ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਾਡੇਸਨ ਵਲੋਂ ਸਰਹੰਦ ਫਤਹਿ ਦੇ ਇਤਿਹਾਸਕ ਦਿਹਾੜੇ ਮੌਕੇ ਰਕਬਾ ਭਵਨ ਤੋਂ ਸ਼ੁਰੂ ਹੋਏ ਫਤਹਿ ਮਾਰਚ ਦਾ ਲੁਧਿਆਣਾ, ਸਾਹਨੇਵਾਲ, ਦੋਰਾਹਾ ਤੇ ਖਮਾਣੋਂ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਨਾਜਰ ਸਿੰਘ ਮਾਨਸਾਹੀਆਂ, ਡਾ. ਸ਼ਿਵਰਾਜ ਸਿੰਘ, ਸਾਬਕਾ ਆਈ. ਜੀ. ਇਕਬਾਲ ਸਿੰਘ ਗਿੱਲ ਅਤੇ ਜਸਵੰਤ ਸਿੰਘ ਛਾਪਾ ਨੇ ਮਾਰਚ ਦੀ ਅਗਵਾਈ ਕੀਤੀ | ਉਨ੍ਹਾਂ ਦੱਸਿਆ ਕਿ ਚੱਪੜਚਿੜੀ ਦੇ ਜੰਗੀ ਮੈਦਾਨ 'ਚ ਫੋਟੋਆਂ ਨਾਲ ਸਜੀ ਗੱਡੀ ਨੇ ਅਗਵਾਈ ਕੀਤੀ | ਪੰਜਾਬ ਪੁਲਿਸ ਨੇ ਸੁਰੱਖਿਆ ਤੇ ਪਾਇਲਟ ਲਗਾ ਕੇ ਫਤਹਿ ਮਾਰਚ ਦਾ ਵੀ ਸਨਮਾਨ ਕੀਤਾ ਗਿਆ | ਬਾਬਾ ਮੇਜਰ ਸਿੰਘ ਕਾਰਸੇਵਾ ਵਾਲੇ ਤੇ ਸੁਖਜੀਤ ਸਿੰਘ ਹਾਰਾ ਪ੍ਰਧਾਨ ਨਗਰ ਕੌਂਸਲ ਦਾ ਵਿਸ਼ੇਸ਼ ਧੰਨਵਾਦ ਕੀਤਾ | ਪੰਜਾਬ ਪ੍ਰਦੇਸ਼ ਰਾਜਪੂਤ ਸਭਾ ਵਲੋਂ ਜੂਸ ਤੇ ਮਠਿਆਈਆਂ ਵੰਡ ਕੇ ਅਤੇ ਸਰਬਤ ਪਿਲਾ ਕੇ ਫਤਹਿ ਮਾਰਚ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਐਨ. ਕੇ. ਐਚ., ਪਰਮਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਰਾਜਪੂਤ ਸਭਾ, ਬੇਅੰਤ ਸਿੰਘ, ਰਮੇਸ਼ ਕੰਡਾ, ਕੈਪਟਨ ਸਿੰਘ, ਮਹਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਦਲੀਪ ਸਿੰਘ ਤੇ ਸਤਨਾਮ ਸਿੰਘ ਭੁੱਟੋ ਹਾਜ਼ਰ ਸਨ ਜਦ ਕਿ ਬ੍ਰਾਹਮਣ ਸਭਾ ਵਲੋਂ ਪੰਜਾਬ ਪ੍ਰਧਾਨ ਬਿ੍ਜ ਮੋਹਨ ਸ਼ਰਮਾ, ਬੀ. ਐਮ. ਕਾਲੀਆ, ਸੁਮੀਰ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਫਤਹਿ ਮਾਰਚ ਦਾ ਸਵਾਗਤ ਕੀਤਾ ਗਿਆ | ਚੱਪੜਚਿੜੀ 'ਚ ਸਮਾਗਮ ਦਾ ਆਯੋਜਨ ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂਮੰਡਲ ਪੰਜਾਬ, ਹਰਿੰਦਰ ਸਿੰਘ ਹੰਸ ਚੇਅਰਮੈਨ ਫਾਊਾਡੇਸਨ ਚੰਡੀਗੜ੍ਹ ਤੇ ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਨੇ ਕੀਤਾ | ਉਪਰੰਤ ਦਾਰਾ ਦਾਸ ਬਾਵਾ, ਮੋਹਨ ਦਾਸ ਬਾਵਾ, ਮਹੰਤ ਹਰਭਜਨ ਦਾਸ, ਜਗਦੀਸ਼ ਬਾਵਾ, ਚਰਨਜੀਤ ਬਾਵਾ, ਸਰਬਜੀਤ ਬਾਵਾ, ਗੁਰਚਰਨ ਪੰਨਵਾ, ਕੇਵਲ ਦਾਸ ਬਾਵਾ ਧਾਰਨੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ 'ਤੇ ਸਰਹੰਦ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ | ਅੰਤ 'ਚ ਗੁਰਦੁਆਰਾ ਜੋਤੀ ਸਰੂਪ ਵਿਖੇ ਅਰਦਾਸ ਕੀਤੀ ਗਈ | ਇਸ ਮੌਕੇ ਭੋਜ ਰਾਜ, ਬਾਦਲ ਸਿੰਘ ਸਿੱਧੂ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਅੰਮਿ੍ਤਪਾਲ ਸਿੰਘ, ਤਰਲੋਚਨ ਬਾਵਾ, ਦਰਸਨ ਸਿੰਘ, ਤਰਲੋਚਨ ਸਿੰਘ ਬਿਲਾਸਪੁਰ, ਗੁਰਚਰਨ ਸਿੰਘ, ਰਣਜੀਤ ਗਿੱਲ, ਸੁਸੀਲ ਸੀਲਾ, ਮਨਜੀਤ ਸਿੰਘ ਹਾਰਾ, ਸੁਰਿੰਦਰ ਭਾਟੀਆ, ਰਣਜੀਤ ਸਿੰਘ ਪਨੇਸਰ, ਸਮਾਜ ਸੇਵੀ ਸਾਧ. ਰਾਮ ਭੱਟਮਾਜਰਾ, ਸਮਸੇਰ ਸਿੰਘ ਸੈਰੀ, ਅਵਤਾਰ ਸਿੰਘ ਚਾਹਿਲ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |
ਲੁਧਿਆਣਾ, 15 ਮਈ (ਪੁਨੀਤ ਬਾਵਾ)-ਪੰਜਾਬ ਐਂਡ ਸਿੰਧ ਬੈਂਕ ਦੇ ਖੇਤਰੀ ਦਫ਼ਤਰ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਐਂਡ ਸਿੰਧ ਬੈਂਕ ਦੇ ਐਮ. ਡੀ. ਤੇ ਸੀ. ਈ. ਓ. ਐਸ. ਕਿ੍ਸ਼ਨਨ, ਐਫ. ਜੀ. ਐਮ. ਪਰਵੀਨ ਕੁਮਾਰ ਮੋਂਗੀਆ ਤੇ ਲੁਧਿਆਣਾ ਖੇਤਰ ਦੇ ਪ੍ਰਬੰਧਕ ...
ਲੁਧਿਆਣਾ, 15 ਮਈ (ਸਲੇਮਪੁਰੀ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਚੱਲ ਰਿਹਾ ਤਿੰਨ ਰੋਜ਼ਾ ਸੱਭਿਆਚਾਰਕ ਮੇਲਾ ਇਕਟੋਪੀਆ-2022 ਖੁਸ਼ੀਆਂ ਤੇ ਨਵੀਂਆਂ ਉਮੰਗਾਂ ਖਿਲਾਰਦਾ ਹੋਇਆ ਸਮਾਪਤ ਹੋ ਗਿਆ ਹੈ | ਟਰਨ ਕੋਟ ਐਕਸਟੈਂਪੋਰ ਈਵੈਂਟ ਦੇ ਮੁਕਾਬਲੇ ਨਾਲ ਸ਼ੁਰੂ ਹੋਏ ...
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਐਸ. ਟੀ. ਐਫ. ਦੀ ਪੁਲਿਸ ਨੇ ਰੈਡੀਮੇਡ ਕੱਪੜਿਆਂ ਦੇ ਕਾਰੋਬਾਰੀ ਨੂੰ ਉਸ ਦੀ ਪਤਨੀ ਸਮੇਤ ਗਿ੍ਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਵਾ ਤਿੰਨ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸੰਬੰਧੀ ਐੱਸ. ਟੀ. ਐੱਫ. ਦੇ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਅਖਿਲ ਭਾਰਤੀਆ ਕਸ਼ਤਰਿਆ ਮਹਾਂਸਭਾ ਦੀ ਸਥਾਨਕ ਸਰਕਟ ਹਾਊਸ ਵਿਖੇ ਮਹਾਂਸਭਾ ਦੇ ਪੰਜਾਬ ਪ੍ਰਧਾਨ ਡਿੰਪਲ ਰਾਣਾ ਦੀ ਪ੍ਰਧਾਨਗੀ ਹੇਠ ਬੈਠਕ ਹੋਈ, ਜਿਸ 'ਚ ਸੰਗਠਨ ਦਾ ਵਿਸਤਾਰ ਕਰਦੇ ਹੋਏ ਨੌਜਵਾਨ ਸਮਾਜ ਸੇਵਕ ਆਸ਼ੂ ਰਾਣਾ ਨੂੰ ਮਹਾਂਸਭਾ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਸਹਿਯੋਗ ਐਨ. ਜੀ. ਓ. ਦੀ ਨਵੀਂ ਸਥਾਪਿਤ ਜਨਰਲ ਬਾਡੀ ਨਵੀਂ ਪ੍ਰਧਾਨ ਸ੍ਰੀਮਤੀ ਅਰਪਨਾ ਸੱਚਰ ਤੇ ਚੇਅਰਮੈਨ ਡਾ. ਮਨਜੀਤ ਸਿੰਘ ਕੋਮਲ ਅਤੇ ਜਨਰਲ ਸਕੱਤਰ ਜਸਪ੍ਰੀਤ ਮੋਹਨ ਸਿੰਘ ਦੀ ਅਗਵਾਈ ਹੇਠ ਸਹਿਯੋਗ ਐਨ. ਜੀ. ਓ. ਨੇ ਮਨੁੱਖਤਾ ਦੀ ਸੇਵਾ ...
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੌੜਾ ਬਾਜ਼ਾਰ ਸਥਿਤ ਪਿੰਕ ਪਲਾਜ਼ਾ ਮਾਰਕੀਟ 'ਚ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਨੇ ਦੁਕਾਨਦਾਰ ਸਮੇਤ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ...
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੇਅੰਤਪੁਰਾ ਇਲਾਕੇ 'ਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਮਿ੍ਤਕ ਅਖਿਲੇਸ਼ ਕੁਮਾਰ ਦੇ ਦੋਸਤ ਸ਼ੋਭਿਤ ਓਬਰਾਏ ...
ਲੁਧਿਆਣਾ, 15 ਮਈ (ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਪੰਕਜ ਵਾਸੀ ਡਾ. ...
ਲੁਧਿਆਣਾ, 15 ਮਈ (ਆਹੂਜਾ)-ਸਥਾਨਕ ਪਿੰਡ ਬੱਗਾ ਖੁਰਦ ਨੇੜੇ ਹਥਿਆਰਬੰਦ ਲੁਟੇਰੇ ਬਜ਼ੁਰਗ ਪਾਸੋਂ ਉਸ ਦਾ ਮੋਟਰਸਾਈਕਲਾਂ 'ਤੇ ਲੱਗਦੀ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਬਲਦੇਵ ਸਿੰਘ ਵਾਸੀ ਪਿੰਡ ਬੱਗਾ ਖੁਰਦ ਦੀ ਸ਼ਿਕਾਇਤ 'ਤੇ ਕੇਸ ...
ਲੁਧਿਆਣਾ, 15 ਮਈ (ਆਹੂਜਾ)-ਸਥਾਨਕ ਜਨਤਾ ਨਗਰ 'ਚ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਨੇ ਨਗਰ ਨਿਗਮ ਦੇ ਡਰਾਈਵਰ ਤੇ ਉਸ ਦੇ ਇਕ ਸਾਥੀ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਹਰੀਸ਼ ਵਰਮਾ ਵਾਸੀ ਪ੍ਰੀਤਮ ਨਗਰ ਦੀ ...
ਇਯਾਲੀ/ਥਰੀਕੇ, 15 ਮਈ (ਮਨਜੀਤ ਸਿੰਘ ਦੁੱਗਰੀ)-ਜਿਥੇ ਇਕ ਪਾਸੇ ਜੇਠ ਮਹੀਨੇ ਦੇ ਸ਼ੁਰੂਆਤੀ ਦੌਰ 'ਚ ਹੀ ਲੋਕ ਗਰਮੀ ਦੀ ਅੱਗ ਦੀ ਭੱਠੀ 'ਚ ਤਪ ਰਹੇ ਹਨ, ਉਥੇ ਹੀ ਨਿੱਤ ਦਿਨ ਵਧ ਰਹੀ ਮਹਿੰਗਾਈ ਦੀ ਭੱਠੀ ਵਿਚ ਤਪਣ ਲਈ ਮੱਧਵਰਗੀ ਤੇ ਗਰੀਬ ਵਰਗ ਦੇ ਲੋਕ ਮਜਬੂਰ ਹਨ | ਨਿੱਤ ਦਿਨ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਪਾਰਕ ਨੂੰ ਤਬਦੀਲ ਕਰਨ ਦੇ ਮਾਮਲੇ ਨੂੰ ਲੈ ਕੇ ਪੰਚਸ਼ੀਲ ਵਿਹਾਰ ਲੋਧੀ ਇਨਕਲੇਵ ਦੇ ਲੋਕਾਂ ਵਲੋਂ ਦਿੱਤਾ ਗਿਆ ਧਰਨਾ ਅੱਜ ਵੀ ਜਾਰੀ ਰਿਹਾ | ਇਸ ਮੌਕੇ ਕਾਲੋਨੀ ਦੇ ਪ੍ਰਬੰਧਕਾਂ ਵਲੋਂ ਇਲਾਕੇ ਦੇ ਕੁਝ ਲੋਕਾਂ ਖ਼ਿਲਾਫ਼ ਕਰਵਾਈ ਐਫ. ਆਈ. ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਸ਼ਹੀਦ ਸੁਖਦੇਵ ਥਾਪਰ 115ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਘਰ ਨੌਘਰੇ ਵਿਖੇ ਮਨਾਇਆ ਗਿਆ ਤੇ ਉਨ੍ਹਾਂ ਦੇ ਬੁੱਤ 'ਤੇ ਸ਼ਰਧਾ ਭੇਟ ...
ਲੁਧਿਆਣਾ, 15 ਮਈ (ਪੁਨੀਤ ਬਾਵਾ)-ਗੁਰੂੁ ਨਾਨਕ ਕੰਨਿਆ ਕਾਲਜ ਮਾਡਲ ਟਾਊਨ ਲੁਧਿਆਣਾ ਵਿਖੇ ਅੰਡਰ-ਗ੍ਰੈਜੂਏਟ ਸਾਇੰਸ (ਮੈਡੀਕਲ/ਨਾਨ-ਮੈਡੀਕਲ, ਬਾਇਓਟੈਕਨੋਲੋਜੀ ਤੇ ਬਾਇਓਇਨਫੋਰਮੈਟਿਕ) ਵਿਭਾਗਾਂ ਦੇ ਜੂਨੀਅਰ ਵਿਦਿਆਰਥੀਆਂ ਵਲੋਂ ਇਕ ਵਿਦਾਇਗੀ ਪਾਂਰਟੀ ਕੀਤੀ ਗਈ | ...
ਲੁਧਿਆਣਾ, 15 ਮਈ (ਆਹੂਜਾ)-ਖਾਤੇ 'ਚੋਂ ਧੋਖੇ ਨਾਲ ਇਕ ਲੱਖ ਦੀ ਨਕਦੀ ਕਢਵਾਉਣ ਦੇ ਮਾਮਲੇ 'ਚ ਪੁਲਿਸ ਨੇ ਔਰਤ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਰਿਤੇਸ਼ ਕੁਮਾਰ ਵਾਸੀ ਭਾਮੀਆਂ ਰੋਡ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀਆਂ ਅਤੇ ਇਸ ...
ਲੁਧਿਆਣਾ, 15 ਮਈ (ਪੁਨੀਤ ਬਾਵਾ)-ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਹਰਜੀਤ ਸਿੰਘ ਬਸੌਤਾ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਹੋਈ | ਜਿਸ 'ਚ ਹਾਜ਼ਰ ਸੂਬਾਈ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਵਾਅਦੇ ਪੂਰੇ ...
ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਮਿੱਢਾ ਚੌਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੱਢਾ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ...
ਫੁੱਲਾਂਵਾਲ, 15 ਮਈ (ਮਨਜੀਤ ਸਿੰਘ ਦੁੱਗਰੀ)-ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਸੜਕ ਸਥਿਤ ਵਿਦਿਅਕ ਅਦਾਰਾ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਹਿਤ ਨਾਲ ਜੋੜਨ ਦੇ ਮਕਸਦ ਨਾਲ ਇੰਟਰ ਹਾਊਸ ਕਵਿਤਾ ਉਚਾਰਣ ਮੁਕਾਬਲੇ ਕਰਵਾਏ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਮਿਡ ਡੇ ਮੀਲ ਵਰਕਰ ਯੂਨੀਅਨ (ਮਾਲੜਾ) ਦੇ ਕਨਵੀਨਰ ਗੁਰਮੇਲ ਸਿੰਘ ਮਾਲੜਾ ਵਲੋਂ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜੱਦੀ ਘਰ ਨੌਘਰਾ 'ਚ ਪਹੁੰਚ ਕੇ ਉਨ੍ਹਾਂ ਦੇ ਬੁੱਤ 'ਤੇ ਸਿਰੋਪਾਓ ਭੇਟ ਕੀਤਾ ਗਿਆ | ਇਸ ਮੌਕੇ ਮਾਲੜਾ ...
ਲੁਧਿਆਣਾ, 15 ਮਈ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਅੰਗਰੇਜ਼ੀ ਵਿਭਾਗ ਨੇ ਰੇਡੀਓ ਜਰਨਲਿਜ਼ਮ ਦੇ ਵਿਦਿਆਰਥੀਆਂ ਲਈ ਰੇਡੀਓ ਸਟੇਸ਼ਨ ਏ. ਆਈ. ਆਰ. ਐਫ. ਐਮ. ਗੋਲਡ 100.1 ਚੈਨਲ ਲੁਧਿਆਣਾ ਲਈ ਇਕ ਵਿਦਿਅਕ ਯਾਤਰਾ ਦਾ ਪ੍ਰਬੰਧ ਕੀਤਾ | ...
ਲੁਧਿਆਣਾ, 15 ਮਈ (ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਮੋਹਿਤ ਵਾਸੀ ਗੋਪਾਲ ਨਗਰ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਇਹ ...
ਲੁਧਿਆਣਾ, 15 ਮਈ (ਆਹੂਜਾ)-ਹਰਿਆਣਾ ਪੁਲਿਸ ਵਲੋਂ ਚੋਰੀ ਦੇ ਮਾਮਲੇ 'ਚ ਹਿਰਾਸਤ ਵਿਚ ਲਏ ਇਕ ਨੌਜਵਾਨ ਦੇ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਅਨਿਲ ਕੁਮਾਰ ...
ਭਾਮੀਆਂ ਕਲਾਂ, 15 ਮਈ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਸਰਪੰਚ ਰੁਪਿੰਦਰ ਸਿੰਘ ਨੂਰਵਾਲਾ ਤੇ ਜਸਪਿੰਦਰ ਸਿੰਘ ਦੇ ਪਿਤਾ ਸਵ: ਗੁਰਨਾਮ ਸਿੰਘ ਗਰੇਵਾਲ ਦੇ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਨਾਨਕਸਰ ਠਾਠ ...
ਲੁਧਿਆਣਾ, 15 ਮਈ (ਪੁਨੀਤ ਬਾਵਾ)-ਵਿਗਿਆਨ ਤੇ ਤਕਨਾਲੋਜੀ ਦੇ ਵਿਸ਼ੇ 'ਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ. ਆਰ. ਐਸ. ਸੀ.) ਲੁਧਿਆਣਾ ਨੇ ਸਫਲਤਾਪੂਰਵਕ 21 ਦਿਨਾਂ ਸਿਖ਼ਲਾਈ ਪ੍ਰੋਗਰਮਾ ਰਿਹਾਇਸ਼ੀ ਸਕੂਲ ਕਰਵਾਇਆ | ਪ੍ਰੋਗਰਾਮ ਭੂ ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ...
ਡਾਬਾ/ਲੁਹਾਰਾ, 15 ਮਈ (ਕੁਲਵੰਤ ਸਿੰਘ ਸੱਪਲ)-ਨਿਊ ਅਮਰ ਨਗਰ ਸਥਿਤ ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਮਿਊਜ਼ਿਕ ਦੇ ਅਧਿਆਪਕ ਅਮਨਦੀਪ ਸਿੰਘ ਦੀ ਅਗਵਾਈ 'ਚ ਵਿਦਿਆਰਥੀਆਂ ਨੂੰ ਸਿਖਾਏ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਗਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਸ੍ਰੀ ਗੁਰੂ ਅਮਰਦਾਸ ਜੀ ਸੇਵਾ ਤੇ ਭਗਤੀ ਦੇ ਸੁਮੇਲ ਸਨ, ਜਿਨ੍ਹਾਂ ਨੇ ਆਪਣੀ ਅਧਿਆਤਮਕ ਭੁੱਖ ਨੂੰ ਮਿਟਾਉਣ ਲਈ ਪ੍ਰਭੂ ਭਗਤੀ ਦੇ ਸਿਧਾਂਤ ਨਾਲ ਜੁੜ ਕੇ ਅਕਾਲ ਪੁਰਖ ਦੀ ਸੱਚੇ ਦਿਲੋਂ ਬੰਦਗੀ ਕੀਤੀ | ਇਹ ਪ੍ਰਗਟਾਵਾ ਬੀਬੀ ਬਲਜੀਤ ਕੌਰ ...
ਲੁਧਿਆਣਾ, 15 ਮਈ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਸੰਗੀਤ ਵਾਦਨ ਵਿਭਾਗ ਵਲੋਂ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੂੰ ਸ਼ਰਧਾਂਜਲੀ ਤੇ ਸੁਦੇਸ਼ ਅਰੋੜਾ (ਸੰਸਥਾਪਕ ਸੰਗੀਤ ਵਾਦਨ ਵਿਭਾਗ ਸਰਕਾਰੀ ਕਾਲਜ ਲੜਕੀਆਂ) ਦੀ ਯਾਦ 'ਚ 'ਸੁਰ ਤਰੰਗ' ਸਮਾਗਮ ਕਰਵਾਇਆ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਵਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ...
ਡਾਬਾ/ਲੁਹਾਰਾ, 15 ਮਈ (ਕੁਲਵੰਤ ਸਿੰਘ ਸੱਪਲ)-ਦੱਖਣੀ ਡੇਅਰੀ ਯੂਨੀਅਨ ਦੀ ਇਕ ਅਹਿਮ ਮੀਟਿੰਗ ਗੱਜਣ ਸਿੰਘ ਦੇ ਗ੍ਰਹਿ 33 ਫੁੱਟਾ ਰੋਡ ਵਿਖੇ ਪ੍ਰਧਾਨ ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਸੰਧੂ ਨੇ ਕਿਹਾ ਕਿ ਡੇਅਰੀ ਫਾਰਮਰ ਲਈ ਇਹ ਧੰਦਾ ਹੁਣ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਸਿੱਖ ਗੁਰੂ ਸਾਹਿਬਾਨ ਵਲੋਂ ਬਖਸ਼ੇ ਸੇਵਾ ਦੇ ਸੰਕਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ 'ਚ ਲਗਾਉਣ ਵਾਲੇ ਵਿਅਕਤੀ ਕੌਮ ਤੇ ਸਮਾਜ ਦੇ ਲਈ ਇਕ ਚਾਨਣ ਮੁਨਾਰਾ ਹੁੰਦੇ ਹਨ | ਇਹ ...
ਸਮਰਾਲਾ, 15 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕ ਪਿੰਡ ਚਹਿਲਾਂ ਨੇੜੇ ਹੋਏ ਸੜਕ ਹਾਦਸੇ 'ਚ ਸਕੂਟਰੀ ਸਵਾਰ ਬਜ਼ੁਰਗ ਜੋੜੇ ਨੂੰ ਤੇਜ਼ ਰਫ਼ਤਾਰ ਬੱਸ ਵਲੋਂ ਟੱਕਰ ਮਾਰ ਦਿੱਤੇ ਕਾਰਨ ਬਜ਼ੁਰਗ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਜਾਣਕਾਰੀ ...
ਡੇਹਲੋਂ, 15 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵਲੋਂ ਚੱਲ ਰਹੇ ਓਲੰਪੀਅਨ ਪਿ੍ਥੀਪਾਲ ਹਾਕੀ ਫ਼ੈਸਟੀਵਲ ਦੇ ਤੀਜੇ ਗੇੜ ਦੇ ਮੈਚਾਂ 'ਚ ਮੇਜ਼ਬਾਨ ਹਾਕੀ ਅਕੈਡਮੀ, ਚਚਰਾੜੀ ਹਾਕੀ ...
ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਲੁਧਿਆਣਾ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਤੇਜ਼ ਗਰਮੀ ਤੇ ਕੜਕਦੀ ਧੁੱਪ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਹਰ ਸਮੇਂ ਭੀੜ-ਭਾੜ ਨਾਲ ਭਰੇ ਰਹਿਣ ਵਾਲੇ ਬਾਜ਼ਾਰ ਤੇ ਚੌਕ ਵਿਸ਼ੇਸ਼ ਤੌਰ 'ਤੇ ਦੁਪਹਿਰ ...
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਿਹਰਬਾਨ ਦੇ ਇਲਾਕੇ ਹਰਕਿ੍ਸ਼ਨ ਵਿਹਾਰ 'ਚ ਇਕ ਨੌਜਵਾਨ ਵਲੋਂ ਸ਼ੱਕੀ ਹਲਾਤ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਅਜੇ ਕੁਮਾਰ ਵਜੋਂ ਕੀਤੀ ਗਈ ਹੈ | ਪੁਲਿਸ ...
ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਸਮਾਰਟ ਸਿਟੀ ਕਹੇ ਜਾ ਵਾਲੇ ਸ਼ਹਿਰ ਲੁਧਿਆਣਾ 'ਚ ਸ਼ਹਿਰ ਵਾਸੀਆਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਸ਼ਾਮਿਲ ਹੈ ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ...
ਲੁਧਿਆਣਾ, 15 ਮਈ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ 'ਚ ਇਕ ਨਵਜਾਤ ਬੱਚੀ ਨੂੰ ਛੱਡ ਕੇ ਉਸ ਦੀ ਮਾਂ ਸਮੇਤ ਸਾਰਾ ਪਰਿਵਾਰ ਲਾਪਤਾ ਹੋ ਗਿਆ ਹੈ | ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਇਕ ਗਰਭਵਤੀ ਔਰਤ ਜੰਮਣ ਪੀੜਾਂ ਉੱਠਣ ਤੋਂ ਬਾਅਦ ਜਦੋਂ ਆਪਣੇ ਪਰਿਵਾਰਕ ਮੈਂਬਰਾਂ ...
ਡਾਬਾ/ਲਹਾਰਾ, 15 ਮਈ (ਕੁਲਵੰਤ ਸਿੰਘ ਸੱਪਲ)-ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮਾਜਿਕ ਅਤੇ ਹਰਦਿਲ ਅਜੀਜ ਆਗੂ ਹਨ ਜਿਨ੍ਹਾਂ ਨੇ ਜ਼ਮੀਨ ਨਾਲ ਜੁੜ ਕੇ ਲੋਕ ਸੇਵਾ ਨੂੰ ਚੁਣਿਆ ਤੇ ਲੋਕਾਂ ਦੇ ਦਿਲਾਂ 'ਚ ਜਗ੍ਹਾ ...
ਲੁਧਿਆਣਾ, 15 ਮਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਜੇਲ੍ਹ, ਸੈਰ ਸਪਾਟਾ ਤੇ ਖਨਨ ਵਿਭਾਗ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਦੇ ਹੋਟਲ ਮਹਾਰਾਜਾ ਰਿਜੈਂਸੀ ਵਿਖੇ ਸਨਅਕਾਰਾ ਨਾਲ ਮੀਟਿੰਗ ਕੀਤੀ, ਜਿਸ ਨੂੰ ਸੰਬੋਧਨ ਕਰਦਿਆਂ ਸ. ਬੈਂਸ ਨੇ ਕਿਹਾ ਕਿ ...
ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਇਕ ਮਹੱਤਵਪੂਰਨ ਬੈਠਕ ਹੋਈ | ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਤੇ ਟਰੇਡਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼ਹਿਰ ਦੇ ਪ੍ਰਸਿੱਧ ਵਪਾਰੀ ਆਗੂ ਅਮਰੀਕ ਸਿੰਘ ...
ਢੰਡਾਰੀ ਕਲਾਂ,15 ਮਈ (ਪਰਮਜੀਤ ਸਿੰਘ ਮਠਾੜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਲਈ ਅਣਗਿਣਤ ਉਪਰਾਲੇ ਕੀਤੇ ਜਾ ਰਹੇ ਹਨ | ਸਿੱਖ ਪ੍ਰਚਾਰ ਲਈ ਗੁਰਦੁਆਰੇ ਹੀ ਸਾਡੇ ਲਈ ਸਭ ਤੋਂ ਵੱਡੇ ਸਰੋਤ ਹਨ | ਗੁਰਦੁਆਰਿਆਂ 'ਚ ਕਮੇਟੀਆਂ ਦੇ ਪ੍ਰਧਾਨ ...
ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਜਿਸ ਰਸੋਈ ਗੈਸ ਸਿਲੰਡਰ ਦੀ ਮਿਆਦ ਖ਼ਤਮ ਹੋ ਚੁੱਕੀ ਹੋਵੇ, ਉਸਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਪਰ ਬਹੁਤੇ ਖਪਤਕਾਰਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ | ਗੱਲਬਾਤ ਦੌਰਾਨ ਇਕ ਗੈਸ ਕੰਪਨੀ ਦੇ ਅਧਿਕਾਰੀ ...
ਢੰਡਾਰੀ ਕਲਾਂ, 15 ਮਈ (ਪਰਮਜੀਤ ਸਿੰਘ ਮਠਾੜੂ)-ਨਗਰ ਨਿਗਮ ਵਲੋਂ ਬਣਵਾਈਆਂ ਗਈਆਂ, ਗਲੀਆਂ ਤੇ ਸੜਕਾਂ ਦੇ ਆਲੇ ਦੁਆਲੇ ਪਾਣੀ ਦੀ ਨਿਕਾਸੀ ਲਈ ਜਾਲੀਆਂ ਰੱਖੀਆਂ ਗਈਆਂ ਹਨ | ਇਲਾਕਾ ਨਿਵਾਸੀ ਕੁਲਜੀਤ ਸਿੰਘ ਤੇ ਲਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਜਦੋਂ ਤੋਂ ਸੜਕਾਂ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX