਏ.ਈ.ਓ ਪ੍ਰਭਦੀਪ ਸਿੰਘ ਚੇਤਨਪੁਰਾ, ਗਗਨਦੀਪ ਸਿੰਘ ਛੀਨਾ, ਹਰਮਨਦੀਪ ਸਿੰਘ ਨੰਗਲ, ਗੋਰਾ ਸੱਗੂ, ਥੰਮਣ ਸਿੰਘ ਬਾਠ ਤੇ ਲਵਕਰਨ ਸਿੰਘ ਆਦਿ ਹਾਜ਼ਰ ਸਨ |.

ਮੰਦਰ ਬਾਵਾ ਲਾਲ ਮਜੀਠਾ ਵਿਖੇ ਮੂਰਤੀ ਸਥਾਪਨਾ ਤੇ ਭੂਮੀ ਪੂਜਨ ਦਿਵਸ ਮੌਕੇ ਜਾਗਰਣ

ਮਜੀਠਾ, 14 ਮਈ (ਮਨਿੰਦਰ ਸਿੰਘ ਸੋਖੀ)-ਮੰਦਰ ਸ਼੍ਰੀ ਬਾਵਾ ਲਾਲ ਦਿਆਲ ਮਜੀਠਾ ਵਿਖੇ ਮੂਰਤੀ ਸਥਾਪਨਾ ਦਿਵਸ ਅਤੇ ਭੂਮੀ ਪੂਜਨ ਦਿਵਸ ਮੰਦਰ ਦੀ ਮੈਨੇਜ਼ਮੈਂਟ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਬਾਵਾ ਲਾਲ ਦੁਆਰ ਧਿਆਨਪੁਰ ...

ਪੂਰੀ ਖ਼ਬਰ »

ਸਟਰਗਿਲੰਗ ਟੀਨਜ਼ ਪਬਲਿਕ ਸਕੂਲ 'ਚ ਹਾਕੀ ਟੂਰਨਾਮੈਂਟ ਕਰਵਾਇਆ

ਕੱਥੂਨੰਗਲ, 14 ਮਈ (ਦਲਵਿੰਦਰ ਸਿੰਘ ਰੰਧਾਵਾ)-ਟੋਲ ਪਲਾਜ਼ਾ ਕੱਥੂਨੰਗਲ ਤੇ ਸਥਿਤ ਸਟਰਗਿਲੰਗ ਟੀਨਜ਼ ਪਬਲਿਕ ਸਕੂਲ ਵਰਿਆਮ ਨੰਗਲ 'ਚ ਹਾਕੀ ਖਿਡਾਰੀ ਸੁਖਮਨਦੀਪ ਸਿੰਘ ਦੀ ਯਾਦ 'ਚ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜੋ ਪਿਛਲੇ ਇੱਕ ਸਾਲ ਪਹਿਲਾਂ ਗੈਸ ਸਿਲੰਡਰ ਫਟਣ ਨਾਲ ...

ਪੂਰੀ ਖ਼ਬਰ »

ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਈ. ਟੀ. ਓ. ਨੇ 5 ਬ੍ਰੇਕਰਾਂ ਦਾ ਕੀਤਾ ਉਦਘਾਟਨ

ਜੰਡਿਆਲਾ ਗੁਰੂ, 14 ਮਈ (ਪ੍ਰਮਿੰਦਰ ਸਿੰਘ ਜੋਸਨ)-ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਆ ਰਹੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਬਿਜਲੀ ਦੇਣ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਸਮੁੱਚਾ ਦੇਸ਼ ਬਿਜਲੀ ਦੀ ...

ਪੂਰੀ ਖ਼ਬਰ »

ਡੀ.ਏ.ਵੀ. ਭਾਰਤੀ ਕਦਰਾਂ-ਕੀਮਤਾਂ ਤੇ ਵੈਦਿਕ ਪ੍ਰੰਪਰਾਵਾਂ ਅਨੁਸਾਰ ਸਿੱਖਿਆ ਦੇਣ ਲਈ ਵਚਨਬੱਧ- ਡਾਇ. ਜੇ.ਪੀ. ਸ਼ੂਰ

ਅਟਾਰੀ, 14 ਮਈ (ਗੁਰਦੀਪ ਸਿੰਘ ਅਟਾਰੀ)-ਮਹੰਤ ਕੌਸ਼ਲ ਦਾਸ ਡੀ.ਏ.ਵੀ. ਪਬਲਿਕ ਸਕੂਲ ਅਟਾਰੀ ਵਿਖੇ ਪਿ੍ੰਸੀਪਲ ਰਜਨੀ ਸਲਹੋਤਰਾ ਦੀ ਅਗਵਾਈ ਹੇਠ ਡਾਇਰੈਕਟਰ ਡੀ.ਏ.ਵੀ. ਪਬਲਿਕ ਸਕੂਲਜ਼ ਨਵੀਂ ਦਿੱਲੀ ਜੇ.ਪੀ. ਸ਼ੂਰ ਦੀ ਆਮਦ 'ਤੇ ਸਮਾਗਮ ਕਰਵਾਇਆ ਗਿਆ | ਸ਼੍ਰੀ ਜੇ.ਪੀ. ਸ਼ੂਰ ਨੇ ...

ਪੂਰੀ ਖ਼ਬਰ »

ਗਾਇਤਰੀ ਗਿਆਨ ਮੰਦਰ ਵਿਖੇ 2 ਰੋਜ਼ਾ ਸਾਲਾਨਾ ਧਾਰਮਿਕ ਮਹਾਂ ਉਤਸਵ ਤੇ ਯੁਵਾ ਸੰਮੇਲਨ 28 ਤੇ 29 ਮਈ ਨੂੰ -ਪੰਡਿਤ ਦਿਨੇਸ਼ ਦਿਵੇਦੀ

ਅਜਨਾਲਾ, 14 ਮਈ (ਐਸ.ਪ੍ਰਸ਼ੋਤਮ)-ਅਖਿਲ ਵਿਸ਼ਵ ਗਾਇਤਰੀ ਪਰਿਵਾਰ ਅਜਨਾਲਾ ਵਲੋਂ 28 ਤੇ 29 ਮਈ ਨੂੰ ਗਾਇਤਰੀ ਗਿਆਨ ਮੰਦਿਰ, ਆਬਾਦੀ ਭਖਾ ਤਾਰਾ ਸਿੰਘ, ਅਜਨਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਦੋ ਰੋਜ਼ਾ ਸਾਲਾਨਾ ਮਹਾਂ ਉਤਸਵ ਤੇ ਵਿਸ਼ਾਲ 9 ਕੁੰਡੀਆ ਗਾਯਤਰੀ ਮਹਾਂ ਯਗ ...

ਪੂਰੀ ਖ਼ਬਰ »

ਟਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ ਲੋਕਾਂ ਨੇ ਬੁਝਾਈ

ਜੰਡਿਆਲਾ ਗੁਰੂ, 14 ਮਈ (ਪ੍ਰਮਿੰਦਰ ਸਿੰਘ ਜੋਸਨ)-ਬੀਤੀ ਦੇਰ ਰਾਤ ਜੰਡਿਆਲਾ ਗੁਰੂ ਦੇ ਬਰਤਨਾਂ ਵਾਲੇ ਬਾਜ਼ਾਰ ਵਿਚ ਬਿਜਲੀ ਦੇ ਟਰਾਂਸਫਾਰਮਰ ਦੀ ਕੇਵਲ ਨੂੰ ਅਚਾਨਕ ਅੱਗ ਲੱਗ ਜਾਣ 'ਤੇ ਸਥਾਨਕ ਲੋਕਾਂ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਰਲ ਮਿਲ ਕੇ ਅੱਗ 'ਤੇ ਕਾਬੂ ...

ਪੂਰੀ ਖ਼ਬਰ »

ਮਿਡ ਡੇ ਮੀਲ ਵਰਕਰਾਂ ਵਲੋਂ ਕੇਂਦਰੀ ਤੇ ਸੂਬਾ ਸਰਕਾਰਾਂ ਵਿਰੁਧ ਰੋਸ ਰੈਲੀ

ਅਜਨਾਲਾ, 14 ਮਈ (ਐਸ.ਪ੍ਰਸ਼ੋਤਮ)- ਅੱਜ ਇਥੇ ਮਿਡ ਡੇ ਮੀਲ ਵਰਕਰਜ ਯੂਨੀਅਨ (ਸੀਟੂ) ਅਜਨਾਲਾ ਆਗੂ ਸ਼੍ਰੀਮਤੀ ਸ਼ੀਲਾ ਰਾਣੀ, ਸੀਟੂ ਪੰਜਾਬ ਸੂਬਾ ਵਿਤ ਸਕਤਰ ਸੁਚਾ ਸਿੰਘ ਅਜਨਾਲਾ ਤੇ ਪ.ਸ.ਸ.ਫ. ਜ਼ਿਲਾ ਅੰਮਿ੍ਤਸਰ ਜਨਰਲ ਸਕਤਰ ਸੁਖਦੇਵ ਸਿੰਘ ਗਰਚਾ ਦੀ ਸਾਂਝੀ ਅਗਵਾਈ ਚ ਬਲਾਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ 15 ਮਈ ਤੋਂ 31 ਮਈ ਤੱਕ ਆਫਲਾਈਨ ਸਕੂਲ ਲਗਾਉਣ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਫ਼ੈਸਲੇ ਦਾ ਪੰਜਾਬ ਰਾਸਾ ਵਲੋਂ ਸਵਾਗਤ

ਚੌਂਕ ਮਹਿਤਾ, 14 ਮਈ (ਜਗਦੀਸ਼ ਸਿੰਘ ਬਮਰਾਹ)-ਰੈਕੋਗਨਾਈਜਡ ਐਂਡ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਰਾਸਾ ਪੰਜਾਬ ਨੇ, ਮਾਣਯੋਗ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਅੱਜ ਲਏ ਫ਼ੈਸਲੇ ਜਿਸ ਵਿਚ ਉਨ੍ਹਾਂ 15 ਮਈ ਤੋਂ 31 ਮਈ ਤੱਕ ਜੋ ਪਹਿਲਾਂ ਕੀਤੇ ਫ਼ੈਸਲੇ ਅਨੁਸਾਰ ਆਨਲਾਇਨ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਮਹਿਤਾ ਚੌਕ ਦੇ ਨਵ-ਨਿਯੁਕਤ ਪ੍ਰਧਾਨ ਸੁਖਦੇਵ ਸਿੰਘ ਬੁੱਟਰ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦਿੱਤਾ ਥਾਪੜਾ

ਚੌਂਕ ਮਹਿਤਾ, 14 ਮਈ (ਜਗਦੀਸ਼ ਸਿੰਘ ਬਮਰਾਹ)-ਅਨਾਜ ਮੰਡੀ ਮਹਿਤਾ ਚੌਕ ਵਿਖੇ ਆੜ੍ਹਤੀ ਐਸੋਸੀਏਸ਼ਨ ਦੇ ਨਵੇਂ ਬਣਾਏ ਪ੍ਰਧਾਨ ਸੁਖਦੇਵ ਸਿੰਘ ਬੁੱਟਰ ਨੂੰ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਥਾਪੜਾ ਦਿੱਤਾ | ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ...

ਪੂਰੀ ਖ਼ਬਰ »

ਜਨਤਾ ਮਾਡਰਨ ਸਕੂਲ ਦੀ ਪੰਜਵੀਂ ਕਲਾਸ ਦਾ ਨਤੀਜਾ ਰਿਹਾ ਸੌ ਫੀਸਦੀ

ਚੌਂਕ ਮਹਿਤਾ, 14 ਮਈ (ਜਗਦੀਸ਼ ਸਿੰਘ ਬਮਰਾਹ)-ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਜਨਤਾ ਮਾਡਰਨ ਸੀਨੀ. ਸੈਕੰਡਰੀ ਸਕੂਲ ਦੀ ਪੰਜਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ | ਪੰਜਾਬ ਸਕੂਲ ਬੋਰਡ ਵੱਲੋਂ ਐਲਾਨੇ ਗਏ ਇਸ ਨਤੀਜੇ ਦੌਰਾਨ ਪਲਕਪ੍ਰੀਤ ਕੌਰ ਨੇ 96 ਫੀਸਦੀ,ਜਗਵੀਰ ...

ਪੂਰੀ ਖ਼ਬਰ »

ਪੁਲਿਸ ਸਾਂਝ ਕੇਂਦਰ ਅਜਨਾਲਾ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ

ਅਜਨਾਲਾ, 14 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸਵਰਨਜੀਤ ਸਿੰਘ ਅਤੇ ਐੱਸ.ਪੀ. ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਪੀ.ਆਰ.ਸੀ. ਅੰਮਿ੍ਤਸਰ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

'ਆਪ' ਦੇ ਆਗੂ ਮਿਆਦੀਆਂ ਵਲੋਂ ਹਲਕਾ ਰਾਜਾਸਾਂਸੀ ਦੇ ਪਿੰਡਾਂ ਦੇ ਦੌਰੇ

ਓਠੀਆਂ, 14 ਮਈ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ | ਪੰਜਾਬ ਦੇ ਭਲੇ ਤੇ ਨੌਜਵਾਨਾਂ ਦੇ ਉੱਜਲ ਭਵਿੱਖ ਨੂੰ ਉਜਾਗਰ ਕਰਨ ਲਈ ਪੰਜਾਬ 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ | ਇਹ ਵਿਚਾਰ ਹਲਕਾ ...

ਪੂਰੀ ਖ਼ਬਰ »

'ਆਪ' ਦੇ ਆਗੂ ਮਿਆਦੀਆਂ ਵਲੋਂ ਹਲਕਾ ਰਾਜਾਸਾਂਸੀ ਦੇ ਪਿੰਡਾਂ ਦੇ ਦੌਰੇ

ਓਠੀਆਂ, 14 ਮਈ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ | ਪੰਜਾਬ ਦੇ ਭਲੇ ਤੇ ਨੌਜਵਾਨਾਂ ਦੇ ਉੱਜਲ ਭਵਿੱਖ ਨੂੰ ਉਜਾਗਰ ਕਰਨ ਲਈ ਪੰਜਾਬ 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ | ਇਹ ਵਿਚਾਰ ਹਲਕਾ ...

ਪੂਰੀ ਖ਼ਬਰ »

ਗੁ: ਧੇੜੇਆਣਾ ਸਾਹਿਬ ਸਠਿਆਲਾ ਦੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਸੇਵਾ ਮੁਕਤ ਹੋਏ

ਸਠਿਆਲਾ, 14 ਮਈ (ਸਫਰੀ)-ਨੌਵੀਂ ਪਾਤਸ਼ਾਹੀ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ ਇਤਿਹਾਸਕ ਅਸਥਾਨ ਗੁ: ਧੇੜੇਆਣਾ ਸਾਹਿਬ ਸਠਿਆਲਾ ਦੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੂੰ ਸੇਵਾ ਮੁਕਤ ਹੋਣ 'ਤੇ ਸਨਮਾਨਿਤ ਕੀਤਾ ਗਿਆ | ਇਸ ਬਾਰੇ ਲੋਕਲ ਗੁ: ਕਮੇਟੀ ਅਤੇ ਗੁ: ਧੇੜੇਆਣਾ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਤਕਰਾਰ 'ਚ ਗੋਲੀਆਂ ਚਲਾਉਣ ਦੇ ਲਗਾਏ ਦੋਸ਼

ਲੋਪੋਕੇ, 14 ਮਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪੰਜੂਰਾਏ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਤਕਰਾਰ 'ਚ ਗੋਲੀਆਂ ਚੱਲੀਆਂ | ਇਸ ਸਬੰਧੀ ਜੁਗਰਾਜ ਸਿੰਘ ਪਿੰਡ ਪੰਜੂਰਾਏ ਨੇ ਦੋਸ਼ ਲਗਾਉਂੁਦਿਆਂ ਦੱਸਿਆ ਕਿ ਉਨ੍ਹਾਂ ਦੀ ਛੰਨ ...

ਪੂਰੀ ਖ਼ਬਰ »

ਭਿਆਨਕ ਸੜਕ ਹਾਦਸੇ 'ਚ ਜਸਤਰਵਾਲ ਦੇ ਨੌਜਵਾਨ ਦੀ ਮੌਤ

ਓਠੀਆਂ/ਅਜਨਾਲਾ, 14 ਮਈ (ਗੁਰਵਿੰਦਰ ਸਿੰਘ ਛੀਨਾ/ਗੁਰਪ੍ਰੀਤ ਸਿੰਘ ਢਿੱਲੋ)-ਤਹਿਸੀਲ ਅਜਨਾਲਾ ਦੇ ਪਿੰਡ ਜਸਤਰਵਾਲ ਦਾ ਨੌਜਵਾਨ ਭੁਪਿੰਦਰ ਸਿੰਘ ਭਿੰਦਾ ਪੁੱਤਰ ਲਾਡੀ ਜਿਸਦਾ ਤੇੜੀ ਪਿੰਡ ਨਜ਼ਦੀਕ ਰਾਤ ਵੇਲੇ ਕਿਸੇ ਵਾਹਨ ਨਾਲ ਭਿਆਨਕ ਹਾਦਸਾ ਹੋ ਗਿਆ ਤੇ ਉਹ ਗੰਭੀਰ ਰੂਪ ...

ਪੂਰੀ ਖ਼ਬਰ »

ਬਲਾਕ ਚੋਗਾਵਾਂ ਅਧੀਨ ਆਉਂਦੀ ਨਹਿਰ 'ਚ 6 ਮਹੀਨਿਆਂ ਤੋਂ ਪਾਣੀ ਨਾ ਛੱਡੇ ਜਾਣ 'ਤੇ ਸੈਂਕੜੇ ਪਿੰਡਾਂ ਦੇ ਕਿਸਾਨ ਪ੍ਰੇਸ਼ਾਨ

ਚੋਗਾਵਾਂ, 14 ਮਈ (ਗੁਰਬਿੰਦਰ ਸਿੰਘ ਬਾਗੀ)-ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੀ ਦੁਆਬ ਨਹਿਰ ਜੋ ਰਾਣੇਵਾਲੀ ਤੋਂ ਸ਼ੁਰੂ ਹੋ ਬਹਿੜਵਾਲ, ਸ਼ਹੂਰਾ ਤੋਂ ਪਾਰ ਪਾਕਿ-ਹਿੰਦ ਸਰਹੱਦ ਉਪਰ ਪੈਂਦੇ ਦਰਿਆ ਰਾਵੀ 'ਚ ਮਿਲਦੀ ਹੈ, ਦੀ ਪੱਕੀ ਉਸਾਰੀ ਸ਼ੁਰੂ ਹੋਣ ...

ਪੂਰੀ ਖ਼ਬਰ »

ਅਜਨਾਲਾ 'ਚ ਲੱਗੀ ਕੌਮੀ ਲੋਕ ਅਦਾਲਤ ਦੌਰਾਨ 144 ਕੇਸਾਂ ਦਾ ਨਿਪਟਾਰਾ

ਅਜਨਾਲਾ, 14 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ | ਇਸ ਮੌਕੇ ਜੁਡੀਸ਼ੀਅਲ ਮੈਜਿਸਟ੍ਰੇਟ ਸੀਨੀਅਰ ਡਵੀਜ਼ਨ ਮਨਪ੍ਰੀਤ ਕੌਰ, ...

ਪੂਰੀ ਖ਼ਬਰ »

ਸਮੇਂ ਦੀਆਂ ਸਰਕਾਰਾਂ ਨੇ ਵਿਕਾਸ ਪਖੋਂ ਅਣਗੌਲਿਆ ਇਤਿਹਾਸਕ ਕਸਬਾ ਗੱਗੋਮਾਹਲ

ਬਲਵਿੰਦਰ ਸਿੰਘ ਸੰਧੂ ਗੱਗੋਮਾਹਲ-ਇਤਿਹਾਸਿਕ ਪੱਖੋਂਾ ਅਮੀਰ ਕਸਬਾ ਗੱਗੋਮਾਹਲ ਜਿੱਥੇ ਦੇ ਜੰਮਪਲ ਭਾਈ ਜੈਤਾ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਖਾਤਿਰ ਦਿੱਲੀ ਦੇ ਚਾਂਦਨੀ ਚੌਕ ਵਿਚ ਲਾਸਾਨੀ ਸ਼ਹਾਦਤ ਉਪਰੰਤ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ...

ਪੂਰੀ ਖ਼ਬਰ »

ਪਾਕਿਸਤਾਨ ਸਰਕਾਰ ਦੇ ਤਿੰਨ ਉੱਚ ਅਧਿਕਾਰੀਆਂ ਦਾ ਵਫ਼ਦ ਆਇਆ ਭਾਰਤ ਦਿੱਲੀ ਵਿਖੇ ਹੋ ਰਹੀ ਵੱਖ-ਵੱਖ ਦੇਸ਼ਾਂ ਦੀ ਮੀਟਿੰਗ 'ਚ ਲੈਣਗੇ ਹਿੱਸਾ

ਅਟਾਰੀ, 14 ਮਈ (ਗੁਰਦੀਪ ਸਿੰਘ ਅਟਾਰੀ)-ਗੁਆਂਢੀ ਦੇਸ਼ ਪਾਕਿਸਤਾਨ ਤੋਂ ਤਿੰਨ ਮੈਂਬਰਾਂ ਦਾ ਡੈਲੀਗੇਸ਼ਨ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਆਇਆ | ਪਾਕਿਸਤਾਨੀ ਵਫ਼ਦ ਵਿਚ ਮੁਹੰਮਦ ਜ਼ੁਲਕਾਰਨੈਨ ਡਾਇਰੈਕਟਰ (ਸੀ. ਟੀ.) ਵਿਦੇਸ਼ ਮੰਤਰਾਲਾ, ਅਰਸ਼ਦ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜਥੇਬੰਦਕ ਚੋਣਾਂ ਦੇ ਚੱਲਦੇ ਪਿੰਡਾਂ 'ਚ ਕਮੇਟੀਆਂ ਦਾ ਗਠਨ

ਖਾਲੜਾ, 14 ਮਈ (ਜੱਜਪਾਲ ਸਿੰਘ ਜੱਜ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਫਤਿਹ ਸਿੰਘ ਪਿੱਦੀ ਦੀ ਅਗਵਾਈ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਭਿੱਖੀਵਿੰਡ ਦੇ ਪਿੰਡਾ ਵੀਰਮ, ਮਾੜੀਮੇਘਾ, ਡਲੀਰੀ, ਕਲਸੀਆ ਖੁਰਦ, ਦੋਦੇ, ਖਾਲੜਾ, ਅਮੀਸ਼ਾਹ ਆਦਿ ਵਿਚ ਹਰ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਲਾਹਣ ਸਮੇਤ ਚਾਰ ਵਿਅਕਤੀ ਕਾਬੂ

ਤਰਨ ਤਾਰਨ, 14 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣਾ, ਸਿਰਫ਼ ਮੁੱਖ ਮੰਤਰੀ ਮਾਨ ਦੇ ਹਿੱਸੇ ਆਇਆ-ਧਾਲੀਵਾਲ, ਚੀਮਾ

ਪੱਟੀ, 14 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)¸ ਪੰਜਾਬ ਵਿਚ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਉੱਪਰ ਨਾਜਾਇਜ਼ ਤੌਰ 'ਤੇ ਕੀਤੇ ਕਬਜ਼ੇ ਹਟਾਉਣ ਦੀ ਸ਼ੁਰੂ ਕੀਤੀ ਮੁਹਿੰਮ ਦੌਰਾਨ ਪਿਛਲੇ ਬਾਰਾਂ ਦਿਨਾਂ ਅੰਦਰ ਇਕ ਹਜ਼ਾਰ ਏਕੜ ਤੋਂ ਵੱਧ ਸਰਕਾਰੀ ...

ਪੂਰੀ ਖ਼ਬਰ »

ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਤੇ ਪਾਈਪਾਂ ਚੋਰੀ

ਸਰਾਏ ਅਮਾਨਤ ਖਾਂ, 14 ਮਈ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਰਾਤ ਦੇ ਹਨੇਰੇ ਵਿਚ ਚੋਰਾਂ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਤੇ ਪਾਈਪਾਂ ਚੋਰੀ ਕਰਨ ਦਾ ਸਮਾਚਾਰ ਹੈ | ਕਿਸਾਨ ਆਗੂ ਦਿਲਬਾਗ ਸਿੰਘ, ...

ਪੂਰੀ ਖ਼ਬਰ »

ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਤੇ ਪਾਈਪਾਂ ਚੋਰੀ

ਸਰਾਏ ਅਮਾਨਤ ਖਾਂ, 14 ਮਈ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਰਾਤ ਦੇ ਹਨੇਰੇ ਵਿਚ ਚੋਰਾਂ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਤੇ ਪਾਈਪਾਂ ਚੋਰੀ ਕਰਨ ਦਾ ਸਮਾਚਾਰ ਹੈ | ਕਿਸਾਨ ਆਗੂ ਦਿਲਬਾਗ ਸਿੰਘ, ...

ਪੂਰੀ ਖ਼ਬਰ »

ਜੈਂਤੀਪੁਰ ਵਿਖੇ ਹੋਈ ਪਰਲਜ਼ ਪੀੜਤਾਂ ਦੀ ਇੱਕਤਰਤਾ

ਜੈਂਤੀਪੁਰ, 14 ਮਈ (ਭੁਪਿੰਦਰ ਸਿੰਘ ਗਿੱਲ)-ਚਿੱਟ ਫੰਡ ਕੰਪਨੀ ਪਰਲਜ਼ ਵਿਚ ਫਸੇ ਹੋਏ ਆਪਣੇ ਪੈਸੇ ਲੈਣ ਲਈ ਦਰ ਦਰ ਭਟਕ ਰਹੇ ਲੋਕਾਂ ਦੀ ਆਵਾਜ਼ ਨੂੰ ਗੂੰਗੀ ਤੇ ਬਹਿਰੀ ਸਰਕਾਰ ਤੱਕ ਪਹੁੰਚਾਉਣ ਲਈ ਸੰਘਰਸ਼ ਲੜ ਰਹੀ ਪੀੜਤਾਂ ਦੀ ਜਥੇਬੰਦੀ 'ਇਨਸਾਫ਼ ਦੀ ਆਵਾਜ਼' ਦੀ ਮੀਟਿੰਗ ...

ਪੂਰੀ ਖ਼ਬਰ »

'ਆਪ' ਆਗੂ ਦਵਿੰਦਰ ਸਿੰਘ ਨੇ ਨਗਰ ਪੰਚਾਇਤ ਅਧਿਕਾਰੀਆਂ ਨਾਲ ਸ਼ਹਿਰੀ ਨਵਿਆਉਣਯੋਗ ਵਿਕਾਸ ਕਾਰਜਾਂ ਦਾ ਕੀਤਾ ਮੁਆਇਨਾ

ਅਜਨਾਲਾ, 14 ਮਈ (ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਅਜਨਾਲਾ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਪੜਤਾਲ ਕਰਨ ਤੇ ਮੁਰੰਮਤਯੋਗ ਵਿਕਾਸ ਕਾਰਜਾਂ ਦੀ ਰਿਪੋਰਟ ਤਿਆਰ ਕਰਕੇ ਸੰਬੰਧਿਤ ਵਿਭਾਗ ਨੂੰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਬਾਬਾ ਬਕਾਲਾ ਸਾਹਿਬ ਦੀ ਨਤੀਜਿਆਂ ਵਿਚ ਝੰਡੀ ਬਰਕਰਾਰ

ਬਾਬਾ ਬਕਾਲਾ ਸਾਹਿਬ, 14 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ, ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਨੇੇ ਜਿੱਥੇ ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 5ਵੀਂ ਦੇ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਬਾਬਾ ਬਕਾਲਾ ਸਾਹਿਬ ਦੀ ਨਤੀਜਿਆਂ ਵਿਚ ਝੰਡੀ ਬਰਕਰਾਰ

ਬਾਬਾ ਬਕਾਲਾ ਸਾਹਿਬ, 14 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ, ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਨੇੇ ਜਿੱਥੇ ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 5ਵੀਂ ਦੇ ...

ਪੂਰੀ ਖ਼ਬਰ »

--ਮਾਮਲਾ: ਨਾਬਾਲਗ ਵਲੋਂ ਜ਼ਹਿਰ ਪੀ ਕੇ ਜੀਵਨ ਲੀਲ੍ਹਾ ਖ਼ਤਮ ਕਰਨ ਦਾ-- ਜਮਹੂਰੀ ਕਿਸਾਨ ਸਭਾ ਵਲੋਂ ਲੋਪੋਕੇ ਪੁਲਿਸ ਨੂੰ ਦਿੱਤਾ ਮੰਗ ਪੱਤਰ

ਲੋਪੋਕੇ, 14 ਮਈ (ਗੁਰਵਿੰਦਰ ਸਿੰਘ ਕਲਸੀ)-ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਅਜਨਾਲਾ ਦੇ ਪ੍ਰਧਾਨ ਵਿਰਸਾ ਸਿੰਘ ਟਪਿਆਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦਾ ਇੱਕ ਵਫ਼ਦ ਪੁੁਲਿਸ ਥਾਣਾ ਲੋਪੋਕੇ ਨੂੰ ਮਿਲਿਆ ਅਤੇ ਪਿੰਡ ਕੋਹਾਲੀ ਦੇ ਇੱਕ ਕਿਸਾਨ ਜਿਸਦੇ ਨੌਜਵਾਨ ...

ਪੂਰੀ ਖ਼ਬਰ »

ਸੰਤ ਬਾਬਾ ਲਾਭ ਸਿੰਘ ਸਕੂਲ ਮੱਤੇਵਾਲ ਦੀ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਮੱਤੇਵਾਲ, 14 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਨਜ਼ਦੀਕ ਗੁਰਦੁਆਰਾ ਦੀ ਅਗਵਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸੰਤ ਬਾਬਾ ਲਾਭ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੁਝ ਹੀ ਦਿਨਾਂ 'ਚ ਲੋਕਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ-ਗੁਰਜੀਤ ਸਿੰਘ ਔਜਲਾ

ਅਜਨਾਲਾ 14 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਅੰਮਿ੍ਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਭੋਏਵਾਲੀ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸਿਆਸੀ ਵਿਚਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਬਦਾਲ ਦੇ ਹਾਕੀ ਖਿਡਾਰੀਆਂ ਦਾ ਪਿੰ੍ਰਸੀਪਲ ਪੂਜਾ ਜੈਨ ਵਲੋਂ ਸਨਮਾਨ

ਕੱਥੂਨਗਲ, 14 ਮਈ (ਦਲਵਿੰਦਰ ਸਿੰਘ ਰੰਧਾਵਾ)-ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਅਬਦਾਲ ਵਲੋਂ ਸਵ. ਸੁਖਮਨਦੀਪ ਸਿੰਘ ਦੀ ਯਾਦ ਵਿਚ ਕਰਵਾਏ ਗਏ ਟੂਰਨਾਮੈਂਟ ਵਿਚ ਹਿੱਸਾ ਲਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX