ਡੱਬਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਬੀਤੇ ਕੱਲ੍ਹ ਸ਼ੱਕੀ ਹਾਲਾਤ 'ਚ ਮੌਤ ਦਾ ਸ਼ਿਕਾਰ ਬਣੀ ਵਿਆਹੁਤਾ ਔਰਤ ਆਰਤੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਅੱਜ ਸਿਟੀ ਥਾਣੇ ਮੂਹਰੇ ਨੈਸ਼ਨਲ ਹਾਈਵੇ 'ਤੇ ਧਰਨਾ ਲਗਾ ਕੇ ਤਿੱਖਾ ਰੋਸ ਜਤਾਇਆ | ਕਰੀਬ ਸੌ ਡੇਢ-ਸੌ ਮਰਦ-ਔਰਤ ਮੁਜਾਹਰਾਕਾਰੀ, ਮੁਕੱਦਮੇ 'ਚ ਨਾਮਜ਼ਦ ਸਹੁਰਾ ਪਰਿਵਾਰ ਦੇ ਮੈਂਬਰਾਂ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਕਰ ਰਹੇ ਸਨ | ਉਨ੍ਹਾਂ ਦਾ ਕਹਿਣਾ ਸੀ ਕਿ ਸਹੁਰਾ ਪਰਿਵਾਰਾਂ ਨੇ ਦਾਜ ਲਈ ਉਨ੍ਹਾਂ ਦੀ ਲੜਕੀ ਦੀ ਹੱਤਿਆ ਕੀਤੀ ਹੈ ਅਤੇ ਮੁਲਜਮਾਂ ਦੀ ਗਿ੍ਫ਼ਤਾਰੀ ਤੱਕ ਉਹ ਮਿ੍ਤਕਾ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ | ਉਹ ਸਾਰੇ ਜਣੇ ਸੜਕ 'ਤੇ ਦਰੀਆਂ ਅਤੇ ਗੱਦੇ ਵਿਛਾ ਕੇ ਡਟ ਗਏ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਮੁੱਖ ਸੜਕ 'ਤੇ ਧਰਨਾ-ਮੁਜ਼ਾਹਰਾ ਹੋਣ ਕਾਰਨ ਡੱਬਵਾਲੀ-ਚੌਟਾਲਾ ਨੈਸ਼ਨਲ ਹਾਈਵੇ 'ਤੇ ਆਵਾਜਾਈ 'ਚ ਵਿਘਨ ਪਿਆ ਅਤੇ ਥਾਣੇ ਸਾਹਮਣੇ ਸਥਿਤ ਬੱਸ ਅੱਡੇ 'ਚ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ | ਧਰਨੇ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਕੁਲਦੀਪ ਬੈਣੀਵਾਲ ਵੀ ਥਾਣੇ ਪੁੱਜ ਗਏ | ਧਰਨੇ ਕਾਰਨ ਕਾਫ਼ੀ ਗਿਣਤੀ ਪੁਲਿਸ ਅਮਲਾ ਥਾਣੇ 'ਚ ਤਾਇਨਾਤ ਸੀ | ਡੀ. ਐੱਸ. ਪੀ. ਅਤੇ ਥਾਣਾ ਮੁਖੀ ਨਾਲ ਮਿ੍ਤਕਾ ਦੇ ਰਿਸ਼ਤੇਦਾਰਾਂ ਦੀ ਕਾਫ਼ੀ ਲੰਬੀ ਗੱਲਬਾਤ ਅਤੇ ਧਰਨਾ ਬਰਾਬਰ ਚੱਲਦਾ ਰਿਹਾ | ਮਿ੍ਤਕਾ ਆਰਤੀ ਦੇ ਪਿਤਾ ਮੰਗਤ ਰਾਏ ਅਤੇ ਲੜਕੀ ਦੇ ਮਾਮਾ ਸਤੀਸ਼ ਕੁਮਾਰ ਰਾਮਾ ਮੰਡੀ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਆਰਤੀ ਦੇ ਮਿ੍ਤਕ ਸਰੀਰ 'ਤੇ ਕੰਨ ਦੇ ਪਿੱਛੇ, ਗਲ਼ੇ ਅਤੇ ਪਿੱਠ 'ਤੇ ਕੁੱਟਮਾਰ ਵਗੈਰਾ ਦੇ ਨਿਸ਼ਾਨ 'ਤੇ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਨੇ ਕਥਿਤ ਤੌਰ 'ਤੇ ਆਰਤੀ ਨੂੰ ਪਹਿਲਾ ਜ਼ਬਰੀ ਜ਼ਹਿਰ ਖੁਆਇਆ ਅਤੇ ਹੱਤਿਆ ਨੂੰ ਆਤਮ ਹੱਤਿਆ ਦਰਸਾਉਣ ਲਈ ਪੱਖੇ 'ਤੇ ਲਟਕਾ ਦਿੱਤਾ ਗਿਆ | ਡੀ. ਐੱਸ. ਪੀ. ਕੁਲਦੀਪ ਬੈਣੀਵਾਲ ਨੇ ਵਾਰਿਸਾਂ ਨੂੰ ਭਰੋਸਾ ਦਿਵਾਇਆ ਕਿ ਮਿ੍ਤਕਾ ਦੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ | ਪੁਲਿਸ ਪੂਰੀ ਤਰ੍ਹਾਂ ਨਿਰਪੱਖ ਹੈ ਅਤੇ ਬੀਤੇ ਕੱਲ੍ਹ ਮੰਗਤ ਰਾਏ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਸੀ | ਉਨ੍ਹਾਂ ਹੋਰ ਡੂੰਘਾਈ ਨਾਲ ਪੜਤਾਲ ਲਈ ਸਿਰਸਾ ਵਿਖੇ ਡਾਕਟਰਾਂ ਦੇ ਪੈਨਲ ਤੋਂ ਮਿ੍ਤਕਾ ਦਾ ਪੋਸਟਮਾਰਟਮ ਕਰਵਾਉਣ ਦਾ ਭਰੋਸਾ ਦਿਵਾਇਆ, ਜਿਸ ਮਗਰੋਂ ਵਾਰਿਸਾਂ ਦੇ ਸਹਿਮਤ ਹੋਣ 'ਤੇ ਆਰਤੀ ਦੀ ਲਾਸ਼ ਪੋਸਟਮਾਰਟਮ ਲਈ ਸਿਰਸਾ ਭੇਜ ਦਿੱਤੀ ਗਈ | ਥਾਣਾ ਸਿਟੀ ਦੇ ਮੁਖੀ ਨੇ ਕਿਹਾ ਕਿ ਲਾਸ਼ ਨੂੰ ਸਿਰਸਾ ਪੋਸਟਮਾਰਟਮ ਭੇਜ ਦਿੱਤਾ ਗਿਆ ਹੈ ਅਤੇ ਮਿ੍ਤਕਾ ਦੇ ਵਾਰਿਸ ਸੜਕ ਤੋਂ ਉੱਠ ਕੇ ਥਾਣੇ ਦੇ ਬਰਾਮਦੇ 'ਚ ਆ ਗਏ ਬੈਠ ਗਏ | ਉਨ੍ਹਾਂ ਕਿਹਾ ਕਿ ਮੁਲਜਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ | ਜ਼ਿਕਰਯੋਗ ਹੈ ਕਿ ਮਿ੍ਤਕਾ ਆਰਤੀ ਦੇ ਪਿਤਾ ਮੰਗਤ ਰਾਏ ਦੇ ਬਿਆਨਾਂ ਮੁਤਾਬਿਕ ਪਤੀ ਆਨੰਦ ਬਾਂਸਲ, ਸਹੁਰਾ ਨਵੀਨ ਬਾਂਸਲ, ਸੱਸ ਮੀਨਾ ਬਾਂਸਲ ਅਤੇ ਦੇਵਰ ਜੌਲੀ ਬਾਂਸਲ ਖਿਲਾਫ਼ ਧਾਰਾ 304-ਬੀ/328/34 ਅਧੀਨ ਮੁਕੱਦਮਾ ਦਰਜ ਕੀਤਾ ਸੀ | ਆਰਤੀ ਦਾ ਵਿਆਹ ਸਾਲ 2018 'ਚ ਆਨੰਦ ਬਾਂਸਲ ਹੋਇਆ ਸੀ | ਉਸ ਦੇ ਡੇਢ ਸਾਲ ਦਾ ਇਕ ਲੜਕਾ ਵੀ ਹੈ |
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜਦੀਪ ਕੌਰ ਨੇ ਅਸਲ੍ਹਾ ਲਾਇਸੰਸ ਧਾਰਕਾਂ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸੇਵਾ ਪੋਰਟਲ ਅਨੁਸਾਰ 125 ਦੇ ਕਰੀਬ ਅਜਿਹੇ ਅਸਲਾ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸੂਬਾ ਜਨਰਲ ਸਕੱਤਰ ਗੁਰਦਾਸ ਗਿਰਧਰ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਸੁਲਝੇ ਹੋਏ ਰਾਜਨੀਤਕ ਆਗੂ ਸੁਨੀਲ ਜਾਖੜ ਦਾ ਕਾਂਗਰਸ ਪਾਰਟੀ ਨੂੰ ਛੱਡ ਕੇ ਜਾਣ ਨਾਲ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਹਰਮਹਿੰਦਰ ਪਾਲ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਸੀਨੀਅਰ ਮੈਡੀਕਲ ਅਫ਼ਸਰ, ਇੰਚ: ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਰਾਹੀਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਦਾ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਮਿਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਕੱਢੀਆਂ ਗਈਆਂ 3500 ਅਸਾਮੀਆਂ ਵਿਚੋਂ ਹੁਣ ਤੱਕ 2803 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਲੰਬੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਲਾਠੀਚਾਰਜ ਕਰਨ ਵਾਲੇ ਦੋਸ਼ੀਆਂ 'ਤੇ ਕਾਰਵਾਈ ਕਰਨ, ਕਿਸਾਨਾਂ-ਮਜ਼ਦੂਰਾਂ 'ਤੇ ਦਰਜ ਪਰਚੇ ਰੱਦ ਕਰਨ ਅਤੇ ਗੁਲਾਬੀ ਸੁੰਡੀ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਜਲ ਸਪਲਾਈ ਕਾਮਿਆਂ ਵਲੋਂ ਪੰਜਾਬ ਸਰਕਾਰ ਅਤੇ ਵਿਭਾਗ ਦੇ ...
ਲੰਬੀ, 16 ਮਈ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਕੁਝ ਦਿਨਾਂ ਤੋਂ ਵੀ. ਆਈ. ਪੀ. ਬਣੇ ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਦਵਾਈਆਂ ਵਾਲੇ ਸਟੋਰ ਨੰੂ ਅਚਾਨਕ ਬਾਅਦ ਦੁਪਹਿਰ ਅੱਗ ਲੱਗ ਜਾਣ ਦੀ ਖ਼ਬਰ ਹੈ | ਉੱਚ ਅਧਿਕਾਰੀਆਂ ਨੰੂ ਸਮੇਂ ਸਿਰ ਜਾਣਕਾਰੀ ਨਾ ਦੇਣ 'ਤੇ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਅੱਜ ਪਿੰਡ ਲੁਬਾਣਿਆਂਵਾਲੀ ਤੋਂ ਦੁਪਹਿਰ ਸਮੇਂ 108 ਐਂਬੂਲੈਂਸ 'ਚ ਗਰਭਵਤੀ ਔਰਤ ਨੂੰ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿਚ ਔਰਤ ਨੂੰ ਤਕਲੀਫ਼ ਹੋਣ ਮਗਰੋਂ ਐਂਬੂਲੈਂਸ ਵਿਚ ਮੌਜੂਦ ਸਿਹਤ ਵਿਭਾਗ ਦੇ ਕਰਮਚਾਰੀ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਸਰਬ ਸਾਂਝੀ ਸਮਾਜ ਭਲਾਈ ਸੰਸਥਾ ਐੱਨ. ਜੀ. ਓ. ਰੁਪਾਣਾ ਦੀ ਮੀਟਿੰਗ ਪ੍ਰਧਾਨ ਸੁਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਰੁਪਾਣਾ ਵਿਖੇ ਹੋਈ, ਜਿਸ 'ਚ ਪਿੰਡ ਕਾਨਿਆਂਵਾਲੀ ਤੋਂ ਕੁਝ ਮੈਂਬਰ ਸ਼ਾਮਿਲ ਹੋਏ | ਇਸ ਮੌਕੇ ...
ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਵਾਰਡ ਨੰਬਰ-12 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਚ ਇਕ ਮੀਟਿੰਗ ਅਮਰ ਦਾਸ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸ੍ਰੀ ਰਵਿਦਾਸ ਸਭਾ ਗਿੱਦੜਬਾਹਾ ਦੀ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ...
ਮੰਡੀ ਕਿੱਲਿਆਂਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਕਲਚਰ ਕਮੇਟੀ ਅਤੇ ਡਗ਼ਾ ਭੰਗੜਾ ਅਕੈਡਮੀ ਦੇ ਸਹਿਯੋਗ ਨਾਲ ਲੋਕ ਨਾਚ ਮੁਕਾਬਲੇ ਕਰਵਾਏ ਗਏ | ਗਿੱਧਾ, ਭੰਗੜਾ, ਲੁੱਡੀ, ਸੋਲੋ, ਡਿਊਟ ਨਾਚ, ਗਰੁੱਪ ਡਾਂਸ ਮੁਕਾਬਲਿਆਂ 'ਚ ...
ਲੰਬੀ, 16 ਮਈ (ਮੇਵਾ ਸਿੰਘ)-ਸੀ. ਐੱਸ. ਸੀ. ਵੀ. ਐੱਲ. ਯੂਨਿਟੀ ਬਲਾਕ ਸ੍ਰੀ ਮੁਕਤਸਰ ਸਾਹਿਬ ਵਲੋਂ 9ਵੀਂ ਮੀਟਿੰਗ ਪਿੰਡ ਲੰਬੀ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿਸ 'ਚ ਪਿੰਡਾਂ ਦੇ ਵੀ. ਐੱਲ. ਈ. ਨੇ ਵੀ ਹਾਜ਼ਰੀ ਲਵਾਈ | ਬਲਾਕ ਪ੍ਰਧਾਨ ਗੁਰਪਿਆਸ ਸਿੰਘ ਨੇ ਮੀਟਿੰਗ 'ਚ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਆਸ਼ਾ ਵਰਕਰਜ਼ ਅਤੇ ਆਸ਼ਾ ਫੈਸਿਲੀਟੇਟਰਜ਼ ਸਾਂਝਾ ਫ਼ਰੰਟ ਮੋਰਚੇ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਇਸ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਤ 1008 ਮਹਾਂਮੰਡਲੇਸ਼ਵਰ ਸਵਾਮੀ ਦਿਵਿਆਨੰਦ ਗਿਰੀ ਜੀ ਦੇ ਪਰਮ ਸੇਵਕ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਮੁਖੀ ਸੀਮਾ ਰਾਣੀ ਦੀ ਅਗਵਾਈ ਵਿਚ ਇਕ ਰੋਜ਼ਾ ਵਿੱਦਿਅਕ ਟੂਰ ਲਿਜਾਇਆ ਗਿਆ | ਕਪੂਰ ਕੌਟਨ ਇੰਡਸਟਰੀਜ਼ ਲੁਧਿਆਣਾ ਵਿਖੇ ਲਿਜਾਏ ਗਏ ਇਸ ਟੂਰ ਵਿਚ ...
ਮੰਡੀ ਲੱਖੇਵਾਲੀ, 16 ਮਈ (ਮਿਲਖ ਰਾਜ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ (ਰਜਿ.) ਸਰਕਲ ਲੱਖੇਵਾਲੀ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲ ਕੇ ਆਪਣੀਆਂ ਹੱਕੀ ਮੰਗਾਂ ਪ੍ਰਵਾਨ ਕਰਵਾਉਣ ਲਈ ਮੰਗ ਪੱਤਰ ਦਿੱਤਾ | ਇਨ੍ਹਾਂ ਅਹਿਮ ਮੰਗਾਂ ਵਿਚ ...
ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਬਲਾਕ ਗਿੱਦੜਬਾਹਾ ਵਿਚ ਝੋਨੇ ਦੀ ਸਿੱਧੀ ਬਿਜਾਈ ਦੇ ਸੰਬੰਧ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਗਿੱਦੜਬਾਹਾ ਵਲੋਂ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਣ ਦੇ ਉਪਰਾਲੇ ਕਰਦੇ ਹੋਏ ...
ਅੰਮਿ੍ਤਸਰ, 16 ਮਈ (ਰਾਜੇਸ਼ ਕੁਮਾਰ ਸ਼ਰਮਾ)-ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ | ਹੁਣ ਪਾਸਪੋਰਟ ਲਈ ਅਪਲਾਈ ਕਰਨ ਤੋਂ ਬਾਅਦ ਤਸਦੀਕ ਲਈ ਉਡੀਕ ਦਾ ਸਮਾਂ ਘੱਟ ਗਿਆ ਹੈ | ਖੇਤਰੀ ਪਾਸਪੋਰਟ ਦਫ਼ਤਰ, ਅੰਮਿ੍ਤਸਰ ਵਲੋਂ ਬਿਨੈਕਾਰਾਂ ਦੇ ਬਕਾਇਆ ਕੰਮਾਂ ਦਾ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਮਿੰਨੀ ਬੱਸ ਆਪ੍ਰੇਟਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਆਪਣੀਆਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਭੇਜਿਆ | ਇਸ ਮੌਕੇ ...
ਰੁਪਾਣਾ, 16 ਮਈ (ਜਗਜੀਤ ਸਿੰਘ)-ਪਿੰਡ ਰੁਪਾਣਾ ਦੇ ਵਾਸੀਆਂ ਵਲੋੋਂ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਸੇਤੀਆ ਪੇਪਰ ਮਿੱਲ ਦੇ ਨਜ਼ਦੀਕ ਠੰਢੇ ਮਿੱਠੇ ਜਲ ਛਬੀਲ ਲਾਈ ਗਈ | ਇਸ ਦੌਰਾਨ ਨੌਜਵਾਨਾਂ 'ਚ ਉਤਸ਼ਾਹ ਦੇਖਣ ਯੋਗ ਸੀ ਅਤੇ ਰਾਹਗੀਰਾਂ ਨੂੰ ਰੋਕ-ਰੋਕ ਕੇ ਨਿਰਮਤਾ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)- ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਬਲਦੇਵ ਸਿੰਘ ਵੜਿੰਗ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸ. ਵੜਿੰਗ ਨੇ ...
ਲੰਬੀ, 16 ਮਈ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਕੱਖਾਂਵਾਲੀ ਵਿਖੇ ਝੋਨੇ ਦੀ ਲਵਾਈ ਅਤੇ ਰੋਜ਼ਾਨਾ ਦਿਹਾੜੀ ਦਾ ਭਾਅ ਵਧਾਉਣ ਲਈ ਪਿੰਡ ਦੇ ਸਰਪੰਚ ਦਲੀਪ ਕੁਮਾਰ ਦੇ ਘਰ ਪਿੰਡ ਦੇ ਖੇਤ ਮਜ਼ਦੂਰਾਂ ਦਾ ਇਕੱਠ ਹੋਇਆ | ਇਸ ਮੌਕੇ ਮਜ਼ਦੂਰਾਂ ਵਲੋਂ ਬਣਾਈ ਪਿੰਡ ਪੱਧਰੀ ਕਮੇਟੀ ...
ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਬੀਤੀ 8 ਤੇ 9 ਮਈ ਦੀ ਰਾਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਸਰਹਿੰਦ ਨਹਿਰ ਵਿਚ ਪਾੜ ਪੈਣ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਇਸ ਨਹਿਰ ਨਾਲ ...
ਰਣਜੀਤ ਸਿੰਘ ਢਿੱਲੋਂ ਸ੍ਰੀ ਮੁਕਤਸਰ ਸਾਹਿਬ, 16 ਮਈ- ਸੜਕਾਂ ਦੀ ਖ਼ਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਹਨ ਅਤੇ ਮੁੱਖ ਸੜਕਾਂ 'ਚ ਬਣੇ ਹੋਏ ਖੱਡੇ ਆਵਾਜਾਈ ਵਿਚ ਵਿਘਨ ਦਾ ਕਾਰਨ ਬਣ ਰਹੇ ਹਨ | ਸ਼ਹਿਰ ਦੀਆਂ ਸੜਕਾਂ ਦੀ ਹਾਲਤ ਵੀ ਬਦਤਰ ਹੋਈ ਪਈ ਹੈ | ਜੇਕਰ ਮੁੱਖ ਮਾਰਗ ਦੀ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਸਾਂਝਾ ਦਰਬਾਰ ਸੰਤ ਮੰਦਰ ਵਿਖੇ ਬ੍ਰਹਮਲੀਨ ਸੰਤ ਬਾਬਾ ਜਿਊਣ ਸਿੰਘ ਦੀ ਬਰਸੀ 19 ਮਈ ਨੂੰ ਧਾਰਮਿਕ ਸ਼ਰਧਾ ਅਤੇ ਆਸਥਾ ਨਾਲ ਮਨਾਈ ਜਾਵੇਗੀ | ਇਸ ਸੰਬੰਧੀ ਡੇਰੇ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜਨਰਲ ਵਰਗ ਸ੍ਰੀ ਮੁਕਤਸਰ ਸਾਹਿਬ ਦਾ ਇਕ ਵਫ਼ਦ ਪ੍ਰਧਾਨ ਦੀਪਕ ਪਾਲ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਮਿਲਿਆ ਅਤੇ ਸ਼ਹਿਰ ਦੀਆਂ ਕੁਝ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ | ਵਫ਼ਦ ਨੇ ...
ਗਿੱਦੜਬਾਹਾ, 16 ਮਈ (ਪਰਮਜੀਤ ਸਿੰਘ ਥੇੜ੍ਹੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਗਿੱਦੜਬਾਹਾ ਦੇ ਵਾਟਰ ਵਰਕਸ ਵਿਖੇ ਜਲ ਸਪਲਾਈ ਦੇ ਕਾਮਿਆਂ ਵਲੋਂ ਪੰਜਾਬ ਸਰਕਾਰ ਅਤੇ ਵਿਭਾਗ ਦਾ ਪੁਤਲਾ ਫੁਕ ਕੇ ...
ਮਲੋਟ, 16 ਮਈ (ਪਾਟਿਲ)-ਸ੍ਰੀ ਧਰੂਮਨ ਐੱਚ. ਨਿੰਬਾਲੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਜਸਪਾਲ ਸਿੰਘ ਪੀ. ਪੀ. ਐੱਸ. ੳੱੁਪ ਕਪਤਾਨ ਪੁਲਿਸ ਸਬ ਡਵੀਜ਼ਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫ਼ਸਰ ਥਾਣਾ ਸਿਟੀ ...
ਸ੍ਰੀ ਮੁਕਤਸਰ ਸਾਹਿਬ, 16 ਮਈ (ਹਰਮਹਿੰਦਰ ਪਾਲ)-ਸ਼ਹਿਰ ਦੀ ਨਵੀਂ ਦਾਣਾ ਮੰਡੀ ਸਥਿਤ ਸਬਜ਼ੀ ਮੰਡੀ ਵਿਖੇ ਰੇਹੜੀ ਮਜ਼ਦੂਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਰਕੀਟ ਕਮੇਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਧਰਮਿੰਦਰ ਸਿੰਘ ਖੁੰਡੇ ਹਲਾਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX