ਮੋਗਾ 14 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ 'ਚ ਹੁਣ ਆਮ ਲੋਕਾਂ ਦੀ ਸਰਕਾਰ ਹੈ ਤੇ ਲੋਕ ਆਪਣੇ ਮਸਲੇ ਖੁਦ ਹੱਲ ਕਰਨਗੇ ਕਿਉਂਕਿ 28 ਜੂਨ ਤੋਂ ਪੰਜਾਬ ਦੇ ਹਰ ਪਿੰਡ ਅਤੇ ਵਾਰਡ 'ਚ ਗਰਾਮ ਅਤੇ ਮੁਹੱਲਾ ਸਭਾਵਾਂ ਦੀਆਂ ਮੀਟਿੰਗਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ 'ਚ ਲੋਕ ਖੁਦ ਆਪਣੇ ਮਸਲਿਆਂ ਦੀ ਨਿਸ਼ਾਨਦੇਹੀ ਕਰ ਕੇ ਮਤੇ ਪਾਸ ਕਰ ਕੇ ਸਰਕਾਰ ਨੂੰ ਭੇਜਣਗੇ ਜਿਸ ਨੂੰ ਵਿਧਾਨ ਸਭਾ ਕਮੇਟੀਆਂ ਵਲੋਂ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਧਵਨ ਪੈਲੇਸ ਮੋਗਾ ਵਿਖੇ ਜ਼ਿਲ੍ਹਾ ਰੂਰਲ ਐੱਨ. ਜੀ. ਓ. ਕਲੱਬਜ਼ ਐਸੋਸੀਏਸ਼ਨ ਮੋਗਾ ਅਤੇ ਜ਼ਿਲ੍ਹਾ ਐੱਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਵਲੋਂ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਦੌਰਾਨ ਕੀਤਾ | ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਤਿਆਰ ਕੀਤੇ ਗਏ ਮੋਗਾ ਜ਼ਿਲੇ੍ਹ ਦੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦੇ ਇਕ ਇਕ ਸ਼ਬਦ 'ਤੇ ਗੌਰ ਕੀਤੀ ਜਾਵੇਗੀ ਤੇ ਸਰਕਾਰ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਇਨ੍ਹਾਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ | ਇਸ ਮੌਕੇ ਰੂਰਲ ਐੱਨ. ਜੀ. ਓ. ਅਤੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮਹਿੰਦਰਪਾਲ ਲੂੰਬਾ ਨੇ ਇਹ 60 ਸੂਤਰੀ ਮੰਗ ਪੱਤਰ ਸਟੇਜ ਤੋਂ ਪੜ੍ਹ ਕੇ ਸੁਣਾਇਆ, ਜਿਸ 'ਚ ਮੋਗਾ ਸ਼ਹਿਰ, ਪਿੰਡਾਂ, ਸਿਵਲ ਹਸਪਤਾਲ ਮੋਗਾ ਅਤੇ ਮਿੰਨੀ ਸਕੱਤਰੇਤ ਮੋਗਾ ਨਾਲ ਸੰਬੰਧਿਤ 60 ਸਮੱਸਿਆਵਾਂ ਦਰਜ ਸਨ | ਇਸ ਮੰਗ ਪੱਤਰ 'ਤੇ ਬੋਲਦਿਆਂ ਵਿਧਾਇਕਾ ਅਮਨਦੀਪ ਕੌਰ ਅਰੋੜਾ, ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਐੱਨ. ਜੀ. ਓ. ਸੰਸਥਾਵਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ ਅਤੇ ਸਾਡੀ ਸਰਕਾਰ ਦੀ ਇਹ ਪਹਿਲੀ ਕੋਸ਼ਿਸ਼ ਰਹੇਗੀ ਕਿ ਅਸੀਂ ਐੱਨ. ਜੀ. ਓ. ਸੰਸਥਾਵਾਂ ਨੂੰ ਅੱਗੇ ਲਗਾ ਕੇ ਅੱਗੇ ਵਧੀਏ | ਇਸ ਮੌਕੇ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਨੇ ਵੀ ਮੋਗਾ ਜ਼ਿਲੇ੍ਹ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਹਰ ਜ਼ਿਲੇ੍ਹ ਵਿਚ ਅਜਿਹੀਆਂ ਸੰਸਥਾਵਾਂ ਹੋਣੀਆਂ ਜ਼ਰੂਰੀ ਹਨ | ਇਸ ਮੌਕੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਨਰੋਆ ਪੰਜਾਬ ਮੰਚ ਦੇ ਆਗੂ ਗੁਰਚਰਨ ਸਿੰਘ ਨੂਰਪੁਰ ਨੇ ਹਵਾ ਪਾਣੀ ਤੇ ਧਰਤੀ ਪ੍ਰਦੂਸ਼ਣ ਬਾਰੇ ਗੱਲ ਕਰਦਿਆਂ ਕਿਹਾ ਅੱਜ ਸਾਡੀ ਹੋਂਦ 'ਤੇ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਹੈ | ਜੇਕਰ ਸਾਡੀਆਂ ਸਰਕਾਰਾਂ ਅਤੇ ਆਮ ਲੋਕ ਇਨ੍ਹਾਂ ਨੂੰ ਸੰਭਾਲਣ ਲਈ ਅੱਗੇ ਨਾ ਆਏ ਤਾਂ ਬਹੁਤ ਜਲਦ ਇਸ ਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ | ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ, ਗੁਰਪ੍ਰੀਤ ਸਿੰਘ ਚੰਦਬਾਜਾ, 'ਆਪ' ਦੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ, ਸਕੱਤਰ ਦੀਪਕ ਅਰੋੜਾ, ਸਟੇਟ ਜਾਇੰਟ ਸਕੱਤਰ ਨਰੇਸ਼ ਚਾਵਲਾ, ਐੱਮ. ਸੀ. ਬਲਜੀਤ ਸਿੰਘ ਚਾਨੀ, ਸਰਬਜੀਤ ਕੌਰ ਰੋਡੇ ਅਤੇ ਕਿਰਨ ਹੁੰਦਲ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੀਟਿੰਗ 'ਚ ਉਕਤ ਤੋਂ ਇਲਾਵਾ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ, ਰੂਰਲ ਐੱਨ. ਜੀ. ਓ. ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਚੁਗਾਵਾਂ, ਗੋਕਲ ਚੰਦ ਬੁੱਘੀ ਪੁਰਾ, ਇਕਬਾਲ ਸਿੰਘ ਖੋਸਾ, ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਗੁਰਸੇਵਕ ਸੰਨਿਆਸੀ, ਦਵਿੰਦਰਪਾਲ ਸਿੰਘ ਰਿੰਪੀ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਮੀਤ ਪ੍ਰਧਾਨ ਅਨੂ ਗੁਲਾਟੀ, ਕੈਸ਼ੀਅਰ ਕਿ੍ਸ਼ਨ ਸੂਦ, ਪੈੱ੍ਰਸ ਸਕੱਤਰ ਭਵਨਦੀਪ ਪੁਰਬਾ, ਐੱਨ. ਜੀ. ਓ. ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ, ਬਲਾਕ ਪ੍ਰਧਾਨ ਜਸਵੀਰ ਸਿੰਘ ਦੀਨਾ, ਜਸਵਿੰਦਰ ਸ਼ਰਮਾ, ਜਸਵਿੰਦਰ ਸਿੰਘ ਹੇਰ, ਹਰਭਿੰਦਰ ਸਿੰਘ ਜਾਨੀਆਂ, ਇਕਬਾਲ ਸਿੰਘ ਖੋਸਾ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |
ਠੱਠੀ ਭਾਈ, 14 ਮਈ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ ਵਿਖੇ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖ਼ਤ 'ਚ ਵੱਜਣ ਨਾਲ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਕਾਰ ਚਾਲਕ ਮਾਪਿਆਂ ਦੇ ਇਕਲੌਤੇ ਪੁੱਤਰ ਨੌਜਵਾਨ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ...
ਮੋਗਾ, 14 ਮਈ (ਅਸ਼ੋਕ ਬਾਂਸਲ)-ਅੱਜ ਜ਼ਿਲ੍ਹਾ ਮੋਗਾ ਵਿਚ ਅਤੇ ਇਸ ਦੀਆਂ ਸਬ-ਡਵੀਜ਼ਨਾਂ ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਧੀਨ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਮਨਦੀਪ ਪੰਨੂ ਦੀ ...
ਮੋਗਾ, 14 ਮਈ (ਜਸਪਾਲ ਸਿੰਘ ਬੱਬੀ)-ਪਨਸਪ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਕਾਰਜਕਾਰਨੀ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਮੋਗਾ ਵਿਖੇ ਹੋਈ | ਇਸ ਮੌਕੇ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਸੂਬਾ ਪ੍ਰਧਾਨ ਗਰਨਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਪਨਸਪ ਦੇ ਮੁਲਾਜ਼ਮ 17 ...
ਕੋਟ ਈਸੇ ਖਾਂ, 14 ਮਈ (ਨਿਰਮਲ ਸਿੰਘ ਕਾਲੜਾ)-ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਪਰਮ ਹੰਸ ਸੰਤ ਗੁਰਜੰਟ ਸਿੰਘ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸੰਗਤਾਂ ਵਲੋਂ ਜੇਠ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ...
ਮੋਗਾ, 14 ਮਈ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਪਿ੍ੰਸੀਪਲ ਡਾ. ਜਤਿੰਦਰ ਕੌਰ ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਵਿਭਾਗ ਅਤੇ ਐਂਟੀ ਡਰੱਗ ਸੈੱਲ ਵਲੋਂ 'ਪੰਜਾਬੀਓ ਜਾਗੋ-ਨਸ਼ੇ ਤਿਆਗੋ' ਵਿਸ਼ੇ ਉੱਪਰ ਕੋਲਾਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ...
ਮੋਗਾ, 14 ਮਈ (ਅਸ਼ੋਕ ਬਾਂਸਲ)-ਭਾਰਤ ਵਿਕਾਸ ਪ੍ਰੀਸ਼ਦ ਦੀ ਮੋਗਾ ਸ਼ਾਖਾ ਵਲੋਂ ਜ਼ਰੂਰਤਮੰਦਾਂ ਦੀ ਸਹਾਇਤਾ ਦੇ ਟੀਚੇ ਨੂੰ ਅੱਗੇ ਵਧਾਉਂਦੇ ਹੋਏ ਡਾ. ਹੈੱਡਗੇਵਰ ਸ਼ਹੀਦ ਓਮ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ 142 ਬੱਚਿਆਂ ਨੂੰ ਕਾਪੀਆਂ ਅਤੇ ਹੋਰ ...
ਧਰਮਕੋਟ, 14 ਮਈ (ਪਰਮਜੀਤ ਸਿੰਘ)-ਕਿਤਾਬੀ ਗਿਆਨ ਦੇ ਨਾਲ-ਨਾਲ ਮਨੋਰੰਜਕ ਗਤੀਵਿਧੀਆਂ ਬੱਚੇ ਦੇ ਸਰਵਪੱਖੀ ਵਿਕਾਸ ਵਿਚ ਸਹਾਈ ਹੁੰਦੀਆਂ ਹਨ | ਇਸ ਗੱਲ ਦਾ ਧਿਆਨ ਵਿਚ ਰੱਖਦੇ ਹੋਏ ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ਦੇ ਛੋਟੇ ...
ਬੱਧਨੀ ਕਲਾਂ, 14 ਮਈ (ਸੰਜੀਵ ਕੋਛੜ)-ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਰਜਿ. ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਰਮਪ੍ਰੀਤ ਸਿੰਘ ਬੌਡੇ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੱਧਨੀ ਕਲਾਂ ਵਿਖੇ ਹੋਈ | ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਤੇ ਮਾਪਿਆਂ ਦੀ ਮੰਗ ਨੂੰ ਦੇਖਦੇ ਹੋਏ ਮਈ ਮਹੀਨੇ ਦੀਆਂ ਛੁੱਟੀਆਂ ਦੇ ਫ਼ੈਸਲੇ ਨੂੰ ਰੀਵਿਊ ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੱਚਿਆਂ ਦੇ ਸੁਨਹਿਰੀ ਭਵਿੱਖ 'ਚ ਜਿੱਥੇ ਉਨ੍ਹਾਂ ਦੇ ਮਾਪਿਆਂ ਦੀ ਮਿਹਨਤ ਜੁੜੀ ਹੁੰਦੀ ਹੈ, ਉੱਥੇ ਬੱਚਿਆਂ ਦੇ ਅਧਿਆਪਕ ਦਾ ਵੀ ਅਹਿਮ ਰੋਲ ਹੁੰਦਾ ਹੈ ਕਿਉਂਕਿ ਗੁਰੂ ਦੇ ਗਿਆਨ ਬਿਨਾਂ ਜ਼ਿੰਦਗੀ 'ਚ ਕੁਝ ਵੀ ਹਾਸਲ ਕਰਨਾ ...
ਕੋਟ ਈਸੇ ਖਾਂ, 14 ਮਈ (ਨਿਰਮਲ ਸਿੰਘ ਕਾਲੜਾ)-ਡੀ. ਏ. ਵੀ. ਕੇ. ਆਰ. ਬੀ. ਸਕੂਲ ਕੋਟ ਈਸੇ ਖਾਂ ਵਿਖੇ ਪਿ੍ੰਸੀਪਲ ਸਤਪਾਲ ਅੱਤਰੀ ਦੀ ਰਹਿਨੁਮਾਈ ਹੇਠ ਸਕੂਲ ਦੇ ਵਿਹੜੇ ਵਿਚ ਸਮਾਜ ਦੀ ਭਲਾਈ ਵਾਸਤੇ ਸਕੂਲ ਵਿਚ ਸਮਾਜਿਕ ਸੇਵੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦਾ ਨਾਂਅ ਇਕ ਮੁੱਠੀ ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਦੇ ਦਿਵਿਆਂਗਜਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਸਿਵਲ ਹਸਪਤਾਲ ਮੋਗਾ ਵਿਖੇ ਮਿਤੀ 17 ਮਈ ਨੂੰ ਯੂ. ਡੀ. ਆਈ. ਡੀ. ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਬੈਟਰ ਫਿਊਚਰ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਕਿ ਮੰਨੀ-ਪ੍ਰਮੰਨੀ ਸੰਸਥਾ ਹੈ, ਦੇ ਐੱਮ. ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ਡਾਇਰੈਕਟਰ ਰਾਜਬੀਰ ਸਿੰਘ ਤੂਰ ਨੇ ਦੱਸਿਆ ਕਿ ਇਸ ਸੰਸਥਾ 'ਚ ਵਿਦਿਆਰਥੀਆਂ ਨੂੰ ਤਜਰਬੇਕਾਰ ...
ਬਾਘਾ ਪੁਰਾਣਾ, 14 ਮਈ (ਗੁਰਮੀਤ ਸਿੰਘ ਮਾਣੂੰਕ)- ਪਿੰਡ ਮਾਣੂੰਕੇ ਦੀ ਨਾਮਵਰ ਸ਼ਖ਼ਸੀਅਤ ਸਾਬਕਾ ਸਰਪੰਚ ਬਲਦੇਵ ਸਿੰਘ ਮਾਣੂੰਕੇ ਦੇ ਵੱਡੇ ਭਰਾ ਅਤੇ ਪਰਮਿੰਦਰ ਸਿੰਘ ਕੈਨੇਡੀਅਨ ਦੇ ਤਾਇਆ ਗੁਰਜੰਟ ਸਿੰਘ ਗਿੱਲ 65 ਸਾਲ ਜੋ ਬੀਤੇ ਦਿਨੀਂ ਆਪਣੇ ਸੁਆਸਾਂ ਦੀ ਪੂਜੀ ਭੋਗਦੇ ...
ਸਮਾਧ ਭਾਈ, 14 ਮਈ (ਜਗਰੂਪ ਸਿੰਘ ਸਰੋਆ)-ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਜ਼ਿਲ੍ਹਾ ਪੱਧਰੀ ਗੁਰਬਾਣੀ, ਗੁਰ ਇਤਿਹਾਸ ਅਤੇ ਰਹਿਤ ਮਰਿਆਦਾ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ 'ਚੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਦੂਸਰਾ ਅਤੇ ਤੀਸਰਾ ਸਥਾਨ ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਮਹਾਨ ਜਰਨੈਲ ਸਿੱਖ ਰਾਜ ਦੇ ਉਸਰੱਈਏ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 299ਵਾਂ ਜਨਮ ਦਿਹਾੜਾ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਵਲੋਂ ਵਿਸ਼ਵਕਰਮਾ ਭਵਨ ਮੋਗਾ ਵਿਖੇ ਬੜੀ ਸ਼ਰਧਾ ਤੇ ...
ਬਾਘਾ ਪੁਰਾਣਾ, 14 ਮਈ (ਕਿ੍ਸ਼ਨ ਸਿੰਗਲਾ)-ਸੰਸਥਾ 'ਮਾਈ ਵੀਜ਼ਾ ਪਲੈਨਰ' ਕੈਨੇਡਾ ਦੀ ਸਟੱਡੀ ਫਾਈਲ ਲਗਵਾਉਣ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ | ਇਹ ਸੰਸਥਾ ਵਿਦਿਆਰਥੀਆਂ ਦੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਇਸ ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਆਈਲੈਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਆਪਣੀਆਂ ਸੇਵਾਵਾਂ ਦੇ ਨਾਲ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਟੈਗੋਰ ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਥੈਲੇਸੀਮੀਆ ਜਾਗਰੂਕਤਾ ਅਭਿਆਨ ਬਾਰੇ ਕਾਲਜ 'ਚ ਇਕ ਭਾਸ਼ਣ ਕਰਵਾਇਆ ਗਿਆ, ਜਿਸ 'ਚ ਟੈਗੋਰ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਪਰਵਿੰਦਰ ਕੌਰ, ਮਨਿੰਦਰਜੀਤ ਸਿੰਘ, ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਮੋਗਾ ਮਾਲਵਾ ਖੇਤਰ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸਟੱਡੀ ਵੀਜ਼ਾ, ਸੁਪਰ ਵੀਜ਼ਾ, ਪੀ.ਆਰ. ਵੀਜ਼ਾ, ਬਿਜ਼ਨਸ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਸੰਸਥਾ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਵਧੀਆ ਬੈਂਡ ਪ੍ਰਾਪਤ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਨ | ਸੰਸਥਾ ਦੇ ਐੱਮ.ਡੀ. ਗਰੋਵਰ ਨੇ ਦੱਸਿਆ ਅੱਜ-ਕੱਲ੍ਹ ਦੇ ਬੱਚਿਆਂ ਵਿਚ ਆਈਲੈਟਸ ਕਰ ਕੇ ...
ਬਾਘਾਪੁਰਾਣਾ, 14 ਮਈ (ਗੁਰਮੀਤ ਸਿੰਘ ਮਾਣੂੰਕੇ)-ਸਰਕਾਰੀ ਪ੍ਰਾਇਮਰੀ ਸਕੂਲ ਮਾਣੂੰਕੇ ਵਿਖੇ ਪੰਜਵੀਂ ਜਮਾਤ 'ਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁੱਖ ਅਧਿਆਪਕ ਕੁਲਦੀਪ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਯੂ. ...
ਮੋਗਾ, 14 ਮਈ (ਅਸ਼ੋਕ ਬਾਂਸਲ)-ਵਾਰਡ ਨੰ. 37 ਨਿਊ ਟਾਊਨ ਵਿਖੇ ਡਾ. ਨਵੀਨ ਸੂਦ ਵਲੋਂ ਥਾਇਰਾਇਡ ਜਾਂਚ ਕੈਂਪ ਮੈਕਲੇਓਡਸ ਕੰਪਨੀ ਦੇ ਸਹਿਯੋਗ ਅਤੇ ਡਾ. ਲਾਲ ਪੈਥ ਲੈਬ ਦੀ ਸਹਾਇਤਾ ਨਾਲ ਲਗਵਾਇਆ ਗਿਆ | ਡਾ. ਨਵੀਨ ਸੂਦ ਨੇ ਕਿਹਾ ਕਿ ਮੈਕਲੇਓਡਸ ਕੰਪਨੀ ਦੀ ਸਹਾਇਤਾ ਨਾਲ ਪਿਛਲੇ 8 ...
ਕੋਟ ਈਸੇ ਖਾਂ, 14 ਮਈ (ਨਿਰਮਲ ਸਿੰਘ ਕਾਲੜਾ)-ਸਾਹਿਤ ਅਤੇ ਪੰਜਾਬੀ ਸਾਹਿਤਕ ਪੁਸਤਕਾਂ ਸਾਨੰੂ ਜੀਵਨ ਜਾਂਚ ਸਿਖਾਉਂਦੀਆਂ ਹਨ | ਸਮਾਜ ਨੂੰ ਅਗਾਂਹਵਧੂ ਅਤੇ ਸੱਭਿਅਕ ਬਣਾਉਣ ਲਈ ਸਾਹਿਤ ਹੀ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ | ਇਹ ਪ੍ਰਗਟਾਵਾ ਸੇਵਾ-ਮੁਕਤ ਪਿ੍ੰਸੀਪਲ ਅਤੇ ...
ਮੋਗਾ, 14 ਮਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਜਿਸ ਦੀ ਵੋਟਾਂ ਤੋਂ 3 ਦਿਨ ਪਹਿਲਾਂ ਇਕ ਸ਼ਿਕਾਇਤ ਦੇ ਆਧਾਰ 'ਤੇ ਇਲੈਕਸ਼ਨ ਕਮਿਸ਼ਨ ਵਲੋਂ ਦਫ਼ਤਰ ਸਿਵਲ ਸਰਜਨ ਮੋਗਾ ਤੋਂ ਪੀ. ਐੱਚ. ਸੀ. ਕੌਲੀ ਜ਼ਿਲ੍ਹਾ ਪਟਿਆਲਾ ਵਿਖੇ ਬਦਲੀ ਕਰ ...
ਅਜੀਤਵਾਲ, 14 ਮਈ (ਹਰਦੇਵ ਸਿੰਘ ਮਾਨ)-ਹਿਮਾਚਲ ਪ੍ਰਦੇਸ਼ 'ਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਨੁਮਾਇੰਦਿਆਂ ਤੇ ਵਲੰਟੀਅਰਾਂ ਨੂੰ ਟ੍ਰੇਨਿੰਗ ਉਪਰੰਤ ਵੱਖ-ਵੱਖ ਹਿੱਸਿਆਂ 'ਚ ਪਾਰਟੀ ਦੀਆਂ ਨੀਤੀਆਂ ...
ਮੋਗਾ, 14 ਮਈ (ਅਸ਼ੋਕ ਬਾਂਸਲ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਵਲੋਂ ਸ਼ਹੀਦੀ ਪਾਰਕ ਮੋਗਾ ਵਿਖੇ ਇਕ ਅਪਾਹਜ ਔਰਤ ਨੂੰ ਟਰਾਈਸਾਈਕਲ ਭੇਟ ਕੀਤਾ | ਇਸ ਮੌਕੇ ਪ੍ਰਧਾਨ ਮਾਲਤੀ ਮੋਂਗਾ ਨੇ ਕਿਹਾ ਕਿ ਸੰਸਥਾ ਵਲੋਂ ਆਪਣੇ ਪੰਜ ਸੂਤਰੀ ਕਾਰਨ ਕਾਲ ਦੇ ਚੱਲਦੇ ਜ਼ਰੂਰਤਮੰਦਾਂ ਦਾ ...
ਕਿਸ਼ਨਪੁਰਾ ਕਲਾਂ, 14 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ, ਜਿਸ 'ਚ ਹਰਮਨਪ੍ਰੀਤ ਕੌਰ ਨੇ 95 ਫ਼ੀਸਦੀ, ਜਗਦੀਪ ਸਿੰਘ, ਦੀਕਸ਼ਾ ਸਿੰਘ ਨੇ 90 ਫ਼ੀਸਦੀ, ...
ਮੋਗਾ 14 ਮਈ (ਅਸ਼ੋਕ ਬਾਂਸਲ)-ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਦੇ ਵਲੰਟੀਅਰ ਹਰਜਿੰਦਰ ਸਿੰਘ ਮਾਨ, ਮਨਜੀਤ ਸਿੰਘ, ਮਿੰਟੂ ਜੈਦਕਾ ਵਲੋਂ ਜ਼ਿਲ੍ਹਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਦਿਦਾਰੇਵਾਲਾ, ਬਰਿੰਦਰ ਸ਼ਰਮਾ ਇਵੇਂਟ ਇੰਚਾਰਜ ਪੰਜਾਬ, ਦੀਪਕ ਸਮਾਲਸਰ ਸਕੱਤਰ ...
ਮੋਗਾ, 14 ਮਈ (ਜਸਪਾਲ ਸਿੰਘ ਬੱਬੀ)-ਮਾ. ਕੇਹਰ ਸਿੰਘ ਮਾਰਸ਼ਲ ਆਰਟ ਅਕੈਡਮੀ ਮੋਗਾ ਦੇ ਖਿਡਾਰੀਆਂ ਨੇ ਦੂਸਰੀ ਪੰਜਾਬ ਸਟੇਟ ਯੂਜਿਤਸੂ ਚੈਂਪੀਅਨਸ਼ਿਪ ਅੰਮਿ੍ਤਸਰ 'ਚ 7 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ | ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੇ ਜੇਤੂ ਖਿਡਾਰੀਆਂ ...
ਮੋਗਾ, 14 ਮਈ (ਜਸਪਾਲ ਸਿੰਘ ਬੱਬੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਵਫ਼ਦ ਨੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਢਿਲੋਂ ਦੀ ਅਗਵਾਈ 'ਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂਅ ਮੰਗ ਪੱਤਰ ...
ਬਾਘਾ ਪੁਰਾਣਾ, 14 ਮਈ (ਕਿ੍ਸ਼ਨ ਸਿੰਗਲਾ)-ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਗਿੱਲ ਕਾਲੇਕੇ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਬਾਬਾ ਵਿਸ਼ਵਕਰਮਾ ਵਿਖੇ ਹੋਈ | ਇਸ ਮੌਕੇ ਸਭ ਤੋਂ ਪਹਿਲਾਂ ਸਮੂਹ ਪੈਨਸ਼ਨਰਾਂ ...
ਨਿਹਾਲ ਸਿੰਘ ਵਾਲਾ, 14 ਮਈ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਲੋਪੋ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ ਚਲਾਈ ਹੋਈ ਮਰਿਯਾਦਾ ਅਨੁਸਾਰ ਸੁਆਮੀ ਸੰਤ ਜੋਰਾ ਸਿੰਘ ਲੋਪੋ ਵਾਲਿਆਂ ਦੇ ਹੁਕਮ ਅਨੁਸਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ...
ਬਾਘਾ ਪੁਰਾਣਾ, 14 ਮਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਮੋਗਾ ਸੜਕ ਉੱਪਰਲੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ...
ਕਿਸ਼ਨਪੁਰਾ ਕਲਾਂ, 14 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਿਸ਼ਨਪੁਰਾ ਕਲਾਂ ਦੇ ਗੁਰੂ ਘਰ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX