ਮੁਕੰਦਪੁਰ, 17 ਮਈ (ਅਮਰੀਕ ਸਿੰਘ ਢੀਂਡਸਾ)-ਕੁਦਰਤ ਵਲੋਂ ਮਨੁੱਖ ਨੂੰ ਹਵਾ ਅਤੇ ਪਾਣੀ ਤੋਂ ਬਿਨਾਂ ਹੋਰ ਬੇਸ਼ੁਮਾਰ ਅਣਮੁੱਲੀਆਂ ਦਾਤਾਂ ਨਾਲ ਨਿਵਾਜਿਆ ਹੈ | ਰੁੱਖ ਮਨੁੱਖ ਦਾ ਜਨਮ ਤੋਂ ਲੈ ਕੇ ਮੌਤ ਤੱਕ ਸਾਥ ਨਿਭਾਉਂਦੇ ਹਨ | ਪਰ ਮਨੁੱਖ ਜਾਤੀ ਹੈ ਕਿ ਕੁਦਰਤ ਨਾਲ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆਉਂਦੀ, ਫਿਰ ਇਸ ਦੇ ਬੁਰੇ ਨਤੀਜੇ ਵੀ ਭੁਗਤਦੀ ਹੈ | ਪਿਛਲੇ 2 ਤਿੰਨ ਦਹਾਕਿਆਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਡੀ ਪੱਧਰ 'ਤੇ ਜਾਗਰੂਕਤਾ ਫੈਲਾਈ ਜਾ ਰਹੀ ਹੈ | ਜਿਸ ਦਾ ਕਾਫੀ ਅਸਰ ਵੀ ਹੋਇਆ ਹੈ ਪਰ ਅਜੇ ਵੀ ਵਾਤਾਵਰਨ ਪਲੀਤ ਕਰਨ ਲਈ ਕੁੱਝ ਲੋਕ ਜਾਣੇ-ਅਣਜਾਣੇ, ਮਜਬੂਰੀ ਬੇਵਸੀ ਜਾਂ ਆਪਣੇ ਸੌੜੇ ਹਿੱਤਾਂ ਕਾਰਨ ਵਾਤਾਵਰਨ ਗੰਧਲਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ | ਸਰਕਾਰ ਅਤੇ ਸਵੈ-ਸੇਵੀ ਜਥੇਬੰਦੀਆਂ ਵਲੋਂ ਹਰ ਸਾਲ ਲੱਖਾਂ ਬੂਟੇ ਲਗਾਏ ਜਾਂਦੇ ਹਨ ਜੋ ਵਿਕਾਸ ਕਰਨ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ | ਸਾਲ ਵਿਚ ਦੋ ਵਾਰ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾ ਕੇ ਜਲਾਉਣ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਦਾ ਕਾਰਨ ਦੱਸਿਆ ਜਾਂਦਾ ਹੈ ਜੋ ਕਿਸੇ ਹੱਦ ਤੱਕ ਠੀਕ ਵੀ ਹੈ | ਕਿਸਾਨਾਂ ਵਲੋਂ ਆਪਣੀ ਮਜਬੂਰੀ ਦੱਸੀ ਜਾਂਦੀ ਹੈ ਜਦ ਕਿ ਸਰਕਾਰਾਂ ਵਲੋਂ ਇਸ ਦਾ ਸਹੀ ਹੱਲ ਨਹੀਂ ਕੱਢਿਆ ਜਾਂਦਾ | ਹੁਣ ਕਣਕ ਦੇ ਨਾੜ ਨੂੰ ਰੋਜ਼ਾਨਾ ਅੱਗ ਲਗਾਉਣ ਨਾਲ਼ ਅਸਮਾਨ 'ਚ ਕਾਲੇ ਧੂੰਏਾ ਦੇ ਬੱਦਲ ਛਾ ਜਾਂਦੇ ਹਨ | ਜਿਸ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਦੀਆਂ ਹਨ ਤੇ ਨਾਲ ਹੀ ਖੇਤਾਂ, ਨਹਿਰਾਂ ਤੇ ਸੜਕਾਂ ਕਿਨਾਰੇ ਲੱਗੇ ਦਰੱਖ਼ਤ ਜੋ ਸਾਨੂੰ ਹਰਿਆਲੀ ਤੇ ਆਕਸੀਜਨ ਬਖਸ਼ਦੇ ਹਨ, ਅੱਗ ਦੀ ਲਪੇਟ ਵਿਚ ਆ ਕੇ ਝੁਲਸ ਜਾਂਦੇ ਹਨ | ਨਹਿਰਾਂ-ਦਰਿਆਵਾਂ ਵਿਚ ਪੈ ਰਿਹਾ ਫੈਕਟਰੀਆਂ ਦਾ ਗੰਦਾ ਪਾਣੀ ਤੇ ਗੱਡੀਆਂ ਦੇ ਧੂੰਏਾ ਤੇ ਏ. ਸੀ ਵੀ ਵਾਤਾਵਰਨ ਗੰਧਲਾ ਕਰਨ ਵਿਚ ਬਹੁਤ ਯੋਗਦਾਨ ਪਾ ਰਹੇ ਹਨ | ਦੂਜੇ ਪਾਸੇ ਸ਼ੋਰ ਪ੍ਰਦੂਸ਼ਣ ਦੀ ਭਰਮਾਰ ਵੀ ਇੰਨੀ ਜ਼ਿਆਦਾ ਹੈ ਕਿ ਜ਼ਿਆਦਾਤਰ ਨਾਗਰਿਕ ਬੋਲੇ ਹੋਣ ਦੀ ਕਗਾਰ 'ਤੇ ਅੱਪੜ ਚੁੱਕੇ ਹਨ | ਸਬਜੀਆਂ ਵੇਚਣ, ਕਬਾੜ ਖਰੀਦਣ ਵਾਲੇ, ਧਾਰਮਿਕ ਤੇ ਸੱਭਿਆਚਾਰਕ ਮੇਲੇ ਕਰਵਾਉਣ ਵਾਲੇ ਉੱਚੀ ਅਵਾਜ਼ ਵਿਚ ਸਪੀਕਰ ਲਗਾ ਕੇ ਹੋਕਾ ਦਿੰਦੇ ਹਨ | ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਚਿੰਤਾ ਨਹੀ ਹੁੰਦੀ | ਨੌਜਵਾਨ ਵਰਗ ਜੋ ਦੇਸ਼ ਦਾ ਭਵਿੱਖ ਹੁੰਦਾ ਹੈ, ਲਾਪਰਵਾਹੀ ਦੇ ਵੇਗ ਵਿਚ ਰੁੜ ਕੇ ਮੋਟਰਸਾਈਕਲਾਂ ਦੇ ਸਾਇਲੰਸਰ ਤੇ ਡਰਾਉਣੇ, ਬੇਸੁਰੇ ਅਤੇ ਚੀਕਵੀਂ ਅਵਾਜ਼ ਵਿਚ ਡਰਾਉਣੀਆਂ ਆਵਾਜ਼ਾਂ ਕੱਢਣ ਵਾਲੇ ਹਾਰਨ ਲਗਵਾ ਕੇ ਬਿਨਾਂ ਵਜ੍ਹਾ ਸੜਕਾਂ ਤੇ ਗਲੀਆਂ ਵਿਚ ਸ਼ਰੇਆਮ ਸ਼ੋਰ ਮਚਾਉਂਦੇ ਫਿਰਦੇ ਹਨ | ਜਿਨ੍ਹਾਂ ਨੂੰ ਮਾਂ-ਬਾਪ ਵੀ ਵਰਜਣ ਤੋਂ ਅਸਮਰਥ ਜਾਪਦੇ ਹਨ | ਬੀਮਾਰ ਤੇ ਸੁਹਿਰਦ ਲੋਕਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੀ ਸ਼ੋਰ ਤੋਂ ਪੀੜਤ ਹੁੰਦੇ ਹੋਏ ਵੀ ਲਾਚਾਰ ਤੇ ਬੇਵਸ ਹਨ | ਅਸੀਂ ਕਿਹੋ ਜਿਹੇ ਸਮਾਜ ਦੀ ਉਸਾਰੀ ਕਰ ਰਹੇ ਹਾਂ | ਧਾਰਿਮਕ ਅਸਥਾਨਾਂ 'ਤੇ ਉੱਚੀ ਆਵਾਜ਼ ਵਿਚ ਸਵੇਰ-ਸ਼ਾਮ ਕੀਤੇ ਜਾ ਰਹੇ ਭਜਨ ਬੰਦਗੀ ਪ੍ਰਸਾਰਣ ਤੋਂ ਇੰਝ ਲਗਦਾ ਹੈ ਕਿ ਇਹ ਵਿਖਾਵੇ ਤੋਂ ਵੱਧ ਕੁੱਝ ਵੀ ਨਹੀਂ | ਜਦ ਕਿ ਗੁਰੂ ਸਾਹਿਬਾਨਾਂ, ਪੀਰਾਂ-ਪੈਗੰਬਰਾਂ ਤੇ ਬ੍ਰਹਮ ਗਿਆਨੀ ਹਸਤੀਆਂ ਵਲੋਂ ਹਮੇਸ਼ਾ ਇਕਾਂਤ ਮਹੌਲ, ਰਸਭਿੰਨੀ ਆਵਾਜ਼ ਤੇ ਨਿਮਰਤਾ ਸਹਿਤ ਨਾਮ ਜਪਣ ਤੇ ਭਗਤੀ ਕਰਨ ਨਾਲ ਰੱਬ ਦੀ ਪ੍ਰਾਪਤੀ ਦਾ ਅਸਲ ਮਾਰਗ ਦਰਸਾਇਆ ਹੈ | ਲੇਕਿਨ ਧਾਰਮਿਕ ਅਸਥਾਨ ਵੀ ਰੱਬੀ ਨਾਮ ਜਪਣ ਤੇ ਜਪਾਉਣ ਦੇ ਅਸਲ ਮਾਰਗ ਤੋਂ ਅਜੇ ਕੋਹਾਂ ਦੂਰ ਹੋਣ ਦਾ ਅਹਿਸਾਸ ਕਰਵਾਉਂਦੇ ਹਨ | ਅੱਜ ਸਾਡੇ ਸਮਾਜ 'ਚ ਦਿਖਾਵੇ ਤੇ ਫੋਕੀ ਸ਼ਰਧਾ ਨੂੰ ਪਰੇ ਕਰਕੇ ਸ਼ੋਰ ਤੇ ਵਾਤਾਵਰਨ ਵਿਚ ਪੈਦਾ ਹੋ ਰਹੇ ਗੰਧਲੇਪਨ ਨੂੰ ਸਾਫ਼ ਸੁਥਰਾ ਤੇ ਸ਼ਾਂਤ ਮਾਹੌਲ ਬਣਾਉਣ ਦੀ ਵੱਡੀ ਲੋੜ ਹੈ ਤਾਂ ਕਿ ਅਸੀ ਖੁਦ ਅਤੇ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਹਵਾ ਅਤੇ ਪੌਣ ਪਾਣੀ ਦੇ ਨਾਲ-ਨਾਲ ਸ਼ਾਂਤਮਈ ਮਾਹੌਲ ਸਿਰਜੀਏ | ਕੁਦਰਤ ਵਲੋਂ ਬਖ਼ਸ਼ੀਆਂ ਬੇਸ਼ਕੀਮਤੀ ਤੇ ਅਣਮੁੱਲੀਆਂ ਦਾਤਾਂ ਦਾ ਲਾਭ ਉਠਾ ਕੇ ਲੰਬਾ ਅਤੇ ਅਨੰਦਮਈ ਜੀਵਨ ਜਿਊਣ ਦੇ ਕਾਬਲ ਬਣੀਏ |
ਬਲਾਚੌਰ, 17 ਮਈ(ਸ਼ਾਮ ਸੁੰਦਰ ਮੀਲੂ)-ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਚੌਰ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਹੇਡੋਂ ਬੇਟ ਦੀ 18 ਏਕੜ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਖ਼ਾਲੀ ਕਰਵਾਈ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਕਰਿਆਮ ਰੋਡ 'ਤੇ ਸਥਿਤ ਕੇ ਸੀ ਕਾਲਜ ਆਫ਼ ਐਜੂਕੇਸ਼ਨ 'ਚ ਜੀ.ਐਨ.ਡੀ.ਯੂ. ਦੇ ਇਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਦੇ ਤਹਿਤ ਪਿ੍ੰਸੀਪਲ ਡਾ. ਕੁਲਜਿੰਦਰ ਕੌਰ ਦੀ ਦੇਖ-ਰੇਖ 'ਚ ਬੀ.ਐਡ ਵਿਭਾਗ ਦੀਆਂ 60 ਵਿਦਿਆਰਥਣਾਂ ਨੇ ਪੋਸਟਰ ...
ਭੱਦੀ, 17 ਮਈ (ਨਰੇਸ਼ ਧੌਲ)-ਭੂਰੀਵਾਲੇ ਗਰੀਬਦਾਸੀ ਭੇਖ ਦੇ ਅਨਮੋਲ ਰਤਨ ਧੰਨ-ਧੰਨ ਸਤਿਗੁਰੂ ਗੰਗਾ ਨੰਦ ਭੂਰੀ ਵਾਲੇ ਜਿਹੇ ਦਰਵੇਸ਼ ਮਹਾਂਪੁਰਸ਼ ਸੰਸਾਰ ਅੰਦਰ ਵਿਰਲੇ ਹੀ ਪੈਦਾ ਹੁੰਦੇ ਹਨ ਜੋ ਹਰ ਵੇਲੇ ਦੀਨ ਦੁਨੀਆ ਦੇ ਭਲੇ ਹਿਤ ਕਾਰਜ ਕਰਦੇ ਹਨ | ਇਹ ਅਨਮੋਲ ਪ੍ਰਵਚਨ ...
ਸੜੋਆ, 17 ਮਈ (ਨਾਨੋਵਾਲੀਆ)-ਪ੍ਰਭੂ ਦੇ ਸਿਮਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ | ਇਹ ਪ੍ਰਵਚਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਅੱਜ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਕੁਟੀਆ ਮਹਾਰਾਜ ਭੂਰੀ ਵਾਲੇ ਪਿੰਡ ਨਾਨੋਵਾਲ ਵਿਖੇ ਕਰਵਾਏ ...
ਬਹਿਰਾਮ, 17 ਮਈ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਬਹੁਤਕਨੀਕੀ ਕਾਲਜ ਬਹਿਰਾਮ ਵਿਖੇ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ, ਕਾਲਜ ਦੇ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ ...
ਨਵਾਂਸ਼ਹਿਰ, 17 ਮਈ (ਹਰਵਿੰਦਰ ਸਿੰਘ)-ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਹੁਣ ਤੱਕ ਯੋਗ ਵਿਅਕਤੀਆਂ ਨੂੰ 10 ਲੱਖ ਤੋਂ ਵੱਧ ਕੋਰੋਨਾ ਵੈਕਸੀਨ ਦੀਆਂ ਡੋਜ਼ਾਂ ਲਗਾ ਕੇ ਇਕ ਵੱਡੀ ਪੁਲਾਂਘ ਪੁੱਟੀ ਹੈ | ਇਸ ਪ੍ਰਾਪਤੀ 'ਤੇ ਸਿਵਲ ਸਰਜਨ ਡਾ. ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵਲੋਂ 'ਤੁਹਾਡਾ ਰਵੱਈਆ ਤੁਹਾਡੀ ਜਿੱਤ' ਵਿਸ਼ੇ 'ਤੇ 18 ਮਈ 2022 ਨੂੰ ਸਵੇਰੇ 11 ਵਜੇ ਇਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ | ਇਹ ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਸੂਬੇ 'ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਹਦਾਇਤਾਂ 'ਤੇ ਫੁੱਲ ਚੜ੍ਹਾਉਂਦਿਆਂ ਸਿਹਤ ਵਿਭਾਗ ''ਨਸ਼ਾ ਛੁਡਾਊ ਪ੍ਰੋਗਰਾਮU ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹੇ 'ਚ (ਆਊਟ ...
ਖੁੱਡਾ, 17 ਮਈ (ਸਰਬਜੀਤ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਉੱਤੇ ਸਥਿਤ ਖੁੱਡਾ ਨਜ਼ਦੀਕ ਦੁਪਹਿਰ 3 ਵਜੇ ਕਰੀਬ ਵਾਪਰੇ ਸੜਕ ਹਾਦਸੇ ਵਿਚ ਬਜ਼ੁਰਗ ਦੀ ਮੌਤ ਹੋ ਗਈ | ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਹਿਚਾਣ ਰਮੇਸ਼ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ...
ਬਹਿਰਾਮ, 17 ਮਈ (ਸਰਬਜੀਤ ਸਿੰਘ ਚੱਕਰਾਮੂੰ)-ਮਹਾਂਰਾਜਾ ਹਸਪਤਾਲ ਬਹਿਰਾਮ ਵਿਖੇ ਆਈ. ਵੀ ਹਸਪਤਾਲ ਨਵਾਂਸ਼ਹਿਰ ਵਲੋਂ ਹੱਡੀਆਂ, ਜੋੜਾਂ ਤੇ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ 21 ਮਈ ਦਿਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ | ਇਸ ਦੀ ਜਾਣਕਾਰੀ ਡਾ. ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਅੱਜ ਦਾਜ ਲਈ ਆਪਣੀ ਨੂੰ ਹ ਦੀ ਹੱਤਿਆ ਦੇ ਮਾਮਲੇ ਵਿਚ ਇਕ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਮੁਲਜ਼ਮਾਂ ਦੀ ਪਛਾਣ ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਫ਼ਿਰੋਜ਼ਪੁਰ ਵਿਖੇ ਬਤੌਰ ਜ਼ਿਲ੍ਹਾ ਐਪੀਡੀਮੋਲੋਜਿਸਟ ਦੇ ਅਹੁਦੇ ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ 'ਚ ਸ਼ਹੀਦ ਭਗਤ ਸਿੰਘ ਨਗਰ ਨੇ ਇਕ ਵਾਰ ਫਿਰ ਜਿੱਤ ਹਾਸਿਲ ਕੀਤੀ ਹੈ | ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵਲੋਂ ...
ਬਹਿਰਾਮ, 17 ਮਈ (ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਾਸਟਰ ਗੁਰਚਮਨ ਸਿੰਘ ਬਹਿਰਾਮ ਦੀ ਹੋਈ ਬੇ-ਵਕਤ ਮੌਤ 'ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ | ਜਿਨ੍ਹਾਂ ਵਿਚ ਵਿਧਾਇਕ ਡਾ. ...
ਉਸਮਾਨਪੁਰ, 17 ਮਈ (ਮਝੂਰ)- ਸਰਕਾਰੀ ਹਾਈ ਸਕੂਲ ਕੋਟ ਰਾਂਝਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਸਬੰਧਤ ਕਿਤਾਬਾਂ ਵੀ ...
ਬਹਿਰਾਮ, 17 ਮਈ (ਨਛੱਤਰ ਸਿੰਘ ਬਹਿਰਾਮ)-ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ ਸਾਲਾਨਾ ਬਰਸੀ 'ਤੇ ਸਮਾਗਮ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ 23-24 ਮਈ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ...
ਮੁਕੰਦਪੁਰ, 17 ਮਈ (ਅਮਰੀਕ ਸਿੰਘ ਢੀਂਡਸਾ)-ਪੁਰੇਵਾਲ ਸਪੋਰਟਸ ਕਲੱਬ ਹਕੀਮਪੁਰ ਵਲੋਂ ਬੀਤੇ ਦਿਨ ਕਬੂਤਰਬਾਜ਼ੀ ਮੁਕਾਬਲੇ ਕਰਵਾਏ | ਜਿਸ 'ਚ 75 ਕਬੂਤਰ ਬਾਜ਼ੀ ਲਈ ਉਡਾਏ ਗਏ | ਇਸ ਦੌਰਾਨ ਸਭ ਤੋਂ ਲੰਬੀ ਤੇ ਉੱਚੀ ਉਡਾਰੀ ਲਾ ਕੇ ਮਿੱਠੂ ਚੱਕ ਦੇਸ ਰਾਜ ਦੇ ਕਬੂਤਰ ਨੂੰ ਪਹਿਲਾ ...
ਬੰਗਾ, 17 ਮਈ (ਕਰਮ ਲਧਾਣਾ)-ਰੱਲ~ ਗੋਤ ਜਠੇਰੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਰੱਲ੍ਹ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਵੱਡੇ-ਵਡੇਰਿਆਂ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਪਿੰਡ ਪੱਦੀ ਮਠਵਾਲੀ ਵਿਖੇ ਉਨ੍ਹਾਂ ਦੇ ਅਸਥਾਨ 'ਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ...
ਬੰਗਾ, 17 ਮਈ (ਕਰਮ ਲਧਾਣਾ)-ਸੁਆਮੀ ਸੰਤ ਰਾਮ ਦੇ ਤਪ ਅਸਥਾਨ ਪਿੰਡ ਬਾਹੜੋਵਾਲ ਨੇੜੇ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵਿਖੇ ਸੰਤ ਤੇ ਗੁਰਮਤਿ ਸਮਾਗਮ 22 ਮਈ ਦਿਨ ਐਤਵਾਰ ਨੂੰ ਹੋਵੇਗਾ | ਸਮਾਗਮ ਦੇ ਆਰੰਭ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ...
ਮੁਕੰਦਪੁਰ, 17 ਮਈ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਦੇ ਪਿ੍ੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਸਕੂਲ ਵਲੋਂ ਪਹਿਲ ਕਦਮੀਂ ਕਰਦਿਆਂ ਬੱਚਿਆਂ 'ਚ ਚੰਗੀਆਂ ਆਦਤਾਂ ਵਿਕਸਿਤ ਕਰਨ ਤੇ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਤਹਿਤ ...
ਘੁੰਮਣਾਂ, 17 ਮਈ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਕੈਂਸਰ ਦਾ ਮੁਫ਼ਤ ਜਾਂਚ ਕੈਂਪ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 28 ਮਈ ਨੂੰ ਲਗਾਇਆ ਜਾ ਰਿਹਾ ਹੈ | ਜਿਸ 'ਚ ਔਰਤਾਂ ਤੇ ਮਰਦਾਂ ਦੀ ਕੈਂਸਰ ਦੀ ਜਾਂਚ ਕੀਤੀ ਜਾਵੇਗੀ | ਆਮ ਬੀਮਾਰੀ ਵਾਲੇ ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਵਣ ਮੰਡਲ ਅਫ਼ਸਰ, ਨਵਾਂਸ਼ਹਿਰ, ਸਤਿੰਦਰ ਸਿੰਘ ਅਨੁਸਾਰ ਵਣ ਮੰਡਲ, ਨਵਾਂਸ਼ਹਿਰ ਅਧੀਨ ਪੈਂਦੇ 101 ਪਿੰਡਾਂ ਦੇ ਰਕਬੇ ਪੀ.ਐਲ.ਪੀ.ਏ., 1900 ਦੀ ਧਾਰਾ 4 ਅਤੇ 5 ਅਧੀਨ ਬੰਦ ਹਨ | ਇਨ੍ਹਾਂ ਪਿੰਡਾਂ ਦੇ ਬੰਦ ਰਕਬਿਆਂ ਦੀ ਜਾਣਕਾਰੀ ਵਣ ਮੰਡਲ ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਲੋਕਾਂ ਨੂੰ ਰੇਤ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਤਲੁਜ ਦਰਿਆ ਦੇ ਕੰਢੇ 'ਤੇ ਪੈਂਦੇ ਪਿੰਡ ਮੰਢਾਲਾ ਅਤੇ ਬਹਿਲੂਰ ਖ਼ੁਰਦ ਵਿਚ ਦੋ ਨਵੀਆਂ ਡੀ-ਸਿਲਟਿੰਗ ਸਾਈਟਾਂ ਸ਼ੁਰੂ ਕਰ ...
ਭੱਦੀ, 17 ਮਈ (ਨਰੇਸ਼ ਧੌਲ)-ਸਾਬਕਾ ਵਿਧਾਇਕ ਬਲਾਚੌਰ ਸਵ. ਮਾ. ਦਲੀਪ ਚੰਦ ਦੇ ਪੋਤਰੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਮੈਂਬਰ ਬਲਾਕ ਸੰਮਤੀ ਚੌਧਰੀ ਜਸਵਿੰਦਰ ਵਿੱਕੀ ਕਾਠਗੜ੍ਹ ਦੀਆਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਵੇਖਦਿਆਂ ...
ਰਾਹੋਂ, 17 ਮਈ (ਬਲਬੀਰ ਸਿੰਘ ਰੂਬੀ)-ਹੈਪੀ ਮਾਡਲ ਹਾਈ ਸਕੂਲ ਰਾਹੋਂ ਦੇ ਬੱਚਿਆਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ 'ਚ ਸ਼ਾਨਦਾਰ ਮੱਲ੍ਹਾਂ ਮਾਰੀਆਂ | ਸਕੂਲ 'ਚ ਪਹਿਲੇ ਨੰਬਰ 'ਤੇ ਗੁਰਜੋਤ ਕੌਰ, ਦੂਸਰੇ ਨੰਬਰ 'ਤੇ ਮਨਪ੍ਰੀਤ ਕੌਰ ...
ਭੱਦੀ, 17 ਮਈ (ਨਰੇਸ਼ ਧੌਲ)-ਸ੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਪਿੰਡ ਮੋਹਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਪਾਠ ਦੇ ਭੋਗ ਪਾਉਣ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਸੇਵਾ ...
ਬੰਗਾ, 17 ਮਈ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮੂਹ ਨਰਸਿੰਗ ਸਟਾਫ਼ ਵਲੋਂ ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਮੌਕੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ | ਜਿਸ ਦੌਰਾਨ ਓ.ਪੀ.ਡੀ ਤੇ ਸਾਰੇ ...
ਬੰਗਾ, 17 ਮਈ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਕਾਮਰਸ ਵਿਭਾਗ ਵਲੋਂ ਇਨਕਮ ਟੈਕਸ ਤੇ ਈ-ਫਾਈਲਿੰਗ ਸਬੰਧੀ ਸਿਖਲਾਈ ਵਰਕਸ਼ਾਪ ਲਗਾਈ ਗਈ | ਸਮਾਗਮ ਦੀ ਪ੍ਰਧਾਨਗੀ ਕਾਲਜ ਪਿ੍ੰਸੀਪਲ ਡਾ: ਤਰਸੇਮ ਸਿੰਘ ਭਿੰਡਰ ਵਲੋਂ ਕੀਤੀ ਗਈ | ਜਿਸ 'ਚ ...
ਕਾਠਗੜ੍ਹ, 17 ਮਈ (ਬਲਦੇਵ ਸਿੰਘ ਪਨੇਸਰ)-ਪਿੰਡ ਮੋਹਣ ਮਾਜਰਾ ਦੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਿਤ ਬਾਬਾ ਸ੍ਰੀ ਚੰਦ ਜੀ ਦੇ ਸਥਾਨ 'ਤੇ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ...
ਮੁਕੰਦਪੁਰ, 17 ਮਈ (ਅਮਰੀਕ ਸਿੰਘ ਢੀਂਡਸਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਚੰਡੀਗੜ੍ਹ ਵਿਖੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਭਰ ਤੋਂ ਕਿਸਾਨਾਂ ਦੇ ਚੰਡੀਗੜ੍ਹ ਪਹੁੰਚਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ...
ਨਵਾਂਸ਼ਹਿਰ, 17 ਮਈ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ 'ਚ ਸ਼ਹੀਦ ਭਗਤ ਸਿੰਘ ਨਗਰ ਨੇ ਇਕ ਵਾਰ ਫਿਰ ਜਿੱਤ ਹਾਸਿਲ ਕੀਤੀ ਹੈ | ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX