ਤਾਜਾ ਖ਼ਬਰਾਂ


ਸੱਟ ਕਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ
. . .  1 day ago
ਨਵੀਂ ਦਿੱਲੀ, 13 ਅਗਸਤ - ਗਿੱਟੇ ਦੀ ਸੱਟ ਕਾਰਨ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ...
ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ - ਰਾਜਨਾਥ ਸਿੰਘ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 13 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ...
ਮਲਿਕ ਅਰਜੁਨ ਖੜਗੇ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 13 ਅਗਸਤ - ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਲਿਕ ਅਰਜੁਨ ਖੜਗੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਉਹ ਦਿੱਲੀ ਵਿਖੇ ਆਜ਼ਾਦੀ ਦਿਵਸ ਸਮਾਗਮਾਂ 'ਚ ਸ਼ਾਮਿਲ...
ਗੰਨੇ ਦੀ ਅਦਾਇਗੀ ਸੰਬੰਧੀ ਕਿਸਾਨਾਂ ਦੀ ਹੋਈ ਖੱਜਲ ਖੁਆਰੀ ਦਾ ਮੈਨੂੰ ਬੇਹੱਦ ਦੁੱਖ ਹੈ - ਸੁਖਬੀਰ ਸੰਧਰ
. . .  1 day ago
ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ੂਗਰ ਮਿੱਲ ਦੇ ਐਮ.ਡੀ. ਸੁਖਬੀਰ ਸਿੰਘ ਸੰਧਰ ਨੇ ਕਿਹਾ ਹੈ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਦੀ ਜੋ ਖੱਜਲ ਖੁਆਰੀ ਹੋਈ ਹੈ, ਉਸ ਤੋਂ ਮੈਂ ਖ਼ੁਦ ਵੀ ਬਹੁਤ ਪ੍ਰੇਸ਼ਾਨ ਹਾਂ। ਅਜਿਹਾ ਸਾਰਾ ਘਟਨਾਕ੍ਰਮ ਪੰਜਾਬ ਸਰਕਾਰ ਦੀ ਲਾਪਰਵਾਹੀ...
ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗਰਨੇਡ ਹਮਲਾ
. . .  1 day ago
ਸ੍ਰੀਨਗਰ, 13 ਅਗਸਤ - ਜੰਮੂ ਕਸ਼ਮੀਰ ਦੇ ਅਲੀ ਜਾਨ ਰੋਡ ਈਦਗਾਹ 'ਤੇ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਉੱਪਰ ਕੀਤੇ ਗਰਨੇਡ ਹਮਲੇ 'ਚ ਇਕ ਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ।ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ...
ਤਾਮਿਲਨਾਡੂ : ਹਥਿਆਰਬੰਦ ਲੁਟੇਰਿਆ ਵਲੋਂ ਫੈਡਰਲ ਬੈਂਕ ਦੀ ਸਹਾਇਕ ਕੰਪਨੀ ਤੋਂ ਕਰੋੜਾਂ ਰੁਪਏ ਦੇ ਸੋਨੇ ਦੀ ਲੁੱਟ
. . .  1 day ago
ਚੇਨਈ, 13 ਅਗਸਤ - ਚੇਨਈ ਦੇ ਆਰਮਬੱਕਮ ਵਿਖੇ ਹਥਿਆਰਬੰਦ ਲੁਟੇਰੇ ਫੈੱਡਬੈਂਕ (ਫੈਡਰਲ ਬੈਂਕ ਦੀ ਸਹਾਇਕ ਕੰਪਨੀ) ਅੰਦਰ ਦਾਖਲ ਹੋ ਕੇ ਕਰੋੜਾਂ ਰੁਪਏ ਦਾ ਸੋਨਾ ਅਤੇ ਹੋਰ ਸਮਾਨ ਲੁੱਟ ਕੇ...
ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਜਾਮ
. . .  1 day ago
ਢਿਲਵਾਂ, 13 ਅਗਸਤ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਜਲੰਧਰ ਮੁੱਖ ਕੌਮੀ ਮਾਰਗ 'ਤੇ ਪੈਂਦੇ ਸੁਭਾਨਪੁਰ ਨਜ਼ਦੀਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਨੂੰ ਬੰਦ ਕਰ ਕੇ ਧਰਨਾ ਲਗਾਇਆ ਗਿਆ ਹੈ। ਨਿਹੰਗ ਜਥੇਬੰਦੀਆਂ ਨੇ ਥਾਣਾ ਸੁਭਾਨਪੁਰ ਨੂੰ ਦਿੱਤੀ...
ਦਿੱਲੀ : ਨਸ਼ਾ ਤਸਕਰੀ ਗੱਠਜੋੜ ਦਾ ਮੁੱਖ ਦੋਸ਼ੀ 130 ਕਰੋੜ ਦੀ ਹੈਰੋਇਨ ਸਮੇਤ ਹਿਮਾਚਲ ਤੋਂ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 13 ਅਗਸਤ - ਦਿੱਲੀ ਕ੍ਰਾਈਮ ਬਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ਤੋਂ ਪੰਜਾਬ ਤੱਕ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੱਠਜੋੜ ਦੀ ਮੁੱਖ ਕੜੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਮੁੱਖ ਦੋਸ਼ੀ ਪੰਕਜ ਵੈਦ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ...
ਹਿਮਾਚਲ ਵਿਧਾਨ ਸਭਾ ਵਲੋਂ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ
. . .  1 day ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ ਕੀਤਾ ਹੈ। ਇਹ ਬਿੱਲ ਹਿਮਾਚਲ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਲਈ ਲਿਆਂਦਾ...
ਹਿਮਾਚਲ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ - ਮੌਸਮ ਵਿਭਾਗ
. . .  1 day ago
ਨਵੀਂ ਦਿੱਲੀ, 13 ਅਗਸਤ - ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਹਮੀਰਪੁਰ, ਲਾਹੌਲ, ਸਪਿਤੀ, ਕਿੰਨੌਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ...
ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਇਨਾਮੀ ਅਪਰਾਧੀ ਸ਼ੇਖ਼ ਸਿਕੰਦਰ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 13 ਅਗਸਤ - ਉੱਤਰ-ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਸ਼ੇਖ਼ ਸਿਕੰਦਰ ਨਾਂਅ ਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਸ਼ੇਖ਼ ਸਿਕੰਦਰ 'ਤੇ 25000 ਰੁਪਏ ਇਨਾਮ ਰੱਖਿਆ ਹੋਇਆ...
ਹਿਮਾਚਲ ਪ੍ਰਦੇਸ਼ : ਸਵਾਂ ਨਦੀ 'ਚ ਡੁੱਬੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ
. . .  1 day ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਪੈਂਦੇ ਹਰੋਲੀ 'ਚ ਲੋਅਰ ਬਥੇਡਾ ਇਲਾਕੇ ਦੇ ਕੋਲ ਸਵਾਂ ਨਦੀ 'ਚ 15-16 ਸਾਲ ਦੇ 2 ਨੌਜਵਾਨ ਡੁੱਬ ਗਏ।ਡੁੱਬੇ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ...
ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ
. . .  1 day ago
ਚੰਡੀਗੜ੍ਹ, 13 ਅਗਸਤ - ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ...
ਬਾਸਮਤੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ
. . .  1 day ago
ਚੰਡੀਗੜ੍ਹ, 13 ਅਗਸਤ - ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਸਮਤੀ ਦੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਈ ਉੱਲੀ ਨਾਸ਼ਕਾਂ...
‍ਦੇਤਵਾਲ ਬੈਂਕ ਡਕੈਤੀ ਦੇ ਮਾਮਲੇ 'ਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਲਾਂਪੁਰ ਦਾਖਾ ਦੇ ਇਲਾਕੇ ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਸਾਢੇ ਸੱਤ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਪੁਲਿਸ...
ਅਫ਼ਗ਼ਾਨਿਸਤਾਨ ਵਿਚ ਹੁਣ ਰਹਿ ਗਏ ਹਨ ਸਿਰਫ਼ 100 ਹਿੰਦੂ ਸਿੱਖ - ਅਫ਼ਗ਼ਾਨ ਸਿੱਖ ਆਗੂ
. . .  1 day ago
ਨਵੀਂ ਦਿੱਲੀ, 13 ਅਗਸਤ - ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫ਼ਗ਼ਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਨੇ ਕਿਹਾ ਕਿ ਮੈਂ ਆਪਣੇ 6 ਪਰਿਵਾਰਿਕ ਮੈਂਬਰਾਂ ਨਾਲ ਅਫ਼ਗ਼ਾਨਿਸਤਾਨ ਤੋਂ ਆਇਆ ਹਾਂ। ਧਮਾਕੇ ਵਿਚ ਸਾਡਾ ਗੁਰਦੁਆਰਾ ਤਬਾਹ ਹੋ ਗਿਆ। ਅਫ਼ਗ਼ਾਨਿਸਤਾਨ ਵਿਚ ਹੁਣ ਸਿਰਫ਼ 100 ਹਿੰਦੂ ਸਿੱਖ ਰਹਿ...
ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਰੀਜ਼ ਮਿਲਿਆ
. . .  1 day ago
ਨਵੀਂ ਦਿੱਲੀ, 13 ਅਗਸਤ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਹੁਣ ਮੰਕੀਪਾਕਸ ਦੇ 5 ਮਾਮਲੇ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ।
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ
. . .  1 day ago
ਮੁੰਬਈ, 13 ਅਗਸਤ-ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ...
ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  1 day ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  1 day ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  1 day ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  1 day ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554

ਪੰਜਾਬ / ਜਨਰਲ

ਨਿਸ਼ਾਨ ਸਿੰਘ ਤੇ ਦੋ ਹੋਰ ਸਾਥੀਆਂ ਦਾ ਪੁਲਿਸ ਰਿਮਾਂਡ ਚਾਰ ਦਿਨਾ ਵਧਿਆ

ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਮੁਹਾਲੀ ਧਮਾਕੇ 'ਚ ਕਥਿਤ ਸ਼ਮੂਲੀਅਤ ਵਾਲੇ ਮੁਲਜ਼ਮ ਨਿਸ਼ਾਨ ਸਿੰਘ ਨੂੰ ਅੱਜ ਇੱਥੇ ਗੈਰ-ਕਾਨੂੰਨੀ ਅਸਲਾ ਰੱਖਣ ਅਤੇ ਪੁਲਿਸ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਤੋਂ ਪਹਿਲਾਂ ਪੁਲਿਸ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਚੁੱਕੀ ਹੈ | ਪੁਲਿਸ ਰਿਮਾਂਡ ਦੀ ਅਰਜੀ 'ਤੇ ਬਹਿਸ ਕਰਦਿਆਂ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਨਿਸ਼ਾਨ ਸਿੰਘ ਫ਼ਰੀਦਕੋਟ ਦੀ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਰਿਹਾ ਹੈ ਅਤੇ ਉਸ ਉੱਪਰ 13 ਅਪਰਾਧਿਕ ਮਾਮਲੇ ਦਰਜ ਹਨ | ਜਾਂਚ ਟੀਮ ਅਨੁਸਾਰ ਨਿਸ਼ਾਨ ਸਿੰਘ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਬਾਵਾ ਕੋਲ 22 ਰਿਵਾਲਵਰ ਹੋਣ ਦਾ ਖਦਸ਼ਾ ਹੈ, ਜਿਨ੍ਹਾਂ 'ਚੋਂ 2 ਰਿਵਾਲਵਰ ਹੋਣ ਬਾਰੇ ਨਿਸ਼ਾਨ ਸਿੰਘ ਨੇ ਇਕਬਾਲ ਵੀ ਕੀਤਾ ਹੈ | ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੋਹਾਂ ਰਿਵਾਲਵਰਾਂ 'ਚੋਂ ਇਕ ਰਿਵਾਲਵਰ ਬਰਾਮਦ ਕਰ ਲਿਆ ਹੈ | ਸੂਚਨਾ ਅਨੁਸਾਰ ਨਿਸ਼ਾਨ ਸਿੰਘ ਦੇ ਸਾਥੀ ਗੁਰਵਿੰਦਰ ਸਿੰਘ ਬਾਵਾ ਹਰਿਆਣਾ ਦੇ ਸ਼ਹਿਰ ਪਿਹੋਵਾ ਦਾ ਵਸਨੀਕ ਹੈ, ਜਿਸ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਪੁਲਿਸ ਨੇ ਬਾਕੀ ਹਥਿਆਰ ਬਰਾਮਦ ਕਰਵਾਉਣ ਅਤੇ ਨਾਲ ਦੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਅਦਾਲਤ ਪਾਸੋਂ ਚਾਰ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ | ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਨੇ ਨਿਸ਼ਾਨ ਸਿੰਘ ਨੂੰ ਹੋਰ ਪੁੱਛਗਿੱਛ ਲਈ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ |

ਬੇਅਦਬੀ ਮਾਮਲਿਆਂ 'ਚ ਡੇਰਾ ਮੁਖੀ ਦੀ ਫਿਰ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ

ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਪਿੰਡ ਬਰਗਾੜੀ ਵਿਖੇ 2015 'ਚ ਵਾਪਰੇ ਬੇਅਦਬੀ ਦੇ ਤਿੰਨ ਮਾਮਲਿਆਂ 'ਚ ਡੇਰਾ ਸਿਰਸਾ ਮੁਖੀ ਮੁਖੀ ਗੁਰਮੀਤ ਰਾਮ ਰਹੀਮ ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੋਨਿਕਾ ਲਾਂਬਾ ...

ਪੂਰੀ ਖ਼ਬਰ »

ਦੂਸ਼ਿਤ ਪਾਣੀ ਦੱਸ ਹਰੀਕੇ ਹੈੱਡ ਵਰਕਸ ਤੋਂ ਫਿਰੋਜ਼ਪੁਰ ਫੀਡਰ ਨਹਿਰ 'ਚ ਪਾਣੀ ਦੀ ਸਪਲਾਈ ਬੰਦ

ਹਰੀਕੇ ਪੱਤਣ, 16 ਮਈ (ਸੰਜੀਵ ਕੁੰਦਰਾ)- ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਰਾਜਸਥਾਨ ਅਤੇ ਫਿਰੋਜ਼ਪੁਰ ਨਹਿਰਾਂ 'ਚ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਰਾਜਸਥਾਨ ਦੇ ਕਿਸਾਨਾਂ 'ਚ ਹਾਹਾਕਾਰ ਹੈ ਤੇ ਰਾਜਸਥਾਨ ਦੇ ਕਿਸਾਨਾਂ ਨੇ ਹਰੀਕੇ ...

ਪੂਰੀ ਖ਼ਬਰ »

18 ਨੂੰ ਹੋਣ ਵਾਲੀ ਹਿੰਦੀ ਵਿਸ਼ੇ ਦੀ ਪ੍ਰੀਖਿਆ ਹੁਣ 25 ਮਈ ਨੂੰ

ਐੱਸ. ਏ. ਐੱਸ. ਨਗਰ, 16 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਪ੍ਰੀਖਿਆ (ਟਰਮ-2) ਲਈ ਜਾਰੀ ਡੇਟਸ਼ੀਟ ਅਨੁਸਾਰ 18 ਮਈ ਨੂੰ ਹਿੰਦੀ ਵਿਸ਼ਾ (03) ਕੇਵਲ ਡੀ. ਏ. ਕੋਡ ਰੈਗੂਲਰ ਦੇ ਵਿਲੱਖਣ ਸਮਰੱਥਾ ਵਾਲੇ 1800 ਦੇ ਕਰੀਬ ਪ੍ਰੀਖਿਆਰਥੀਆਂ ...

ਪੂਰੀ ਖ਼ਬਰ »

ਕਸਬਾ ਘੱਗਾ ਨੇੜੇ ਅੱਠ ਕਿੱਲੋ ਹੈਰੋਇਨ ਬਰਾਮਦ

ਪਾਤੜਾਂ, 16 ਮਈ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਪਾਤੜਾਂ ਦੇ ਕਸਬਾ ਘੱਗਾ ਦੇ ਨੇੜੇ ਹੈਰੋਇਨ ਦੀ ਇਕ ਵੱਡੀ ਖੇਪ ਬਰਾਮਦ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਸਬਾ ਘੱਗਾ ਦੇ ਨੇੜੇ ਪਿੰਡ ਬੂਟਾ ਸਿੰਘ ਵਾਲਾ ਵਿਖੇ ਇਕ ਨਹਿਰ ਕੰਢੇ ਦੀ ਸਫ਼ਾਈ ...

ਪੂਰੀ ਖ਼ਬਰ »

ਕਾਹਮਾ ਦੇ ਨੌਜਵਾਨ ਦੀ ਊਨਾ ਨੇੜੇ ਡੁੱਬਣ ਨਾਲ ਮੌਤ

ਮੱਲਪੁਰ ਅੜਕਾਂ, 16 ਮਈ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਦੇ ਨੌਜਵਾਨ ਦੀ ਊਨਾ ਨੇੜੇ ਡੈਮ ਦੇ ਪਾਣੀ 'ਚ ਡੁੱਬ ਕੇ ਮੌਤ ਹੋਣ ਦੀ ਖ਼ਬਰ ਹੈ | ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਉਰਫ ਵਿਪਨ (25) ਸਾਲ ਪੁੱਤਰ ਸਵ: ਕਰਨੈਲ ਰਾਮ ਰਾਹੀ ਆਪਣੇ ਉਸਤਾਦ ...

ਪੂਰੀ ਖ਼ਬਰ »

ਹੁਣ ਅਧੀਨ ਸੇਵਾਵਾਂ ਚੋਣ ਬੋਰਡ 'ਚ ਵੀ ਅਧਿਆਪਕਾਂ ਤੋਂ ਕੰਮ ਲੈਣ ਦੀ ਤਿਆਰੀ

ਨੂਰਪੁਰ ਬੇਦੀ, 16 ਮਈ (ਢੀਂਡਸਾ)-ਸਿੱਖਿਆ ਵਿਭਾਗ ਪੰਜਾਬ ਆਪਣੇ ਅਨੋਖੇ ਕਾਰਨਾਮਿਆਂ ਕਾਰਨ ਅਕਸਰ ਲੋਕਾਂ ਦੀ ਚਰਚਾ ਵਿਚ ਰਹਿੰਦਾ ਹੈ | ਬੇਸ਼ੱਕ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਾਰ-ਵਾਰ ਇਹ ਕਹਿ ਚੁੱਕੇ ਹਨ ਕਿ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ 'ਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ | ਇੱਥੇ ਪੰਜਾਬ ਭਵਨ ਵਿਖੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ ਨਿਯੁਕਤੀ ਪੱਤਰ ...

ਪੂਰੀ ਖ਼ਬਰ »

ਭਾਰਤੀ ਸਿੰਘ ਵਿਰੁੱਧ ਧਾਰਾ 295ਏ ਤਹਿਤ ਮਾਮਲਾ ਦਰਜ

ਅੰਮਿ੍ਤਸਰ, 16 ਮਈ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)- ਅੰਮਿ੍ਤਸਰ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕਾਮੇਡੀਅਨ ਤੇ ਭਾਰਤੀ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 295ਏ ਤਹਿਤ ਅੱਜ ਦੇਰ ਸ਼ਾਮ ਪਰਚਾ ਦਰਜ ਕੀਤਾ ਗਿਆ ਹੈ | ਇਹ ...

ਪੂਰੀ ਖ਼ਬਰ »

ਲੀਜ਼ ਦੇ ਬਾਰੂਦ 'ਤੇ ਵਸੇ ਨੰਗਲ ਸ਼ਹਿਰ ਦਾ ਭਵਿੱਖ ਹਨੇਰੇ 'ਚ

ਗੁਰਪ੍ਰੀਤ ਸਿੰਘ ਗਰੇਵਾਲ ਨੰਗਲ, 16 ਮਈ -ਭਾਖੜਾ ਡੈਮ ਦੇ ਨਿਰਮਾਣ ਸਮੇਂ ਜੰਗਲ ਵੱਢ ਕੇ ਨੰਗਲ ਸ਼ਹਿਰ ਵਸਾਇਆ ਗਿਆ | ਨੰਗਲ-ਭਾਖੜਾ ਪ੍ਰਾਜੈਕਟ ਪੰਡਤ ਜਵਾਹਰ ਲਾਲ ਨਹਿਰੂ ਦੀ ਦੇਣ ਹੈ | ਪੰਡਤ ਨਹਿਰੂ ਨੇ ਨੰਗਲ-ਭਾਖੜਾ ਪ੍ਰਾਜੈਕਟ 'ਚ ਅਥਾਹ ਦਿਲਚਸਪੀ ਲਈ ਅਤੇ ਬਤੌਰ ਪ੍ਰਧਾਨ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ 9 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ

ਅੰਮਿ੍ਤਸਰ, 16 ਮਈ (ਜਸਵੰਤ ਸਿੰਘ ਜੱਸ)-ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਸੰਘਰਸ਼ ਦੀ ਰਣਨੀਤੀ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ 9 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਵੱਖ-ਵੱਖ ਪੰਥਕ ਪਾਰਟੀਆਂ ਤੇ ਸਿੱਖ ...

ਪੂਰੀ ਖ਼ਬਰ »

ਸੁਨੀਲ ਜਾਖੜ ਨੇ ਵੱਟੀ ਚੁੱਪ

ਚੰਡੀਗੜ੍ਹ, 16 ਮਈ (ਐਨ.ਐਸ.ਪਰਵਾਨਾ)- ਸੁਨੀਲ ਜਾਖੜ, ਜਿਸ ਨੇ ਕਾਂਗਰਸ ਨੂੰ ਸਿਆਸੀ ਤੌਰ 'ਤੇ ਫ਼ਤਹਿ ਬੁਲਾ ਦਿੱਤੀ ਹੈ, ਪਿਛਲੇ 2 ਦਿਨਾਂ ਤੋਂ ਚੁੱਪ ਹਨ ਤੇ ਕਿਸੇ ਨਾਲ ਕੋਈ ਬਹੁਤ ਘੱਟ ਵੱਧ ਹੀ ਗੱਲ ਕਰ ਰਹੇ ਹਨ | ਉਨ੍ਹਾਂ ਦੇ ਪਰਿਵਾਰ ਤੇ ਮੈਂਬਰਾਂ ਨਾਲ ਟੈਲੀਫ਼ੋਨ 'ਤੇ ਵਾਰ ...

ਪੂਰੀ ਖ਼ਬਰ »

ਐਫ.ਆਈ.ਆਰ. 'ਚ ਤਰੁੱਟੀਆਂ ਦੂਰ ਕਰਨ ਦੀ ਮੰਗ ਨੂੰ ਲੈ ਕੇ ਵਿੱਦਿਆ ਭਵਨ ਦੇ ਦੋਵੇਂ ਗੇਟ ਕੀਤੇ ਬੰਦ

ਐੱਸ. ਏ. ਐੱਸ. ਨਗਰ, 16 ਮਈ (ਤਰਵਿੰਦਰ ਸਿੰਘ ਬੈਨੀਪਾਲ)-12ਵੀਂ ਸ਼੍ਰੇਣੀ ਦੀ ਪੰਜਾਬ ਦਾ ਇਤਿਹਾਸ ਪੁਸਤਕ 'ਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਦਰਜ ਐਫ. ਆਈ. ਆਰ. ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਮੰਗ ਨੂੰ ਲੈ ਕੇ 'ਇਤਿਹਾਸ ਬਚਾਓ, ...

ਪੂਰੀ ਖ਼ਬਰ »

ਸ਼ਰਾਬੀ ਪਿਤਾ ਵਲੋਂ ਪਾਵਾ ਮਾਰ ਕੇ ਚਾਰ ਸਾਲਾ ਧੀ ਦੀ ਹੱਤਿਆ

ਭਾਈਰੂਪਾ, 16 ਮਈ (ਵਰਿੰਦਰ ਲੱਕੀ)- ਕਸਬਾ ਭਾਈਰੂਪਾ ਵਿਖੇ ਅੱਜ ਤੜਕਸਾਰ ਇਕ ਸ਼ਰਾਬੀ ਪਿਤਾ ਵਲੋਂ ਨਸ਼ੇ ਦੀ ਹਾਲਤ 'ਚ ਆਪਣੀ ਹੀ ਚਾਰ ਸਾਲਾ ਧੀ ਦੇ ਸਿਰ 'ਚ ਮੰਜੇ ਦਾ ਪਾਵਾ ਮਾਰ ਕੇ ਕਥਿਤ ਤੌਰ 'ਤੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਫੂਲ ਪੁਲਿਸ ਨੇ ਮਿ੍ਤਕ ...

ਪੂਰੀ ਖ਼ਬਰ »

ਪਾਕਿ 'ਚ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਭਾਰਤ ਸਰਕਾਰ- ਢੀਂਡਸਾ

ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਦਿਨਂ ਪਾਕਿਸਤਾਨ 'ਚ ਦੋ ਸਿੱਖ ਕਾਰੋਬਾਰੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਇਆਲੀ ਖ਼ੁਰਦ ਦੇ ਪ੍ਰੀਖਿਆ ਕੇਂਦਰ ਦੀ 10ਵੀਂ ਸ਼੍ਰੇਣੀ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ

ਐੱਸ. ਏ. ਐੱਸ. ਨਗਰ, 16 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖ਼ੁਰਦ ਜ਼ਿਲ੍ਹਾ ਲੁਧਿਆਣਾ ਦੇ ਪ੍ਰੀਖਿਆ ਕੇਂਦਰ ਦੀ ਅੱਜ 16 ਮਈ ਨੂੰ ਸਵੇਰ ਦੇ ਸੈਸ਼ਨ 'ਚ 10ਵੀਂ ਸ਼੍ਰੇਣੀ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਸੰਬੰਧੀ ਸੋਸ਼ਲ ਮੀਡੀਆ 'ਤੇ ...

ਪੂਰੀ ਖ਼ਬਰ »

ਟ੍ਰਾਈਫੋਕਲ ਲੈਂਸ ਨਾਲ ਦੂਰ, ਨੇੜੇ ਜਾਂ ਵਿਚਕਾਰਲੀ ਦੂਰੀ ਦੀ ਐਨਕ ਤੋਂ ਪਾਓ ਛੁਟਕਾਰਾ- ਡਾ. ਹਰਪ੍ਰੀਤ

ਜਲੰਧਰ, 16 ਮਈ (ਐੱਮ. ਐੱਸ. ਲੋਹੀਆ) - ਜੇਕਰ ਤੁਸੀਂ ਦੂਰ-ਨੇੜੇ ਜਾਂ ਵਿਚਕਾਰਲੀ ਦੂਰੀ ਦੀ ਸਾਫ਼ ਨਜ਼ਰ ਬਿਨਾ ਐਨਕ ਦੇ ਚਾਹੁੰਦੇ ਹੋ ਤਾਂ ਨਵੀਂ ਤਕਨੀਕ ਟ੍ਰਾਈਫੋਕਲ ਲੈਂਸ ਨਾਲ ਹਰ ਤਰ੍ਹਾਂ ਦੀ ਐਨਕ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਜਾਣਕਾਰੀ ਐਨ. ਏ. ਬੀ. ਐਚ. ਮਾਨਤਾ ...

ਪੂਰੀ ਖ਼ਬਰ »

ਕਾਂਗਰਸ ਨੇ ਸੁਨੀਲ ਜਾਖੜ ਨੂੰ ਰੱਜ ਕੇ ਜ਼ਲੀਲ ਕੀਤਾ-ਫ਼ਤਹਿ ਜੰਗ ਸਿੰਘ ਬਾਜਵਾ

ਚੰਡੀਗੜ੍ਹ, 16 ਮਈ (ਐਨ.ਐਸ.ਪਰਵਾਨਾ)- ਕਾਂਗਰਸ ਦੇ ਸੀਨੀਅਰ ਆਗੂ ਰਹੇ ਤੇ ਹੁਣ ਭਾਜਪਾ ਆਗੂ ਫ਼ਤਹਿ ਜੰਗ ਸਿੰਘ ਬਾਜਵਾ ਨੇ ਸੁਨੀਲ ਜਾਖੜ, ਜਿਨ੍ਹਾਂ ਕਾਂਗਰਸ ਨੂੰ ਛੱਡ ਦਿੱਤਾ ਹੈ, ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਹੁਣ ਜ਼ਲੀਲ ਹੋਣ ਦੀ ਬਜਾਏ ਭਾਰਤੀ ਜਨਤਾ ਪਾਰਟੀ 'ਚ ...

ਪੂਰੀ ਖ਼ਬਰ »

ਪੀ.ਏ.ਯੂ. ਦੀ ਵਿਦਿਆਰਥਣ ਨੂੰ ਮਿਲਿਆ ਸਰਬੋਤਮ ਥੀਸਿਸ ਪੁਰਸਕਾਰ

ਲੁਧਿਆਣਾ, 16 ਮਈ (ਪੁਨੀਤ ਬਾਵਾ)-ਮਹਾਤਮਾ ਗਾਂਧੀ ਯੂਨੀਵਰਸਿਟੀ ਕੋਟਿਅਮ ਕੇਰਲਾ ਦੇ ਪ੍ਰੋਫੈਸਰ ਸਾਬੂ ਥੋਮਸ ਸਾਬਕਾ ਵਿਦਿਆਰਥੀਆਂ ਦੇ ਗਰੁੱਪ ਵਲੋਂ ਨੈਨੋ ਵਿਗਿਆਨ ਅਤੇ ਨੈਨੋ ਤਕਨਾਲੋਜੀ ਵਿਸ਼ੇ 'ਚ ਪੀ.ਏ.ਯੂ. ਦੇ ਕੈਮਿਸਟਰੀ ਵਿਭਾਗ ਦੀ ਵਿਦਿਆਰਥਣ ਕੁਮਾਰੀ ਪੂਜਾ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ

ਐੱਸ. ਏ. ਐੱਸ. ਨਗਰ, 16 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਅੱਜ 17 ਮਈ ਨੂੰ ਚੰਡੀਗੜ੍ਹ 'ਚ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ | ਇਸ ਸੰਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜ਼ਮੀਨ ਦੀ ਕੁਰਕੀ ਕਰਨ ਆਏ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਮੁੜਨਾ ਪਿਆ ਬੇਰੰਗ

ਪੁਰਾਣਾ ਸ਼ਾਲਾ, 16 ਮਈ (ਅਸ਼ੋਕ ਸ਼ਰਮਾ)-ਪਿਛਲੇ ਦਿਨੀਂ ਅਦਾਲਤ ਵਲੋਂ ਕਿਸਾਨ ਰਘਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਾਹੜਾ ਨੂੰ 55 ਲੱਖ ਦਾ ਜ਼ੁਰਮਾਨਾ ਕਰ ਕੇ ਉਸ ਦੀ ਜ਼ਮੀਨ ਨੂੰ ਅਟੈਚ ਕਰ ਕੇ ਕੁਰਕੀ ਦੇ ਹੁਕਮ ਸੁਣਾਏ ਸਨ | ਜਿਸ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ ...

ਪੂਰੀ ਖ਼ਬਰ »

ਭਾਰਤ ਨੇ ਅਫ਼ਗਾਨਿਸਤਾਨ ਨੂੰ ਮਦਦ ਵਜੋਂ ਹੋਰ ਭੇਜੀ ਕਣਕ ਦੀ ਖੇਪ

ਅਟਾਰੀ, 16 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਇਕ ਹੋਰ ਖੇਪ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ ਹੈ | ਕਣਕ ਨਾਲ ਭਰੇ ਟਰੱਕਾਂ ਨੂੰ ਪੰਜਾਬ ਪੁਲਿਸ ਦੀਆਂ ਪਾਇਲਟ ਗੱਡੀਆਂ ਸਖ਼ਤ ਸੁਰੱਖਿਆ ...

ਪੂਰੀ ਖ਼ਬਰ »

ਨਹਿਰੀ ਪਾਣੀ ਦੇ ਮੁੱਦੇ 'ਤੇ ਜਥੇਬੰਦੀਆਂ ਬਿਆਨਬਾਜ਼ੀ ਤੱਕ ਹੀ ਸੀਮਿਤ

ਪੱਟੀ, 16 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਲੰਮੇ ਸਮੇਂ ਤੋਂ ਖਾਰੇ ਮਾਝੇ ਦੀ ਜ਼ਮੀਨ 'ਚ ਉਪਜਦੀਆਂ ਫ਼ਸਲਾਂ ਦੀ ਸਿੰਜਾਈ ਕਰਨ ਵਾਲੀਆਂ ਨਹਿਰਾਂ ਦੀ ਖਲਾਈ ਨਾ ਹੋਣ ਕਾਰਨ, ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸਿੰਜਾਈ ਲਈ ਲੋੜੀਂਦਾ ਨਹਿਰੀ ...

ਪੂਰੀ ਖ਼ਬਰ »

ਮਾਮੂਲੀ ਝਗੜੇ 'ਚ ਪਤੀ ਵਲੋਂ ਕੁੱਟਮਾਰ ਕਾਰਨ ਪਤਨੀ ਦੀ ਮੌਤ

ਸਮਰਾਲਾ, 16 ਮਈ (ਗੋਪਾਲ ਸੋਫਤ)-ਇੱਥੋਂ ਨਜ਼ਦੀਕੀ ਪਿੰਡ ਲਲੌੜੀ ਕਲਾਂ ਦੇ ਪਤੀ-ਪਤਨੀ ਦੀ ਆਪਸੀ ਲੜਾਈ 'ਚ ਪਤੀ ਵਲੋਂ ਕਥਿਤ ਤੌਰ 'ਤੇ ਕੀਤੀ ਕੁੱਟਮਾਰ ਦੌਰਾਨ ਜ਼ਖਮੀ ਹੋਈ ਪਤਨੀ ਦੀ ਹਸਪਤਾਲ 'ਚ ਮੌਤ ਹੋ ਗਈ ¢ ਘਟਨਾ ਤੋਂ ਬਾਅਦ ਦੋਸ਼ੀ ਪਤੀ ਫ਼ਰਾਰ ਹੈ ਅਤੇ ਪੁਲਿਸ ਉਸ ਦੀ ਭਾਲ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਭਾਰਤੀ ਸਿੰਘ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ

ਅੰਮਿ੍ਤਸਰ, 16 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਨੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਨੂੰ ਪੱਤਰ ਲਿਖ ਕੇ ਬੀਤੇ ਦਿਨੀਂ ਕਾਮੇਡੀਅਨ ਅਦਾਕਾਰਾ ਭਾਰਤੀ ਸਿੰਘ ਵਲੋਂ ਦਾੜ੍ਹੀ ਅਤੇ ਮੁੱਛਾਂ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ 'ਤੇ ਰੋਸ ਪ੍ਰਗਟ ਕਰਦਿਆਂ ਉਸ ਨੂੰ ...

ਪੂਰੀ ਖ਼ਬਰ »

ਸਿੱਖ ਨੌਜਵਾਨਾਂ ਦੇ ਕਤਲ ਦਾ ਮਾਮਲਾ :

ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ- ਨਸੀਮ ਅਹਿਮਦ

ਚੰਡੀਗੜ੍ਹ, 16 ਮਈ (ਐਨ.ਐਸ.ਪਰਵਾਨਾ)- ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਤੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਨਾਬ ਨਸੀਮ ਅਹਿਮਦ ਨੇ ਪਿਸ਼ਾਵਰ 'ਚ 2 ਬੇਕਸੂਰ ਸਿੱਖ ਨੌਜਵਾਨਾਂ ਦੀ ਹੱਤਿਆ ਕਰਨ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਿਆ ਕੀਤੀ ਹੈ ਤੇ ਕਥਿਤ ...

ਪੂਰੀ ਖ਼ਬਰ »

ਕੋਰੋਨਾ ਦੇ 18 ਨਵੇਂ ਮਾਮਲੇ

ਚੰਡੀਗੜ੍ਹ, 16 ਮਈ (ਅਜੀਤ ਬਿਊਰੋ)- ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 25 ਮਰੀਜ਼ ਸਿਹਤਯਾਬ ਹੋਏ ਹਨ | ਜਿਨ੍ਹਾਂ ਜ਼ਿਲਿ੍ਹਆਂ ਤੋਂ ਅੱਜ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚ ਅੰਮਿ੍ਤਸਰ ਤੋਂ 7, ਐਸ.ਏ.ਐਸ.ਨਗਰ ਤੋਂ 3, ਜਲੰਧਰ ਤੋਂ 2, ...

ਪੂਰੀ ਖ਼ਬਰ »

ਇਹ ਲਾਵਾਰਸ ਬੱਚੀ ਕਿਸ ਦੀ ਹੈ?

ਇਕ ਲਾਵਾਰਸ ਲੜਕੀ, ਜਿਸ ਦੀ ਉਮਰ ਕਰੀਬ ਹੈ 2.5 ਸਾਲ ਨੂੰ ਸੀ. ਡਬਲਯੂ. ਸੀ. ਜਲੰਧਰ ਵਲੋਂ ਨਾਰੀ ਨਿਕੇਤਨ ਜਲੰਧਰ ਵਿਖੇ 16/05/2022 ਨੂੰ ਦਾਖ਼ਲ ਕਰਵਾਇਆ ਗਿਆ | ਇਹ ਲਾਵਾਰਸ ਲੜਕੀ ਜਿਸ ਦੀ ਵੀ ਹੈ, ਨਾਰੀ ਨਿਕੇਤਨ ਨਾਲ ਫੋਨ ਨੰਬਰ 0181-4614827, 4627320 ਅਤੇ 4617009 'ਤੇ ਸੰਪਰਕ ਕਰੋ | ...

ਪੂਰੀ ਖ਼ਬਰ »

ਚਿੱਟੇ ਦੇ ਨਸ਼ੇ ਕਾਰਨ ਨੌਜਵਾਨ ਦੀ ਮੌਤ

ਮੋਗਾ, 16 ਮਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ 'ਚ ਚਿੱਟੇ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਕਰੀਬ 2 ਮਹੀਨਿਆਂ 'ਚ ਚਿੱਟੇ ਨੇ 6 ਜਾਨਾਂ ਲੈ ਲਈਆਂ ਹਨ | ਅੱਜ ਇਕ ਹੋਰ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਨਸ਼ੇ ਨਾਲ ਫ਼ਿਰੋਜ਼ਪੁਰ 'ਚ 2 ਨੌਜਵਾਨਾਂ ਦੀ ਮੌਤ

ਫ਼ਿਰੋਜ਼ਪੁਰ, 16 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਸ਼ੇਖਾਂ ਵਾਲੀ ਵਿਖੇ ਬੀਤੀ ਰਾਤ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਵਿੱਕੀ (30) ਪੁੱਤਰ ਕਾਲਾ ਵਜੋਂ ਦੱਸੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਕਰਾਚੀ 'ਚ ਧਮਾਕਾ ਇਕ ਮੌਤ, ਦਰਜਨ ਜ਼ਖ਼ਮੀ

ਇਸਲਾਮਾਬਾਦ, 16 ਮਈ (ਏਜੰਸੀ)-ਕਰਾਚੀ ਦੇ ਭੀੜ ਵਾਲੇ ਇਕ ਬਾਜ਼ਾਰ 'ਚ ਸੋਮਵਾਰ ਸ਼ਾਮ ਬੰਬ ਧਮਾਕਾ ਹੋਣ ਦੇ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਪੁਲਿਸ ਅਧਿਕਾਰੀ ਸਮੇਤ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ | ਜਿਓ ਨਿਊਜ਼ ਦੀ ਰਿਪੋਰਟ ਅਨੁਸਾਰ ਬੋਲਟਨ ਮਾਰਕੀਟ 'ਚ ਹੋਏ ਧਮਾਕੇ ...

ਪੂਰੀ ਖ਼ਬਰ »

ਕਣਕ ਦੀ ਬਰਾਮਦ 'ਤੇ ਰੋਕ ਨਾਲ ਵਿਦੇਸ਼ਾਂ ਵਿਚ ਵਧੇਗੀ ਮੈਦੇ, ਆਟੇ ਦੀ ਮੰਗ

ਸ਼ਿਵ ਸ਼ਰਮਾ ਜਲੰਧਰ, 16 ਮਈ-ਘਰੇਲੂ ਕੀਮਤਾਂ ਨੂੰ ਕੰਟਰੋਲ ਰੱਖਣ ਦੇ ਨਾਮ 'ਤੇ ਭਾਰਤ ਸਰਕਾਰ ਵਲੋਂ ਬੀਤੇ ਦਿਨੀਂ ਕਣਕ ਦੀ ਬਰਾਮਦ 'ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਕਰ ਕੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ | ਬਰਾਮਦ 'ਤੇ ਰੋਕ ਲੱਗਣ ਨਾਲ ਤਾਂ ...

ਪੂਰੀ ਖ਼ਬਰ »

ਆਸਾਮ 'ਚ ਹੜ੍ਹਾਂ ਕਾਰਨ 2 ਲੱਖ ਲੋਕ ਪ੍ਰਭਾਵਿਤ-6 ਮੌਤਾਂ

ਗੁਹਾਟੀ/ਹਫਲਾਂਗ, 16 ਮਈ (ਪੀ.ਟੀ.ਆਈ.)-ਆਸਾਮ 'ਚ ਹੜ੍ਹਾਂ ਕਾਰਨ 20 ਜ਼ਿਲਿ੍ਹਆਂ 'ਚ ਲਗਪਗ 2 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਦਕਿ ਪਹਾੜੀ ਜ਼ਿਲ੍ਹੇ ਦੀਮਾ ਹਸਾਓ ਦਾ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਬਾਕੀ ਸੂਬੇ ਤੋਂ ਸੰਪਰਕ ਕੱਟ ਗਿਆ ਹੈ | ਇਥੇ ਰੇਲ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨਾਂ ਦੀਆਂ ਟਿਕਟਾਂ 'ਤੇ ਰਿਆਇਤ ਰੋਕ ਕੇ ਰੇਲਵੇ ਨੇ ਕਮਾਏ 1500 ਕਰੋੜ

ਨਵੀਂ ਦਿੱਲੀ, 16 ਮਈ (ਏਜੰਸੀ)-ਆਰ.ਟੀ.ਆਈ. ਤਹਿਤ ਪ੍ਰਾਪਤ ਕੀਤੀ ਇਕ ਜਾਣਕਾਰੀ ਅਨੁਸਾਰ ਰੇਲਵੇ ਨੇ ਮਾਰਚ 2020 ਤੋਂ ਲੈ ਕੇ ਇਸ ਸਾਲ ਮਾਰਚ ਤੱਕ ਸੀਨੀਅਰ ਸਿਟੀਜ਼ਨਾਂ ਦੀਆਂ ਟਿਕਟਾਂ 'ਤੇ ਰਿਆਇਤ ਰੋਕ ਕੇ 1500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ | ਆਰ.ਟੀ.ਆਈ. ਤਹਿਤ ਮੰਗੀ ...

ਪੂਰੀ ਖ਼ਬਰ »

ਨਾਗਾਲੈਂਡ 'ਚ ਨਾਗਰਿਕਾਂ ਦੀ ਹੱਤਿਆ ਮਾਮਲੇ 'ਚ ਸੈਨਾ ਵਲੋਂ 'ਕੋਰਟ ਆਫ਼ ਇਨਕੁਆਰੀ' ਪੂਰੀ

ਗੁਹਾਟੀ, 16 ਮਈ (ਏਜੰਸੀ)-ਸੈਨਾ ਦੀ ਪੂਰਬੀ ਕਮਾਨ ਦੇ ਮੁਖੀ ਨੇ ਅੱਜ ਦੱਸਿਆ ਕਿ ਨਾਗਾਲੈਂਡ 'ਚ ਗੋਲੀਬਾਰੀ ਦੀ ਘਟਨਾ ਸੰਬੰਧੀ 'ਕੋਰਟ ਆਫ਼ ਇਨਕੁਆਰੀ' ਪੂਰੀ ਕਰ ਲਈ ਗਈ ਹੈ | ਨਾਗਾਲੈਂਡ 'ਚ ਪਿਛਲੇ ਸਾਲ ਦਸੰਬਰ ਵਿਚ ਸੈਨਿਕਾਂ ਦੀ ਗੋਲੀਬਾਰੀ 'ਚ 12 ਤੋਂ ਵੱਧ ਨਾਗਰਿਕਾਂ ਦੀ ਮੌਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX