ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਅਤੇ ਭੂਤਵਾੜਾ ਵੈੱਲਫੇਅਰ ਫਾੳਾੂਡੇਸ਼ਨ ਵਲੋਂ ਸਰਹਿੰਦ ਫ਼ਤਿਹ ਦਿਵਸ ਨੂੰ ਸਮਰਪਿਤ ਮਾਤਾ ਗੁਜਰੀ ਕਾਲਜ ਵਿਖੇ ਮਹੀਨਾਵਾਰ ਸਾਹਿਤਕ ਮਿਲਣੀ ਤੇ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਡਾ. ਰਣਜੀਤ ਸਿੰਘ ਘੁੰਮਣ ਪ੍ਰੋਫੈਸਰ ਆਫ਼ ਇਕਨਾਮਿਕਸ, ਸੈਂਟਰ ਫ਼ਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਚੰਡੀਗੜ੍ਹ ਤੇ ਪ੍ਰੋ. ਆਫ਼ ਐਮੀਨੈਂਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮਿ੍ਤਸਰ ਸਾਹਿਬ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਬੀਬੀ ਪਰਮਜੀਤ ਕੌਰ ਸਰਹਿੰਦ ਪ੍ਰਧਾਨ ਜ਼ਿਲ੍ਹਾ ਲਿਖਾਰੀ ਸਭਾ ਨੇ ਕੀਤੀ | ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਗੁਰੂਆਂ ਦੀ ਧਰਤੀ ਪੰਜਾਬ ਦੀ ਹੋਂਦ ਬਚਾਉਣ ਤੇ ਇਸ ਦੇ ਸੁਨਹਿਰੇ ਭੂਤਕਾਲ ਵਰਗਾ ਭਵਿੱਖ ਸਿਰਜਣ ਲਈ ਜਾਰੀ ਘੋਲ ਤਹਿਤ ਹਰੇਕ ਫ਼ਰੰਟ 'ਤੇ ਡਟਣ ਦੀ ਲੋੜ ਹੈ | ਇਸ ਕਾਰਜ ਲਈ ਲਾਜ਼ਮੀ ਹੈ ਕਿ ਪੰਜਾਬ ਦੇ ਵਸਨੀਕ ਆਪਣੇ ਹੱਕਾਂ ਦੇ ਨਾਲੋ-ਨਾਲ ਆਪਣੀ ਵਿਰਾਸਤ ਤੇ ਸੱਭਿਆਚਾਰ ਬਾਰੇ ਵੀ ਜਾਗਰੂਕ ਹੋਣ | ਲੋਕ ਨਿਧੜਕ ਹੋ ਕੇ ਆਪਣੇ ਆਗੂਆਂ ਨੂੰ ਵੱਖੋ-ਵੱਖ ਮਸਲਿਆਂ 'ਤੇ ਸਵਾਲ ਕਰਨ ਤੇ ਕੁਝ ਕੁ ਰਿਆਇਤਾਂ ਦੀ ਥੋੜ੍ਹ ਚਿਰੀ ਸੌਖ 'ਚ ਫਸ ਕੇ ਕਿਸੇ ਨੂੰ ਵੀ ਆਪਣਾ ਆਗੂ ਨਾ ਚੁਣਨ | ਡਾ. ਘੁੰਮਣ ਨੇ ਪੰਜਾਬ ਸਿਰ ਚੜ੍ਹੇ ਕਰਜ਼ੇ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਿੱਥੇ ਸਮੂਹ ਪੰਜਾਬੀਆਂ ਨੂੰ ਸੂਬੇ ਦੀ ਬਰਬਾਦੀ ਬਾਰੇ ਸੁਚੇਤ ਹੋ ਕੇ ਇਸ ਤੋਂ ਬਚਾਅ ਲਈ ਕੰਮ ਕਰਨ ਦੀ ਲੋੜ ਹੈ, ਉੱਥੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਨੂੰ ਤਰਕਸੰਗਤ ਬਣਾਉਣ ਦੀ ਵੀ ਲੋੜ ਹੈ ਤਾਂ ਜੋ ਸੂਬੇ ਦੀ ਆਰਥਿਕਤਾ ਮੁੜ ਲੀਹਾਂ 'ਤੇ ਆ ਸਕੇ | ਉਨ੍ਹਾਂ ਦੱਸਿਆ ਸਾਲ 1992 ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਆਰਥਿਕਤਾ ਲਗਾਤਾਰ ਨਿੱਘਰਦੀ ਜਾ ਰਹੀ ਹੈ | ਸਮਾਗਮ ਦੌਰਾਨ ਡਾ. ਵਰਿੰਦਰਪਾਲ ਸਿੰਘ ਪਿ੍ੰਸੀਪਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ 'ਤੇ ਆਤਮ ਪਰਗਾਸ ਸੰਸਥਾ ਦਾ ਬੂਟਾ ਲਾ ਕੇ ਗੁਰਬਾਣੀ ਤੋਂ ਸੇਧ ਦੇ ਆਧਾਰ 'ਤੇ ਸਕੂਲ ਵਿਦਿਆਰਥੀਆਂ ਲਈ ਪੰਜਾਬੀ ਸਮੇਤ ਵੱਖੋ-ਵੱਖ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਸਬੰਧੀ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਖੜ੍ਹਨ ਤੇ ਜੂਝਣ ਵਾਲਿਆਂ ਦਾ ਸਨਮਾਨ ਅਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਲੇਖੇ ਆਪਣੀਆਂ ਜਾਨਾਂ ਲਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਡਾ. ਵਰਿੰਦਰਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਸਦਕਾ ਪੰਜਾਬ ਦਾ ਭੂਤਕਾਲ ਭਾਵ ਬੀਤਿਆ ਹੋਇਆ ਸਮਾਂ ਸ਼ਾਨਮੱਤਾ ਰਿਹਾ ਹੈ ਤੇ ਉਹੋ ਜਿਹਾ ਭਵਿੱਖ ਸਿਰਜਣ ਲਈ ਆਪਣੇ ਵਡੇਰਿਆਂ ਦੇ ਪਾਏ ਪੂਰਨਿਆਂ ਤੋਂ ਸੇਧ ਲੈਣ ਦੀ ਲੋੜ ਹੈ | ਇਸ ਮੌਕੇ ਬੀਬੀ ਰਿਪਨਜੋਤ ਕੌਰ ਸੋਨੀ ਬੱਗਾ ਜ਼ੂਆਲੋਜੀ ਅਧਿਆਪਕਾ ਨੇ ਕਿਹਾ ਕਿ ਪੰਜਾਬੀ ਬੋਲੀ ਤੋਂ ਬਿਨਾਂ ਪੰਜਾਬ ਦੀ ਹੋਂਦ ਨਹੀਂ ਹੈ | ਇਸ ਲਈ ਕੋਈ ਵੀ ਪੰਜਾਬੀ, ਆਪਣੀ ਮਾਂ ਬੋਲੀ ਨੂੰ ਬਚਾਉਣ, ਸਾਂਭਣ ਤੇ ਵਿਕਸਤ ਕਰਨ ਲਈ ਜੋ ਕੁਝ ਕਰ ਸਕਦਾ ਹੈ, ਜ਼ਰੂਰ ਕਰੇ | ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਦੇ ਪ੍ਰਧਾਨ ਬੀਬੀ ਸਰਹਿੰਦ ਨੇ ਕਿਹਾ ਕਿ ਮਨੁੱਖ ਦੀ ਸ਼ਖ਼ਸੀਅਤ ਨਿਖਾਰਨ 'ਚ ਸਾਹਿੱਤ ਸਭ ਤੋਂ ਅਹਿਮ ਰੋਲ ਹੁੰਦਾ ਹੈ ਅਤੇ ਸਾਹਿਤਕ ਖੇਤਰ 'ਚ ਕਾਰਜਸ਼ੀਲ ਲੋਕ ਕਿਸਮਤ ਵਾਲੇ ਹੁੰਦੇ ਹਨ, ਉਹ ਸਮਾਜ ਨੂੰ ਸੇਧ ਦੇਣ ਦੀ ਸਮਰੱਥਾ ਰੱਖਦੇ ਹਨ | ਉਨ੍ਹਾਂ ਨੇ ਖ਼ੁਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਵਿਤਾ ਪੜ੍ਹ ਕੇ ਸਭ ਨੂੰ ਸਰਹਿੰਦ ਫ਼ਤਿਹ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਰਾਮਿੰਦਰਜੀਤ ਸਿੰਘ ਵਾਸੂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਤਿੰਦਰਪਾਲ ਸਿੰਘ ਛਾਜਲੀ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਮੰਚ ਸੰਚਾਲਨ ਦੀ ਭੂਮਿਕਾ ਐਡ. ਗਗਨਦੀਪ ਸਿੰਘ ਗੁਰਾਇਆ ਨੇ ਨਿਭਾਈ | ਸਮਾਗਮ 'ਚ ਹਰਜਿੰਦਰ ਸਿੰਘ ਗੋਪਾਲੋਂ, ਬਲਤੇਜ ਸਿੰਘ ਬਠਿੰਡਾ, ਇਕਬਾਲ ਝੱਲਾ ਯਾਰ, ਗੁਰਪ੍ਰੀਤ ਸਿੰਘ ਬੀਜਾ, ਮਨਜੀਤ ਸਿੰਘ ਘੁੰਮਣ, ਅਮਰਬੀਰ ਸਿੰਘ ਚੀਮਾ, ਗੁਰਨਾਮ ਸਿੰਘ ਬਿਜਲੀ, ਲਛਮਣ ਸਿੰਘ ਤਰੌੜਾ, ਪਿ੍ਤਪਾਲ ਸਿੰਘ ਭੜੀ, ਜਸ਼ਨਪ੍ਰੀਤ ਕੌਰ ਤੇ ਅਮਰਜੀਤ ਕੌਰ ਮੋਰਿੰਡਾ ਨੇ ਆਪੋ-ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਹਾਜ਼ਰੀ ਲਗਵਾਈ | ਅਜੈਪਾਲ ਸਿੰਘ ਬਾਠ ਕੈਲੇਫੋਰਨੀਆ ਸਰਪ੍ਰਸਤ ਜ਼ਿਲ੍ਹਾ ਲਿਖਾਰੀ ਸਭਾ ਅਤੇ ਐਡ. ਜਸਵਿੰਦਰ ਸਿੰਘ ਸਿੱਧੂ ਦਾ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਸਹਿਯੋਗ ਰਿਹਾ | ਸਮਾਗਮ 'ਚ ਫਾੳਾੂਡੇਸ਼ਨ ਦੇ ਕੁਲਦੀਪ ਸਿੰਘ ਤੇ ਪਰਵਿੰਦਰ ਸਿੰਘ, ਡਾ. ਆਸ਼ਾ ਕਿਰਨ, ਨਵਦੀਪ ਸਿੰਘ ਪਟਿਆਲਾ, ਖੁਸ਼ਪ੍ਰੀਤ ਸਿੰਘ, ਡਾ. ਗੁਰਮੀਤ ਸਿੰਘ ਖੰਨਾ, ਪੋ੍ਰ. ਸੁਖਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਪੁਆਰ ਤੇ ਊਧਮ ਸਿੰਘ ਮੈਨੇਜਰ, ਪਰਦੀਪ ਕੌਰ, ਨਵਦੀਪ ਕੌਰ, ਰਵਿੰਦਰ ਕੌਰ, ਤਰਲੋਚਨ ਸਿੰਘ ਰੁੜਕੀ, ਸੁਰਿੰਦਰ ਕੌਰ ਰੁੜਕੀ, ਜੀਵਨ ਸੰਧੂ ਰੁੜਕੀ, ਮੇਜਰ ਕੁਰੈਸ਼ੀ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਰਵਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ |
ਖਮਾਣੋਂ, 15 ਮਈ (ਮਨਮੋਹਣ ਸਿੰਘ ਕਲੇਰ)-ਅੱਜ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਾਰਡ ਨੰ-4 ਖਮਾਣੋਂ ਵਲੋਂ ਗੁਰਦੁਆਰਾ ਸਾਹਿਬ ਸਾਧ ਵਾਲੀ 10 ਏਕੜ ਦੀ ਜ਼ਮੀਨ ਦੀ ਬੋਲੀ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਰਮਨ ਕੰਗ ਨੇ ਦੱਸਿਆ ਇਸ ਬੋਲੀ ਦੌਰਾਨ ਪ੍ਰਤੀ ...
ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਕ੍ਰਿਸ਼ੀ ਕਰਮਨ ਐਵਾਰਡੀ ਤੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਨੇ ਕਿਸਾਨਾਂ ਨੂੰ ਜ਼ਮੀਨਾਂ ਦੀ ਸਿਹਤ ਦਾ ਖ਼ਿਆਲ ਰੱਖਣ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਫ਼ਸਲਾਂ ਦੀ ਚੰਗੀ ਪੈਦਾਵਾਰ ਲਈ ਨਾਈਟਰੋਜਨ, ...
ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਮੁੱਦਿਆਂ ਨੂੰ ਲੈ ਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਬਰਗਾੜੀ ਵਿਖੇ 1 ਜੁਲਾਈ ਤੋਂ ਸ਼ੁਰੂ ...
ਜਟਾਣਾ ਉੱਚਾ, 15 ਮਈ (ਮਨਮੋਹਣ ਸਿੰਘ ਕਲੇਰ)-ਪਿੰਡ ਬਰਵਾਲੀ ਖ਼ੁਰਦ ਵਿਖੇ ਸਵ. ਨਿਰਮਲ ਸਿੰਘ ਨਿੰਮਾਂ ਸਪੋਰਟਸ ਰਜਿ ਅਤੇ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਪਹਿਲੀਆਂ ਘੋੜੇ-ਘੋੜੀਆਂ ਦੀਆਂ ਦੌੜਾਂ ਦੇ ਟੂਰਨਾਮੈਂਟ ਦਾ ਉਦਘਾਟਨ ...
ਬਸੀ ਪਠਾਣਾਂ, 15 ਮਈ (ਰਵਿੰਦਰ ਮੌਦਗਿਲ)-ਜਿਵੇਂ-ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਾਜਾਇਜ਼ ਕਬਜ਼ੇ ਛੱਡਣ ਸਬੰਧੀ ਦਿੱਤੇ ਅਲਟੀਮੇਟਮ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ, ਬਸੀ ਪਠਾਣਾਂ ਬਲਾਕ ਦੇ ਪਿੰਡਾਂ 'ਚ ਵੀ ਉਸ ਦਾ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ | ਬਲਾਕ ...
ਭੜੀ, 15 ਮਈ (ਭਰਪੂਰ ਸਿੰਘ ਹਵਾਰਾ)-ਪੰਥਕ ਅਕਾਲੀ ਲਹਿਰ ਕੋਰ ਕਮੇਟੀ ਮੈਂਬਰ ਅਤੇ ਕਿਸਾਨ ਆਗੂ ਅਮਰੀਕ ਸਿੰਘ ਰੋਮੀ ਨੇ ਦੱਸਿਆ ਕਿ ਇਤਿਹਾਸ ਨੂੰ ਤੋੜ-ਮਰੋੜ ਕੇ ਕਿਤਾਬਾਂ ਛਾਪਣ ਦੇ ਵਿਰੋਧ 'ਚ 7 ਫਰਵਰੀ 2022 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ ਧਰਨਾ ਚੱਲ ਰਿਹਾ ਸੀ | ਜਿਸ ...
ਜਖਵਾਲੀ, 15 ਮਈ (ਨਿਰਭੈ ਸਿੰਘ)-ਸ਼ੇਰ ਸ਼ਾਹ ਸੂਰੀ ਮਾਰਗ 'ਤੇ ਸਥਿਤ ਪਿੰਡ ਪਤਾਰਸੀ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਫ਼ੌਜ ਦੇ ਇਕ ਸੂਬੇਦਾਰ ਸਾਬਰ ਮੱਲ ਖਿੱਚਰ ਵਾਸੀ ਬੀਕਾਨੇਰ (ਰਾਜਸਥਾਨ) ਦੀ ਮੌਤ ਹੋ ਗਈ, ਜਦੋਂ ਕਿ ਚਾਲਕ ਓਾਕਾਰ ਸਿੰਘ ਵਾਸੀ ਕੰਚਨਗੜ੍ਹੀ (ਯੂ.ਪੀ) ਤੇ ...
ਅਮਲੋਹ, 15 ਮਈ (ਕੇਵਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖ਼ਜ਼ਾਨਾ ਮੰਤਰੀ ਪੰਜਾਬ ਇਹ ਦੱਸਣ ਕਿ 8 ਹਜ਼ਾਰ ਕਰੋੜ ਰੁਪਏ ਦੇ ਲਏ ਕਰਜ਼ੇ ਨਾਲ ਕੀ ਖ਼ਜ਼ਾਨਾ ਅਜੇ ਭਰਿਆ ਨਹੀਂ | ਜਿਨ੍ਹਾਂ ਵਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਖ਼ਾਲੀ ਪੀਪੇ ਕਹਿ ਕੇ ਗੋਗਲਿਆ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX