ਨਵੀਂ ਦਿੱਲੀ, 15 ਮਈ (ਜਗਤਾਰ ਸਿੰਘ)-ਐਮ.ਐਸ.ਪੀ. ਗਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਚੋਣਵੇਂ ਕਿਸਾਨ ਆਗੂ ਤੇ ਸਮਾਜ ਸੇਵੀ ਲੋਕਾਂ ਵਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਗਿਆ | ਵੱਖ ਵੱਖ ਸੂਬਿਆਂ ਤੋਂ ਇਸ ਧਰਨੇ 'ਚ ਸ਼ਾਮਿਲ ਸੁਭਾਸ਼ ਚੰਦਰ ਸੋਮਰਾ, ਭਾਈ ਮਾਲੀ ਰਾਮ, ਕੁਲਦੀਪ ਸਿੰਘ ਦੌਧਰ ਤੇ ਰਾਜੇਸ਼ ਕਸਵਾ ਵਲੋਂ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ 'ਚ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਕਿਸਾਨ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਲਿਖੇ ਇਸ ਮੰਗ ਪੱਤਰ 'ਚ ਸਾਰੀਆਂ ਫਸਲਾਂ, ਦੁੱਧ, ਸਬਜ਼ੀ ਦੀ ਐਮ.ਐਸ.ਪੀ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਫਾਰਮੂਲੇ ਮੁਤਾਬਿਕ ਐਲਾਨਣ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਦੀ 100 ਫੀਸਦੀ ਖਰੀਦ ਹੋਵੇ ਅਤੇ ਐਮ.ਐਸ.ਪੀ. ਗਰੰਟੀ ਕਾਨੂੰਨ ਬਣਾ ਕੇ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਜਾਵੇ | ਕਿਸਾਨ ਆਗੂਆਂ ਨੇ ਕਿਸਾਨਾਂ ਦੀ ਸਮੱਸਿਆਵਾਂ ਤੋਂ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਗਲਤ ਨੀਤੀਆਂ ਦੇ ਕਾਰਨ ਮੌਜੂਦਾ ਸਮੇਂ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾ ਪ੍ਰਤੀ ਤੁਰੰਤ ਧਿਆਨ ਦੇ ਕੇ ਇਨ੍ਹਾਂ ਦਾ ਹੱਲ ਕੱਢਣਾ ਚਾਹੀਦਾ ਹੈ | ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨੀ ਮੰਗਾ ਨੂੰ ਪੂਰਾ ਕਰਨ ਪ੍ਰਤੀ ਸਰਕਾਰ ਨੇ ਦਿਲਚਸਪੀ ਨਹੀਂ ਵਿਖਾਈ ਤਾਂ ਕਿਸਾਨਾਂ ਨੂੰ ਨੇੜਲੇ ਭਵਿੱਖ 'ਚ ਇਕ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਏਗਾ |
ਨਵੀਂ ਦਿੱਲੀ, 15 ਮਈ (ਜਗਤਾਰ ਸਿੰਘ) - ਪੰਜਾਬੀ ਭਾਸ਼ਾ ਦੀ ਮੁਫ਼ਤ ਸਿਖਲਾਈ ਦੇਣ ਲਈ ਪੰਜਾਬੀ ਪ੍ਰੋਮੋਸ਼ਨ ਫੋਰਮ ਵਲੋਂ ਦਿੱਲੀ ਦੇ 68ਵੇਂ ਸੈਸ਼ਨ ਦੀ ਆਰੰਭਤਾ ਕੀਰਤਨ ਅਰਦਾਸ ਉਪਰੰਤ ਕੀਤੀ ਗਈ | ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਸਕੂਲ ਦੇਵ ਨਗਰ ਵਿਖੇ ਕਰਵਾਏ ਗਏ ...
ਨਵੀਂ ਦਿੱਲੀ, 15 ਮਈ (ਜਗਤਾਰ ਸਿੰਘ) - ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰਮੋਹਨ ਸਿੰਘ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਦਿੱਲੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਕਈ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ...
ਨਵੀਂ ਦਿੱਲੀ, 15 ਮਈ (ਜਗਤਾਰ ਸਿੰਘ)- ਕੌਮਾਂਤਰੀ ਪੱਧਰ ਦੀ ਸੰਸਥਾ ਗਲੋਬਲ ਸਿੱਖ ਕੌਂਸਲ ਦੇ ਭਾਰਤ ਤੋਂ ਨੁਮਾਇੰਦੇ ਤੇ ਪ੍ਰਸਿੱਧ ਸਮਾਜ ਸੇਵੀ ਰਾਮ ਸਿੰਘ ਰਾਠੌਰ ਨੇ ਪਾਕਿਸਤਾਨ ਦੇ ਪੇਸ਼ਾਵਰ ਵਿਖੇ 2 ਸਿੱਖ ਦੁਕਾਨਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਦੀ ਘਟਨਾ ਨੂੰ ...
ਨਵੀਂ ਦਿੱਲੀ, 15 ਮਈ (ਜਗਤਾਰ ਸਿੰਘ) - ਕੇਜਰੀਵਾਲ ਸਰਕਾਰ ਨੇ ਡੈਂਟਲ ਸਰਜਨ ਸਰਵਿਸ ਰੂਲਜ਼ ਲਈ ਕੈਡਰ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਦੰਦਾਂ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ, ਸਿਹਤ ਮੰਤਰਾਲੇ ਨੇ ਡੈਂਟਲ ਸਰਜਨਾਂ ਦੇ ਇਕ ਕੈਡਰ ਦਾ ਗਠਨ ਕਰਨ ਦਾ ਫੈਸਲਾ ...
ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਪੈ ਰਹੀ ਸਖ਼ਤ ਗਰਮੀ ਕਾਰਨ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ | ਗਰਮੀ ਕਾਰਨ ਪੁੰਗਰਦਾ ਨਰਮਾ ਝੁਲਸ ਰਿਹਾ ਹੈ | ਕਿਸਾਨ ਨਰਮੇ ਦੇ ਪੌਦਿਆਂ ਨੂੰ ਗਿਲਾਸਾਂ ਨਾਲ ਪਾਣੀ ਪਾ ਕੇ ਬਚਾਉਣ ਦੀ ...
ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਡੱਬਵਾਲੀ ਰੋਡ ਸਥਿਤ ਪੀਐਨਬੀ ਦੇ ਏਟੀਐਮ 'ਚ ਇਕ ਵਿਅਕਤੀ ਦਾ ਏਟੀਐਮ ਕਾਰਡ ਬਦਲ ਕੇ ਦੋ ਅਣਪਛਾਤੇ ਨੌਜਵਾਨਾਂ ਨੇ 41500 ਰੁਪਏ ਕਢਵਾ ਲਏ | ਪੀੜਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਹੈ | ਪੁਲਿਸ ਨੇ ਸ਼ਿਕਾਇਤ ...
ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਰੇਲਵੇ ਪੁਲੀਸ ਦੇ ਚੌਂਕੀ ਇੰਚਾਰਜ ਬਲਵੀਰ ਸਿੰਘ ਨੇ ਸੁਰੱਖਿਆ ਦੇ ਮੱਦੇਨਜ਼ਰ ਆਪਣੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਉੱਤੇ ਆਉਣ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਅਤੇ ਮੁਸਾਫਰਾਂ ...
ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਚੋਰਮਾਰ ਖੇੜਾ ਵਿਚ ਸਥਿਤ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਚ ਨਿਰਦੇਸ਼ਕ ਗੁਰਪ੍ਰੀਤ ਕੌਰ ਅਤੇ ਪਿ੍ੰਸੀਪਲ ਜਸਵਿੰਦਰ ਸਿੰਘ ਦੀ ਦੇਖਰੇਖ 'ਚ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ | ਇਸ ਕੈਂਪ ...
ਕਰਨਾਲ, 15 ਮਈ (ਗੁਰਮੀਤ ਸਿੰਘ ਸੱਗੂ)-ਅੱਜ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਰਿਸ਼ਤੇਦਾਰ 4 ਨੌਜਵਾਨਾਂ ਦੀ ਮੌਤ ਹੋ ਗਈ | ਇਸ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਇਕ ਕਾਰ ਵਿਚ ਸਵਾਰ ਸਨ, ਜਿਨ੍ਹਾਂ ਦੀ ਅਸੰਧ ਪਾਣੀਪਤ ਜਾਣ ਵਾਲੀ ਸੜਕ ਅਸੰਧ ਬਲਾ ਸੜਕ 'ਤੇ ਇਕ ਟਰੱਕ ...
ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਰਕਾਰ ਦੀ ਸ਼ਰਾਬ ਨੀਤੀ ਦੇ ਵਿਰੋਧ 'ਚ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਸ਼ਰਾਬ ਦੀਆਂ ਬੋਲਤਾਂ ਭੇਟ ਕਰਨ ਜਾਂਦੀਆਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀਆਂ ਕਾਰਕੁਨਾਂ ਨਾਲ ਪੁਲਿਸ ਦੀ ...
ਸ਼ਾਹਬਾਦ ਮਾਰਕੰਡਾ, 15 ਮਈ (ਅਵਤਾਰ ਸਿੰਘ)-ਆਦੇਸ਼ ਹਸਪਤਾਲ ਮੈਡੀਕਲ ਕਾਲਜ ਮੋਹੜੀ ਵਲੋਂ ਸ਼ਿਵ ਮੰਦਰ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਪ੍ਰਬੰਧ ਸਮਾਜ ਸੇਵੀ ਅਭਿਸ਼ੇਕ ਛਾਬੜਾ ਦੇ ਵਲੋਂ ਕਰਵਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਪੂਰਵ ਰਾਜ ਮੰਤਰੀ ...
ਯਮੁਨਾਨਗਰ, 15 ਮਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਯਮੁਨਾਨਗਰ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਕਰਵਾਇਆ ਗਿਆ | ਇਸ ਮੁਹਿੰਮ ਦਾ ਪ੍ਰਬੰਧ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਵਿਖੇ ਕੀਤਾ ਗਿਆ | ਇਸ ...
ਕੋਲਕਾਤਾ, 15 ਮਈ (ਰਣਜੀਤ ਸਿੰਘ ਲੁਧਿਆਣਵੀ)-ਕਲਕੱਤਾ ਹਾਈਕੋਰਟ 'ਚ 2 ਲੱਖ ਤੋਂ ਵੀ ਵੱਧ ਕੇਸ ਬਕਾਇਆ (ਪੈਂਡਿੰਗ) ਹਨ | ਇਥੇ 72 ਜੱਜ ਦੀ ਪੋਸਟ ਹੈ ਐਪਰ ਸਿਰਫ 39 ਜੱਜ ਹਨ, ਬਾਕੀ ਥਾਂ ਖਾਲੀ ਪਈ ਹੈ | ਸ਼ਨੀਵਾਰ ਤਿੰਨ ਹੋਰ ਜੱਜਾਂ ਦੀ ਨਿਯੁਕਤੀ ਦਾ ਐਲਾਨ ਕੇਂਦਰੀ ਕਾਨੂੰਨ ਅਤੇ ਨਿਆ ...
ਪਿਹੋਵਾ, 15 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਆਮ ਆਦਮੀ ਪਾਰਟੀ ਵਲੋਂ ਐਤਵਾਰ ਨੂੰ ਇਕ ਵਰਕਰ ਕਨਵੈੱਨਸ਼ਨ ਕੀਤੀ ਗਈ | ਇਸ ਪ੍ਰੋਗਰਾਮ ਵਿਚ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਰਮਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਿਸ ਦੀ ਅਗਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX