ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਜੀ. ਟੀ. ਰੋਡ 'ਤੇ ਉਸ ਵੇਲੇ ਕਾਫੀ ਹੰਗਾਮਾ ਹੋ ਗਿਆ, ਜਦੋਂ ਚਿੱਟੀ ਪੱਟੀ ਦੇ ਬਾਹਰ ਖੜ੍ਹੀ ਇਕ ਕਾਰ ਦਾ ਟੈ੍ਰਫ਼ਿਕ ਇੰਚਾਰਜ ਵਲੋਂ ਚਲਾਨ ਕਰਨ ਦੀ ਗੱਲ ਕਹੀ ਗਈ | ਦੁਕਾਨਦਾਰਾਂ ਤੇ ਪੁਲਿਸ 'ਚ ਕਹਾ ਸੁਣੀ ਦੌਰਾਨ ਕੁਝ ਸਮੇਂ ਲਈ ਟ੍ਰੈਫ਼ਿਕ ਵੀ ਰੁਕੀ | ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਈ | ਵਰਨਣਯੋਗ ਹੈ ਕਿ ਖੰਨਾ ਦੇ ਲੋਕ ਪ੍ਰਸ਼ਾਸਨ ਨੂੰ ਅਕਸਰ ਟ੍ਰੈਫ਼ਿਕ ਸਮੱਸਿਆ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ | ਇਸ ਸਮੱਸਿਆ ਦੇ ਮੁੱਖ ਕਾਰਨ ਲੋਕਾਂ ਵਲੋਂ ਸਰਵਿਸ ਲੇਨ 'ਤੇ ਨਾਜਾਇਜ਼ ਕਬਜ਼ੇ ਤੇ ਸਰਵਿਸ ਲੇਨ 'ਤੇ ਲੋਕਾਂ ਵਲੋਂ ਚਿੱਟੀ ਲਾਈਨ ਦੇ ਬਾਹਰ ਕਾਰਾਂ ਖੜ੍ਹੀਆਂ ਕਰਨੀਆਂ ਹਨ | ਜੇਕਰ ਕੋਈ ਪੁਲਿਸ ਅਫ਼ਸਰ ਸਖ਼ਤੀ ਨਹੀਂ ਵਰਤਦਾ ਤਾਂ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਜੇਕਰ ਕੋਈ ਟ੍ਰੈਫ਼ਿਕ ਅਧਿਕਾਰੀ ਕੁਝ ਸਖ਼ਤੀ ਵਰਤਦਾ ਹੈ ਤਾਂ ਕਾਰਾਂ ਖੜ੍ਹੀਆਂ ਕਰਨ ਵਾਲੇ ਲੋਕ ਤੇ ਸੜਕ ਨਾਲ ਨਾਜਾਇਜ਼ ਕਬਜ਼ੇ ਵਾਲੇ ਦੁਕਾਨਦਾਰ ਵੀ ਬਹਿਸ 'ਤੇ ਉਤਾਰੂ ਹੋ ਜਾਂਦੇ ਹਨ | ਅਜਿਹੀ ਘਟਨਾ ਅੱਜ ਦੁਪਹਿਰ ਮੰਜਾ ਮਾਰਕੀਟ ਦੇ ਸਾਹਮਣੇ ਵਾਪਰੀ ਜਦੋਂ ਟ੍ਰਫ਼ਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਚਕੋਹੀ ਵਲੋਂ ਸਰਵਿਸ ਰੋਡ 'ਤੇ ਲਗਾਈ ਚਿੱਟੀ ਪੱਟੀ ਦੇ ਬਾਹਰ ਰੋਡ ਉੱਪਰ ਖੜ੍ਹੀ ਕਾਰ ਦਾ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ | ਇਸ 'ਤੇ ਮੰਜਾ ਮਾਰਕੀਟ ਦਾ ਇਕ ਦੁਕਾਨਦਾਰ ਆਪਣੇ ਸਾਥੀਆਂ ਸਮੇਤ ਆ ਕੇ ਟ੍ਰੈਫ਼ਿਕ ਇੰਚਾਰਜ ਨਾਲ ਬਹਿਸ ਕਰ ਕੇ ਹੰਗਾਮਾ ਕਰਨ ਲੱਗ ਪਿਆ | ਇਸ ਬਹਿਸ ਦੌਰਾਨ ਦੁਕਾਨਦਾਰ ਥਾਣੇਦਾਰ ਪਰਮਜੀਤ ਸਿੰਘ ਨੂੰ ਸਰਕਾਰੀ ਗੱਡੀ ਦੇ ਕਾਗ਼ਜ਼ ਦਿਖਾਉਣ ਲਈ ਕਹਿਣ ਲੱਗ ਪਿਆ | ਇਸ ਬਹਿਸ ਦੌਰਾਨ ਦੁਕਾਨਦਾਰ ਦੇ ਨਾਲ ਦੇ ਸਾਥੀਆਂ ਨੇ ਇਸ ਬਹਿਸ ਦੀ ਵੀਡੀਓ ਵੀ ਬਣਾਈ | ਇਸ ਦੌਰਾਨ ਹੀ ਕੁਝ ਹੋਰ ਦੁਕਾਨਦਾਰਾਂ ਨੇ ਦੁਕਾਨਦਾਰ ਤੇ ਥਾਣੇਦਾਰ 'ਚ ਸਮਝੌਤਾ ਵੀ ਕਰਾਇਆ | ਇਸ ਮੌਕੇ ਟ੍ਰੈਫਿਕ ਇੰਚਾਰਜ ਥਾਣੇਦਾਰ ਪਰਮਜੀਤ ਸਿੰਘ ਨੇ ਕਿਹਾ ਕਿ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਦੇ ਹੁਕਮਾਂ ਅਨੁਸਾਰ ਖੰਨਾ ਸ਼ਹਿਰ ਦੇ ਲੋਕਾਂ ਨੂੰ ਟ੍ਰੈਫ਼ਿਕ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਤਕਰੀਬਨ ਇਕ ਹਫ਼ਤੇ ਤੋਂ ਅਨਾਊਾਸਮੈਂਟ ਕਰ ਕੇ ਲੋਕਾਂ ਨੂੰ ਸਰਵਿਸ ਰੋਡ 'ਤੇ ਬਣੀ ਪੱਟੀ ਦੇ ਅੰਦਰ ਗੱਡੀ ਖੜ੍ਹਾਉਣ ਲਈ ਅਪੀਲ ਕਰਦੇ ਆ ਰਹੇ ਹਾਂ ਪਰ ਕੁਝ ਸ਼ਰਾਰਤੀ ਲੋਕ ਜਾਣਬੁੱਝ ਕੇ ਚਿੱਟੀ ਪੱਟੀ ਦੇ ਬਾਹਰ ਗੱਡੀ ਖੜ੍ਹਾ ਕੇ ਬਾਜ਼ਾਰ ਚਲੇ ਜਾਂਦੇ ਹਨ | ਇਸ ਕਰ ਕੇ ਸਾਨੂੰ ਸਖ਼ਤੀ ਵਰਤਣੀ ਪੈਂਦੀ ਹੈ |
ਪਾਇਲ, 14 ਮਈ (ਰਾਜਿੰਦਰ ਸਿੰਘ)-ਪਿੰਡ ਸ਼ਾਹਪੁਰ ਨੇੜੇ ਸੜਕ ਕਿਨਾਰੇ ਸੈਂਕੜੇ ਗਿਣਤੀ 'ਚ ਖੜ੍ਹੇ ਦਰੱਖ਼ਤ ਅੱਗ ਦੀ ਲਪੇਟ 'ਚ ਆ ਕੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਸੜਕ ਕਿਨਾਰੇ ਲੱਗੀ ਭਿਆਨਕ ਅੱਗ ਕਾਰਨ ਆਪਣੀਆਂ ਮੰਜ਼ਿਲਾਂ ਵੱਲ ਨੂੰ ਜਾਂਦੇ ਹੋਏ ਰਾਹਗੀਰਾਂ ਨੂੰ ...
ਮਲੌਦ, 14 ਮਈ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਕੀ ਸਿਆੜ ਦੇ ਪਿੰਡ ਧੌਲ ਕਲਾ ਦੇ ਇਕ 25 ਸਾਲਾ ਨੌਜਵਾਨ ਕੋਮਲਪ੍ਰੀਤ ਸਿੰਘ ਪੁੱਤਰ ਸਵ. ਰਘਵੀਰ ਸਿੰਘ ਵਲੋਂ ਆਪਣੇ ਘਰ 'ਚ ਪੱਖੇ ਨਾਲ ਫਾਹਾ ਲਿਆ ਗਿਆ | ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਗੁਆਂਢੀ ...
ਬੀਜਾ, 14 ਮਈ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਨਜ਼ਦੀਕ ਮਾਤਾ ਗੰਗਾ ਖ਼ਾਲਸਾ ਕਾਲਜ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਸੜਕ ਹਾਦਸਾ ਵਾਪਰਿਆ, ਜਿਸ 'ਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਹ ਹਾਦਸਾ ਉਦੋਂ ...
ਦੋਰਾਹਾ, 14 ਮਈ (ਮਨਜੀਤ ਸਿੰਘ ਗਿੱਲ)-ਅਜੋਕੇ ਸਾਇੰਸ ਯੁੱਗ 'ਚ ਅਤਿ ਆਧੁਨਿਕ ਉਪਕਰਨਾਂ ਦੀ ਸਹਾਇਤਾ ਨਾਲ ਦੂਰਬੀਨ ਦੁਆਰਾ ਬੱਚੇਦਾਨੀ ਦੀ ਸਰਜਰੀ ਇਸਤਰੀ ਲਈ ਇਕ ਵਰਦਾਨ ਸਿੱਧ ਹੋ ਰਹੀ ਹੈ | ਰਾਸ਼ਟਰਪਤੀ ਗੋਲਡ ਮੈਡਲਿਸਟ ਲੈਪਰੋਸਕੋਪਿਕ ਗਾਇਨੋਕਲੋਜਿਸਟ ਤੇ ਸਿੱਧੂ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਮਾਡਲ ਟਾਊਨ ਸਮਰਾਲਾ ਰੋਡ ਦੇ ਬਾਜੀਗਰ ਬਰਾਦਰੀ ਦੇ ਪ੍ਰਮੁੱਖ ਆਗੂ ਮੁਲਖ ਰਾਜ ਮਸ਼ਾਲ ਨੇ ਡੀ. ਜੀ. ਪੀ. ਪੰਜਾਬ ਨੂੰ ਸ਼ਿਕਾਇਤ ਦੇ ਕੇ ਥਾਣਾ ਸਿਟੀ ਖੰਨਾ ਦੇ ਐੱਸ. ਐੱਚ. ਓ., ਇਕ ਏ. ਐੱਸ. ਆਈ., ਹੌਲਦਾਰ ਤੇ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ...
ਕੁਹਾੜਾ, 14 ਮਈ (ਸੰਦੀਪ ਸਿੰਘ ਕੁਹਾੜਾ)-ਥਾਣਾ ਜਮਾਲਪੁਰ ਅਧੀਨ ਪੈਂਦੀ ਪੁਲਿਸ ਚੌਂਕੀ ਰਾਮਗੜ੍ਹ ਵਲੋਂ ਵਿਅਕਤੀਆਂ ਦੀ ਕੁੱਟਮਾਰ ਕਰਨ ਤਹਿਤ ਕਰਨੈਲ ਸਿੰਘ ਪੁੱਤਰ ਬਚਨ ਸਿੰਘ, ਜਸਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਤੇ ਜਗਦੇਵ ਸਿੰਘ ਪੁੱਤਰ ਮੇਜਰ ਸਿੰਘ ਖ਼ਿਲਾਫ਼ ਮਾਮਲਾ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਚਾਕੂ ਮਾਰ ਕੇ ਪ੍ਰਵਾਸੀ ਮਜ਼ਦੂਰ ਤੋਂ ਮੋਬਾਈਲ ਫ਼ੋਨ ਖੋਹਣ ਦੇ ਦੋਸ਼ 'ਚ ਰੇਲਵੇ ਪੁਲਿਸ ਨੇ ਦੋ ਨੌਜਵਾਨਾਂ ਦੇ ਖ਼ਿਲਾਫ਼ ਥਾਣਾ ਜੀ. ਆਰ. ਪੀ. ਸਰਹਿੰਦ 'ਚ ਪਰਚਾ ਦਰਜ ਕੀਤਾ ਹੈ | ਜੀ. ਆਰ. ਪੀ. ਨੇ ਇਕ ਕਥਿਤ ਦੋਸ਼ੀ ...
ਲੁਧਿਆਣਾ, 14 ਮਈ (ਸਲੇਮਪੁਰੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦਾ ਇਕ ਵਫ਼ਦ ਸੂਬਾ ਪ੍ਰਧਾਨ ਕੁਲਵੀਰ ਸਿੰਘ ਢਿੱਲੋਂ ਦੀ ਅਗਵਾਈ 'ਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਤੇ ਮੰਗਾਂ ਦੀ ਪੂਰਤੀ ਲਈ ਸ. ਸੰਧਵਾਂ ਰਾਹੀਂ ਮੁੱਖ ਮੰਤਰੀ ...
ਲੁਧਿਆਣਾ, 14 ਮਈ (ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਏ. ਟੀ. ਐਮ. 'ਤੇ ਲੋਕਾਂ ਨਾਲ ਠੱਗੀਆਂ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਰਜਨੀ ਬਾਲਾ ਵਾਸੀ ਨੂਰਵਾਲਾ ਰੋਡ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ...
ਬੀਜਾ, 14 ਮਈ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜੇ ਸ਼ਾਨਦਾਰ ਰਹੇ | ਬੀ. ਕਾਮ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਸ਼ਮਨਪ੍ਰੀਤ ਕੌਰ ਨੇ 95.33 ਫੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ...
ਦੋਰਾਹਾ, 14 ਮਈ (ਮਨਜੀਤ ਸਿੰਘ ਗਿੱਲ)-ਪਿੰਡ ਰਾਣੋਂ ਦੇ ਸਾਬਕਾ ਸਰਪੰਚ ਤੇ ਉੱਘੇ ਟਰਾਂਸਪੋਰਟਰ ਬਲਵੀਰ ਸਿੰਘ ਰਾਣੋਂ (60) ਕੁਝ ਦਿਨ ਬਿਮਾਰ ਰਹਿਣ ਉਪਰੰਤ ਸਦੀਵੀਂ ਵਿਛੋੜਾ ਦੇ ਗਏ | ਉਹ ਆਪਣੇ ਪਿੱਛੇ ਇਕ ਲੜਕਾ, ਲੜਕੀ ਸਮੇਤ ਪੋਤਰਿਆਂ ਵਾਲਾ ਪਰਿਵਾਰ ਛੱਡ ਗਏ ਹਨ | ਉਨ੍ਹਾਂ ...
ਪਾਇਲ, 14 ਮਈ (ਰਜਿੰਦਰ ਸਿੰਘ/ਨਿਜ਼ਾਮਪੁਰ)-ਸਬ-ਡਵੀਜ਼ਨ ਪਾਇਲ ਵਿਖੇ ਲਗਾਈ ਨੈਸ਼ਨਲ ਲੋਕ ਅਦਾਲਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਰਦਲੀ ਦਵਿੰਦਰ ਸਿੰਘ ਨੇ ਦੱਸਿਆ ਕਿ ਐਡੀਸ਼ਨਲ ਸਿਵਲ ਜੱਜ ਏਕਤਾ ਸਹੋਤਾ ਸੀਨੀਅਰ ਡਵੀਜ਼ਨ ਪਾਇਲ ਤੇ ਚੀਨੂ ਸ਼ਰਮਾ ਸਿਵਲ ਜੱਜ ਜੂਨੀਅਰ ...
ਬੀਜਾ, 14 ਮਈ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਸੁਲਤਾਨਪੁਰ ਵਿਖੇ ਸਮੂਹ ਨਗਰ ਵਾਸੀਆਂ ਵਲੋਂ ਬਾਬਾ ਸਾਵਣਦਾਸ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਕਰਵਾਇਆ ਗਿਆ, ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰੂ ਦੀਆਂ ਸੰਗਤਾਂ ਵਾਸਤੇ ਖੀਰ ਤੇ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਜੀ. ਟੀ. ਰੋਡ ਸਥਿਤ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵਲੋਂ ਜੇਠ ਮਹੀਨੇ ਦੀ ਸੰਗਰਾਂਦ ਤੇ ਨਾਨਕਸ਼ਾਹੀ ਸਾਲ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਭਾ ਵਲੋਂ ਸ੍ਰੀ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਲਲਹੇੜੀ ਰੋਡ ਖੰਨਾ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ 'ਚ ਸਵੇਰੇ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ | ਸ੍ਰੀ ...
ਜਗਰਾਉਂ, 14 ਮਈ (ਜੋਗਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਭੁੱਲਰ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਪੁੱਤਰੀ ਸੁਲਤਾਨ ਸਿੰਘ ਨੇ ਸੈਂਟਰ ਸ਼ੇਰਪੁਰ ਕਲਾਂ ਦੇ ਸਕੂਲਾਂ 'ਚੋਂ ਪਹਿਲਾ ...
ਬੀਜਾ, 14 ਮਈ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਕਾਲਜ ਦੇ ਸਹਿਯੋਗ ਨਾਲ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਪਰਿਵਰਤਨ ਟੀਮ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕਾਲਜ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਦੇਸ਼ ਨੂੰ ਆਜ਼ਾਦ ਹੋਇਆ ਤਕਰੀਬਨ 75 ਸਾਲ ਹੋ ਗਏ ਹਨ | ਇਨ੍ਹਾਂ 75 ਸਾਲਾਂ 'ਚ ਕਈ ਵਾਰ ਵੱਖ-ਵੱਖ ਪਾਰਟੀਆਂ ਸੱਤਾ 'ਚ ਆਈਆਂ ਪਰ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਲਈ ਉਪਰਾਲਾ ਨਹੀਂ ...
ਅਹਿਮਦਗੜ੍ਹ, 14 ਮਈ (ਪੁਰੀ)-ਉੱਤਰੀ ਭਾਰਤ ਦੀ ਪ੍ਰਸਿੱਧ ਮੈਡੀਕਲ ਸੰਸਥਾ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵਲੋਂ ਅਹਿਮਦਗੜ੍ਹ ਇਲਾਕੇ ਲਈ ਅੱਜ ਵੱਡੀ ਸੌਗਾਤ ਪ੍ਰਦਾਨ ਕਰਵਾਈ ਗਈ | ਸੰਸਥਾ ਦੇ ਸਕੱਤਰ ਪ੍ਰੇਮ ਗੁਪਤਾ ਦੀ ਅਗਵਾਈ ਹੇਠ ਪਹਿਲਾਂ ਤੋਂ ਹੀ ਚੱਲ ...
ਡੇਹਲੋਂ, 14 ਮਈ (ਅੰਮਿ੍ਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਪਰਿਵਾਰ ਦਿਵਸ ਮਨਾਇਆ ਗਿਆ, ਜਿਸ 'ਚ ਕਿੰਡਰਗਾਰਡਨ ਦੇ ਬੱਚਿਆਂ ਨੇ ਭਾਗ ਲਿਆ | ਬੱਚਿਆਂ ਨੇ ਪਰਿਵਾਰ ਦੇ ਅਲੱਗ-ਅਲੱਗ ਮੈਂਬਰਾਂ ਦੇ ਕਿਰਦਾਰ ਨਿਭਾਏ, ਜਦ ਕਿ ਕਿੰਡਰਗਾਰਡਨ ਦੇ ...
ਲੁਧਿਆਣਾ, 14 ਮਈ (ਆਹੂਜਾ)-ਕਰੋੜਾਂ ਰੁਪਏ ਮੁੱਲ ਦੀ ਜਾਇਦਾਦ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਅਰਵਿੰਦਰ ਸਿੰਘ ਸੋਢੀ ਵਾਸੀ ਈਸ਼ਰ ਸਿੰਘ ਨਗਰ ਦੀ ...
ਬੀਜਾ, 14 ਮਈ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜੇਠ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ¢ ਇਸ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਦੱਸਿਆ ਕਿ ਸੰਗਰਾਂਦ ਦੇ ਦਿਹਾੜੇ ਤੇ ਵਿਸ਼ੇਸ਼ ...
ਲੁਧਿਆਣਾ, 14 ਮਈ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਸਿੱਖਿਆ ਹਾਸਲ ਕਰ ਰਹੀਆਂ ਪ੍ਰਵਾਸੀ ਭਾਰਤੀ ਲੜਕੀਆਂ ਦੇ ਹੋਸਟਲ ਵਿਖੇ ਇਕ ਰੰਗਾ ਰੰਗ ਸ਼ਾਮ ਸਮਾਰੋਹ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ...
ਸਮਰਾਲਾ, 14 ਮਈ (ਕੁਲਵਿੰਦਰ ਸਿੰਘ)-ਪੰਜ-ਆਬਾ ਦੀ ਧਰਤੀ ਕਹਾਉਣ ਵਾਲਾ ਪੰਜਾਬ ਇਸ ਵੇਲੇ ਮਹਿਜ਼ ਢਾਈ ਦਰਿਆਵਾਂ ਦੀ ਧਰਤੀ ਬਣ ਕੇ ਰਹਿ ਚੁੱਕਿਆ ਹੈ, ਇਨ੍ਹਾਂ ਦਰਿਆਵਾਂ ਦਾ ਪਾਣੀ ਵੀ ਕੇਂਦਰ ਸਰਕਾਰ ਦੇ ਗੈਰ-ਸੰਵਿਧਾਨਕ ਫ਼ੈਸਲਿਆਂ ਕਰਕੇ ਇਸ ਵੇਲੇ ਪੰਜਾਬ ਦੇ ਕਿਸਾਨਾਂ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਖੰਨਾ ਵਿਖੇ ਖੰਨਾ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਮੀਟਿੰਗ 'ਚ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਰਾਜਿੰਦਰ ਕੁਮਾਰ ਨੂੰ ਐਸੋਸੀਏਸ਼ਨ ਦਾ ਨਵਾਂ ...
ਕੁਹਾੜਾ, 14 ਮਈ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਵਿਖੇ ਪੰਜਾਬ ਸਰਕਾਰ ਵਲੋਂ ਐਕਵਾਇਰ ਕੀਤੀ ਪੰਚਾਇਤੀ ਜ਼ਮੀਨ ਦੇ ਸੰਬੰਧ 'ਚ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਭਾਰਤੀ ਕਿਸਾਨ ਯੂਨੀਅਨ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਵਿਦਿਆਰਥਣ ਰੁਬੀਨਾ ਸ਼ਰਮਾ ਨੂੰ ਪੀ. ਐੱਚ. ਡੀ. ਦੀ ਡਿਗਰੀ ਸਿਰਫ਼ 3 ਸਾਲ 'ਚ ਹਾਸਲ ਕਰਨ 'ਤੇ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਭਾਰਤ ਦੇ ਉਪ ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਐੱਸ. ਵੈਕਯਾ ਨਾਇਡੂ ਅਤੇ ਵਾਇਸ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬ ਦਾਸ ਦੀ ਅਗਵਾਈ 'ਚ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਮੀਟਿੰਗ ਹੋਈ | ਮੀਟਿੰਗ 'ਚ ਮੁਲਾਜ਼ਮਾਂ ਵਲੋਂ ਆ ਰਹੀਆਂ ਮੁਸ਼ਕਿਲਾਂ ਬਾਰੇ ਗਰੀਬ ਦਾਸ ਨੂੰ ਜਾਣੂ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ | ਲੋਕ ਅਦਾਲਤ ਦੌਰਾਨ ਸਿਵਲ ਜੱਜ ਜੂਨੀਅਰ ਡਵੀਜ਼ਨ ਖੰਨਾ ਮਾਨੀ ਅਰੋੜਾ ਦੀ ਅਦਾਲਤ 'ਚ ਵੱਖ-ਵੱਖ ਮਾਮਲਿਆਂ 273 ਕੇਸਾਂ 'ਚੋਂ 172 ਕੇਸਾਂ ਦਾ ਮੌਕੇ 'ਤੇ ਹੀ ਨਿਪਟਾਰਾ ...
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਲਾਈਨੋਂ ਪਾਰ ਖੇਤਰ ਦੇ 7 ਵਾਰਡਾਂ ਨੂੰ ਪਾਣੀ ਦੀ ਸਪਲਾਈ ਕਰਨ ਲਈ ਸੀਵਰੇਜ ਬੋਰਡ ਵਲੋਂ ਰਤਨਹੇੜੀ ਫਾਟਕਾਂ ਨੇੜੇ ਪਾਣੀ ਦੀ ਟੈਂਕੀ ਬਣਾਈ ਗਈ ਹੈ ਤੇ ਕੁਝ ਇਲਾਕਿਆਂ 'ਚ ਪਾਣੀ ਦੀ ਸਿੱਧੀ ਸਪਲਾਈ ਲਈ ਵਾਟਰ ਪੰਪ ਵੀ ਲਗਾਇਆ ਗਿਆ ਹੈ ਪਰ ...
ਮਲੌਦ, 14 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਸਿਹੌੜਾ ਸਾਹਿਬ ਵਿਖੇ ਬੱਸ ਅੱਡੇ 'ਤੇ ਸੱਚਖੰਡ ਵਾਸੀ ਸੰਤ ਬਲਵੰਤ ਸਿੰਘ ਸੇਵਾ ਕਮੇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਤ ਸਾਰੇ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ...
ਬੀਜਾ, 14 ਮਈ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਜਿਵੇਂ ਦੇ ਹਾਲਾਤਾਂ 'ਚੋਂ ਖੇਤੀਬਾੜੀ ਕਿੱਤੇ ਨਾਲ ਜੁੜੀ ਕਿਸਾਨੀ ਵਿਚਰ ਰਹੀ ਹੈ, ਲਗਾਤਾਰ ਕੁਦਰਤੀ ਕਾਰਨਾਂ ਕਰ ਕੇ ਤਬਾਹ ਹੋਈਆਂ ਫ਼ਸਲਾਂ ਦੇ ਵੱਡੇ ਨੁਕਸਾਨ ਨਾਲ ਟੁੱਟਿਆ ਲੱਕ ਛੇਤੀ ਕੀਤਿਆਂ ਸੰਭਲਦਾ ...
ਡੇਹਲੋਂ, 14 ਮਈ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਗਰੁੱਪ ਆਫ਼ ਕਾਲਜਿਜ ਗੋਪਾਲਪੁਰ ਵਲੋਂ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ 'ਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ | ਇਸ ਸਮੇਂ ਗੁਰੂ ਨਾਨਕ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ...
ਦੋਰਾਹਾ, 14 ਮਈ (ਮਨਜੀਤ ਸਿੰਘ ਗਿੱਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਦੋਰਾਹਾ ਵਲੋਂ ਜ਼ਿਲੇ੍ਹ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ. ਰਾਮ ਸਿੰਘ ਪਾਲ ਦੀ ਅਗਵਾਈ 'ਚ ਪਿੰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX