-ਮਾਮਲਾ ਭੱਠਾ ਮਜ਼ਦੂਰਾਂ ਵਲੋਂ ਪਿਛਲੇ 5 ਦਿਨਾਂ ਤੋਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦਾ-
ਮੰਡੀ ਘੁਬਾਇਆ, 17 ਮਈ (ਅਮਨ ਬਵੇਜਾ)-ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਮਜ਼ਦੂਰੀ ਨੂੰ ਲੈ ਕੇ ਰੇੜਕਾ ਪੰਜਵੇਂ ਦਿਨ ਲਗਾਤਾਰ ਜਾਰੀ ਹੈ | ਜਿਸ ਦਾ ਹਰਜਾਨਾ ਆਮ ਜਨਤਾ ਤੇ ਸਕੂਲ ਦੇ ਬੱਚੇ ਖ਼ਤਰੇ ਭਰੇ ਰਸਤਿਆਂ ਤੋਂ ਲੰਘ ਕੇ ਭੁਗਤ ਰਹੀ ਹੈ ਅਤੇ ਸ਼ਾਇਦ ਪਿਛਲੇ ਦਿਨੀਂ ਸਕੂਲ ਦੇ ਵਿਦਿਆਰਥੀਆਂ ਨਾਲ ਵਾਪਰੇ ਹਾਦਸੇ ਤੋਂ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ ਤੇ ਇੰਝ ਜਾਪਦਾ ਹੈ ਕਿ ਪ੍ਰਸ਼ਾਸਨ ਫਿਰ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ | ਪੰਜ ਦਿਨ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਤੋਂ ਮਾਮਲਾ ਨਹੀਂ ਸੁਲਝਾਇਆ ਜਾ ਸਕਿਆਂ ਤੇ ਭੱਠਾ ਮਜ਼ਦੂਰਾਂ ਨੇ ਮੰਡੀ ਘੁਬਾਇਆ ਨੇੜੇ ਮੌਜੇਵਾਲੇ ਪੁੱਲ ਜਾਮ ਕੀਤਾ ਹੋਇਆ ਹੈ | ਇਸ ਮਾਮਲੇ ਸੰਬੰਧੀ ਸਥਾਨਕ ਪੱਤਰਕਾਰਾਂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਦੇ ਧਿਆਨ 'ਚ ਵੀ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਜਲਦੀ ਹੀ ਧਰਨਾ ਖ਼ਤਮ ਕਰਵਾਉਣ ਦਾ ਭਰੋਸਾ ਦਿੱਤਾ ਸੀ | ਦੱਸਣਯੋਗ ਹੈ ਕਿ ਇਹ ਸਟੇਟ ਹਾਈਵੇਅ ਜੋਕਿ ਜੰਮੂ ਤੋ ਰਾਜਸਥਾਨ ਅਤੇ ਗੁਜਰਾਤ ਨੂੰ ਆਪਸ 'ਚ ਜੋੜਨ ਦਾ ਕੰਮ ਕਰਦਾ ਹੈ ਅਤੇ ਫ਼ੌਜ ਦੇ ਆਉਣ ਜਾਣ ਲਈ ਵੀ ਇਹੀ ਰਸਤਾ ਹੈ | ਇਸ ਦੇ ਨਾਲ ਹੀ ਇਸ ਹਾਈਵੇਅ ਤੋਂ ਹਜ਼ਾਰਾਂ ਵਾਹਨ ਜੰਮੂ, ਸ਼੍ਰੀ ਅੰਮਿ੍ਤਸਰ ਸਾਹਿਬ, ਜਲੰਧਰ ਤੋਂ ਸ਼੍ਰੀ ਗੰਗਾਨਗਰ, ਹਨੂਮਾਨਗੜ੍ਹ ਰਸਤਿਆਂ ਰਾਹੀ ਰਾਜਸਥਾਨ 'ਚ ਦਾਖਲ ਹੁੰਦੇ ਹਨ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ | ਇਹ ਵੀ ਦੱਸਣਯੋਗ ਹੈ ਕਿ ਭੱਠਾ ਮਜ਼ਦੂਰਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਭੱਠਾ ਸੰਚਾਲਕਾਂ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਮਿਥੇ ਮਿਹਨਤਾਨਾ ਯਾਨੀ ਜਮਾਦਾਰੀ ਸਮੇਤ ਘੱਟੋ ਘੱਟ 820 ਰੁਪਏ 89 ਪੈਸੇ ਪ੍ਰਤੀ ਹਜ਼ਾਰ ਇੱਟ ਦੇ ਹਿਸਾਬ ਨਾਲ ਪੈਸੇ ਨਿਰਧਾਰਿਤ ਕੀਤੇ ਹਨ ਪਰ ਭੱਠਾ ਮਾਲਕਾਂ ਵਲੋਂ ਆਪਣੀ ਮਰਜ਼ੀ ਨਾਲ 500 ਤੋਂ 550 ਰੁਪਏ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਹਨ | ਪਰ ਦੂਸਰੇ ਪੱਖ ਅਨੁਸਾਰ ਭੱਠਾ ਸੰਚਾਲਕਾਂ ਦਾ ਦੋਸ਼ ਹੈ ਕਿ ਮਜ਼ਦੂਰ ਖ਼ੁਦ ਮਸ਼ੀਨਾਂ ਨਾਲ ਇੱਟਾਂ ਬਣਾਉਣ ਦੀ ਮੰਗ ਕਰਦੇ ਹਨ, ਜੋ ਕਿ ਲਿਖਤੀ ਰੂਪ ਵਿਚ ਉਨ੍ਹਾਂ ਕੋਲ ਹੈ ਅਤੇ ਸਹਾਇਕ ਲੇਬਰ ਕਮਿਸ਼ਨਰ ਵੱਲੋਂ ਪਾਸ ਹੁਕਮ ਅਨੁਸਾਰ ਭੱਠਾ ਸੰਚਾਲਕ ਮਸ਼ੀਨ ਦਾ ਖਰਚਾ ਕੱਟ ਸਕਦੇ ਹਨ | ਪਰ ਇਸਦੇ ਬਾਵਜੂਦ ਵੀ ਉਨ੍ਹਾਂ ਵਲੋਂ ਬੋਨਸ ਦੇ ਰੂਪ ਵਿਚ ਖਰਚਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਆਗੂਆਂ ਵੱਲੋਂ ਉਨ੍ਹਾਂ ਤੇ ਪ੍ਰਤੀ ਮਹੀਨਾ ਨਾਜਾਇਜ਼ ਵਸੂਲੀ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਕਤ ਆਗੂਆਂ ਵੱਲੋਂ ਮਜ਼ਦੂਰਾਂ ਨੂੰ ਗ਼ਲਤ ਉਕਸਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਹਿਮਾਂਸ਼ੂ ਅਗਰਵਾਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਭੱਠਾ ਸੰਚਾਲਕਾਂ ਅਤੇ ਭੱਠਾ ਮਜ਼ਦੂਰਾਂ ਦੀ ਆਪਸੀ ਕਈ ਵਾਰ ਮੀਟਿੰਗ ਵੀ ਕਰਵਾਈ ਗਈ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ ਅਤੇ ਦੋਨੋਂ ਧਿਰਾਂ ਆਪਣੀਆਂ ਮੰਗਾਂ ਤੇ ਅੜੀਆਂ ਹੋਈਆਂ ਹਨ ਤੇ ਇਸਦਾ ਹਰਜਾਨਾ ਆਮ ਲੋਕ ਭੁਗਤ ਰਹੇ ਹਨ | ਇਸ ਸਾਰੇ ਰੇੜਕੇ ਵਿਚ ਰਾਹਗੀਰ, ਵਪਾਰੀਆਂ, ਟਰਾਂਸਪੋਰਟਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਲਗਾਤਾਰ ਜਾਮ ਹੋਣ ਕਾਰਨ ਵੱਡੀਆਂ ਕਤਾਰਾਂ ਲੱਗ ਜਾਂਦੀਆਂ ਹਨ, ਇੱਥੋਂ ਤੱਕ ਕਿ ਐਂਬੂਲੈਂਸ ਨੂੰ ਵੀ ਦੂਜੇ ਰਾਹਾਂ ਤੋਂ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਸਕੂਲ ਦੀਆਂ ਵੈਨਾਂ ਵੀ ਖ਼ਤਰੇ ਭਰੇ ਰਾਹਾਂ ਵਿਚੋਂ ਲੰਘ ਕੇ ਬੱਚਿਆਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਰਹੀਆਂ ਹਨ | ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਭੱਠਾਂ ਮਜ਼ਦੂਰਾਂ ਦਾ ਰੋਲਾ ਭੱਠਾ ਸੰਚਾਲਕਾਂ ਨਾਲ ਹੈ ਤੇ ਇਸਦਾ ਹਰਜਾਨਾ ਆਮ ਲੋਕ ਕਿਉਂ ਭੁਗਤਣ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਧਰਨਾ ਨਾ ਚੁਕਵਾਇਆ ਗਿਆ ਤਾਂ ਉਹ ਵੀ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਸੜਕਾਂ ਤੇ ਉੱਤਰਨ ਲਈ ਮਜਬੂਰ ਹੋ ਜਾਣਗੇ |
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦਾ
ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਰਾਤ 11 ਵਜੇ ਤੱਕ ਭੱਠਾ ਸੰਚਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਕਾਰ ਮੀਟਿੰਗ ਕਰਵਾਈ ਗਈ ਹੈ ਅਤੇ ਉਮੀਦ ਹੈ ਕਿ ਜਲਦੀ ਹੱਲ ਨਿਕਲ ਜਾਵੇਗਾ ਅਤੇ ਇਸਦੇ ਸੰਬੰਧੀ ਪੰਜਾਬ ਸਰਕਾਰ ਦੇ ਵੀ ਧਿਆਨ 'ਚ ਹੈ ਅਤੇ ਜੇਕਰ ਪ੍ਰਦਰਸ਼ਨਕਾਰੀ ਫਿਰ ਵੀ ਧਰਨਾ ਨਹੀਂ ਚੁੱਕਦੇ ਤਾਂ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ |
ਅਬੋਹਰ, 17 ਮਈ (ਵਿਵੇਕ ਹੂੜੀਆ)-ਕਿੰਨੂ ਅਤੇ ਮਾਲਟੇ ਦੀ ਬੇਸ਼ੁਮਾਰ ਪੈਦਾਵਾਰ ਦੇ ਚੱਲਦਿਆਂ ਪੰਜਾਬ ਦੇ ਕੈਲੇਫੋਰਨੀਆ ਵਜੋਂ ਜਾਣੇ ਜਾਂਦੇ ਅਬੋਹਰ ਇਲਾਕੇ ਵਿਚੋਂ ਅੱਤ ਦੀ ਗਰਮੀ ਅਤੇ ਪਾਣੀ ਦੀ ਮਾਰ ਦੇ ਚੱਲਦਿਆਂ ਪੁੱਤਾਂ ਵਾਂਗੂ ਪਾਲੇ ਬਾਗ਼ਾਂ 'ਤੇ ਖ਼ੁਦ ਕੁਹਾੜਾ ...
ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਜਦੋਂ ਗਸ਼ਤ ਦੇ ਸਬੰਧ ਵਿਚ ਮਲੋਟ ਚੌਂਕ ਫ਼ਾਜ਼ਿਲਕਾ ਕੋਲ ਸੀ ਤਾਂ ਪੁਲ ਥੱਲੇ ਬਣੀ ਹੋਈ ਬੁਰਜੀ ਨਾਲ ਇਕ ਵਿਅਕਤੀ ਖੜ੍ਹਾ ਦਿਖਾਈ ...
ਅਬੋਹਰ, 17 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ-2 ਦੀ ਪੁਲਿਸ ਵਲੋਂ ਹਰਿਆਣੇ ਦੀ ਨਾਜਾਇਜ਼ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਰਾਜ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਵੀਰ ...
ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹੇ ਵਿਚ ਫ਼ਸਲੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਾਗਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ | ਇਹ ਦੌਰਾਨ ਉਨ੍ਹਾਂ ਨੇ ਖੇਤੀਬਾੜੀ, ਬਾਗ਼ਬਾਨੀ ਅਤੇ ਹੋਰ ਵਿਭਾਗਾਂ ਨੂੰ ...
ਬੱਲੂਆਣਾ, 17 ਮਈ (ਜਸਮੇਲ ਸਿੰਘ ਢਿੱਲੋਂ)- ਅਬੋਹਰ-ਮਲੋਟ ਰੋਡ ਤੇ ਸਥਿਤ ਪਿੰਡ ਬੱਲੂਆਣਾ ਨਾਲ 10 ਪਿੰਡਾਂ ਨੂੰ ਜੋੜਨ ਵਾਲਾ ਰੇਲਵੇ ਫਾਟਕ ਰੇਲਵੇ ਵਿਭਾਗ ਵਲੋਂ ਬੰਦ ਕਰਨ ਨੂੰ ਲੈ ਕੇ ਤਕਰੀਬਨ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਅਤੇ ਵਿਦਿਆਰਥੀਆਂ ਨੇ ਧਰਨਾ ਲਾ ਦਿੱਤਾ ...
ਅਮਰਜੀਤ ਸ਼ਰਮਾ
ਫ਼ਾਜ਼ਿਲਕਾ- ਅੱਤਵਾਦ ਵਕਤ ਤੋਂ ਬੰਦ ਹੋਈ ਰਾਤ ਦੀ ਬੱਸ ਸੇਵਾ ਫ਼ਾਜ਼ਿਲਕਾ ਅੰਦਰ ਅਜੇ ਤੱਕ ਬਹਾਲ ਨਹੀਂ ਹੋ ਸਕੀ | ਤਿੰਨ ਦਹਾਕਿਆਂ ਤੋਂ ਇਲਾਕੇ ਦੇ ਲੋਕ ਇਸ ਬੱਸ ਦੀ ਬਹਾਲੀ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਅੱਗੇ ਗੁਹਾਰ ਲਾ ਚੁੱਕੇ ਹਨ, ਪਰ ਉਨ੍ਹਾਂ ...
ਮੰਡੀ ਅਰਨੀਵਾਲਾ, 17 ਮਈ (ਨਿਸ਼ਾਨ ਸਿੰਘ ਮੋਹਲਾਂ)-ਬੀਤੇ ਕੱਲ੍ਹ ਦੇਰ ਸ਼ਾਮ ਨੂੰ ਹਲਕਾ ਜਲਾਲਾਬਾਦ ਵਿਚ ਵੱਖ ਵੱਖ ਥਾਵਾਂ ਤੋਂ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਕੇ ਵਾਪਸ ਪਿੰਡ ਬਾਦਲ ਜਾ ਰਹੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ...
ਜਲਾਲਾਬਾਦ, 17 ਮਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਕੱਟੀਆਂ ਵਾਲਾ ਵਿਖੇ 15 ਮਈ ਨੂੰ ਹੋਈ ਨੌਜਵਾਨ ਦੀ ਮੌਤ 'ਤੇ ਪੁਲਿਸ ਪ੍ਰਸ਼ਾਸਨ ਵਲ਼ੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਸੀ | ਮਿ੍ਤਕ ਨੌਜਵਾਨ ਸਾਜਨ ਪੁੱਤਰ ਜੋਗਿੰਦਰ ਸਿੰਘ ...
ਮੰਡੀ ਅਰਨੀਵਾਲਾ, 17 ਮਈ (ਨਿਸ਼ਾਨ ਸਿੰਘ ਮੋਹਲਾਂ)- ਡੇਰਾ ਬਾਬਾ ਭੂੰਮਣ ਸ਼ਾਹ ਗੁਮਾਨੀ ਵਾਲਾ ਦੇ ਗੱਦੀ ਨਸ਼ੀਨ ਬਾਬਾ ਦਿਆਲ ਦਾਸ ਜੀ ਦੇ ਅਕਾਲ ਚਲਾਣੇ ਤੇ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਅਤੇ ਸੰਸਦ ਮੈਂਬਰ ਸ: ਸੁਖਬੀਰ ਸਿੰਘ ਬਾਦਲ ਨੇ ਸਮੂਹ ਡੇਰਾ ਪ੍ਰਬੰਧਕਾਂ ਅਤੇ ...
ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)- ਸੀ. ਐੱਚ. ਸੀ. ਡੱਬਵਾਲਾ ਕਲਾਂ ਅਧੀਨ ਵਿਖੇ ਵਿਸ਼ਵ ਹਾਈਪਰ ਟੈਨਸ਼ਨ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਡਾ. ਜਗਜੀਤ ਸਿੰਘ ਨੇ ਕਿਹਾ ਕਿ ਹਾਈਪਰ ਟੈਨਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ...
ਅਬੋਹਰ, 17 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਥਾਣਾ ਸਦਰ ਪੁਲਿਸ ਵਲੋਂ 10 ਮਈ ਨੂੰ ਪਿੰਡ ਸੈਦਾਂਵਾਲੀ ਨੇੜੇ ਵਾਪਰੇ ਸੜਕ ਹਾਦਸੇ ਦੇ ਸਬੰਧ ਵਿਚ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਦੀਪ ਸਿੰਘ ...
ਫ਼ਾਜ਼ਿਲਕਾ, 17 ਮਈ (ਅਮਰਜੀਤ ਸ਼ਰਮਾ)- ਸੂਬੇ ਦੀ ਕਾਂਗਰਸ ਪਾਰਟੀ ਵਿਚ ਜਿੱਥੇ ਉਥਲ-ਪੁਥਲ ਹੋ ਰਹੀ ਹੈ, ਉੱਥੇ ਹੀ ਫ਼ਾਜ਼ਿਲਕਾ ਅੰਦਰ ਵੀ ਕਾਂਗਰਸ ਹੀ ਕਾਂਗਰਸ ਦੇ ਖ਼ਿਲਾਫ਼ ਖੜੇ ਨਜ਼ਰ ਆ ਰਹੇ ਹਨ | ਪਿਛਲੇ ਲੰਬੇ ਸਮੇਂ ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ ...
ਅਬੋਹਰ, 17 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ-2 ਦੀ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ...
ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)- ਹੋਲੀ ਹਾਰਟ ਸਕੂਲ ਦੇ ਵਿਦਿਆਰਥੀ ਗੌਰਵ ਖੁੰਗਰ ਨੇ ਗੁੱਗਲ ਵਲੋਂ ਕਰਵਾਈ ਅੰਡਰਾਇਡ ਡਿਵੈਲਪਰ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੰਗੈਸਟ ਗੁੱਗਲ ਸਰਟੀਫਾਈਡ ਐਸੋਸੀਏਟ ਅੰਡਰਾਇਡ ਡਿਵੈਲਪਰ ਚੁਣੇ ਜਾਣ ਦੀ ...
ਅਬੋਹਰ, 17 ਮਈ (ਵਿਵੇਕ ਹੂੜੀਆ)-ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਬੀਤੇ ਦਿਨੀਂ ਨਵੇਂ ਪ੍ਰਬੰਧਕਾਂ ਦੀ ਮੀਟਿੰਗ ਹੋਈ | ਜਿਸ ਵਿਚ ਸੂਬਾਈ ਕਾਰਜਕਾਰਨੀ ਦੇ ਮੈਂਬਰ ਸਤਪਾਲ ਅਰੋੜਾ, ਸ੍ਰੀ ਮੁਕਤਸਰ ਸਾਹਿਬ ਦੇ ਵਿਭਾਗ ਸਕੱਤਰ ਪੂਰਨ ਚੰਦ ਵਲੋਂ ...
ਮੰਡੀ ਰੋੜਾਂਵਾਲੀ, 17 ਮਈ (ਮਨਜੀਤ ਸਿੰਘ ਬਰਾੜ)-ਵਿਮੁਕਤ ਜਾਤੀਆਂ ਯੂਥ ਵਿੰਗ ਦੀ ਸੂਬਾ ਆਗੂ ਰਵਿੰਦਰ ਕੌਰ ਮੰਡੀ ਰੋੜਾਂਵਾਲੀ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਰਵਿਸ ਰੂਲਾ ਅਨੁਸਾਰ ਸਾਂਸੀ, ਬਾਵਰੀਆ, ਬਾਜੀਗਰ, ਨੱਟ, ਬਰੜ, ਬੰਗਾਲੀ, ...
ਦਹੇਜ ਲਈ ਤੰਗ ਪਰੇਸ਼ਾਨ ਕਰਨ 'ਤੇ ਪਤੀ ਖ਼ਿਲਾਫ਼ ਮਾਮਲਾ ਦਰਜ ਅਬੋਹਰ, 17 ਮਈ (ਵਿਵੇਕ ਹੂੜੀਆ)- ਥਾਣਾ ਖੂਈਆ ਸਰਵਰ ਪੁਲਿਸ ਵਲੋਂ ਪਿੰਡ ਸ਼ੇਰਗੜ੍ਹ ਵਾਸੀ ਵਿਆਹੁਤਾ ਦੇ ਬਿਆਨਾਂ 'ਤੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇੰਦਰਾ ...
ਮੰਡੀ ਲਾਧੂਕਾ, 17 ਅਪ੍ਰੈਲ (ਰਾਕੇਸ਼ ਛਾਬੜਾ)-ਮੰਡੀ ਦੀ ਪਾਵਰ ਕਾਮ ਦੀ ਸਬ ਡਵੀਜ਼ਨ 'ਚ ਬਿਜਲੀ ਚੋਰੀ ਨੂੰ ਰੋਕਣ ਲਈ ਬਣਾਈ ਗਈ ਟੀਮ ਵਲੋਂ 40 ਖਪਤਕਾਰਾਂ ਦੇ ਕੁਨੈਕਸ਼ਨ ਚੈੱਕ ਕਰਕੇ ਸਾਢੇ ਤਿੰਨ ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ | ਪਾਵਰ ਕਾਮ ਦੇ ਐੱਸ.ਡੀ.ਓ. ਵਿਕਰਮ ...
ਅਬੋਹਰ, 17 ਮਈ (ਵਿਵੇਕ ਹੂੜੀਆ)-ਥਾਣਾ ਖੂਈਆ ਸਰਵਰ ਪੁਲਿਸ ਨੇ ਵਿਆਹੁਤਾ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ, ਇਸਤਰੀ ਧੰਨ ਖ਼ੁਰਦ ਬੁਰਦ ਕਰਨ ਦੇ ਦੋਸ਼ਾਂ ਤਹਿਤ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਵਨੀਤ ਕੌਰ ਪੁੱਤਰੀ ਨਗਿੰਦਰ ...
ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਾਜ਼ਿਲਕਾ ਵਿਖੇ ਦਸਵੀਂ ਦੇ ਪੇਪਰਾਂ ਦੇ ਮੁਲਾਂਕਣ ਕੇਂਦਰ ਦਾ ਕੇਂਦਰ ਇੰਚਾਰਜ ਪਿ੍ੰਸੀਪਲ ਪ੍ਰਦੀਪ ਖਨਗਵਾਲ ਨੇ ਨਿਰੀਖਣ ਕੀਤਾ | ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਅਤੇ ...
ਅਬੋਹਰ 17 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਥਾਣਾ ਬਹਾਵਵਾਲਾ ਦੀ ਪੁਲਿਸ ਵਲੋਂ ਜੂਆ ਖੇਡਦੇ ਕਈ ਜੁਆਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਇਨ੍ਹਾਂ ਕੋਲੋਂ ਮਿਲੀ ਲੱਖਾਂ ਰੁਪਏ ਦੀ ਨਗਦੀ ਤੇ ਕਾਰਾਂ ਵੀ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ | ਥਾਣਾ ਪੁਲਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX